ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਦੁਨੀਆਂ ਦਾ ਸਭ ਤੋਂ ਮਹਿੰਗਾ ਘੋੜਾ 'ਲੈਲੀ'

  - ਬਲਰਾਜ ਸਿੰਘ ਸਿੱਧੂ
  ਲੈਲਾ ਜਾਂ ਲੈਲੀ ਇੱਕ ਬਹੁਤ ਹੀ ਖੂਬਸੂਰਤ ਜੰਗੀ ਘੋੜਾ ਸੀ ਜੋ ਪੇਸ਼ਾਵਰ ਦੇ ਅਫਗਾਨ ਹਾਕਮ ਯਾਰ ਮੁਹੰਮਦ ਸ਼ਾਹ ਬਾਰਕਜ਼ਈ ਦੀ ਮਲਕੀਅਤ ਸੀ। ਇਹ ਘੋੜਾ ਸੰਸਾਰ ਦਾ ਸਭ ਤੋਂ ਵੱਧ ਕੀਮਤੀ ਘੋੜਾ ਹੈ ਕਿਉਂਕਿ ਇਸ ਨੂੰ ਹਾਸਲ ਕਾਰਨ ਲਈ ਹੋਈਆਂ ਜੰਗਾਂ ਵਿੱਚ 12000 ਖਾਲਸਾ ਸਿਪਾਹੀਆਂ ਅਤੇ ਅਫਸਰਾਂ ਦੀਆ ਜਾਨਾਂ ਗਈਆਂ ਤੇ 60 ਲੱਖ ਰੁਪਏ ਖਰਚਾ ਆਇਆ ਜੋ ਸੋਨੇ ਦੀ ਉਸ ਵੇਲੇ ਦੀ ਕੀਮਤ ਦੇ ਹਿਸਾਬ ਨਾਲ ਅੱਜ ਦਾ ਇੱਕ ਅਰਬ ਪੱਚੀ ਕਰੋੜ ਰੁਪਏ ਬਣਦਾ ਹੈ, ਜਵਾਨਾਂ ਦੀਆਂ ਜਾਨਾਂ ਦੀ ਤਾਂ ਕੋਈ ਕੀਮਤ ਹੀ ਨਹੀਂ ਲਗਾਈ ਜਾ ਸਕਦੀ। ਇਹ ਗੱਲ ਖੁਦ ਮਹਾਰਾਜਾ ਰਣਜੀਤ ਸਿੰਘ ਨੇ ਆਸਟਰੀਅਨ ਯਾਤਰੀ ਕਾਰਲ ਅਲੈਗਜ਼ੈਂਡਰ ਵਾਨ ਹਿਊਗਲ ਨੂੰ ਲੈਲੀ ਦਿਖਾਉਣ ਵੇਲੇ ਦੱਸੀ ਸੀ। ਹਿਊਗਲ ਨੇ ਇਸ ਵਾਰਤਾਲਾਪ ਦਾ ਵਰਨਣ ਆਪਣੀ ਜੀਵਨੀ ਵਿੱਚ ਕੀਤਾ ਹੈ।

  ਇਰਾਨ ਦੇ ਬਾਦਸ਼ਾਹ ਫਤਿਹ ਅਲੀ ਸ਼ਾਹ ਨੇ ਲੈਲੀ ਲਈ ਦਸ ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ, ਪਰ ਯਾਰ ਮੁਹੰਮਦ ਖਾਨ ਨਹੀਂ ਸੀ ਮੰਨਿਆ।
  ਯਾਰ ਮੁਹੰਮਦ ਲੈਲੀ ਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਪਿਆਰ ਕਰਦਾ ਸੀ। ਆਪਣੀ ਖੂਬਸੂਰਤੀ ਅਤੇ ਰੋਮਾਂਟਿਕ ਨਾਮ ਕਾਰਨ ਇਹ ਘੋੜਾ ਸਾਰੇ ਮੱਧ ਏਸ਼ੀਆ ਵਿੱਚ ਮਸ਼ਹੂਰ ਸੀ। ਇਰਾਨੀ ਨਸਲ ਦੇ ਇਸ ਘੋੜੇ ਦਾ ਪੂਰਾ ਨਾਮ ਆਸਪ ਏ ਲੈਲਾ, ਕੱਦ 16 ਹੱਥ (5 ਫੁੱਟ 4 ਇੰਚ) ਅਤੇ ਰੰਗ ਗੂੜ੍ਹਾ ਕਾਲਾ ਸੀ। ਮਹਾਰਾਜਾ ਰਣਜੀਤ ਸਿੰਘ ਵੀ ਘੋੜਿਆਂ ਦਾ ਬਹੁਤ ਵੱਡਾ ਪਾਰਖੂ ਅਤੇ ਸ਼ੁਦਾਅ ਦੀ ਹੱਦ ਤਕ ਸ਼ੌਕੀਨ ਸੀ। ਉਸ ਦੇ ਅਸਤਬਲ ਵਿੱਚ ਇੱਕ ਤੋਂ ਇੱਕ ਵੱਧ ਮਹਿੰਗਾ ਅਤੇ ਖੂਬਸੂਰਤ ਅਰਬੀ, ਥੈਰੋਬਰੈੱਡ ਅਤੇ ਦੇਸੀ ਘੋੜਾ ਮੌਜੂਦ ਸੀ। ਇਨ੍ਹਾਂ ਲਈ ਉਸ ਨੇ ਸ਼ਾਹੀ ਕਿਲੇ, ਹਜ਼ੂਰੀ ਬਾਗ ਅਤੇ ਬਾਦਸ਼ਾਹੀ ਮਸਜਿਦ ਦੇ ਨਜ਼ਦੀਕ ਵੱਡੇ ਅਸਤਬਲ ਤਿਆਰ ਕਰਵਾਏ। ਉਸ ਦੇ ਕਿਸੇ ਵੀ ਘੋੜੇ ਦੀ ਕੀਮਤ 20000 ਰੁਪਏ (ਉਸ ਸਮੇਂ ਦੇ) ਤੋਂ ਘੱਟ ਨਹੀਂ ਸੀ। ਉਸ ਸਮੇਂ ਇੱਕ ਮਖੌਲ ਪ੍ਰਚੱਲਿਤ ਸੀ ਕਿ ਸਾਰੇ ਲਾਹੌਰ ਸ਼ਹਿਰ ਦੀ ਕੀਮਤ ਵੀ ਮਹਾਰਾਜੇ ਦੇ ਘੋੜਿਆਂ ਦੀ ਕੀਮਤ ਤੋਂ ਘੱਟ ਹੈ।
  ਹੌਲੀ-ਹੌਲੀ ਇਸ ਘੋੜੇ ਦੀ ਤਾਰੀਫ ਮਹਾਰਾਜੇ ਦੇ ਕੰਨਾਂ ਤਕ ਵੀ ਪਹੁੰਚ ਗਈ। ਮਹਾਰਾਜੇ ਨੇ ਆਪਣੇ ਜਸੂਸ ਇਸ ਘੋੜੇ ਦੀ ਸੂਹ ਕੱਢਣ ਲਈ ਨਿਯੁਕਤ ਕਰ ਦਿੱਤੇ। ਪਰ ਇਸ ਬਾਰੇ ਕੋਈ ਪੱਕਾ ਪਤਾ ਨਾ ਲੱਗ ਸਕਿਆ। ਇੱਕ ਮੁਖਬਰੀ ਇਹ ਮਿਲੀ ਕਿ ਇਹ ਪੇਸ਼ਾਵਰ ਵਿੱਚ ਹੀ ਮੌਜੂਦ ਹੈ ਤੇ ਦੂਸਰੀ ਖ਼ਬਰ ਇਹ ਮਿਲੀ ਕਿ ਮਹਾਰਾਜੇ ਤੋਂ ਡਰਦਿਆਂ ਯਾਰ ਮੁਹੰਮਦ ਨੇ ਘੋੜਾ ਕਾਬਲ ਭੇਜ ਦਿੱਤਾ ਹੈ। ਖਾਲਸਾ ਰਾਜ ਤੇ ਅਫਗਾਨਿਸਤਾਨ ਵਿੱਚ ਜੰਗ ਛਿੜਨ ਦੇ ਕਈ ਕਾਰਨ ਸਨ, ਪਰ ਇਹ ਘੋੜਾ ਵੀ ਇੱਕ ਕਾਰਨ ਬਣਿਆ। ਭਾਰਤ ਵਿੱਚੋਂ ਅਫਗਾਨ ਰਾਜ ਦਾ ਹਮੇਸ਼ਾਂ ਲਈ ਭੋਗ ਪਾਉਣ ਖਾਤਰ ਪੇਸ਼ਾਵਰ 'ਤੇ ਕਬਜ਼ਾ ਕਰਨਾ ਬਹੁਤ ਹੀ ਜ਼ਰੂਰੀ ਸੀ। ਇਸ ਮਕਸਦ ਲਈ ਖਾਲਸਾ ਫੌਜ ਨੂੰ ਕਈ ਹਮਲੇ ਤੇ ਭਾਰੀ ਜੱਦੋ ਜਹਿਦ ਕਰਨੀ ਪਈ।
  ਪਹਿਲਾ ਹਮਲਾ 1818 ਈਸਵੀ ਵਿੱਚ ਕੀਤਾ ਗਿਆ। ਇਸ ਜੰਗ ਵਿੱਚ ਯਾਰ ਮੁਹੰਮਦ ਹਾਰ ਗਿਆ, ਪਰ ਉਸ ਨੇ ਖਾਲਸਾ ਰਾਜ ਦੀ ਅਧੀਨਗੀ ਸਵੀਕਾਰ ਕਰ ਲਈ ਅਤੇ ਸਲਾਨਾ ਖਰਾਜ਼ ਦੇਣਾ ਮੰਨਜ਼ੂਰ ਕਰ ਲਿਆ। ਇਸ ਤੋਂ ਬਾਅਦ 1823 (ਕਾਬਲ ਦੇ ਵਜ਼ੀਰ ਆਜ਼ਮ ਖਾਨ ਦਾ ਹਮਲਾ), 1827 (ਸੱਯਦ ਅਹਿਮਦ ਸ਼ਾਹ ਬਰੇਲਵੀ ਦੀ ਬਗਾਵਤ) ਸਮੇਂ ਕਈ ਵਾਰ ਪੇਸ਼ਾਵਰ ਦੇ ਸਵਾਲ 'ਤੇ ਸਿੱਖਾਂ ਅਤੇ ਅਫਗਾਨਾਂ ਵਿੱਚ ਖੂਨ ਡੋਲਵੀਆਂ ਜੰਗਾਂ ਹੋਈਆਂ। ਹਰ ਵਾਰ ਹਾਰ ਕੇ ਯਾਰ ਮੁਹੰਮਦ ਮਾਫ਼ੀ ਮੰਗ ਲੈਂਦਾ ਸੀ ਤੇ ਖਿਰਾਜ਼ ਭਰ ਕੇ ਬਖਸ਼ਣਹਾਰ ਮਹਾਰਾਜੇ ਦੁਆਰਾ ਦੁਬਾਰਾ ਗਵਰਨਰ ਥਾਪ ਦਿੱਤਾ ਜਾਂਦਾ। ਉਹ ਹਰ ਵਾਰ ਕੀਮਤੀ ਤੋਹਫੇ ਭੇਂਟ ਕਰਦਾ ਸੀ ਪਰ ਕਿਸੇ ਨਾ ਕਿਸੇ ਬਹਾਨੇ ਲੈਲੀ ਦੇਣ ਤੋਂ ਟਾਲਾ ਵੱਟ ਜਾਂਦਾ। ਫਕੀਰ ਅਜੀਜ਼ੁਦੀਨ, ਕੁੰਵਰ ਖੜਕ ਸਿੰਘ, ਕੁੰਵਰ ਸ਼ੇਰ ਸਿੰਘ ਤੇ ਹੋਰ ਕਈ ਜਰਨੈਲ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਲੈਲੀ ਹਾਸਲ ਕਰਨ ਵਿੱਚ ਕਾਮਯਾਬ ਨਾ ਹੋਏ। ਮਹਾਰਾਜੇ ਦੇ ਸਬਰ ਦਾ ਪਿਆਲਾ ਭਰਦਾ ਜਾ ਰਿਹਾ ਸੀ।
  1827 ਈਸਵੀ ਵਿੱਚ ਯਾਰ ਮੁਹੰਮਦ ਖਾਨ, ਅਹਿਮਦ ਸ਼ਾਹ ਬਰੇਲਵੀ ਦੇ ਜ਼ਹਾਦੀਆਂ ਹੱਥੋਂ ਜੰਗ ਵਿੱਚ ਮਾਰਿਆ ਗਿਆ। ਜਨਰਲ ਵੈਨਤੂਰਾ ਅਤੇ ਕੁੰਵਰ ਸ਼ੇਰ ਸਿੰਘ ਦੀ ਕਮਾਂਡ ਹੇਠ ਖਾਲਸਾ ਫੌਜ ਨੇ ਅਹਿਮਦ ਸ਼ਾਹ ਬਰੇਲਵੀ ਨੂੰ ਜੰਗ ਵਿੱਚ ਮਾਰ ਕੇ ਯਾਰ ਮੁਹੰਮਦ ਦੇ ਭਰਾ ਸੁਲਤਾਨ ਮੁਹੰਮਦ ਨੂੰ ਇਸ ਸ਼ਰਤ 'ਤੇ ਪੇਸ਼ਾਵਰ ਦਾ ਗਵਰਵਰ ਥਾਪਿਆ ਕਿ ਉਹ ਹੋਰ ਖਰਾਜ਼ ਦੇ ਨਾਲ-ਨਾਲ ਲੈਲੀ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਭੇਂਟ ਕਰੇਗਾ। ਜਦੋਂ ਸੁਲਤਾਨ ਮੁਹੰਮਦ ਨੇ ਵੀ ਲੈਲੀ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਮਰ ਚੁੱਕਾ ਹੈ, ਤਾਂ ਵੈਨਤੂਰਾ ਨੇ ਉਸ ਨੂੰ ਕੈਦ ਕਰਨ ਦੀ ਧਮਕੀ ਦਿੱਤੀ। ਇਸ 'ਤੇ ਸੂਬੇਦਾਰ ਡਰ ਗਿਆ ਤੇ ਭਰੇ ਮਨ ਨਾਲ ਲੈਲੀ ਨੂੰ ਵੈਨਤੂਰਾ ਦੇ ਹਵਾਲੇ ਕਰ ਦਿੱਤਾ। ਵੈਨਤੂਰਾ ਨੇ ਇਹ ਵਿਸ਼ਵ ਪ੍ਰਸਿੱਧ ਘੋੜਾ ਉਸੇ ਵੇਲੇ 500 ਸਿਪਾਹੀਆਂ ਦੀ ਰਾਖੀ ਹੇਠ ਇੱਕ ਖਾਸ ਬੱਘੀ ਵਿੱਚ ਲਾਹੌਰ ਵੱਲ ਰਵਾਨਾ ਕਰ ਦਿੱਤਾ। ਇਸ ਨੇ ਸ਼ਾਨੋ ਸ਼ੌਕਤ ਨਾਲ ਅਕਬਰੀ ਗੇਟ ਰਾਹੀਂ ਦਸੰਬਰ 1827 ਈਸਵੀ ਨੂੰ ਲਾਹੌਰ ਸ਼ਹਿਰ ਵਿੱਚ ਪ੍ਰਵੇਸ਼ ਕੀਤਾ। ਇਸ ਦੇ ਸਵਾਗਤ ਲਈ ਸ਼ਹਿਰ ਦੇ ਗਲੀਆਂ ਬਜ਼ਾਰ ਦੋ ਦਿਨ ਤਕ ਪਾਣੀ ਨਾਲ ਧੋ ਕੇ ਲਿਸ਼ਕਾਏ ਗਏ। ਮਹਾਰਾਜਾ ਇਸ ਨੂੰ ਤੱਕ ਕੇ ਗੱਦ ਗੱਦ ਹੋ ਗਿਆ। ਉਸ ਨੇ ਬਚਨ ਕੀਤੇ ਕਿ ਇਸ ਨੂੰ ਪ੍ਰਾਪਤ ਕਰਨ ਲਈ ਮੈਂ ਜੋ ਕਸ਼ਟ ਸਹੇ ਹਨ, ਇਸ ਉਸ ਦੇ ਬਿਲਕੁਲ ਕਾਬਲ ਹੈ। ਉਸ ਸਮੇਂ ਤਕ ਮਹਾਰਾਜੇ ਨੂੰ ਅਧਰੰਗ ਦਾ ਪਹਿਲਾ ਦੌਰਾ ਪੈ ਚੁੱਕਾ ਸੀ। ਉਸ ਦੀ ਜ਼ਿਦ 'ਤੇ ਉਸ ਨੂੰ ਸਹਾਰਾ ਦੇ ਕੇ ਲੈਲੀ 'ਤੇ ਸਵਾਰ ਕੀਤਾ ਗਿਆ ਤਾਂ ਕਾਠੀ 'ਤੇ ਬੈਠਦੇ ਸਾਰ ਉਹ ਆਪਣੇ ਪੁਰਾਣੇ ਜਾਹੋ ਜਲਾਲ ਵਿੱਚ ਆ ਗਿਆ।
  ਇਹ ਘੋੜਾ ਸੰਸਾਰ ਦਾ ਸਭ ਤੋਂ ਵੱਧ ਕੀਮਤੀ ਘੋੜਾ ਹੈ ਕਿਉਂਕਿ ਇਸ ਨੂੰ ਹਾਸਲ ਕਾਰਨ ਲਈ ਹੋਈਆਂ ਜੰਗਾਂ ਵਿੱਚ 60 ਲੱਖ ਰੁਪਏ ਖਰਚਾ ਆਇਆ ਜੋ ਸੋਨੇ ਦੀ ਉਸ ਵੇਲੇ ਦੀ ਕੀਮਤ ਦੇ ਹਿਸਾਬ ਨਾਲ ਅੱਜ ਦਾ ਇੱਕ ਅਰਬ ਪੱਚੀ ਕਰੋੜ ਰੁਪਏ ਬਣਦਾ ਹੈ।
  ਲੈਲੀ ਹੀ ਸੰਸਾਰ ਦਾ ਇੱਕੋ ਇੱਕ ਖੁਸ਼ਕਿਸਮਤ ਘੋੜਾ ਹੈ ਜਿਸ ਨੂੰ ਕਈ ਖਾਸ ਮੌਕਿਆਂ 'ਤੇ ਕੋਹਿਨੂਰ ਹੀਰਾ ਪਹਿਨਣ ਦਾ ਮਾਣ ਹਾਸਲ ਹੈ। ਮਹਾਰਾਜੇ ਤੋਂ ਇਲਾਵਾ ਹੋਰ ਕਿਸੇ ਨੂੰ ਇਸ 'ਤੇ ਸਵਾਰੀ ਕਰਨ ਦਾ ਹੱਕ ਨਹੀਂ ਸੀ। ਕਹਿੰਦੇ ਹਨ ਕਿ ਇੱਕ ਵਾਰ ਕੁੰਵਰ ਸ਼ੇਰ ਸਿੰਘ ਨੇ ਇਸ 'ਤੇ ਬਿਨਾਂ ਇਜਾਜ਼ਤ ਸਵਾਰੀ ਕੀਤੀ ਤਾਂ ਉਹ ਬਹੁਤ ਮੁਸ਼ਕਲ ਨਾਲ ਫਕੀਰ ਅਜ਼ੀਜ਼ੁਦੀਨ ਦੀ ਸ਼ਿਫਾਰਸ਼ ਕਾਰਨ ਮਹਾਰਾਜੇ ਦੇ ਕਹਿਰ ਤੋਂ ਬਚ ਸਕਿਆ। ਲੈਲੀ ਦਾ ਪੂਰੇ ਕੱਦ ਦਾ ਬੁੱਤ ਲਾਹੌਰ ਮਿਊਜ਼ੀਅਮ ਵਿੱਚ ਰੱਖਿਆ ਹੋਇਆ ਹੈ। ਮਹਾਰਾਜੇ ਦੇ ਦਰਬਾਰੀ ਕਵੀ ਕਾਦਰ ਯਾਰ ਨੇ ਲੈਲੀ ਦੀ ਸ਼ਾਨ ਵਿੱਚ ਇੱਕ ਕਵਿਤਾ ਲਿਖੀ ਸੀ। ਲੈਲੀ ਮਹਾਰਾਜੇ ਦੇ ਜਿਊਂਦੇ ਜੀਅ ਹੀ ਮਰ ਗਈ ਸੀ। ਮਹਾਰਾਜੇ ਨੇ ਬਹੁਤ ਦੁੱਖ ਮਨਾਇਆ ਤੇ ਉਸ ਨੂੰ ਸ਼ਾਹੀ ਸਨਮਾਨਾਂ ਨਾਲ 21 ਤੋਪਾਂ ਦੀ ਸਲਾਮੀ ਦੇ ਕੇ ਦਫਨਾਇਆ। ਅੰਗਰੇਜ਼ ਚਿੱਤਰਕਾਰ ਐਮਲੀ ਈਡਨ ਤੋਂ ਮਹਾਰਾਜੇ ਨੇ ਲੈਲੀ ਦਾ ਸਕੈੱਚ ਤਿਆਰ ਕਰਵਾਇਆ ਸੀ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com