ਇਸ ਗੱਲ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਤੋਂ ਵੀ ਸਾਬਤ ਹੁੰਦੀ ਹੈ। ਨਵਰੀਤ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਆਸਟ੍ਰੇਲੀਆ ਰਹਿੰਦੀ ਲੜਕੀ ਨਾਲ ਹੋਇਆ ਸੀ। ਉਨ੍ਹਾਂ ਦੀ ਅੰਤਿਮ ਅਰਦਾਸ ਲਈ ਰੱਖੇ ਗਏ ਪਾਠ ਦਾ ਭੋਗ ਗੁਰਦੁਆਰਾ ਸਾਹਿਬ, ਡਿਬਡਬਾ ਜ਼ਿਲ੍ਹਾ ਬਿਲਾਸਪੁਰ ਵਿਖੇ 4 ਫਰਵਰੀ ਨੂੰ ਪਾਇਆ ਜਾ ਰਿਹਾ ਹੈ।
ਭਾਈ ਹਰਦੀਪ ਸਿੰਘ ਡਿਬਡਬਾ ਕਿਸਾਨ ਅੰਦੋਲਨ ਦੇ ਪਹਿਲੇ ਦਿਨ ਤੋਂ ਹੀ ਗਾਜੀਪੁਰ ਸਰਹੱਦ ਤੇ ਡਟੇ ਹੋਏ ਹਨ। ਜਦੋਂ ਗਾਜੀਪੁਰ ਬਾਰਡਰ ਤੇ ਕਿਸਾਨ ਆਗੂ ਰਾਕੇਸ਼ ਟਕੈਤ ਹੁਣੀਂ ਆ ਗਏ ਤਾਂ ਉਹ ਰਾਜਸਥਾਨ ਦੀ ਸਰਹੱਦ ਤੇ ਪਹੁੰਚ ਕੇ ਕਿਸਾਨੀ ਸੰਘਰਸ਼ ਦੀ ਰਹਿਨੁਮਾਈ ਕਰ ਰਹੇ ਸਨ। ਇਸ ਪਰਿਵਾਰ ਦੀ ਜ਼ਮੀਨ ਯੂ.ਪੀ. ਤੇ ਰਾਜਸਥਾਨ ਵਿਚ ਜ਼ਮੀਨ ਹੋਣ ਕਰਕੇ ਭਾਈ ਹਰਦੀਪ ਸਿੰਘ ਹੁਣੀ ਦੋਵੇਂ ਸਰਹੱਦਾਂ ਤੋ ਅਗਵਾਈ ਕਰ ਰਹੇ ਸਨ।
ਭਾਈ ਹਰਦੀਪ ਸਿੰਘ ਡਿਬਡਿਬਾ ਕਿਸੇ ਜਾਣਕਾਰੀ ਦੇ ਮੁਹਤਾਜ ਨਹੀ ਹਨ। ਉਨ੍ਹਾਂ ਦਾ ਸਮਾਜਿਕ ਤੇ ਧਾਰਮਿਕ ਖੇਤਰ ਵਿਚ ਕੱਦ ਬਹੁਤ ਉਂਚਾ ਹੈ। ਉਹ ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਰਪ੍ਰਸਤ ਮੈਂਬਰ ਹਨ। ਇਸ ਤੋ ਇਲਾਵਾ ਉਹ ਰਾਜਸਥਾਨ 25 ਮੈਂਬਰੀ ਗੁਰਦੁਆਰਾ ਕਮੇਟੀ ਦੇ ਮੈਂਬਰ ਵੀ ਹਨ। ਉਹ ਉਂਘੇ ਲੇਖਕ ਤੇ ਸਮਾਜ-ਸੇਵਾ ਦੇ ਸਿਰਕੱਢ ਆਗੂ ਵੀ ਹਨ। ਚੇਤੇ ਰਹੇ ਲਾਕਡਾਊਨ ਦੇ ਸਮੇਂ ਵਿਚ ਵੀ ਪੁਲਿਸ ਵੱਲੋਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ਵਿਚ ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਆਪਣੇ ਸਰੀਰਾਂ ਨੂੰ ਬੇੜੀਆਂ ਪਾ ਕੇ ਸ਼ਾਂਤਮਈ ਤਰੀਕੇ ਨਾਲ ਰੋਸ ਕਰਕੇ ਉਸ ਨੌਜਵਾਨ ਨੂੰ ਛੁਡਵਾਇਆ ਸੀ।
ਉਨ੍ਹਾਂ ਦੇ ਪੋਤਰੇ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ । ਅਫ਼ਸੋਸ ਹੈ ਕਿ ਸਾਡੇ ਕਿਸਾਨ ਆਗੂਆਂ ਨੇ ਸ਼ਹੀਦ ਨਵਰੀਤ ਸਿੰਘ ਹੁੰਦਲ ਦੀ ਸਹੀਦੀ ਸਮੇਂ ਮ੍ਰਿਤਕ ਦੇਹ ਤੇ ਆਪਣਾ ਹੱਕ ਨਹੀਂ ਜਿਤਾਇਆ ਅਤੇ ਇਸ ਸ਼ਹੀਦੀ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਦਾ ਸਿੱਖ ਕੌਮ ਨੇ ਬਹੁਤ ਬੁਰਾ ਮਨਾਇਆ। ਜਿਹੜੀ ਮਾਂ ਦਾ ਪੁੱਤ, ਭੈਣ ਦਾ ਭਰਾ, ਪਤਨੀ ਦਾ ਸੁਹਾਗ ਉਂਜੜ ਗਿਆ ਉਨ੍ਹਾਂ ਨੂੰ ਪੁੱਛੋ ਉਹਨਾਂ ਤੇ ਕੀ ਬੀਤਦੀ ਹੈ ਪਰ ਇੱਥੇ ਤਾਂ ਸਾਰੇ ਆਪਣੀ-ਆਪਣੀ ਡਫਲੀ ਤੇ ਆਪਣਾ-ਆਪਣਾ ਰਾਗ ਅਲਾਪ ਰਹੇ ਹਨ।
ਆਉ। ਮਿਲ ਕੇ ਅਰਦਾਸ ਕਰੀਏ ਕਿ ਇਹੋ ਜਿਹਾ ਮੰਦਭਾਗਾ ਦਿਨ ਕਿਸੇ ਵੀ ਪਰਿਵਾਰ ਤੇ ਨਾ ਆਵੇ। ਕਿਸਾਨ ਮੋਰਚੇ ਤੋਂ ਜਿੱਤ ਕੇ ਘਰਾਂ ਨੂੰ ਵਾਪਸ ਆਉਣ। ਨਵਰੀਤ ਸਿੰਘ ਨੇ ਸਭ ਤੋ ਅੱਗੇ ਹੋ ਕੇ ਹਿੱਕ ਡਾਹ ਕੇ ਜੋ ਸ਼ਹਾਦਤ ਪ੍ਰਾਪਤ ਕੀਤੀ ਹੈ ਉਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਯਾਦ ਕਰਨਗੀਆਂ
- ਮਨਦੀਪ ਕੌਰ ਪੰਨੂ


