ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਬਦਲੀ ਇਤਿਹਾਸ ਦੀ ਦਿਸ਼ਾ

  ਅਗਲੇ ਸਾਲ 2021 ਵਿਚ ਗੁਰੂ ਤੇਗ਼ ਬਹਾਦਰ ਪਾਤਸ਼ਾਹ ਦਾ 400ਵਾਂ ਪ੍ਰਕਾਸ਼ ਪੁਰਬ ਸਾਰੀ ਦੁਨੀਆ ਵਿਚ ਮਨਾਇਆ ਜਾਣਾ ਹੈ। ਦੇਸ਼-ਵਿਦੇਸ਼ ਵਿਚ ਗੁਰੂ ਸਾਹਿਬ ਦੇ ਜੀਵਨ ਅਤੇ ਸੰਦੇਸ਼ ਬਾਰੇ ਵਿਸਤਰਿਤ ਵਿਚਾਰ-ਚਰਚਾ ਹੋਵੇਗੀ ਅਤੇ ਸਾਰਾ ਵਿਸ਼ਵ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਨਤਮਸਤਕ ਹੋਵੇਗਾ। ਨੌਵੇਂ ਗੁਰੂ, ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਜੀ ਤੇ ਮਾਤਾ ਨਾਨਕੀ ਜੀ ਦੇ ਘਰ ਅਪ੍ਰੈਲ, 1621 ਈਸਵੀ (ਵਿਸਾਖ ਸੁਦੀ 5, ਸੰਮਤ 1678) ਨੂੰ ਸ੍ਰੀ ਅੰਮ੍ਰਿਤਸਰ ਵਿਚ ਹੋਇਆ ਸੀ। ਗੁਰੂ ਹਰਿਗੋਬਿੰਦ ਸਾਹਿਬ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਸਾਹਿਬਜ਼ਾਦੇ ਦੇ ਜਨਮ ਦੀ ਖ਼ਬਰ ਸੁਣ ਕੇ ਸਾਰੇ ਸ਼ਹਿਰ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਸੀ। ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚ ਗੁਰੂ ਤੇਗ਼ ਬਹਾਦਰ ਜੀ ਦੇ ਜਨਮ ਸਮੇਂ ਦੀ ਇਕ ਵੱਡੀ ਇਤਿਹਾਸਕ ਘਟਨਾ ਦਾ ਜ਼ਿਕਰ ਮਿਲਦਾ ਹੈ।

  ਪਿਤਾ ਗੁਰੂ, ਗੁਰੂ ਹਰਿਗੋਬਿੰਦ ਪਾਤਸ਼ਾਹ ਨੇ ਬਾਲਕ ਗੁਰੂ ਤੇਗ਼ ਬਹਾਦਰ ਜੀ ਦੇ ਜਨਮ 'ਤੇ ਵੱਡੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਬਾਲਕ ਨੂੰ ਬਹੁਤ ਸਤਿਕਾਰ ਨਾਲ ਬੰਦਨਾ ਕੀਤੀ। ਜਦੋਂ ਭਾਈ ਬਿਧੀ ਚੰਦ ਨੇ ਹੈਰਾਨ ਹੋ ਕੇ ਸਵਾਲ ਕੀਤਾ ਕਿ ਗੁਰੂ ਜੀ ਤੁਸੀਂ ਇਸ ਬਾਲਕ ਨੂੰ ਬੰਦਨਾ ਕਿਉਂ ਕੀਤੀ ਹੈ? ਤਾਂ ਗੁਰੂ ਜੀ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਬਾਲਕ ਗੁਰੂ ਬਣ ਕੇ ਦੀਨ ਦੀ ਰੱਖਿਆ ਕਰੇਗਾ ਅਤੇ ਲੋਕਾਂ ਨੂੰ ਸੰਕਟ ਤੋਂ ਮੁਕਤੀ ਦੁਆਵੇਗਾ :
  ਚੜਿਯੋ ਦਿਵਸ ਗੁਰੂ ਜੀ ਸੁਨਯੋ ਜੇਠੇ ਬਿਧੀਏ ਸੰਗ।
  ਆਏ ਮਹਲੀਂ ਗਾਵਹੀ ਤ੍ਰਿਯਾ ਧਾਰ ਅਨੰਦ।
  ਤਬ ਗੁਰ ਸਿਸ ਕੋ ਬੰਦਨਾ ਕੀਨੀ ਅਤਿ ਹਿਤ ਲਾਇ।
  ਬਿਧੀਆ ਕਹੇ ਕਸ ਬਿਨਤਿ ਕੀ ਕਹੋ ਮੋਹਿ ਸਤਿ ਭਾਇ।
  ਤਬ ਗੁਰ ਕਹਿ ਇਹ ਗੁਰ ਭਵੇ ਪਾਂਚ ਸੁਤਨ ਮੋ ਜਾਨ।
  ਦੀਨ ਰਛ ਸੰਕਟ ਹਰੈ ਸਦਾ ਯਹੀ ਪਹਿਚਾਨ।
  ਇਤਿਹਾਸ ਗਵਾਹ ਹੈ ਕਿ ਗੁਰੂ ਹਰਿਗੋਬਿੰਦ ਜੀ ਦੀ ਇਹ ਭਵਿੱਖਬਾਣੀ ਇੰਨ-ਬਿੰਨ ਸੱਚ ਸਾਬਤ ਹੋਈ ਸੀ ਅਤੇ ਗੁਰੂ ਤੇਗ਼ ਬਹਾਦਰ ਜੀ ਨੇ ਦੀਨ ਧਰਮ ਦੀ ਰੱਖਿਆ ਲਈ, ਲੁਕਾਈ ਦੇ ਸੰਕਟ ਕੱਟਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਸੀ।
  ਗੁਰੂ ਸਾਹਿਬ ਦੀ ਸ਼ਹਾਦਤ ਦਾ ਬਿਰਤਾਂਤ ਇਤਿਹਾਸ ਦੇ ਪੰਨਿਆਂ 'ਤੇ ਗੌਰਵਮਈ ਢੰਗ ਨਾਲ ਦਰਜ ਹੈ। ਇਤਿਹਾਸ ਦੱਸਦਾ ਹੈ ਕਿ ਦੇਸ਼ ਬੜੇ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਸੀ। ਧਰਮ ਦੀ, ਵਿਚਾਰਾਂ ਦੀ ਆਜ਼ਾਦੀ ਲੋਕਾਂ ਪਾਸੋਂ ਖੋਹ ਲਈ ਗਈ ਸੀ। ਤੁਅੱਸਬ ਅਤੇ ਵਿਤਕਰੇ ਦਾ ਰਾਜ ਸੀ। ਤਿਲਕ ਅਤੇ ਜਨੇਊ ਜਬਰੀ ਉਤਾਰੇ ਜਾ ਰਹੇ ਸਨ। ਇਸ ਸਾਰੇ ਹਾਲਾਤ ਵਿਚ ਕਸ਼ਮੀਰ ਦੇ ਪੰਡਿਤ ਕਿਰਪਾ ਰਾਮ ਆਪਣੇ ਸੈਂਕੜੇ ਸਾਥੀਆਂ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਦਰਬਾਰ ਵਿਚ ਹਾਜ਼ਰ ਹੋਏ ਸਨ। ਹਿੰਦੂ ਧਰਮ ਦੀ ਅਗਵਾਈ ਕਰਨ ਵਾਲੇ ਇਨ੍ਹਾਂ ਸਾਰੇ ਬ੍ਰਾਹਮਣਾਂ ਦੇ ਚਿਹਰੇ ਉਤਰੇ ਹੋਏ ਸਨ, ਮਨ ਬੁਝਿਆ ਹੋਇਆ ਸੀ। ਪਰ ਇਕ ਆਸ ਦੀ ਕਿਰਨ ਉਨ੍ਹਾਂ ਨੂੰ ਗੁਰੂ ਦਰਬਾਰ ਵੱਲ ਖਿੱਚ ਲਿਆਈ ਸੀ। ਬ੍ਰਾਹਮਣਾਂ ਨੇ ਕਰੁਣਾ ਭਰੇ ਸੁਰ ਵਿਚ ਧਰਮ ਦੀ ਆਜ਼ਾਦੀ ਉੱਪਰ ਆਏ ਸੰਕਟ ਦਾ ਸਾਰਾ ਵੇਰਵਾ ਸੁਣਾਇਆ। ਸਾਰੀ ਵਿਥਿਆ ਸੁਣ ਕੇ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਕਿਸੇ ਮਹਾਨ ਪੁਰਖ ਦੇ ਸੀਸ ਦੀ ਕੁਰਬਾਨੀ ਦੀ ਲੋੜ ਹੈ। ਇਸੇ ਸਮੇਂ ਨੌਂ ਸਾਲ ਦੇ ਬਾਲਕ, ਗੋਬਿੰਦ ਰਾਇ ਨੇ ਉਨ੍ਹਾਂ ਬ੍ਰਾਹਮਣਾਂ ਦੀਆਂ ਭਿੱਜੀਆਂ ਅੱਖਾਂ ਦੇਖ ਕੇ ਕਿਹਾ ਸੀ, 'ਗੁਰਦੇਵ ਪਿਤਾ! ਤੁਹਾਡੇ ਤੋਂ ਵੱਡਾ ਮਹਾਨ-ਪੁਰਖ ਇਸ ਯੁੱਗ ਵਿਚ ਹੋਰ ਕੌਣ ਹੋ ਸਕਦਾ ਹੈ? ਕੌਣ ਇਨ੍ਹਾਂ ਦੇ ਦੁਖੜੇ ਦੂਰ ਕਰਨ ਲਈ ਆਪਣੀ ਸ਼ਹਾਦਤ ਦੇ ਸਕਦਾ ਹੈ?' ਗੁਰੂ ਤੇਗ਼ ਬਹਾਦਰ ਸਾਹਿਬ ਬਾਲਕ ਗੋਬਿੰਦ ਰਾਇ ਦੇ ਗੰਭੀਰ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਏ। ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਮੇਰਾ ਗੋਬਿੰਦ ਰਾਇ ਧੁਰੋਂ ਬਖ਼ਸ਼ਿਸ਼ਾਂ ਲੈ ਕੇ ਆਇਆ ਹੈ ਅਤੇ ਉਹ ਲੋਕਾਂ ਦੀ ਸਹੀ ਰਹਿਨੁਮਾਈ ਕਰ ਸਕਦਾ ਹੈ। ਗੁਰੂ ਸਾਹਿਬ ਨੇ ਆਪਣੇ ਸੀਸ ਦੀ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ ਅਤੇ ਆਖ਼ਰਕਾਰ ਦਿੱਲੀ ਪਹੁੰਚ ਕੇ ਚਾਂਦਨੀ ਚੌਕ ਵਿਚ ਆਪਣੀ ਸ਼ਹਾਦਤ ਦੇ ਦਿੱਤੀ। ਇਸ ਸਾਰੇ ਬਿਰਤਾਂਤ ਦੇ ਹਵਾਲੇ ਨਾਲ ਮੈਨੂੰ ਇੱਥੇ ਇਕ ਸਮਕਾਲੀ ਭੱਟ ਦੀਆਂ ਲਿਖੀਆਂ ਇਹ ਪੰਕਤੀਆਂ ਬੜੀ ਸ਼ਿੱਦਤ ਨਾਲ ਚੇਤੇ ਆਉਂਦੀਆਂ ਹਨ :
  ਬਾਂਹਿ ਜਿਨ੍ਹਾਂ ਦੀ ਪਕੜੀਐ,
  ਸਿਰ ਦੀਜੈ ਬਾਂਹਿ ਨ ਛੋੜੀਐ।
  ਤੇਗ ਬਹਾਦਰ ਬੋਲਿਆ,
  ਧਰ ਪਈੲੈ ਧਰਮ ਨ ਛੋੜੀਐ।
  ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਆਪਣੀ ਅਕੀਦਤ ਭੇਟ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ 'ਤਿਲਕ ਜੰਞੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈ ਸਾਕਾ'। ਹਕੀਕਤ ਹੈ ਤਿਲਕ ਤੇ ਜੰਞੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦੇਣ ਵਾਲੇ ਗੁਰੂ ਤੇਗ਼ ਬਹਾਦਰ ਪਾਤਸ਼ਾਹ, ਆਪ ਤਿਲਕ ਤੇ ਜੰਞੂ ਦੇ ਧਾਰਣੀ ਨਹੀਂ ਸਨ। ਸਗੋਂ ਇਹ ਵੀ ਇਕ ਇਤਿਹਾਸਕ ਸਚਾਈ ਹੈ ਕਿ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਨੇ ਜੰਞੂ ਪਹਿਨਣ ਤੋਂ ਨਾਂਹ ਕਰ ਦਿੱਤੀ ਸੀ ਅਤੇ ਉਨ੍ਹਾਂ ਦੇ ਇਸ ਫ਼ੈਸਲੇ ਪਿੱਛੇ ਇਕ ਵੱਡੀ ਸਿਧਾਂਤਕ ਸੋਚ ਸੀ। ਪਰ ਜਦੋਂ ਤਿਲਕ ਤੇ ਜੰਞੂ ਉੱਪਰ ਸੰਕਟ ਆਣ ਪਿਆ ਅਤੇ ਮਸਲਾ ਧਰਮ ਦੀ, ਵਿਚਾਰਾਂ ਦੀ ਆਜ਼ਾਦੀ ਦਾ ਬਣ ਗਿਆ ਤਾਂ ਨੌਵੇਂ ਗੁਰੂ, ਗੁਰੂ ਤੇਗ਼ ਬਹਾਦਰ ਸਾਹਿਬ ਨੇ ਸ਼ਹਾਦਤ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਹੈ :
  ਤਿਲਕ ਜੰਞੂ ਰਾਖਾ ਪ੍ਰਭ ਤਾਕਾ।
  ਕੀਨੋ ਬਡੋ ਕਲੂ ਮੈ ਸਾਕਾ।
  ਸਾਧਨ ਹੇਤ ਇਤੀ ਜਿਨਿ ਕਰੀ।
  ਸੀਸੁ ਦੀਆ ਪਰੁ ਸੀ ਨ ਉਚਰੀ।
  ਧਰਮ ਹੇਤ ਸਾਕਾ ਜਿਨਿ ਕੀਆ।
  ਸੀਸੁ ਦੀਆ ਪਰੁ ਸਿਰਰੁ ਨ ਦੀਆ।
  ਇਕ ਹੋਰ ਅਹਿਮ ਨੁਕਤੇ ਬਾਰੇ ਇੱਥੇ ਗੱਲ ਕਰਨਾ ਚਾਹੁੰਦਾ ਹਾਂ। ਸ਼ਹਾਦਤ ਦੇ ਸੰਦਰਭ ਵਿਚ, ਗੁਰੂ ਤੇਗ਼ ਬਹਾਦਰ ਪਾਤਸ਼ਾਹ ਦੀ ਬਾਣੀ-ਰਚਨਾ ਦੇ ਅੰਤਰੀਵ ਭਾਵ ਨੂੰ ਸਮਝਣਾ ਵੀ ਜ਼ਰੂਰੀ ਹੈ। ਮੰਨੀ-ਪ੍ਰਮੰਨੀ ਹਕੀਕਤ ਹੈ ਕਿ ਉਨ੍ਹਾਂ ਦੀ ਬਾਣੀ ਦੇ ਪਾਸਾਰ ਵਿਚ ਬੈਰਾਗ ਦੀ ਪ੍ਰਧਾਨਤਾ ਹੈ। ਸੰਸਾਰ ਨਾਸ਼ਵਾਨ ਹੈ, ਰੇਤ ਦੀ ਕੰਧ ਦੀ ਤਰ੍ਹਾਂ ਹੈ, ਸਰੀਰ ਥਿਰ ਰਹਿਣ ਵਾਲਾ ਨਹੀਂ, ਮਨੁੱਖ ਪਾਣੀ ਦੇ ਬੁਲਬੁਲੇ ਵਾਂਗ ਉਪਜਦਾ ਹੈ ਤੇ ਬਿਨਸਦਾ ਹੈ, ਦੁਨਿਆਵੀ ਰਿਸ਼ਤਿਆਂ ਦਾ ਮੋਹ ਝੂਠਾ ਹੈ, ਇਨ੍ਹਾਂ ਤੱਥਾਂ ਵੱਲ ਉਨ੍ਹਾਂ ਦੀ ਬਾਣੀ ਵਾਰ-ਵਾਰ ਸੰਕੇਤ ਕਰਦੀ ਹੈ। ਪਰ ਇਥੇ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਦਾ ਬੈਰਾਗ ਨਾਂਹ-ਮੁਖੀ ਨਹੀਂ, ਨਾ ਹੀ ਹਕੀਕਤ ਤੋਂ ਓਪਰਾ ਹੈ। ਇਹ ਬੈਰਾਗ ਸੰਸਾਰ ਤੋਂ ਉਪਰਾਮਤਾ ਨਹੀਂ, ਨਿਰਾਸ਼ਤਾ ਨਹੀਂ। ਇਹ ਬੈਰਾਗ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ। ਇਸ ਸਚਾਈ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਗੁਲਾਮੀ ਦਾ ਕਾਰਨ ਬਣਦਾ ਹੈ। ਇਤਿਹਾਸ ਸਾਖ਼ੀ ਹੈ, ਆਪਣੀ ਜ਼ਿੰਮੇਵਾਰੀ ਦੂਜਿਆਂ 'ਤੇ ਸੁੱਟ ਦੇਣ ਦੀ ਫ਼ਿਤਰਤ ਨੇ ਹੀ ਹਿੰਦੁਸਤਾਨ ਨੂੰ ਸਦੀਆਂ ਤੱਕ ਗੁਲਾਮ ਬਣਾਈ ਰੱਖਿਆ ਹੈ। ਅਸਲ ਵਿਚ, ਜਿਸ ਤਿਆਗ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਉਹ ਜ਼ਿੰਮੇਵਾਰੀ ਨੂੰ ਸਹੇੜਨ ਦਾ ਪੈਗਾਮ ਦਿੰਦਾ ਹੈ। ਜ਼ਿੰਮੇਵਾਰੀ ਤੋਂ ਭੱਜ ਜਾਣ ਅਤੇ ਪਲਾਇਨ ਕਰ ਜਾਣ ਦੀ ਉਸ ਵਿਚ ਕੋਈ ਗੁੰਜਾਇਸ਼ ਨਹੀਂ। ਗੁਰੂ ਸਾਹਿਬ ਐਸੇ ਮਨੁੱਖ ਦੇ ਜੀਵਨ ਨੂੰ ਸਾਰਥਕ ਮੰਨਦੇ ਹਨ ਜਿਹੜਾ 'ਭੈ ਮੁਕਤ' ਜੀਵਨ ਜਿਊਂਦਾ ਹੈ। ਨਾ ਕਿਸੇ ਤੋਂ ਭੈਭੀਤ ਹੁੰਦਾ ਹੈ ਅਤੇ ਨਾ ਹੀ ਕਿਸੇ ਨੂੰ ਭੈਭੀਤ ਕਰਦਾ ਹੈ। ਅਮਨ ਤੇ ਅਹਿੰਸਾ ਦੀਆਂ ਕਦਰਾਂ-ਕੀਮਤਾਂ ਦੀ ਰਾਖੀ, ਮਨੁੱਖ ਭੈ ਤੋਂ ਮੁਕਤ ਹੋ ਕੇ ਹੀ ਕਰ ਸਕਦਾ ਹੈ। ਗੁਰੂ ਸਾਹਿਬ ਦਾ ਇਹ ਮੁੱਖ ਵਾਕ ਸਾਰੀ ਮਨੁੱਖਤਾ ਦਾ ਮਾਰਗ ਦਰਸ਼ਨ ਕਰਦਾ ਹੈ :
  ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
  ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥
  ਇੱਥੇ ਇਕ ਹੋਰ ਇਤਿਹਾਸਕ ਹਕੀਕਤ ਵੀ ਧਿਆਨ ਵਿਚ ਰੱਖਣ ਵਾਲੀ ਹੈ। ਗੁਰੂ ਤੇਗ਼ ਬਹਾਦਰ ਪਾਤਸ਼ਾਹ ਦੀ ਮਹਾਨ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖੰਡੇ-ਬਾਟੇ ਦਾ ਅੰਮ੍ਰਿਤ ਦੇ ਕੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਅਤੇ ਖ਼ਾਲਸਾ ਪੰਥ ਦੀ ਮੁੱਖ ਜ਼ਿੰਮੇਵਾਰੀ ਇਹ ਲਾਈ ਸੀ ਕਿ ਉਹ ਅਕਾਲ ਪੁਰਖ ਦੀ ਫ਼ੌਜ ਬਣ ਕੇ ਮਨੁੱਖੀ ਭਾਈਚਾਰੇ ਦੀ ਸੇਵਾ ਕਰੇ। ਕਿਤੇ ਵੀ ਵਿਤਕਰਾ ਹੋਵੇ, ਤੁਅੱਸਬ ਹੋ ਰਿਹਾ ਹੋਵੇ, ਮਨੁੱਖ ਦੀ ਬੁਨਿਆਦੀ ਆਜ਼ਾਦੀ ਦਾ ਹਨਨ ਹੋ ਰਿਹਾ ਹੋਵੇ ਤਾਂ ਗੁਰੂ ਤੇਗ਼ ਬਹਾਦਰ ਦੇ ਮਹਾਨ ਉਪਦੇਸ਼ 'ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ' ਦੀ ਰੌਸ਼ਨੀ ਵਿਚ, ਉਹ ਮਨੁੱਖੀ ਅਣਖ ਤੇ ਆਬਰੂ ਦੀ ਬਹਾਲੀ ਲਈ ਆਪਣੇ ਪ੍ਰਾਣਾਂ ਦੀ ਬਾਜ਼ੀ ਲਾ ਦੇਵੇ। ਫਿਰ ਇਕ ਜਥੇਬੰਦੀ ਵੀ ਤਿਆਰ ਹੋ ਗਈ ਸੀ ਆਪਣੇ ਹੱਕਾਂ-ਅਧਿਕਾਰਾਂ ਪ੍ਰਤੀ ਚੇਤੰਨ ਅਤੇ ਦੂਜਿਆਂ ਨੂੰ ਜਾਗਰੂਕ ਕਰਨ ਵਾਲੀ। ਕੋਈ ਸ਼ੱਕ ਨਹੀਂ ਕਿ ਗੁਰੂ ਤੇਗ਼

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com