ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਐੱਸਏਐੱਸ ਨਗਰ - ਮੁਹਾਲੀ ਅਦਾਲਤ ਨੇ ਬਲਵੰਤ ਸਿੰਘ ਮੁਲਤਾਨੀ ਕੇਸ ’ਚ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਅਗਲੇ ਹੁਕਮਾਂ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾ ਦਿੱਤੀ ਹੈ। ਅੱਜ ਜਿਵੇਂ ਹੀ ਮੁਹਾਲੀ ਪੁਲੀਸ ਨੇ ਸੈਣੀ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਘਰ, ਫਾਰਮ ਹਾਊਸ ਸਮੇਤ ਹੋਰ ਟਿਕਾਣਿਆਂ ਉੱਤੇ ਛਾਪੇ ਮਾਰਨੇ ਸ਼ੁਰੂ ਕੀਤੇ ਤਾਂ ਸੈਣੀ ਮੁੜ ਅਦਾਲਤ ਦੀ ਸ਼ਰਨ ਵਿੱਚ ਪਹੁੰਚ ਗਏ। ਸੈਣੀ ਨੇ ਆਪਣੇ ਵਕੀਲ ਏ ਪੀ ਐੱਸ ਦਿਉਲ ਰਾਹੀਂ ਅਦਾਲਤ ਵਿੱਚ ਨਵੇਂ ਸਿਰਿਓਂ ਅਰਜ਼ੀ ਦਾਇਰ ਕਰ ਕੇ ਕੱਲ ਜਾਰੀ ਕੀਤੇ ਗਏ ਹੁਕਮਾਂ ਬਾਰੇ ਸਥਿਤੀ ਸਪੱਸ਼ਟ ਕਰਨ ਅਤੇ ਇਨਸਾਫ਼ ਦੀ ਬੇਨਤੀ ਕਰਦਿਆਂ ਪੰਜਾਬ ਸਰਕਾਰ ’ਤੇ ਅਦਾਲਤੀ ਕਾਰਵਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ। ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਗਲੇ ਹੁਕਮਾਂ ਤੱਕ ਸੈਣੀ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾ ਦਿੱਤੀ। ਸ੍ਰੀ ਦਿਉਲ ਨੇ ਦੱਸਿਆ ਕਿ ਜਦੋਂ ਤੱਕ ਧਾਰਾ 302 ਵਿੱਚ ਸੈਣੀ ਦੀ ਜ਼ਮਾਨਤ ਅਰਜ਼ੀ ਦਾ ਨਿਬੇੜਾ ਨਹੀਂ ਹੋ ਜਾਂਦਾ ਉਦੋਂ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ…
  ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਦੇ ਇੱਕ ਦਿਨਾਂ ਇਜਲਾਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਨੂੰ 7 ਦਿਨਾਂ ਲਈ ਇਕਾਂਤਵਾਸ ਵਿੱਚ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਰਾਹੀ ਕੀਤਾ। ਸ੍ਰੀ ਠੁਕਰਾਲ ਨੇ ਟਵੀਟ ’ਚ ਦੱਸਿਆ ਕਿ ਅੱਜ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਦੋ ਵਿਧਾਇਕ ਕਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਇਸ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਦਿਆਂ ਅਤੇ ਡਾਕਟਰਾਂ ਦੀ ਸਲਾਹ ਨਾਲ ਖ਼ੁਦ ਨੂੰ 7 ਦਿਨਾਂ ਲਈ ਇਕਾਂਤਵਾਸ ’ਚ ਰੱਖਣ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਪਿਛਲੇ ਲੰਬੇ ਸਮੇਂ ਤੋਂ ਆਪਣੇ ਫਾਰਮ ਹਾਊਸ ’ਚ ਹੀ ਰਹਿ ਰਹੇ ਸਨ ਅਤੇ ਹੁਣ ਉੱਥੇ ਹੀ 7 ਦਿਨ ਇਕਾਂਤਵਾਸ ਵਿੱਚ ਰਹਿਣਗੇ।
  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ) - ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਨੇ ਅਪਣੇ ਭਰਾਤਾ ਰਾਹੀ ਭੇਜੇ ਸੁਨੇਹੇ ਵਿਚ ਅਮਰ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਮਾਤਾ ਸੁਰਜੀਤ ਕੌਰ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਭਾਈ ਸੁੱਖਾ ਕੌਮ ਦੇ ਮੂਹਰਲੀ ਕਤਾਰਾਂ ਦੇ ਸ਼ਹੀਦਾਂ ਵਿੱਚੋ ਸਨ ਜਿਨ੍ਹਾਂ ਨੇ ਜਾਣ ਬਚਾਣ ਦੀ ਅਪੀਲ ਠੁੱਕਰਾਂਦਿਆ ਹੱਸਦੇ ਹੋਏ ਕੌਮ ਦੀ ਆਜ਼ਾਦੀ ਖਾਤਿਰ ਫਾਂਸੀ ਦਾ ਫੰਦਾ ਗਲੇ ਪਵਾਯਾ ਸੀ, ਦੇ ਮਾਤਾ ਜੀ ਦਾ ਅਕਾਲ ਚਲਾਣਾ ਬਹੁਤ ਦੁਖ ਭਰਿਆ ਹੈ, ਕੌਮ ਲਈ ਜੂਝਣ ਵਾਲੇ ਪੁੱਤ ਜੰਮਣ ਵਾਲੀਆਂ ਮਾਵਾਂ ਦਾ ਹੱਥ ਹਮੇਸ਼ਾ ਕੌਮ ਦੇ ਸਿਰ ਤੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੂੰ ਦੇਖ ਨੌਜੁਆਨਾਂ ਨੂੰ ਵੀ ਸੰਘਰਸ਼ ਕਰਣ ਦਾ ਚਾਅ ਚੜ੍ਹਿਆ ਰਹਿੰਦਾ ਹੈ । ਉਨ੍ਹਾਂ ਨੇ ਕੌਮ ਨੂੰ ਭੇਜੇ ਸੁਨੇਹੇ ਵਿਚ ਕਿਹਾ ਕਿ ਇਨਸਾਨ ਲਈ ਗੁਲਾਮੀ ਲਾਹਨਤ ਹੈ । ਜੇਕਰ ਖਾਲਸਾ ਗੁਲਾਮ ਹੋਵੇ ਤਾਂ ਉਸ ਦੇ ਲਈ ਇਹ ਬੇਸ਼ਰਮੀ ਭਰੀ ਲਾਹਨਤ ਹੈ । ਵਿਗੜਿਆ ਹੋਇਆ ਮਨੁੱਖ ਹਮੇਸ਼ਾ ਸਚਿਆਰੇ ਮਨੁੱਖ…
  ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -ਦਿੱਲੀ ਦੀ ਪਟਿਆਲਾ ਹਾਉਸ ਵਿਖੇ ਐਨਆਈਏ ਅਦਾਲਤ ਅੰਦਰ ਜਗਤਾਰ ਸਿੰਘ ਜੱਗੀ ਜੌਹਲ, ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ, ਧਰਮਿੰਦਰ ਸਿੰਘ ਗੁਗਨੀ, ਅਮਨਿੰਦਰ ਸਿੰਘ, ਪਹਾੜ ਸਿੰਘ ਸਣੇ ਹੋਰ ਸਾਰੇ ਖਾੜਕੂਆਂ ਨੂੰ ਜੱਜ ਪ੍ਰਵੀਨ ਸਿੰਘ ਦੀ ਅਦਾਲਤ ਵਿਚ ਐਫਆਈਆਰ ਨੰ 18,22,23,25,26,27 ਦੀਆਂ ਵੱਖ ਵੱਖ ਧਾਰਾਵਾਂ ਅਧੀਨ ਦਿੱਲੀ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਖਾੜਕੂ ਸਿੰਘਾਂ ਨੂੰ ਵੀਡਿਓ ਕਾਨਫ੍ਰੇਸਿੰਗ ਰਾਹੀ ਪੇਸ਼ ਕੀਤਾ ਗਿਆ । ਅਜ ਚਲੇ ਮਾਮਲੇ ਅੰਦਰ ਜੱਜ ਸਾਹਿਬ ਨੇ ਮਾਮਲੇ ਨਾਲ ਸੰਬਧਿਤ ਕਾਗਜਾਤ ਘੱਟ ਹੋਣ ਤੇ ਪੁੱਛਣ ਤੇ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਮੰਗ ਕੀਤੀ ਕਿ ਸਾਡੇ ਕੋਲ ਮਾਮਲੇ ਨਾਲ ਸੰੰਬਧਿਤ ਸਾਰੇ ਕਾਗਜਾਤ ਨਹੀ ਹਨ ਜਿਸ ਤੇ ਕਾਰਵਾਈ ਕਰਦੇ ਹੋਏ ਜੱਜ ਸਾਹਿਬ ਨੇ ਇਸ ਬਾਰੇ ਲਿਖਤੀ ਅਪੀਲ ਦੇਣ ਵਾਸਤੇ ਕਿਹਾ ਜਿਸ ਤੇ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਈਮੇਲ ਰਾਹੀ ਅਪੀਲ ਦਰਜ਼ ਕਰਵਾ ਦਿੱਤੀ ਤੇ ਉਮੀਦ ਹੈ ਕਿ ਅਗਲੀ ਤਰੀਕ ਤੇ ਮਾਮਲੇ ਨਾਲ ਸੰੰਬਧਿਤ ਕਾਗਜਾਤ ਐਨਆਈਏ ਵਕੀਲ ਸਾਹਿਬਾਨਾਂ ਨੂੰ ਉਪਲਬਧ ਕਰਵਾ ਦੇਵੇਗੀ । ਜਿਕਰਯੋਗ ਹੈ…
  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ) - ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸ. ਕੰਵਲਜੀਤ ਸਿੰਘ ਅਲੱਗ ਨੂੰ ਦਿੱਲੀ ਦੀ ਘੱਟ ਗਿਣਤੀ ਕਮੀਸ਼ਨ ਦਾ ਮੈਂਬਰ ਚੁਣੇ ਜਾਣ ਤੇ ਮੁਬਾਰਕਬਾਦ ਦੇਣ ਉਹਨਾਂ ਦੇ ਦਫ਼ਤਰ ਪੰਹੁਚੀ।ਜਿਕਰਯੋਗ ਹੈ ਕਿ ਕੰਵਲਜੀਤ ਸਿੰਘ ਅਲੱਗ ਦੀ ਸਰਨਾ ਬੰਧੂਆਂ ਨਾਲ ਕਾਫੀ ਨੇੜ੍ਹਤਾ ਵੀ ਦੱਸੀ ਜਾਂਦੀ ਹੈ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦੱਲ(ਦਿੱਲੀ) ਨੇ ਨਵ ਨਿਯੁੱਕਤ ਮੈਂਬਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਮੀਦ ਜਤਾਈ ਕਿ ਉਹ ਘੱਟ ਗਿਣਤੀ ਨਾਲ ਕਿਸੇ ਵੀ ਤਰੀਕੇ ਦੀ ਵਧੀਕੀ ਨਹੀਂ ਹੋਣ ਦੇਣਗੇ।ਸ. ਸਰਨਾ ਨੇ ਆਖਿਆ "ਸਾਨੂੰ ਉਮੀਦ ਹੈ ਕਿ ਸਰਦਾਰ ਕੰਵਲਜੀਤ ਸਿੰਘ ਅਲੱਗ ਸੂਬਾ ਸਰਕਾਰ ਵਲੋਂ ਘੱਟ ਗਿਣਤੀਆਂ ਲਈ ਅਲਾਟ ਹਰੇਕ ਵੈਲਫੇਅਰ ਸਕੀਮ, ਸਿਖਿਆਰਥੀਆਂ ਲਈ ਵਜੀਫੇ ਘਰ ਘਰ ਪੁਜਾਉਣ ਵਿੱਚ ਸਹਾਈ ਹੋਣਗੇ ਅਤੇ ਅਸੀਂ ਹਰ ਵੇਲੇ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ੍ਹ ਕੇ ਖੜੇ ਹਾਂ"।ਯੂਥ ਵਿੰਗ ਆਗੂ ਸ. ਰਮਨਦੀਪ ਸਿੰਘ ਸੋਨੂੰ ਨੇ ਦੱਸਿਆ "ਸ ਅਲੱਗ ਦੇ ਦਾਦਾ ਜੀ ਪਾਕਿਸਤਾਨ ਦੇ ਗੁੱਜਰ ਖਾਨ…
  ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਤੋਂ ਜਥੇਦਾਰਾਂ ਵੱਲੋਂ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਪ੍ਰਚਾਰ ’ਤੇ ਲਾਈ ਗਈ ਰੋਕ ਦਾ ਫ਼ੈਸਲਾ ਪੰਥਕ ਹਲਕਿਆਂ ਵਿਚ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁਝ ਇਸ ਨੂੰ ਮਾਮੂਲੀ ਕਾਰਵਾਈ ਆਖ ਰਹੇ ਹਨ ਅਤੇ ਕੁਝ ਇਸ ਨੂੰ ਸਖ਼ਤ ਦਸ ਰਹੇ ਹਨ। ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਖ਼ਿਲਾਫ਼ ਆਈਆਂ ਸ਼ਿਕਾਇਤਾਂ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਲਈ ਸ੍ਰੀ ਅਕਾਲ ਤਖ਼ਤ ਨੇ ਅਕਤੂਬਰ 2019 ਵਿਚ ਪੰਜ ਵਿਦਵਾਨਾਂ ਦੀ ਇਕ ਕਮੇਟੀ ਬਣਾਈ ਸੀ। ਇਸ ਕਮੇਟੀ ਵੱਲੋਂ ਪ੍ਰਚਾਰਕ ਢੱਡਰੀਆਂ ਵਾਲਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਸਬੰਧੀ ਤਿੰਨ ਮੀਟਿੰਗਾਂ ਵੀ ਸੱਦੀਆਂ ਗਈਆਂ। ਇਨ੍ਹਾਂ ਮੀਟਿੰਗਾਂ ਵਿਚ ਸ਼ਾਮਲ ਹੋਣ ਲਈ ਪ੍ਰਚਾਰਕ ਨੂੰ ਸੱਦਾ ਦਿੱਤਾ ਗਿਆ ਪਰ ਉਹ ਕਿਸੇ ਵੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਇਆ। ਕਰੋਨਾ ਦੇ ਚੱਲਦਿਆਂ ਵਿਦਵਾਨਾਂ ਵੱਲੋਂ ਕੁਝ ਮੀਟਿੰਗਾਂ ਵੀਡਿਓ ਕਾਨਫਰੰਸ ਰਾਹੀਂ ਵੀ ਕੀਤੀਆਂ ਗਈਆਂ। ਕਿਸੇ ਵੀ ਮੀਟਿੰਗ ਵਿਚ ਸਿੱਖ ਪ੍ਰਚਾਰਕ ਦੇ ਸ਼ਾਮਲ ਨਾ ਹੋਣ ਕਾਰਨ ਪੰਜ ਮੈਂਬਰੀ ਕਮੇਟੀ ਨੇ ਬੀਤੇ ਦਿਨ ਆਪਣੀ…
  ਚੰਡੀਗੜ੍ਹ - ਪੰਜਾਬ ਦੇ 23 ਵਿਧਾਇਕ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ।ਇਸ ਗੱਲ ਦੀ ਪੁਸ਼ਟੀ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਵੀਡੀਓ ਕਾਨਫੈਂਰਸਿੰਗ ਦੌਰਾਨ ਕੀਤੀ।28 ਅਗਸਤ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਦਿਨਾਂ ਸੈਸ਼ਨ ਹੋਣ ਵਾਲਾ ਹੈ।ਇਸ ਲਈ ਸਾਰੇ ਸਟਾਫ ਅਤੇ ਵਿਧਾਇਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਜਿਸ ‘ਚ 23 ਵਿਧਾਇਕ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਅੱਜ ਕੋਰੋਨਾਵਾਇਰਸ ਦੇ ਹਲਾਤਾਂ ਬਾਰੇ ਸੋਨੀਆ ਗਾਂਧੀ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕੇ ਨਿਰਧਾਰਤ ਵਿਧਾਨ ਸਭਾ ਸੈਸ਼ਨ ਦੇ ਠੀਕ ਦੋ ਦਿਨ ਪਹਿਲਾਂ 23 ਵਿਧਾਇਕ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਹਨ।ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਕੋਰੋਨਾ ਪੌਜ਼ੇਟਿਵ ਦੀ ਰਿਪੋਰਟ ਆਉਣ ਦੇ ਸਮਾਚਾਰ ਪ੍ਰਾਪਤ ਹੋਏ ਹਨ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀ ਟੀਮ ਮੰਗਲਵਾਰ ਨੂੰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਸੈਂਪਲ ਲੈ ਕੇ ਕੋਵਿਡ 19 ਜਾਂਚ ਲਈ ਭੇਜਿਆ ਗਿਆ ਜਿਸਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਉਨ੍ਹਾਂ ਦੀ 48 ਘੰਟਿਆ…
  ਅੰਮ੍ਰਿਤਸਰ - ਕਰੋਨਾ ਦੇ ਕਾਰਨ ਇਥੇ ਜ਼ਿਲ੍ਹੇ ਵਿੱਚ 73 ਹੋਰ ਨਵੇਂ ਮਾਮਲੇ ਆਏ ਹਨ ਅਤੇ 7 ਕਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ ।ਸਿਹਤ ਵਿਭਾਗ ਤੋ ਪ੍ਰਾਪਤ ਜਾਣਕਾਰੀ ਮੁਤਾਬਕ ਅਜ ਕਰੋਨਾ ਕਾਰਨ 65ਸਾਲਾ ਦੇ ਹੰਸਰਾਜ ਵਾਸੀ ਫੇਅਰਲੈਂਡ ਕਲੋਨੀ , 61ਸਾਲਾ ਸਰੋਜ਼ ਵਾਸੀ ਤਿਲਕ ਨਗਰ , 65 ਸਾਲਾ ਅਮਰਪਾਲ ਵਾਸੀ ਝਬਾਲ ਰੋਡ , 75 ਸਾਲਾ ਸੋਨੀਆ ਰਾਣੀ ਵਾਸੀ ਵੇਰਕਾ , 65 ਸਾਲਾ ਗੁਰਮੇਲ ਸਿੰਘ ਵਾਸੀ ਇੰਦਰਾ ਕਲੋਨੀ ਬਟਾਲਾ ਰੋਡ , 69 ਸਾਲਾ ਮੋਹਿੰਦਰ ਸਿੰਘ ਅਤੇ 66 ਸਾਲਾ ਸੁਖਦੇਵ ਸਿੰੰਘ ਵਾਸੀ ਪਿੰਡ ਚੋਹਾਨ ਸ਼ਾਮਲ ਹਨ। ਫਗਵਾੜਾ ਵਿਚ ਦੋ ਵਿਅਕਤੀਆਂ ਦੀ ਕਰੋਨਾ ਨਾਲ ਮੌਤ ਹੋਣ ਦੀ ਸੂਚਨਾ ਮਿਲੀ ਹੈ ਜਿਸ ਵਿੱਚ ਇੱਕ ਮਰਦ ਅਤੇ ਇੱਕ ਔਰਤ ਸ਼ਾਮਲ ਹਨ ਐਸਐਮਓ ਡਾਕਟਰ ਕਮਲ ਕਿਸ਼ੋਰ ਨੇ ਦੱਸਿਆ ਕਿ ਦਰਵੇਸ਼ ਪਿੰਡ ਦੀ ਮਹਿਲਾ ਪਰਮਿੰਦਰ ਕੌਰ ਅਤੇ ਹਰਗੋਬਿੰਦ ਨਗਰ ਦਾ ਵਾਸੀ ਸੁਭਾਸ਼ ਨਾਰੰਗ ਸ਼ਾਮਿਲ ਹਨ ਉਨ੍ਹਾਂ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਵਿੱਚ 17 ਮੈਂਬਰ ਪਾਜ਼ਟਿਵ ਆਏ ਹਨ। ਦੀਨਾਨਗਰ ਵਿਚ ਥਾਣਾ ਦੀਨਾਨਗਰ ’ਚ ਤਾਇਨਾਤ ਇੱਕ ਏਐੱਸਆਈ ਦੀ ਜਾਨ ਲੈ…
  2020 ਰਿਫ਼ਰੈਂਡਮ ਦੀ ਆੜ ਥੱਲੇ ਸਮੇਂ ਦੀਆਂ ਸਰਕਾਰਾਂ ਦੋ ਮਹਾਨ ਸਿੱਖ ਪ੍ਰੰਪਾਵਾਂ ਨੂੰ ਠੇਸ ਪਹੁੰਚਾਉਣ ਲੱਗੀਆਂ ਹੋਈਆਂ ਹਨ, ਜਿਨ੍ਹਾਂ ਲਈ ਨੇੜ ਭਵਿੱਖ ‘ਚ ਸਿੱਖ ਕੌਮ ਨੂੰ ਭਾਰੀ ਮੁੱਲ ਤਾਰਨਾ ਪਵੇਗਾ। ਸਿੱਖ ਦੀ ਅਰਦਾਸ, ਸਰਬੱਤ ਦਾ ਭਲਾ ਮੰਗਦਿਆਂ ਸਮਾਪਤ ਹੁੰਦੀ ਹੈ ਅਤੇ ਕੇਸਰੀ ਨਿਸ਼ਾਨ ਸਾਹਿਬ, ਕੌਮ ਦਾ ਕੌਮੀ ਝੰਡਾ ਹੈ, ਜਿਹੜਾ ਹਰ ਗੁਰੁਦਆਰਾ ਸਾਹਿਬ ‘ਚ ਝੂਲਦਾ ਹੈ ਅਤੇ ਕੌਮ ਦੀ ਸਰਬਵਿਆਪਕ ਵਾਹਿਗੁਰੂ ਨਾਲ ਇਕਮਿਕਤਾ ਦਾ ਪ੍ਰਗਟਾਵਾ ਕਰਦਾ ਹੈ। ਅਜ਼ਾਦ ਕੌਮ ਦਾ ਕੌਮੀ ਨਿਸ਼ਾਨ, ਉਸਦੀ ਅਜ਼ਾਦੀ ਦਾ ਪ੍ਰਤੀਕ ਹੁੰਦਾ ਹੈ। ਜਿਸਨੂੰ ਹਰ ਖੁਸ਼ੀ ਮੌਕੇ ਝੁਲਾਇਆ ਜਾਂਦਾ ਹੈ। ਰਿਫ਼ਰੈਂਡਮ 20-20 ਵਾਲਿਆਂ ਆਪਣੀ ਲਹਿਰ ਦੀ ਆਰੰਭਤਾ ਲਈ ਅਰਦਾਸ ਕਰਨ ਦੀ ਗੱਲ੍ਹ ਕੀਤੀ। ਸਰਕਾਰ ਨੇ ਅਜਿਹੀ ਕਿਸੇ ਅਰਦਾਸ ‘ਤੇ ਵੀ ਪਾਬੰਦੀ ਲਾ ਦਿੱਤੀ। ਜਦੋਂ ਕਿ ਇਸ ਦੇਸ਼ ਦਾ ਸੰਵਿਧਾਨ ਹਰ ਨਾਗਰਿਕ ਨੂੰ ਸ਼ਾਂਤੀ ਨਾਲ ਆਪਣੀ ਮੰਗ ਦੇ ਹੱਕ ‘ਚ ਅਵਾਜ਼ ਉਠਾਉਣ ਦਾ ਹੱਕ ਦਿੱਤਾ ਹੈ। ਹਾਲਾਂਕਿ ਅਰਦਾਸ ‘ਚ ਕੋਈ ਵੀ ਸਿੱਖ ਕਿਸੇ ਦਾ ਭਾਵੇਂ ਕੱਟੜ ਦੁਸ਼ਮਣ ਹੀ ਕਿਉਂ ਨਾ ਹੋਵੇ, ਬੁਰਾ ਨਹੀਂ ਮੰਗ ਸਕਦਾ। ਉਸ…
  ਲੁਧਿਆਣਾ - ਪੰਜਾਬ ਦੇ ਸਿੱਖ ਨੌਜਵਾਨ ਜਗਮੋਹਨ ਸਿੰਘ ਨੂੰ ਰਾਜਸਥਾਨ ਦੀ ਇੱਕ ਅਦਾਲਤ ਨੇ 8 ਉਮਰ ਕੈਦਾਂ ਦੀ ਸਜ਼ਾ ਸੁਣਾ ਦਿੱਤੀ ਹੈ। ਇੱਥੇ ਦੱਸਣਯੋਗ ਹੈ ਕਿ ਜਗਮਮੋਹਨ ਸਿੰਘ ਨੂੰ ਕਾਨੂੰਨ ਦੀ ਧਾਰਾ 4,5,6 ਵਿਸਫੋਟਕ ਸਮਗਰੀ ਅਧੀਨ ਅਤੇ 5,6/9 ਖ਼ ਵਿਸਫੋਟ ਕਰਨ ਅਧੀਨ, 3/25, 7/25 (1) (ਡੀ) (1-ਏ.ਏ), 25 ਆਰਮਜ਼ ਐਕਟ ਅਧੀਨ, 152ਏ, 120ਬੀ ਅਤੇ ਯੁਆਪਾ ਐਕਟ 3,10,13,18,20 ਤਹਿਤ 8 ਉਮਰ ਕੈਦਾਂ ਓਤੇ 5/9ਖ ਦੇ ਅਧੀਨ 3 ਸਾਲ ਦੀ ਸਜ਼ਾ, 6/9ਖ ਦੇ ਅਧੀਨ 2 ਸਾਲ, 3/25 ਆਰਮਜ਼ ਐਕਟ ਦੇ ਅਧੀਨ 5 ਸਾਲ ਦੀ ਸਜ਼ਾ, ਯੁਆਪਾ ਐਕਟ ਦੀ 13 ਦੇ ਅਧੀਨ 7 ਸਾਲ ਦੀ ਸਜ਼ਾ ਅਤੇ 153ਏ ਦੇ ਅਧੀਨ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੱਸਣਯੋਗ ਹੈ ਕਿ ਇਹ ਸਾਰੀਆਂ ਉਮਰ ਕੈਦਾ ਦੀ ਸਜ਼ਾ ਇੱਕਠੀ ਚੱਲੇਗੀ। ਇੱਥੇ ਦੱਸਣਯੋਗ ਹੈ ਕਿ ਜਗਮੋਹਨ ਸਿੱੰਘ ਰਾਸ਼ਟਰੀ ਸਿੱਖ ਸੰਗਤ ਦੇ ਮੁੱਖੀ ਰੁਲਦਾ ਸਿੰਘ ਦੇ ਕਤਲ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪਰ ਉਸ ਕੇਸ ‘ਚੋਂ ਜਗਮੋਹਨ ਸਿੰਘ ਬਰੀ ਹੋ ਗਏ ਸਨ। ਦੇਸ਼ ਅੰਦਰ ਲਗਾਤਾਰ ਸਿੱਖ ਨੌਜਵਾਨਾਂ…

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com