ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਬੰਦਾ ਸਿੰਘ ਬਹਾਦਰ ਦੀ ਲੋਹਗੜ੍ਹ ਜੰਗ

  - ਬਹਾਦਰ ਸਿੰਘ ਗੋਸਲ
  ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਕਾਰਨ ਲਾਹੌਰ ਦੇ ਚੜ੍ਹਦੇ ਪਾਸੇ ਦਾ ਸਾਰਾ ਪੰਜਾਬ ਖਾਲਸਾ ਫ਼ੌਜਾਂ ਅਧੀਨ ਆ ਗਿਆ ਤਾਂ ਦਿੱਲੀ ਤਖ਼ਤ ਬੁਰੀ ਤਰ੍ਹਾਂ ਲੜਖੜਾ ਗਿਆ। ਉਨ੍ਹਾਂ ਦਿਨਾਂ ਵਿੱਚ ਬਹਾਦਰ ਸ਼ਾਹ ਦੱਖਣ ਤੋਂ ਮੁੜ ਰਿਹਾ ਸੀ। ਜਦੋਂ ਬਾਦਸ਼ਾਹ ਨੂੰ ਸਰਹਿੰਦ ਦੀ ਫ਼ਤਹਿ ਅਤੇ ਗੰਗ-ਦੁਆਬ ਦੇ ਇਲਾਕੇ ’ਤੇ ਬੰਦਾ ਬਹਾਦਰ ਦੀ ਚੜ੍ਹਤ ਤੇ ਪੰਜਾਬ ਵਿੱਚ ਸਿੱਖਾਂ ਦੀ ਬਗਾਵਤ ਦਾ ਪਤਾ ਲੱਗਿਆ ਤਾਂ ਉਹ ਉਸ ਸਮੇਂ ਜੂਨ ਸੰਨ 1710 ਨੂੰ ਅਜਮੇਰ ਵਿੱਚ ਸੀ। ਉਸ ਸਮੇਂ ਉਸ ਨੇ ਰਾਜਪੂਤਾਂ ਵਿਰੁੱਧ ਲੜਾਈ ਛੱਡ ਕੇ 27 ਜੂਨ 1710 ਨੂੰ ਉੱਤਰੀ ਭਾਰਤ ਵੱਲ ਕੂਚ ਕਰ ਦਿੱਤਾ।


  ਬਾਦਸ਼ਾਹ ਨੇ ਦਿੱਲੀ ਅਵਧ ਦੇ ਸੂਬਿਆਂ, ਮੁਰਾਦਾਬਾਦ ਅਤੇ ਅਲਾਹਾਬਾਦ ਦੇ ਸੂਬੇਦਾਰਾਂ ਨੂੰ ਹੋਰ ਮੁਗਲ ਰੰਗੜਾਂ ਅਤੇ ਚੌਧਰੀਆਂ ਨੂੰ ਨਾਲ ਲੈ ਕੇ ਪੰਜਾਬ ਵੱਲ ਭੇਜ ਦਿੱਤਾ। ਸ਼ਾਹੀ ਫ਼ੌਜ ਦਾ ਇੱਕ ਵੱਡਾ ਹਿੱਸਾ ਸੈਨਾਪਤੀ ਮਹੱਬਤ ਖਾਂ ਅਤੇ ਫਿਰੋਜ਼ ਖਾਂ ਮੈਵਾੜੀ ਦੀ ਅਗਵਾਈ ਵਿੱਚ ਥਾਨੇਸਰ ਵੱਲ ਨੂੰ ਚੱਲ ਪਿਆ ਅਤੇ ਫਿਰ ਕਰਨਾਲ ਤੋਂ 25 ਕੁ ਮੀਲ ਦੂਰ ਲਾਡਵੇ ਕੋਲ ਉਨ੍ਹਾਂ ਦੀ ਟੱਕਰ ਬਿਨੋਦ ਸਿੰਘ ਅਤੇ ਰਾਮ ਸਿੰਘ ਦੀ ਅਗਵਾਈ ਵਿੱਚ ਖਾਲਸਾ ਫ਼ੌਜ ਨਾਲ ਹੋਈ। ਸ਼ਾਹੀ ਫ਼ੌਜਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਾਰਨ ਦੋਵੇਂ ਪਾਸਿਆਂ ਦਾ ਬਹੁਤ ਨੁਕਸਾਨ ਹੋਇਆ ਅਤੇ ਸਿੰਘਾਂ ਨੂੰ ਪਿਛੇ ਹੱਟਣਾ ਪਿਆ। ਥੋੜੇ ਸਮੇਂ ਬਾਅਦ ਹੀ ਕੱਤਕ ਸੰਮਤ 1767 ਨੂੰ ਅਮੀਨਗੜ੍ਹ ਦੇ ਜੰਗਲਾਂ ਵਿੱਚ ਸਿੰਘਾਂ ਅਤੇ ਸ਼ਾਹੀ ਫ਼ੌਜਾਂ ਦੀ ਜ਼ਬਰਦਸਤ ਟੱਕਰ ਹੋ ਗਈ। ਮਹੱਬਤ ਖਾਂ ਨੇ ਹੱਲਾ ਬੋਲਿਆ ਪਰ ਸਿੰਘਾਂ ਨੇ ਉਸ ਨੂੰ ਭਾਂਜ ਦੇ ਦਿੱਤੀ। ਉਸ ਨੂੰ ਭੱਜਦਿਆਂ ਦੇਖ ਫਿਰੋਜ਼ ਖਾਂ ਬਹੁਤ ਗੁੱਸੇ ਵਿੱਚ ਆਇਆ ਅਤੇ ਸ਼ਾਹੀ ਫ਼ੌਜ ਨਾਲ ਸਿੱਖ ਫ਼ੌਜਾਂ ’ਤੇ ਟੁੱਟ ਪਿਆ। ਪ੍ਰਸਿੱਧ ਇਤਿਹਾਸਕਾਰ ਪ੍ਰਿੰ. ਸਤਿਬੀਰ ਸਿੰਘ ਅਨੁਸਾਰ ਇਸ ਲੜਾਈ ਵਿੱਚ 300 ਸਿੰਘ ਸ਼ਹੀਦ ਹੋ ਗਏ ਅਤੇ ਜੋ ਬਚੇ ਉਹ ਸਰਹਿੰਦ ਅਤੇ ਲੋਹਗੜ੍ਹ ਵੱਲ ਚਲੇ ਗਏ। ਇੱਥੇ ਫਿਰੋਜ਼ ਖਾਂ ਨੇ ਫੱਟੜ ਅਤੇ ਬੇਵਸ ਸਿੰਘਾਂ ਨੂੰ ਚੁਣ ਚੁਣ ਕੇ ਮਾਰਿਆ ਅਤੇ ਉਨ੍ਹਾਂ ਦੇ ਸੀਸ ਰੁੱਖਾਂ ਨਾਲ ਟੰਗ ਦਿੱਤੇ। ਸਿੰਘਾਂ ਦੀਆਂ ਲੋਥਾਂ ਅਤੇ ਕੱਟੇ ਸਿਰਾਂ ਦੇ ਗੱਡੇ ਲੱਦ ਕੇ ਬਾਦਸ਼ਾਹ ਕੋਲ ਦਿੱਲੀ ਭੇਜ ਦਿੱਤੇ। ਮੁਗਲਾਂ ਵੱਲੋਂ ਇਹ ਲੜਾਈ ਜਿੱਤਣ ਕਰਕੇ ਕਰਨਾਲ ਦਾ ਸਾਰਾ ਇਲਾਕਾ ਫਿਰ ਮੁਗਲਾਂ ਦੇ ਅਧੀਨ ਆ ਗਿਆ।
  ਇਸ ਲੜਾਈ ਤੋਂ ਬਾਅਦ ਬਹਾਦਰ ਸ਼ਾਹ ਤਕਰੀਬਨ ਸੱਠ ਹਜ਼ਾਰ ਫ਼ੌਜ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਕਿਲ੍ਹੇ ਲੋਹਗੜ੍ਹ ਵੱਲ ਚੱਲ ਪਿਆ ਕਿਉਂਕਿ ਸਰਹਿੰਦ, ਥਾਨੇਸਰ ਅਤੇ ਅਮੀਨਗੜ੍ਹ ਤੋਂ ਕਾਫੀ ਸਿੰਘ ਇਸ ਕਿਲ੍ਹੇ ਵਿੱਚ ਇਕੱਠੇ ਹੋ ਗਏ ਸਨ। ਬਹਾਦਰ ਸ਼ਾਹ ਨੇ ਵੱਡੀ ਫ਼ੌਜ ਨਾਲ 4 ਦਸੰਬਰ 1710 ਨੂੰ ਲੋਹਗੜ੍ਹ ਨੇੜੇ ਪੁੱਜ ਕੇ ਸਢੌਰੇ ਕੋਲ ਆਪਣੇ ਕੈਂਪ ਸਥਾਪਤ ਕਰ ਲਏ ਪਰ ਅਗਲੇ ਹੀ ਦਿਨ ਸਿੱਖ ਫ਼ੌਜਾਂ ਨੇ ਤੀਰਾਂ ਅਤੇ ਬੰਦੂਕਾਂ ਦੀਆਂ ਗੋਲੀਆਂ ਨਾਲ ਸ਼ਾਹੀ ਫ਼ੌਜ ’ਤੇ ਹਮਲਾ ਕਰ ਦਿੱਤਾ। ਇਸ ਲੜਾਈ ਬਾਰੇ ਪ੍ਰਸਿੱਧ ਮੁਸਲਮਾਨ ਇਤਿਹਾਸਕਾਰ ਖਾਫ਼ੀਖ਼ਾਨ ਬਿਆਨ ਕਰਦਾ ਹੈ, ‘‘ਜਿਹੜੀ ਲੜਾਈ ਇਸ ਮਗਰੋ ਹੋਈ ਮੈਂ ਉਸਦਾ ਬਿਆਨ ਨਹੀਂ ਕਰ ਸਕਦਾ। ਫ਼ਕੀਰਾਂ ਜਿਹੇ ਕੱਪੜਿਆਂ ਵਾਲੇ ਸਿੱਖਾਂ ਨੇ ਸ਼ਾਹੀ ਫ਼ੌਜ ਦੀਆਂ ਭੰਬੀਰੀਆਂ ਭੁਆ ਦਿੱਤੀਆਂ। ਸ਼ਾਹੀ ਫ਼ੌਜ ਦੇ ਇੰਨੇ ਆਦਮੀ ਮਾਰੇ ਗਏ ਅਤੇ ਫੱਟੜ ਹੋ ਕੇ ਡਿੱਗ ਪਏ ਕਿ ਇਹ ਜਾਪਦਾ ਸੀ ਕਿ ਸ਼ਾਹੀ ਫ਼ੌਜ ਹਾਰ ਜਾਵੇਗੀ।’’ ਪਰ ਮੌਕੇ ’ਤੇ ਹੋਰ ਸ਼ਾਹੀ ਮਦਦ ਮਿਲਣ ਨਾਲ ਉਹ ਟਿਕ ਗਈ। ਸਾਰੇ ਦਿਨ ਦੀ ਜ਼ਬਰਦਸਤ ਲੜਾਈ ਪਿੱਛੋਂ ਸੂਰਜ ਛਿਪਦੇ ਸਾਰ ਸਿੰਘ ਲੋਹਗੜ੍ਹ ਦੇ ਕਿਲ੍ਹੇ ਵੱਲ ਮੁੜ ਗਏ।
  ਹੁਣ ਸ਼ਾਹੀ ਫ਼ੌਜਾਂ ਨੇ ਕੁੱਝ ਹਿੰਦੂ ਰਾਜਪੂਤ ਰਾਜਿਆਂ ਨਾਲ ਮਿਲ ਕੇ ਲੋਹਗੜ੍ਹ ਦੇ ਕਿਲ੍ਹੇ ਨੂੰ ਘੇਰ ਲਿਆ। ਕਿਲ੍ਹੇ ਦੀ ਘੇਰਾਬੰਦੀ ਮਜ਼ਬੂਤ ਹੋਣ ਦੇ ਬਾਵਜੂਦ ਬਾਦਸ਼ਾਹ ਨੂੰ ਕਿਲ੍ਹੇ ’ਤੇ ਹਮਲਾ ਕਰਨ ਦਾ ਹੌਸਲਾ ਨਹੀਂ ਸੀ ਪੈ ਰਿਹਾ। ਇਸ ਲਈ ਉਸ ਨੇ ਰਸਦ-ਪਾਣੀ ਅੰਦਰ ਜਾਣਾ ਬੰਦ ਕਰ ਦਿੱਤਾ। ਸਿੰਘਾਂ ਨੂੰ ਰਸਦ ਮੁੱਕਣ ਕਾਰਨ ਸਿੰਘਾਂ ਨੇ ਹੱਲਾ ਕਰ ਕੇ ਮੁਗਲ ਫ਼ੌਜਾਂ ਨੂੰ ਚੀਰ ਕੇ ਨਿਕਲਣ ਦਾ ਫ਼ੈਸਲਾ ਕੀਤਾ। ਹੁਣ ਇਹ ਵੀ ਫੈਸਲਾ ਕੀਤਾ ਗਿਆ ਕਿ ਭਾਈ ਗੁਲਾਬ ਸਿੰਘ ਬਾਬਾ ਜੀ ਦੀ ਪੁਸ਼ਾਕ ਪਾ ਕੇ ਕੁੱਝ ਸਿੰਘਾਂ ਨਾਲ ਕਿਲ੍ਹੇ ਅੰਦਰ ਰਹਿਣਗੇ ਅਤੇ ਬਾਬਾ ਜੀ ਬਾਕੀ ਸਿੰਘਾਂ ਨਾਲ ਰਾਤ ਨੂੰ ਹੀ ਨਿਕਲ ਜਾਣਗੇ। ਉਧਰ ਮੁਗਲ ਸੈਨਾਪਤੀ ਮੁਨੀਮ ਖ਼ਾਨ ਨੇ ਕਿਲ੍ਹੇ ਦਾ ਜਾਇਜ਼ਾ ਲੈ ਕੇ ਫੈਸਲਾ ਕੀਤਾ ਕਿ ਰਾਤ ਤੋਂ ਬਾਅਦ ਦੂਜੀ ਸਵੇਰ ਉਹ ਵੱਡਾ ਹਮਲਾ ਕਰ ਕੇ ਬੰਦਾ ਸਿੰਘ ਬਹਾਦਰ ਨੂੰ ਜਿਉਂਦਾ ਹੀ ਫੜ ਲਵੇਗਾ ਪਰ ਸਿੰਘਾਂ ਦੇ ਫੈਸਲੇ ਅਨੁਸਾਰ ਬਾਬਾ ਜੀ ਕਈ ਸਿੰਘਾਂ ਨਾਲ 10 ਦਸੰਬਰ 1710 ਦੀ ਰਾਤ ਨੂੰ ਵੈਰੀ ਦਲਾਂ ਨੂੰ ਕੱਟਦੇ-ਵੱਡਦੇ ਕਿਲ੍ਹੇ ’ਚੋਂ ਨਿਕਲ ਕੇ ਨਾਹਨ ਦੀ ਰਿਆਸਤ ਵਿੱਚ ਚਲੇ ਗਏ।
  ਦੂਜੀ ਸਵੇਰ 11 ਦਸੰਬਰ 1710ਈ: ਨੂੰ ਮੁਗਲਾਂ ਨੇ ਕਿਲ੍ਹੇ ’ਤੇ ਹਮਲਾ ਕੀਤਾ ਅਤੇ ਮੁਨੀਮ ਖ਼ਾਨ ਲੋਹਗੜ੍ਹ ’ਤੇ ਕਬਜ਼ਾ ਕਰਨ ਵਿਚ ਸਫ਼ਲ ਹੋ ਗਿਆ ਪਰ ਉਸ ਦੇ ਹੱਥ ਭਾਰੀ ਨਿਰਾਸ਼ਤਾ ਲੱਗੀ ਕਿਉਂਕਿ ਬਾਬਾ ਜੀ ਤਾਂ ਰਾਤ ਨੂੰ ਹੀ ਨਿਕਲ ਗਏ ਸਨ। ਸ਼ਾਹੀ ਫ਼ੌਜਾਂ ਨੇ ਅੰਦਰ ਬਾਕੀ ਬਚੇ ਗੁਲਾਬ ਸਿੰਘ ਅਤੇ 10-12 ਸਿੰਘਾਂ ਨੂੰ ਫੜ ਲਿਆ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਭਾਈ ਗੁਲਾਬ ਸਿੰਘ ਨਵਾਂ ਸਜਿਆ ਸਿੰਘ ਸੀ ਪਰ ਸ਼ਾਹੀ ਫ਼ੌਜਾਂ ਵਿੱਚ ਇਸ ਗੱਲ ਦੀ ਨਮੋਸ਼ੀ ਛਾ ਗਈ ਕਿ ‘ਬਾਜ਼ ਉਡ ਗਿਆ ਹੈ’ ਜਦੋਂ ਬਾਦਸ਼ਾਹ ਨੂੰ ਬਾਬਾ ਜੀ ਦੇ ਨਿਕਲਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਸ਼ਾਹੀ ਫ਼ੌਜ ਦੇ ਇੱਕ ਜਰਨੈਲ ਹਮੀਦ ਖ਼ਾਨ ਨੂੰ ਹੁਕਮ ਦਿੱਤਾ ਕਿ ਪਹਾੜਾਂ ਵਿੱਚ ਬਾਬਾ ਜੀ ਦਾ ਪਿੱਛਾ ਕਰ ਕੇ, ਫੜ ਲਿਆਂਦਾ ਜਾਵੇ ਅਤੇ ਜੇ ਬੰਦਾ ਸਿੰਘ ਬਹਾਦਰ ਹੱਥ ਨਾ ਆਇਆ ਤਾਂ ਨਾਹਨ ਦੇ ਰਾਜੇ ਨੂੰ ਬੰਦੀ ਬਣਾ ਕੇ ਲਿਆਂਦਾ ਜਾਵੇ। ਬਾਬਾ ਜੀ ਤਾਂ ਪਹਾੜਾਂ ਵਿੱਚ ਦੂਰ ਨਿਕਲ ਗਏ ਸਨ। ਇਸ ਕਰਕੇ ਨਾਹਨ ਦੇ ਰਾਜਾ ਭੂਪ ਪ੍ਰਕਾਸ਼ ਨੂੰ ਤਸੀਹੇ ਦਿੱਤੇ ਗਏ। ਫਿਰ ਲਾਲ ਕਿਲ੍ਹੇ ਵਿੱਚ ਕੈਦ ਵਿੱਚ ਰੱਖਣ ਮਗਰੋਂ ਸ਼ਹੀਦ ਕਰ ਦਿੱਤਾ।
  ਇਸ ਤਰ੍ਹਾਂ ਦੇ ਪ੍ਰਬੰਧ ਕਰਕੇ ਬਹਾਦਰ ਸ਼ਾਹ ਆਪ ਸਰਦਪੁਰ, ਰਸੂਲਪੁਰ, ਭੜੋਲੀ, ਹੁਸ਼ਿਆਰਪੁਰ, ਕਾਹਨੂੰਵਾਨ, ਕਲਾਨੌਰ ਅਤੇ ਪੰਜ ਗਰਾਈਂ ਤੋਂ ਹੁੰਦਾ ਹੋਇਆ 11 ਅਗਸਤ 1711 ਨੂੰ ਲਾਹੌਰ ਪਹੁੰਚ ਗਿਆ। ਭਾਵੇਂ ਇਸ ਲੋਹਗੜ੍ਹ ਦੀ ਲੜਾਈ ਵਿੱਚ ਸਿੱਖਾਂ ਦਾ ਵੀ ਬਹੁਤ ਨੁਕਸਾਨ ਹੋਇਆ ਅਤੇ ਉਨ੍ਹਾਂ ਦੇ ਸਾਰੇ ਜਿੱਤੇ ਹੋਏ ਇਲਾਕੇ ਮੁਗਲਾਂ ਨੇ ਮੁੜ ਆਪਣੇ ਕਬਜ਼ੇ ਵਿੱਚ ਲੈ ਲਏ ਸਨ ਪਰ ਇਸ ਲੜਾਈ ਵਿੱਚ ਮੁਗਲਾਂ ਦੇ ਕਈ ਵੱਡੇ ਜਰਨੈਲ ਅਤੇ ਸੁੱਚਾ ਨੰਦ ਦਾ ਪੁੱਤਰ ਮਾਰੇ ਗਏ ਸਨ। ਉਧਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਮੁਗਲਾਂ ਦੇ ਹੱਥ ਨਾ ਲੱਗੇ ਤਾਂ ਮੁਨੀਮ ਖ਼ਾਨ ਬਾਦਸ਼ਾਹ ਦੇ ਗੁੱਸੇ ਤੋਂ ਬਚਣ ਲਈ ਗੁਲਾਬ ਸਿੰਘ ਨੂੰ ਹੀ ਨਾਲ ਲੈ ਗਿਆ ਪਰ ਫਿਰ ਵੀ ਉਸ ਨੂੰ ਬਾਦਸ਼ਾਹ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਮੁਨੀਮ ਖ਼ਾਨ ਦੀ ਨਾ-ਕਾਮਯਾਬੀ ਲਈ ਬਾਦਸ਼ਾਹ ਨੇ ਉਸ ਨੂੰ ਬੁਰਾ-ਭਲਾ ਬੋਲਿਆ ਅਤੇ ਮੁਨੀਮ ਖ਼ਾਨ ਦੀ ਛੇਤੀ ਹੀ ਮੌਤ ਹੋ ਗਈ।
  ਇਸ ਲੜਾਈ ਨਾਲ ਸਿੱਖਾਂ ਦੇ ਮਨੋਬਲ ਨੂੰ ਵੀ ਕੁੱਝ ਸੱਟ ਲੱਗਣ ਕਾਰਨ ਖਿੰਡ-ਪੁੰਡ ਗਏ। ਨਹੀਂ ਤਾਂ ਇਸ ਤੋਂ ਪਹਿਲਾਂ ਤਾਂ ਉਨ੍ਹਾਂ ਦੀ ਉਹ ਚੜ੍ਹਤ ਸੀ ਕਿ ਹਿੰਦੋਸਤਾਨ ਦਾ ਸਾਰਾ ਉੱਤਰੀ ਖੇਤਰ ਉਨ੍ਹਾਂ ਦੀ ਬਹਾਦਰੀ ਤੋਂ ਭੈ-ਭੀਤ ਹੋ ਗਿਆ ਸੀ। ਰਾਜਧਾਨੀ ਦਿੱਲੀ ਵਿੱਚ ਕੋਈ ਵੀ ਮੁਗਲ ਜਰਨੈਲ ਖਾਲਸਾ ਫ਼ੌਜਾਂ ਵਿਰੁੱਧ ਲੜਨ ਲਈ ਪੰਜਾਬ ਵੱਲ ਮੂੰਹ ਕਰਨ ਦਾ ਹੌਂਸਲਾ ਨਹੀਂ ਸੀ ਕਰਦਾ। ਇੱਕ ਪ੍ਰਸਿੱਧ ਅੰਗਰੇਜ਼ ਇਤਿਹਾਸਕਾਰ ਮੈਲਕਮ ਲਿਖਦਾ ਹੈ ਕਿ ਜੇ ਬਹਾਦਰ ਸ਼ਾਹ ਵੇਲੇ ਸਿਰ ਦੱਖਣੋਂ ਨਾ ਮੁੜਦਾ ਤਾਂ ਇਹ ਸੰਭਵ ਸੀ ਕਿ ਸਾਰਾ ਹੀ ਹਿੰਦੋਸਤਾਨ ਸਿੱਖ ਫ਼ੌਜਾਂ ਦੇ ਕਬਜ਼ੇ ਵਿੱਚ ਆ ਜਾਂਦਾ। ਜੇ ਅਜਿਹਾ ਹੁੰਦਾ ਤਾਂ ਹਿੰਦੋਸਤਾਨ ਦਾ ਇਤਿਹਾਸ ਕੁੱਝ ਹੋਰ ਹੀ ਲਿਖਿਆ ਜਾਂਦਾ।
  ਸੰਪਰਕ: 98764-52223

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com