ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਸ਼ਾਹ ਮੁਹੰਮਦਾ ਇਕ ਸਰਦਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ

  -ਗੁਰਤੇਜ ਸਿੰਘ
  ਸੰਤ ਭਿੰਡਰਾਂਵਾਲਿਆਂ ਅਤੇ ਲੋਂਗੋਵਾਲ ਵਲੋਂ ਮੈਨੂੰ ਧਰਮ ਯੁੱਧ ਮੋਰਚੇ ਦੇ ਸੰਚਾਲਨ ਵਿਚ ਮਦਦ ਕਰਨ ਲਈ ਰਾਜੀ ਕਰਨ ਤੋਂ ਛੇਤੀ ਬਾਅਦ ਮੈਂ ਇਹਨਾਂ ਦੋਵਾਂ ਆਗੂਆਂ ਨੂੰ ਉਹਨਾਂ ਦੀਆਂ ਮੰਗਾਂ ਦੇ ਵੱਖ-ਵੱਖ ਪੱਖਾਂ ਤੋਂ ਵਾਕਫ ਰੱਖਣ ਲਈ ਇਕ ਵਿਉਂਤ ਬਣਾਈ। ਮੈਂ ਚੰਡੀਗੜ੍ਹ ਵਿਖੇ ਆਪਣੀਆਂ ਸੇਵਾ ਮੁਕਤ ਅਤੇ ਵਿਦਵਾਨ ਸ਼ਖਸੀਅਤਾਂ ਨੂੰ, ਇਕ ਸਮੂਹ ਵਿਚ ਇਕੱਠਾ ਹੋਣ ਲਈ ਬੇਨਤੀ ਕੀਤੀ, ਤਾਂ ਜੋ ਇਹਨਾਂ ਮਸਲਿਆਂ ਨੂੰ ਚੰਗੀ ਤਰ੍ਹਾਂ ਛਾਣਿਆ ਜਾ ਸਕੇ। ਮੈਂ ਇਸ ਸਮੂਹ ਵਿਚ ਹੋਏ ਵਿਚਾਰ-ਵਟਾਂਦਰੇ ਦਾ ਨਤੀਜਾ ਦੋਹਾਂ ਸੰਤਾਂ ਦੇ ਸਾਹਮਣੇ ਰੱਖਿਆ। ਇਹ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਸੀ ਕਿ ਮੋਰਚੇ ਨੂੰ ਚਲਾਉਣ ਲਈ ਇਹਨਾਂ ਵਿਦਵਾਨਾਂ ਦੇ ਸਰੋਕਾਰਾਂ ਬਾਰੇ ਦੋਵੇਂ ਸੰਤ ਜਾਣ ਲੈਣ। ਇਸ ਸਮੂਹ ਨੇ ਜਲਦੀ ਹੀ ‘ਸਿੱਖ ਸਿਟੀਜ਼ਨ ਕੌਂਸਲ’ ਦੇ ਨਾਂ ਹੇਠ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸ਼ੁਰੂਆਤ ਵਿਚ ਜਿਹੜਾ ਮੁੱਦਾ ਇਸ ਸਮੂਹ ਵਲੋਂ ਚੁੱਕਿਆ ਗਿਆ, ਉਹ ਪੰਜਾਬ ਦੇ ਦਰਿਆਈ ਪਾਣੀਆਂ ਸਬੰਧੀ ਸੀ।

  ਸਾਡਾ ਇਹ ਯਕੀਨ ਸੀ ਕਿ ਅਕਾਲੀ ਮੋਰਚੇ ਦਾ ਕੇਂਦਰੀ ਮੁੱਦਾ ਇਹੀ ਹੈ। ਅਸੀਂ ਇਸ ਮੁੱਦੇ ਦੇ ਸਾਰੇ ਪੱਖਾਂ ਨੂੰ ਵਿਚਾਰਿਆ ਅਤੇ ਪ੍ਰੋਫੈਸਰ ਜਗਜੀਤ ਸਿੰਘ ਨੂੰ, ਸੁਖੈਣ ਪੰਜਾਬੀ ਵਿਚ ਇਸ ਉਪਰ ਇਕ ਪਰਚਾ ਲਿਖਣ ਦੀ ਬੇਨਤੀ ਕੀਤੀ, ਜਿਸ ਨਾਲ ਆਮ ਬੰਦੇ ਅਤੇ ਗੰਭੀਰ ਵਿਦਵਾਨ ਤਬਕੇ ਨੂੰ ਪੰਜਾਬ ਦੇ ਰਾਵੀ ਅਤੇ ਸਤਲੁਜ ਦਰਿਆਵਾਂ ਦੇ ਬੇਸ਼ਕੀਮਤੀ ਪਾਣੀ ਦੀ ਗੈਰ-ਸੰਵਿਧਾਨਕ ਲੁੱਟ ਤੋਂ ਜਾਣੂ ਕਰਵਾਇਆ ਜਾ ਸਕੇ। ਇਹ ਪਰਚਾ ਸ਼ਾਨਦਾਰ ਢੰਗ ਨਾਲ ਲਿਖਿਆ ਗਿਆ। ਇਸ ਲਈ ਸ਼ੁਰੂ ਵਿਚ ਮੈਂ ਇਸ ਨੂੰ ਵੰਡਣ ਲਈ ਇਸ ਦੀਆਂ 10 ਹਜ਼ਾਰ ਕਾਪੀਆਂ ਛਪਵਾਈਆਂ।
  ਇਸ ਦਾ ਮਕਸਦ ਇਸ ਲੁੱਟ ਬਾਰੇ ਚੇਤਨਾ ਇਸ ਵਿਆਪਕ ਪੱਧਰ ਉਪਰ ਫੈਲਾਉਣੀ ਸੀ ਕਿ ਲੀਡਰਸ਼ਿਪ ਅਤੇ ਮੋਰਚੇ ਨੂੰ ਚਲਾ ਰਹੇ ਆਗੂਆਂ ਨੂੰ ਇਸ ਅਹਿਮ ਮਸਲੇ ਬਾਰੇ ਪੂਰੀ ਸੰਤੁਸ਼ਟੀ ਹਾਸਲ ਕਰਨੀ ਸੰਭਵ ਹੋ ਜਾਵੇ। ਅਸੀਂ ਸੋਚਦੇ ਸੀ ਕਿ ਇਹ ਮਸਲਾ ਪੰਜਾਬ ਦੇ ਜਿਉਣ ਅਤੇ ਮਰਨ ਦਾ ਮਸਲਾ ਹੈ।
  ਦੋਹਾਂ ਹੀ ਸੰਤਾਂ ਨੇ, ਪਰਚੇ ਵਿਚ ਜੋ ਲਿਖਿਆ ਸੀ, ਪ੍ਰਵਾਨ ਕਰ ਲਿਆ ਅਤੇ ਇਸ ਦੀਆਂ ਕਾਪੀਆਂ ਵੰਡਣ ਉਪਰ ਸਹਿਮਤੀ ਦੇ ਦਿੱਤੀ। ਸੰਤ ਲੌਂਗੋਵਾਲ ਜੋ ਚਿੱਠੀਆਂ ਜੇਲ੍ਹ ਵਿਚ ਬੰਦ ਵੱਖਰੇ ਵਿਚਾਰਾਂ ਵਾਲੇ ਬੰਦਿਆਂ ਨੂੰ ਭੇਜਦੇ ਸਨ, ਉਹਨਾਂ ਨਾਲ ਉਹਨਾਂ ਨੇ ਇਹ ਪਰਚਾ ਵੀ ਨੱਥੀ ਕਰਨਾ ਸ਼ੁਰੂ ਕਰ ਦਿੱਤਾ, ਤਾਂ ਜੋ ਜਿਹਨਾਂ ਨੂੰ ਚਿੱਠੀ ਮਿਲੇ, ਉਹਨਾਂ ਨੂੰ ਪੰਜਾਬੀਆਂ ਦੇ ਸਰੋਕਾਰਾਂ ਦਾ ਗਿਆਨ ਹੋ ਸਕੇ। ਸੰਤ ਭਿੰਡਰਾਂਵਾਲਿਆਂ ਨੇ, ਉਹਨਾਂ ਨੂੰ ਮਿਲਣ ਆਉਂਦੇ ਥੋੜ੍ਹੇ ਪੜ੍ਹੇ-ਲਿਖੇ ਲੋਕਾਂ ਨੂੰ ਦੇਣ ਲਈ ਅਨੇਕਾਂ ਕਾਪੀਆਂ ਆਪਣੇ ਕੋਲ ਰੱਖ ਲਈਆਂ। ਮੈਂ ਇਸ ਨੂੰ ਨਿੱਜੀ ਤੌਰ ’ਤੇ ਦੂਰ-ਦੁਰਾਡੇ ਤੱਕ ਵੰਡਣ ਨੂੰ ਆਪਣੇ ਨਿਯਮਿਤ ਸਰਗਰਮੀ ਦਾ ਹਿੱਸਾ ਬਣਾ ਲਿਆ। ਮੇਰਾ ਪਿੰਡ ਭਾਰਤ-ਪਾਕਿਸਤਾਨ ਸਰਹੱਦ ਨੇੜੇ ਸੀ। ਪਰਿਵਾਰ ਨੂੰ ਪਿੰਡ ਅਕਸਰ ਲਿਆਉਣਾ ਪੈਂਦਾ ਸੀ। ਅਸੀਂ ਦੋ ਵੱਖ-ਵਿੱਖ ਰਸਤਿਆਂ ਥਾਣੀ ਆ ਸਕਦੇ ਸੀ। ਕਾਰ ਵਿਚ ਕਾਫੀ ਗਿਣਤੀ ਵਿਚ ਇਸ ਦੀਆਂ ਕਾਪੀਆਂ ਰੱਖਦੇ ਹੁੰਦੇ ਸੀ। ਰਸਤੇ ਵਿਚ ਬੱਸ ਸਟਾਪਾਂ ਦੇ ਨਾਲ ਬੱਸ ਦੀ ਉਡੀਕ ਵਿਚ ਖੜ੍ਹੇ ਲੋਕਾਂ ਅੱਗੇ ਇਹ ਪਰਚੇ ਸੁੱਟਣ ਦੀ ਮੇਰੇ ਬੱਚਿਆਂ ਨੇ ਇਕ ਤਰ੍ਹਾਂ ਨਾਲ ਖੇਡ ਹੀ ਲੱਭ ਲਈ ਸੀ । ਸਾਨੂੰ ਇਹ ਆਸ ਹੁੰਦੀ ਸੀ ਕਿ ਕੁਝ ਲੋਕ ਤਾਂ ਇਸ ਪਰਚੇ ਨੂੰ ਜਰੂਰ ਪੜ੍ਹਨਗੇ। ਅਸੀਂ ਇਸ ਪਰਚੇ ਦੀਆਂ ਕਾਪੀਆਂ ਪਿੰਡਾਂ ਦੇ ਗੁਰਦੁਆਰਿਆਂ ਨੂੰ ਵੀ ਦੇ ਕੇ ਆਏ, ਤਾਂ ਜੋ ਇਹਨਾਂ ਨੂੰ ਲਾਊਡ ਸਪੀਕਰਾਂ ਵਿਚ, ਜਦੋਂ ਕਦੇ ਮੌਕਾ ਮੇਲ ਬਣੇ, ਲੋਕਾਂ ਨੂੰ ਪੜ੍ਹ ਕੇ ਸੁਣਾਇਆ ਜਾਵੇ।
  ਮੈਂ ਮੌਢੇ ਉਪਰ ਟੰਗਣ ਵਾਲਾ ਇਕ ਝੋਲਾ ਖਰੀਦ ਲਿਆ ਅਤੇ ਹਰੇ ਛੋਟੇ-ਵੱਡੇ ਇਕੱਠਾਂ ਜਿਹਨਾਂ ਵਿਚ ਮੈਂ ਜਾਣਾ ਹੁੰਦਾ ਸੀ, ਵਿਚ ਇਸ ਪਰਚੇ ਨੂੰ ਵੰਡਣ ਦਾ ਆਪਣੇ ਪੱਕਾ ਕੰਮ ਬਣਾ ਲਿਆ। ਬਹੁਤਾ ਕਰਕੇ ਲੋਕ ਥੋੜ੍ਹਾ ਜਿਹਾ ਮੂੰਹ ਬਣਾਉਂਦਿਆਂ ਇਸ ਪਰਚੇ ਨੂੰ ਪ੍ਰਵਾਨ ਕਰ ਲੈਂਦੇ ਸਨ, ਕਿਉਂਕਿ ਇਹ ਮੁਫਤ ਵੰਡਿਆ ਜਾਂਦਾ ਸੀ। ਪਰ ਮੈਂ ਦੇਖਿਆ ਕਿ ਅਕਾਲੀ ਆਗੂਆਂ ਅਤੇ ਹੋਰ ਆਗੂਆਂ ਦਾ ਇਸ ਕੰਮ ਪ੍ਰਤੀ ਰਵੱਈਆ ਉਦਾਸੀਨ-ਭਰਪੂਰ ਸੀ। ਉਸ ਅਰਸੇ ਦੀਆਂ ਅਨੇਕਾਂ ਦਿਲਚਸਮ ਕਹਾਣੀਆਂ ਹਨ, ਜੋ ਸੁਣਾਉਣਯੋਗ ਹਨ। ਮੈਂ ਇਥੇ ਦੋ ਅਜਿਹੀਆਂ ਕਹਾਣੀਆਂ ਸੁਣਾਵਾਂਗਾ।
  ਇਕ ਚੰਡੀਗੜ੍ਹ ਵਿਖੇ ਸੈਕਟਰ 19 ਦੇ ਗੁਰਦੁਆਰਾ ਸਾਹਿਬ ਨਾਲ ਸਬੰਧਿਤ ਹੈ, ਜਿਥੇ ਇਹ ਤਸਵੀਰ ਲਈ ਗਈ ਅਤੇ 12 ਮਈ, 1985 ਨੂੰ ਦੀ ਇੰਡੀਅਨ ਐਕਸਪ੍ਰੈਸ ਵਿਚ ਕੰਵਰ ਸੰਧੂ ਜੋ ਕਿ ਸਾਡੇ ਸਮਿਆਂ ਦਾ ਨਿਰਪੱਖ ਪੱਤਰਕਾਰ ਸੀ, ਨੇ ਛਾਪੀ। ਅਕਾਲੀਆਂ ਦਾ ਇਕ ਵੱਡਾ ਇਕੱਠ ਉਥੇ ਉਸ ਦਿਨ ਹੋਣਾ ਸੀ। ਮੋਰਚੇ ਦੇ ਕੁਝ ਸ਼ਹੀਦਾਂ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਲਿਜਾਈਆਂ ਜਾ ਰਹੀਆਂ ਸਨ ਅਤੇ ਰਾਸਤੇ ਵਿਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਜਨਤਕ ਇਕੱਤਰਤਾਵਾਂ ਕੀਤੀਆਂ ਜਾ ਰਹੀਆਂ ਸਨ। ਮੈਂ ਸੋਚਿਆ, ਅਹਿਮ ਆਗੂਆਂ ਤੱਕ ਇਹ ਪਰਚਾ ਪਹੁੰਚਾਉਣ ਲਈ ਇਹ ਇਕ ਵਧੀਆ ਮੌਕਾ ਹੈ। ਇਸ ਲਈ ਮੈਂ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਉਪਰ ਖੜ੍ਹਾ ਹੋ ਗਿਆ ਅਤੇ ਅੰਦਰ ਆਉਣ ਵਾਲੇ ਹਰੇਕ ਬੰਦੇ ਨੂੰ ਪਰਚਾ ਫੜ੍ਹਾਉਣਾ ਸ਼ੁਰੂ ਕਰ ਦਿੱਤਾ ਅਤੇ ਉਹ ਇਸ ਨੂੰ ਪ੍ਰਵਾਨ ਕਰੀ ਗਏ। ਮੈਨੂੰ ਉਥੇ ਖੜ੍ਹੇ ਹੋਇਆਂ ਨੂੰ ਅਜੇ ਮਸਾਂ ਅੱਧਾ ਘੰਟਾ ਹੀ ਹੋਇਆ ਸੀ, ਜਦੋਂ ਅਸਥੀਆਂ ਲਿਜਾ ਰਹੀ ਬੱਸ ਜਿਸ ਉਪਰ ਵੱਡੇ ਆਗੂ ਵੀ ਬੈਠੇ ਸਨ, ਉਥੇ ਪਹੁੰਚ ਗਈ। ਕੁਝ ਸੀਨੀਅਰ ਆਗੂ ਆਪਣੀਆਂ ਨਿੱਜੀ ਕਾਰਾਂ ਵਿਚ ਉਥੇ ਆ ਗਏ।
  ਬੱਸ, ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜ੍ਹੀ ਕਰ ਦਿੱਤੀ ਗਈ, ਪਰ ਥਲ੍ਹੇ ਉਤਰਣ ਵਿਚ ਕਾਫੀ ਦੇਰੀ ਹੋ ਰਹੀ ਸੀ। ਜਿਹੜੇ ਸੀਨੀਅਰ ਆਗੂ ਆਪਣੀਆਂ ਨਿੱਜੀ ਗੱਡੀਆਂ ਵਿਚ ਆਏ ਸਨ, ਉਹ ਵੀ ਹੈਰਾਨ ਜਿਹੇ ਹੋ ਗਏ ਅਤੇ ਦੂਰੀ ਉਪਰ ਖੜ੍ਹੇ ਹੋ ਗਏ। ਉਹ ਕੁਝ ਪਸ਼ੇਮਾਨੀ ਵਿਚ ਸਨ। ਸਾਰਿਆਂ ਨੂੰ ਸੁੰਨ ਜਿਹਾ ਕਰ ਦੇਣ ਵਾਲੇ ਇਸੇ ਪਲ਼ ਦੌਰਾਨ ਇਹ ਤਸਵੀਰ ਖਿੱਚੀ ਗਈ। ਇਸ ਦਾ ਹੱਲ ਉਸੇ ਵੇਲੇ ਕੱਢ ਲਿਆ ਗਿਆ। ਗੁਰਦੁਆਰੇ ਦਾ ਦੂਜਾ ਦਰਵਾਜਾ, ਜੋ ਕਿ ਸਕੂਲੀ ਵਿਦਿਆਰਥੀ ਜੋ ਇਸ ਗੁਰਦੁਆਰੇ ਵਲੋਂ ਚਲਾਏ ਜਾਂਦੇ ਸਕੂਲ ਵਿਚ ਪੜ੍ਹਦੇ ਸਨ, ਅਤੇ ਭਾਰੇ ਵਾਹਨਾਂ ਜਿਵੇਂ ਟਰੱਕ ਜੋ ਕਿ ਵੱਖ-ਵੱਖ ਤਰ੍ਹਾਂ ਦੇ ਸਮਾਨ ਲਿਆਉਂਦੇ ਸਨ, ਦੇ ਲੰਘਣ ਵਾਸਤੇ ਸੀ ਅਤੇ ਸੜਕ ਤੋਂ 20 ਗਜ ਦੀ ਦੂਰੀ ਉਪਰ ਸੀ। ਹਾਜਰ ਸੋਚ ਵਾਲੇ ਅਕਾਲੀ ਆਗੂਆਂ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਇਹ ਦਰਵਾਜਾ ਉਹਨਾਂ ਅਤੇ ਨਾਲ ਆਏ ਵਰਕਰਾਂ ਲਈ ਖੋਲ੍ਹਣ ਲਈ ਕਿਹਾ।
  ਪ੍ਰਬੰਧਕਾਂ ਨੇ ਹੁਕਮ ਦੀ ਤਾਮੀਲ ਕੀਤੀ। ‘ਬਹੁਤ ਅਹਿਮ ਬੰਦਿਆਂ’ ਦੀ ਭੀੜ ਉਸ ਦਰਵਾਜੇ ਥਾਣੀ ਅੰਦਰ ਦਾਖਲ ਹੋਈ। ਇਸ ਤਰ੍ਹਾਂ ਉਹਨਾਂ ਨੇ ਮੇਰੇ ਕੋਲੋਂ ਅਹਿਮ ਪਰਚਾ ਪ੍ਰਾਪਤ ਕਰਨ ਤੋਂ ਪਾਸਾ ਵੱਟ ਲਿਆ, ਜਿਵੇਂ ਇਸ ਨੂੰ ਪ੍ਰਾਪਤ ਕਰਨਾ ਉਹਨਾਂ ਦੀ ‘ਬੇਇਜ਼ਤੀ’ ਹੋਵੇ। ਸ਼ਾਇਦ ਮੈਂ ਇਕੱਲਾ ਹੱਕਾ-ਬੱਕਾ ਖੜ੍ਹਾ ਸਾਂ, ਕਿਉਂਕਿ ਇਸ ਬੇਕਸੂਰ ਪਰਚੇ ਨੇ ਉਹਨਾਂ ਦਾ ਕੁਝ ਨਹੀਂ ਸੀ ਵਿਗਾੜਨਾ। ਇਹ ਸ਼ਾਇਦ ਇਸ ਲਈ ਕੀਤਾ ਗਿਆ ਕਿਉਂਕਿ ਮੈਂ ‘ਉਚੇ ਅਤੇ ਤਾਕਤਵਰ’ ਲੋਕਾਂ ਦੀ ਚਾਲ-ਢਾਲ ਤੋਂ ਵਾਕਫ ਨਹੀਂ ਸੀ। ਮੈਂ ਲੰਮਾ ਸਮਾਂ ਘਬਰਾਇਆ ਰਿਹਾ ਅਤੇ ਮੈਨੂੰ ਇਹ ਯਕੀਨ ਨਹੀਂ ਆ ਰਿਹਾ ਕਿ ਮੈਂ ਇਸ ਘਟਨਾ ਦੇ ਵਿਸਤਾਰ ਅੱਜ ਤੱਕ ਵੀ ਮੇਰੇ ਚੇਤੇ ਵਿਚ ਵੱਸੇ ਹੋਏ ਹਨ।
  ਰਾਤ ਹੋਣ ਤੋਂ ਪਹਿਲਾਂ, ਮੈਨੂੰ ਇਕ ਹੋਰ ਸਦਮਾ ਲੱਗਾ। ਕਿਰਪਾ ਨਾਲ ਜਿਸ ਦੀ ਮੇਰੇ ਕੋਲ ਵਿਆਖਿਆ ਮੌਜੂਦ ਸੀ। ਇਸੇ ਮਕਸਦ ਨਾਲ ਉਸੇ ਸ਼ਾਮ ਸੈਕਟਰ 15 ਦੇ ਗੁਰਦੁਆਰਾ ਸਾਹਿਬ ਵਿਚ ਇਕ ਹੋਰ ਇਕੱਠ ਸੀ। ਸਾਰੇ ਹੀ ਬੁਲਾਰੇ ਜੋ ਸ਼ਰਧਾਂਜਲੀ ਭੇਂਟ ਕਰਨ ਆਏ ਸਨ, ਕੁਦਰਤੀ ਤੌਰ ’ਤੇ ਸੋਗ ਮਨਾ ਰਹੇ ਸਨ ਅਤੇ ਇਸ ਦੇ ਮੁਤਾਬਕ ਹੀ ਬੋਲ ਰਹੇ ਸਨ। ਸੁਰਜੀਤ ਸਿੰਘ ਬਰਨਾਲਾ ਨੇ ਇਕੱਠ ਨੂੰ ਖੁਸ਼ ਕਰਨ ਦੇ ਦਾਅ ਅਧੀਨ ਇਸ ਘਟਨਾ ਦੇ ਵਧੇਰੇ ਰੌਸ਼ਨ ਪਾਸੇ ਨੂੰ ਦੇਖਣ ਦੀ ਕੋਸ਼ਿਸ਼ ਕੀਤੀ। ਅਜਿਹੀ ਕੋਸ਼ਿਸ਼ ਅਣਉਚਿਤ ਅਤੇ ਨਿਸ਼ਚਿਤ ਤੌਰ ’ਤੇ ਗੈਰ-ਸੰਵੇਦਨਸ਼ੀਲ ਸੀ। ਉਸ ਦੀ ਤਕਰੀਰ ਇਹ ਕਹਿ ਰਹੀ ਸੀ ਕਿ ਸੋਗ ਮਨਾਉਣ ਦੀ ਕੋਈ ਲੋੜ ਨਹੀਂ ਹੈ। ਸਿੱਖਾਂ ਨੂੰ ਇਸ ਗੱਲ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਅਤੇ ਇਸ ਦਾ ਦੂਜਾ ਪਾਸਾ ਦੇਖਣਾ ਚਾਹੀਦਾ ਹੈ। ‘ਸਾਡੇ ਸ਼ਹੀਦਾਂ ਦੀ ਗਿਣਤੀ ਹੁਣ 34 ਹੋਰ ਵਧ ਗਈ ਹੈ’। ਮੈਂ ਇਹ ਦੇਖਿਆ ਜਦੋਂ ਉਹ ਬੋਲ ਰਿਹਾ ਸੀ, ਉਸਦੀ ਸ਼ਕਲ ਉਪਰ ਖੁਸ਼ੀ ਦੀ ਝਲਕ ਸੀ। ਮੈਂ ਇਹ ਨਹੀਂ ਕਹਿੰਦਾ ਕਿ ਇਹ ਹਾਵ-ਭਾਵ ਉਕਤਾਉਣ ਵਾਲਾ ਨਹੀਂ ਸੀ। ਜਦੋਂ ਮੈਨੂੰ ਸੰਖੇਪ ਰੂਪ ਵਿਚ ਦਖਲ ਦੇਣ ਦੀ ਇਜਾਜਤ ਮਿਲੀ ਤਾਂ ਮੈਂ ਪੁੱਛਿਆ, ‘ਜੇਕਰ ਇਹਨਾਂ ਹਾਲਤਾਂ ਵਿਚ ਸ਼ਹਾਦਤ ਇਕ ਸ਼ਾਨਾਂਮੱਤੀ ਚੀਜ ਹੈ ਤਾਂ ਇਹਨਾਂ ਸ਼ਹੀਦਾਂ ਵਿਚ ਇਕ ਰੁਤਬੇ ਵਾਲਾ ਆਗੂ ਸ਼ਾਮਲ ਕਿਉਂ ਨਹੀਂ ਹੈ’। ਮੈਂ ਇਹ ਸਮਝਣ ਵਿਚ ਅਸਫਲ ਰਿਹਾ ਕਿ ਆਧੁਨਿਕ ਭਾਰਤ ਵਿਚ ਸ਼ਹਾਦਤ ਲਈ ਸਾਨੂੰ ਸਿੱਖਾਂ ਨੂੰ ਹੀ ਕਿਉਂ ਚੁਣਿਆ ਜਾਂਦਾ ਹੈ? ਸਾਡਾ ਆਪਣਾ ਸੱਤਾ ਪ੍ਰਬੰਧ ਕਿਉਂ ਨਹੀਂ ਹੈ ਅਤੇ ਦੂਜਿਆਂ ਨੂੰ ਸ਼ਹਾਦਤ ਦੇਣ ਦਾ ਮੌਕਾ ਕਿਉਂ ਨਹੀਂ ਦਿੰਦੇ। ਮੇਰੇ ਮੁਤਾਬਕ ਬਰਨਾਲਾ ਦੀ ਤਕਰੀਰ ਨੇ ਸਾਡੀ ਲੀਡਰਸ਼ਿਪ ਜੋ ਕਿ ਆਪਣੇ ਪੈਰੋਕਾਰਾਂ ਦੀ ਜਿੰਦਗੀ ਦੇ ਨੁਕਸਾਨ ਅਤੇ ਦੁੱਖ-ਤਕਲੀਫਾਂ ਦੀ ਪ੍ਰਵਾਹ ਕੀਤੇ ਬਗੈਰ ਸਿਆਸਤ ਵਿਚ ਆਪਣੀ ਪ੍ਰਧਾਨਤਾ ਬਰਕਰਾਰ ਰੱਖਣ ਦੀ ਇਛੁੱਕ ਸੀ, ਦੀ ਬੇਦਰਦੀ ਦਾ ਚਸਕਾ ਲਿਆ ਸੀ। ਇਹ ਮਨ ਦਾ ਤ੍ਰਾਹ ਕੱਢਣ ਵਾਲੀ ਸਥਿਤੀ ਸੀ। ਉਸ ਤੋਂ ਬਾਅਦ ਜੋ ਵੀ ਵਾਪਰਿਆ, ਉਸ ਨੇ ਉਸ ਦਿਨ ਮੇਰੀ ਆਪਣੀ ਲੀਡਰਸ਼ਿਪ ਬਾਰੇ ਬਣੀ ਸਮਝ ਦੀ ਪੁਸ਼ਟੀ ਕਰ ਦਿੱਤੀ।
  ਹੁਣ ਜਦੋਂ ਕਿ ਇਸ ਵਾਕਿਆਤ ਬਾਰੇ ਚਰਚਾ ਕਰ ਰਹੇ ਹਾਂ, ਤਾਂ ਇਸੇ ਮੁੱਦੇ ਨਾਲ ਸਬੰਧਤ ਇਕ ਹੋਰ ਮਿਸਾਲ ਦਾ ਜਿਕਰ ਕਰਨਾ ਵੀ ਢੁਕਵਾਂ ਹੋਵੇਗਾ। ਕੁਝ ਹੋਰ ਜਥੇਬੰਦੀਆਂ ਦਾ ਸਮਰਥਨ ਪ੍ਰਾਪਤ ਭਾਰਤੀ ਕਿਸਾਨ ਯੂਨੀਅਨ ਨੇ ਚੰਡੀਗੜ੍ਹ ਵਿਖੇ ਰਾਜ ਭਵਨ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ। ਇਸ ਮਕਸਦ ਨਾਲ ਸਾਰੇ ਸੂਬੇ ਵਿਚੋਂ ਕਿਸਾਨ ਆਪਣੇ ਟਰੈਕਟਰ-ਟਰਾਲੀਆਂ ਉਪਰ ਚੜ੍ਹ ਕੇ ਚੰਡੀਗੜ੍ਹ ਆਏ। ਮੈਂ ਸੈਕਟਰ 8 ਨੂੰ ਵੰਡਦੀ ਮੁੱਖ ਸੜਕ ਉਪਰ ਰਹਿੰਦਾ ਹੈ, ਜੋ ਕਿ ਰਾਜ ਭਵਨ ਤੋਂ ਤਕਰੀਬਨ ਮੀਲ ਕੁ ਦੀ ਵਿੱਥ ਉਪਰ ਹੈ। ਮੇਰੇ ਲਈ ਇਹ ਲੋਕਾਂ ਨੂੰ ਇਹ ਪਰਚਾ ਵੰਡਣ ਦਾ ਸੁਨਹਿਰੀ ਮੌਕਾ ਸੀ। ਅਜਿਹੇ ਲੋਕ ਜਿਹਨਾਂ ਬਾਰੇ ਮੈਂ ਇਹ ਸੋਚਦਾ ਸੀ ਕਿ ਉਹ ਦਰਿਆਈ ਪਾਣੀਆਂ ਜਿਹਨਾਂ ਤੋਂ ਬਿਨਾਂ ਖੇਤੀ ਕਰਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਦੀ ਘਟਦੀ ਸਪਲਾਈ ਤੋਂ ਬੇਚੈਨ ਹੋਣਗੇ। ਇਸ ਲਈ ਮੈਂ ਪਰਚੇ ਦੀਆਂ ਕਾਪੀਆਂ ਕਾਰ ਵਿਚ ਲੱਦੀਆਂ ਅਤੇ ਕਿਸਾਨਾਂ ਨੂੰ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਬਹੁਤੇ ਕਿਸਾਨ ਮੇਰੇ ਘਰ ਅੱਗਿਓਂ ਦੀ ਲੰਘ ਕੇ ਰਾਜ ਭਵਨ ਜਾ ਰਹੇ ਸਨ। ਮੈਂ ਸੜਕ ਉਪਰ ਜਾ ਰਹੀਆਂ ਟਰਾਲੀਆਂ ਵਿਚ ਢੁਕਵੀਂ ਗਿਣਤੀ ਵਿਚ ਪਰਚੇ ਸੁਟਣ ਦਾ ਤਰੀਕਾ ਅਪਣਾਇਆ। ਮੈਂ ਸੋਚਿਆ ਕਿ ਕਿਸਾਨ ਇਸ ਗੱਲ ਨੂੰ ਲੈ ਕੇ ਬੜੇ ਖੁਸ਼ ਹੋਣਗੇ ਕਿ ਮੈਂ ਮੁਫਤ ਵਿਚ ਘਰ ਦੇ ਬਾਹਰ ਉਹਨਾਂ ਨੂੰ ਪਰਚੇ ਵੰਡਣ ਦੀ ਸੇਵਾ ਕਰ ਰਿਹਾ ਹਾਂ। ਪਰ ਇਹ ਸੋਚਣਾ ਮੇਰੀ ਗਲਤੀ ਸੀ।
  ਕਿਸਾਨਾਂ ਦੇ ਅਨੇਕਾਂ ਜਥਿਆਂ ਨੇ ਮੈਨੂੰ ਪ੍ਰਾਪੇਗੰਡਾ ਕਰ ਤੋਂ ਬਾਝ ਆਉਣ ਦੀ ਚਿਤਾਵਨੀ ਦਿੱਤੀ। ਮੇਰੀ ਇਹ ਦਲੀਲ ਸੀ ਕਿ ਇਹ ਪਰਚੇ ਉਹਨਾਂ ਨਾਲ ਸਰੋਕਾਰ ਰੱਖਦੇ ਅਹਿਮ ਮਸਲੇ ਬਾਰੇ ਹੈ। ਪਰ ਇਸ ਦਾ ਉਹਨਾਂ ਉਪਰ ਕੋਈ ਅਸਰ ਨਹੀਂ ਹੋਇਆ। ਕਈਆਂ ਨੇ ਤਾਂ ਮੈਨੂੰ ਰੁੱਖੇ ਸ਼ਬਦਾਂ ਵਿਚ ਇਹ ਕੰਮ ਬੰਦ ਕਰਨ ਲਈ ਕਿਹਾ। ਪਰ ਮੈਂ ਆਪਣਾ ਕੰਮ ਜਾਰੀ ਰੱਖਿਆ, ਇਸ ਆਸ ਵਿਚ ਕੁਝ ਇਸ ਨੂੰ ਪੜ੍ਹ ਲੈਣਗੇ ਅਤੇ ਇਸ ਗੱਲ ਦਾ ਅਹਿਸਾਸ ਕਰਨਗੇ ਕਿ ਇਸ ਪਰਚੇ ਵਿਚ ਦਿੱਤੇ ਤੱਥਾਂ ਨੂੰ ਜਾਣਨਾ ਉਹਨਾਂ ਲਈ ਕਿੰਨਾਂ ਅਹਿਮ ਹੈ। ਕਿਵੇਂ ਨਾ ਕਿਵੇਂ, ਮਾੜੀ ਕਿਸਮਤ ਨੂੰ, ਮੈਂ ਇਹ ਮੰਨ ਲਿਆ ਕਿ ਮੈਨੂੰ ਅਜਿਹੇ ਹੈਂਕੜਬਾਡ ਅਤੇ ਗੁੱਸੇਖੋਰ ਕਿਸਾਨਾਂ ਟੱਕਰਦੇ ਰਹਿਣਗੇ। ਮੈਂ ਇਸ ਨੂੰ ਵੰਡਣਾ ਬੰਦ ਨਹੀਂ ਕੀਤਾ, ਉਦੋਂ ਤੱਕ ਜਦੋਂ ਤੱਕ ਇਹ ਨਹੀਂ ਕਿਹਾ ਗਿਆ ਕਿ ਮੇਰੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਜਾਣਗੇ ਅਤੇ ਕਾਰ ਵੀ ਤੋੜ ਦਿੱਤੀ ਜਾਵੇਗੀ। ਜਦੋਂ ਤੱਕ ਮੈਨੂੰ ਇਹ ਨਹੀਂ ਕਿਹਾ ਗਿਆ ਕਿ ਮੈਨੂੰ ਫੜ੍ਹ ਕੇ ਕਿਸਾਨ ਪੰਚਾਇਤ ਅੱਗੇ ਪੇਸ਼ ਕੀਤਾ ਜਾਵੇਗਾ, ਜੇਕਰ ਮੈਂ ਪਰਚੇ ਵੰਡਣੇ ਨਾ ਬੰਦ ਕੀਤੇ।
  ਇਸ ਪੜਾਅ ਉਪਰ, ਮੈਂ ਸੋਚਿਆ ਕਿ ਸਿਆਣਪ ਦਲੇਰੀ ਦਾ ਬਿਹਤਰ ਹਿੱਸਾ ਹੁੰਦੀ ਹੈ ਅਤੇ ਮੈਂ ਉਹਨਾਂ ਕਿਸਾਨ ਪੰਚਾਇਤ ਕੋਲ ਲਿਜਾਣ ਵਾਸਤੇ ਕਿਹਾ। ਮੈਨੂੰ ਉਚਿਤ ਰੂਪ ਵਿਚ ਪੇਸ਼ ਕੀਤਾ ਗਿਆ। ਇਸ ਦੀ ਪ੍ਰਧਾਨਗੀ ਅਜਮੇਰ ਸਿੰਘ ਲੱਖੋਵਾਲ ਕਰ ਰਹੇ ਸਨ। ਕਿਸਾਨ ਜਥੇਬੰਦੀ ਵਿਚ ਮੈਂ ਆਪਣੇ ਦੋਸਤ ਜਸਪਾਲ ਸਿੰਘ ਆਈ.ਪੀ.ਐਸ. ਦੇ ਦੋ ਚਾਚਿਆਂ ਨੂੰ ਪਛਾਣ ਲਿਆ ਅਤੇ ਉਹਨਾਂ ਨੇ ਮੈਨੂੰ ਇਹ ਭਰੋਸਾ ਦਿਵਾਇਆ ਕਿ ਮੇਰੇ ਨਾਲ ਮਾੜਾ ਵਿਹਾਰ ਨਹੀਂ ਹੋਵੇਗਾ। ਉਹ ਤਰਨ ਤਾਰਨ ਦੇ ਫਤਿਹਾਬਾਦ ਤੋਂ ਸਨ। ਇਸ ਦੇ ਬਾਵਜੂਦ, ਮੈਨੂੰ ਹੋਰ ਅਹੁਦੇਦਾਰਾਂ ਨੇ ਰੁੱਖੇ ਢੰਗ ਨਾਲ ਸਵਾਲ ਪੁੱਛੇ। ਉਹਨਾਂ ਨੇ ਕਿਹਾ ਕਿ ਦਰਿਆਈ ਪਾਣੀਆਂ ਬਾਰੇ ਚੇਤਨਾ ਫੈਲਾਉਣ ਦਾ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਅਤੇ ਮੈਨੂੰ ਇਹ ਪਰਚੇ ਵੰਡਣੇ ਬੰਦ ਕਰਨੇ ਹੋਣਗੇ। ਉਹਨਾਂ ਨੇ ਮੇਰੇ ਉਪਰ ਅਕਾਲੀ ਨੀਤੀ ਨੂੰ ਉਹਨਾਂ ਦੇ ਖਰਚੇ ਉਪਰ, ਲੋਕਾਂ ਉਪਰ ਲਾਗੂ ਕਰ ਕਰਨ ਦੇ ਦੋਸ਼ ਲਾਏ। ਇਕ ‘ਰੌਸ਼ਨ’ ਅਤੇ ਖਰਵੀਂ ਜਬਾਨ ਵਾਲੇ ਆਦਮੀ ਨੇ ਕਿਹਾ ਕਿ ਇਸ ਪਰਚੇ ਉਪਰ ਮੇਰਾ ਅਤੇ ਹੋਰ ਦੇ ਨਾਂ ਹਨ, ਇਸ ਲਈ ਇਹਨਾਂ ਨੂੰ ਵੰਡ ਕੇ ਮੈਂ ਸਿਰਫ ਆਪਣੀ ਮਸ਼ਹੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।
  ਮੈਂ ਆਪਣੇ ਆਗੂਆਂ ਨੂੰ ਏਨੇ ਮੂਰਖ ਅਤੇ ਬੂਝੜ ਦੇਖ ਕੇ ਧੁਰ ਅੰਦਰ ਤੱਕ ਰੋਇਆ। ਪਰ ਮੈਂ ਆਪਣਾ ਮਾਮਲਾ ਬਦਲੀਲ ਢੰਗ ਨਾਲ ਰੱਖਿਆ। ਕਿ ਕਿਸਾਨ ਬਰਬਾਦ ਹੋ ਜਾਣਗੇ, ਜੇਕਰ ਦਰਿਆਈ ਪਾਣੀ ਨਾ ਰਿਹਾ। ਕਿ ਮੈਂ ਉਹਨਾਂ ਨੂੰ ਇਹ ਨਹੀਂ ਆਖ ਰਿਹਾ ਕਿ ਉਹ ਇਸ ਮੁੱਦੇ ਉਪਰ ਮੋਰਚਾ ਲਾਵੋ। ਮੈਂ ਤਾਂ ਉਹਨਾਂ ਨੂੰ ਸਿਰਫ ਉਹਨਾਂ ਦੇ ਸਿਰ ਉਪਰ ਮੰਡਰਾ ਰਹੀ ਪਰਲੋ ਅਤੇ ਉਹਨਾਂ ਦੇ ਪੰਜਾਬ ਦੀ ਹਰ ਸਾਲ 49000 ਕਰੋੜ ਰੁਪਏ ਤੋਂ ਵਧੇਰੇ ਦੀ ਕੀਤੀ ਜਾ ਰਹੀ ਬੇਰਹਿਮ ਲੁੱਟ ਬਾਰੇ ਜਾਗਰੂਕ ਕਰ ਰਿਹਾ ਹਾਂ। ਜਿਥੋਂ ਤੱਕ ਖੁਦ ਦੀ ਮਸ਼ਹੂਰੀ ਦਾ ਸਵਾਲ ਹੈ, ਮੈਂ ਉਹਨਾਂ ਨੂੰ ਇਸ ਪਰਚੇ ਦੇ ਅਖੀਰ ਵਿਚ ਲਿਖੇ ਤਿੰਨ ਲਫਜ਼ ਪੜ੍ਹਨ ਲਈ ਕਿਹਾ, ਜੋ ਇਹ ਦਰਸਾਉਂਦੇ ਹਨ ਕਿ ਇਕ “ਇਕ ਬੁੱਧੀ-ਜੀਵੀ” ਨੇ ਲਿਖਿਆ ਹੈ। ਇਕ ਹੋਰ ‘ਰੌਸ਼ਨ ਦਿਮਾਗ’ ਨੇ ਮਸ਼ਕਰੀ ਨਾਲ ਕਿਹਾ ਕਿ ‘ਇਹ ਤੇਰਾ ਨਾਂ ਵੀ ਤਾਂ ਹੋ ਸਕਦਾ’। ਮੈਂ ਉਹਨਾਂ ਨੂੰ ਇਹ ਪੇਸ਼ਕਸ਼ ਕੀਤੀ ਕਿ ਉਹ ਅਜਮੇਰ ਸਿੰਘ ਲੱਖੋਵਾਲ ਜਾਂ ਹੋਰ ਕਿਸੇ ਦਾ ਵੀ ਨਾਂ ਜਿਸ ਦਾ ਵੀ ਉਹ ਲਿਖਣਾ ਚਾਹੁੰਣ, ਦਾ ਲਿਖ ਸਕਦੇ ਹਨ। ਸਪਸ਼ਟ ਤੌਰ ’ਤੇ ਉਹਨਾਂ ਨੂੰ ਇਹ ਕਾਰਜ ਸੂਤ ਨਹੀਂ ਸੀ ਬੈਠਦਾ। ਉਹਨਾਂ ‘ਗੰਭੀਰ ਜ਼ੁਰਮ’ ਪ੍ਰਤੀ ‘ਨਰਮ ਰੁਖ’ ਅਪਣਾਉਂਦਿਆਂ ਉਹਨਾਂ ਨੇ ਇਸ ‘ਭੇੜੀ ਸਰਗਰਮੀ’ ਬੰਦ ਕਰਨ ਦੀ ਚਿਤਾਵਨੀ ਨਾਲ ਇਕ ਵਾਰ ਜਾਣ ਦਿੱਤਾ। ਮੈਂ ਉਹਨਾਂ ਨੂੰ ਯਾਦ ਦਿਵਾਇਆ ਕਿ ਉਹ ਸਰਕਾਰ ਦੀਆਂ ਜ਼ਿਆਦਤੀਆਂ ਖਿਲਾਫ ਵਿਖਾਵਾ ਕਰ ਰਹੇ ਹਨ, ਪਰ ਉਹ ਮੇਰੀ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਨੂੰ ਖੋਹ ਰਹੇ ਹਨ ਅਤੇ ਮੈਨੂੰ ਹਿੰਸਕ ਬਦਲੇ ਦੀ ਧਮਕੀ ਦੇ ਰਹੇ ਹਨ। ਮਗਰ ਉਹਨਾਂ ਉਪਰ ਇਹਨਾਂ ਦਲੀਲਾਂ ਦਾ ਕੋਈ ਅਸਰ ਨਾ ਹੋਇਆ। ਇਸ ਲਈ ਮੈਂ ਹੋਰ ਜਿਆਦਾ ਉਹਨਾਂ ਨਾਲ ਬਹਿਸ ਨਹੀਂ ਸੀ ਕਰ ਸਕਦਾ। ਮੈਂ ਆਪਣਾ ਪੱਖ ਹਾਰ ਗਿਆ ਸੀ। ਮੈਂ ਅਧਿਕਾਰ-ਖੇਤਰ ਦੇ ਸਵਾਲ ਉਪਰ ਵਿਰੋਧ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਅਧਿਕਾਰ ਖੇਤਰ ਚੰਡੀਗੜ੍ਹ ਦੇ ਸਾਰੇ ਵਸੋਂ ਵਾਲੇ ਸੈਕਟਰਾਂ ਤੱਕ ਹੈ। ਇਸ ਤੋਂ ਬਾਅਦ ਮੈਂ ਬਿਜਵਾੜਾ ਪਿੰਡ ਜੋ ਕਿ ਚੰਡੀਗੜ੍ਹ ਦੇ ਬਾਹਰਵਾਰ ਸਥਿਤ ਹੈ, ਵੱਲ ਕਾਰ ਲੈ ਗਿਆ ਅਤੇ ਕਿਸਾਨਾਂ ਨਾਲ ਲੱਦੀਆਂ ਟਰਾਲੀਆਂ ਵਿਚ ਪਰਚੇ ਸੁੱਟਣੇ ਸ਼ੁਰੂ ਕਰ ਦਿੱਤੇ। ਇਹ ਰਣਨੀਤੀ ਕੰਮ ਆਈ ਅਤੇ ਮੈਂ ਆਪਣਾ ਕੰਮ ਬਿਨਾਂ ਕਿਸੇ ਧਮਕੀ ਜਾਂ ਰੋਕ-ਟੋਕ ਦੇ ਕੀਤਾ। ਇਹ ਗੱਲ ਅਹਿਮੀਅਤ ਨਹੀਂ ਰੱਖਦੀ ਕਿ ਲੋਕਾਂ ਨੇ ਉਹਨਾਂ ਬਾਰੇ ਕੀ ਕਿਹਾ, ਪਰ ਕਿਸਾਨ ਆਖਰਕਾਰ ਦਿਲੋਂ ਬੜੇ ਦਿਆਲ ਹੁੰਦੇ ਹਨ।
  ਉਪਰ ਦਿੱਤੇ ਗਏ ਇਸ ਸਬੂਤ ਜੋ ਕਿ ਹੋਰ ਵੀ ਮੌਜੂਦ ਹਨ, ਦੇ ਮੁਤਾਬਕ ਸੁਰਜੀਤ ਸਿੰਘ ਬਰਨਾਲਾ ਅਤੇ ਅਜਮੇਰ ਸਿੰਘ ਲਖੋਵਾਲ ਇਕੋ ਯੋਜਨਾ ਅਧੀਨ ਕੰਮ ਕਰ ਰਹੇ ਸਨ। ਉਹ ਲੋਕਾਂ ਅਤੇ ਉਹਨਾਂ ਦੇ ਜਨਮ-ਸਿੱਧ ਹੱਕਾਂ (ਦੋਵੇਂ ਪੈਦਾਇਸ਼ੀ ਅਤੇ ਸੰਵਿਧਾਨਕ) ਦੀ ਪ੍ਰਵਾਹ ਕੀਤੇ ਬਗੈਰ ਬੇਰਹਿਮੀ ਨਾਲ ਆਪਣੇ ਨਿੱਜੀ ਮੁਫ਼ਾਦਾਂ ਦੀ ਪੂਰਤੀ ਕਰ ਰਹੇ ਸਨ। ਦੋਵਾਂ ਨੂੰ ਆਪਣੇ ਸਰਪ੍ਰਸਤਾਂ ਕੋਲੋਂ ਰੁਤਬੇ ਹਾਸਲ ਹੋਏ। ਬਰਨਾਲਾ ਨੂੰ ਇਸ ਮਹਾਂਦੀਪ ਦੇ ਇਸ ਹਿੱਸੇ ਵਿਚ ਪਾਈ ਜਾਂਦੀ ‘ਜਮਹੂਰੀਅਤ’ ਦੀ ਕਿਸਮ ਦੇ ਅਸਲਾਖ਼ਾਨੇ ਵਿਚ ਜਾਦੂਈ ਖੇਡ ਖੇਡਦਿਆਂ ਮੁੱਖ ਮੰਤਰੀ ਬਣਾਇਆ ਗਿਆ। ਉਹ ਥੋੜ੍ਹੇ ਸਮੇਂ ਲਈ ਮੁੱਖ ਮੰਤਰੀ ਬਣਿਆ ਪਰ ਬਾਕੀ ਜਿੰਦਗੀ ਦੌਰਾਨ ਵੱਖ-ਵੱਖ ਸੂਬਿਆਂ ਦਾ ਰਾਜਪਾਲ ਰਿਹਾ ਅਤੇ ਬਤੌਰ ਰਾਜਪਾਲ ਹੀ ਉਸ ਦੀ ਮੌਤ ਹੋਈ। ਵਿਲੱਖਣ ਗੱਲ ਇਹ ਰਹੀ ਕਿ ਕੇਂਦਰ ਸਰਕਾਰਾਂ ਜਿਹਨਾਂ ਨੇ ਉਸ ਨੂੰ ਰਾਜਪਾਲ ਨਿਯੁਕਤ ਕੀਤਾ, ਉਹਨਾਂ ਦੀਆਂ ਸਨ, ਜੋ ਉਸ ਦਾ ਵਿਰੋਧ ਕਰ ਰਹੇ ਸਨ। ਆਪਣੇ ਸਿਆਸੀ ਵਿਸ਼ਵਾਸਾਂ ਦੇ ਸੰਦਰਭ ਵਿਚ ਉਹਨਾਂ ਲਈ ਇਹ ਨੁਕਸਾਨਦੇਹ ਵੀ ਸੀ। ਪਰ ਉਹ ਦਿਲੋਂ ਪੂਰੀ ਤਰ੍ਹਾਂ ਇਸ ਗੱਲ ਨਾਲ ਸਹਿਮਤ ਸਨ, ਕਿ ਇਸ ਸ਼ਾਸ਼ਕੀ ਪਦਵੀ ਉਪਰ ਸ਼ੁਸ਼ੋਭਿਤ ਕਰਨ ਲਈ ਬਰਨਾਲਾ ਤੋਂ ਬਿਹਤਰ ਬੰਦਾ ਕੋਈ ਨਹੀਂ ਹੈ।
  ਅਜਮੇਰ ਸਿੰਘ ਲੱਖੋਵਾਲ ਨੂੰ ਪੰਜਾਬ ਦੀ ਇੱਕੋ ਇੱਕ ਵਿੱਤੀ ਤੌਰ ਉਪਰ ਅਮੀਰ ਸੰਸਥਾ, ਜਿਸਨੂੰ ਪੰਜਾਬ ਖੇਤੀ ਅਤੇ ਮੰਡੀਕਰਨ ਬੋਰਡ ਕਹਿਦੇ ਹਨ, ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਕਾਲੀ ਮੁੱਖ ਮੰਤਰੀ ਵੱਲੋਂ। ਹੁਣ ਅਕਾਲੀਆਂ ਦੇ ਨਾਲ ਸਬੰਧਿਤ ਨਹੀਂ ਸੀ। ਉਸ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਅਤੇ ਤਨਖਾਹ ਮੰਤਰੀ ਜਿੰਨੀ ਲਾਈ ਗਈ। ਚਾਰ ਪੁਲਿਸ ਮੁਲਾਜ਼ਮ ਉਸ ਦੀ ਸੁਰੱਖਿਆ ਲਈ ਦਿਨ ਅਤੇ ਰਾਤ ਲਈ ਤਾਇਨਾਤ ਕੀਤੇ ਗਏ। ਇਹ ਇਕ ਰਹੱਸ ਹੈ ਕਿ ਉਸ ਦੀ ਸੁਰੱਖਿਆ ਕਿਸ ਤੋਂ ਕਰਨੀ ਸੀ। ਬਿਨਾਂ ਸ਼ੱਕ ਉਹ ਉਸਦਾ ਆਚਰਣ ਇਮਾਨਦਾਰੀ ਵਾਲਾ ਸੀ। ਇਸ ਵਿਚ ਵੀ ਕੋਈ ਸ਼ੱਕ ਨਹੀਂ ਉਹ ਸਾਰੇ ਸਨਮਾਨਯੋਗ ਬੰਦੇ ਸਨ। ਪਰ ਇਮਾਨਦਾਰੀ ਦਾ ਪਤਾ ਵਿੱਤੀ ਸਾਧਨਾਂ ਤੋਂ ਲਗਦਾ ਹੈ। 23 ਜੂਨ, 2015 ਨੂੰ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਸਫ਼ੇ ਉਪਰ ਇਕ ਖ਼ਬਰ ਛਪੀ ਕਿ ‘ਲੱਖੋਵਾਲ ਦੀ ਜਾਇਦਾਦ ਸੱਤ ਸਾਲਾਂ ਵਿਚ ਤਿੰਨ ਕਰੋੜ ਰੁਪਏ ਹੋਈ। ਉਸ ਲਈ ਸੱਤ ਲਗਜ਼ਰੀ ਕਾਰਾਂ ਖਰੀਦੀਆਂ ਗਈਆਂ। ਉਸ ਨੇ ਆਪਣੇ ਪਿੰਡ ਦੇ ਘਰ ਦਾ ਕਿਰਾਇਆ ਲਿਆ’। ਉਸ ਦੀ ਕਾਰ ਅਕਤੂਬਰ 2007 ਤੋਂ ਲੈ ਕੇ ਫਰਵਰੀ 2013 ਤੱਕ ਉਸ ਦੀ ਗੱਡੀ ਹਰ ਰੋਜ਼ 308 ਕਿਲੋਮੀਟਰ ਦੌੜੀ। ਉਸ ਦਾ ਗੱਡੀ ਦਾ ਖਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਰਹੂਮ ਪ੍ਰਧਾਨ ਅਵਤਾਰ ਸਿੰਘ ਮੱਕੜ ਜਿੰਨਾਂ ਹੈ, ਜੋ ਕਿ ਕਮੇਟੀ ਨੇ ਹੀ ਅਦਾ ਕੀਤਾ। ਕੀ ਅਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੇ ਆਗੂਆਂ ਜੋ ਪੰਜਾਬ ਅਤੇ ਪੰਜਾਬੀ ਨੂੰ ਖੋਰਾ ਲਾ ਰਹੇ ਹਨ, ਨੂੰ ਲੋਕ ਗੰਭੀਰਤਾ ਨਾਲ ਕਿਉਂ ਨਹੀਂ ਲੈਂਦੇ।
  ਇਸ ਲੇਖ ਨੂੰ ਪੜ੍ਹ ਪਾਠਕ ਸਾਡੀ ਲੀਡਰਸ਼ਿਪ ਦੀ ਗੁਣਵੱਤਾ ਨੂੰ ਵਧੀਆ ਅਤੇ ਢੁਕਵੇਂ ਰੂਪ ਵਿਚ ਅੰਦਾਜਾ ਲਾਉਣ ਦੇ ਯੋਗ ਹੋ ਜਾਣਗੇ। ਕਿਸਾਨਾਂ ਦੇ ਮੋਰਚੇ ਅਤੇ ਧਰਮ ਯੁੱਧ ਮੋਰਚੇ ਦੀ ਨਾਕਾਮਯਾਬੀ ਮਹਾਂ-ਵਿਉਂਤਕਾਰ ਵਲੋਂ ਬਣਾਈ ਵਿਉਂਤ ਨਾਲ ਜੁੜੀ ਹੈ। ਇਸ ਮਹਾਂ-ਵਿਉਂਤਕਾਰ ਵਾਸਤੇ, ਇਹ ਵਡੇਰਾ ਕਾਰਨਾਮਾ ਕਰਨ ਦਾ ਵਸੀਲਾ ਸੀ। ਉਪਰ ਦਿੱਤਾ ਗਿਆ ਲੀਡਰਸ਼ਿਪ ਦੀ ਇਸ ਕਿਸਮ ਦਾ ਸਿਰਫ ਇਕ ਨਮੂਨਾ ਸੀ, ਜਿਹਨਾਂ ਦਾ ਟੋਆ ਪੁੱਟਣ ਵਿਚ ਆਪਾਂ ਯੋਗ ਹੋਏ। ਉਸ ਤੋਂ ਬਾਅਦ ਵਾਪਰੇ ਘਟਨਾਚੱਕਰ ਇਸ ਦਰਸਾਉਂਦੇ ਹਨ ਕਿ ਸਾਡੇ ਆਗੂਆਂ ਅਤੇ ਉਹਨਾਂ ਦੇ ‘ਵਿਰੋਧੀਆਂ’ ਵਲੋਂ ਆਪਸੀ ਸਹਿਮਤੀ ਨਾਲ ਜੋ ਖੇਡ ਖੇਡੀ ਜਾ ਰਹੀ ਸੀ, ਉਸ ਪ੍ਰਤੀ ਅਸੀਂ ਪੰਜਾਬੀ ਬੇਧਿਆਨੇ ਰਹੇ।
  -(ਪੰਜਾਬੀ ਅਨੁਵਾਦ-ਸੁਰਜੀਤ ਸਿੰਘ )

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com