ਸਿੰਘ ਨੌਰੰਗਾਬਾਦ ਨਾਲ ਹੋਇਆ, ਉਨ੍ਹਾਂ ਦੇ ਡੇਰੇ ਵਿੱਚ ਰਹਿ ਕੇ ਬਾਬਾ ਮਾਰਾਰਾਜ ਸਿੰਘ ਨੇ ਗੁਰਮਤਿ ਦੀ ਵਿੱਦਿਆ ਹਾਸਲ ਕੀਤੀ ਅਤੇ ਲੰਮਾ ਸਮਾਂ ਡੇਰੇ ਦੀ ਪ੍ਰਬੰਧਕੀ ਸੇਵਾ ਨਿਭਾਈ, ਜਿਸ ਸਦਕਾ ਬਾਬਾ ਬੀਰ ਸਿੰਘ ਨੇ ਸੁਵਰਗਵਾਸ ਹੋਣ ਪਿਛੋਂ ਉਨ੍ਹਾਂ ਨੂੰ ਡੇਰੇ ਦਾ ਮੁਖੀ ਥਾਪਿਆ ਗਿਆ। ਇਸੇ ਥਾਂ ’ਤੇ ਹੀ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਅਰੰਭਿਆ। ਉਨ੍ਹੀਂ ਦਿਨੀਂ ਉਹ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਆਏ ਅਤੇ ਅਰਦਾਸ ਕਰਕੇ ਪ੍ਰਣ ਕੀਤਾ, ‘ਮੈਂ ਭਾਰਤ ਦੀ ਅਜ਼ਾਦੀ ਲਈ ਲੜਾਂਗਾਂ ਅਤੇ ਜੇ ਕਾਮਯਾਬ ਨਾ ਹੋ ਸਕਿਆ ਤਾਂ ਸ਼ਹੀਦੀ ਪ੍ਰਾਪਤ ਕਰਾਂਗਾਂ’। ਇਸ ਸਬੰਧੀ ਜਦੋਂ ਅੰਗਰੇਜ਼ ਸਰਕਾਰ ਨੂੰ ਪਤਾ ਲੱਗਿਆ ਤਾਂ ਉਸ ਨੇ ਬਾਬਾ ਜੀ ਦੇ ਵਰੰਟ ਗ੍ਰਿਫ਼ਤਾਰੀ ਜਾਰੀ ਕਰ ਦਿੱਤੇ ਅਤੇ ਭਾਰੀ ਇਨਾਮ ਦਿੱਤੇ ਜਾਣ ਦਾ ਐਲਾਨ ਕੀਤਾ। ਬਾਬਾ ਜੀ ਰੂਪੋਸ਼ ਹੋ ਗਏ ਅਤੇ ਦੇਸ਼ ਦੀਆਂ ਅਨੇਕਾਂ ਥਾਵਾਂ ’ਤੇ ਜਾ ਕੇ ਦੇਸ਼ ਪ੍ਰੇਮੀਆਂ ਨੂੰ ਲੈਕਚਰ ਦਿੱਤੇ ਅਤੇ ਆਜ਼ਾਦੀ ਸੰਘਰਸ਼ ਲਈ ਪ੍ਰੇਰਿਆ। ਫ਼ਰਵਰੀ 1849 ਵਿਚ ਜਦੋਂ ਗੁਜਰਾਤ ਵਿੱਚ ਸਿੱਖ ਫ਼ੌਜਾਂ ਆਪਣੇ ਵਿਰੋਧੀਆਂ ਅੱਗੇ ਆਤਮ ਸਮਰਪਣ ਕਰਨ ਲੱਗੀਆਂ ਤਾਂ ਉਹ ਅਚਾਨਕ ਉੱਥੇ ਪੁੱਜ ਗਏ। 80 ਸਾਲਾਂ ਬਜ਼ੁਰਗ ਨੇ ਉੱਥੇ ਅਜਿਹਾ ਜੋਸ਼ੀਲਾ ਭਾਸ਼ਣ ਦਿੱਤਾ ਕਿ ਸਿੱਖ ਫ਼ੌਜਾਂ ਮੁੜ ਮੈਦਾਨ ਵਿਚ ਡੱਟ ਗਈਆਂ।
ਬਾਬਾ ਜੀ ਨੇ ਅੰਗਰੇਜ਼ ਸਰਕਾਰ ਵਿਰੁੱਧ ਬਗਾਵਤ ਕਰਨ ਅਤੇ ਜ਼ੋਰਦਾਰ ਗ਼ਦਰ ਮਚਾਉਣ ਲਈ ਆਪਣੇ ਸਾਥੀਆਂ ਸਮੇਤ 3 ਜਨਵਰੀ 1850 ਦਾ ਦਿਨ ਮਿੱਥਿਆ, ਜਿਸ ਅਨੁਸਾਰ ਜਲੰਧਰ, ਹੁਸ਼ਿਆਰਪੁਰ ਆਦਿ ਦੀਆਂ ਫ਼ੌਜੀ ਛਾਉਣੀਆਂ ਵਿਚ ਅਚਾਨਕ ਵਿਦਰੋਹ ਕੀਤਾ ਜਾਣਾ ਸੀ। ਇਸ ਸਬੰਧੀ ਗੁਪਤ ਰੂਪ ਵਿਚ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਕਿ 6 ਦਿਨ ਪਹਿਲਾ 28 ਦਸੰਬਰ ਨੂੰ ਅਚਾਨਕ ਇਕ ਮੁਸਲਮਾਨ ਜਾਸੂਸ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਸਾਰੇ ਮਾਮਲੇ ਦੀ ਸੂਚਨਾ ਦੇ ਦਿੱਤੀ ਅਤੇ ਆਦਮਪੁਰ ਦੁਆਬੇ ਦੀ ਝਿੜੀ ਵਿਚੋਂ ਬਾਬਾ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਅੰਗਰੇਜ਼ ਸਰਕਾਰ ਨੇ ਪਹਿਲਾ ਬਾਬਾ ਜੀ ਨੂੰ ਜਲੰਧਰ ਛਾਉਣੀ ਦੀ ਜੇਲ੍ਹ ਵਿਚ ਕੈਦ ਰੱਖ ਕੇ ਕਈ ਦਿਨ ਭੁੱਖਾ ਪਿਆਸਾ ਰੱਖਿਆ, ਇਸ ਪਿਛੋਂ ਕਲਕੱਤੇ ਦੇ ਵਿਲੀਅਮ ਫ਼ੋਰਮ ਕਿਲ੍ਹੇ ਵਿੱਚ ਕਾਫ਼ੀ ਸਮਾਂ ਕੈਦ ਵਿਚ ਸੁੱਟੀ ਰੱਖਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਸਿੰਘਾਪੁਰ ਦੀ ਜੇਲ੍ਹ ਵਿਚ ਲਿਜਾ ਕੇ ਕਾਲ ਕੋਠੜੀ ਵਿਚ ਬੰਦ ਕਰ ਦਿੱਤਾ, ਜਿੱਥੇ ਹਵਾ ਅਤੇ ਰੋਸ਼ਨੀ ਦਾ ਕੋਈ ਪ੍ਰਬੰਧ ਨਹੀਂ ਸੀ। ਇਸ ਜੇਲ੍ਹ ਵਿਚ ਬਾਬਾ ਜੀ ਛੇ ਵਰ੍ਹੇ ਕੈਦ ਰਹੇ ਤੇ ਫ਼ਿਰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ, ਜਿਸ ਦੇ ਸਿੱਟੇ ਵਜੋਂ ਉਹ 5 ਜੁਲਾਈ 1866 ਨੂੰ 86 ਸਾਲ ਦੀ ਉਮਰ ਵਿਚ ਜੇਲ੍ਹ ਵਿਚ ਹੀ ਦੇਸ਼ ਦੀ ਅਜ਼ਾਦੀ ਲਈ ਸ਼ਹੀਦੀ ਪਾ ਗਏ।
ਦੇਸ਼ ਦੀ ਅਜ਼ਾਦੀ ਦੇ 25-26 ਵਰ੍ਹੇ ਬੀਤ ਜਾਣ ਪਿਛੋਂ ਪਹਿਲੀ ਵਾਰ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਹੇਠਾਂ ਲਗਾਤਾਰ ਦੋ ਸਾਲ ਬਾਬਾ ਜੀ ਦੇ ਪਿੰਡ ਰੱਬੋਂ-ਉੱਚੀ ਵਿੱਚ ਸਰਕਾਰੀ ਪੱਧਰ ’ਤੇ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਪਿਛੋਂ ਫ਼ਿਰ 22-23 ਵਰ੍ਹੇ ਕਿਸੇ ਵੀ ਸਰਕਾਰ ਨੇ ਇਸ ਮਹਾਨ ਯੋਧੇ ਦੀ ਯਾਦ ਨਹੀਂ ਮਨਾਈ। ਇਲਾਕੇ ਦੇ ਅਕਾਲੀ ਆਗੂ ਜੱਥੇਦਾਰ ਮੰਗਤਰਾਏ ਸਿੰਘ ਲਸਾੜਾ ਦੇ ਯਤਨਾਂ ਸਦਕਾਂ ਕੁਝ ਵਰ੍ਹੇ ਪਹਿਲਾ ਉਦੋਂ ਦੇ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆਂ ਨੇ ਬਾਬਾ ਜੀ ਦੇ ਪਿੰਡ ਰੱਬੋਂ-ਉੱਚੀ ਵਿੱਚ ਸ਼ਹੀਦੀ ਸਮਾਰਕ ਤੇ ਹੋਰ ਯਾਦਗਾਰਾਂ ਕਾਇਮ ਕਰਨ ਦੇ ਯਤਨ ਅਰੰਭੇ, ਪਰ ਕਈ ਕਾਰਜਾਂ ਦੀਆਂ ਫਾਈਲਾਂ ਅਜੇ ਵੀ ਦਫ਼ਤਰਾਂ ਦੇ ਗੇੜੇ ਕੱਢ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੇ ਮਰਹੂਮ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦੇ ਯਤਨਾਂ ਨਾਲ ਸ਼ਹੀਦੀ ਦਿਹਾੜੇ ਨੂੰ ਸਰਕਾਰੀ ਪੱਧਰ ’ਤੇ ਮਨਾਉਣਾ ਅਰੰਭ ਹੋਇਆ।


