ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਸਰਕਾਰ ਖ਼ਾਲਸਾ ਦੇ ਅਧੀਨ ਜੰਮੂ ਤੇ ਕਸ਼ਮੀਰ

    ਸਰਕਾਰ ਖ਼ਾਲਸਾ ਮਹਾਰਾਜਾ ਰਣਜੀਤ ਸਿੰਘ 19ਵੀਂ ਸਦੀ ਦੇ ਸ਼ੁਰੂਆਤ 'ਚ ਇਕ ਤਾਕਤਵਰ ਮਹਾਰਾਜਾ ਦੇ ਤੌਰ 'ਤੇ ਉੱਭਰ ਕੇ ਪੰਜਾਬ ਨੂੰ ਇਕ ਵਿਸ਼ਾਲ ਰਾਜ 'ਚ ਬਦਲਣ ਲਈ ਵਚਨਬੱਧ ਸਨ। ਇਸ ਲਈ ਉਨ੍ਹਾਂ ਨੇ 1808 ਈ: 'ਚ ਜੰਮੂ 'ਤੇ ਖ਼ਾਲਸਾ ਫ਼ੌਜਾਂ ਚੜ੍ਹਾ ਦਿੱਤੀਆਂ, ਜੋ ਕਿ ਕਈ ਸਾਲਾਂ ਤੋਂ ਰਾਜਪੂਤ ਰਾਜਿਆਂ ਦੇ ਅਧੀਨ ਸੀ। ਇਸ ਵਾਰ ਮਹਾਰਾਜਾ ਨੇ ਜੰਮੂ ਦੇ ਰਾਜਾ ਜੀਤ ਸਿੰਘ ਖਿਲਾਫ਼ ਮੁਹਿੰਮ ਚਲਾਈ ਅਤੇ ਮਾਮੂਲੀ ਰੋਕ ਉਪਰੰਤ ਜੰਮੂ ਨੂੰ ਆਪਣੇ ਅਧੀਨ ਕਰ ਲਿਆ।

    ਇਹ ਜਿੱਤ ਮਹਾਰਾਜਾ ਲਈ ਬਹੁਤ ਹੀ ਅਹਿਮ ਸੀ। ਜੰਮੂ ਦੇ ਰਾਜ ਪਰਿਵਾਰ 'ਚੋਂ ਹੀ ਡੋਗਰਾ ਭਰਾ ਧਿਆਨ ਸਿੰਘ, ਗੁਲਾਬ ਸਿੰਘ ਅਤੇ ਸੁਚੇਤ ਸਿੰਘ ਸਨ। ਇਨ੍ਹਾਂ ਭਰਾਵਾਂ ਨੂੰ ਮਹਾਰਾਜਾ ਨੇ ਆਪਣੇ ਲਾਹੌਰ ਦਰਬਾਰ 'ਚ ਸ਼ਾਮਿਲ ਕਰ ਲਿਆ ਅਤੇ ਜਲਦ ਹੀ ਇਹ ਆਪਣੀ ਸਮਝਦਾਰੀ, ਚਲਾਕੀ ਤੇ ਆਕਰਸ਼ਕ ਸ਼ਖ਼ਸੀਅਤ ਦੀ ਬਦੌਲਤ ਦਰਬਾਰ ਦੇ ਉੱਚ ਅਹੁਦਿਆਂ 'ਤੇ ਵੀ ਪਹੁੰਚ ਗਏ। ਫਲਸਰੂਪ ਮਹਾਰਾਜਾ ਨੇ ਗੁਲਾਬ ਸਿੰਘ ਨੂੰ 1820 ਈ: 'ਚ ਜੰਮੂ ਦੀ ਜਗੀਰ ਅਤੇ 1822 ਈ: 'ਚ ਜੰਮੂ ਦਾ ਰਾਜਾ ਐਲਾਨ ਦਿੱਤਾ।
    ਕਸ਼ਮੀਰ ਨੂੰ 1586 ਈ: 'ਚ ਮੁਗ਼ਲ ਬਾਦਸ਼ਾਹ ਅਕਬਰ ਨੇ ਜਿੱਤਿਆ ਸੀ, ਉਪਰੰਤ ਇਸ ਨੂੰ 1752 ਈ: 'ਚ ਅਹਿਮਦ ਸ਼ਾਹ ਅਬਦਾਲੀ ਨੇ ਮੁਗਲਾਂ ਤੋਂ ਜਿੱਤ ਕੇ ਅਫ਼ਗਾਨਾਂ ਦੇ ਅਧੀਨ ਕਰ ਲਿਆ ਸੀ। ਅਫ਼ਗਾਨਿਸਤਾਨ ਦੇ ਪੂਰਵ ਆਮਿਰ, ਸ਼ਾਹ ਸੁਜ਼ਾ ਨੂੰ 1813 ਈ: 'ਚ ਕਸ਼ਮੀਰ ਦੇ ਗਵਰਨਰ ਅਜ਼ੀਮ ਖ਼ਾਨ ਨੇ ਬੰਦੀ ਬਣਾ ਸ਼ੇਰਗੜ੍ਹ ਕਿਲ੍ਹੇ 'ਚ ਰੱਖਿਆ ਹੋਇਆ ਸੀ। ਉਸ ਵਕਤ ਵਫ਼ਾ ਬੇਗਮ, ਜੋ ਕਿ ਸ਼ਾਹ ਸੁਜ਼ਾ ਦੀ ਘਰਵਾਲੀ ਸੀ, ਲਾਹੌਰ 'ਚ ਰਾਜਨੀਤਕ ਮਹਿਮਾਨ ਦੇ ਤੌਰ 'ਤੇ ਰਹਿ ਰਹੀ ਸੀ। ਵਫ਼ਾ ਬੇਗਮ ਨੇ ਆਪਣੇ ਘਰਵਾਲੇ ਦੀ ਰਿਹਾਈ ਲਈ ਮਹਾਰਾਜਾ ਅੱਗੇ ਫ਼ਰਿਆਦ ਕੀਤੀ ਅਤੇ ਬਦਲੇ 'ਚ ਕੋਹਿਨੂਰ ਹੀਰਾ ਦੇਣ ਦੀ ਪੇਸ਼ਕਸ਼ ਵੀ ਰੱਖੀ। ਦੂਜੇ ਪਾਸੇ ਅਫ਼ਗਾਨਿਸਤਾਨ ਦਾ ਵਜ਼ੀਰ ਫ਼ਤਹਿ ਖਾਨ ਵੀ ਸ਼ਾਹ ਸੁਜ਼ਾ ਨੂੰ ਕੈਦ ਕਰਨਾ ਚਾਹੁੰਦਾ ਸੀ, ਪਰ ਇਸ ਮੰਤਵ ਲਈ ਉਸ ਨੂੰ ਮਹਾਰਾਜਾ ਦੀ ਮਦਦ ਦੀ ਲੋੜ ਸੀ। ਮਹਾਰਾਜਾ ਨੇ ਦੀਵਾਨ ਮੋਹਕਮ ਚੰਦ ਦੀ ਅਗਵਾਈ ਅੰਦਰ ਖ਼ਾਲਸਾ ਫੌਜਾਂ ਨੂੰ ਅਫ਼ਗਾਨ ਫ਼ੌਜਾਂ ਨਾਲ ਮਿਲਾ ਕੇ ਕਸ਼ਮੀਰ 'ਤੇ ਹਮਲਾ ਕਰਨ ਲਈ ਭੇਜ ਦਿੱਤਾ। ਇਸ ਹਮਲੇ 'ਚ ਖ਼ਾਲਸਾ ਫੌਜਾਂ, ਅਫ਼ਗਾਨ ਫੌਜਾਂ ਤੋਂ ਪਹਿਲਾਂ ਸ਼ੇਰਗੜ੍ਹ ਪਹੁੰਚ ਗਈਆਂ ਅਤੇ ਸ਼ਾਹ ਸੁਜ਼ਾ ਨੂੰ ਰਿਹਾਅ ਕਰਾ ਕੇ ਲਾਹੌਰ ਲੈ ਆਈਆਂ। ਇਸ ਇਵਜ਼ 'ਚ ਮਹਾਰਾਜਾ ਨੂੰ ਬੇਸ਼ਕੀਮਤੀ ਕੋਹਿਨੂਰ ਹੀਰਾ ਪ੍ਰਾਪਤ ਹੋਇਆ। ਅਗਲੇ ਹੀ ਸਾਲ 1814 ਈ: 'ਚ ਮਹਾਰਾਜਾ ਨੇ ਕਸ਼ਮੀਰ ਨੂੰ ਆਪਣੇ ਰਾਜ 'ਚ ਸ਼ਾਮਿਲ ਕਰਨ ਲਈ ਦੀਵਾਨ ਰਾਮ ਦਿਆਲ, ਸਰਦਾਰ ਹਰੀ ਸਿੰਘ ਨਲਵਾ, ਜਮਾਂਦਾਰ ਕੁਸ਼ਲ ਸਿੰਘ ਅਤੇ ਨਿਹਾਲ ਸਿੰਘ ਅਟਾਰੀਵਾਲਾ ਦੀ ਅਗਵਾਈ ਅਧੀਨ ਖ਼ਾਲਸਾ ਫ਼ੌਜਾਂ ਦੀ ਮੁਹਿੰਮ ਚਲਾ ਦਿੱਤੀ। ਪਰ ਇਹ ਮੁਹਿੰਮ ਜਲਦੀ ਬਰਸਾਤਾਂ, ਅਨਾਜ ਦੀ ਘਾਟ ਅਤੇ ਰਾਜੌਰੀ ਤੇ ਪੁੰਛ ਦੇ ਰਾਜਿਆਂ ਦੇ ਵਿਸ਼ਵਾਸਘਾਤ ਕਾਰਨ ਅਸਫ਼ਲ ਹੋ ਗਈ। ਦੁਬਾਰਾ ਕਸ਼ਮੀਰ ਨੂੰ ਅਫ਼ਗਾਨਾਂ ਤੋਂ ਆਜ਼ਾਦ ਕਰਵਾਉਣ ਲਈ ਮਹਾਰਾਜਾ ਨੇ 1819 ਈ: 'ਚ ਸਰਦਾਰ ਹਰੀ ਸਿੰਘ ਨਲਵਾ, ਮਿਸਰ ਦੀਵਾਨ ਚੰਦ ਤੇ ਖੜਕ ਸਿੰਘ ਦੀ ਅਗਵਾਈ ਅੰਦਰ 12,000 ਤਾਕਤਵਰ ਖ਼ਾਲਸਾ ਫ਼ੌਜ ਭੇਜ ਦਿੱਤੀ। ਇਸ ਵਾਰ ਖ਼ਾਲਸਾ ਫੌਜਾਂ ਨੇ ਪਹਿਲਾਂ ਰਾਜੌਰੀ, ਪੁੰਛ ਤੇ ਪੀਰ ਪੰਜਾਲ ਦੇ ਇਲਾਕਿਆਂ ਨੂੰ ਆਪਣੇ ਅਧੀਨ ਕੀਤਾ ਅਤੇ ਫਿਰ ਸ਼ੋਪੀਆਂ ਦੇ ਰਣ 'ਚ ਅਫ਼ਗ਼ਾਨਾਂ ਦੀ 5,000 ਫ਼ੌਜ ਨੂੰ ਹਰਾ ਕੇ ਕਸ਼ਮੀਰ ਨੂੰ ਖ਼ਾਲਸਾ ਰਾਜ ਦੇ ਅਧੀਨ ਕਰ ਲਿਆ।
    ਖ਼ਾਲਸਾ ਰਾਜ ਦੇ ਸਮੇਂ ਕਸ਼ਮੀਰ 'ਚ ਹਿੰਦੂਆਂ ਨੂੰ ਧਾਰਮਿਕ ਚਿੰਨ੍ਹ ਪਾਉਣ ਦੀ ਇਜਾਜ਼ਤ, ਜਜ਼ੀਆ ਕਰ ਦਾ ਖ਼ਾਤਮਾ, ਹਿੰਦੂ ਔਰਤਾਂ ਦੀ ਬੇਪਤੀ ਦਾ ਰੁਕਣਾ, 40000 ਹਿੰਦੂਆਂ ਦਾ ਵਾਪਸ ਹਿੰਦੂ ਧਰਮ 'ਚ ਮੁੜਨਾ, ਸ਼ੀਆ ਮੁਸਲਮਾਨਾਂ ਨੂੰ ਆਜ਼ਾਦੀ, ਹਿੰਦੂ ਤੇ ਮੁਸਲਮਾਨ ਭਾਈਚਾਰਤਾ ਦਾ ਵਧਣਾ, ਬਿਨਾਂ ਭੇਦਭਾਵ ਧਾਰਮਿਕ ਸਥਾਨਾਂ ਨੂੰ ਦਾਨ, ਨਿਆਂ ਪ੍ਰਣਾਲੀ 'ਚ ਸੁਧਾਰ, ਭੀਖ ਨੀਤੀ (ਬਿਨਾਂ ਤਨਖਾਹ ਕੰਮ) ਦਾ ਬੰਦ ਹੋਣਾ, ਸ਼ਾਲਾਂ ਦੇ ਵਪਾਰ 'ਚ ਵਾਧਾ ਹੋਣਾ, ਕੇਸਰ ਦੀ ਖੇਤੀ ਨੂੰ ਪ੍ਰਫੁੱਲਿਤ ਕਰਨਾ, ਕਸ਼ਮੀਰੀ ਕਾਗਜ਼ ਦੀ ਮੰਗ ਨੂੰ ਵਧਾਉਣਾ ਅਤੇ ਸੂਬੇ ਦਾ ਟੈਕਸ 52 ਲੱਖ ਤੋਂ 26 ਲੱਖ ਕਰਨਾ ਆਦਿ ਮਹੱਤਵਪੂਰਨ ਫੈਸਲੇ ਤੇ ਪ੍ਰਾਪਤੀਆਂ ਸਨ।
    ਖ਼ਾਲਸਾ ਰਾਜ ਦੇ ਨਿਯੁਕਤ ਕੀਤੇ ਗਵਰਨਰ ਸਰਦਾਰ ਹਰੀ ਸਿੰਘ ਨਲਵਾ (1820-21) ਅਤੇ ਮੀਆਂ ਸਿੰਘ (1835-41), ਕਸ਼ਮੀਰ ਨਾਲ ਲਗਦੇ ਲੱਦਾਖ 'ਤੇ ਹਮਲਾ ਕਰ, ਇਸ ਨੂੰ ਵੀ ਰਾਜ 'ਚ ਸ਼ਾਮਿਲ ਕਰਨਾ ਚਾਹੁੰਦੇ ਸਨ। ਪਰ ਮਹਾਰਾਜਾ ਨੇ ਧਿਆਨ ਸਿੰਘ ਡੋਗਰਾ ਦੇ ਕਹਿਣ 'ਤੇ ਇਹ ਜ਼ਿੰਮੇਵਾਰੀ 1835 ਈ: 'ਚ ਜੰਮੂ ਦੇ ਰਾਜਾ ਗੁਲਾਬ ਸਿੰਘ ਨੂੰ ਦੇ ਦਿੱਤੀ। ਜਿਸ ਨੇ ਆਪਣੇ ਕਾਬਲ ਜਰਨੈਲ ਜ਼ੋਰਾਵਰ ਸਿੰਘ ਦੀ ਅਗਵਾਈ ਅੰਦਰ ਫ਼ੌਜ ਭੇਜ ਕੇ ਲੱਦਾਖ ਨੂੰ ਆਪਣੇ ਅਧੀਨ ਕਰ ਲਿਆ। ਉਪਰੰਤ ਜਰਨੈਲ ਜ਼ੋਰਾਵਰ ਸਿੰਘ ਨੇ 1840 ਈ: 'ਚ ਬਾਲਟਿਸਤਾਨ 'ਤੇ ਹਮਲਾ ਕਰ ਇਸ ਨੂੰ ਵੀ ਜਿੱਤ ਲਿਆ ਅਤੇ 1841 ਈ: 'ਚ ਤਿੱਬਤ 'ਤੇ ਹਮਲਾ ਕਰ ਟਕਲਾਕੋਟ ਦਾ ਕਿਲ੍ਹਾ ਵੀ ਆਪਣੇ ਅਧੀਨ ਕਰ ਲਿਆ। ਇਨ੍ਹਾਂ ਲਗਾਤਾਰ ਹਮਲਿਆਂ ਨਾਲ ਤਿੱਬਤ ਤੇ ਚੀਨ ਦੀਆਂ ਫ਼ੌਜਾਂ ਘਬਰਾ ਗਈਆਂ ਅਤੇ ਉਨ੍ਹਾਂ ਨੇ ਮਿਲ ਕੇ ਟੋਂ-ਹੋਂ ਦੀ ਲੜਾਈ 'ਚ ਜਰਨੈਲ ਜ਼ੋਰਾਵਰ ਸਿੰਘ ਦੀ ਫ਼ੌਜ 'ਤੇ ਕਈ ਹਮਲੇ ਕੀਤੇ। ਅੰਤ ਬਹਾਦਰੀ ਨਾਲ ਜੂਝਦੇ ਹੋਏ ਜਰਨੈਲ ਜ਼ੋਰਾਵਰ ਸਿੰਘ ਦੀ ਮੌਤ ਹੋ ਗਈ। ਉਪਰੰਤ ਸਰਕਾਰ ਖ਼ਾਲਸਾ ਅਤੇ ਤਿੱਬਤ-ਚੀਨ ਵਿਚਕਾਰ 'ਚੁਸ਼ਲ ਦੀ ਸੰਧੀ' ਹੋ ਗਈ, ਜਿਸ ਮੁਤਾਬਿਕ ਪੂਰਾ ਲੱਦਾਖ ਸਰਕਾਰ ਖ਼ਾਲਸਾ ਦੇ ਅਧੀਨ ਮੰਨਿਆ ਗਿਆ। ਇਹ ਕਹਿਣਾ ਬਿਲਕੁਲ ਵੀ ਗ਼ਲਤ ਨਹੀਂ ਹੋਵੇਗਾ ਕਿ ਕਸ਼ਮੀਰ ਤੇ ਲੱਦਾਖ ਅੱਜ ਭਾਰਤ 'ਚ ਸਿਰਫ਼ ਸਰਕਾਰ ਖ਼ਾਲਸਾ ਦੀ ਬਦੌਲਤ ਹੀ ਹਨ। ਇਸ ਲਈ ਯਕੀਨਨ ਪੰਜਾਬੀ ਭਾਸ਼ਾ ਨੂੰ ਜੰਮੂ ਤੇ ਕਸ਼ਮੀਰ 'ਚ ਸਰਕਾਰੀ ਦਰਜਾ ਮਿਲਣਾ ਚਾਹੀਦਾ ਹੈ।
    - ਗੁਰਜਿੰਦਰ ਸਿੰਘ ਬੁੱਟਰ
    -ਮੋਬਾਈਲ : 97808-24891

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com