ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਕਿਵੇਂ ਹੋਈ

  ਪ੍ਰੋ. ਹਰਦੀਪ ਸਿੰਘ ਟਿੱਬਾ
  ਵਿਦਿਆਰਥੀ ਗੁਰਮਤਿ ਕਾਲਜ ਪਟਿਆਲਾ 9779810396
  ਗੁਰੂ ਅਰਜਨ ਸਾਹਿਬ 1581 ਈਸਵੀ ਵਿਚ ਗੁਰ ਗੱਦੀ 'ਤੇ ਬੈਠੇ ਸਨ, ਜਿਸ ਵੇਲੇ ਕਿ ਸਮਰਾਟ ਅਕਬਰ ਭਾਰਤ ਵਿਚ ਰਾਜ ਕਰਦਾ ਸੀ। ਪਰ ਸਮਰਾਟ ਅਕਬਰ ਦੀ ਮੌਤ ਤੋਂ ਪਿਛੋਂ ਉਸ ਦਾ ਪੁੱਤਰ ਖੁਰਮ 'ਜਹਾਂਗੀਰ' ਦੇ ਨਾਂ ਨਾਲ1604 ਈ. ਵਿਚ ਦਿੱਲੀ ਦੇ ਤਖਤ 'ਤੇ ਬੈਠਾ ਜੋ ਆਪਣੇ ਪਿਤਾ ਵਾਂਗ ਦੂਰ-ਦ੍ਰਿਸ਼ਟੀ ਤੇ ਸੁਤੰਤਰ ਵਿਚਾਰਾਂ ਵਾਲਾ ਨਹੀਂ ਸੀ। ਉਸ ਨੂੰ ਸ਼ੇਖ ਅਹਿਮਦ ਸਰਹੰਦੀ ਦੀ ਅਗਵਾਈ ਵਿਚ ਮੁਤੱਸਬੀ ਮੌਲਾਣਿਆਂ ਨੇ ਜਹਾਂਗੀਰ ਕੋਲ ਗੁਰੂ ਅਰਜਨ ਸਾਹਿਬ ਦੇ ਖਿਲਾਫ ਝੂਠੀਆਂ ਸ਼ਿਕਾਇਤਾਂ ਕੀਤੀਆਂ। ਗੁਰੂ ਅਰਜਨ ਸਾਹਿਬ ਦੇ ਵਿਰੋਧੀਆਂ ਵਿਚ ਚੰਦੂ ਲਾਲ ਦੀਵਾਨ, ਗੁਰੂ ਜੀ ਦਾ ਵੱਡਾ ਭਰਾ ਪ੍ਰਿਥੀਚੰਦ ਸ਼ਾਮਿਲ ਸੀ, ਜਿਸ ਨੇ ਗੁਰੂ ਜੀ ਵਿਰੁੱਧ ਜਹਾਂਗੀਰ ਦੇ ਕੰਨ ਭਰੇ। ਇਹੀ ਕਾਰਨ ਸਨ ਜਿਨ੍ਹਾਂ ਸਦਕਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ।


  ਨਕਸ਼ਬੰਦੀ ਸੂਫੀ ਲਹਿਰ ਦਾ ਮੁਤੱਸਬੀ ਮੁਸਲਮਾਨ ਸ਼ੇਖ ਅਹਿਮਦ ਸਰਹੰਦੀ (1561-1624) ਮੁਗਲ ਬਾਦਸ਼ਾਹ ਜਹਾਂਗੀਰ ਦੇ ਇੰਨੇ ਨੇੜੇ ਸੀ ਕਿ ਇਸ ਨੇ ਗੁਰੂ ਅਰਜਨ ਦੇਵ ਜੀ ਵਿਰੁੱਧ ਗਲਤ ਅਫਵਾਹਾਂ ਪੈਦਾ ਕਰਕੇ ਮਤੱਸਬੀਪੁਣੇ ਦਾ ਸਬੂਤ ਦਿੱਤਾ, ਜੋ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਕਾਰਨ ਬਣਿਆ। ਇਤਿਹਾਸਕਾਰ ਖੁਸ਼ਵੰਤ ਸਿੰਘ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕਾਰਨ ਸ਼ੇਖ ਅਹਿਮਦ ਸਰਹਿੰਦੀ ਨੂੰ ਮੰਨਦਾ ਹੈ। ਉਸ ਅਨੁਸਾਰ 'ਸ਼ੇਖ ਅਹਿਮਦ ਸਰਹਿੰਦੀ (1546-1624 ਈਸਵੀ ਜੋ ਮਜਦਦ ਅਲਫ ਸਾਨੀ ਦੇ ਨਾਮ ਨਾਲ ਪ੍ਰਸਿੱਧ ਸੀ) ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੇ ਪਿਛੋਂ ਇਸਲਾਮ ਦਾ ਦੂਸਰਾ ਪੈਗੰਬਰ ਅਖਵਾਉਂਦਾ ਸੀ। ਉਸ ਨੇ ਜਹਾਂਗੀਰ ਬਾਦਸ਼ਾਹ ਨੂੰ ਗੁਰੂ ਜੀ ਦੇ ਵਿਰੁੱਧ ਸਖਤ ਸ਼ਬਦਾਂ ਵਿਚ ਖਤ ਲਿਖਿਆ ।
  (ਹਿਸਟਰੀ ਆਫ ਦੀ ਪੰਜਾਬ, ਭਾਗ 1, ਪੰਨਾ 95)
  ਇਸ ਵਿਚ ਜਹਾਂਗੀਰ ਦੀ ਕੀ ਭੂਮਿਕਾ ਸੀ, ਉਸ ਦਾ ਸਬੂਤ ਉਸ ਦੀ ਲਿਖੀ ਰਚਨਾ 'ਤੁਜਕਿ ਜਹਾਂਗੀਰੀ' ਵਿਚੋਂ ਮਿਲ ਜਾਂਦਾ ਹੈ। ਸ਼ੇਖ ਅਹਿਮਦ ਸਰਹੰਦੀ ਤੇ ਸ਼ੇਖ ਫਰੀਦ ਬੁਖਾਰੀ ਤੇ ਉਸ ਦੇ ਸਾਥੀਆਂ ਨੇ ਇਕ ਸਾਜ਼ਿਸ਼ ਰਚੀ ਅਤੇ 23 ਮਈ 1606 ਦੇ ਨੇੜੇ ਤੇੜੇ ਜਹਾਂਗੀਰ ਤੱਕ ਇਕ ਫਰਜ਼ੀ ਸ਼ਿਕਾਇਤ ਗੁਰੂ ਅਰਜਨ ਪਾਤਸ਼ਾਹ ਬਾਰੇ ਪੁਚਾਈ ਗਈ, ਜਿਸ ਵਿਚ ਇਹ ਕਿਹਾ ਗਿਆ ਕਿ ਗੋਇੰਦਵਾਲ ਵਿਖੇ ਭੱਜੇ ਆਉਂਦੇ ਬਾਗੀ ਖੁਸਰੋ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਸਰਾ ਅਤੇ ਮਦਦ ਦਿੱਤੀ ਸੀ ਤਾਂ ਕਿ ਉਹ ਜਹਾਂਗੀਰ ਦਾ ਟਾਕਰਾ ਕਰ ਸਕੇ। ਉਸ ਨੂੰ ਤਖ਼ਤ ਹਾਸਲ ਕਰਨ ਲਈ ਅਸ਼ੀਰਵਾਦ ਵੀ ਦਿੱਤੀ ਅਤੇ ਉਸ ਦੇ ਮੱਥੇ 'ਤੇ ਕੇਸਰ ਦਾ ਤਿਲਕ ਲਗਾਇਆ, ਆਦਿਕ।
  ਜਹਾਂਗੀਰ ਨੇ ਇਸ ਸੰਬੰਧ ਵਿਚ ਤੁਜ਼ਕਿ-ਜਹਾਂਗੀਰੀ ਵਿਚ ਕੁਝ ਇਸ ਤਰ੍ਹਾਂ ਲਿਖਿਆ ਹੈ-''ਗੋਇੰਦਵਾਲ ਵਿਚ, ਜੋ ਬਿਆਸ ਨਦੀ ਦੇ ਕਿਨਾਰੇ 'ਤੇ ਹੈ, ਪੀਰ ਬਜ਼ੁਰਗਾਂ ਦੇ ਭੇਸ ਵਿਚ ਗੁਰੂ ਅਰਜਨ ਨਾਮ ਦਾ ਇਕ ਹਿੰਦੂ ਰਹਿੰਦਾ ਸੀ। ਉਸ ਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਸਗੋਂ ਬਹੁਤ ਸਾਰੇ ਬੇਸਮਝ ਮੁਸਲਮਾਨਾਂ ਨੂੰ ਭੀ ਆਪਣੀ ਰਹਿਤ ਬਹਿਤ ਦਾ ਸ਼ਰਧਾਲੂ ਬਣਾ ਕੇ ਆਪਣਾ ਵਲੀ ਤੇ ਪੀਰ ਹੋਣ ਦਾ ਢੋਲ ਬਹੁਤ ਉੱਚਾ ਵਜਾਇਆ ਹੋਇਆ ਸੀ। ਲੋਕ ਉਸ ਨੂੰ ਗੁਰੂ ਕਹਿੰਦੇ ਸਨ। ਸਾਰਿਆਂ ਪਾਸਿਆਂ ਤੋਂ ਫਰੇਬੀ ਤੇ ਠੱਗੀ-ਪਸੰਦ ਲੋਕ ਉਸ ਕੋਲ ਆ ਕੇ ਉਸ ਉੱਤੇ ਪੂਰਾ ਏਤਬਾਰ ਅਤੇ ਸ਼ਰਧਾ ਦਾ ਇਜ਼ਹਾਰ ਕਰਦੇ ਸਨ। ਤਿੰਨ ਚਾਰ ਪੀੜ੍ਹੀਆਂ ਤੋਂ ਉਨ੍ਹਾਂ ਦੀ ਇਹ ਦੁਕਾਨ ਗਰਮ ਸੀ। ਕਿਤਨੇ ਸਮੇਂ ਤੋਂ ਮੇਰੇ ਮਨ ਵਿਚ ਇਹ ਖਿਆਲ ਆਉਂਦਾ ਸੀ ਕਿ ਝੂਠ ਦੀ ਇਸ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਉਸ ਗੁਰੂ ਨੂੰ ਮੁਸਲਮਾਨੀ ਮੱਤ ਵਿਚ ਲੈ ਆਉਣਾ ਚਾਹੀਦਾ ਹੈ। ਇਨ੍ਹਾਂ ਦਿਨਾਂ ਵਿਚ ਹੀ ਖੁਸਰੋ ਨੇ ਇਹ ਦਰਿਆ ਪਾਰ ਕੀਤਾ। ਇਸ ਜਾਹਿਲ ਖੁਸਰੋ ਨੇ ਇਰਾਦਾ ਕੀਤਾ ਕਿ ਉਹ ਇਸ ਦੇ ਨਜ਼ਦੀਕ ਹੋਏ। ਉਸ ਨੇ ਗੁਰੂ ਦੇ ਰਹਿਣ ਦੇ ਡੇਰੇ'ਤੇ ਆਪਣਾ ਪੜਾਅ ਕੀਤਾ। ਇਹ ਉਸ ਨੂੰ ਮਿਲਿਆ ਤੇ ਕਈ ਮਿਥੀਆਂ ਹੋਈਆਂ ਗੱਲਾਂ ਉਸ ਨੂੰ ਸੁਣਾਈਆਂ ਅਤੇ ਕੇਸਰ ਨਾਲ ਇਕ ਉਂਗਲੀ ਉਸ ਦੇ ਮੱਥੇ 'ਤੇ ਲਗਾਈ, ਜਿਸ ਨੂੰ ਹਿੰਦੂ ਤਿਲਕ ਕਹਿੰਦੇ ਹਨ ਅਤੇ ਚੰਗਾ ਸ਼ਗਨ ਕਰਕੇ ਸਮਝਦੇ ਹਨ। ਜਦ ਇਹ ਗੱਲ ਮੇਰੇ ਕੰਨਾਂ ਵਿਚ ਪਈ, ਤਦ ਮੈਂ ਅੱਗੇ ਹੀ ਇਨ੍ਹਾਂ ਦੇ ਝੂਠ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਵੇ ਅਤੇ ਉਸ ਦੇ ਘਰ ਘਾਟ ਤੇ ਬੱਚਿਆਂ ਨੂੰ ਮੁਰਤਜ਼ਾ ਖਾਨ ਦੇ ਹਵਾਲੇ ਕੀਤਾ ਜਾਵੇ ਅਤੇ ਉਸ ਦਾ ਮਾਲ ਅਸਬਾਬ ਜ਼ਬਤ ਕਰਕੇ ਹੁਕਮ ਦਿੱਤਾ ਕਿ ਉਸ ਨੂੰ 'ਯਾਸਾ' ਦੇ ਸਖਤ ਕਾਨੂੰਨ ਹੇਠ ਤਸੀਹੇ ਦੇ ਦੇ ਕੇ ਕਤਲ ਕਰ ਦਿੱਤਾ ਜਾਵੇ।''
  ਯਾਸਾ ਮੰਗੋਲ ਕਾਨੂੰਨ ਅਨੁਸਾਰ 16 ਕਿਸਮਾਂ ਦੀ ਮੌਤ ਦੀ ਸਜ਼ਾ ਹੈ ਜੋ ਵਲੀਆ ਜਾਂ ਪਹੁੰਚੇ ਹੋਏ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ ਅਤੇ ਜਿਸ ਅਧੀਨ ਮ੍ਰਿਤਕ ਦਾ ਲਹੂ ਨਹੀਂ ਡੁੱਲਣ ਦਿੱਤਾ ਜਾਂਦਾ, ਕਿਉਂਕਿ ਬਾਦਸ਼ਾਹ ਨੂੰ ਮ੍ਰਿਤਕ ਦੀ ਰੂਹ ਤੋਂ ਡਰ ਹੁੰਦਾ ਸੀ
  ਕਿ ਉਹ ਮਰਨ ਪਿਛੋਂ ਉਸ ਦੀ ਹਿੱਕ ਉੱਤੇ ਸਵਾਰ ਰਹੇਗੀ। ਇਹ ਸਜ਼ਾ ਅੱਗ, ਪਾਣੀ, ਜ਼ਿੰਦਾ ਖਲ ਵਿਚ ਮੜਨਾ, ਭੋ ਵਾਂਗ ਕੁੱਟ-ਕੁੱਟ ਕੇ ਮਾਰ ਦੇਣਾ ਆਦਿ ਦੀ ਹੁੰਦੀ ਸੀ। ਇਸ ਦਫਾ ਦੇ ਅਧੀਨ ਗੁਰੂ ਅਰਜਨ ਸਾਹਿਬ ਨੂੰ ਪਹਿਲਾਂ ਅੱਗ ਦੀ ਸਜ਼ਾ ਦਿੱਤੀ ਗਈ,
  ਉਨ੍ਹਾਂ ਨੂੰ ਤੱਤੀ ਲੋਹ 'ਤੇ ਬਿਠਾਇਆ ਗਿਆ, ਉਬਲਦੇ ਪਾਣੀ ਵਿਚ ਉਬਾਲਿਆ ਗਿਆ, ਸੀਸ ਉੱਤੇ ਗਰਮ ਰੇਤ ਪਾਈ ਗਈ ਅਤੇ ਫਿਰ ਪਿਛੋਂ ਰਾਵੀ ਦਰਿਆ ਵਿਚ ਜ਼ਬਰਦਸਤੀ ਡੋਬ ਦਿੱਤਾ ਗਿਆ। ਇਸ ਸ਼ਹਾਦਤ ਦਾ ਜ਼ਿੰਮੇਵਾਰ ਜਹਾਂਗੀਰ ਆਪ ਸੀ।
  ਕਈ ਅਨਜਾਣ ਲਿਖਾਰੀ ਲਿਖਦੇ ਹਨ ਕਿ ਪੰਜ ਦਿਨਾਂ ਦੇ ਤਸੀਹੇ ਤੋਂ ਬਾਅਦ ਜਦੋਂ ਗੁਰੂ ਜੀ ਨੂੰ ਗਊ ਦੀ ਖੱਲ ਵਿਚ ਮੜ ਦੇਣ ਦੀ ਧਮਕੀ ਦਿੱਤੀ ਗਈ ਤਾਂ ਗੁਰੂ ਜੀ ਨੇ ਰਾਵੀ ਵਿਚ ਇਸ਼ਨਾਨ ਕਰਨ ਦੀ ਆਗਿਆ ਮੰਗੀ ਅਤੇ ਆਖਰੀ ਇਸ਼ਨਾਨ ਰਾਵੀ ਵਿਚ ਕੀਤਾ ਪਰ ਮੁੜ ਬਾਹਰ ਨਾ ਆਏ। ਇਹੋ ਜਿਹਾ ਮਨਘੜਤ ਇਤਿਹਾਸ ਬ੍ਰਾਹਮਣਾਂ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ। ਇਸ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਗਊ ਦੀ ਖੱਲ ਵਿਚ ਮੜ ਜਾਣ ਦੇ ਡਰ ਤੋਂ ਆਤਮ ਹੱਤਿਆ ਕਰ ਲਈ ਸੀ ਪਰ ਇਤਿਹਾਸਕ ਸੱਚ ਇਹ ਹੈ ਕਿ ਗੁਰੂ ਜੀ ਨੂੰ ਰਾਵੀ ਦੇ ਠੰਡੇ ਪਾਣੀ ਵਿਚ ਇਸ਼ਨਾਨ ਦੇ ਰੂਪ ਵਿਚ ਤਸੀਹੇ ਦੇਣ ਲਈ ਲਿਜਾਇਆ ਗਿਆ ਸੀ। ਜਿਸ ਦੇ ਨਤੀਜੇ ਵਜੋਂ ਗੁਰੂ ਜੀ ਨੇ ਆਪਣੇ ਸਵਾਸ ਤਿਆਗ ਦਿੱਤੇ ਸਨ। ਇਸ ਵਿਚਾਰ ਦੀ ਪੁਸ਼ਟੀ ਬੰਸੀਵਾਲਾ ਨਾਮਾ ਦਾ ਕਰਤਾ ਕੇਸਰ ਸਿੰਘ ਅਤੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਭਾਈ ਰਤਨ ਸਿੰਘ ਭੰਗੂ ਕਰਦੇ ਹਨ। ਛਿੱਬਰ ਦੀ ਲਿਖਦੇ ਹਨ ਕਿ ਦੇਗ ਵਿਚ ਉਬਾਲਣ ਤੋਂ ਪਿਛੋਂ ਸਤਿਗੁਰੂ ਜੀ ਦੇ ਸਰੀਰ ਨੂੰ ਰੱਸੀ ਨਾਲ ਬੰਨਕੇ ਰਾਵੀ ਦੇ ਕਿਨਾਰੇ ਗਰਮ ਰੇਤ ਵਿਚ ਲਿਆ ਸੁੱਟਿਆ
  ਗਿਆ। ਇਥੇ ਹੀ ਬੱਸ ਨਹੀਂ, ਫਿਰ ਸੰਗਸਾਰ ਕੀਤਾ ਗਿਆ ਅਤੇ ਬੱਧਾ-ਬਧਾਇਆ ਸਰੀਰ ਰਾਵੀ ਵਿਚ ਰੋੜ ਦਿੱਤਾ ਗਿਆ ਜਿਵੇਂ-
  ਸੋ ਬਧੇ ਹੀ ਦਿਤੇ ਨਦੀ ਰੁੜਾਏ।
  ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਲਿਖਦੇ ਹਨ-
  ਕੇ ਗੁਰ ਅਰਜਨ ਦਰਿਆ ਨ ਬੋੜਯੋ।
  ਜਹਾਂਗੀਰ ਦੀ ਤੰਗਦਿਲੀ ਧਾਰਮਿਕ ਕੱਟੜਤਾ ਦਾ ਸ਼ਿਕਾਰ ਗੁਰੂ ਅਰਜਨ ਸਾਹਿਬ ਜੇਠ ਸੁਦੀ ਚੌਥ ਸੰਮਤ 1663 ਅਰਥਾਤ 30 ਮਈ, 1606 ਨੂੰ ਪੰਜਵੇਂ ਦਿਨ ਅਕਹਿ ਕਸ਼ਟ ਝੱਲਦੇ ਹੋਏ ਜੋਤੀ ਜੋਤਿ ਸਮਾ ਗਏ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com