ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਮਸਾਲ ਹੈ ‘ਹਾਇਫ਼ਾ ਯੁੱਧ’

  23 ਸਤੰਬਰ 2018 ਨੂੰ 100ਵੇਂ ਵਰ੍ਹੇ ਤੇ ਵਿਸ਼ੇਸ਼

  - ਜੰਗ ਦੇ ਨਾਇਕ ਵਜੋਂ ਉੱਭਰੇ ਸਨ ਕੈਪਟਨ ਅਨੂਪ ਸਿੰਘ
  - ਨਵਜੀਵਨ ਸਿੰਘ ਧੌਲਾ, 9056160716
  ਅੱਜ ਅਸੀਂ ਉਸ ਲੜਾਈ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਵਿਚ ਸਿੱਖ ਫ਼ੌਜੀਆਂ ਨੇ ਦੁਸ਼ਮਣ ਦੇ ਮੁਕਾਬਲੇ ਵਿਚ ਰਵਾਇਤੀ ਹਥਿਆਰਾਂ ਨਾਲ ਆਪਣੀ ਬਹਾਦਰੀ ਦੇ ਜੌਹਰ ਦਿਖਾਏ। ਇਹ ਲੜਾਈ ‘ਹਾਇਫ਼ਾ ਯੁੱਧ’ ਦੇ ਨਾਮ ਨਾਲ ਪ੍ਰਸਿੱਧ ਹੈ ਜੋ ਕਿ ਪਹਿਲੇ ਵਿਸ਼ਵ ਯੁੱਧ (1914-1918) ਦਾ ਹਿੱਸਾ ਸੀ। 23 ਸਤੰਬਰ 1918 ਦੀ ਇਸ ਲੜਾਈ ਨੇ ਨਵਾਂ ਦੇਸ਼ ਇਜ਼ਰਾਇਲ ਬਣਨ ਦਾ ਰਸਤਾ ਖੋਲ੍ਹ ਦਿੱਤਾ। ਅੱਜ ਤੱਕ 61ਵੀਂ ਕੈਵਲਰੀ ਬ੍ਰਿਗੇਡ 23 ਸਤੰਬਰ ਨੂੰ ਸਥਾਪਨਾ ਦਿਵਸ ਜਾਂ ਹਾਇਫਾ ਦਿਵਸ ਮਨਾਉਂਦੀ ਹੈ। ਇਜ਼ਰਾਇਲ ਵਿਚ ਵੀ 23 ਸਤੰਬਰ ਨੂੰ ਇਕ ਵਿਸ਼ੇਸ਼ ਸਮਾਗਮ ਕਰਕੇ ਸ਼ਹੀਦ ਹੋਏ ਸਿੱਖ ਅਤੇ ਹੋਰ ਭਾਰਤੀ ਫੌਜੀਆਂ ਨੂੰ ਸ਼ਰਧਾਜ਼ਲੀ ਦਿੱਤੀ ਜਾਂਦੀ ਹੈ।


  ਹਾਇਫ਼ਾ ਸਮੁੰਦਰ ਕੰਢੇ ਵਸਿਆ ਇਜ਼ਰਾਇਲ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ। ਹਾਇਫ਼ਾ ਦੀ ਲੜਾਈ ਵਿਚ ਇਕ ਪਾਸੇ ਤੁਰਕੀ ਅਤੇ ਜਰਮਨੀ ਦੀਆਂ ਫ਼ੌਜ਼ਾਂ ਸਨ ਜਦਕਿ ਦੂਜੇ ਪਾਸੇ ਯਹੂਦੀ ਅਤੇ ਅੰਗਰੇਜ਼ਾਂ ਦੁਆਰਾ ਭੇਜੀਆਂ ਗਈਆਂ ਭਾਰਤੀ ਫ਼ੌਜਾਂ ਸਨ। 15ਵੀਂ ਇੰਮਪੀਰੀਅਲ ਸੇਵਾ ਦੀ ਬਰੀਗੇਡ ਜਿਸ ਵਿਚ ਭਾਰੀ ਮਾਤਰਾ ਵਿਚ ਸਿੱਖ ਅਤੇ ਭਾਰਤੀ ਫੌਜੀ ਸ਼ਾਮਲ ਸਨ, ਨੇ ਆਪਣੀ ਬਹਾਦਰੀ ਦੇ ਜੋਹਰ ਦਿਖਾਂਉਂਦੇ ਹੋਏ ਫਲਸਤੀਨ ਦੇ ਹਾਇਫਾ ਨਾਮੀ ਸ਼ਹਿਰ ਨੂੰ ਅਜਾਦ ਕਰਵਾਇਆ। ਉਸ ਵੇਲੇ ਭਾਰਤ ਉ¤ਤੇ ਅੰਗਰੇਜ਼ਾ ਦਾ ਕਬਜ਼ਾ ਸੀ। ਇਸ ਯੁੱਧ ਵਿਚ ਸਿੱਖ ਅਤੇ ਭਾਰਤੀ ਫੌਜੀਆਂ ਨੇ ਤੁਰਕੀ ਅਤੇ ਜਰਮਨੀ ਦੀਆਂ ਦੁਸ਼ਮਣ ਫੌਜਾਂ ਵਿਰੁੱਧ ਗਲੀਪੋਲੀ, ਸੂਏਜ਼ ਕੈਨਾਲ, ਸਿਨਾਏ ਦੇ ਨਾਲ ਨਾਲ ਫਲਸਤੀਨ, ਡਮਾਸਕਸ, ਗਾਜ਼ਾ ਅਤੇ ਜੇਰੂਸਲਮ ਵਿਚ ਕਈ ਜੋਰਦਾਰ ਲੜਾਈਆਂ ਲੜੀਆਂ। ਸਿੱਖ ਅਤੇ ਭਾਰਤੀ ਫੌਜੀਆਂ ਦੀ ਅਗਵਾਈ ਬ੍ਰਿਟਿਸ਼ ਕਮਾਂਡਰ ਐਡਮੰਡ ਐਲਨਬੀ ਨੇ ਕੀਤੀ ਸੀ। ਉਸ ਨੇ ਇਹਨਾਂ ਫੌਜੀਆਂ ਦੇ ਸਨਮਾਨ ਵਿਚ, ਜੇਰੂਸਲਮ ਦੇ ਜਾਫਾ ਗੇਟ ਵਾਲੇ ਸਥਾਨ ਉ¤ਤੇ 11 ਦਸੰਬਰ 1917 ਨੂੰ ਸਮਾਗਮ ਵਿਸ਼ੇਸ਼ ਸਮਾਗਮ ਵਿਚ ਸਲਾਮੀ ਵੀ ਪੇਸ਼ ਕੀਤੀ ਸੀ। ਅੰਗਰੇਜ਼ਾਂ ਨੇ ਸਿੱਖ ਬਟਾਲੀਅਨਾ, ਜੋਧਪੁਰ, ਹੈਦਰਾਬਾਦ, ਮੈਸੂਰ ਰਿਆਸਤ ਦੀ ਸੈਨਾ ਨੂੰ ਹਾਈਫ਼ਾ ’ਤੇ ਕਬਜ਼ਾ ਕਰਨ ਦੇ ਹੁਕਮ ਦਿੱਤੇ ਸਨ। ਇਸ ਮਗਰੋਂ ਭਾਰਤੀ ਫ਼ੌਜੀਆਂ ਨੇ ਹਾਈਫ਼ਾ ਵਿਚ ਤੁਰਕੀ ਫ਼ੌਜ ਦਾ ਡਟਵਾਂ ਮੁਕਾਬਲਾ ਕੀਤਾ ਸੀ। ਇਸ ਯੁੱਧ ਦੀ ਯਾਦ ’ਚ ਹਾਈਫ਼ਾ ਸ਼ਹਿਰ ਵਿਚ ਬਣੇ ਕਬਰਸਤਾਨ ਵਿਚ ਸਿੱਖ ਅਤੇ ਭਾਰਤੀ ਸ਼ਹੀਦਾਂ ਦੀ ਯਾਦਗਾਰ ਬਣੀ ਹੋਈ ਹੈ ਜਿਸ ਵਿਚ ਸਿੱਖ ਅਤੇ ਹਿੰਦੂ ਸਿਪਾਹਸਲਾਰਾਂ ਦੇ ਨਾਮ ਇਕ ਕੰਧ ਤੇ ਉ¤ਕਰੇ ਹੋਏ ਹਨ। ਸਿੱਖ ਸਿਪਾਹਸਲਾਰਾਂ ਦੇ ਨਾਮ ਤੋਂ ਉ¤ਪਰ ਵੱਡੇ ਅੱਖਰਾਂ ਵਿਚ ‘ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ’ ਲਿਖਿਆ ਗਿਆ ਹੈ। ਜਦ ਕਿ ਹਿੰਦੂ ਫੌਜੀਆਂ ਦੇ ਨਾਵਾਂ ਵਾਲੀ ਲਿਸਟ ਤੋਂ ਪਹਿਲਾਂ ‘ਓਂਮ ਭਗਵਤੇ ਨਮਹ’ ਲਿਖਿਆ ਗਿਆ ਹੈ।
  ਅੰਗਰੇਜ਼ਾਂ ਨੇ ਪਹਿਲਾਂ ਤਾਂ ਸਿੱਖ ਪਲਟਨਾ ਅਤੇ ਤਿੰਨ ਰਿਆਸਤਾਂ ਮੈਸੂਰ, ਜੋਧਪੁਰ ਅਤੇ ਹੈਦਰਾਬਾਦ ਦੀਆਂ ਫ਼ੌਜਾਂ ਭੇਜੀਆਂ ਸਨ। ਪਰ ਬਾਅਦ ਵਿਚ ਇਸ ਦੇ ਲਈ ਹੈਦਰਾਬਾਦ ਦੀ ਪਲਟਨ ਤੇ ਨੂੰ ਰੋਕ ਲਾ ਦਿੱਤੀ ਗਈ ਕਿਉਂਕਿ ਹੈਦਰਾਬਾਦ ਵਿਚ ਸਾਰੀ ਮੁਸਲਿਮ ਸੈਨਾ ਸੀ। ਜਿਨ੍ਹਾਂ ਦੇਸ਼ਾਂ ਵਿਰੁੱਧ ਲੜਾਈ ਚੱਲ ਰਹੀ ਸੀ ਉਹ ਵੀ ਮੁਸਲਮਾਨ ਸਨ ਇਸ ਕਰਕੇ ਕਿਸੇ ਸੰਭਾਵੀ ਸ਼ੰਕਾ ਨੂੰ ਧਿਆਨ ਵਿਚ ਰਖਦਿਆਂ ਇਸ ਪਲਟਨ ਨੂੰ ਲੜਾਈ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ।
  ਇਨ੍ਹਾਂ ਪਲਟਣਾਂ ਵਿਚ ਕੈਪਟਨ ਅਨੂਪ ਸਿੰਘ ਜੰਗ ਦੇ ਨਾਇਕ ਵਜੋਂ ਉ¤ਭਰੇ। ਕੈਪਟਨ ਅਨੂਪ ਸਿੰਘ ਦੇ ਹੋਰ ਪ੍ਰਮੁੱਖ ਸਾਥੀਆਂ ਵਿਚ ਕੈਪਟਨ ਬਹਾਦਰ ਅਮਨ ਸਿੰਘ ਯੋਧਾ, ਲੈਫਟੀਨੈਂਟ ਸੰਗਤ ਸਿੰਘ, ਦਫਾਦਾਰ ਜ਼ੋਰ ਸਿੰਘ, ਰੋਸ਼ਨ ਸਿੰਘ, ਅਮਰ ਸਿੰਘ, ਰੁਚਮਨ ਸਿੰਘ, ਸ਼੍ਰੀ ਰਾਮ ਸਿੰਘ, ਹਲਵਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਸਿੱਖ ਸਨ ਜਿਨ੍ਹਾਂ ਦੀ ਦ੍ਰਿੜ੍ਹਤਾ, ਦਲੇਰੀ ਅਤੇ ਬਹਾਦਰੀ ਨੇ ਇਸ ਲੜਾਈ ਵਿਚ ਵੱਡਾ ਯੋਗਦਾਨ ਪਾਇਆ। ਇਸ ਲੜਾਈ ਸਾਹਮਣੇ 80000 ਤੋਂ 90000 ਤੁਰਕ ਫ਼ੌਜੀ ਸਨ। ਜਿਨ੍ਹਾਂ ਵਿਚ 60000 ਤੋਂ 70 000 ਹਜ਼ਾਰ ਫ਼ੌਜੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
  ਇਜ਼ਰਾਇਲ ਵਿਚ ਸਿੱਖ ਫ਼ੌਜੀਆਂ ਦੀਆਂ ਬਹਾਦਰੀ ਕਥਾਵਾਂ ਸਕੂਲੀ ਸਿਲੇਬਸ ਵਿਚ ਵੀ ਪੜ੍ਹਾਈਆਂ ਜਾਂਦੀਆਂ ਹਨ। ਇਸ ਲੜਾਈ ਵਿਚ ਸਿੱਖ ਫ਼ੌਜਾਂ ਕੋਲ ਹਥਿਆਰ ਦੇ ਰੂਪ ਵਿਚ ਬਰਛੇ, ਤਲਵਾਰਾਂ ਸਨ ਜਦਕਿ ਤੁਰਕੀ ਅਤੇ ਜਰਮਨੀ ਕੋਲ ਬੰਦੂਕਾਂ, ਮਸ਼ੀਨਗੰਨਾਂ ਅਤੇ ਬਾਰੂਦ ਸੀ। ਭਾਰਤੀ ਫ਼ੌਜ ਵਿਚ ਜ਼ਿਆਦਾਤਰ ਪੈਦਲ ਫ਼ੌਜ ਜਾਂ ਘੋੜਸਵਾਰ ਸਨ। ਇਕ ਦਸਤਾਵੇਜ਼ ਅਨੁਸਾਰ ਸਿੱਖ ਬਟਾਲੀਅਨ ਨੇ ਰਾਤ ਨੂੰ ਚੰਨ ਦੀ ਚਾਨਣੀ ਵਿਚ ਹੀ ਆਪਣੀ ਲੜਾਈ ਜਾਰੀ ਰੱਖੀ ਅਤੇ ਦੁਸ਼ਮਣ ਉ¤ਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ, ਜਿਸ ਵਿਚ ਸਿੱਖ ਫ਼ੌਜੀਆਂ ਨੇ 200 ਤੋਂ ਵੱਧ ਤੁਰਕ ਫੜ ਲਏ ਜਾਂ ਮਾਰ ਦਿੱਤੇ। ਕੈਪਟਨ ਅਨੂਪ ਸਿੰਘ ਅਤੇ ਲੈਫਟੀਨੈਂਟ ਸੰਗਤ ਸਿੰਘ ਦੀ ਬਹਾਦਰੀ ਲਈ ਉਨ੍ਹਾਂ ਨੂੰ ‘ਮਿਲਟਰੀ ਕਰੋਸ’ ਨਾਲ ਸਨਮਾਨਿਤ ਕੀਤਾ ਗਿਆ। ਉਹ ਹਾਇਫ਼ਾ ਦੇ ਨਾਇਕ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਆਮ ਹਥਿਆਰਾਂ ਨਾਲ ਮਸ਼ੀਨਗੰਨਾਂ ਨਾਲ ਲੈਸ ਦੁਸ਼ਮਣਾਂ ਤੇ ਹਮਲਾ ਕਰਦੇ ਸਨ ਅਤੇ ਉਨ੍ਹਾਂ ਦੇ ਹਥਿਆਰ ਖੋਹ ਲੈਂਦੇ ਸਨ। ਉਨ੍ਹਾਂ ਨੇ ਦੁਸ਼ਮਣ ਰੈਜੀਮੈਂਟ ਦੇ ਆਗੂ ਅਫ਼ਸਰ ਸਮੇਤ ਬਹੁਤ ਹੋਰ ਫ਼ੌਜੀਆਂ ਨੂੰ ਜਿਉਂਦੇ ਗ੍ਰਿਫ਼ਤਾਰ ਕੀਤਾ ਸੀ। ਕੈਪਟਨ ਅਨੂਪ ਸਿੰਘ ਨੇ ਇਕ ਆਗੂ ਦੇ ਰੂਪ ਵਿਚ ਆਪਣੀ ਸੂਝਬੂਝ ਨਾਲ ਦੁਸ਼ਮਣ ਦੀ ਪੁਜ਼ੀਸ਼ਨ ਤੇ ਕਬਜ਼ਾ ਕਰ ਲਿਆ ਸੀ ਅਤੇ ਉਨ੍ਹਾਂ ਕੋਲੋਂ 3 ਗੰਨਾਂ, 4 ਮਸ਼ੀਨਗੰਨਾਂ ਸਮੇਤ ਉਨ੍ਹਾਂ ਦੇ ਕਈ ਲੜਾਕੇ ਗ੍ਰਿਫ਼ਤਾਰ ਕਰ ਲਏ। ਫਿਰ ਉਸ ਨੇ ਆਪਣੀ ਫ਼ੌਜ ਦੀ ਅਗਵਾਈ ਕਰਕੇ ਸ਼ਹਿਰ ਦੇ ਉ¤ਤਰੀ ਪਾਸਿਉਂ ਹਮਲਾ ਕੀਤਾ ਤੇ ਬਹੁਤ ਵੱਡੀ ਗਿਣਤੀ ਵਿਚ ਤੁਰਕੀ ਅਤੇ ਜਰਮਨ ਦੇ ਫ਼ੌਜੀ ਬੰਦੀ ਬਣਾ ਲਏ। ਇਕ ਹੋਰ ਸਿੱਖ ਫ਼ੌਜੀ ਕਨਵਰ ਸੰਗਤ ਸਿੰਘ ਜੋਧਪੁਰ ਨੇ ਆਪਣੀ ਡਿਊਟੀ ਦੀ ਸ਼ਰਧਾ ਲਈ ਦੋ ਵਾਰ ਮਸ਼ੀਨਗੰਨਾਂ ਦੀ ਭਾਰੀ ਫਾਇਰਿੰਗ ਵਿਚ ਜਾ ਕੇ ਆਪਣੀ ਫ਼ੌਜੀ ਟੁਕੜੀ ਦੀ ਅਗਵਾਈ ਕੀਤੀ। ਥੋੜ੍ਹੇ ਸਮੇਂ ਵਿਚ ਹੀ ਲੜਾਈ ਖ਼ਤਮ ਹੋ ਗਈ ਸੀ ਅਤੇ ਹਾਇਫ਼ਾ ਇਕ ਆਜ਼ਾਦ ਸ਼ਹਿਰ ਬਣ ਗਿਆ। ਬਹਾਦਰ ਫੌਜੀਆਂ ਦੇ ਸਨਮਾਨ ਵਿਚ ਮਿਤੀ 2 ਅਕਤੂਬਰ 1918 ਨੂੰ ਇਕ ਸਨਮਾਨ ਪੱਤਰ ਉਚੇਚੇ ਤੋਰ ਤੇ ਜਾਰੀ ਕੀਤਾ ਗਿਆ। ਜਿਸ ਤੇ ਲਿਖਿਆ ਸੀ ‘‘ਹਾਲੇ ਕੁੱਝ ਸਮਾਂ ਪਹਿਲਾਂ ਤੱਕ ਅਸੀਂ ਤੁਰਕੀ ਅਤੇ ਜਰਮਨੀ ਦੀਆਂ ਤਕਰੀਬਨ 80000 ਤੋਂ 90000 ਫੌਜਾਂ ਨਾਲ ਮੁਕਾਬਲਾ ਕਰ ਰਹੇ ਸੀ ਪਰ ਅੱਜ ਅਸੀਂ ਉਹਨਾਂ ਵਿੱਚੋਂ ਤਕਰੀਬਨ 60000 ਤੋਂ 70000 ਨੂੰ ਹਥਿਆਰ ਸੁੱਟਵਾ ਕੇ ਗ੍ਰਿਫਤਾਰ ਕਰ ਲਿਆ ਹੈ।’’
  ਇਸ ਤੁਰਕਾਂ ਵਿਰੁੱਧ ਲੜਾਈ ਵਿਚ ਸੁਲਤਾਨ ਸਿੰਘ, ਗੁਲਾਬ ਸਿੰਘ, ਕਰਤਾਰ ਸਿੰਘ, ਮਨਬੀਰ ਸਿੰਘ ਰਾਏ, ਦਫ਼ਾਦਰ ਗੋਪਾਲ ਸਿੰਘ ਵਰਗੇ ਸਿੱਖ ਫ਼ੌਜੀ ਸ਼ਹੀਦ ਹੋ ਗਏ। ਇਜ਼ਰਾਇਲ ਵਿਚ ਲਗਭਗ 900 ਭਾਰਤੀ ਫ਼ੌਜੀਆਂ ਦਾ ਸਸਕਾਰ ਕੀਤਾ ਗਿਆ ਜਾਂ ਦਫਨਾਏੇ ਗਏ ਜਿੱਥੇ ਹੁਣ ਉਨ੍ਹਾਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਹਨ ਅਤੇ ਹਰ ਸਾਲ 23 ਸਤੰਬਰ ਨੂੰ ਇਜ਼ਰਾਇਲ ਵਿਚ ‘ਹਾਇਫ਼ਾ ਡੇਅ’ ਮਨਾਇਆ ਜਾਂਦਾ ਹੈ। ਇਸੇ ਲੜਾਈ ਦੀ ਯਾਦ ਵਿਚ ਦਿੱਲੀ ਵਿਖੇ ‘ਤਿੰਨ ਮੂਰਤੀ ਚੌਂਕ’ ਵੀ ਬਣਾਇਆ ਗਿਆ ਸੀ।
  ਜਿੱਥੇ ਹਾਇਫਾ ਵਿਚ ਬਹਾਦਰੀ ਨਾਲ ਲੜੇ ਤਿੰਨ ਭਾਰਤੀ ਫੌਜੀਆਂ ਦੇ ਕਾਂਸੀ ਦੇ ਬੁੱਤ ਲੱਗੇ ਹੋਏ ਹਨ। ਤੀਨ ਮੂਰਤੀ ’ਤੇ ਤਿੰਨ ਮੂਰਤੀਆਂ ਹੈਦਰਾਬਾਦ, ਜੋਧਪੁਰ ਅਤੇ ਮੈਸੂਰ ਲੈਂਸਰ ਦੀ ਨੁਮਾਇੰਦਗੀ ਕਰਦੀਆਂ ਹਨ, ਜਿਹੜੇ ਇੰਪਰੀਅਲ ਸਰਵਿਸ ਕੈਵਲਰੀ ਬ੍ਰਿਗੇਡ ਦਾ ਹਿੱਸਾ ਸਨ।
  14 ਜਨਵਰੀ 2018 ਨੂੰ ਜਦ ਇਸਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਭਾਰਤ ਦੌਰੇ ਤੇ ਆਏ ਤਾਂ ਕੌਮੀ ਰਾਜਧਾਨੀ ਦੇ ‘ਤੀਨ ਮੂਰਤੀ ਚੌਕ’ ਦਾ ਨਾਂ ਬਦਲ ਕੇ ਇਸਰਾਈਲੀ ਸ਼ਹਿਰ ਦੇ ਨਾਂ ’ਤੇ ‘ਹਾਈਫ਼ਾ ਚੌਂਕ’ ਰੱਖ ਦਿੱਤਾ ਗਿਆ।
  23 ਸਤੰਬਰ 2018 ਨੂੰ ਇਸ ਲੜਾਈ ਦੇ 100 ਵਰ੍ਹੇ ਹੋ ਜਾਣ ਦੀ ਯਾਦ ਵਿਚ ਇਜ਼ਰਾਇਲ ਸਰਕਾਰ ਵੱਲੋਂ ਸ਼ਹੀਦਾਂ ਦੀ ਯਾਦ ਵਿਚ ਕੀਤੇ ਗਏ ਮਾਣਕਰਨਯੋਗ ਸਮਾਗਮ ਵਿਚ ਲੇਖਕ ਦੇ ਭੂਆ ਜੀ ਵਰਿੰਦਰਜੀਤ ਕੌਰ ਸਿੰਮੀ ਵੀ ਹਾਜਰ ਸਨ, ਜਿਨ੍ਹਾਂ ਅਨੁਸਾਰ ਇਜ਼ਰਾਇਲ ਸਰਕਾਰ ਅਤੇ ਭਾਰਤੀ ਅਬੈਂਸੀ ਵਾਲਿਆਂ ਨੇ ਸਿੱਖ ਸ਼ਹੀਦਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ ਅਤੇ ਸ਼ਹੀਦਾਂ ਦੀ ਸ਼ਹੀਦੀ ਤੇ ਮਾਣ ਮਹਿਸੂਸ ਕੀਤਾ ਗਿਆ। ਇਸ ਦਿਨ 6 ਸਤੰਬਰ 1918 ਨੂੰ ਓਟੋਮਾਨ ਤੁਰਕ ਫੌਜਾਂ ਦੇ ਵਿਰੁੱਧ ਲੜੇ ਬਹਾਦਰ ਸਿੱਖ ਫੌਜ਼ੀਆਂ ਦੀ ਯਾਦ ਵਿਚ ਡਾਕ-ਟਿਕਟ ਜਾਰੀ ਕੀਤਾ ਹੈ। 5 ਸ਼ੇਕਲ 55 ਅਗਰੋਤ (ਇਜ਼ਰਾਇਲੀ ਕਰੰਸੀ) ਕੀਮਤ ਦੇ ਇਸ ਟਿਕਟ ਤੇ ਕੈਪਟਨ ਅਨੂਪ ਸਿੰਘ ਨੂੰ ਘੋੜੇ ਤੇ ਦਰਸਾਇਆ ਗਿਆ ਹੈ ਜਿਸ ਵਿਚ ਉਹ ਹੱਥ ਵਿਚ ਜਿੱਤ ਦਾ ਝੰਡਾ ਫੜ ਕੇ ਆਪਣੀਆਂ ਜੇਤੂ ਫੌਜਾਂ ਦੀ ਅਗਵਾਈ ਕਰ ਰਹੇ ਹਨ। ਟਿਕਟ ਦੇ ਬੈਕ ਗਰਾਂਉਂਡ ਵਿਚ ਸਿੱਖ ਫੌਜਾਂ ਹਾਇਫ਼ਾ ਸ਼ਹਿਰ ਵਿਚੋਂ ਲੰਘ ਰਹੀਆਂ ਹਨ ਜਿਨ੍ਹਾਂ ਨੂੰ ਸਥਾਨਕ ਲੋਕੀਂ ਖੜ੍ਹ ਕੇ ਦੇਖ ਰਹੇ ਹਨ। ਇਹ ਟਿਕਟ 100 ਸਾਲਾ ਹਾਈਫ਼ਾ-ਯੁੱਧ ਨੂੰ ਸਮਰਪਿਤ ਹੈ। 

  - ਨਵਜੀਵਨ ਸਿੰਘ ਧੌਲਾ, 9056160716

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com