ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  - ਹਰਪਾਲ ਸਿੰਘ ਪੰਨੂਅਪਰੈਲ 1808 ਈਸਵੀ ਨੂੰ ਬੰਗਾਲ ਆਰਮੀ ਦਾ ਇੱਕ ਅੰਗਰੇਜ਼ ਅਫ਼ਸਰ ਪੰਜਾਬ ਦੇਖਣ ਆਇਆ ਤੇ ਪੰਜ ਜੁਲਾਈ ਤੱਕ ਲਾਹੌਰ ਅਤੇ ਉਸ ਦੇ ਇਰਦ-ਗਿਰਦ ਘੁੰਮਿਆ। ਦੋ ਵਾਰੀ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ ਅਤੇ ਅਨੇਕਾਂ ਪੰਜਾਬੀਆਂ ਨਾਲ ਬਾਤਚੀਤ ਕੀਤੀ। ਉਸ ਦੀ ਘੋੜ ਸਵਾਰ ਸੈਨਿਕ ਟੁਕੜੀ ਉਸ ਨਾਲ ਸੀ ਤੇ ਉਸ ਦਾ ਹਿੰਦੁਸਤਾਨੀ ਮੁਣਸ਼ੀ ਦੁਭਾਸ਼ੀਏ ਦਾ ਕੰਮ ਕਰਦਾ ਸੀ। ਉਦੋਂ ਦੀ ਸਮਕਾਲੀ ਲਿਖਤ ਵਿਚ ਦਰਜ ਨਹੀਂ ਕਿ ਅਫ਼ਸਰ ਕੌਣ ਸੀ। ਸ਼ਨਾਖਤ ਛੁਪਾਉਣ ਦਾ ਮਨੋਰਥ ਇਹ ਸੀ ਕਿ ਉਹ ਅਪਣੇ ਖ਼ੁਫ਼ੀਆ ਮਿਸ਼ਨ ਉੱਪਰ ਅੰਗਰੇਜ਼ਾਂ ਵੱਲੋਂ ਭੇਜਿਆ ਗਿਆ ਸੀ ਤਾਂ ਕਿ ਪੰਜਾਬ ਦੇ ਭੂਗੋਲਿਕ ਅਤੇ ਰਾਜਨੀਤਕ ਹਾਲਾਤ ਦਾ ਪਤਾ ਕਰਕੇ ਈਸਟ ਇੰਡੀਆ ਕੰਪਨੀ ਨੂੰ ਦੱਸੇ।
  -ਡਾ. ਜਗਮੇਲ ਸਿੰਘ ਭਾਠੂਆਂ-0- ਪੰਜਾਬੀ ਕੋਸ਼ਕਾਰੀ ਅਤੇ ਗੁਰਮਤਿ ਵਿਆਖਿਆ ਦੇ ਖੇਤਰ ਵਿਚ ਭਾਈ ਕਾਨ੍ਹ ਸਿੰਘ ਨਾਭਾ ਇਕ ਅਜਿਹਾ ਨਾਂ ਹੈ ਜਿਸ ਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ। ਆਪ ਦਾ ਜਨਮ 30 ਅਗਸਤ 1861 ਈ. ਨੂੰ ਉਨ੍ਹਾਂ ਦੇ ਨਾਨਕੇ ਘਰ ਪਿੰਡ ਬਨੇਰਾ ਖੁਰਦ ਵਿਖੇ ਮਾਤਾ ਹਰਿ ਕੌਰ ਦੀ ਕੁੱਖੋਂ ਹੋਇਆ ਸੀ। ਭਾਈ ਸਾਹਿਬ ਦਾ ਜੱਦੀ ਪਿੰਡ ਪਿੱਥੋ (ਜ਼ਿਲ੍ਹਾ ਬਠਿੰਡਾ) ਸੀ। ਆਪ ਦੇ ਪਿਤਾ ਬਾਬਾ ਨਾਰਾਇਣ ਸਿੰਘ ਉਸ ਮੌਕੇ ਨਾਭਾ ਰਿਆਸਤ 'ਚ ਡੇਰਾ ਬਾਬਾ ਅਜਾਪਾਲ ਸਿੰਘ ਨਾਭਾ ਦੇ ਪ੍ਰਮੁੱਖ ਸੇਵਾਦਾਰ ਤੇ ਉੱਚ ਕੋਟੀ ਦੇ ਵਿਦਵਾਨ ਸਨ। ਭਾਈ ਸਾਹਿਬ ਨੇ ਆਪਣੇ ਸਮੇਂ ਦੇ ਪ੍ਰਸਿੱਧ ਵਿਦਵਾਨਾਂ ਭਾਈ ਭੂਪ ਸਿੰਘ, ਰਾਮ ਸਿੰਘ, ਭਗਵਾਨ ਸਿੰਘ ਦੁੱਗ, ਜਵਾਹਰ ਸਿੰਘ, ਪੰਡਿਤ ਸ੍ਰੀਧਰ, ਬੰਸੀਧਰ, ਵੀਰ ਸਿੰਘ ਜਲਾਲਕੇ ਤੇ ਬਾਵਾ ਕਲਿਆਣ ਦਾਸ ਪਾਸੋਂ ਸਰਬਪੱਖੀ ਵਿੱਦਿਆ ਹਾਸਲ ਕੀਤੀ। ਆਪ ਨੂੰ ਸੈਰ ਅਤੇ ਬਾਗ਼ਬਾਨੀ ਦੇ ਨਾਲ-ਨਾਲ ਸ਼ਾਸਤਰੀ ਸੰਗੀਤ ਦਾ ਵੀ ਬੇਹੱਦ ਸ਼ੌਕ ਸੀ।
  - ਸੁਖਵਿੰਦਰ ਸਿੰਘ ਮੁੱਲਾਂਪੁਰ--ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ 1780 ਨੂੰ ਗੁੱਜਰਾਂਵਾਲੇ (ਹੁਣ ਪਾਕਿਸਤਾਨ 'ਚ) ਸਰਦਾਰ ਮਹਾਂ ਸਿੰਘ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਹੋਇਆ ਸੀ। ਗੁੱਜਰਾਂਵਾਲਾ ਵਿਚ ਉਨ੍ਹਾਂ ਦੇ ਜਨਮ ਅਸਥਾਨ ਵਾਲੀ ਥਾਂ 'ਤੇ ਹੁਣ ਮਿਊਂਸੀਪਲ ਕਮੇਟੀ ਦਾ ਦਫ਼ਤਰ ਅਤੇ ਟਾਊਨ ਹਾਲ ਹੈ। ਜਿਸ ਕਮਰੇ ਵਿਚ ਉਨ੍ਹਾਂ ਦਾ ਜਨਮ ਹੋਇਆ ਉਸ ਦੇ ਬਾਹਰ ਸ਼ਿਲਾਲੇਖ ਲੱਗਾ ਹੋਇਆ ਹੈ ਜਿਸ 'ਤੇ 'ਜਨਮ ਮਹਾਰਾਜਾ ਰਣਜੀਤ ਸਿੰਘ' ਲਿਖਿਆ ਹੋਇਆ ਹੈ। ਇਕ ਹੋਰ ਲਿਖਤ 'ਤੇ ਮਹਾਰਾਜਾ ਦਾ ਜਨਮ 2 ਨਵੰਬਰ 1780 ਲਿਖਿਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਉਨ੍ਹਾਂ ਦੀ ਬਹਾਦਰੀ ਸਦਕਾ 'ਸ਼ੇਰ-ਏ-ਪੰਜਾਬ' ਵੀ ਕਿਹਾ ਜਾਂਦਾ ਸੀ।
  - ਗੁਰਜੀਵਨ ਸਿੰਘ ਸਿੱਧੂ ਨਥਾਣਾ ਦੁਨੀਆਂ ਦੇ ਜਾਂਬਾਜ਼ ਯੋਧਿਆਂ ਵਿੱਚ ਜਰਨੈਲ ਸਰਦਾਰ ਹਰੀ ਸਿੰੰਘ ਨਲੂਆ ਦਾ ਨਾਂ ਬੜੇ ਫਖਰ ਨਾਲ ਲਿਆ ਜਾਂਦਾ ਹੈ। ਇਸ ਅਦੁੱਤੀ ਹਸਤੀ ਦਾ ਜਨਮ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਪਿੰਡ ਗੁਜਰਾਂਵਾਲੇ ਦੇ ਵਸਨੀਕ ਗੁਰਦਿਆਲ ਸਿੰਘ ਅਤੇ ਧਰਮ ਕੌਰ ਦੇ ਘਰ 1791 ਈ. ਨੂੰ ਹੋਇਆ। ਘਰ ਵਿੱਚ ਹੀ ਉਨ੍ਹਾਂ ਧਾਰਮਿਕ ਵਿਦਿਆ ਦੇ ਨਾਲ ਨਾਲ ਹੋਰਨਾਂ ਭਾਸ਼ਾਵਾਂ ਦਾ ਗਿਆਨ ਵੀ ਹਾਸਲ ਕੀਤਾ। ਫਾਰਸੀ ਦੀ ਪੜ੍ਹਾਈ ਲਈ ਮੌਲਵੀ ਵੀ ਘਰ ਹੀ ਪੜ੍ਹਾਉਣ ਆਉਂਦਾ। ਹਰੀ ਸਿੰਘ ਹਾਲੇ ਸੱਤ ਸਾਲ ਦਾ ਹੀ ਸੀ ਕਿ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਇਸ ਮਗਰੋਂ ਉਸ ਨੂੰ ਮਾਤਾ ਧਰਮ ਕੌਰ ਨਾਲ ਨਾਨਕੇ ਘਰ ਰਹਿਣਾ ਪਿਆ। ਉਸ ਨੇ ਨਾਬਾਲਗ ਉਮਰੇ ਹੀ ਘੋੜਸਵਾਰੀ, ਨੇਜਾਬਾਜ਼ੀ, ਤੀਰਅੰਦਾਜ਼ੀ ਅਤੇ ਨਿਸ਼ਾਨੇਬਾਜ਼ੀ ਵਿੱਚ ਮੁਹਾਰਤ ਹਾਸਲ ਕਰ ਲਈ।
  - ਡਾ. ਅਮਰਜੀਤ ਸਿੰਘਸਿਰਦਾਰ ਕਪੂਰ ਸਿੰਘ ਦਾ 2 ਮਾਰਚ, 1909 ਨੂੰ, ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੱਕ ਵਿਚ, ਸਰਦਾਰ ਦੀਦਾਰ ਸਿੰਘ ਦੇ ਘਰ ਉਨ੍ਹਾਂ ਦਾ ਜਨਮ ਹੋਇਆ। ਉਨ੍ਹਾਂ ਨੇ ਸਰਕਾਰੀ ਕਾਲਜ ਲਾਹੌਰ ਤੋਂ ਐਮ. ਏ. ਦੀ ਡਿਗਰੀ 'ਫਸਟ' ਰਹਿ ਕੇ ਹਾਸਲ ਕੀਤੀ ਅਤੇ ਫਿਰ ਉਚੇਰੀ ਸਿੱਖਿਆ ਲਈ ਕੈਂਬਰਿਜ ਯੂਨੀਵਰਸਿਟੀ, ਲੰਡਨ ਵਿਚ ਜਾ ਦਾਖਲ ਹੋਏ। ਉਹ ਫਿਲਾਸਫੀ ਦੇ ਧਨੰਤਰ ਵਿਦਵਾਨ ਤਾਂ ਬਣੇ ਹੀ, ਪਰ ਸੰਸਕ੍ਰਿਤ, ਅਰਬੀ, ਫਾਰਸੀ ਜ਼ੁਬਾਨਾਂ 'ਤੇ ਵੀ ਉਨ੍ਹਾਂ ਨੂੰ ਪੂਰੀ ਮੁਹਾਰਤ ਹਾਸਲ ਸੀ। ਉਨ੍ਹਾਂ ਦੀ ਅੰਗਰੇਜ਼ੀ ਲਿਖਤ, ਬਿਨਾਂ ਡਿਕਸ਼ਨਰੀ ਦੇ ਸਹਾਰੇ ਦੇ ਸਮਝੀ ਨਹੀਂ ਜਾ ਸਕਦੀ। ਉਸ ਵੇਲੇ ਕੈਂਬਰਿਜ ਯੂਨੀਵਰਸਿਟੀ ਦਾ ਪ੍ਰੋਫੈਸਰ, ਜਗਤ ਪ੍ਰਸਿੱਧ ਫਿਲਾਸਫਰ ਬਰਟਰਨਡ ਰੱਸਲ, ਸਿਰਦਾਰ ਕਪੂਰ ਸਿੰਘ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ, ਉਨ੍ਹਾਂ ਨੂੰ ਕੈਂਬਰਿਜ ਯੂਨੀਵਰਸਿਟੀ ਵਿਚ 'ਅਧਿਆਪਕ' ਬਣਾਉਣ ਦੀ ਪੇਸ਼ਕਸ਼ ਕੀਤੀ।
  - ਭਗਵਾਨ ਸਿੰਘ ਜੌਹਲਧਰਮ ਦੀਆਂ ਪੱਕੀਆਂ ਤੇ ਤੰਗ ਸੀਮਾਵਾਂ ਤੋਂ ਉਂਪਰ ਦੀ ਸੋਚ ਦੇ ਧਾਰਨੀ ਅਤੇ ਮਾਨਵੀ ਗੁਣਾਂ ਦੇ ਮੁਜੱਸਮੇ ਪੀਰ ਬੁੱਧੂ ਸ਼ਾਹ ਨੂੰ ਹਰ ਸਿੱਖ ਬੜੀ ਸ਼ਰਧਾ ਤੇ ਸਤਿਕਾਰ ਨਾਲ ਯਾਦ ਕਰਦਾ ਹੈ। ਭੰਗਾਣੀ ਦੇ ਯੁੱਧ ਉਪਰੰਤ ਪੀਰ ਜੀ ਨੇ ਆਪਣੇ ਚਾਰ ਪੁੱਤਰਾਂ ਵਿਚੋਂ ਦੋ ਪੁੱਤਰ ਸੱਯਦ ਅਸ਼ਰਫ਼ ਸ਼ਾਹ ਅਤੇ ਸੱਯਦ ਮੁਹੰਮਦ ਸ਼ਾਹ ਅਤੇ ਸਕੇ ਭਾਈ ਭੂਰੇ ਸ਼ਾਹ ਨੂੰ ਅਤੇ ਸੱਤ ਸੌ ਮੁਰੀਦਾਂ ਵਿਚੋਂ ਅਨੇਕਾਂ ਮੁਰੀਦ ਸ਼ਹੀਦ ਕਰਵਾ ਕੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ਿਸ਼ ਪ੍ਰਾਪਤ ਕੀਤੀ ਸੀ। ਇਤਿਹਾਸਕ ਹਵਾਲਿਆਂ ਮੁਤਾਬਿਕ ਪੀਰ ਬੁੱਧੂ ਸ਼ਾਹ ਦਾ ਜਨਮ 13 ਜੂਨ, 1647 ਈ: ਨੂੰ ਸੱਯਦ ਗੁਲਾਮ ਸ਼ਾਹ ਦੇ ਘਰ ਅੰਬਾਲਾ ਜ਼ਿਲ੍ਹੇ ਦੇ ਸਢੌਰਾ ਕਸਬੇ ਵਿਚ ਹੋਇਆ।
  ਗੁਰਤੇਜ ਸਿੰਘ ਠੀਕਰੀਵਾਲਾ (ਡਾ.)‘ਸ਼ਹਾਦਤ’ (ਅਰਬੀ) ਦਾ ਸ਼ਾਬਦਿਕ ਅਰਥ ਗਵਾਹੀ ਦੇਣੀ, ਤਸਦੀਕ ਕਰਨਾ, ਸਹੀ ਪਾਉਣਾ ਹੈ। ਅਧਿਆਤਮਕ ਨਿਸਚੈ ਵਿਚ ‘ਸ਼ਹੀਦ’ ਸਮੁੱਚੀ ਲੋਕਾਈ ਨੂੰ ਅਕਾਲ ਪੁਰਖ ਦੀ ਸੰਤਾਨ ਸਮਝਦਾ ਹੋਇਆ, ਉਸ ਲਈ ਆਪਣੇ ਪ੍ਰਾਣਾਂ ਦੀ ਅਹੂਤੀ ਦੇਣੀ ‘ਸਚਖੰਡ’ ਦੇ ਮਾਰਗ ਵਿਚ ਤੁਛ ਭੇਟਾ ਸਮਝਦਾ ਹੈ। ਖੁਦਾਈ ਪ੍ਰੇਮ ਵਿਚ ਅਤੇ ‘ਅਸੁਰ ਸੰਘਾਰਬੇ ਕੋ’ ਸਰਬੰਸ ਕੁਰਬਾਨ ਕਰ ਦੇਣਾ ਇਸ ਨਿਸ਼ਚੈ ਦੀ ਸਿਖਰ ਹੈ। ਦਾਰਸ਼ਨਿਕ ਪ੍ਰਸੰਗ ਵਿਚ ‘ਸ਼ਹਾਦਤ’ ਦਾ ਸਰੋਕਾਰ ਸਮੇਂ ਅਤੇ ਸਥਾਨ ਦੀ ਕੈਦ ਤੋਂ ਮੁਕਤ ਅਸੀਮ ਤੇ ਸਰਬ ਵਿਆਪਕ ਹੈ। ਸ਼ਹਾਦਤ ਹਮੇਸ਼ਾਂ ਦੂਸਰਿਆਂ ਲਈ ਦਿੱਤੀ ਜਾਂਦੀ ਹੈ। ਸ਼ਹੀਦ ਨੂੰ ਇਹ ਮੁਕੰਮਲ ਭਰੋਸਾ ਤੇ ਨਿਸਚਾ ਹੁੰਦਾ ਹੈ ਕਿ ਪਰਮਾਤਮਾ ਨੇ ਉਸ ਦਾ ਜੀਵਨ ਕਿਸੇ ਵਿਸ਼ੇਸ਼ ਕਾਰਜ ਦੀ ਪੂਰਤੀ ਹਿਤ ਸਾਜਿਆ ਹੈ ਤਾਂ ਉਹ ਪੂਰਨ ਸਹਿਜ ਵਿਚ ਇਸ ਦੈਵੀ ਹੁਕਮ ਦੀ ਪਾਲਣਾ ਕਰਦਾ ਹੈ। ਪਹਿਲਾਂ ‘ਸ਼ਹੀਦ’ ਪਦ ਧਰਮ ਨਾਲ ਹੀ ਸਬੰਧਤ ਸੀ। ਪਿਛੋਂ ਇਸ ਸ਼ਬਦ ਦੀ ਵਧੇਰੇ ਵਿਆਪਕ ਅਤੇ ਖੁੱਲ੍ਹੀ ਵਰਤੋਂ ਹੋਣ ਲੱਗ ਪਈ ਹੈ।
  ਰਮੇਸ਼ ਬੱਗਾ ਚੋਹਲਾਗੁਰੂ ਨਾਨਕ ਦੇ ਘਰ ’ਤੇ ਜਦੋਂ ਵੀ ਕਦੇ ਸੰਕਟ ਦਾ ਸਮਾਂ ਆਇਆ ਹੈ ਤਾਂ ਸਿੱਖਾਂ ਦੇ ਨਾਲ-ਨਾਲ ਕੁੱਝ ਗ਼ੈਰ-ਸਿੱਖਾਂ ਨੇ ਵੀ ਤਨ, ਮਨ ਅਤੇ ਧਨ ਨਾਲ ਆਪਣਾ ਵਿਲੱਖਣ ਤੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਤਰ੍ਹਾਂ ਦਾ ਯੋਗਦਾਨ ਪਾਉਣ ਵਾਲਿਆਂ ਵਿਚ ਹੀ ਸ਼ਾਮਿਲ ਹੈ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ (ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ) ਪ੍ਰਤੀ ਅਤਿ ਪਿਆਰ ਤੇ ਸਤਿਕਾਰ ਦੀ ਭਾਵਨਾ ਰੱਖਣ ਵਾਲੇ ਦੀਵਾਨ ਟੋਡਰ ਮੱਲ ਦਾ ਨਾਂ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਦੇਹਾਂ ਨੂੰ ਬੇਅਦਬੀ ਤੋਂ ਬਚਾਉਣ ਲਈ ਆਪਣੇ ਕੋਲੋਂ ਵੱਡਾ ਧੰਨ ਖਰਚ ਕੇ ਪੂਰੇ ਸਨਮਾਨ ਸਹਿਤ ਸਸਕਾਰ ਕਰਨ ਵਾਲੇ ਸੇਠ ਟੋਡਰ ਮੱਲ ਦਾ ਸਿੱਖ ਸਮਾਜ ਰਹਿੰਦੀ ਦੁਨੀਆਂ ਤੱਕ ਰਿਣੀ ਰਹੇਗਾ।
  ਕਰਮਜੀਤ ਸਿੰਘ ਚੰਡੀਗੜ੍ਹ, 9915091063 ਇਤਿਹਾਸ ਦੀ ਬੜੀ ਡੂੰਘੀ ਨੀਝ ਨਾਲ ਫੋਲਾ ਫਰੋਲੀ ਕੀਤੀ ਹੈ ਪਰ ਨਹੀਂ ਲੱਭਦੀ ਇਹੋ ਜਿਹੀ ਮਿਸਾਲ ਜੋ ਚਮਕੌਰ ਦੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਅਤੇ ਉਸ ਦੇ ਖਾਲਸੇ ਨੇ ਪੇਸ਼ ਕੀਤੀ।ਫਰਾਂਸ ਦਾ ਲੇਖਕ ਚੈਤੀਓ ਬਰਾਇਡ ਕੌਮਾਂ ਦੇ ਇਤਿਹਾਸ ਬਾਰੇ ਟਿੱਪਣੀ ਕਰਦਾ ਕਹਿੰਦਾ ਹੈ ਕਿ “ਯੂਨਾਨ ਦਾ ਇਤਿਹਾਸ ਇਕ ਕਵਿਤਾ ਦੀ ਤਰ੍ਹਾਂ ਹੈ, ਲਾਤੀਨੀ ਇਤਿਹਾਸ ਤਸਵੀਰ ਵਾਂਗ ਲੱਗਦਾ ਹੈ ਜਦਕਿ ਆਧੁਨਿਕ ਇਤਿਹਾਸ ਘਟਨਾਵਾਂ ਦਾ ਹੀ ਰਿਕਾਰਡ ਹੈ। ਪਰ ਦੋਸਤੋ, ਉਪਰੋਕਤ ਤਿੰਨੇ ਹਕੀਕਤਾਂ ਦਾ ਜੇ ਮਹਾਂ ਸੰਗਮ ਹੋਇਆ ਹੈ ਤਾਂ ਉਹ ਚਮਕੌਰ ਦੀ ਗੜ੍ਹੀ ਵਿਚ। ਇਹ ਸੰਸਾਰ ਦੀ ਇਕ ਅਨੋਖੀ ਜੰਗ ਸੀ ਜਿਥੇ ਸੱਚੇ ਜਜ਼ਬਿਆਂ ਅਤੇ ਹੰਝੂਆਂ ਦਾ ਮਿਲਾਪ ਹੁੰਦਾ ਹੈ।
  - ਬਲਰਾਜ ਸਿੰਘ ਸਿੱਧੂਲੈਲਾ ਜਾਂ ਲੈਲੀ ਇੱਕ ਬਹੁਤ ਹੀ ਖੂਬਸੂਰਤ ਜੰਗੀ ਘੋੜਾ ਸੀ ਜੋ ਪੇਸ਼ਾਵਰ ਦੇ ਅਫਗਾਨ ਹਾਕਮ ਯਾਰ ਮੁਹੰਮਦ ਸ਼ਾਹ ਬਾਰਕਜ਼ਈ ਦੀ ਮਲਕੀਅਤ ਸੀ। ਇਹ ਘੋੜਾ ਸੰਸਾਰ ਦਾ ਸਭ ਤੋਂ ਵੱਧ ਕੀਮਤੀ ਘੋੜਾ ਹੈ ਕਿਉਂਕਿ ਇਸ ਨੂੰ ਹਾਸਲ ਕਾਰਨ ਲਈ ਹੋਈਆਂ ਜੰਗਾਂ ਵਿੱਚ 12000 ਖਾਲਸਾ ਸਿਪਾਹੀਆਂ ਅਤੇ ਅਫਸਰਾਂ ਦੀਆ ਜਾਨਾਂ ਗਈਆਂ ਤੇ 60 ਲੱਖ ਰੁਪਏ ਖਰਚਾ ਆਇਆ ਜੋ ਸੋਨੇ ਦੀ ਉਸ ਵੇਲੇ ਦੀ ਕੀਮਤ ਦੇ ਹਿਸਾਬ ਨਾਲ ਅੱਜ ਦਾ ਇੱਕ ਅਰਬ ਪੱਚੀ ਕਰੋੜ ਰੁਪਏ ਬਣਦਾ ਹੈ, ਜਵਾਨਾਂ ਦੀਆਂ ਜਾਨਾਂ ਦੀ ਤਾਂ ਕੋਈ ਕੀਮਤ ਹੀ ਨਹੀਂ ਲਗਾਈ ਜਾ ਸਕਦੀ। ਇਹ ਗੱਲ ਖੁਦ ਮਹਾਰਾਜਾ ਰਣਜੀਤ ਸਿੰਘ ਨੇ ਆਸਟਰੀਅਨ ਯਾਤਰੀ ਕਾਰਲ ਅਲੈਗਜ਼ੈਂਡਰ ਵਾਨ ਹਿਊਗਲ ਨੂੰ ਲੈਲੀ ਦਿਖਾਉਣ ਵੇਲੇ ਦੱਸੀ ਸੀ। ਹਿਊਗਲ ਨੇ ਇਸ ਵਾਰਤਾਲਾਪ ਦਾ ਵਰਨਣ ਆਪਣੀ ਜੀਵਨੀ ਵਿੱਚ ਕੀਤਾ ਹੈ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com