ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    - ਗਿਆਨੀ ਜਗਤਾਰ ਸਿੰਘ ਜਾਚਕਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਰਚਿਤ ‘ਸ੍ਰੀ ਗੁਰੂ ਗ੍ਰੰਥ ਕੋਸ਼’ ਮੁਤਾਬਿਕ ਮਾਨਵ-ਏਕਤਾ ਦੇ ਮੁੱਦਈ ਗੁਰੂ ਨਾਨਕ ਸਾਹਿਬ ਜੀ ਵੇਲੇ ਰਾਸ-ਕੁਮਾਰੀ ਤੋਂ ਹਿਮਾਲਿਆ ਤੱਕ ਅਤੇ ਦਰਾ ਖ਼ੈਬਰ ਤੋਂ ਬਰਮਾ ਤੱਕ ਦੇ ਸਾਰੇ ਇਲਾਕੇ ਅਥਵਾ ਦੇਸ਼ ਨੂੰ ‘ਹਿੰਦੁਸਤਾਨ’ ਆਖਿਆ ਜਾਂਦਾ ਸੀ । ਮਹਾਨ-ਕੋਸ਼ ਅਨੁਸਾਰ ਇਸ ਦੀ ਕੁੱਲ ਲੰਬਾਈ 1900 ਮੀਲ ਅਤੇ ਚੌੜਾਈ 1500 ਮੀਲ ਸੀ । ਧਰਤਿ-ਲੋਕਾਈ ਦੇ ਸੁਧਾਰ ਹਿੱਤ ਪ੍ਰਚਾਰ-ਦੌਰੇ (ਉਦਾਸੀਆਂ) ਕਰਦਿਆ ਜਗਤ ਦਾ ਗ਼ਮਖ਼ਾਰ ਬਾਬਾ ਨਾਨਕ ਸੰਨ 1521 (ਸੰਮਤ 1578) ਨੂੰ ਭਾਈ ਲਾਲੋ ਦੇ ਘਰ ਨਗਰ ਏਮਨਾਬਾਦ (ਸੈਦਪੁਰ) ਜ਼ਿਲਾ ਗੁਜਰਾਂਵਾਲਾ ਵਿੱਚ ਸਨ, ਜਦੋਂ ਬਾਦਸ਼ਾਹ ਬਾਬਰ ਕਾਬਲ ਤੋਂ ਹਿੰਦੁਸਤਾਨ ’ਤੇ ਹਮਲਾਵਰ ਹੋਇਆ । ਸ਼ੇਰ-ਮਰਦ ਗੁਰੂ ਬਾਬੇ ਨੂੰ ਜਿਥੇ ਬਾਬਰ ਦੀ ਜ਼ਾਲਮ ਸੈਨਾ ਨੂੰ ‘ਪਾਪ ਕੀ ਜੰਞ’ ਕਹਿਣ ਦੀ ਦਲੇਰੀ ਦਿਖਾਈ, ਉਥੇ ਨਾਲ ਹੀ ਦੇਸ਼ ਵਾਸੀਆਂ ਦੀ ਡਰਪੋਕ ਤੇ ਭੈ-ਭੀਤ ਮਾਨਸਿਕ ਦਿਸ਼ਾ ਪ੍ਰਗਟਾਉਣ ਅਤੇ ਹਮਲੇ ਨੂੰ ਨਾ ਭੁੱਲਣ ਵਾਲੀ ਘਟਨਾ ਦਰਸਾਉਣ ਹਿੱਤ ‘ਹਿੰਦੁਸਤਾਨੁ ਡਰਾਇਆ’ ਤੇ ‘ਹਿਦੁਸਤਾਨੁ ਸਮਾਲਸੀ ਬੋਲਾ’ ਲਫ਼ਜ਼ਾਂ ਦੀ ਵਰਤੋਂ ਵੀ ਕੀਤੀ ਸੀ । ਅਜਿਹੇ ਲਫ਼ਜ਼ਾਂ ਵਾਲੇ ਉਹ ਪੂਰੇ ਗੁਰਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਗੁਰੂ ਨਾਨਕ-ਬਾਣੀ ਅੰਦਰ ਇਸ ਪ੍ਰਕਾਰ ਅੰਕਿਤ ਹਨ :ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ (ਆਸਾ ਮਃ 1, ਪੰਨਾ 360) ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ (ਤਿਲੰਗ ਮਃ 1, ਪੰਨਾ 723) ਪਰ, ਇਸ ਦਾ ਕਦਾਚਿੱਤ ਵੀ ਇਹ ਮਤਲਬ ਨਹੀਂ ਕੱਢਿਆ ਜਾ ਸਕਦਾ ਕਿ ਸਮੇਂ ਦੇ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਕਹੇ ਹੋਏ ਵਾਕਾਂ ਦੀ ਰੌਸ਼ਨੀ ਵਿੱਚ ਸਿੱਖ ਹੁਣ ਭਾਰਤ (ਇੰਡੀਆ)…
    ਸੁਰਿੰਦਰ ਕੋਛੜ, 93561-27771ਹਰੀ ਸਿੰਘ ਨਲਵਾ ਦੀ 30 ਅਪਰੈਲ 1837 ਨੂੰ ਜਮਰੋਦ ਵਿੱਚ ਹੋਈ ਸ਼ਹਾਦਤ ਦੀ ਖ਼ਬਰ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸੁਭਾਅ ਦੇ ਉਲਟ ਸ. ਨਲਵਾ ਦੀ ਮੌਤ ਦਾ ਇੰਨਾ ਦੁੱਖ ਪ੍ਰਗਟ ਕੀਤਾ ਕਿ ਸਭ ਵੇਖਣ ਵਾਲੇ ਦੰਗ ਰਹਿ ਗਏ। ਉਨ੍ਹਾਂ ਦੀਆਂ ਅੱਖਾਂ ਅੱਥਰੂਆਂ ਨਾਲ ਭਰੀਆਂ ਹੋਈਆਂ ਸਨ। ਕੁਝ ਦੇਰ ਦੀ ਚੁੱਪ ਤੋਂ ਬਾਅਦ ਉਨ੍ਹਾਂ ਕਿਹਾ,‘‘ਮੇਰੇ ਬਹਾਦਰ ਜਰਨੈਲ ਹਰੀ ਸਿੰਘ ਦਾ ਵਿਛੋੜਾ ਮੇਰੇ ਲਈ ਅਸਹਿ ਹੈ। ਅੱਜ ਖ਼ਾਲਸਾ ਰਾਜ ਦੇ ਮਜ਼ਬੂਤ ਕਿਲ੍ਹੇ ਦਾ ਬੁਰਜ ਢਹਿ ਗਿਆ ਹੈ।’’ ਮਹਾਰਾਜੇ ਦੇ ਕਹੇ ਇਹ ਸ਼ਬਦ ਸੱਚ ਸਾਬਿਤ ਹੋਏ ਤੇ ਹਰੀ ਸਿੰਘ ਨਲਵਾ ਦੀ ਸ਼ਹਾਦਤ ਦੇ ਨਾਲ ਹੀ ਖ਼ਾਲਸਾ ਰਾਜ ਦੀਆਂ ਨੀਂਹਾਂ ਵਿੱਚ ਤਰੇੜਾਂ ਪੈ ਗਈਆਂ। ਜਲਦੀ ਬਾਅਦ ਵਿੱਚ ਖ਼ਾਲਸਾ ਰਾਜ ਢਹਿ-ਢੇਰੀ ਹੋ ਗਿਆ। ਸਪੱਸ਼ਟ ਸ਼ਬਦਾਂ ਵਿੱਚ ਸ. ਨਲਵਾ ਦੀ ਸ਼ਹਾਦਤ ਖ਼ਾਲਸਾ ਰਾਜ ਦੇ ਅੰਤ ਦੀ ਸ਼ੁਰੂਆਤ ਸੀ।
    ਰਾਜਵਿੰਦਰ ਸਿੰਘ ਰਾਹੀਗ਼ਦਰ ਲਹਿਰ ਦੀ ਸੌ ਸਾਲਾ ਬਰਸੀ ਦੇ ਸ਼ੁਭ ਅਵਸਰ ਤੇ, ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ ਅਸਲੋਂ ਹੀ ਅਣਗੌਲੀ ਲਿਖਤ ‘ਮੇਰੀ ਰਾਮ ਕਹਾਣੀਂ’ ਪਾਠਕਾਂ ਦੀ ਭੇਟ ਕਰਦਿਆਂ ਖੁਸ਼ੀ ਤੇ ਤਸੱਲੀ ਦਾ ਸੁਖਾਵਾਂ ਅਨੁਭਵ ਹੋ ਰਿਹਾ ਹੈ, ਕਿ ਇਸ ਲਿਖਤ ਨਾਲ ਉਸ ਲਹਿਰ ਦੇ ਕਈ ਅਣਗੌਲੇ ਤੇ ਅਣਛੋਹੇ ਪੱਖਾਂ ਤੇ ਨਵਾਂ ਪ੍ਰਕਾਸ਼ ਪਵੇਗਾ। ਇਸ ਲਿਖਤ ਨਾਲ ਲਹਿਰ ਦੇ ਓਹਲੇ ‘ਚ ਰਹੇ ਤੇ ਅਣਛੋਹੇ ਪੱਖ ਹੀ ਸਾਹਮਣੇ ਨਹੀਂ ਆਉਣਗੇ, ਸਗੋਂ ਬਾਬਾ ਸੋਹਣ ਸਿੰਘ ਭਕਨਾ ਦੇ ਜੀਵਨ ਦੇ ਵੀ ਕਈ ਉਹਨਾਂ ਪੱਖਾਂ ਤੇ ਪ੍ਰਕਾਸ਼ ਪਵੇਗਾ ਜੋ ਹੁਣ ਤੱਕ ਪਾਠਕਾਂ ਦੇ ਸਾਹਮਣੇ ਨਹੀਂ ਆ ਸਕੇ । ਇਹਨਾਂ ਨਵੇਂ ਤੱਥਾਂ ਦੀ ਲੋਅ ਵਿਚ ਬਾਬਾ ਜੀ ਦੀ ਮੁਕੰਮਲ ਸ਼ਖਸੀਅਤ ਨੂੰ ਜਾਨਣ ਤੇ ਸਮਝਣ ਵਿਚ ਮਦਦ ਮਿਲੇਗੀ । ਇਹੋ ਹੀ ਨਹੀਂ, ਇਸ ਲਿਖਤ ਦੇ ਬ੍ਰਿਤਾਂਤ, ਬੋਲੀ, ਸ਼ੈਲੀ ਤੇ ਪੇਸ਼ਕਾਰੀ ਨਾਲ ਬਾਬਾ ਜੀ ਅੰਦਰ ਮੌਜੂਦ ਉਸ ਪ੍ਰਤਿਭਾ ਦੇ ਵੀ ਦਰਸ਼ਨ ਹੋਣਗੇ, ਜਿਸ ਸਦਕੇ ਉਹਨਾਂ ਅੰਦਰ ਇੱਕ ਵੱਡਾ ਲੇਖਕ ਬਣਨ ਦੀਆਂ ਸੰਭਾਵਨਾਵਾਂ ਛੁਪੀਆਂ ਪਈਆਂ ਸਨ ਪਰ ਸਿਆਸੀ ਸਰਗਰਮੀਆਂ ਨੇ ਉਹਨਾਂ ਦੀ ਜ਼ਿੰਦਗੀ ਦਾ ਮੁਹਾਣ ਹੋਰ ਪਾਸੇ ਮੋੜ ਦਿੱਤਾ ਸੀ ।
    ਜੂਨ 1984 ਚ ਭਾਰਤੀ ਹਕੂਮਤ ਵੱਲੋਂ ਸਿੱਖਾਂ ਉੱਤੇ ਵਰਤਾਏ ਗਏ ਘਲੂਘਾਰੇ ਤੋਂ ਬਾਅਦ ਇਕ ਸਾਲ ਦੇ ਅੰਦਰ ਅੰਦਰ ਹੀ ਸਿੱਖ ਗੱਭਰੂਆਂ ਨੇ ਦਿੱਲੀ ਹਕੂਮਤ ਨੂੰ ਖਾਲਸਈ ਜਲਵਾ ਵਿਖਾਉਣਾ ਸ਼ੁਰੂ ਕਰ ਦਿੱਤਾ ਤਾਂ ਭਾਰਤੀ ਹਕੂਮਤ ਹੱਕੀ-ਬੱਕੀ ਰਹਿ ਗਈ ਕਿ ਇਹ ਕਿਸ ਮਿੱਟੀ ਦੀ ਬਣੇ ਹੋਏ ਹਨ । ਖ਼ਾਲਸਾ ਪ੍ਰਭੂਸੱਤਾ ਨੂੰ ਮੁੜ੍ਹ ਸਥਾਪਤ ਕਰਨ ਲਈ ਗੁਰਬਾਣੀ ਤੇ ਖੰਡੇ ਦੀ ਪਾਹੁਲ ਦੀ ਇਲਾਹੀ ਜੁਗਤ ਵਿਚੋਂ ਜਨਮੇ ਗੁਰੂ ਦੇ ਲਾਲ ਮੈਦਾਨ ਮਲੀ ਬੈਠੇ ਸਨ। ਇਹ ਭਾਵਨਾ ਸਿੱਖ ਚੇਤਨਾ ਵਿੱਚ ਏਨੀ ਡੂੰਘੀ ਧੱਸ ਚੁੱਕੀ ਸੀ ਕਿ 1984 ਤੋਂ ਬਾਅਦ ਲੋਕਤੰਤਰੀ ਤੇ ਹਥਿਆਰਬੰਦ, ਹਰ ਮੁਹਾਜ਼ ਉੱਤੇ ਸਿੱਖ ਪੂਰੀ ਦ੍ਰਿੜਤਾ ਨਾਲ ਖਾਲਸਾਈ ਵਿਚਾਰਧਾਰਾ ਨੂੰ ਪ੍ਰਗਟ ਕਰ ਰਹੇ ਸਨ। ਭਾਰਤ ਦੇ ਅਥਾਹ ਸਾਧਨਾਂ ਤੇ ਸਰਮਾਏ ਮੂਹਰੇ ਭਾਵੇਂ ਖਾਲਿਸਤਾਨੀ ਧਿਰਾਂ ਦਾ ਖੜ੍ਹਨਾ ਤੇ ਲੜਨਾ ਬਹੁਤ ਔਖਾ ਸੀ ਪਰ ਓਹ ਲੜ ਰਹੇ ਸਨ ਕਿਉਂਕਿ ਗੁਰਬਾਣੀ ਦੀ ਰਹਿਮਤ ਸਿੱਖਾਂ ਨੂੰ ਹਰ ਅਸੰਭਵ ਤੇ ਨਾਮੁਮਕਿਨ ਲੜਾਈ ਲੜਨ ਦੇ ਯੋਗ ਬਣਾ ਦਿੰਦੀ ਹੈ। ਗੁਰੂ-ਪਿਆਰ ਨਾਲ ਭਰਪੂਰ ਧਰਮ ਹੇਤ ਸੀਸ ਵਾਰਨ ਲਈ ਤਤਪਰ ਸਿਰਲੱਥ ਯੋਧਿਆਂ ਦੀ ਚੜ੍ਹਤ ਨੇ ਭਾਰਤ ਸਰਕਾਰ ਨੂੰ ਬੌਖਲਾ ਦਿੱਤਾ ਸੀ।
    ਤਰਲੋਚਨ ਸਿੰਘ ਦੁਪਾਲਪੁਰ, ਸਾਬਕਾ ਮੈਂਬਰ ਐੱਸਜੀਪੀਸੀ 001-408-915-1268ਸ਼ਹਿਰ ਸਰਹਿੰਦ ਵਿੱਚ ਵਾਪਰੇ ਛੋਟੇ ਸਾਹਿਬਜ਼ਾਦਿਆਂ ਦੇ ਖ਼ੂਨੀ ਸਾਕੇ ਨੂੰ ਭਾਵੇਂ ਤਿੰਨ ਸਦੀਆਂ ਤੋਂ ਕੁਝ ਸਾਲ ਉੱਤੇ ਬੀਤ ਗਏ ਹਨ, ਫਿਰ ਵੀ ਸਿੱਖ ਇਤਿਹਾਸ ਬਾਬਤ ਥੋੜ੍ਹੀ ਬਹੁਤ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਅੱਗੇ ਜਦੋਂ ਇਸ ਸ਼ਹਿਰ ਦਾ ਜ਼ਿਕਰ ਹੋਵੇ ਤਾਂ ਉਸ ਦੇ ਦਿਲ ਦਿਮਾਗ਼ ਵਿੱਚ ਸੁੱਤੇ ਹੀ ਸਰਹਿੰਦ ਦੀਆਂ ਖ਼ੂਨੀ ਨੀਹਾਂ ਆ ਜਾਂਦੀਆਂ ਹਨ ਅਤੇ ਉੱਥੇ ਹੋਏ ਘੋਰ ਜ਼ੁਲਮ ਵਿਰੁੱਧ ਰੋਹ ਦੀਆਂ ਚਿਣਗਾਂ ਵੀ ਫੁੱਟਣ ਲੱਗ ਪੈਂਦੀਆਂ ਹਨ। ਵਧੇ ਹੋਏ ਆਵਾਜਾਈ ਸਾਧਨਾਂ ਸਦਕਾ ਬੇਸ਼ੱਕ ਫਤਹਿਗੜ੍ਹ ਸਾਹਿਬ ਦੇ ਅਸਥਾਨ ਉੱਤੇ ਜੁੜਦੇ ਸ਼ਹੀਦੀ ਜੋੜ ਮੇਲ ਵਿੱਚ ਸੰਗਤਾਂ ਦੇ ਪਹਿਲੇ ਸਮਿਆਂ ਨਾਲੋਂ ਵੱਧ ਇਕੱਠ ਜੁੜਦੇ ਹਨ, ਫਿਰ ਵੀ ਜਿੱਥੇ ਸਾਡੇ ’ਚ ਸ਼ਰਧਾ ਤੇ ਜਜ਼ਬਾ ਘਟਦੇ ਜਾ ਰਹੇ ਹਨ, ਉੱਥੇ ਸੀਨਾ ਬਸੀਨਾ ਤੁਰੀਆਂ ਆ ਰਹੀਆਂ ਰੀਤਾਂ ਰਵਾਇਤਾਂ ਤੋਂ ਵੀ ਅਸੀਂ ਅਣਜਾਣ ਹੁੰਦੇ ਜਾ ਰਹੇ ਹਾਂ।
    ਰਾਜਵਿੰਦਰ ਸਿੰਘ ਰਾਹੀ (98157-51332)ਸ਼ਹੀਦ ਕਰਤਾਰ ਸਿੰਘ ਸਰਾਭਾ, ਗ਼ਦਰ ਲਹਿਰ ਦਾ ਅਜਿਹਾ ਮਹਾਂਨਾਇਕ ਹੈ, ਜਿੱਡਾ ਵੱਡਾ ਉਸਦਾ ਇਤਿਹਾਸਕ ਕੰਮ ਹੈ, ਉੱਡਾ ਵੱਡਾ ਉਸਦਾ ਮੁੱਲ ਨਹੀਂ ਪਿਆ। ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸਰਾਭਾ ਵਿਖੇ ਪਿਤਾ ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ ਸੀ। ਆਪਣੇ ਜ਼ਮਾਨੇ ਵਿਚ ਇਹ ਪਰਿਵਾਰ ਪੜ੍ਹਿਆ ਲਿਖਿਆ ਅਤੇ ਖਾਂਦਾ ਪੀਂਦਾ ਸਰਦਾ ਪੁੱਜਦਾ ਪਰਿਵਾਰ ਸੀ। ਅੱਜ ਤੋਂ ਸੌ ਸਵਾ ਸੌ ਸਾਲ ਪਹਿਲਾਂ ਪਿੰਡ ਵਿਚ ਬਣੀ ਪਰਿਵਾਰ ਦੀ ਰਿਹਾਇਸ਼ੀ ਹਵੇਲੀ ਤੋਂ ਹੀ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਹੈਸੀਅਤ ਦਾ ਪਤਾ ਲਗ ਜਾਂਦਾ ਹੈ। ਭਾਵੇਂ ਸਰਾਭੇ ਦੇ ਬਾਪ ਮੰਗਲ ਸਿੰਘ, ਜਿਸਦੀ ਸਰਾਭਾ ਦੇ ਬਚਪਨ ਵਿਚ ਹੀ ਮੌਤ ਹੋ ਗਈ ਸੀ, ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ। ਪਰ ਕਰਤਾਰ ਸਿੰਘ ਦੇ ਦੋ ਚਾਚੇ ਉੜੀਸਾ ਵਿਚ ਚੰਗੀਆਂ ਨੌਕਰੀਆਂ ‘ਤੇ ਲੱਗੇ ਹੋਏ ਸਨ।
    ਹਰ ਵਰ੍ਹੇ ਇਹ ਖੂਨੀ ਹਫ਼ਤਾ ਆਉਂਦਾ ਹੈ, ਸਿੱਖਾਂ ਦੇ ਅੱਲ੍ਹੇ ਜਖ਼ਮਾਂ ਤੇ ਲੂਣ ਛਿੜਕ ਕੇ ਸਿੱਖ ਦਾ ਮੂੰਹ ਚਿੜਾਉਂਦਾ ਲੰਘ ਜਾਂਦਾ ਹੈ। ਸਾਡੇ ਵਰਗੇ ਕਲਮ ਘੜੀਸਾਂ ਦੀਆਂ ਕਲਮਾਂ, ਇਨਸਾਫ਼ ਦੀ ਦੁਹਾਈ ਦੇ ਕੇ ਆਪਣੀ ਭੜਾਸ ਕੱਢ ਲੈਂਦੀਆਂ ਹਨ। ਜਿਨ੍ਹਾਂ ਨੇ ਉਹ ਵਹਿਸ਼ੀਆਨਾ ਕਤਲੇਆਮ ਆਪਣੇ ਪਿੰਡੇ ਤੇ ਹੰਡਾਇਆ ਹੋਇਆ ਹੈ, ਉਹ ਉਸ ਭਿਆਨਕ ਮੰਜ਼ਰ ਦਾ ਚੇਤਾ ਕਰਕੇ ਕੰਬ ਜਾਂਦੇ ਹਨ। ਫਿਰ ਠੰਡਾ ਹਉਕਾ ਲੈ ਕੇ, ਰੋਜ਼ਾਨਾ ਦੇ ਜੀਵਨ ਦੇ ਕੰਮਕਾਰਾਂ 'ਚ ਗੁਆਚ ਜਾਂਦੇ ਹਨ। ਇਕ-ਅੱਧ ਨਾਲ ਅਜਿਹਾ ਵਹਿਸ਼ੀਆਨਾ ਕਾਰਾ ਹੋਇਆ ਹੋਵੇ ਤੇ ਹਮਲਾਵਰਾਂ ਦੀ ਉੱਚ ਪਹੁੰਚ ਕਾਰਣ, ਪੀੜ੍ਹਤ ਧਿਰ ਨੂੰ ਇਨਸਾਫ਼ ਨਾ ਮਿਲੇ ਸਮਝ 'ਚ ਆਉਂਦਾ ਹੈ।
    - ਤਰਲੋਚਨ ਸਿੰਘ ‘ਦੁਪਾਲਪੁਰ’001-408-915-1268This email address is being protected from spambots. You need JavaScript enabled to view it. document.getElementById('cloak6037ba6d53cb2b244cb4baff64c26d55').innerHTML = ''; var prefix = 'ma' + 'il' + 'to'; var path = 'hr' + 'ef' + '='; var addy6037ba6d53cb2b244cb4baff64c26d55 = 'tsdupalpuri' + '@'; addy6037ba6d53cb2b244cb4baff64c26d55 = addy6037ba6d53cb2b244cb4baff64c26d55 + 'yahoo' + '.' + 'com'; var addy_text6037ba6d53cb2b244cb4baff64c26d55 = 'tsdupalpuri' + '@' + 'yahoo' + '.' + 'com';document.getElementById('cloak6037ba6d53cb2b244cb4baff64c26d55').innerHTML += ''+addy_text6037ba6d53cb2b244cb4baff64c26d55+''; ਅਣਖ ਤੇ ਸਵੈਮਾਣ ਦੀ ਬਹਾਲੀ ਲਈ ਲਹੂ-ਭਿੱਜਾ ਇਤਿਹਾਸ ਰਚਣ ਵਾਲੇ ਸ਼ਹੀਦ ਸੂਰਮਿਆਂ ਦੀ ਗਾਥਾ ਲਿਖਣ ਲੱਗਿਆਂ ਕਲਮ ਨੂੰ ਵੀ ਦੰਦਲ਼ਾਂ ਪੈਂਦੀਆਂ ਹਨ! ਦਿਲ ਕਰਦਾ ਹੈ ਕਿ ਸ਼ਹਾਦਤਾਂ ਦੀ ਇਬਾਰਤ ਲਿਖਣ ਲਈ, ਰਵਾਇਤੀ ਸ਼ਬਦ ਲਾਂਭੇ ਕਰਕੇ, ਸ਼ਹੀਦੀ ਮਾਰਗ ਦੀ ਪਾਵਨ ਧੂੜ ਵਿਚੋਂ ਸੁੱਚੇ ਮੋਤੀਆਂ ਜਿਹੇ ਅਣਛੋਹੇ ਸ਼ਬਦ ਲਿਆ ਕੇ, ਸਿਰਲੱਥ ਯੋਧਿਆਂ ਦ ਦਾਸਤਾਨ ਲਿਖੀ ਜਾਵੇ। ਬੇਸ਼ੱਕ ਸ਼ਹੀਦੀ ਦਾ ਸੰਕਲਪ ਇਸਲਾਮਿਕ ਪਰੰਪਰਾ ਦੀ ਗੋਦ ਵਿਚੋਂ ਆਇਆ ਹੈ ਪਰ ਸਿੱਖ ਧਰਮ ਨੇ ਸ਼ਹਾਦਤਾਂ ਦਾ ਇੱਕ ਅਦੁੱਤੀ ਇਤਿਹਾਸ ਸਿਰਜ ਕੇ ਦਿਖਾਇਆ ਕਿ ਪੱਤਝੜਾਂ ਭਾਵੇਂ ਜਿੰਨੀਆਂ ਮਰਜ਼ੀ ਜ਼ਾਲਮ ਹੋਣ, ਪਰ ਬਗ਼ਾਵਤ ਦੇ ਬੀਜ਼ ਉੱਗ ਹੀ ਪੈਂਦੇ ਨੇ। ਸ਼ਹੀਦ ਇਹ ਅਗਮ-ਨਿਗਮ ਦੀ ਗੱਲ ਜਾਣਦਾ ਹੁੰਦਾ ਹੈ ਕਿ ਪਤਝੜ ਦੇ ਹਰ ਉਦਾਸ ਬੁੱਲੇ ਵਿਚ ਬਹਾਰ ਦਾ ਸੁਨੇਹਾ ਵੀ ਲੁਕਿਆ ਹੁੰਦਾ ਹੈ। ਕਹਿੰਦੇ ਨੇ ਜਾਨ ਦੀ ਬਾਜ਼ੀ ਲਾਉਣ ਲੱਗਿਆਂ ਸ਼ਹੀਦ ਨੂੰ ਵਿਉਂਤਾਂ ਲੱਭਣ ਜਾਂ ਜਿਊਣ ਲਈ ਆਸਰੇ ਭਾਲਣ ਕੋਈ ਲੋੜ ਨਹੀਂ ਹੁੰਦੀ। ਉਹ ਮਿਸ਼ਨ ਪ੍ਰਤੀ ਨੱਕ ਦੇ ਸੇਧੇ ਤੁਰਿਆ ਜਾਂਦਾ ਹੈ।
    - ਡਾ. ਧਰਮ ਸਿੰਘਭਾਈ ਵੀਰ ਸਿੰਘ ਦੇ ਕਈ ਸਮਕਾਲੀ ਸਾਹਿਤਕਾਰ ਹੋਏ ਹਨ, ਜਿਨ੍ਹਾਂ ਨੂੰ ਭਾਈ ਜੀ ਦਾ ਪਰਛਾਵਾਂ ਮਾਤਰ ਰਹਿਣ ਜਾਂ ਕਹਿਣ ਦਾ ਸੰਤਾਪ ਭੋਗਣਾ ਪਿਆ ਹੈ। ਇਨ੍ਹਾਂ ਵਿਚੋਂ ਇਕ ਭਾਈ ਮੋਹਨ ਸਿੰਘ ਵੈਦ ਸਨ। ਉਨ੍ਹਾਂ ਨੇ ਪੰਜਾਬੀ ਨੂੰ ਦੋ ਸੌ ਤੋਂ ਉੱਪਰ ਪੁਸਤਕਾਂ, ਨਾਵਲ, ਟ੍ਰੈਕਟ, ਅਨੁਵਾਦ ਅਤੇ ਕਹਾਣੀਆਂ ਦੇ ਰੂਪ ਵਿਚ ਦਿੱਤੀਆਂ। ਆਪਣੇ ਵਿਚਾਰਾਂ ਦੇ ਪ੍ਰਸਾਰ, ਪ੍ਰਚਾਰ ਲਈ ਉਨ੍ਹਾਂ ਨੇ ‘ਦੁੱਖ ਨਿਵਾਰਨ’ ਰਸਾਲਾ ਵੀ ਜਾਰੀ ਕੀਤਾ ਅਤੇ ਪੱਤਰਕਾਰੀ ਵਿਚ ਬਣਦਾ ਯੋਗਦਾਨ ਵੀ ਦਿੱਤਾ।ਵੈਦ ਰਚਿਤ ਨਾਵਲਾਂ ਵਿਚ ‘ਸੁਸ਼ੀਲ ਨੂੰਹ’, ‘ਇਕ ਸਿੱਖ ਘਰਾਣਾ’, ‘ਸ੍ਰੇਸ਼ਠ ਕੁਲਾਂ ਦੀ ਚਾਲ’, ‘ਸੁਖੀ ਪ੍ਰੀਵਾਰ’, ‘ਕੁਲਵੰਤ ਕੌਰ’, ‘ਸੁਘੜ ਨੂੰਹ ਤੇ ਲੜਾਕੀ ਸੱਸ’, ‘ਸੁਖਦੇਵ ਕੌਰ’, ‘ਦੰਪਤੀ ਪਿਆਰ’, ‘ਕਲਹਿਣੀ ਦਿਉਰਾਨੀ’, ‘ਸੁਸ਼ੀਲ ਵਿਧਵਾ’ ਆਦਿ ਪ੍ਰਸਿੱਧ ਹਨ।
    ਸੂਰਬੀਰ ਅਤੇ ਦਲੇਰ ਮਰਦ, ਕੌਮਾਂ ਅਤੇ ਦੇਸ਼ਾਂ ਦੀ ਜਿੰਦ-ਜਾਨ ਹੋਇਆ ਕਰਦੇ ਹਨ। ਉਨ੍ਹਾਂ ਦੇ ਅੰਦਰ ਪੈਦਾ ਹੋਇਆ ਦੇਸ਼ ਪਿਆਰ ਇਕ ਅਜਿਹੀ ਭਾਵਨਾ ਭਰ ਦਿੰਦਾ ਹੈ, ਜਿਸ ਨਾਲ ਉਨ੍ਹਾਂ ਨੂੰ ਮੌਤ ਦਾ ਭੈਅ ਹਮੇਸ਼ਾ ਲਈ ਖ਼ਤਮ ਹੋ ਜਾਂਦਾ ਹੈ। ਉਹ ਪ੍ਰਭੂ ਪ੍ਰਮਾਤਮਾ ਦੀ ਰਜ਼ਾ ਵਿਚ ਰਹਿੰਦੇ ਹੋਏ ਲੋਕਾਂ ਦਾ ਪਰਉਪਕਾਰ ਕਰਦੇ ਅਨੰਦਮਈ ਜੀਵਨ ਬਸਰ ਕਰਦੇ ਹਨ। ਉਹ ਦੁੱਖ-ਸੁੱਖ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਮੰਜ਼ਿਲ ਵਲ ਵਧਦੇ ਜਾਂਦੇ ਹਨ। ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਇਹ ਪੰਜ ਭੂਤਕ ਸਰੀਰਕ ਸਦਾ ਨਹੀਂ ਰਹਿਣਾ ਇਸ ਲਈ ਉਹ ਨਿਰਭੈਤਾ ਨਾਲ ਜੀਵਨ ਜਿਊਂਦੇ ਹਨ।ਜਥੇਦਾਰ ਤੇਜਾ ਸਿੰਘ ਭੁੱਚਰ ਉਨ੍ਹਾਂ ਸੂਰਬੀਰ ਯੋਧਿਆਂ ਵਿਚੋਂ ਇਕ ਹਨ ਜਿਨ੍ਹਾਂ ਦਾ ਜਨਮ 28 ਅਕਤੂਬਰ 1887 ਈ: ਨੂੰ ਆਪਣੇ ਨਾਨਕੇ ਪਿੰਡ ਭਾਈ ਫੇਰੂ, ਜ਼ਿਲ੍ਹਾ ਲਾਹੌਰ ਵਿਚ ਹੋਇਆ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com