ਅੰਦਰ ਸਰੋਵਰ ਦੇ ਇੱਕ ਕੋਨੇ ਅਤੇ ਦਰਬਾਰ ਸਾਹਿਬ ਦੇ ਸੱਜੇ ਪਾਸੇ ਬਣਿਆ ਹੈ, ਜੋ ਹਰ ਯਾਤਰੂ ਲਈ ਖਿੱਚ ਦਾ ਕੇਂਦਰ ਬਣਦਾ ਹੈ। ਜਦੋਂ ਵੀ ਸੰਗਤ ਦਰਸ਼ਨ ਕਰਨ ਲਈ ਦਰਬਾਰ ਸਾਹਿਬ ਤਰਨਤਾਰਨ ਜਾਂਦੀਆਂ ਹਨ ਤਾਂ ਉਹ ਜ਼ਰੂਰ ਇਸ ਅਦਭੁੱਤ ਬਣਤਰ ਵਾਲੇ ਬੁੰਗੇ ਦੇ ਦਰਸ਼ਨ ਕਰਦੀਆਂ ਹਨ।
ਇਤਿਹਾਸ ਅਨੁਸਾਰ ਇਹ ਬੁੰਗਾ ਸੰਮਤ 1896 ਬ੍ਰਿਕਮੀ 1 (1839 ਈ.) ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਤੋਂ ਥੋੜ੍ਹੀ ਦੂਰ, ਸੱਜੇ ਪਾਸੇ ਬਣਵਾਇਆ ਸੀ। ਇਸ ਤਿੰਨ ਮੰਜ਼ਲੇ ਮੁਨਾਰੇ ਦੀ ਕੁਲ ਉਚਾਈ 156 ਫੁੱਟ, 6 ਇੰਚ ਹੈ। ਅਦਭੁੱਤ ਬਣਤਰ, ਇਮਾਰਤੀ ਕਲਾਂ ਦਾ ਨਮੂਨਾ ਅਤੇ ਇਸ ਨੂੰ ਕੀਤਾ ਗਿਆ ਰੰਗ, ਦੇਖਣ ਵਾਲੇ ਦੀਆਂ ਅੱਖਾਂ ਨੂੰ ਮੋਹ ਲੈਂਦਾ ਹੈ। ਇਹ ਬੁੰਗਾ ਬਣਾਵਟ ਵਿੱਚ ਤਿੰਨ ਮੰਜ਼ਲਾਂ ਹੈ ਪਰ ਇਸ ਦੀਆਂ ਇਨ੍ਹਾਂ ਤਿੰਨਾ ਮੰਜ਼ਲਾਂ ਨੂੰ ਵਿਸ਼ੇਸ਼ ਕਲਾ ਰਾਹੀਂ ਕਾਫ਼ੀ ਉਚਾਈ ਦਿੱਤੀ ਗਈ ਹੈ ਕਿਉਂਕਿ ਇਹ ਬੁੰਗਾ ਕੰਵਰ ਨੌਨਿਹਾਲ ਸਿੰਘ ਨੇ ਆਪਣੀ ਸਰਪ੍ਰਸਤੀ ਹੇਠ ਬਣਵਾਇਆ ਸੀ, ਇਸ ਲਈ ਇਸ ਦੀ ਦਿੱਖ ਸ਼ਾਹੀ ਠਾਠ ਵਾਲੀ ਹੀ ਨਜ਼ਰ ਆਉਂਦੀ ਹੈ। ਇਹ ਬੁੰਗਾ ਸਿੱਖ ਰਾਜ ਸਮੇਂ ਦੀ ਅਦਭੁੱਤ ਇਮਾਰਤੀ ਕਲਾਂ ਦੇ ਵਿਕਸਤ ਹੋਣ ਦਾ ਵੀ ਨਮੂਨਾ ਹੈ। ਕਿਹਾ ਜਾਂਦਾ ਹੈ ਕਿ ਇਹ ਬੁੰਗਾ, ਉਸ ਸਮੇਂ ਦੇ ਪ੍ਰਸਾਸ਼ਨਿਕ ਅਤੇ ਧਾਰਮਿਕ ਦੋਹਾਂ ਮੰਤਵਾਂ ਦੀ ਪੂਰਤੀ ਕਰਦਾ ਸੀ ਕਿਉਂਕਿ ਇਸ ਦੇ ਉਪਰ ਚੜ੍ਹਿਆਂ ਆਸ-ਪਾਸ ਦੇ ਦਸ-ਬਾਰਾਂ ਮੀਲਾਂ ਤੱਕ ਦੂਰ-ਦੂਰ ਦੇ ਪਿੰਡ ਨਜ਼ਰ ਆਉਂਦੇ ਸਨ ਅਤੇ ਉਨ੍ਹਾਂ ਵਿੱਚ ਵਾਪਰ ਰਹੀ ਕਿਸੇ ਵੀ ਰਾਜਸੀ ਹਲਚਲ ਨੂੰ ਦੇਖਿਆ ਜਾ ਸਕਦਾ ਸੀ। ਦੂਜੇ ਦਰਬਾਰ ਸਾਹਿਬ ਦੇ ਕੋ ਹੋਣ ਕਾਰਨ ਇਸ ਨੂੰ ਧਾਰਮਿਕ ਦ੍ਰਿਸ਼ਟੀ ਨਾਲ ਵੀ ਦੇਖਿਆ ਜਾਂਦਾ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਪਰਿਵਾਰ ਵੱਲੋਂ ਬਹੁਤ ਸਾਰੇ ਇਤਿਹਾਸਿਕ ਗੁਰਦੁਆਰਿਆਂ ਦੀਆਂ ਇਮਾਰਤਾਂ ਬਣਾਉਣ ਵਿੱਚ ਅਹਿਮ ਰੋਲ ਪਾਇਆ ਗਿਆ ਹੈ। ਇਹ ਬੁੰਗਾ ਵੀ ਸਿੱਖ ਰਾਜ ਵੇਲੇ ਦੀ ਅਦੁੱਤੀ ਇਮਾਰਤ ਕਲਾ ਦੀ ਬਚਿੱਤਰ ਨਿਸ਼ਾਨੀ ਹੈ।