ਆਪ ਜੀ ਖੇਤੀਬਾੜੀ ਯੂਨੀਵਰਸਿਟੀ ਦੇ ਗਰੈਜੂਏਟ ਸਨ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਸਾਡਾ ਪੈਂਡਾ ਆਪ ਜੀ ਦੇ ਆਲੇ ਦੁਆਲੇ ਹੀ ਘੁੰਮਦਾ ਹੈ ਸੰਨ 1988 ਵਿੱਚ ਆਪ ਜੀ ਸਿੱਖ ਸੰਘਰਸ਼ ਨੂੰ ਸਮਰਪਿਤ ਹੋ ਕੇ ਘਰ ਨੂੰ ਅਲਵਿਦਾ ਆਖ ਕਦੇ ਮੁੜ ਨਾ ਉਸ ਵਿਹੜੇ ਚ ਪਰਤੇ,
ਅੱਜ ਜਦੋਂ ਆਏ ਦਿਨ ਸਿੱਖ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਥਾਣਿਆਂ ਅੰਦਰ ਬੁਲਾ ਜਲੀਲ ਕੀਤਾ ਜਾਂਦਾ ਹੈ ਤਾਂ ਇਹ ਸੋਚੀ ਦਾ ਹੈ ਕਿ ਹੁਣ ਤਾਂ ਨੀ ਕੋਈ ਹਥਿਆਰਬੰਦ ਲਹਿਰ ਚੱਲ ਰਹੀ ਕਿ ਫਿਰ ਵੀ ਸਿੱਖ ਹਕੂਮਤ ਲਈ ਦਹਿਸ਼ਤਗਰਦ ਨੇ ਤੇ ਇਹ ਸਭ ਦੇਖ ਅੰਦਾਜ਼ਾ ਲਗਾਇਆ ਦਾ ਸਕਦਾ ਹੈ ਕਿ ਉਸ ਵਕਤ ਸਾਡੇ ਨਾਲ ਹਕੂਮਤ ਨੇ ਕੀ ਕੁੱਝ ਨਹੀਂ ਕੀਤਾ ਹੋਵੇਗਾ ਜੋ ਇੰਨੇ ਪੜ੍ਹੇ ਲਿਖੇ ਸੂਝਵਾਨ ਸਿੱਖ ਕੌਮੀ ਅਜ਼ਾਦੀ ਲਈ ਵਿੱਢੇ ਹੋਏ ਸੰਘਰਸ਼ ਦਾ ਜਾ ਹਿੱਸਾ ਬਣੇ,
ਭਾਈ ਸੇਖੋਂ ਦੇ ਸਿੱਖ ਸੰਘਰਸ਼ ਵਿੱਚ ਜਾਣ ਕਰਕੇ ਪਰਿਵਾਰ ਨੂੰ ਅਨੇਕਾਂ ਦੁੱਖ ਤਕਲੀਫਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਜਦੋਂ ਇੰਟੈਲੀਜੈਂਸੀ ਨੂੰ ਇੱਕ ਵਕਤ ਇਹ ਪਤਾ ਲੱਗਾ ਕਿ ਸਾਰੀ ਮੂਵਮੈਂਟ ਦਾ ਧਰੂ ਤਾਰਾ ਹੀ ਭਾਈ ਸੇਖੋਂ ਹੈ ਤਾਂ ਪਰਿਵਾਰ ਉੱਤੇ ਪੁਲਿਸ ਨੇ ਹੋਰ ਸ਼ਿਕੰਜਾ ਕੱਸਿਆ ਤਸ਼ੱਦਦ ਕੀਤਾ ਗਿਆ ਕਿ ਸ਼ਾਇਦ ਭਾਈ ਸੇਖੋਂ ਮੋਹ ਦੀਆਂ ਤੰਦਾਂ ਚ ਪਿਘਲਦਾ ਘਰੇ ਮੁੜ ਆਵੇ ਪਰ ਇੰਝ ਹੋ ਨਾ ਸਕਿਆ,
ਕਿਸ ਤਰ੍ਹਾਂ ਦਾ ਉਸ ਵਕਤ ਕੌਮੀ ਮਾਹੌਲ ਹੋਵੇਗਾ ਕਿ ਚਾਰ ਭੈਣਾਂ ਦਾ ਹੱਥੀ ਚਾਅ ਕਰ ਪਾਲਿਆ ਇਕਲੌਤਾ ਵੀਰ ਇੰਨੀ ਸਮਝ ਰੱਖੇ ਤੇ ਉਹ ਮਹਿਸੂਸ ਕਰੇ ਕੀ ਮੈ ਜਿਸ ਕੌਮ ਚ ਜਨਮ ਲਿਆ ਉਸ ਉੱਤੇ ਹਕੂਮਤੀ ਜ਼ੁਲਮ ਹੋ ਰਹੇ ਹਨ ਤੇ ਮੇਰਾ ਘਰੇ ਬਹਿਣਾ ਠੀਕ ਨੀ ਇਹੋ ਜਿਹੀ ਸੋਚ ਰੱਖਣਾ ਵਾਲਾ ਸੀ ਭਾਈ ਸੇਖੋਂ, ਭਾਈ ਪ੍ਰੀਤਮ ਸਿੰਘ ਜੀ ਸੇਖੋਂ ਬਾਰੇ ਨਾਲ ਦੇ ਸਾਥੀ ਦੱਸਦੇ ਹਨ ਕਿ ਉਹ ਇਕੱਲਾ ਹੀ ਜਾ ਕੇ ਐਕਸ਼ਨ ਕਰਨ ਦੀ ਜੁਅੱਰਤ ਰੱਖਦਾ ਸੀ ਤੇ ਕਦੇ ਉਸ ਦੇ ਚਿਹਰੇ ਤੇ ਮੌਤ ਦਾ ਡਰ ਭੈਅ ਨਹੀਂ ਸੀ ਹੁੰਦਾ ਇਹ ਵਿੱਤ ਮੰਤਰੀ ਬਲਵੰਤ ਸਿੰਘ ਅਤੇ ਸੁਮੇਧ ਸੈਣੀ ਵਾਲੇ ਐਕਸ਼ਨ ਵਿੱਚ ਵੇਖਿਆ ਜਾ ਸਕਦਾ ਸੀ,
ਸ਼ਹੀਦ ਭਾਈ ਗੁਰਜੰਟ ਸਿੰਘ ਜੀ ਬੁੱਧਸਿੰਘਵਾਲਾ ਦੀ ਸ਼ਹਾਦਤ ਮਗਰੋਂ ਆਪ ਜੀ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਥਾਪਿਆ ਗਿਆ ਇੱਕ ਸਮਾਂ ਐਸਾ ਆਇਆ ਜਦੋਂ ਸਿੱਖ ਸੰਘਰਸ਼ ਨਿਵਾਨ ਵਲ ਜਾ ਰਿਹਾ ਸੀ ਉਸ ਸਮੇਂ ਵੀ ਭਾਈ ਸੇਖੋਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਵਸ ਨਾ ਚੱਲ ਸਕਿਆ ਕਿਹਾ ਜਾਂਦਾ ਹੈ ਕਿ ਭਾਈ ਸੇਖੋਂ ਪਾਕਿਸਤਾਨ ਵਿਖੇ ਆਪਣੇ ਅੰਤਲੇ ਦਿਨਾਂ ਅੰਦਰ ਬੜੇ ਪ੍ਰੇਸ਼ਾਨ ਚਲ ਰਹੇ ਸਨ ਪਰ ਜਦੋਂ ਉਹਨਾਂ ਦੀ ਸ਼ਹਾਦਤ ਦੀ ਖਬਰ ਸਿੱਖ ਹਲਕਿਆਂ ਵਿੱਚ ਪਹੁੰਚੀ ਤਾਂ ਸਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ ਕਿਉਂਕਿ ਭਾਈ ਸੇਖੋਂ ਤੋਂ ਹੀ ਸਭ ਨੂੰ ਅਖੀਰੀ ਉਮੀਦ ਸੀ,
ਭਾਈ ਸੇਖੋਂ ਦੀ ਸ਼ਹਾਦਤ ਨੂੰ ਲੈਕੇ ਅੱਜ ਤੱਕ ਵੱਖੋ ਵੱਖ ਅੰਦਾਜ਼ੇ ਹੀ ਲਗਾਏ ਗਏ ਜਿਨ੍ਹਾਂ ਬਾਰੇ ਸਭ ਜਾਣਦੇ ਹੀ ਨੇ ਕੁੱਝ ਦਿਨ ਪਹਿਲਾਂ ਆਪ ਜੀ ਦੇ ਇੱਕ ਸਾਥੀ ਵੀਰ ਨੂੰ ਮਿਲਿਆ ਤਾਂ ਜਦੋਂ ਭਾਈ ਪ੍ਰੀਤਮ ਸਿੰਘ ਜੀ ਸੇਖੋਂ ਦੀ ਗੱਲ ਚੱਲੀ ਤਾਂ ਉਸ ਵੀਰ ਨੇ ਬੜੇ ਹੀ ਭਰੇ ਮੰਨ ਨਾਲ ਇਹ ਕਿਹਾ ਕਿ ਮੈਨੂੰ ਹੋਰ ਕਿਸੇ ਗੱਲ ਦਾ ਗਿੱਲਾ ਨੀ ਬਸ ਇੱਕ ਹੀ ਹੈ ਕਿ ਭਾਈ ਸੇਖੋਂ ਦਾ ਸਿੱਖ ਰਹਿਤ ਮਰਿਆਦਾ ਅਨੁਸਾਰ ਸਸਕਾਰ ਕਿਉਂ ਨੀ ਕੀਤਾ ਗਿਆ ਦਫਨਾਇਆ ਕਿਉਂ ਗਿਆ ਇਸ ਗੱਲ ਦਾ ਮੈਨੂੰ ਆਖਰੀ ਦਮ ਤੱਕ ਅਫਸੋਸ ਰਹੇਗਾ,
ਜੁਝਾਰੂ ਸੂਰਬੀਰ ਯੋਧਿਆਂ ਵੱਲੋਂ ਕੌਮੀ ਅਜ਼ਾਦੀ ਲਈ ਵਿੱਢਿਆ ਸੰਘਰਸ਼ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ਇਹ ਸ਼ਹਾਦਤਾਂ ਨੌਜਵਾਨੀ ਲਈ ਮਾਰਗ ਦਸੇਰਾ ਹਨ ਜੋ ਸਾਨੂੰ ਸਾਡੀ ਮੰਜ਼ਿਲ ਦਾ ਸਾਨੂੰ ਯਾਦ ਕਰਵਾਉਂਦੀਆਂ ਰਹਿਣਗੀਆਂ ਕਿ ਸਮੇਂ ਦੀ ਹਿੰਦ ਹਕੂਮਤ ਨੇ ਸਾਡੇ ਉੱਤੇ ਕਿ ਕੀ ਜ਼ੁਲਮ ਢਾਹੇ ਜਿਸ ਅੰਦਰ ਇੱਕ ਆਮ ਸਿੱਖ ਤੋਂ ਲੈਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਨਾ ਬਖਸ਼ਿਆ ਗਿਆ ਇਹ ਸਿੱਖ ਕਦੇ ਵੀ ਭੁਲਣਗੇ ਨਹੀ।
- ਗਗਨ ਦੀਪ ਸਿੰਘ