ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਮਨੁੱਖੀ ਅਧਿਕਾਰਾਂ ਦਾ ਮਸੀਹਾ ਸਰਦਾਰ ਜਸਵੰਤ ਸਿੰਘ ਖਾਲੜਾ

  - ਦਲਬੀਰ ਸਿੰਘ ਪੱਤਰਕਾਰ
  ਸਿਖੀ ਦੇ ਬਾਨੀ ਬਾਬਾ ਨਾਨਕ ਸਾਹਿਬ ਨੇ ਮੂਲ-ਮੰਤਰ ਦਾ ਉਚਾਰਣ ਕਰਕੇ ਗਿਆਨ ਦੇ ਪੱਖੋਂ ਕੁੱਜੇ ਵਿਚ ਸਮੁੰਦਰ ਬੰਦ ਕਰ ਦਿਤਾ। ਹਰੇਕ ਸਿਖ ਨੂੰ ਉਪਦੇਸ਼ ਕੀਤਾ ਕਿ ਉਹ ਇਸ ਮੂਲ-ਮੰਤਰ, ਜਪੁ ਜੀ ਸਾਹਿਬ, ਆਸਾ ਦੀ ਵਾਰ ਤੇ ਸਮੁੱਚੀ ਗੁਰਬਾਣੀ ਵਿਚ ਕੀਤੀ ਗਈ ਵਿਆਖਿਆ ਦਾ ਸਿਮਰਨ ਕਰਕੇ ਹਰ ਸਮੇਂ ਆਪਣੀ ਨਿਮਾਣੀ ਹੋਂਦ ਨੂੰ ਚੇਤੇ ਰਖੇ। ਉਹ ਚੇਤੇ ਰਖੇ ਕਿ ਉਹ ਜੰਮਿਆ ਸੀ, ਉਸ ਨੇ ਮਰਨਾ ਵੀ ਹੈ। ਇਸ ਸਫ਼ਰ ਵਿਚ ਉਸਨੇ ਕਿਰਤ ਵੀ ਕਰਨੀ ਹੈ ਅਤੇ ਕਿਰਤ ਕਰਕੇ ਜੋ ਕੁੱਝ ਪ੍ਰਾਪਤ ਹੁੰਦਾ ਹੈ, ਉਸ ਨੂੰ ਵੰਡ ਛਕਣਾ ਹੈ। ਸਮਾਜ ਦਾ ਕੇਵਲ ਅੰਗ ਬਣ ਕੇ ਹੀ ਨਹੀਂ ਰਹਿਣਾ ਸਗੋਂ ਉਸ ਨੂੰ ਬਣਾਉਣ, ਸੰਵਾਰਨ ਲਈ ਸਦਾ ਤਤਪਰ ਰਹਿਣਾ ਹੈ।

  ਸਰਬਤ ਦਾ ਭਲਾ ਜਾਂ 'ਸਭੇ ਸਾਝੀਵਾਲ ਸਦਾਇਨਿ ਤੂੰ ਕੋਈ ਨਾ ਦਿਸਹਿ ਬਾਹਰਾ ਜੀਉ' ਦੇ ਮਾਰਗ ਉੱਤੇ ਚਲਦਾ ਹੋਇਆ ਵਿਅਕਤੀ ਸਿਰਦਾਰ ਕਪੂਰ ਸਿੰਘ ਦੇ ਕਥਨ ਅਨੁਸਾਰ ਆਪਣੇ ਨਿਜ ਨੂੰ ਛੱਡ ਕੇ ਕੇਵਲ ਤੇ ਕੇਵਲ ਸਚ ਨੂੰ ਸਮਰਪਿਤ ਹੋ ਜਾਵੇ ਤਾਂ ਉਹ ਖ਼ਾਲਸਾ ਹੋ ਨਿਬੜਦਾ ਹੈ।
  ਉਹ ਭਾਗਾਂ ਵਾਲੇ ਮਨੁਖ ਕਹੇ ਜਾ ਸਕਦੇ ਹਨ, ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਰਾਹੀਂ ਆਪਣੀ ਚੇਤੰਨ ਸੋਝੀ ਅਧੀਨ ਸਿਖੀ ਦਾ ਮਾਰਗ ਚੁਣਨ ਦਾ ਅਵਸਰ ਮਿਲਿਆ। ਭਾਈ ਜਸਵੰਤ ਸਿੰਘ ਖਾਲੜਾ ਨੂੰ ਬਚਪਨ ਵਿਚ ਹੀ ਅਜਿਹਾ ਲੋਕ ਸੇਵਾ ਦਾ ਮਾਰਗ ਚੁਣਨ ਲਈ 'ਗੁਰਪ੍ਰਸਾਦਿ' ਸੁਭਾਗ ਪ੍ਰਾਪਤ ਹੋਇਆ। ਚੜ੍ਹਦੀ ਜਵਾਨੀ ਦੀ ਉਮਰੇ ਉਸ ਨੂੰ 'ਮਾਰਕਸਵਾਦ' ਨੇ ਖਿੱਚਿਆ। ਸਰਦਾਰ ਖਾਲੜਾ ਨਕਸਲਬਾੜੀ ਲਹਿਰ ਦਾ ਸਮਰਥਕ ਬਣਿਆ। ਹਥ ਵਿਚ ਝੋਲਾ ਫੜ ਧੂੜ ਭਰੇ ਰਾਹਾਂ ਉੱਤੇ ਪਿੰਡਾਂ ਦੇ ਚੱਕਰ ਕਢੇ। ਗ਼ਰੀਬਾਂ ਦੇ ਹੌਕਿਆਂ ਵਿਚ ਸਾਹ ਮਿਲਾਇਆ। ਕਿਧਰੇ-ਕਿਧਰੇ ਉਨ੍ਹਾਂ ਨਾਲ ਦੁਖ ਤਕਲੀਫ਼ਾਂ ਸਾਂਝੀਆਂ ਕੀਤੀਆਂ। ਪਰ ਮਾਰਕਸਵਾਦ ਦੇ ਠੇਕੇਦਾਰਾਂ ਨੇ ਉਸ ਦੇ ਕਾਰਜ ਨੂੰ ਕਿਸੇ ਉਸਾਰੂ ਰੂਪ ਵਿਚ ਵਿਚਰਨ ਨਾ ਦਿਤਾ। ਕੌਮਾਂਤਰੀ ਪੱਧਰ ਉੱਤੇ 1917 ਵਿਚ ਹੋਏ ਰੂਸੀ ਇਨਕਲਾਬ ਪਿੱਛੋਂ ਬਣੇ ਰਾਜ-ਪ੍ਰਬੰਧ ਨੂੰ ਖੋਰਾ ਲਗਾ। ਕਚੇ ਵਿਸ਼ਵਾਸ ਤਿੜਕੇ ਅਤੇ ਅਗੇ ਚਲ ਕੇ ਨਕਸਲਬਾੜੀ ਲਹਿਰ ਦੇ ਕਈ ਟੋਟੇ ਹੋਏ।
  1978 ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਵਰਤਾਰਾ ਇਕ ਤੇਜ਼ ਝਖੜ ਵਾਂਗ ਪੰਜਾਬ ਤੇ ਸਿਖ ਭਾਈਚਾਰੇ ਉੱਪਰ ਛਾ ਗਿਆ। ਸ. ਖਾਲੜਾ ਨੇ ਵੀ ਆਪਣੇ ਇਕ ਸਾਥੀ ਨਾਲ ਪੰਜਾਬ ਦੇ ਪਿੰਡਾਂ ਦੇ ਚੱਕਰ ਕੱਢਣੇ ਆਰੰਭ ਕੀਤੇ। ਵਿਚਾਰਾਂ ਦੀ ਭਟਕਣ ਤੇ ਜੀਵਨ ਨੂੰ ਸਥਿਰ ਰਖਣ ਲਈ ਉਹ ਖਾਲੜੇ ਤੋਂ ਅੰਮ੍ਰਿਤਸਰ, ਚੰਡੀਗੜ੍ਹ, ਦਿਲੀ ਅਤੇ ਹੋਰ ਅਨੇਕ ਥਾਈਂ ਜਾਂਦੇ, ਮਿੱਤਰਾਂ ਨਾਲ ਵਿਚਾਰ ਸਾਂਝੇ ਕਰਦੇ। ਪੁਰਾਣਿਆਂ ਨਾਲੋਂ ਸੰਬੰਧ ਤੋੜੇ ਤੇ ਨਵੇਂ ਸੰਬੰਧ ਜੋੜੇ।ਇਹ ਸਭ ਕੁੱਝ ਕਿਉਂ ਵਾਪਰਿਆ? 'ਗੁਰਪ੍ਰਸਾਦਿ' ਸਦਕਾ ਇਕ ਟਿਮਟਿਮਾਉਂਦੀ ਰੌਸ਼ਨੀ ਉਨ੍ਹਾਂ ਨੂੰ ਖਿੱਚ ਪਾਉਂਦੀ ਸੀ ਅਤੇ ਉਸ ਰੌਸ਼ਨੀ ਦੀ ਭਾਲ ਉਨ੍ਹਾਂ ਕਰ ਲਈ। ਉਹ ਗੁਰਬਾਣੀ ਦੇ ਲੜ ਲਗ ਕੇ ਅੰਮ੍ਰਿਤਧਾਰੀ ਬਣ ਗਏ। ਹੁਣ ਮਜ਼ਦੂਰਾਂ, ਕਿਸਾਨਾਂ ਤੇ ਦੁਖੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਗੁਰਬਾਣੀ ਵਿਚੋਂ ਦਿਸਣ ਲਗਿਆ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਉਨ੍ਹਾਂ ਦੀ ਰੂਹ ਨੂੰ ਤ੍ਰਿਪਤ ਕਰਨ ਵਾਲੇ ਬਣ ਗਏ। ਗੁਰਬਾਣੀ ਵਿਚ ਅਟੁੱਟ ਸ਼ਰਧਾ ਪੂਰਨ ਦਲੀਲ ਦੇ ਆਧਾਰ ਉੱਤੇ ਉਨ੍ਹਾਂ ਨੂੰ ਰੌਸ਼ਨੀ ਦੇਣ ਲਗ ਪਈ। ਇਹ ਉਹ ਸਮਾਂ ਸੀ ਜਦ ਇਕ ਦੁਸ਼ਟ ਨੇ ਪੰਜਾਬ ਦੀ ਧਰਤੀ ਉੱਤੇ ਪੈਰ ਰਖਿਆ। ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਬਰਬਾਦੀ ਦੇ ਨਾਲ ਅਨੇਕ ਹੋਰ ਗੁਰਧਾਮਾਂ ਨੂੰ ਪਲੀਤ ਕਰ ਮਾਰਿਆ। ਵਡੀ ਪੱਧਰ ਉੱਤੇ ਸਿਖਾਂ ਦੀ ਨਸਲਕੁਸ਼ੀ ਆਰੰਭ ਹੋ ਗਈ। ਤਸੀਹਾ ਕੇਂਦਰ ਥਾਂ-ਥਾਂ ਹੋਂਦ ਵਿਚ ਆ ਗਏ। ਸਿਖਾਂ ਦੀ ਅਣਖ ਰੋਲਣ ਲਈ ਅਤੇ ਉਨ੍ਹਾਂ ਨੂੰ ਹੀਣ-ਭਾਵਨਾ ਵਿਚ ਪ੍ਰਵੇਸ਼ ਕਰਵਾਉਣ ਲਈ ਕੇ ਪੀ ਐੱਸ ਗਿੱਲ ਨੇ ਡਿਊਟੀ ਸੰਭਾਲ ਲਈ। ਸ਼ਰਾਬੀ ਕਬਾਬੀ ਤੇ ਅੱਯਾਸ਼ ਲੋਕ ਅਜਿਹੇ ਸਮਿਆਂ ਵਿਚ ਸਰਕਾਰਾਂ ਦੇ ਬਹੁਤ ਕੰਮ ਆਉਂਦੇ ਹਨ। ਮੱਸਾ ਰੰਘੜ ਹੋਵੇ ਜਾਂ ਫਿਰ ਕੋਈ ਹੋਰ। ਇਹ ਇਕ ਅਜਿਹੀ ਪਰੰਪਰਾ ਹੈ, ਜਿੱਥੇ ਮਨੁੱਖੀ ਜਾਮੇ ਵਿਚ ਵਿਅਕਤੀ ਵਹਿਸ਼ੀ ਹੋ ਨਿੱਬੜਦਾ ਹੈ। ਇਜ਼ਹਾਰ ਆਲਮ, ਗੋਬਿੰਦ ਰਾਮ, ਜਸਮਿੰਦਰ ਸਿੰਘ, ਹਰਿੰਦਰ ਸਿੰਘ ਚਾਹਲ, ਨਰਿੰਦਰ ਸਿੰਘ, ਸਮੇਧ ਸੈਣੀ, ਸ਼ਿਵ ਕੁਮਾਰ ਜਾਂ ਰਾਜਨੀਤਕ ਖੇਤਰ ਵਿਚਲੇ ਐਚ ਕੇ ਐਲ ਭਗਤ, ਸੁਰਿੰਦਰਨਾਥ, ਜਗਦੀਸ਼ ਟਾਈਟਲਰ, ਸਜਣ ਕੁਮਾਰ ਜਾਂ ਰਾਜੀਵ ਗਾਂਧੀ ਇਹ ਸਾਰੇ ਇਸੇ ਹੀ ਤਾਂਡਵ ਨਾਚ ਦੇ ਖਲਨਾਇਕ ਹਨ। ਸ. ਖਾਲੜਾ ਇਨ੍ਹਾਂ ਦੇ ਤਾਂਡਵ ਨਾਚ ਨੂੰ ਦੇਖਦਾ ਵੀ ਸੀ, ਪਛਾਣਦਾ ਵੀ ਸੀ ਅਤੇ ਅੰਤ ਵਿਚ ਆਪ ਵੀ ਉਸ ਨੇ ਇਹ ਹੰਢਾਇਆ।
  ਕੁੱਝ ਇਸ ਕਿਸਮ ਦੀ ਪਿੱਠ ਭੂਮੀ ਵਿਚ ਜਦ ਖਾਲੜਾ ਜੀ ਦੇ ਇਕ ਮਿੱਤਰ, ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ, ਗੁੰਮ ਹੋ ਗਏ ਤਾਂ ਸਾਧਾਰਨ ਢੰਗ ਨਾਲ ਉਸ ਦੀ ਭਾਲ ਕਰਨ ਤੋਂ ਬਾਅਦ ਉਸ ਦੇ ਪੁਲਿਸ ਮੁਕਾਬਲੇ ਦੀ ਗੱਲ ਕੰਨੀਂ ਪਈ। ਅੰਮ੍ਰਿਤਸਰ ਸ਼ਮਸ਼ਾਨਘਾਟ ਤੋਂ ਪਤਾ ਕਰਨ ਉੱਤੇ ਇਹ ਦੁਖਦਾਈ ਕਹਾਣੀ ਸਚੀ ਸਾਬਤ ਹੋਈ। ਅਗੇ ਜਾ ਕੇ ਉਸ ਮ੍ਰਿਤਕ ਮਨੁਖ ਦੇ ਇਕ ਹੋਰ ਸਾਥੀ ਦੀ ਮੌਤ ਦੀ ਜਾਣਕਾਰੀ ਵੀ ਮਿਲੀ। ਇਸੇ ਲੜੀ ਵਿਚ ਅਨੇਕ ਹੋਰ 'ਅਣਪਛਾਤੀਆਂ ਲਾਸ਼ਾਂ' ਦੇ ਸਸਕਾਰ ਦੀ ਗੱਲ ਧਿਆਨ ਵਿਚ ਆਈ। ਮਿਉਂਸਪਲ ਕਮੇਟੀ ਵਿਚੋਂ ਕਿੰਨੀਆਂ ਲੱਕੜਾਂ ਆਈਆਂ, ਕਲਰਕਾਂ ਨੇ ਉਨ੍ਹਾਂ ਵਿਚੋਂ ਕਿੰਨੀ ਰਿਸ਼ਵਤ ਖਾਧੀ ਤੇ ਫਿਰ ਤਰਨਤਾਰਨ ਤੇ ਪਟੀ ਦੇ ਸ਼ਮਸ਼ਾਨ-ਘਾਟੋਂ ਵਿਚ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਤੇ ਕਿੰਨੀਆਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਹੋਏ, ਕਿੰਨੇ ਅਧ-ਸੜੇ ਮਨੁੱਖੀ ਅੰਗ ਕੁਤੇ ਵੀ ਖਾਂਦੇ ਰਹੇ। ਇਨ੍ਹਾਂ ਨਾਲ ਜੁੜੀਆਂ ਹੋਰ ਅਨੇਕ ਘਟਨਾਵਾਂ ਖਾਲੜਾ ਜੀ ਆਪਣੀ ਡਾਇਰੀ ਵਿਚ ਕਲਮਬੰਦ ਕਰਦੇ ਗਏ। ਸ਼ਮਸ਼ਾਨਘਾਟ ਦੇ ਰਜਿਸਟਰਾਂ ਦੀਆਂ ਨਕਲਾਂ ਅਤੇ ਟਾਂਵੇਂ-ਟਾਂਵੇਂ ਮ੍ਰਿਤਕਾਂ ਦੇ ਨਾਂ ਪਤੇ ਵੀ ਉਨ੍ਹਾਂ ਦੇ ਹਥ ਆ ਗਏ। ਸਮਾਂ ਬਹੁਤ ਕਲਯੁਗੀ ਸੀ। ਕੇ ਪੀ ਐੱਸ ਗਿੱਲ ਦੇ ਜ਼ੁਲਮ ਵੀ ਕਿਸੇ ਮੀਰ ਮੰਨੂੰ ਨਾਲੋਂ ਘਟ ਨਹੀਂ ਸਨ। ਬੇਅੰਤ ਸਿੰਘ ਦੇ ਜ਼ੁਲਮੀ ਰਾਜ ਵਿਚ ਉਸ ਨੇ ਪੁਲੀਸ ਦਰਿੰਦਿਆਂ ਦੀ ਅਗਵਾਈ ਕੀਤੀ। ਜਿਹੜੇ ਗ੍ਰੋਹ ਇਸ ਲਈ ਸਿਰਜੇ ਹੋਏ ਸਨ, ਉਨ੍ਹਾਂ ਵਿਚੋਂ ਇਕ ਦੀ ਅਗਵਾਈ ਅਜੀਤ ਸਿੰਘ ਸੰਧੂ ਦੇ ਹਥ ਸੀ। 6 ਸਤੰਬਰ 1995 ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇਕ ਧਾੜ ਆਈ ਅਤੇ ਪਲੋ ਪਲੀ ਦਿਨ ਵੇਲੇ ਸ. ਖਾਲੜਾ ਦੇ ਕਬੀਰ ਪਾਰਕ ਵਾਲੇ ਘਰ ਵਿਚੋਂ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ।
  ਕਾਰਣ? ਖਾਲੜਾ ਜੀ ਨੇ 'ਅਣਪਛਾਤੀਆਂ ਲਾਸ਼ਾਂ' ਦੀ ਕਹਾਣੀ ਜਗ ਜ਼ਾਹਿਰ ਕਰਦਿਆਂ ਅਮਰੀਕਾ, ਕਨੇਡਾ ਅਤੇ ਬਰਤਾਨੀਆ ਦੀਆਂ ਪਾਰਲੀਮੈਂਟਾਂ ਅਤੇ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਵਿਚ ਸੈਂਕੜੇ ਦੀ ਗਿਣਤੀ ਵਿਚ ਸਿਖ ਮ੍ਰਿਤਕਾਂ ਦੀਆਂ ਲਿਸਟਾਂ ਉਨ੍ਹਾਂ ਨੂੰ ਦੇ ਦਿੱਤੀਆਂ ਸਨ। ਥੋੜੀ ਜਿਹੀ ਰਾਜਨੀਤੀ ਵਰਤਦਿਆਂ ਉਨ੍ਹਾਂ ਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਨੁੱਖੀ ਅਧਿਕਾਰ ਸੰਸਥਾ ਦਾ ਜਨਰਲ ਸਕੱਤਰ ਬਣਾਈ ਰਖਿਆ।ਸਮਾਜੀ ਜੀਵਨ ਵਿਚ ਕਈ ਅਵਸਰ ਅਜਿਹੇ ਆਉਂਦੇ ਹਨ ਜਦੋਂ ਦੁਸ਼ਟ ਤੋਂ ਦੁਸ਼ਟ ਵਿਅਕਤੀ ਵੀ ਆਪਣੇ ਆਪ ਨੂੰ ਖ਼ਤਰੇ ਵਿਚ ਘਿਰਿਆ ਹੋਇਆ ਦੇਖ ਕੇ ਲੋਕ ਲਾਜ ਨੂੰ ਮੁਖ ਰਖ ਕੇ ਆਪਣੀ ਰਾਖੀ ਦਾ ਉਪਰਾਲਾ ਕਰਦੇ ਹਨ। ਗਿੱਲ ਤੇ ਸੰਧੂ ਸਰਦਾਰ ਖਾਲਸੇ ਪਾਸੋਂ ਅਜਿਹੀ ਗਲ ਅਖਵਾਉਣਾ ਚਾਹੁੰਦੇ ਸਨ, ਜਿਸ ਨਾਲ 'ਅਣਪਛਾਤੀਆਂ ਲਾਸ਼ਾਂ' ਦੀ ਕਹਾਣੀ ਉੱਤੇ ਪਰਦਾ ਪਾਇਆ ਜਾ ਸਕੇ। ਸਰਦਾਰ ਖਾਲੜੇ ਦੀ ਇਸ ਪੈਂਤੜੇ ਉੱਤੇ ਆ ਕੇ ਪਰਖ ਦੀ ਘੜੀ ਆ ਗਈ ਸੀ। ਕਾਮਰੇਡੀ ਜੀਵਨ ਆਰੰਭ ਕਰਕੇ ਸਿਖੀ ਦਾ ਰਸਤਾ ਫੜਦਿਆਂ ਹੀ ਉਹ ਖ਼ਾਲਸਾ ਤੋਂ ਸ਼ਹੀਦ ਹੋ ਨਿਬੜਿਆ। ਇਹ ਪਰਖ ਦੀ ਘੜੀ ਉਦੋਂ ਆਈ ਜਦੋਂ ਥਾਣਾ ਝਬਾਲ ਦੇ ਇਕ ਸੈਲ ਵਿਚ ਉਸ ਨੂੰ ਤਸੀਹੇ ਦਿਤੇ ਗਏ। ਗੱਲ ਸਿਰਫ਼ ਏਨੀ ਸੀ ਕਿ ਸ. ਖਾਲੜੇ ਨੇ 'ਅਣਪਛਾਤੀਆਂ ਲਾਸ਼ਾਂ' ਅਤੇ ਝੂਠੇ ਪੁਲਿਸ ਮੁਕਾਬਲਿਆਂ ਸੰਬੰਧੀ ਜੋ ਕਿਹਾ ਹੈ, ਉਹ ਉਸ ਨੂੰ ਵਾਪਸ ਲੈ ਲਵੇ। ਭੰਨੀ ਹੋਈ ਦੇਹ ਰੂਪੀ ਖਾਲੜੇ ਨੂੰ ਅਜੀਤ ਸਿੰਘ ਸੰਧੂ ਨੇ ਆਪਣੇ ਘਰ ਮਾਨਾਂਵਾਲੇ (ਅੰਮ੍ਰਿਤਸਰ) ਵਿਖੇ ਕੇ ਪੀ ਐਸ ਗਿੱਲ ਦੇ ਪੇਸ਼ ਕੀਤਾ ਤਾਂ ਸ. ਖਾਲੜਾ ਸਿਖੀ ਦੇ ਰਾਹ ਉੱਤੇ ਚਲਦਾ ਹੋਇਆ ਖਾਲਸਾ ਸੋਝੀ ਤਾਈਂ ਪਹੁੰਚ ਚੁਕਾ ਸੀ। ਵਕਤ ਅਗੇ ਕੇਵਲ ਤੇ ਕੇਵਲ ਸ਼ਹਾਦਤ ਦਾ ਸੀ। ਇਹ ਉਹ ਮਾਰਗ ਸੀ ਜੋ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਛੋਟੇ ਸਾਹਿਬਜ਼ਾਦਿਆਂ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ ਅਤੇ ਅਨੇਕ ਹੋਰ ਸਿਖ ਸ਼ਹੀਦਾਂ ਨੇ ਪਹਿਲਾਂ ਹੀ ਸਿਖ ਇਤਿਹਾਸ ਵਿਚ ਸਿਰਜਿਆ ਹੈ।
  ਸ. ਖਾਲੜਾ ਨੂੰ ਵਾਪਸ ਥਾਣਾ ਝਬਾਲ ਦੇ ਸੈਲ ਵਿਚ ਲਿਆਂਦਾ ਗਿਆ। ਇਕ ਗੋਲੀ ਦੀ ਆਵਾਜ਼ ਸੁਣਾਈ ਦਿਤੀ, ਲਾਸ਼ ਲਹੂ ਨਾਲ ਭਿੱਜ ਗਈ। ਦਰਿੰਦਿਆਂ ਨੇ ਲਾਸ਼ ਜਿਪਸੀ ਵਿਚ ਸੁਟੀ ਤੇ ਹਰੀ ਕੇ ਪੱਤਣ ਰਾਜਸਥਾਨ ਨਹਿਰ ਵਿਚ ਰੋੜ ਦਿਤੀ। ਆਪਣੀ ਆਤਮਾ ਦਾ ਕਸ਼ਟ ਦੂਰ ਕਰਨ ਲਈ ਹਰੀ ਕੇ ਪੱਤਣ ਦੇ ਰੈਸਟ ਹਾਊਸ ਵਿਚ ਰਜ ਕੇ ਸ਼ਰਾਬ ਪੀਤੀ ਅਤੇ ਸਮਝਿਆ ਇਹ ਗਿਆ ਕਿ ਕਹਾਣੀ ਮੁੱਕ ਗਈ ਹੈ। ਮੂਰਖਾਂ ਨੂੰ ਇਹ ਪਤਾ ਨਹੀਂ ਸੀ ਕਿ ਅਸਲੀ ਕਹਾਣੀ ਸ਼ਹੀਦ ਦੀ ਸ਼ਹੀਦੀ ਪਿੱਛੋਂ ਆਰੰਭ ਹੁੰਦੀ ਹੈ, ਜੋ ਮੁਕਦੀ ਨਹੀਂ ਸਗੋਂ ਲੰਮੇ ਸਮੇਂ ਤਕ ਲੋਕਾਈ ਵਿਚ ਕੂਕਦੀ ਰਹਿੰਦੀ ਹੈ। ਇਸੇ ਕੂਕ ਵੱਸ ਅਜੀਤ ਸਿੰਘ ਸੰਧੂ ਨੇ ਰੇਲ ਗੱਡੀ ਹੇਠ ਸਿਰ ਦਿਤਾ ਅਤੇ ਉਸ ਦੇ ਦੋ ਟੋਟੇ ਹੋ ਗਏ। ਇਸ ਨੇ ਕਦੀ ਇਕ ਸੰਤ ਬਾਬੇ ਨੂੰ ਦੋ ਜੀਪਾਂ ਨਾਲ ਇਕ-ਇਕ ਲਤ ਬੰਨ੍ਹ ਕੇ ਇਕ ਦੂਜੀ ਦੇ ਉਲਟ ਚਲਾ ਕੇ ਦੁਫਾੜ ਕੀਤਾ ਸੀ… ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ (ਇਸੇ ਹੀ ਕੂਕ ਵੱਸ ਅੱਜ ਸੁਮੇਧ ਸੈਣੀ ਦਾ ਬੁਰਾ ਹਾਲ ਹੋਇਆ ਹੈ।)

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com