ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਲੰਡਨ, 19 ਅਗਸਤਬ੍ਰਿਟੇਨ ਸਰਕਾਰ ਨੇ ਪਿਛਲੇ ਹਫ਼ਤੇ ਲੰਡਨ ਦੇ ਟ੍ਰੈਫਾਲਗਰ ਸਕੁਏਰ ਵਿੱਚ ਗਰਮਖਿਆਲੀ ਸਿੱਖ ਧਿਰਾਂ ਵੱਲੋਂ ਕਰਵਾਈ ਖ਼ਾਲਿਸਤਾਨ ਪੱਖੀ ਰੈਲੀ ਦੇ ਮੁੱਦੇ ਨਾਲੋਂ ਖ਼ੁਦ ਨੂੰ ਵੱਖ ਕਰ ਲਿਆ ਹੈ। ਸਿੱਖਜ਼ ਫਾਰ ਜਸਟਿਸ ਵੱਲੋਂ 12 ਅਗਸਤ ਨੂੰ ਕਰਵਾਈ ‘ ਰੈਫਰੰਡਮ 2020 ਲਈ ਲੰਡਨ ਅਹਿਦਨਾਮਾ’ ਰੈਲੀ ਤੋਂ ਪਹਿਲਾਂ ਭਾਰਤ ਨੇ ਬ੍ਰਿਟੇਨ ਸਰਕਾਰ ਨੂੰ ਖ਼ਬਰਦਾਰ ਕੀਤਾ ਸੀ ਕਿ ਹਿੰਸਾ, ਵੱਖਵਾਦ ਤੇ ਨਫ਼ਰਤ ਦਾ ਪ੍ਰਚਾਰ ਕਰਨ ਵਾਲੇ ਗਰੁੱਪਾਂ ਨੂੰ ਪ੍ਰਦਰਸ਼ਨ ਦੀ ਖੁੱਲ੍ਹ ਦੇਣ ਤੋਂ ਪਹਿਲਾਂ ਦੁਵੱਲੇ ਸਬੰਧਾਂ ਬਾਰੇ ਸੋਚ ਲੈਣਾ ਚਾਹੀਦਾ ਹੈ। ਯੂਕੇ ਸਰਕਾਰ ਦੇ ਇਕ ਸੂਤਰ ਨੇ ਦੱਸਿਆ ‘‘ ਹਾਲਾਂਕਿ ਅਸੀਂ ਪ੍ਰਦਰਸ਼ਨ ਦੀ ਆਗਿਆ ਦਿੱਤੀ ਸੀ ਪਰ ਇਸ ਨੂੰ ਕਿਸੇ ਦੇ ਹੱਕ ਜਾਂ ਵਿਰੋਧ ਵਿੱਚ ਖੜੋਣ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਅਸੀਂ ਇਸ ਪੱਖੋਂ ਸਪਸ਼ਟ ਹਾਂ ਕਿ ਇਹ ਲੋਕਾਂ ਤੇ ਭਾਰਤ ਸਰਕਾਰ ਵਿਚਕਾਰ ਸਬੰਧਾਂ ਦਾ ਸਵਾਲ ਹੈ।’’ ਇਸ ਤੋਂ ਪਹਿਲਾਂ ਐਸਐਫਜੇ ਨੇ ਯੂਕੇ ਫੌਰੇਨ ਐਂਡ ਕਾਮਨਵੈਲਥ ਆਫਿਸ ਐਫਸੀਓ ਨੂੰ ਪੱਤਰ ਲਿਖ ਕੇ ‘ ਸਿੱਖਾਂ ਦੇ ਜਨਮਤ ਸੰਗ੍ਰਹਿ ਦੀ ਮੁਹਿੰਮ’ ਬਾਰੇ ਚਰਚਾ ਕਰਨ ਲਈ…
    ਬਠਿੰਡਾ - ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਮੌੜ ਬੰਬ ਧਮਾਕੇ ਦੀ ਜਾਂਚ ਨੂੰ ਹੁਣ ਤਣ ਪੱਤਣ ਲਾਏਗੀ। ਸਿੱਟ ਲਈ ਬਰਗਾੜੀ ਕਾਂਡ ਮਗਰੋਂ ਹੁਣ ਮੌੜ ਧਮਾਕੇ ਦੀ ਜਾਂਚ ਨੂੰ ਆਖ਼ਰੀ ਮੋੜ ਤੱਕ ਲਿਜਾਣਾ ਮੁੱਖ ਏਜੰਡਾ ਹੈ। ਕਰੀਬ ਪੰਜ ਮਹੀਨੇ ਤੋਂ ਮੌੜ ਕਾਂਡ ਦੀ ਜਾਂਚ ਠੰਢੇ ਬਸਤੇ ਵਿੱਚ ਪਈ ਹੋਈ ਸੀ ਕਿਉਂਕਿ ਇਸ ਕਾਂਡ ਦੀ ਪੈੜ ਡੇਰਾ ਸਿਰਸਾ ਦੇ ਬੂਹੇ ਤੱਕ ਪੁੱਜ ਗਈ ਸੀ। ਪੰਜਾਬ ਪੁਲੀਸ ਦੇ ਮੁਖੀ ਨੇ ਹੁਣ ਮੌੜ ਕਾਂਡ ਦੇ ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਦਲਬੀਰ ਸਿੰਘ ਦਾ ਅਚਨਚੇਤ ਹੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਤੋਂ ਮੁੜ ਬਠਿੰਡਾ ਜ਼ਿਲ੍ਹੇ ਵਿੱਚ ਤਬਾਦਲਾ ਕਰ ਦਿੱਤਾ ਹੈ। ਤਫ਼ਤੀਸ਼ੀ ਅਫ਼ਸਰ ਨੂੰ ਪਹਿਲਾਂ 19 ਮਾਰਚ ਨੂੰ ਥਾਣਾ ਦਿਆਲਪੁਰਾ (ਬਠਿੰਡਾ) ਤੋਂ ਬਦਲ ਕੇ ਸੀਆਈਏ ਸਟਾਫ਼ ਸਰਹਿੰਦ ਤਾਇਨਾਤ ਕਰ ਦਿੱਤਾ ਗਿਆ ਸੀ।ਪੰਜਾਬ ਪੁਲੀਸ ਵੱਲੋਂ ਮੌੜ ਕਾਂਡ ਦੀ ਜਾਂਚ ਲਈ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਜਿਸ ਦੇ ਚੇਅਰਮੈਨ ਡੀਆਈਜੀ ਰਣਬੀਰ ਸਿੰਘ ਖੱਟੜਾ ਹਨ ਜਦੋਂ ਕਿ ਐਸਪੀ ਰਜਿੰਦਰ ਸਿੰਘ ਸੋਹਲ, ਡੀਐਸਪੀ ਸੁਲੱਖਣ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਟੀਮ…
    ਸਿਡਨੀ- ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਇੱਕ ਨੌਜਵਾਨ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਦੀ ਵੀਡੀਓ ਇੱਥੇ ਵਾਇਰਲ ਹੋਈ ਹੈ ਜਿਸ ਦਾ ਪੁਲੀਸ ਨੇ ਵੀ ਨੋਟਿਸ ਲੈ ਲਿਆ ਹੈ।ਆਸਟਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰੇ ਪਾਰਕਲੀ ’ਚ ਰਣਜੀਤ ਸਿੰਘ ਢੱਡਰੀਆਂਵਾਲਾ ਦੇ ਚੱਲ ਰਹੇ ਲੜੀਵਾਰ ਦੀਵਾਨਾਂ ਵਿਰੁੱਧ ਕੁਝ ਲੋਕ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ। ਅੱਜ ਆਖਰੀ ਦੀਵਾਨ ਵੇਲੇ ਗੁਰਦੁਆਰੇ ਸਾਹਮਣੇ ਮੁਜ਼ਾਹਰੇ ਦੌਰਾਨ ਇੱਕ ਨੌਜਵਾਨ ਸਿੱਖ ਨੇ ਮਾਈਕ ’ਤੇ ਢੱਡਰੀਆਂਵਾਲੇ ਨੂੰ ਮਾਰਨ ਤੱਕ ਦੀਆਂ ਧਮਕੀਆਂ ਦੇ ਦਿੱਤੀਆਂ।ਦੂਜੇ ਪਾਸੇ ਕਮੇਟੀ ਦੇ ਸਹਾਇਕ ਸਕੱਤਰ ਨਿਰਮਲ ਸਿੰਘ ਸੰਧਰ ਨੇ ਗੁਰਦੁਆਰੇ ’ਚ ਪੈਦਾ ਹੋਏ ਹਾਲਾਤ ਕਾਰਨ ਅਸਤੀਫ਼ਾ ਦੇ ਦਿੱਤਾ ਹੈ। ਗੁਰਦੁਆਰਾ ਕਮੇਟੀ ਨੂੰ ਦੀਵਾਨ ਚਲਾਉਣ ਲਈ ਪੁਲੀਸ ਦਾ ਸਹਿਯੋਗ ਲੈਣਾ ਪਿਆ। ਪੁਲੀਸ ਨੇ ਗੁਰਦੁਆਰੇ ’ਚ ਹਾਲਾਤ ਖਰਾਬ ਹੋਣ ਤੋਂ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ।ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਗੁਰਦੁਆਰੇ ਬਾਹਰਲੇ ਗੇਟ ਕੋਲ ਰੋਕ ਲਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਮੇਟੀ ਨੂੰ ਅਜਿਹੇ ਪ੍ਰਚਾਰਕ ਨਹੀਂ ਬੁਲਾਉਣੇ ਚਾਹੀਦੇ ਜਿਹੜੇ ਸਿੱਖਾਂ ’ਚ ਵੰਡੀਆਂ ਪਾਉਣ।…
    ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਇਕ ਸੇਵਾਮੁਕਤ ਸੈਨਿਕ ਅਧਿਕਾਰੀ ਦਾ ਸਨਮਾਨ ਬਹਾਲ ਕਰ ਦਿੱਤਾ ਹੈ ਜਿਹੜਾ 1984 ਵਿਚ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਸਾਕਾ ਨੀਲਾ ਤਾਰਾ (ਆਪਰੇਸ਼ਨ ਬਲਿਊ ਸਟਾਰ) ਦੀ ਅਗਵਾਈ ਕਰਨ ਵਾਲੇ ਸੈਨਿਕ ਅਧਿਕਾਰੀਆਂ ਵਿਚ ਸ਼ਾਮਿਲ ਸੀ ਅਤੇ ਉਸ ਨੂੰ ਕਥਿਤ ਮਾੜੇ ਵਿਵਹਾਰ ਦੇ ਦੋਸ਼ਾਂ ਤੋਂ ਮੁਕਤ ਕਰਨ ਦੇ ਫ਼ੈਸਲੇ ਦੀ ਪੁਸ਼ਟੀ ਕਰਦਿਆਂ ਉਸ ਨੂੰ ਸੇਵਾ ਮੁਕਤੀ ਪਿਛੋਂ ਲੈਫਟੀਨੈੱਟ ਕਰਨਲ ਦਾ ਰੈਂਕ ਦਿੱਤਾ ਹੈ | ਸੁਪਰੀਮ ਕੋਰਟ ਨੇ ਦਰਬਾਰ ਸਾਹਿਬ ਵਿਖੇ ਆਪਰੇਸ਼ਨ ਬਲਿਊ ਸਟਾਰ ਦੌਰਾਨ ਬਰਾਮਦ ਕੁਝ ਇਲੈਕਟਰਾਨਿਕ ਵਸਤਾਂ ਆਪਣੇ ਕੋਲ ਰੱਖਣ ਦੇ ਦੋਸ਼ ਵਿਚ ਮੇਜਰ (ਸੇਵਾਮੁਕਤ) ਕੁੰਵਰ ਅੰਬਰੇਸ਼ਵਰ ਸਿੰਘ ਨੂੰ 'ਝਾੜ ਪਾਉਣ ਦੀ ਸਜ਼ਾ' ਨੂੰ ਰੱਦ ਕਰਨ ਦੇ ਆਰਮਡ ਫੋਰਸਿਜ਼ ਟਿ੍ਬਿਊਨਲ ਦੇ ਫ਼ੈਸਲੇ ਦੀ ਪੁਸ਼ਟੀ ਕਰ ਦਿੱਤੀ ਹੈ | ਜਸਟਿਸ ਏ. ਕੇ. ਸੀਕਰੀ ਅਤੇ ਜਸਟਿਸ ਅਸ਼ੋਕ ਭੂਸ਼ਨ ਦੇ ਬੈਂਚ ਨੇ ਟਿ੍ਬਿਊਨਲ ਦੇ ਫ਼ੈਸਲੇ ਖਿਲਾਫ ਕੇਂਦਰ ਸਰਕਾਰ ਦੀ ਅਪੀਲ ਖਾਰਜ ਕਰ ਦਿੱਤੀ ਪਰ ਸਰਕਾਰ 'ਤੇ ਲਾਏ ਜੁਰਮਾਨੇ ਦੀ ਰਕਮ 10 ਲੱਖ ਤੋਂ ਘਟਾ ਕੇ ਇਕ ਲੱਖ ਕਰ ਦਿੱਤੀ |…
    ਜਲੰਧਰ, (ਮੇਜਰ ਸਿੰਘ)- ਪਹਿਲੀ ਜੂਨ ਤੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਦਾ ਪਰਦਾਫਾਸ਼ ਕਰਨ ਤੇ ਗਿਰਫਤਾਰ ਕਰਨ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਦੀ ਗਿ੍ਫਤਾਰੀ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਆਰੰਭ ਕੀਤੇ ਬਰਗਾੜੀ ਇਨਸਾਫ ਮੋਰਚੇ ਦੀਆਂ ਮੰਗਾਂ ਮੰਨੇ ਜਾਣ ਬਾਰੇ ਆਉਂਦੇ ਹਫਤੇ ਦੌਰਾਨ ਕਿਸੇ ਸਮੇਂ ਵੀ ਮੰਗਾਂ ਪੂਰੀਆਂ ਕੀਤੇ ਦਾ ਐਲਾਨ ਹੋਣਾ ਸੰਭਵ ਹੈ | ਉੱਚ ਪੱਧਰੀ ਸਰਕਾਰੀ ਸੂਤਰਾਂ ਅਨੁਸਾਰ ਬਰਗਾੜੀ ਇਨਸਾਫ ਮੋਰਚੇ ਦੇ ਅਹਿਮ ਆਗੂਆਂ ਤੇ ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀਆਂ ਵਿਚਕਾਰ ਸ਼ੁੱਕਰਵਾਰ ਸ਼ਾਮ ਨੂੰ ਹੋਈ ਅਹਿਮ ਮੀਟਿੰਗ ਵਿਚ ਸਰਕਾਰ ਵਲੋਂ ਮੰਗਾਂ ਪੂਰੀਆਂ ਕੀਤੇ ਜਾਣ ਦਾ ਸੰਕੇਤ ਦਿੱਤਾ ਗਿਆ ਹੈ | ਇਸ ਸਬੰਧੀ ਐਲਾਨ ਕਿਸੇ ਵੀ ਦਿਨ ਸੰਭਵ ਹੈ | ਪਤਾ ਲੱਗਾ ਹੈ ਕਿ ਉੱਚ ਪੱਧਰੀ ਸਰਕਾਰੀ ਵਫ਼ਦ ਵਲੋਂ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਡੇਰਾ ਸਿਰਸਾ ਦੇ ਪ੍ਰੇਮੀਆਂ ਦੀ ਗਿ੍ਫ਼ਤਾਰੀ ਅਤੇ ਬਹਿਬਲ ਕਲਾਂ 'ਚ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ਉੱਪਰ ਗੋਲੀਆਂ ਵਰ੍ਹਾ ਕੇ ਦੋ ਸਿੱਖ…
    ਕੋਚੀ – ਦੇਸ਼ ਦੇ ਦੱਖਣਾ ਸੂਬੇ ਕੇਰਲ ਵਿਚ ਬੀਤੇ ਕਈ ਦਿਨਾਂ ਤੋਂ ਜਾਰੀ ਬਾਰਿਸ਼ ਨੇ ਸੂਬੇ ਵਿਚ ਵੱਡੀ ਪੱਧਰ ਤੇ ਤਬਾਹ ਮਚਾਈ ਹੈ। ਇਥੇ ਸੜਕਾਂ ਜਿਥੇ ਨਦੀਆਂ ਦਾ ਰੂਪ ਧਾਰਨ ਕਰ ਗਈਆਂ ਹਨ, ਉਥੇ ਲੋਕਾਂ ਦੇ ਘਰ ਵੀ ਪਾਣੀ ਵਿਚ ਡੁੱਬ ਗਏ ਹਨ। ਇਸ ਦੌਰਾਨ ਕੇਰਲ ਵਿਚ ਹੜ੍ਹ ਕਾਰਨ ਮ੍ਰਿਤਕਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ।ਇਸ ਦੌਰਾਨ ਦੁਨੀਆ ਵਿਚ ਕੁਦਰਤੀ ਕਰੋਪੀ ਨਾਲ ਪੀੜਤ ਲੋਕਾਂ ਦੀ ਮਦਦ ਕਰਨ ਵਾਲੀ ਖਾਲਸਾ ਏਡ ਦੀ ਟੀਮ ਕੇਰਲਾ ਵਿਚ ਮਸੀਹਾ ਬਣ ਕੇ ਪਹੁੰਚ ਚੁੱਕੀ ਹੈ।ਇਕ ਪਾਸੇ ਜਿੱਥੇ ਕੇਰਲ ਭਿਆਨਕ ਹੜ੍ਹ ਦੀ ਚਪੇਟ ਵਿਚ ਹੈ, ਉਥੇ ਹੀ ਦੂਜੇ ਪਾਸੇ ਰਾਹਤ ਦੇ ਮਾਮਲੇ ਵਿਚ ਰਾਜਨੀਤੀ ਸ਼ੁਰੂ ਹੋ ਗਈ ਹੈ। ਇਸ ਵਿਨਾਸ਼ਕਾਰੀ ਕੁਦਰਤੀ ਆਫ਼ਤ ਦੀ ਵਜ੍ਹਾ ਨਾਲ ਹੁਣ ਤੱਕ 324 ਲੋਕ ਜਾਨ ਗਵਾ ਚੁੱਕੇ ਹਨ। ਸੂਬੇ ਦੇ ਦੌਰੇ ਉੱਤੇ ਪੁੱਜੇ ਪੀਐਮ ਨਰੇਂਦਰ ਮੋਦੀ ਨੇ ਜਿੱਥੇ 500 ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ, ਜਿਸ ਉੱਤੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੈਨ ਨੇ 2000 ਕਰੋੜ ਦੀ ਨੁਕਸਾਨ ਦਾ…
    ਚੰਡੀਗੜ੍ਹ - ਗੁਰੂ ਨਾਨਕ ਸਾਹਿਬ ਜੀ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੇ ਸੰਕੇਤ ਦਿਤੇ ਗਏ ਹਨ। ਇਹ ਖੁਲਾਸਾ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਫ਼ੌਜ ਦੇ ਮੁਖੀ ਦੇ ਹਵਾਲੇ ਨਾਲ ਕੀਤਾ ਹੈ. ਸਿੱਧੂ ਪਾਕਿਸਤਾਨ ਦੇ ਰਾਸ਼ਟਰਪਤੀ ਭਵਨ ਵਿੱਚ ਹੋਏ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਦੇ ਸਿਲਸਿਲੇ ਚ ਪਾਕਿਸਤਾਨ ਗਏ ਹੋਏ ਹਨ।ਜਿਥੇ ਪਾਕਿਸਤਾਨ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾ ਕੇ ਮਿਲਣ ਤੇ ਵੱਖੋ ਵੱਖਰੇ ਪ੍ਰਤੀਕਰਮ ਆ ਰਹੇ ਹਨ। ਇਸੇ ਦੌਰਾਨ ਸਿੱਧੂ ਨੇ ਇਸਲਾਮਾਬਾਦ ਵਿਖੇ ਪਾਕਿਸਤਾਨੀ ਮੀਡੀਆ ਨੂੰ ਮੁਖਾਤਿਬ ਹੋ ਦੱਸਿਆ ਕਿ ਉਹਨਾਂ ਪਾਕਿਸਤਾਨ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਇਸ ਲਈ ਗਲਵੱਕੜੀ ਪਾਈ ਕਿਉਂਕਿ ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਬਾਰੇ ਗੌਰ ਕੀਤੀ ਜਾ ਰਹੀ ਹੋਣ ਬਾਰੇ ਦੱਸਿਆ ਸੀ।ਸਿੱਧੂ ਨੇ ਦੱਸਿਆ ਕਿ ਪਾਕਿਸਤਾਨ ਫ਼ੌਜ ਮੁਖੀ ਬਾਜਵਾ ਨੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼…
    ਅੰਮ੍ਰਿਤਸਰ - ਕਾਨੂੰਨੀ ਤੌਰ ’ਤੇ ਬਰੀ ਹੋਣ ਮਗਰੋਂ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਹੁਣ ਧਾਰਮਿਕ ਅਦਾਲਤ ਵਿਚੋਂ ਸੁਰਖਰੂ ਹੋਣ ਲਈ ਸ੍ਰੀ ਅਕਾਲ ਤਖ਼ਤ ’ਤੇ ਮੁਆਫ਼ੀ ਸਬੰਧੀ ਇੱਕ ਪੱਤਰ ਭੇਜਿਆ ਹੈ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਵਿਚਾਰ ਕੀਤਾ ਜਾਵੇਗਾ।ਜਾਣਕਾਰੀ ਅਨੁਸਾਰ ਅਕਾਲੀ ਆਗੂ ਲੰਗਾਹ ਦੀ ਇੱਕ ਔਰਤ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਨੇ ਉਸ ਨੂੰ ਪੰਥ ਵਿਚੋਂ ਛੇਕ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਲੰਗਾਹ ਖ਼ਿਲਾਫ਼ ਸਬੰਧਤ ਔਰਤ ਵੱਲੋਂ ਵੀ ਪੁਲੀਸ ਕੋਲ ਵੀ ਸ਼ਿਕਾਇਤ ਕੀਤੀ ਗਈ ਸੀ ਅਤੇ ਪੁਲੀਸ ਨੇ ਆਈਪੀਸੀ ਦੀ ਧਾਰਾ 376 ਹੇਠ ਕੇਸ ਵੀ ਦਰਜ ਕੀਤਾ ਸੀ ਪਰ ਅਦਾਲਤ ਨੇ ਅਕਾਲੀ ਆਗੂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।ਸ੍ਰੀ ਅਕਾਲ ਤਖ਼ਤ ਕੋਲ ਪੰਥ ਵਿੱਚ ਵਾਪਸੀ ਲਈ ਭੇਜੇ ਗਏ ਮੁਆਫ਼ੀ ਪੱਤਰ ਮਿਲਣ ਦੀ ਪੁਸ਼ਟੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਵੱਲੋਂ ਕੀਤੀ ਗਈ ਹੈ। ਇਹ ਪੱਤਰ…
    ਨਵੀਂ ਦਿੱਲੀ - ਇਥੇ ਸਾਬਕਾ ਪ੍ਰਧਾਨ ਅਟਲ ਬਿਹਾਰੀ ਵਾਜਪਾਈ ਦੇ ਅੰਤਿਮ ਦਰਸ਼ਨਾਂ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਗਏ ਸਵਾਮੀ ਅਗਨੀਵੇਸ਼ ਨਾਲ ਅੱਜ ਇਥੇ ਭਾਜਪਾ ਹੈੱਡਕੁਆਰਟਰ ਨੇੜੇ ਕੁਝ ਲੋਕਾਂ ਵੱਲੋਂ ਕਥਿਤ ਧੱਕਾ ਮੁੱਕੀ ਕੀਤੀ ਗਈ। ਸਮਾਜਿਕ ਕਾਰਕੁਨ ਅਗਨੀਵੇਸ਼ ਨੇ ਕਿਹਾ ਕਿ ਹਮਲਾ ਕਰਨ ਵਾਲੇ ਭਾਜਪਾ ਵਰਕਰ ਸਨ। ਇਸ ਕਥਿਤ ਹਮਲੇ ਦੀ ਸੋਸ਼ਲ ਮੀਡੀਆ ’ਤੇ ਸਰਕੁਲੇਟ ਹੋਈ ਵੀਡੀਓ ਵਿੱਚ ਕੁਝ ਲੋਕ 79 ਸਾਲਾ ਸਮਾਜਿਕ ਕਾਰਕੁਨ ਨਾਲ ਧੱਕਾ ਮੁੱਕੀ ਕਰਦੇ ਵਿਖਾਈ ਦੇ ਰਹੇ ਹਨ। ਅਗਨੀਵੇਸ਼ ਨੇ ਮਗਰੋਂ ਦੱਸਿਆ, ‘ਮੈਂ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਭਾਜਪਾ ਹੈੱਡਕੁਆਰਟਰ ਵੱਲ ਨੂੰ ਜਾ ਰਿਹਾ ਸੀ ਕਿ ਮੇਰੇ ਉੱਤੇ ਹੱਲਾ ਬੋਲ ਦਿੱਤਾ ਗਿਆ। 20 ਤੋਂ 30 ਦੇ ਕਰੀਬ ਭਾਜਪਾ ਵਰਕਰ ਆਏ ਤੇ ਉਨ੍ਹਾਂ ਮੈਨੂੰ ਘੇਰੇ ਕੇ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਮੇਰੀ ਪਗੜੀ ਲੱਥ ਗਈ ਤੇ ਉਨ੍ਹਾਂ ਮੈਨੂੰ ਗੱਦਾਰ ਕਹਿਣਾ ਸ਼ੁਰੂ ਕਰ ਦਿੱਤਾ। ਉਹ ਮੈਨੂੰ ਗਾਲ੍ਹਾਂ ਕੱਢਦਿਆਂ ਵਿਸ਼ਨੂ ਦਿਗਾਂਬਰ ਚੌਰਾਹੇ ਵੱਲ ਧੱਕਦੇ ਰਹੇ। ਉਥੇ ਕੁਝ ਪੁਲੀਸ ਮੁਲਾਜ਼ਮ ਵੀ ਖੜ੍ਹੇ ਸਨ, ਪਰ ਇਨ੍ਹਾਂ…
    ਫ਼ਤਹਿਗੜ੍ਹ ਸਾਹਿਬ - “ਇਨਸਾਫ਼ ਅਤੇ ਅਮਨ-ਚੈਨ ਦਾ ਤਕਾਜਾ ਇਸ ਗੱਲ ਦੀ ਜੋਰਦਾਰ ਮੰਗ ਕਰਦਾ ਹੈ ਕਿ ਜਦੋਂ ਵੀ ਕੋਈ ਗੈਰ-ਕਾਨੂੰਨੀ ਜਾਂ ਗੈਰ-ਸਮਾਜਿਕ ਅਣਮਨੁੱਖੀ ਵਰਤਾਰਾ ਵਾਪਰਦਾ ਹੈ ਤਾਂ ਸੰਬੰਧਤ ਨਿਜਾਮ ਜਾਂ ਸਰਕਾਰ ਉਸ ਵਾਪਰੇ ਦੁਖਾਂਤ ਦੇ ਸੱਚ ਨੂੰ ਇਮਾਨਦਾਰੀ ਨਾਲ ਸਾਹਮਣੇ ਲਿਆਉਦੇ ਹੋਏ ਜਨਤਾ ਨੂੰ ਉਸਦੀ ਜਾਣਕਾਰੀ ਵੀ ਦੇਵੇ ਅਤੇ ਉਸ ਸਾਹਮਣੇ ਆਏ ਸੱਚ ਨੂੰ ਮੁੱਖ ਰੱਖਦੇ ਹੋਏ ਉਸ ਦੁਖਾਂਤ ਨਾਲ ਸੰਬੰਧਤ ਸਾਜਿ਼ਸਕਾਰਾਂ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਤੁਰੰਤ ਸਜ਼ਾਵਾਂ ਦੇਣ ਦਾ ਪ੍ਰਬੰਧ ਕਰੇ । ਜੇਕਰ ਅਜਿਹਾ ਅਮਲ ਹੁੰਦਾ ਹੈ, ਤਾਂ ਅਜਿਹੇ ਦੁਖਾਂਤ ਨੂੰ ਫਿਰ ਵਾਪਰਨ ਤੋਂ ਰੋਕਿਆ ਜਾ ਸਕਦਾ ਹੈ, ਵਰਨਾ ਸਿਆਸਤਦਾਨ ਤੇ ਅਫ਼ਸਰਸ਼ਾਹੀ ਅਜਿਹੇ ਅਣਮਨੁੱਖੀ ਦੁਖਾਤਾਂ ਨੂੰ ਵਾਰ-ਵਾਰ ਦੁਹਰਾਉਣ ਲਈ ਉਤਸਾਹਿਤ ਕਰਨ ਦੀ ਭਾਗੀ ਹੀ ਬਣਦੀ ਹੈ । ਹੁਣ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨ ਕਰਨ ਵਾਲਿਆ ਅਤ ਬਹਿਬਲ ਕਲਾਂ ਗੋਲੀ ਕਾਂਡ ਦੇ ਹੁਕਮ ਕਰਨ ਵਾਲਿਆ ਦੇ ਚਿਹਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਰਾਹੀ ਅਖ਼ਬਾਰਾਂ ਤੇ ਮੀਡੀਏ ਰਾਹੀ ਸੁਰਖੀਆ ਬਣ ਚੁੱਕੇ ਹਨ ਅਤੇ ਸਮੁੱਚੇ ਪੰਜਾਬ…

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com