ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਖ਼ਾਲਸੇ ਦੇ ਸ਼ਹੀਦੀ ਸਪਤਾਹ ਦੀ ਦਾਸਤਾਨ...

  - ਰੂਪ ਸਿੰਘ

  ---

  ਪੋਖਿ ਤੁਖਾਰੁ ਪੜੈ ਵਣੁ ਤਿਣੁ ਰਸੁ ਸੋਖੈ ਦੇ ਬਚਨ 'ਚ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਸਪੱਸ਼ਟ ਕਰਦੇ ਹਨ ਕਿ ਪੋਹ ਦੇ ਮਹੀਨੇ 'ਚ ਤੁਖਾਰ, ਕੱਕਰ, ਬਰਫ਼, ਪਾਲਾ, ਠੰਢ ਪੈਣ ਕਾਰਨ ਕੁਦਰਤ ਦੇ ਖਿੜਾਓ 'ਚ ਪਤਝੜ ਆ ਜਾਂਦੀ ਹੈ। ਸੂਰਜ ਦੀ ਗਰਮਾਇਸ਼ ਨਾ ਮਿਲਣ ਕਾਰਨ ਪ੍ਰਕਿਰਤੀ ਦੇ ਦਰੱਖਤ, ਫੁੱਲ, ਵਣ ਤ੍ਰਿਣ ਸਭ ਮੁਰਝਾ ਜਾਂਦੇ ਹਨ। ਇਸ ਕੁਦਰਤੀ ਤਬਦੀਲੀ ਕਾਰਨ ਮਨੁੱਖੀ ਮਨ ਸਰੀਰ ਵੀ ਖੁਸ਼ਕੀ ਮਹਿਸੂਸ ਕਰਦਾ ਹੈ ਪਰ ਜਿਹੜਾ ਮਾਨਵ ਸ਼ਕਤੀ ਤੇ ਸਦਾ ਵਿਗਾਸ ਦੇ ਅਮੁੱਕ ਸੋਮੇ ਕਰਤਾ ਪੁਰਖ ਨਾਲ ਆਪਣਾ ਸਦੀਵੀ ਸਬੰਧ ਬਣਾ ਲੈਂਦਾ ਹੈ, ਉਹ ਇਸ ਦਸਾਂ 'ਚ ਵੀ ਅਕਾਲ ਪੁਰਖ ਦੀ ਰਜ਼ਾ ਵਿਚ ਰਾਜ਼ੀ ਰਹਿ ਗੁਜ਼ਾਰ ਸਕਦਾ ਹੈ। ਗੁਰੂ ਅਰਜਨ ਦੇਵ ਜੀ ਸਾਨੂੰ ਚੜ੍ਹਦੀ ਕਲਾ ਤੇ ਸਦਾ ਵਿਗਾਸ ਦਾ ਮਾਰਗ ਦਰਸਾਉਂਦੇ ਹਨ:
  ਪੋਖਿ ਤੁਖਾਰੁ ਨ ਵਿਆਪਈ ਕੰਠਿ
  ਮਿਲਿਆ ਹਰਿ ਨਾਹੁ (ਅੰਗ : 135)
  ਸਿਰਜਣਹਾਰ ਨੂੰ ਸਮਰਪਿਤ ਹੋ ਅਸੀਂ ਆਪਣਾ ਜੀਵਨ ਸੁਹਾਵਣਾ-ਸੁਖਮਈ ਬਣਾ ਸਕਦੇ ਹਾਂ। ਪੋਹ ਦੇ ਮਹੀਨੇ ਸਾਨੂੰ ਸਭ ਨੂੰ ਸਰਦੀ ਬਹੁਤ ਸਤਾਉਂਦੀ ਹੈ, ਪਰ ਅਨੰਦਪੁਰੀ ਦੇ ਅਨੰਦਮਈ ਵਾਤਾਵਰਨ, ਅਨੰਦਪੁਰ ਦੇ 8 ਮਹੀਨੇ ਦੇ ਜ਼ਬਰਦਸਤ ਘੇਰੇ, ਅਨੰਦਪੁਰ ਨੂੰ ਛੱਡਣ, ਸਿਰਸਾ ਦੇ ਭਿਆਨਕ ਯੁੱਧ, ਪਰਿਵਾਰ ਵਿਛੋੜਾ, ਚਮਕੌਰ ਦੀ ਕੱਚੀ ਗੜ੍ਹੀ ਤੇ ਸਰਹਿੰਦ ਦੀਆਂ ਦੀਵਾਰਾਂ 'ਚ ਸਾਹਿਬਜ਼ਾਦਿਆਂ ਦੇ ਜਿਊਂਦੇ ਚਿਣੇ ਜਾਣ ਤੇ ਮਾਤਾ ਗੁਜਰੀ ਜੀ ਦੀ ਠੰਢੇ ਬੁਰਜ ਦੀ ਦਾਸਤਾਨ ਨੂੰ ਪੜ੍ਹ-ਸੁਣ ਕੇ ਮਨ-ਸਰੀਰ 'ਚ ਰੋਸ-ਰੋਹ ਤੇ ਜੋਸ਼ ਦੀ ਲਹਿਰ ਦੌੜਦੀ ਹੈ। 8 ਤੋਂ 13 ਪੋਹ ਦੇ ਇਹ ਦਿਨ ਸਿੱਖ ਇਤਿਹਾਸ ਦੇ ਦਰਦਮਈ-ਗੰਭੀਰ ਪ੍ਰੀਖਿਆ ਦੇ ਦਿਨ ਸਨ। ਅਨੰਦਪੁਰ ਸਾਹਿਬ ਇਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ, ਸੇਵਕਾਂ ਦੀ ਪਰਖ ਕੀਤੀ, ਪੰਜ ਸਿਰਾਂ ਦੀ ਮੰਗ ਕਰਕੇ। ਪੰਜ ਪਿਆਰਿਆਂ ਦਾ ਰੁਤਬਾ ਹਾਸਲ ਕਰਨ ਵਾਲਿਆਂ ਨੇ ਗੁਰੂ ਚਰਨਾਂ 'ਚ ਸੀਸ ਭੇਟ ਕੀਤੇ ਤੇ ਗੁਰਦੇਵ ਨੇ ਵੀ ਗੁਰਸਿੱਖਾਂ ਨਾਲ ਅਹਿਦ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਮਾਂ ਆਉਣ 'ਤੇ ਆਪਣਾ ਸਰਬੰਸ ਵਾਰ ਕੇ ਸੁਰਖਰੂ ਹੋਵੇਗਾ। ਇਸ ਸ਼ਹੀਦੀ ਸਪਤਾਹ 'ਚ ਗੁਰੂ ਜੀ ਨੇ ਕੀਤੇ ਕੌਲ ਨੂੰ ਪੂਰਿਆ ਕੀਤਾ।
  ਅਨੰਦਪੁਰ ਸਾਹਿਬ ਨੂੰ ਲਾਹੌਰ ਦੇ ਸੂਬੇਦਾਰ ਜ਼ਬਰਦਸਤ ਖਾਂ, ਸਰਹਿੰਦ ਦੇ ਸੂਬੇਦਾਰ ਤੇ ਪਹਾੜੀ ਰਾਜਿਆਂ ਨੇ ਘੇਰਾ ਪਾ ਲਿਆ। ਅੱਠ ਮਹੀਨੇ ਤੀਕ ਰਹੇ ਇਸ ਜ਼ਬਰਦਸਤ ਘੇਰੇ ਕਾਰਨ ਅਨੰਦਗੜ੍ਹ ਦੇ ਕਿਲ੍ਹੇ 'ਚ ਜਲ-ਪਾਣੀ, ਅੰਨ ਦਾਣਾ ਆਉਣਾ ਬੰਦ ਹੋ ਗਿਆ। ਜੇਕਰ ਸਿੰਘ ਸੂਰਮੇ ਦੁਸ਼ਮਣ ਦਲਾਂ 'ਤੇ ਹਮਲਾ ਕਰਕੇ ਅੰਨ-ਪਾਣੀ ਦਾ ਪ੍ਰਬੰਧ ਕਰਦੇ, ਇਸ ਨਾਲ ਵੀ ਆਪਣਾ ਕਾਫ਼ੀ ਜਾਨੀ ਨੁਕਸਾਨ ਹੋ ਜਾਂਦਾ। ਵਿਸ਼ਾਲ ਤੇ ਲੰਮੇਰੇ ਘੇਰੇ ਦੇ ਬਾਵਜੂਦ ਸਿੰਘ ਚੜ੍ਹਦੀ ਕਲਾ 'ਚ ਸਨ। ਮੁਸੀਬਤ ਦੇ ਸਮੇਂ ਵੀ ਸਿੱਖਾਂ ਨੇ ਸਬਰ-ਸਿਦਕ ਤੋਂ ਕੰਮ ਲਿਆ। ਦੁਸ਼ਮਣ ਦਲਾਂ ਨੇ ਦੇਖਿਆ ਇਸ ਤਰ੍ਹਾਂ ਅਸੀਂ ਅਨੰਦਗੜ੍ਹ ਦੇ ਕਿਲ੍ਹੇ 'ਤੇ ਕਾਬਜ਼ ਨਹੀਂ ਹੋ ਸਕਾਂਗੇ ਤਾਂ ਉਨ੍ਹਾਂ ਕੁਰਾਨ ਸਰੀਫ਼ ਤੇ ਗਊ ਦੀਆਂ ਕਸਮਾਂ ਖਾ ਕੇ ਕਿਹਾ ਕਿ ਜੇਕਰ ਗੁਰੂ ਜੀ ਆਪਣੇ ਸਿੰਘਾਂ ਸਮੇਤ ਕਿਲ੍ਹੇ ਨੂੰ ਖਾਲੀ ਕਰਨ ਤਾਂ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਦਿੱਤਾ ਜਾਵੇਗਾ। ਬਸ ਕਿਲ੍ਹਾ ਖਾਲੀ ਕਰਨ ਦੀ ਦੇਰ ਸੀ ਕਿ ਦੁਸ਼ਮਣ ਦਲਾਂ ਨੇ ਭੁੱਖੇ ਭਾਣੇ ਸਿੰਘਾਂ 'ਤੇ ਹੱਲਾ ਬੋਲ ਦਿੱਤਾ। ਪੋਹ ਦੇ ਮਹੀਨੇ, ਬਾਰਿਸ਼ ਸਮੇਂ ਸ਼ੂਕਦੀ ਸਰਸਾ ਨਦੀ ਦੇ ਕੰਢੇ ਭਿਆਨਕ ਯੁੱਧ ਲੜਿਆ ਗਿਆ। ਭਾਈ ਬਚਿੱਤਰ ਸਿੰਘ ਤੇ ਕੁਝ ਹੋਰ ਸੂਰਮੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸ਼ਹੀਦੀ ਜਾਮ ਪੀ ਗਏ। ਬੇਸ਼ੁਮਾਰ ਕੀਮਤੀ ਸਾਹਿਤਕ ਸਰਮਾਇਆ, ਇਤਿਹਾਸਕ ਗ੍ਰੰਥ ਸਦਾ ਵਾਸਤੇ ਸਰਸਾ ਨਦੀ ਦੀ ਭੇਟ ਚੜ੍ਹ ਗਏ। ਚਾਰ ਚੁਫੇਰੇ ਦੁਸ਼ਮਣ ਦਲ ਦੀ ਘੇਰਾਬੰਦੀ ਵਿਚ ਬਹੁਤ ਸਾਰੇ ਪਿਆਰੇ ਗੁਰਸਿੱਖ ਸ਼ਹੀਦ ਹੋ ਚੁੱਕੇ ਸਨ ਪਰ ਬਾਦਸ਼ਾਹ ਦਰਵੇਸ਼ ਸਰਸਾ ਦੇ ਕਿਨਾਰੇ ਅੰਮ੍ਰਿਤ ਵੇਲੇ ਸੰਗਤੀ ਨਿਤਨੇਮ ਆਸਾ ਕੀ ਵਾਰ ਦਾ ਕੀਰਤਨ ਮੈਦਾਨੇ ਜੰਗ 'ਚ ਕਰਨ ਦਾ ਆਦੇਸ਼ ਕਰਦੇ ਹਨ। ਸਰਸਾ ਕਿਨਾਰੇ ਹੀ ਕਲਗੀਧਰ ਦੇ ਪਰਿਵਾਰ ਦਾ ਸਦੀਵੀ ਵਿਛੋੜਾ ਪੈ ਗਿਆ। ਗੁਰੂ ਪਰਿਵਾਰ ਤਿੰਨ ਭਾਗਾਂ 'ਚ, ਤਿੰਨ ਦਿਸ਼ਾਵਾਂ 'ਚ ਵੰਡਿਆ ਗਿਆ। ਗੁਰੂ ਗੋਬਿੰਦ ਸਿੰਘ, ਦੋਨੋਂ ਵੱਡੇ ਸਾਹਿਬਜ਼ਾਦੇ ਤੇ ਗਿਣਤੀ ਦੇ ਸਿੰਘ, ਚਮਕੌਰ ਦੀ ਕੱਚੀ ਗੜ੍ਹੀ 'ਚ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਨੂੰ, ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੰਗੂ ਰਸੋਈਏ ਸਾਥ ਇਕ ਪਾਸੇ ਚੱਲ ਪਏ।
  ਚਮਕੌਰ ਦੀ ਕੱਚੀ ਗੜ੍ਹੀ ਵੱਡੇ ਸਾਹਿਬਜ਼ਾਦਿਆਂ, ਤਿੰਨ ਪਿਆਰਿਆਂ ਤੇ ਚਾਲੀ ਸਿੰਘਾਂ ਨੇ ਦਸ ਲੱਖ ਫ਼ੌਜ ਦਾ ਮੁਕਾਬਲਾ ਜਿਸ ਸੂਰਮਗਤੀ ਨਾਲ ਕੀਤਾ, ਉਸ ਨੂੰ ਵਿਸ਼ਵ ਦਾ ਸਭ ਤੋਂ ਅਸਾਵਾਂ ਯੁੱਧ ਕਿਹਾ ਜਾਂਦਾ ਹੈ। ਇਮਤਿਹਾਨ ਦੀ ਇਸ ਘੜੀ 'ਚ ਗੁਰੂ ਪਿਆਰਿਆਂ ਨੇ ਸਬਰ-ਸਿਦਕ ਤੇ ਸੂਰਮਗਤੀ ਨਾਲ ਸ਼ਹਾਦਤ ਦੀ ਦਾਸਤਾਨ ਲਿਖੀ। ਇਸਾਈ ਧਰਮ ਦੇ ਬਾਨੀ ਯਸੂ ਮਸੀਹ ਜਿਨ੍ਹਾਂ ਨੂੰ ਈਸਾ ਜੀ ਵੀ ਕਿਹਾ ਜਾਂਦਾ ਹੈ 'ਤੇ ਇਕ ਦਿਨ ਇਮਤਿਹਾਨ ਦੀ ਘੜੀ ਆਈ ਜਦ ਯਹੂਦਾ ਇਨਕਹਿਊਤੀ (ਜੂਡ) ਨਾਂਅ ਦੇ ਵਿਅਕਤੀ ਨੇ ਮੁਖ਼ਬਰੀ ਕਰਕੇ ਤੀਹ ਚਾਂਦੀ ਦੇ ਟੁਕੜਿਆਂ ਬਦਲੇ ਈਸਾ ਜੀ ਨੂੰ ਪਕੜਾ ਦਿੱਤਾ। ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਪਕੜਾਉਣ ਦੀ ਮੁਖ਼ਬਰੀ ਗੰਗੂ ਬ੍ਰਹਾਮਣ ਨੇ ਵੀ ਧਨ ਦੇ ਲਾਲਚ 'ਚ ਹੀ ਕੀਤੀ ਸੀ। ਈਸਾ ਜੀ ਨੂੰ ਗ੍ਰਿਫ਼ਤਾਰ ਕਰਕੇ ਰੋਮਨ ਸ਼ਾਸਕਾਂ ਦੇ ਹਵਾਲੇ ਕੀਤਾ ਗਿਆ। ਯਿਸੂ ਤੇ ਉਸ ਦੇ ਦੋ ਸਾਥੀਆਂ ਨੂੰ ਸਲੀਬ (ਸੂਲੀ) 'ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ। ਗ੍ਰਿਫ਼ਤਾਰੀ ਸਮੇਂ ਈਸਾ ਜੀ ਨੇ ਕਿਹਾ ਹੇ ਪ੍ਰਭੂ ਮੈਨੂੰ ਕਿਉਂ ਭੁਲਾ ਦਿੱਤਾ। ਯਿਸੂ ਨੂੰ ਕੋੜੇ ਮਾਰੇ ਗਏ। ਯਸੂ ਦੇ ਸੂਲੀ 'ਤੇ ਚਾੜ੍ਹੇ ਜਾਣ ਤੋਂ ਪਹਿਲਾਂ ਬਚਨ ਸੀ, 'ਹੇ ਮੇਰੇ ਪਿਤਾ, ਇਨ੍ਹਾਂ ਨੂੰ ਮੁਆਫ਼ ਕਰੀਂ ਕਿਉਂਕਿ ਇਹ ਨਹੀਂ ਜਾਣਦੇ ਇਹ ਕੀ ਕਰ ਰਹੇ ਹਨ।' ਇਕ ਪ੍ਰਚੱਲਿਤ ਕਥਨ ਅਨੁਸਾਰ ਯਿਸੂ ਨੇ ਪ੍ਰੀਖਿਆ ਸਮੇਂ ਕਿਹਾ, ਹੇ ਪਰਮਾਤਮਾ ਮੈਨੂੰ ਇਮਤਿਹਾਨ 'ਚ ਨਾ ਪਾਓ। ਪਰ ਦੂਸਰੇ ਪਾਸੇ ਚਮਕੌਰ ਦੀ ਗੜ੍ਹੀ ਤੇ ਸਰਹਿੰਦ ਦੀ ਦੀਵਾਰ ਦੇ ਇਮਤਿਹਾਨ ਸਮੇਂ ਕਿਸੇ ਨੇ ਕੋਈ ਗਿਲਾ-ਸ਼ਿਕਵਾ ਸ਼ਕਾਇਤ ਨਹੀਂ ਕੀਤੀ ਸਗੋਂ ਕਰਤੇ ਦੀ ਰਜ਼ਾ 'ਚ ਸਾਰੇ ਰਾਜ਼ੀ ਰਹੇ।
  ਇਕ ਵੀ ਸਿੰਘ ਡੋਲਿਆ ਨਹੀਂ, ਅਧੀਨਗੀ, ਗ਼ੁਲਾਮੀ, ਇਸਲਾਮ ਨੂੰ ਪ੍ਰਵਾਨ ਨਹੀਂ ਕੀਤਾ ਸਗੋਂ ਸਿੱਖੀ ਸਿਦਕ ਭਰੋਸੇ ਨੂੰ ਆਖਰੀ ਸਾਹਾਂ ਤੀਕ ਨਿਭਾਇਆ। ਚਮਕੌਰ ਦੀ ਗੜ੍ਹੀ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ-ਪੰਥ ਦੀ ਸਰਬਉੱਤਾ ਨੂੰ ਪੰਜਾਂ ਪਿਆਰਿਆਂ ਦੇ ਰੂਪ 'ਚ ਸਵੀਕਾਰ ਤੇ ਸਤਿਕਾਰ ਕਰਦਿਆਂ, ਗੁਰੂ ਚੇਲੇ ਦੀ ਅਭੇਦਤਾ ਦੇ ਸਿਧਾਂਤ ਨੂੰ ਪ੍ਰਗਟ ਕੀਤਾ। ਗੁਰੂ-ਪੰਥ ਦੇ ਹੁਕਮ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੁਸ਼ਮਣ ਦਲਾਂ ਨੂੰ ਚੀਰਦੇ ਹੋਏ ਮਾਛੀਵਾੜੇ ਦੇ ਜੰਗਲਾਂ ਦੇ ਵਾਸੀ ਬਣੇ। ਅਫ਼ਗਾਨੀ ਤੇ ਤੁਖਾਰ ਦੇ ਘੋੜਿਆਂ ਦੇ ਸ਼ਾਹ ਸਵਾਰ, ਪ੍ਰਸ਼ਾਦੀ ਹਾਥੀ ਰੱਖਣ ਵਾਲੇ ਸੁਤੰਤਰ ਸਿੱਖ ਸੋਚ ਦੇ ਧਾਰਨੀ ਬਾਦਸ਼ਾਹਤ ਦੇ ਪ੍ਰਤੀਕ ਤਾਜ-ਬਾਜ, ਨਿਸ਼ਾਨ ਸਾਹਿਬ ਝੁਲਾਉਣ ਵਾਲੇ, ਨਗਾਰੇ 'ਤੇ ਚੋਟਾਂ ਲਗਵਾਉਣ ਵਾਲੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਛੀਵਾੜੇ ਦੇ ਜੰਗਲਾਂ 'ਚ ਨੰਗੇ ਪੈਰੀਂ ਵਿਚਰਨਾ ਪਿਆ, ਪਰ ਕਿਧਰੇ ਗਿਲਾ-ਸ਼ਿਕਵਾ, ਸ਼ਿਕਾਇਤ ਨਹੀਂ ਸਗੋਂ ਮਿੱਤਰ ਪਿਆਰੇ ਨੂੰ ਪਿਆਰ ਨਾਲ ਕਹਿੰਦੇ ਹਨ:
  ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾ ਦਾ ਕਹਣਾ
  ਤੁਧੁ ਬਿਨੁ ਰੋਗੁ ਰਜਾਈਯਾ ਦਾ ਓਢਣੁ ਨਾਗ ਨਿਵਾਸਾ ਦਾ ਰਹਣਾ (ਦਸਮ ਗ੍ਰੰਥ)
  ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ ਨੇ ਬੰਦੀ ਬਣਾ, ਠੰਢੇ ਬੁਰਜ 'ਚ ਕੈਦ ਕਰ ਦਿੱਤਾ। ਬਜ਼ੁਰਗ ਮਾਤਾ ਗੁਜਰੀ ਤੇ ਨੰਨ੍ਹੇ-ਮੁੰਨੇ ਸਾਹਿਬਜ਼ਾਦਿਆਂ, ਗੁਰੂ ਪਰਿਵਾਰ, ਪਿਆਰੇ ਗੁਰਸਿੱਖਾਂ ਦਾ ਸਦੀਵੀ ਵਿਛੋੜਾ, ਸਫ਼ਰ ਦੀਆਂ ਦੁਸ਼ਵਾਰੀਆਂ ਦੇ ਦਰਪੇਸ਼ ਕਿਵੇਂ ਗੁਜ਼ਾਰੇ ਹੋਣਗੇ, ਠੰਢੇ ਬੁਰਜ 'ਚ ਦਿਨ-ਰਾਤ? ਬੁਰਜ ਆਮ ਕਰਕੇ ਕਿਲ੍ਹਿਆਂ, ਸ਼ਾਹੀ ਮਹਿਲਾਂ ਦੇ ਕਿਨਾਰੇ, ਖੁੱਲ੍ਹੇ 'ਚ ਉੱਚੇ ਉਸਾਰੇ ਜਾਂਦੇ ਹਨ ਜਿਨ੍ਹਾਂ ਰਾਹੀਂ ਸੁਰੱਖਿਆ ਕਰਮਚਾਰੀ ਸੁਰੱਖਿਆ ਕਰਦੇ ਹਨ। ਬੁਰਜ ਗੋਲਕਾਰ, ਚਕੌਣੇ ਜਾਂ ਅਠਕੋਣੇ ਹੁੰਦੇ ਹਨ, ਜਿਨ੍ਹਾਂ ਤੋਂ ਸੁਰੱਖਿਆ ਕਰਮੀ ਚੁਫੇਰੇ ਦੇਖ ਸਕਤ। ਪੋਖ ਤੁਖਾਰ ਦਾ ਮਹੀਨਾ, ਉੱਚਾ ਖੁੱਲ੍ਹਾ ਬੁਰਜ, ਨੇੜੇ ਪਾਣੀ ਦੀ ਖਾਈ, ਖੁੱਲ੍ਹੇ ਖੇਤਰ ਦੀਆਂ ਬਰਫ਼ੀਲੀਆਂ ਸੀਤਲ ਹਵਾਵਾਂ, ਦੂਸਰੇ ਪਾਸੇ ਸਮੇਂ ਤੇ ਮੁਸੀਬਤਾਂ ਨਾਲ ਜੂਝ ਰਹੀ 83 ਸਾਲਾਂ ਦੀ ਬਜ਼ੁਰਗ ਮਾਤਾ ਨੇ ਬਾਲ ਵਰੇਸ ਦੇ ਆਪਣੇ ਪੋਤਰਿਆਂ ਨੂੰ ਕਿਵੇਂ ਆਪਣੇ ਬਜ਼ੁਰਗ ਸਰੀਰ ਦੀ ਗਰਮਾਇਸ਼ ਨਾਲ ਗਰਮ ਰੱਖਿਆ ਹੋਵੇਗਾ? ਕਲਪਨਾ ਕਰਨੀ ਮੁਸ਼ਕਿਲ ਹੈ, ਸੋਚ ਸ਼ਕਤੀ, ਸਾਥ ਨਹੀਂ ਦਿੰਦੀ। ਕੁਦਰਤੀ ਨੇਮ ਅਨੁਸਾਰ ਬਾਲਾ ਤੇ ਬਜ਼ੁਰਗਾਂ ਨੂੰ ਸਰਦੀ ਛੇਤੀ ਪੋਹਦੀ ਤੇ ਸਤਾਉਂਦੀ ਹੈ। ਕਿੰਨੀ ਮਹਾਨ-ਅਦੁੱਤੀ ਤੇ ਵਿਸ਼ੇਸ਼ ਹੈ, ਸਾਡੀ ਇਹ ਸਤਿਕਾਰਿਤ ਮਾਤਾ ਜੋ ਪੋਹ ਦੇ ਇਨ੍ਹਾਂ ਦਿਨ੍ਹਾਂ 'ਚ ਆਪਣੇ ਪੋਤਰਿਆਂ ਨੂੰ ਸਬਰ-ਸਿਦਕ ਤੇ ਸ਼ਹੀਦੀ ਦਾ ਪਾਠ ਦ੍ਰਿੜ੍ਹ ਕਰਵਾ ਗਈ। ਵਜ਼ੀਰ ਖਾਂ ਦੀ ਕਚਹਿਰੀ 'ਚ ਭੇਜਣ ਸਮੇਂ ਮਾਤਾ ਗੁਜਰੀ ਜੀ ਨੂੰ ਪਤਾ ਸੀ ਕਿ ਮੇਰੇ ਲਾਡਲੇ ਲਾਲ ਦੇ ਲਾਲਾਂ ਨੇ ਵਾਪਸ ਨਹੀਂ ਆਉਣਾ ਸਗੋਂ ਵਿਰਸੇ-ਵਿਰਾਸਤ ਨੂੰ ਜ਼ਿੰਦਾ ਰੱਖਣ, ਸਿੱਖੀ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਲਈ ਸ਼ਹੀਦ ਹੋ ਜਾਣਾ ਹੈ। ਸੂਬੇਦਾਰ ਸਰਹਿੰਦ ਵਜ਼ੀਰ ਖਾਂ ਤੇ ਕਾਜ਼ੀ ਨੇ ਵਕਤੀ-ਖੁਸ਼ਾਮਦ ਭਰਪੂਰ ਫਤਵਾ ਸੁਣਾਉਣ 'ਤੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਲ ਵਰੇਸ ਨੀਂਹਾਂ 'ਚ ਚਿਣ-ਸ਼ਹੀਦ ਕਰ ਦਿੱਤਾ ਗਿਆ।
  ਬਾਬਾ ਫ਼ਤਹਿ ਸਿੰਘ ਜੀ, ਗੁਰੂ ਗੋਬਿੰਦ ਸਿੰਘ ਦੇ ਲਾਡਲੇ ਲਾਲ ਛੋਟੇ ਸਾਹਿਬਜ਼ਾਦੇ ਸਨ, ਜਿਨ੍ਹਾਂ ਦੀ ਅਗਵਾਈ 'ਚ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਕਾਰਜਸ਼ੀਲ ਸਨ। ਫ਼ਤਹਿਗੜ੍ਹ ਸਾਹਿਬ ਦੀ ਧਰਤ ਸੁਹਾਵੀ 'ਤੇ ਮਾਤਾ ਗੁਜਰੀ ਜੀ ਨੇ ਆਪਣੇ ਲਾਡਲੇ ਪੋਤਰੇ ਬਾਬਾ ਫ਼ਤਹਿ ਸਿੰਘ ਨਾਲ ਅਨੰਦਪੁਰੀ 'ਚ ਕੀਤਾ ਕਰਾਰ ਪੂਰਾ ਕੀਤਾ। ਬਾਬਾ ਫ਼ਤਹਿ ਸਿੰਘ ਕੇਵਲ ਦੋ ਸਾਲ ਦੀ ਬਾਲ ਵਰੇਸ 'ਚ ਸਨ ਕਿ ਮਾਤਾ ਜੀਤੋ ਜੀ ਅਕਾਲ ਚਲਾਣਾ ਕਰ ਗਏ। ਦਾਦੀ ਮਾਂ ਨੂੰ ਆਪਣੇ ਮਾਂ-ਮਿਹਟਰ ਪੋਤਰੇ ਦੀ ਪਾਲਣਾ ਕਰਨੀ ਪਈ। ਬਾਬਾ ਫ਼ਤਹਿ ਸਿੰਘ ਮਾਂ ਦੀ ਮੰਗ ਕਰਦੇ ਹਨ-ਮੇਰੀ ਮਾਂ ਕਿਥੇ ਹੈ? ਮੈਂ ਮਾਂ ਪਾਸ ਜਾਣਾ ਹੈ। ਸਾਹਿਬਜ਼ਾਦੇ ਨੂੰ ਵਰਚਾਉਣ ਵਾਸਤੇ ਭਾਈ ਚੌਪਾ ਸਿੰਘ ਘੋੜਾ ਬਣਦਾ ਹੈ, ਖਿਡੌਣੇ ਤੇ ਮਠਿਆਈਆਂ ਦਿੱਤੀਆਂ ਜਾਂਦੀਆਂ ਹਨ ਪਰ ਫਿਰ ਵੀ ਬਾਬਾ ਫ਼ਤਹਿ ਸਿੰਘ ਮਾਂ ਨੂੰ ਮਿਲਣਾ ਲੋਚਦੇ ਹਨ। ਮਾਂ ਗੁਜਰੀ ਵੱਡਾ ਦਿਲ ਕਰਕੇ ਕਹਿੰਦੀ ਹੈ, ਪੁੱਤ ਤੇਰੀ ਮਾਂ ਸੱਚ-ਖੰਡ ਚਲੀ ਗਈ-ਸਾਹਿਬਜ਼ਾਦਾ ਕਹਿੰਦਾ ਮੈਂ ਵੀ ਮਾਂ ਪਾਸ ਸੱਚਖੰਡ ਜਾਣਾ ਹੈ। ਮਾਤਾ ਗੁਜਰੀ ਸੁਭਾਵਿਕ ਕਹਿੰਦੀ ਹੈ ਲਾਲ ਜਿਸ ਦਿਨ ਤੂੰ ਸੱਚਖੰਡ ਜਾਵੇਗਾ ਤੇਰੀ ਦਾਦੀ ਮਾਂ ਵੀ ਨਾਲ ਜਾਵੇਗੀ! ਤੇਰੀ ਦਾਦੀ ਮਾਂ ਦਾ ਵੀ ਧਰਤੀ 'ਤੇ ਉਹ ਆਖਰੀ ਦਿਨ ਹੋਵੇਗਾ। ਮਾਤਾ ਗੁਜਰੀ ਜੀ ਨੇ ਬਾਬਾ ਫ਼ਤਹਿ ਸਿੰਘ ਨਾਲ ਅਨੰਦਪੁਰੀ ਦੀ ਧਰਤੀ 'ਤੇ ਕੀਤਾ ਕਰਾਰ ਸਰਹਿੰਦ ਦੀ ਧਰਤੀ 'ਤੇ ਪੂਰਾ ਕਰ ਦਿਖਾਇਆ। ਜਦ ਦਾਦੀ ਮਾਂ, ਮਾਂ ਗੁਜਰੀ ਨੂੰ ਖ਼ਬਰ ਮਿਲੀ ਕਿ ਤੇਰੇ ਪੋਤਰੇ ਸ਼ਹੀਦ ਹੋ ਚੁੱਕੇ ਹਨ, ਮਾਂ ਵੀ ਆਪਣੇ ਪੋਤਰਿਆਂ ਨਾਲ ਹੀ ਸੱਚਖੰਡ ਧਿਆਨਾ ਕਰ ਗਈ।
  ਚਲੋ ਮੇਰੇ ਹੀਰਿਓ ! ਮੈਂ ਮਗਰੇ ਆਵਾਂ। ਪੁੱਤਾਂ ਪਿੱਛੋਂ ਜਿਊਂਦੀਆਂ ਕਦ ਸੁਣੀਆਂ ਮਾਵਾਂ
  ਸਾਹਿਬਜ਼ਾਦਿਆਂ ਦੇ ਵਾਰਸ ਸਦਵਾਉਣ ਵਾਲਿਆਂ ਇਨ੍ਹਾਂ ਦਿਨਾਂ 'ਚ ਮਹਿਸੂਸ ਕਰਕੇ ਦੇਖੋ ਮਾਤਾ ਗੁਜਰੀ ਆਪਣੇ ਪੁੱਤ-ਪੋਤਰਿਆਂ ਦੀ ਸਲਾਮਤੀ ਵਾਸਤੇ ਬਜ਼ੁਰਗ ਹੱਥਾਂ ਨਾਲ ਦੁਆ ਕਰਦੀ ਨਜ਼ਰ ਆਵੇਗੀ। ਸਰਹਿੰਦ ਦਾ ਸ਼ਹੀਦੀ ਸਾਕਾ ਵਾਪਰਨ 'ਤੇ ਸੰਸਾਰ 'ਤੇ ਹਾਹਾਕਾਰ ਮਚ ਗਈ। ਏਨਾ ਜਬਰ-ਜ਼ੁਲਮ, ਤਸ਼ੱਦਦ, ਲਾਲ ਹਨੇਰੀ ਝੁੱਲੀ। ਅਜਿਹਾ ਹੀ ਸ਼ਹੀਦੀ ਸਾਕਾ ਪਹਿਲਾਂ ਸੀਸਗੰਜ, ਚਾਂਦਨੀ ਚੌਕ ਦਿੱਲੀ 'ਚ ਦਿਨ-ਦਿਹਾੜੇ ਵਾਪਰ ਚੁੱਕਾ ਸੀ, ਜਿਸ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ:
  ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ
  ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ 16
  (ਦਸਮ ਗ੍ਰੰਥ)
  ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹੀਦੀ ਦੀ ਦਾਸਤਾਨ ਸੁਣ ਕੇ ਸਤਿਗੁਰੂ ਜੀ ਗ਼ਮਗੀਨ ਨਹੀਂ ਹੋਏ ਸਗੋਂ ਫ਼ਖਰ ਨਾਲ ਕਿਹਾ ਸੀ:
  ਇਨ ਪੁਤ੍ਰਨ ਕੇ ਸੀਸ ਮੈ ਵਾਰ ਦੀਏ ਸੁਤ ਚਾਰ। ਚਾਰ ਮੁਏ ਤੋਂ ਕਿਆ ਭਲਾ ਜੀਵਤ ਕਈ ਹਜ਼ਾਰ।
  ਦਸਮੇਸ਼ ਪਿਤਾ ਨੇ ਸਾਡੇ ਨਾਲ ਇਕ ਇਕਰਾਰ ਕੀਤਾ ਸੀ ਜੋ ਪੂਰਾ ਕੀਤਾ:
  ਪਹਿਲੇ ਪਿਤਾ ਕਟਾਯਾ ਅਬ ਬੇਟੇ ਕਟਾਉਗਾ।
  ਨਾਨਕ ਕਾ ਬਾਗ ਖੂੁਨਿ ਜਿਗਰ ਸੇ ਖਿਲਾਉਗਾ।
  ਸਰਹਿੰਦ ਦੇ ਦਰਦਮਈ ਸਾਕੇ 'ਤੇ ਨਵਾਬ ਮਲੇਰਕੋਟਲੇ, ਮੋਤੀ ਮਹਿਰੇ ਤੇ ਦੀਵਾਨ ਟੋਡਰ ਮੱਲ ਨੇ ਹਾਅ ਦਾ ਨਾਅਰਾ ਮਾਰਿਆ, ਜਿਸ ਸਦਕਾ ਸਿੱਖ ਹਮੇਸ਼ਾ ਇਨ੍ਹਾਂ ਨੂੰ ਸਤਿਕਾਰ ਨਾਲ ਯਾਦ ਕਰਦੇ ਹਨ। ਬਹੁਤ ਸਾਰੇ ਦਾਨਿਸ਼ਮੰਦ-ਲੇਖਕਾਂ, ਕਵੀਆਂ ਨੇ ਕਲਮਾਂ ਦੀ ਜ਼ੋਰ-ਅਜ਼ਮਾਈ ਕਰਕੇ ਇਸ ਅਨੋਖੀ ਸ਼ਹੀਦੀ ਦਾਸਤਾਨ ਨੂੰ ਰੂਪਮਾਨ ਕਰ, ਸ਼ਰਧਾ ਸਤਿਕਾਰ ਭੇਟ ਕਰਨ ਦਾ ਯਤਨ ਕੀਤਾ। ਇਹ ਦਾਸਤਾਨ ਹਮੇਸ਼ਾ ਚਲਦੀ ਰਹੇਗੀ। ਹਿੰਦੀ ਦੇ ਪ੍ਰਸਿੱਧ ਕਵੀ ਮੈਥਲੀ ਸ਼ਰਨ ਗੁਪਤ ਨੇ ਆਪਣੇ ਦਿਲ ਦੇ ਵਲਵਲਿਆਂ ਨੂੰ ਇਸ ਤਰ੍ਹਾਂ ਪ੍ਰਗਟ ਕੀਤਾ ਹੈ:
  ਜਿਸ ਕੁਲ ਜਾਤਿ ਦੇਸ਼ ਕੇ ਬਚੇ,
  ਦੇ ਸਕਤੇ ਹੈ ਯੋ ਬਲੀਦਾਨ।
  ਉਸ ਕਾ ਵਰਤਮਾਨ ਕੁਝ ਭੀ ਹੋ
  ਪਰ ਭਵਿਸ਼ਯ ਹੈ ਅਰ ਮਹਾਨ।
  ਦਸ਼ਮੇਸ਼ ਪਿਤਾ ਨੇ ਸਿੱਖੀ ਦੇ ਬਾਗ ਨੂੰ ਪਿਤਾ, ਸਾਹਿਬਜ਼ਾਦਿਆਂ, ਬਜ਼ੁਰਗ ਮਾਤਾ ਗੁਜਰੀ, ਤਿੰਨ ਪਿਆਰੇ, ਭਾਈ ਸੰਗਤ ਸਿੰਘ ਜੀ, ਭਾਈ ਜੀਵਨ ਸਿੰਘ ਜੀ ਵਰਗੇ ਮਹਾਨ ਗੁਰਸਿੱਖਾਂ ਦੇ ਪਵਿੱਤਰ ਖੂਨ ਨਾਲ ਸਿੰਜ ਕੇ ਖੜਾਓ ਬਖਸ਼ਿਸ਼ ਕੀਤਾ ਤੇ ਸਦਾ ਚੜ੍ਹਦੀ ਕਲਾ, ਸਦਾ ਵਿਗਾਸ 'ਚ ਸਦਾ ਵਿਗਸਦਾ ਰਹੇ। ਪਰ ਸਿੱਖ ਸਦਵਾਉਣ ਵਾਲਿਓ ਦਸ਼ਮੇਸ਼ ਪਿਤਾ ਨੇ ਕਦੇ ਕਿਸੇ ਨੂੰ ਗੁਰੂ ਨਾਨਕ ਦੇ ਸਦਾਬਹਾਰ ਬਾਗ, 'ਨਾਨਕ ਨਿਰਮਲ ਪੰਥ' ਨੂੰ ਬਰਬਾਦ ਕਰਨ ਦਾ ਹੱਕ ਨਹੀਂ ਦਿੱਤਾ! ਇਨ ਪੁਤਰਨ ਦਾ ਇਹ ਕਰਮ ਧਰਮ ਨਹੀਂ ਉਹ ਸਿੱਖੀ ਸਰੂਪ, ਵਿਚਾਰਧਾਰਾ, ਮਰਯਾਦਾ ਤੇ ਪਰੰਪਰਾ ਨਾਲ ਖਿਲਵਾੜ ਕਰਨ। ਸਾਹਿਬਜ਼ਾਦਿਆਂ ਦੇ ਇਹ ਬੋਲ ਸਾਨੂੰ ਕਦੇ ਵੀ ਨਹੀਂ ਭੁੱਲਣੇ ਚਾਹੀਦੇ:
  ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ।
  ਸਿਖੀ ਕੀ ਨੀਂਵ ਹਮ ਹੈਂ ਸਰੋਂ ਪਿ ਉਠਾ ਚਲੇ।
  ਇਕ ਪੁਰਾਤਨ ਰੀਤ ਸੀ ਜਦ ਵੀ ਗੁਰੂ ਮਾਰੀ ਸਰਹਿੰਦ, ਕੋਈ ਗੁਰੂ ਦਾ ਸਿੱਖ ਜਾਂਦਾ ਤਾਂ ਦੋ ਚਾਰ ਇੱਟਾਂ ਜ਼ਰੂਰ ਤੋੜਦਾ ਹੋਇਆ, ਰੋਸ ਤੇ ਰੋਹ ਦਾ ਇਜ਼ਹਾਰ ਕਰਦਾ। ਇਕ ਦਿਨ ਅਜਿਹਾ ਆਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਦਸ਼ਮੇਸ਼ ਪਿਤਾ ਤੋਂ ਥਾਪੜਾ ਪ੍ਰਾਪਤ ਕਰ ਸਰਹਿੰਦ ਦੀ ਇੱਟ-ਨਾਲ-ਇੱਟ ਖੜਕਾ ਦਿੱਤੀ। ਬਸਤੀ ਸਰਹੰਦ ਸ਼ਹਿਰ ਕੀ ਈਂਟੋ ਕਾ ਢੇਰ ਥੀ...। ਇਹ ਰੋੜੀ ਅੰਗਰੇਜ਼ ਰਾਜ ਕਾਲ ਸਮੇਂ ਰੇਲਵੇ ਲਾਈਨ ਵਿਛਾਉਣ ਸਮੇਂ ਪਟੜੀ 'ਤੇ ਪਾਉਣ ਦੇ ਕੰਮ ਆਈ। ਆਉ ਇਨ੍ਹਾਂ ਦਿਨਾਂ 'ਚ ਗੁਰਮੁਖਾਂ ਵਾਂਗ ਸਫ਼ਾ ਵਿਛਾ ਕੇ ਸਭਾ 'ਚ ਬੈਠੀਏ ਤੇ ਯਾਦ ਕਰੀਏ ਮਹਾਨ ਕੁਰਬਾਨੀ ਨੂੰ।

  -ਮੋਬਾਈਲ : 98146-37979
  This email address is being protected from spambots. You need JavaScript enabled to view it.

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com