ਤੇ ਕਰਕੇ ਮੁੜੇ ਵੀ । ਬਾਕੀ ਜਿਸ ਰਾਸ਼ਟਰਵਾਦੀ ਨੂੰ ਕੋਈ ਸ਼ੰਕਾ ਹੈ ਉਹ ਅਠਾਰਵੀ ਸਦੀ ਦਾ ਸਿੱਖ ਇਤਿਹਾਸ ਪੜ ਲਵੇ , ਸਿੱਖਾਂ ਦਾ ਜਦੋ ਜਦੋਂ ਦਿਲ ਕੀਤਾ ਉਦੋਂ ਹੀ ਦਿੱਲੀ ਦੇ ਜਾ ਕੇ ਜੂਤ ਫੇਰਿਆ । ਸਿੱਖਾਂ ਦਾ ਵਾਰ ਵਾਰ ਦਿੱਲੀ ਨੂੰ ਜਾ ਪੈਣਾ ਤੇ ਫਤਿਹ ਕਰਨਾ ਤੇ ਜੂਤ ਫੇਰ ਕੇ ਛੱਡ ਆਉਣ ਕਰਕੇ ਹੀ “ਜੈਸੀ ਬਿੱਲੀ ਮਾਰੀ ਤੈਸੀ ਦਿੱਲੀ ਮਾਰੀ” ਕਹਾਵਤ ਹੋਂਦ ਵਿਚ ਆਈ । ਹੁਣ 2020 ਵਿਚ ਪੰਜਾਬ ਦੀ ਦਿੱਲੀ ਤੇ ਇਹ ਅਠਾਰਵੀਂ ਵਾਰ ਚੜਾਈ ਹੈ । ਦਿੱਲੀਏ ਸ਼ੁਕਰ ਮਨਾ ਕਿ ਇਸ ਵਾਰ ਤੂੰ ਛਿਤਰੌਲ ਤੋਂ ਬਚੀ ਏਂ ।
ਭਾਈ ਹਰਵਿੰਦਰ ਸਿੰਘ ਖਾਲਸਾ ਜੀ ਅਨੁਸਾਰ ਸਿੱਖਾਂ ਵੱਲੋਂ ਦਿੱਲੀ ਤੇ ਕੀਤੇ ਗਏ ਹਮਲਿਆਂ ਦਾ ਵੇਰਵਾ ...।
1- 9 ਜਨਵਰੀ 1765 ਈ.
2- ਅਪ੍ਰੈਲ 1766 "
3- ਜਨਵਰੀ 1770 "
4- 18 ਜਨਵਰੀ 1774 "
5- ਅਕਤੂਬਰ 1774 "
6 - ਜੁਲਾਈ 1775 "
7- ਅਕਤੂਬਰ 1776 "
8- ਮਾਰਚ 1778 "
9- ਸਤੰਬਰ 1778 "
10- 23 ਸਤੰਬਰ 1778 "
11- 26 ਸਤੰਬਰ 1778 "
12- 1 ਅਕਤੂਬਰ 1778 "
13- ਜਨਵਰੀ 1779 "
14- 16 ਅਪ੍ਰੈਲ 1781 "
15- 11 ਮਾਰਚ 1783 "
16 - 23 ਜੁਲਾਈ 1787 "
17- 23 ਅਗਸਤ 1787 ਈ.
ਸ਼ਾਹ ਆਲਮ ਸਾਨੀ ਨੇ ਰਾਇਸੀਨਾ ਤੇ ਰਕਾਬ ਗੰਜ ਖੇਤਰ ਦੀ 1200 ਏਕੜ ਜ਼ਮੀਨ ਸ.ਬਘੇਲ ਸਿੰਘ ਜੀ ਨੂੰ ਨਜ਼ਰਾਨੇ ਵਜੋਂ ਭੇਟ ਕੀਤੀ। ਸ਼ਾਹ ਆਲਮ ਸਾਨੀ ਦੇ ਦਸਤਖ਼ਤਾਂ ਵਾਲਾ ਫ਼ਾਰਸੀ ਵਿੱਚ ਲਿਖਿਆ ਹੁਕਮਨਾਮਾ , ਅੱਜ ਵੀ ਦਿੱਲੀ ਦੇ ਨੈਸ਼ਨਲ ਆਰਕਾਈ ਵਿੱਚ ਸੁਰੱਖਿਅਤ ਪਿਆ ਹੈ ।ਦਿੱਲੀ ਦੇ ਹਾਕਮਾਂ ਨੇ 7 ਸੋਨੇ ਦੇ ਪੱਤਰਿਆਂ ਉੱਤੇ ਸਿੱਖਾਂ ਦੇ ਬਾਰੇ ਜੋ ਲਿਖ ਕੇ ਦਿਤਾ ਸੀ ਉਹ ਇੱਕ ਵੱਖਰੀ ਗਾਥਾ ਹੈ । ਬਾਬਾ ਬਘੇਲ ਸਿੰਘ ਨੇ ਸਿੱਖ ਫੌਜਾਂ ਸਮੇਤ 6 ਮਹੀਨੇ ਦਿੱਲੀ ਰਹਿ ਕੇ 8 ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਕਰਵਾਈ । ਜੇ ਉਸ ਸਮੇਂ ਗੱਲਾਂ ਬਾਤਾਂ ਕਰਕੇ ਖਾਲੀ ਹੱਥ ਮੁੜ ਆਉਂਦੇ ਨਾ ਗੁਰਦੁਆਰੇ ਬਣਨੇ ਸੀ , ਨਾ ਨਜ਼ਰਾਨੇ ਮਿਲਦੇ ਸਗੋਂ ਮੁਫ਼ਤ ਦੀਆਂ ਗੱਲਾਂ ਹੋਇਆ ਕਰਨੀਆਂ ਸਨ ।
- ਕੁਲਜੀਤ ਸਿੰਘ ਖੋਸਾ


