ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ, 25 ਜੁਲਾਈ (ਸੁਰਿੰਦਰ ਕੋਛੜ)-ਸਿੱਖਸ ਫ਼ਾਰ ਜਸਟਿਸ (ਐੱਸ. ਜੇ. ਐੱਫ.) ਜਥੇਬੰਦੀ ਦੇ ਬੈਨਰ ਹੇਠ ਚਲਾਈ ਜਾ ਰਹੀ 'ਰੈਫਰੈਂਡਮ 2020' ਤਹਿਤ ਪਾਕਿਸਤਾਨ 'ਚ ਆਨਲਾਈਨ ਵੋਟਿੰਗ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਲਾਹੌਰ ਸਥਿਤ ਗੁਰਦੁਆਰਾ ਡੇਰਾ ਸਾਹਿਬ 'ਚ ਅਰਦਾਸ ਕਰਾਏ ਜਾਣ ਦੇ ਦਾਅਵਿਆਂ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਪਾਕਿ ਸਿੱਖ ਆਗੂਆਂ ਨੇ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਪੀ. ਐਸ. ਜੀ. ਪੀ. ਸੀ. ਦੇ ਪ੍ਰਧਾਨ ਸਤਵੰਤ ਸਿੰਘ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਜਨਤਕ ਤੌਰ 'ਤੇ ਐਲਾਨ ਕਰ ਚੁੱਕੇ ਹਨ ਕਿ ਪਾਕਿ ਦੀ ਧਰਤੀ 'ਤੇ ਕਿਸੇ ਵੀ ਦੇਸ਼ ਜਾਂ ਕੌਮ ਵਿਰੁੱਧ ਕੋਈ ਵੱਖਵਾਦੀ ਲਹਿਰ ਨਹੀਂ ਉੱਠਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਕਿ ਸਿੱਖ ਨਾ ਤਾਂ ਐੱਸ. ਜੇ. ਐੱਫ. ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂੰ ਵਲੋਂ ਚਲਾਈ ਜਾ ਰਹੀ ਉਕਤ ਮੁਹਿੰਮ ਦਾ ਵਿਰੋਧ ਹੀ ਕਰਦੇ ਹਨ ਅਤੇ ਨਾ ਹੀ ਹਮਾਇਤ ਕਰਨਗੇ। ਪੰਜਾਬੀ ਸਿੱਖ ਸੰਗਤ…
  ਨਵੀਂ ਦਿੱਲੀ - ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ ਖਾਲਿਸਤਾਨ ਰੈਫਰੈਂਡਮ ਦੇ ਹੱਕ ’ਚ ਵੋਟਰਾਂ ਦੀ ਰਜਿਸਟੇਸ਼ਨ ਲਈ ਕੈਨੇਡੀਅਨ ਸਾਈਬਰ ਸਪੇਸ ਤੋਂ ਪੋਰਟਲ ਜੰਮੂ-ਕਸ਼ਮੀਰ ’ਚ ਲਾਂਚ ਕੀਤਾ ਹੈ।ਇਸ ਵੈੱਬ ਪੇਜ ’ਤੇ ਕੈਨੇਡਾ ਦਾ ਲਾਲ ਤੇ ਚਿੱਟੇ ਰੰਗ ਦਾ ਝੰਡਾ ਅਤੇ ਖਾਲਿਸਤਾਨ ਦਾ ਝੰਡਾ ਮਿਲੇ ਹੋਏ ਦਿਖਾਈ ਦੇ ਰਹੇ ਹਨ। ਐੱਸਐੱਫਜੇ ਨੇ ਇਸ ਤੋਂ ਪਹਿਲਾਂ 19 ਜੁਲਾਈ ਨੂੰ ਦਿੱਲੀ ’ਚ ਖਾਲਿਸਤਾਨ ਦੇ ਹੱਕ ’ਚ ਭਾਰਤ ਵਿਰੋਧੀ ਏਜੰਡੇ ਦੇ ਪ੍ਰਚਾਰ ਲਈ ਇਹੋ ਜਿਹੇ ਕੈਨੇਡਿਆਈ ਪੋਰਟਲ ਦੀ ਵਰਤੋਂ ਕੀਤੀ ਸੀ ਪਰ ਉਸ ਸਮੇਂ ਭਾਰਤੀ ਏਜੰਸੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਏਜੰਸੀਆਂ ਵੱਲੋਂ 4 ਜੁਲਾਈ ਨੂੰ ਪੰਜਾਬ ’ਚ ਕੀਤੀ ਗਈ ਅਜਿਹੀ ਕੋਸ਼ਿਸ਼ ਨੂੰ ਵੀ ਨਾਕਾਮ ਕੀਤਾ ਜਾ ਚੁੱਕਾ ਹੈ। ਐੱਸਐਫਜੇ ਨੇ ਪਿੱਛੇ ਜਿਹੇ 26 ਜੁਲਾਈ ਤੱਕ ਖਾਲਿਸਤਾਨ ਦੇ ਹੱਕ ’ਚ ਹਮਾਇਤ ਹਾਸਲ ਕਰਨ ਲਈ ਵੋਟਰ ਰਜਿਸਟਰੇਸ਼ਨ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਪਕਿਸਤਾਨ ਦੇ ਕਈ ਟਵਿੱਟਰ ਵਰਤੋਂਕਾਰਾਂ ਵੱਲੋਂ ਐੱਸਐੱਫਜੇ ਦੇ ਏਜੰਡੇ ਨੂੰ ਹਮਾਇਤ ਦੇਣੀ ਵੀ ਸ਼ੁਰੂ ਕੀਤੀ…
  ਅੰਮ੍ਰਿਤਸਰ - 267 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਆਰੰਭ ਕੀਤੀ ਗਈ ਪੜਤਾਲ ਤਹਿਤ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਸੇਵਾਮੁਕਤ ਸਹਾਇਕ ਸੁਪਰਵਾਈਜ਼ਰ ਕਵਲਜੀਤ ਸਿੰਘ ਨੂੰ ਤਲਬ ਕੀਤਾ ਗਿਆ ਹੈ। ਜਾਂਚ ਟੀਮ ਵਿੱਚ ਸ਼ਾਮਲ ਤੇਲੰਗਾਨਾ ਹਾਈ ਕੋਰਟ ਦੇ ਵਕੀਲ ਭਾਈ ਈਸ਼ਰ ਸਿੰਘ ਨੇ ਅੱਜ ਇਸ ਮਾਮਲੇ ਵਿੱਚ ਸਹਾਇਕ ਸੁਪਰਵਾਈਜ਼ਰ ਨੂੰ ਜਾਂਚ ਟੀਮ ਕੋਲ ਪੇਸ਼ ਹੋਣ ਵਾਸਤੇ ਆਖਿਆ ਹੈ। ਇਸ ਮਾਮਲੇ ਵਿਚ ਕਵਲਜੀਤ ਸਿੰਘ ਇਕ ਅਹਿਮ ਸੂਤਰ ਹਨ। ਉਨ੍ਹਾਂ ਦੀ ਸੇਵਾਮੁਕਤੀ ਸਮੇਂ ਹੀ ਇਹ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਇਸ ਮਾਮਲੇ ਵਿਚ ਪੁਲੀਸ ਕਮਿਸ਼ਨਰ ਕੋਲ ਵੀ ਸ਼ਿਕਾਇਤ ਕੀਤੀ ਸੀ ਅਤੇ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦੇ ਸੇਵਾਕਾਲ ਵੇਲੇ ਹੀ ਪਬਲੀਕੇਸ਼ਨ ਵਿਭਾਗ ਦੇ ਰਿਕਾਰਡ ’ਚੋਂ 267 ਪਾਵਨ ਸਰੂਪ ਘੱਟ ਪਾਏ ਗਏ ਹਨ।
  ਅੰਮ੍ਰਿਤਸਰ - ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਨਾਂ ਖੁੱਲ੍ਹਾ ਪੱਤਰ ਜਾਰੀ ਕਰਦਿਆਂ ਅਪੀਲ ਕੀਤੀ ਹੈ ਕਿ ਦੇਸ਼ ਨੂੰ ਮਜ਼ਹਬੀ ਨਫ਼ਰਤ ਤੇ ਮੁੜ ਟੁੱਟਣ ਤੋਂ ਬਚਾਇਆ ਜਾਵੇ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਯਤਨ ਕੀਤਾ ਜਾਵੇ। ਆਪਣੇ ਦੋ ਸਫ਼ਿਆਂ ਦੇ ਪੱਤਰ ਵਿਚ ਗਿਆਨੀ ਕੇਵਲ ਸਿੰਘ ਨੇ ਦੇਸ਼ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਵੰਡ ਤੋਂ ਬਾਅਦ ਹੁਣ ਤਕ ਦੇਸ਼ ਵਾਸੀਆਂ ਦੇ ਨਾਂ ’ਤੇ ਰਾਜਨੀਤੀ ਹੋ ਰਹੀ ਹੈ। ਦੇਸ਼ ਵਾਸੀਆਂ ਨੂੰ ਗੁਮਰਾਹ ਕਰ ਕੇ ਜਾਤ, ਮਜ਼ਹਬ, ਇਲਾਕੇ, ਨਸਲ ਅਤੇ ਰੰਗ-ਭੇਦ ਵਿਚ ਵੰਡ ਕੇ ਆਪੋ ਆਪਣੇ ਧੜਿਆਂ ਵਿਚ ਖਿੱਚਣ ਲਈ ਜ਼ੋਰ-ਅਜ਼ਮਾਈ ਹੋ ਰਹੀ ਹੈ। ਸੱਤਾ ਪ੍ਰਾਪਤੀ ਲਈ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ। ਦੇਸ਼ ਵਿਚ ਮਜ਼ਹਬ ਦੇ ਨਾਂ ’ਤੇ ਭਾਈਚਾਰਕ ਨਫ਼ਰਤ ਦੇ ਕੰਡੇ ਖਿਲਾਰੇ ਜਾ ਰਹੇ ਹਨ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਮੌਜੂਦਾ ਹਾਲਾਤ ਵਿਚ ਦੇਸ਼ ਨੂੰ ਬਚਾਉਣ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਅੱਗੇ ਆਊਣ ਦੀ…
  ਟੋਰਾਂਟੋ, (ਸਤਪਾਲ ਸਿੰਘ ਜੌਹਲ) - ਕੈਨੇਡਾ 'ਚ ਇਨ੍ਹੀਂ ਦਿਨੀਂ ਵੱਡੀ ਚਿੰਤਾ ਅਮਰੀਕਾ ਨਾਲ ਲੱਗਦੀ ਸਰਹੱਦ ਰਾਹੀਂ ਕੋਰੋਨਾ ਵਾਇਰਸ ਦੇ ਕੇਸ ਰੋਕਣ ਦੀ ਹੈ | 80 ਫ਼ੀਸਦੀ ਤੋਂ ਵੱਧ ਕੈਨੇਡਾ ਵਾਸੀ ਸਰਹੱਦ ਨੂੰ ਅਗਲੇ ਕਈ ਮਹੀਨਿਆਂ ਤੱਕ ਬੰਦ ਰੱਖਣ ਦੇ ਹੱਕ 'ਚ ਹਨ | ਕੈਨੇਡਾ ਦੇ ਪੂਰਬ 'ਚ ਪਿ੍ੰਸ ਐਡਵਰਡ ਆਈਲੈਂਡ ਪ੍ਰਾਂਤ ਹੈ ਜੋ ਪਿਛਲੇ ਦੋ ਕੁ ਮਹੀਨਿਆਂ ਤੋਂ ਕੋਰੋਨਾ ਮੁਕਤ ਸੀ ਪਰ ਅਮਰੀਕਾ ਤੋਂ ਆਏ ਇਕ ਵਿਦਿਆਰਥੀ ਦੀ ਅਣਗਹਿਲੀ (ਹਦਾਇਤਾਂ ਅਨੁਸਾਰ ਇਕਾਂਤਵਾਸ ਨਾ ਕਰਨਾ) ਕਾਰਨ ਅੱਧੀ ਦਰਜਨ ਦੇ ਕਰੀਬ ਲੋਕਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਦੱਸਿਆ ਜਾਂਦਾ ਹੈ | ਭਾਵੇਂ ਕਿ 22 ਮਾਰਚ ਤੋਂ ਜੁਲਾਈ ਦੇ ਅੱਧ ਤੱਕ 10000 ਤੋਂ ਵੱਧ ਅਮਰੀਕੀ ਸੈਲਾਨੀਆਂ ਨੂੰ ਸਰਹੱਦ ਤੋਂ ਮੋੜਿਆ ਜਾ ਚੁੱਕਾ ਹੈ ਪਰ ਸੀਨੀਅਰ ਇਮੀਗ੍ਰੇਸ਼ਨ ਅਧਿਕਾਰੀ ਵੀ ਮੰਨਦੇ ਹਨ ਕਿ ਵਿਸ਼ਾਲ ਸਰਹੱਦ ਤੋਂ ਹਰੇਕ ਨੂੰ ਰੋਕਣਾ ਸੰਭਵ ਨਹੀਂ ਹੈ | ਕਮਾਲ ਦੀ ਗੱਲ ਤਾਂ ਇਹ ਹੈ ਕਿ ਕੈਨੇਡਾ ਰਾਹੀਂ ਸੜਕ ਰਸਤੇ ਅਲਾਸਕਾ ਜਾਣ ਵਾਲੇ ਅਮਰੀਕੀਆਂ ਨੂੰ ਰੋਕਿਆ ਨਹੀਂ ਜਾ ਸਕਦਾ | ਅਜਿਹੇ…
  ਚੰਡੀਗੜ੍ਹ, 21 ਜੁਲਾਈ (ਵਿਕਰਮਜੀਤ ਸਿੰਘ ਮਾਨ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿਰਸਾ ਦੀ ਸਮਰਥਕ ਵੀਰਪਾਲ ਕੌਰ ਤੇ ਇਕ ਨਿੱਜੀ ਚੈਨਲ ਦੇ ਇਕ ਪੱਤਰਕਾਰ ਤੇ ਚੈਨਲ ਦੇ ਨਿਗਰਾਨ ਸਟਾਫ ਨੰੂ ਫੌਜਦਾਰੀ ਮਾਣਹਾਨੀ ਦਾ ਨੋਟਿਸ ਭੇਜਿਆ ਕਿਉਂਕਿ ਉਨ੍ਹਾਂ ਨੇ ਸੁਖਬੀਰ ਖਿਲਾਫ਼ ਮਾਣਹਾਨੀ ਭਰੀ ਤੇ ਅਪਮਾਨਜਨਕ ਖਬਰ ਪ੍ਰਸਾਰਿਤ ਕੀਤੀ ਸੀ | ਇਸ ਗੱਲ ਦੀ ਜਾਣਕਾਰੀ ਇਥੇ ਇਕ ਵਰਚੁਅਲ ਪ੍ਰੈਸ ਕਾਨਫ਼ਰੰਸ ਵਿਚ ਦਿੰਦਿਆਂ ਸਾਬਕਾ ਮੰਤਰੀ ਤੇ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਫੌਜਦਾਰੀ ਮਾਣਹਾਨੀ ਨੋਟਿਸ ਵਿਚ ਵੀਰਪਾਲ ਕੌਰ ਅਤੇ ਚੈਨਲ ਦੇ ਇਕ ਪੱਤਰਕਾਰ, ਕਾਰਜਕਾਰੀ ਸੰਪਾਦਕ ਤੇ ਪ੍ਰਬੰਧਕੀ ਸੰਪਾਦਕ ਸਮੇਤ ਨਿਗਰਾਨ ਸਟਾਫ ਨੰੂ ਕਿਹਾ ਹੈ ਕਿ ਉਹ ਲਿਖਤੀ ਮੁਆਫੀ ਜੋ ਕਿ ਚੈਨਲ ਵਲੋਂ ਇਹ ਨੋਟਿਸ ਪ੍ਰਾਪਤ ਹੋਣ ਦੇ ਦੋ ਦਿਨਾਂ ਦੇ ਅੰਦਰ-ਅੰਦਰ ਪ੍ਰਸਾਰਿਤ ਕਰਨ | ਡਾ. ਚੀਮਾ ਨੇ ਕਿਹਾ ਕਿ ਜੇਕਰ ਇਹ ਅਜਿਹਾ ਕਰਨ ਵਿਚ ਅਸਫਲ ਰਹੇ ਤਾਂ ਫਿਰ ਸੁਖਬੀਰ ਸਿੰਘ ਬਾਦਲ ਅਦਾਲਤ ਰਾਹੀਂ ਨਿਆਂ ਲੈਣ ਦੇ ਹੱਦਕਾਰ ਹੋਣਗੇ | ਨੋਟਿਸ ਦੇ ਮੁਤਾਬਕ ਵੀਰਪਾਲ ਕੌਰ ਨੇ 2022…
  ਟੋਰਾਂਟੋ, (ਹਰਜੀਤ ਸਿੰਘ ਬਾਜਵਾ)- ਕੋਰੋਨਾ ਦਾ ਡਰ ਦੁਨੀਆ ਭਰ 'ਚ ਏਨਾ ਵਧਿਆ ਹੋਇਆ ਹੈ ਕਿ ਅੱਜ-ਕੱਲ੍ਹ ਇੱਥੇ ਕਈ ਵੱਡੇ ਸਟੋਰਾਂ, ਅਦਾਰਿਆਂ, ਫ਼ੈਕਟਰੀਆਂ ਅਤੇ ਹੋਰ ਕਈ ਥਾਵਾਂ 'ਤੇ ਸਰੀਰਕ ਤਾਪ ਚੈੱਕ ਕਰਨ ਤੋਂ ਬਾਅਦ ਹੀ ਅੰਦਰ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ ਤਾਂ ਕਿ ਕੋਰੋਨਾ ਜਿਹੀ ਮਹਾਂਮਾਰੀ ਦੇ ਖ਼ਤਰੇ ਨੂੰ ਅਗਾਉਂ ਹੀ ਟਾਲਿਆ ਜਾ ਸਕੇ | ਪਤਾ ਲੱਗਾ ਹੈ ਕਿ ਉਕਤ ਅਦਾਰਿਆਂ, ਫ਼ੈਕਟਰੀਆਂ ਦੇ ਕਰਮਚਾਰੀਆਂ ਨੂੰ ਇਹ ਸਖ਼ਤ ਹਦਾਇਤਾਂ ਦਿੱਤੀਆਂ ਹੁੰਦੀਆਂ ਹਨ ਕਿ ਕਿਸੇ ਵੀ ਵਿਅਕਤੀ ਨੂੰ ਸਰੀਰਕ ਤਾਪ ਚੈੱਕ ਕਰਵਾਏ ਬਗੈਰ ਅਤੇ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤੋਂ ਬਿਨਾਂ ਉਕਤ ਅਦਾਰੇ ਦੇ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਅਤੇ ਜੇਕਰ ਕੋਈ ਵਿਅਕਤੀ ਸ਼ੱਕੀ ਪਾਇਆ ਜਾਂਦਾ ਹੈ ਜਾਂ ਫਿਰ ਕਿਸੇ ਨੂੰ ਬੁਖ਼ਾਰ, ਖੰਘ ਜਾਂ ਜ਼ੁਕਾਮ ਆਦਿ ਦੀ ਸ਼ਿਕਾਇਤ ਵੇਖਣ ਨੂੰ ਮਿਲਦੀ ਹੈ ਤਾਂ ਉਸ ਨੂੰ ਤੁਰੰਤ ਹਸਪਤਾਲ 'ਚ ਜਾਣ ਦੀ ਸਲਾਹ ਦੇ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ |
  ਅੰਮ੍ਰਿਤਸਰ - 267 ਲਾਪਤਾ ਪਾਵਨ ਸਰੂਪ ਮਾਮਲੇ ਵਿਚ ਮੁੱਖ ਸ਼ਿਕਾਇਤਕਰਤਾ ਧਿਰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਇਸ ਮਾਮਲੇ ਸਬੰਧੀ ਲੋੜੀਂਦੇ ਦਸਤਾਵੇਜ਼ ਜਾਂਚ ਕਮੇਟੀ ਨੂੰ ਸੌਂਪੇ ਜਾਣਗੇ ਤਾਂ ਜੋ ਇਸ ਮਾਮਲੇ ਵਿਚ ਹੋਣ ਵਾਲੀ ਜਾਂਚ ਵਿਚ ਸਹਾਇਤਾ ਕੀਤੀ ਜਾ ਸਕੇ। ਸੰਗਠਨ ਨੇ ਸ੍ਰੀ ਅਕਾਲ ਤਖ਼ਤ ਵਲੋਂ ਜਾਂਚ ਲਈ ਨਾਮਜ਼ਦ ਕੀਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਨਵਿਤਾ ਸਿੰਘ ਬਾਰੇ ਤਸੱਲੀ ਪ੍ਰਗਟਾਈ ਹੈ। ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਰਿਕਾਰਡ ਵਿਚੋਂ 267 ਪਾਵਨ ਸਰੂਪ ਘੱਟ ਹੋਣ ਦਾ ਇਹ ਮਾਮਲਾ ਬੀਤੇ ਦਿਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਉਭਾਰਿਆ ਗਿਆ ਸੀ। ਸੰਗਠਨ ਦੇ ਮੁੱਖ ਜਾਂਚਕਰਤਾ ਸਰਬਜੀਤ ਸਿੰਘ ਵੇਰਕਾ ਨੇ ਸ੍ਰੀ ਅਕਾਲ ਤਖ਼ਤ ਵਲੋਂ ਇਸ ਮਾਮਲੇ ਦੀ ਜਾਂਚ ਬਾਹਰੋਂ ਕਰਾਉਣ ਅਤੇ ਇਸ ਦੀ ਜਾਂਚ ਹਾਈਕੋਰਟ ਦੀ ਸਾਬਕਾ ਜੱਜ ਨੂੰ ਦਿੱਤੇ ਜਾਣ ’ਤੇ ਤਸੱਲੀ ਪ੍ਰਗਟਾਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਆਪਣੇ ਕਿਸੇ ਅੰਦਰੂਨੀ ਮਾਮਲੇ ਦੀ ਬਾਹਰੋਂ ਜਾਂਚ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਮਨੁੱਖੀ ਅਧਿਕਾਰ…
  ਚੰਡੀਗੜ੍ਹ - ਸਿੱਖ ਵਿਚਾਰ ਮੰਚ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦੇ ਇਸ ਬਿਆਨ ਦੀ ਸ਼ਲਾਂਘਾ ਕੀਤੀ ਹੈ ਕਿ ੱਸਿਖ ਪੰਥ ਅਤੇ ਸਿਖ ਸੰਸਥਾਵਾਂ ਇਕ ਵਾਰ ਫਿਰ ਵੱਡੇ ਸਰਕਾਰੀ ਹਮਲੇ ਦੀ ਮਾਰ ਹੇਠ ਹਨ। ਜਿਵੇਂ ਕੌਮੀ ਖੁਫੀਆ ਏਜੰਸੀ ਸ਼ਰੇਆਮ ਸਿਖ ਬਚਿਆ ਨੂੰ ਚੁਕ ਕੇ ਉਨ੍ਹਾਂ ਨੂੰ ਪੁਲਸੀ ਤਸ਼ਦਦ ਦਾ ਸ਼ਿਕਾਰ ਣਾ ਰਹੀ ਐਨ ਉਸੇ ਤਰ੍ਹਾਂ ਧਾਰਮਿਕ ਕੱਟੜਤਾ ਦੀ ਪੈਰੋਕਾਰ ਆਰ. ਐਸ. ਐਸ. ਦੇ ਪ੍ਰਭਾਵ ਹੇਠਲੀ ਪੰਜਾਬ ਦੀ ਸਰਕਾਰੀ ਅਫਸਰਸ਼ਾਹੀ ਸਾਰੀਆਂ ਸਥਾਪਿਤ ਮਨੁਖੀ ਕਦਰਾਂ-ਕੀਮਤਾਂ ਨੂੰ ਤਿਲਾਂਜਲੀ ਦੇ ਕੇ ਸਤਿਕਾਰਯੋਗ ਸਿਖ ਸ਼ਖਸ਼ੀਅਤਾਂ ਨੂੰ ਲਗਾਤਾਰ ਜਲੀਲ ਕਰ ਰਹੀ ਹੈ ਅਤੇ ਉਨ੍ਹਾਂ ਨਾਲ ਆਪਣੇ ਨੌਕਰਾਂ ਵਾਲਾ ਵਿਹਾਰ ਕਰ ਰਹੀ ਹੈ। ਜਿਵੇਂ ਹਰਦੁਆਰ ਅਤੇ ਜਗਨਨਾਥ ਪੁਰੀ ਵਿਖੇ ਸਿਖਾਂ ਦੇ ਇਤਿਹਾਸਕ ਗੁਰਦਵਾਰੇ ਢਾਹੇ ਗਏ ਹਨ ਐਨ ਇਸੇ ਤਰ੍ਹਾਂ ਪੰਜਾਬ ਅੰਦਰ ਦਹਾਕਿਆਂ ਪੁਰਾਣੇ ਬੜੀ ਮਿਹਨਤ ਨਾਲ ਬਣਾਏ ਗਏ ਸਿਖ ਅਦਾਰਿਆਂ ਉਤੇ ਕਬਜਾ ਕਰਨ ਦੀਆਂ ਸਾਜਿਸ਼ਾਂ ਰਚੀਆ ਜਾ ਰਹੀਆ ਹਨ। ਇਸ ਵੇਲੇ ਵੀਹਵੀਂ ਸਦੀ ਦੇ ਮਹਾਨ ਸੰਤ ਅਤਰ ਸਿੰਘ ਮਸਤੂਆਣਾ ਜੀ ਦੇ ਗੁਰਮਤਿ ਨਿਸ਼ਾਨੇ ਨੂੰ…
  ਲੰਡਨ - ਬੱਚੇ ਪੈਦਾ (ਪ੍ਰਜਣਨ) ਦਰ 'ਚ ਗਿਰਾਵਟ ਹੋਣ ਕਾਰਨ ਸਦੀ ਦੇ ਅੰਤ ਤੱਕ ਆਬਾਦੀ ਘੱਟ ਸਕਦੀ ਹੈ | ਸਪੇਨ, ਜਪਾਨ ਸਮੇਤ 23 ਦੇਸ਼ਾਂ ਦੀ ਆਬਾਦੀ ਸਾਲ 2100 ਤੱਕ ਅੱਧੀ ਹੋਣ ਦਾ ਖ਼ਦਸ਼ਾ ਹੈ | ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਹੈਲਥ ਮੈਟਰਿਕਸ ਐਾਡ ਇਵੈਲੂਏਸ਼ਨ ਦੀ ਖੋਜ ਅਨੁਸਾਰ ਇਕ ਔਰਤ ਵਲੋਂ ਬੱਚਿਆਂ ਨੂੰ ਜਨਮ ਦੇਣ ਦੀ ਔਸਤ ਸੰਖਿਆ ਘੱਟ ਰਹੀ ਹੈ, ਜੇ ਇਹ ਗਿਣਤੀ 2.1 ਤੋਂ ਘੱਟ ਜਾਂਦੀ ਹੈ ਤਾਂ ਆਬਾਦੀ ਘਟਣੀ ਸ਼ੁਰੂ ਹੋ ਜਾਂਦੀ ਹੈ | 1950 'ਚ ਔਰਤਾਂ ਆਪਣੇ ਜੀਵਨ ਕਾਲ 'ਚ ਔਸਤਨ 4.7 ਬੱਚੇ ਪੈਦਾ ਕਰਦੀਆਂ ਸਨ, ਜਦਕਿ 2017 'ਚ ਇਹ ਦਰ 2.4 ਤੱਕ ਘੱਟ ਗਈ ਹੈ | ਰਿਪੋਰਟ ਅਨੁਸਾਰ ਸੰਨ 2100 ਤੱਕ ਇਹ ਦਰ 1.7 ਤੋਂ ਹੇਠਾਂ ਚੱਲੀ ਜਾਵੇਗੀ | ਜਿਸ ਨਾਲ ਸਦੀ ਦੇ ਅਖੀਰ ਤੱਕ 8.8 ਅਰਬ ਤੱਕ ਗਿਰਾਵਟ ਆਉਣ ਤੋਂ ਪਹਿਲਾਂ 2064 ਤੱਕ ਜਨਸੰਖਿਆ 9.7 ਅਰਬ ਤੱਕ ਰਹਿ ਜਾਵੇਗੀ | ਪ੍ਰੋ: ਕਿ੍ਸਟੋਫਰ ਮਰੇ ਅਨੁਸਾਰ ਇਹ ਵਿਸ਼ਵ ਦੀ ਕੁਦਰਤੀ ਤਬਦੀਲੀ ਕਾਰਨ ਹੈ | ਉਨ੍ਹਾਂ ਕਿਹਾ ਔਰਤ-ਮਰਦ…

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com