ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਕਿਰਪਾਲ ਸਿੰਘ ਭਾਈ ਲਾਲ ਚੰਦ ਸੁਭਿੱਖੀ ਦੇ ਸੁਪੁੱਤਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁਜਰੀ ਦੇ ਭਰਾ ਸਨ। ਇਹਨਾਂ ਨੇ ਆਪਣਾ ਜੀਵਨ-ਪੰਧ ਗੁਰੂ ਹਰਿਰਾਇ ਜੀ ਦੀ ਫ਼ੌਜ ਵਿਚ ਸਿਪਾਹੀ ਦੇ ਤੌਰ ਤੇ ਸ਼ੁਰੂ ਕੀਤਾ ਅਤੇ ਬਕਾਲਾ ਵਿਖੇ ਇਹਨਾਂ ਨੇ ਗੁਰੂ ਤੇਗ਼ ਬਹਾਦਰ ਜੀ ਦੇ ਇਕਾਂਤਵਾਸ ਦੇ ਸਮੇਂ ਉਹਨਾਂ ਨਾਲ ਨਜ਼ਦੀਕੀ ਸੰਬੰਧ ਬਣਾਈ ਰੱਖੇ ਸਨ। ਇਹ ਉਹਨਾਂ ਵਿਅਕਤੀਆਂ ਵਿਚੋਂ ਸਨ ਜਿਨ੍ਹਾਂ ਨੇ ਮਸੰਦ ਸ਼ੀਹੇਂ ਦੁਆਰਾ ਗੁਰੂ ਸਾਹਿਬ ਉੱਪਰ ਕੀਤੇ ਗਏ ਹਮਲੇ ਵਿਚ ਗੁਰੂ ਜੀ ਦੀ ਸਰੀਰਿਕ ਸੁਰੱਖਿਆ ਕੀਤੀ ਸੀ। ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਖ਼ਜ਼ਾਨਚੀ ਅਤੇ ਕੈਂਪ ਆਯੋਜਕ ਵਜੋਂ ਸੇਵਾ ਕੀਤੀ ਸੀ।
  -ਬੀਬੀ ਜਗੀਰ ਕੌਰ--ਹੀਦ ਆਪਣੇ ਅਕੀਦੇ, ਦੇਸ਼, ਕੌਮ ਅਤੇ ਧਰਮ ਲਈ ਜਿੰਦ-ਜਾਨ ਵਾਰ ਕੇ ਇਹ ਸਿੱਧ ਕਰਦਾ ਹੈ ਕਿ ਉਸ ਦਾ ਹੱਕ ਤੇ ਇਨਸਾਫ ਦੇ ਰਾਹ ‘ਤੇ ਤੁਰਨ ਦਾ ਦਾਅਵਾ ਦਿਲ ਤੋਂ ਹੈ ਅਤੇ ਉਸ ਨੂੰ ਜਾਨ ਨਾਲੋਂ ਈਮਾਨ ਵੱਧ ਪਿਆਰਾ ਹੈ। ਚਮਕੌਰ ਦੀ ਗੜ੍ਹੀ ਵਿਖੇ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਵੀ ਕੁਝ ਅਜਿਹੀ ਹੀ ਅਲੌਕਿਕ ਗਾਥਾ ਹੈ। ਇਕ ਪਾਸੇ 10 ਲੱਖ ਦੇ ਕਰੀਬ ਸ਼ਾਹੀ ਸੈਨਾ ਅਤੇ ਦੂਜੇ ਪਾਸੇ ਕੇਵਲ 40 ਸਿੰਘ ਉਹ ਵੀ ਲੰਮਾ ਪੈਂਡਾ ਕਰ ਕੇ ਥੱਕੇ-ਟੱਟੇ ਅਤੇ ਕਈ ਦਿਨਾਂ ਦੇ ਭੁੱਖੇ ਤ੍ਰਿਹਾਏ।
  ‘ਸਾਕਾ’ ਮਾਨਵੀ ਹਿੱਤਾਂ ਵਿੱਚ ਕੀਤੇ ਉਸ ਇਤਹਾਸਕ ਧਰਮ-ਕਰਮ ਨੂੰ ਆਖਦੇ ਹਨ, ਜੋ ਭਵਿਖ ਵਿੱਚ ਮਾਨਵਤਾ ਲਈ ਰੋਸ਼ਨ ਮੁਨਾਰਾ ਬਣੇ। ਵੈਸੇ ਤਾਂ ਸਾਰੇ ਗੁਰੂ ਪੁਤਰ ਸਾਹਿਬਜ਼ਾਦੇ ਕਹੇ ਜਾਂਦੇ ਹਨ, ਪਰ ਅਰਦਾਸ ਵਿੱਚ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ ਹੀ ਯਾਦ ਕੀਤਾ ਹੈ। ਕਿਉਂਕਿ, ਉਨ੍ਹਾ ਪੰਥਕ ਆਨ-ਸ਼ਾਨ ਨੂੰ ਬਹਾਲ ਰਖਦਿਆਂ ਬੇ-ਮਿਸਾਲ ਬਹਾਦਰੀ ਨਾਲ ਸ਼ਹਾਦਤਾਂ ਦਿਤੀਆਂ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ (੧੮ਸਾਲ) ਬਾਬਾ ਜੁਝਾਰ ਸਿੰਘ ਜੀ (੧੪ ਸਾਲ) ਚਮਕੌਰ ਵਿੱਚ ਅਤੇ ਬਾਬਾ ਜ਼ੋਰਾਵਰ ਸਿੰਘ ਜੀ (੯ ਸਾਲ) ਤੇ ਬਾਬਾ ਫਤਹਿ ਸਿੰਘ ਜੀ (੭ਸਾਲ) ਸਰਹਿੰਦ ਵਿੱਚ, ਜਿਨ੍ਹਾ ਸ਼ਹੀਦੀ ਸਾਕਾ ਵਰਤਾਇਆ। ਉਂਝ, ਉਹ ਮਾਨਵਤਾ ਦੇ ਮੁਢਲੇ ਹੱਕਾਂ ਲਈ ਧਰਮ ਹਿੱਤ ਸ਼ਹੀਦੀ ਸਾਕਾ ਵਰਤਾਉਣ ਵਾਲੇ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਹੀ ਸਨ।
  - ਰੂਪ ਸਿੰਘ --- ਪੋਖਿ ਤੁਖਾਰੁ ਪੜੈ ਵਣੁ ਤਿਣੁ ਰਸੁ ਸੋਖੈ ਦੇ ਬਚਨ 'ਚ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਸਪੱਸ਼ਟ ਕਰਦੇ ਹਨ ਕਿ ਪੋਹ ਦੇ ਮਹੀਨੇ 'ਚ ਤੁਖਾਰ, ਕੱਕਰ, ਬਰਫ਼, ਪਾਲਾ, ਠੰਢ ਪੈਣ ਕਾਰਨ ਕੁਦਰਤ ਦੇ ਖਿੜਾਓ 'ਚ ਪਤਝੜ ਆ ਜਾਂਦੀ ਹੈ। ਸੂਰਜ ਦੀ ਗਰਮਾਇਸ਼ ਨਾ ਮਿਲਣ ਕਾਰਨ ਪ੍ਰਕਿਰਤੀ ਦੇ ਦਰੱਖਤ, ਫੁੱਲ, ਵਣ ਤ੍ਰਿਣ ਸਭ ਮੁਰਝਾ ਜਾਂਦੇ ਹਨ। ਇਸ ਕੁਦਰਤੀ ਤਬਦੀਲੀ ਕਾਰਨ ਮਨੁੱਖੀ ਮਨ ਸਰੀਰ ਵੀ ਖੁਸ਼ਕੀ ਮਹਿਸੂਸ ਕਰਦਾ ਹੈ ਪਰ ਜਿਹੜਾ ਮਾਨਵ ਸ਼ਕਤੀ ਤੇ ਸਦਾ ਵਿਗਾਸ ਦੇ ਅਮੁੱਕ ਸੋਮੇ ਕਰਤਾ ਪੁਰਖ ਨਾਲ ਆਪਣਾ ਸਦੀਵੀ ਸਬੰਧ ਬਣਾ ਲੈਂਦਾ ਹੈ, ਉਹ ਇਸ ਦਸਾਂ 'ਚ ਵੀ ਅਕਾਲ ਪੁਰਖ ਦੀ ਰਜ਼ਾ ਵਿਚ ਰਾਜ਼ੀ ਰਹਿ ਗੁਜ਼ਾਰ ਸਕਦਾ ਹੈ। ਗੁਰੂ ਅਰਜਨ ਦੇਵ ਜੀ ਸਾਨੂੰ ਚੜ੍ਹਦੀ ਕਲਾ ਤੇ ਸਦਾ ਵਿਗਾਸ ਦਾ ਮਾਰਗ ਦਰਸਾਉਂਦੇ ਹਨ:ਪੋਖਿ ਤੁਖਾਰੁ ਨ ਵਿਆਪਈ ਕੰਠਿਮਿਲਿਆ ਹਰਿ ਨਾਹੁ (ਅੰਗ : 135)ਸਿਰਜਣਹਾਰ ਨੂੰ ਸਮਰਪਿਤ ਹੋ ਅਸੀਂ ਆਪਣਾ ਜੀਵਨ ਸੁਹਾਵਣਾ-ਸੁਖਮਈ ਬਣਾ ਸਕਦੇ ਹਾਂ। ਪੋਹ ਦੇ ਮਹੀਨੇ ਸਾਨੂੰ ਸਭ ਨੂੰ ਸਰਦੀ ਬਹੁਤ ਸਤਾਉਂਦੀ ਹੈ, ਪਰ ਅਨੰਦਪੁਰੀ ਦੇ ਅਨੰਦਮਈ ਵਾਤਾਵਰਨ, ਅਨੰਦਪੁਰ ਦੇ 8 ਮਹੀਨੇ ਦੇ ਜ਼ਬਰਦਸਤ ਘੇਰੇ, ਅਨੰਦਪੁਰ ਨੂੰ ਛੱਡਣ, ਸਿਰਸਾ ਦੇ ਭਿਆਨਕ ਯੁੱਧ, ਪਰਿਵਾਰ ਵਿਛੋੜਾ, ਚਮਕੌਰ ਦੀ ਕੱਚੀ ਗੜ੍ਹੀ ਤੇ ਸਰਹਿੰਦ ਦੀਆਂ ਦੀਵਾਰਾਂ 'ਚ ਸਾਹਿਬਜ਼ਾਦਿਆਂ ਦੇ ਜਿਊਂਦੇ ਚਿਣੇ ਜਾਣ ਤੇ ਮਾਤਾ ਗੁਜਰੀ ਜੀ ਦੀ ਠੰਢੇ ਬੁਰਜ ਦੀ ਦਾਸਤਾਨ ਨੂੰ ਪੜ੍ਹ-ਸੁਣ ਕੇ ਮਨ-ਸਰੀਰ 'ਚ ਰੋਸ-ਰੋਹ ਤੇ ਜੋਸ਼ ਦੀ ਲਹਿਰ ਦੌੜਦੀ ਹੈ। 8 ਤੋਂ 13 ਪੋਹ ਦੇ ਇਹ ਦਿਨ ਸਿੱਖ ਇਤਿਹਾਸ ਦੇ ਦਰਦਮਈ-ਗੰਭੀਰ ਪ੍ਰੀਖਿਆ ਦੇ ਦਿਨ ਸਨ। ਅਨੰਦਪੁਰ…
  ਅਗਲੇ ਸਾਲ 2021 ਵਿਚ ਗੁਰੂ ਤੇਗ਼ ਬਹਾਦਰ ਪਾਤਸ਼ਾਹ ਦਾ 400ਵਾਂ ਪ੍ਰਕਾਸ਼ ਪੁਰਬ ਸਾਰੀ ਦੁਨੀਆ ਵਿਚ ਮਨਾਇਆ ਜਾਣਾ ਹੈ। ਦੇਸ਼-ਵਿਦੇਸ਼ ਵਿਚ ਗੁਰੂ ਸਾਹਿਬ ਦੇ ਜੀਵਨ ਅਤੇ ਸੰਦੇਸ਼ ਬਾਰੇ ਵਿਸਤਰਿਤ ਵਿਚਾਰ-ਚਰਚਾ ਹੋਵੇਗੀ ਅਤੇ ਸਾਰਾ ਵਿਸ਼ਵ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਨਤਮਸਤਕ ਹੋਵੇਗਾ। ਨੌਵੇਂ ਗੁਰੂ, ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਜੀ ਤੇ ਮਾਤਾ ਨਾਨਕੀ ਜੀ ਦੇ ਘਰ ਅਪ੍ਰੈਲ, 1621 ਈਸਵੀ (ਵਿਸਾਖ ਸੁਦੀ 5, ਸੰਮਤ 1678) ਨੂੰ ਸ੍ਰੀ ਅੰਮ੍ਰਿਤਸਰ ਵਿਚ ਹੋਇਆ ਸੀ। ਗੁਰੂ ਹਰਿਗੋਬਿੰਦ ਸਾਹਿਬ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਸਾਹਿਬਜ਼ਾਦੇ ਦੇ ਜਨਮ ਦੀ ਖ਼ਬਰ ਸੁਣ ਕੇ ਸਾਰੇ ਸ਼ਹਿਰ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਸੀ। ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚ ਗੁਰੂ ਤੇਗ਼ ਬਹਾਦਰ ਜੀ ਦੇ ਜਨਮ ਸਮੇਂ ਦੀ ਇਕ ਵੱਡੀ ਇਤਿਹਾਸਕ ਘਟਨਾ ਦਾ ਜ਼ਿਕਰ ਮਿਲਦਾ ਹੈ।
  - ਦਲਬੀਰ ਸਿੰਘ ਪੱਤਰਕਾਰ ਸਿਖੀ ਦੇ ਬਾਨੀ ਬਾਬਾ ਨਾਨਕ ਸਾਹਿਬ ਨੇ ਮੂਲ-ਮੰਤਰ ਦਾ ਉਚਾਰਣ ਕਰਕੇ ਗਿਆਨ ਦੇ ਪੱਖੋਂ ਕੁੱਜੇ ਵਿਚ ਸਮੁੰਦਰ ਬੰਦ ਕਰ ਦਿਤਾ। ਹਰੇਕ ਸਿਖ ਨੂੰ ਉਪਦੇਸ਼ ਕੀਤਾ ਕਿ ਉਹ ਇਸ ਮੂਲ-ਮੰਤਰ, ਜਪੁ ਜੀ ਸਾਹਿਬ, ਆਸਾ ਦੀ ਵਾਰ ਤੇ ਸਮੁੱਚੀ ਗੁਰਬਾਣੀ ਵਿਚ ਕੀਤੀ ਗਈ ਵਿਆਖਿਆ ਦਾ ਸਿਮਰਨ ਕਰਕੇ ਹਰ ਸਮੇਂ ਆਪਣੀ ਨਿਮਾਣੀ ਹੋਂਦ ਨੂੰ ਚੇਤੇ ਰਖੇ। ਉਹ ਚੇਤੇ ਰਖੇ ਕਿ ਉਹ ਜੰਮਿਆ ਸੀ, ਉਸ ਨੇ ਮਰਨਾ ਵੀ ਹੈ। ਇਸ ਸਫ਼ਰ ਵਿਚ ਉਸਨੇ ਕਿਰਤ ਵੀ ਕਰਨੀ ਹੈ ਅਤੇ ਕਿਰਤ ਕਰਕੇ ਜੋ ਕੁੱਝ ਪ੍ਰਾਪਤ ਹੁੰਦਾ ਹੈ, ਉਸ ਨੂੰ ਵੰਡ ਛਕਣਾ ਹੈ। ਸਮਾਜ ਦਾ ਕੇਵਲ ਅੰਗ ਬਣ ਕੇ ਹੀ ਨਹੀਂ ਰਹਿਣਾ ਸਗੋਂ ਉਸ ਨੂੰ ਬਣਾਉਣ, ਸੰਵਾਰਨ ਲਈ ਸਦਾ ਤਤਪਰ ਰਹਿਣਾ ਹੈ।
  ਇਕ ਕਹਾਵਤ ਸਾਰਿਆਂ ਨੇ ਸੁਣੀ ਹੋਣੀ ਆਂ “ਜੈਸੀ ਬਿੱਲੀ ਮਾਰੀ ਤੈਸੀ ਦਿੱਲੀ ਮਾਰੀ” । ਇਹ ਕਹਾਵਤ ਬਾਬਾ ਬਘੇਲ ਸਿੰਘ ਜੀ ਦੇ ਦਿੱਲੀ ਤੇ ਕਬਜੇ ਨੂੰ ਲੈ ਕੇ ਹੋਂਦ ਚ ਨਹੀ ਆਈ ਸੀ । ਇਸ ਕਹਾਵਤ ਦੇ ਹੋਂਦ ਵਿਚ ਆਉਣ ਦਾ ਇਤਿਹਾਸ ਬੜਾ ਦਲੇਰਾਨਾ ਹੈ । ਜੋ ਵੀਰ ਸਿੱਖ ਇਤਿਹਾਸ ਪੜਦੇ ਨੇ ਉਹਨਾਂ ਨੂੰ ਪਤਾ ਹੀ ਹੋਵੇਗਾ ਬਾਕੀ ਬਹੁਤ ਘੱਟ ਜਾਣਿਆ ਨੂੰ ਪਤਾ ਹੋਵੇਗਾ ਕਿ ਸਿੱਖਾਂ ਨੇ ਅਠਾਰਵੀਂ ਸਦੀ ਦੌਰਾਨ ਦਿੱਲੀ ਤੇ ਸਤਾਰਾਂ ਹਮਲੇ ਕੀਤੇ ਸਨ । ਤੇ ਸਤਾਰਾਂ ਵਾਰ ਹੀ ਦਿੱਲੀ ਫਤਿਹ ਕੀਤੀ ਸੀ । ਇਹਨਾਂ ਸਤਾਰਾਂ ਹਮਲਿਆਂ ਚੋਂ ਦਿੱਲੀ ਨੂੰ ਖਾਲਸੇ ਨੇ ਕੁਝ ਮਹੀਨਿਆ ਵਾਸਤੇ ਸਿਰਫ ਇਕ ਵਾਰ ਬਾਬਾ ਬਘੇਲ ਸਿੰਘ ਜੀ ਤੇ ਹੋਰ ਸਿੱਖ ਜਰਨੈਲਾ ਦੀ ਅਗਵਾਈ ਵਿਚ ਕਬਜੇ ਵਿਚ ਲਿਆ ਗਿਆ ਸੀ ਉਹ ਵੀ ਗੁਰੂ ਸਾਹਿਬਾਨਾਂ ਦੀ ਯਾਦ ਚ ਗੁਰਦੁਆਰਿਆਂ ਦੀ ਸਥਾਪਨਾ ਕਰਨ ਵਾਸਤੇ । ਬਾਕੀ ਸੋਲਾਂ ਵਾਰ ਦਿੱਲੀ ਨੂੰ ਕਬਜੇ ਚ ਲੈਣ ਦੀ ਸਿੱਖ ਜਰਨੈਲਾਂ ਦੀ ਕੋਈ ਇੱਛਾ ਨਹੀਂ ਸੀ , ਸਿਰਫ ਦਿੱਲੀ ਦਾ ਜੂਤ ਪਤਾਣ ਕਰਨ ਗਏ ਸਨ ।
  - ਭਾਈ ਗੋਬਿੰਦ ਸਿੰਘ ਲੌਂਗੋਵਾਲਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।ਸਿੱਖਾਂ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿਚ ਆਇਆਂ ਇਕ ਸਦੀ ਪੂਰੀ ਹੋ ਚੁੱਕੀ ਹੈ। ਇਸ ਦੀ ਸਥਾਪਨਾ 15 ਨਵੰਬਰ 1920 ਨੂੰ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਸੀ। ਵੱਡੀਆਂ ਕੁਰਬਾਨੀਆਂ ਇਸ ਦੀ ਸਥਾਪਨਾ ਪਿੱਛੇ ਸ਼ਕਤੀ ਸੋਮਾ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤਿ ਅਤੇ ਜੁਗਤਿ ਦੀ ਰੌਸ਼ਨੀ ਵਿਚ ਗੁਰਮਤਿ ਸਿਧਾਂਤਾਂ ਦੀ ਬਹਾਲੀ ਅਤੇ ਗੁਰਦੁਆਰਾ ਸਾਹਿਬਾਨ ਦੀ ਮਾਣ-ਮਰਯਾਦਾ ਬਰਕਰਾਰ ਰੱਖਣ ਵਾਸਤੇ ਖ਼ਾਲਸਾ ਪੰਥ ਨੇ ਆਪਣੀ ਇਸ ਨਿਰਾਲੀ ਪੰਥਕ ਜਥੇਬੰਦੀ ਦੀ ਸਥਾਪਨਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸੌ ਸਾਲਾਂ ਦੇ ਸਫ਼ਰ ਦੌਰਾਨ ਜਿਥੇ ਕਈ ਉਤਰਾਅ-ਚੜਾਅ ਦੇਖੇ ਹਨ, ਉਥੇ ਹੀ ਇਸ ਦੀਆਂ ਪ੍ਰਾਪਤੀਆਂ ਦੀ ਸੂਚੀ ਵੀ ਬਹੁਤ ਵੱਡੀ ਹੈ।
  ਡਾ. ਕਿਰਨਦੀਪ ਕੌਰਮਹਾਰਾਜਾ ਰਣਜੀਤ ਸਿੰਘ (1780-1839) ਦੀ ਕਾਬਲੀਅਤ ਅਤੇ ਦੂਰ ਅੰਦੇਸ਼ੀ ਸੋਚ ਕਰਕੇ ਹੀ ਪਹਿਲੀ ਵਾਰ ਸਿੱਖ ਰਾਜ (ਸਰਕਾਰ-ਏ-ਖਾਲਸਾ) ਦੀ ਸਥਾਪਨਾ ਹੋਈ। ਸਿੱਖ ਰਾਜ ਵਿੱਚ ਵਿੱਦਿਆ ਦਾ ਪ੍ਰਬੰਧ ਏਨਾ ਵਧੀਆ ਸੀ ਕਿ ਅੰਗਰੇਜ਼ ਲਿਖਾਰੀਆਂ ਨੇ ਇਸ ਨੂੰ ਇੰਗਲੈਂਡ ਅਤੇ ਯੋਰਪੀਅਨ ਦੇਸ਼ਾਂ ਤੋਂ ਵੀ ਵਧੀਆ ਦੱਸਿਆ ਹੈ। ਕੇਵਲ ਲਾਹੌਰ ਵਿੱਚ ਹੀ 546 ਸਕੂਲ ਸਨ। ਹਰੇਕ ਮੰਦਰ, ਗੁਰਦੁਆਰੇ, ਧਰਮਸ਼ਾਲਾ ਅਤੇ ਮਸਜਿਦ ਵਿੱਚ ਵਿੱਦਿਆ ਦਿੱਤੀ ਜਾਂਦੀ ਸੀ। ਮਹਾਰਾਜਾ ਫਾਰਸੀ, ਅਰਬੀ, ਸੰਸਕ੍ਰਿਤ, ਪੰਜਾਬੀ, ਹਿੰਦੀ ਦੇ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਸਨਮਾਨਿਤ ਅਤੇ ਉਤਸ਼ਾਹਿਤ ਕਰਦਾ ਸੀ। ਔਰਤਾਂ ਦੀ ਪੜ੍ਹਾਈ ਵੱਲ ਮਹਾਰਾਜਾ ਦਾ ਬਹੁਤ ਧਿਆਨ ਸੀ। ਹਰੇਕ ਪਿੰਡ ਵਿੱਚ ਔਰਤਾਂ ਤੱਕ ‘ਕੈਦਾ’ ਪਹੁੰਚਾਇਆ ਜਾਂਦਾ। ਜੇ ਕੋਈ ਨੰਬਰਦਾਰ ਕੁਤਾਹੀ ਕਰਦਾ ਤਾਂ ਉਸ ਨੂੰ ਬਦਲ ਦਿੱਤਾ ਜਾਂਦਾ। ਸਿੱਖ ਰਾਜ ਵਿੱਚ ਤਕਰੀਬਨ ਸਾਰੀਆਂ ਔਰਤਾਂ ਨੂੰ ਮੁੱਢਲੀ ਵਿੱਦਿਆ ਬਾਰੇ ਜਾਣਕਾਰੀ ਸੀ। ਰਾਜ ਵਿੱਚ ਬੇਸ਼ਕ ਫਾਰਸੀ ਸਰਕਾਰੀ ਭਾਸ਼ਾ ਸੀ ਪਰ ਆਮ ਗੱਲਬਾਤ ਪੰਜਾਬੀ ਵਿੱਚ ਹੀ ਹੁੰਦੀ ਸੀ। ਜੀ. ਡਬਲਿਊ ਲੈਟਨਰ ਅਨੁਸਾਰ ਲਾਹੌਰ ਦੇ ਸਕੂਲਾਂ ਵਿੱਚ ਭਾਸ਼ਾਵਾਂ, ਸਹਿਤ, ਵਿਆਕਰਨ, ਹਿਸਾਬ, ਕਾਨੂੰਨ, ਜੀਊਮੈਟਰੀ, ਦਾਰਸ਼ਨਿਕਤਾ ਆਦਿ ਵਿਸ਼ੇ ਪੜ੍ਹਾਏ ਜਾਂਦੇ ਸਨ। ਮਹਾਰਾਜਾ ਕੋਲ ਅੰਗਰੇਜ਼, ਅਮਰੀਕਨ, ਰੂਸੀ, ਫਰਾਂਸਿਸੀ, ਇਟਲੀ ਅਤੇ ਹੋਰ ਕਈ ਦੇਸ਼ਾਂ ਦੇ ਫੌਜੀ ਅਫਸਰ ਨੌਕਰੀ ਕਰਦੇ ਸਨ। ਮਹਾਰਾਜਾ ਨੇ ਕੰਵਰ ਸ਼ੇਰ ਸਿੰਘ ਦੇ ਬੇਟੇ ਪ੍ਰਿੰਸ ਪਰਤਾਪ ਸਿੰਘ ਨੂੰ ਅੰਗਰੇਜ਼ੀ ਵਿੱਦਿਆ ਦੇਣ ਲਈ ਯਤਨ ਕੀਤੇ, ਜਿਸ ਬਾਰੇ W.G. Osborne B ਨੇ ਆਪਣੀ ਪੁਸਤਕ ‘Ranjit Singh: The Lion of the Punjab’ ਵਿੱਚ ਬਹੁਤ ਤਾਰੀਫ ਕੀਤੀ। ਪਰਤਾਪ ਸਿੰਘ ਦੀ ਲਿਆਕਤ, ਯੋਗਤਾ ਉਸ ਨੂੰ ਅਮੀਰ ਅੰਗਰੇਜ਼ਾਂ ਦੇ ਬੱਚਿਆਂ ਨਾਲੋਂ…
  ਸਹਿਦੇਵ ਕਲੇਰ -- ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਟਹਿਲ ਸਿੰਘ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨਿਜ਼ਾਮਪੁਰ ਵਿੱਚ 1875 ਨੂੰ ਮਾਤਾ ਰੁਕਮਣ ਕੌਰ ਅਤੇ ਭਾਈ ਚੰਦਾ ਸਿੰਘ ਦੇ ਘਰ ਹੋਇਆ। 19ਵੀਂ ਸਦੀ ਦੇ ਆਖਰੀ ਦਹਾਕਿਆਂ ਵਿਚ ਅੰਗਰੇਜ਼ਾਂ ਨੇ ਪੱਛਮੀ ਪੰਜਾਬ ਦੇ ਬੇਆਬਾਦ ਇਲਾਕਿਆਂ ਨੂੰ ਆਬਾਦ ਕੀਤਾ ਤਾਂ ਇਨ੍ਹਾਂ ਦਾ ਪਰਿਵਾਰ ਪਿੰਡ ਦੇ ਹੋਰ ਲੋਕਾਂ ਨਾਲ ਜ਼ਿਲ੍ਹਾ ਸ਼ੇਖੂਪੁਰ ਚਲੇ ਗਿਆ। ਇੱਥੇ ਇਨ੍ਹਾਂ ਨੇ ਆਪਣਾ ਪਿੰਡ ਆਪਣੇ ਇਕ ਵੱਡੇਰੇ ਦੇਵਾ ਸਿੰਘ ਦੇ ਨਾਂ ’ਤੇ ਵਸਾਇਆ ਅਤੇ ਇਸ ਦਾ ਨਾਂ ਨਿਜ਼ਾਮ ਪੁਰ ਦੇਵਾ ਸਿੰਘ ਵਾਲਾ ਰੱਖਿਆ।ਪੂਰਬੀ ਪੰਜਾਬ ਤੋਂ ਪਰਵਾਸ ਕਰਕੇ ਪੱਛਮੀ ਪੰਜਾਬ ਆਏ ਪੰਜਾਬੀ ਜਦੋਂ ਚੰਗੀ ਤਰ੍ਹਾਂ ਵਸ ਗਏ ਤਾਂ ਹੋਰ ਕਮਾਈ ਦੀ ਤਾਂਘ ਵਿਚ

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com