ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਬਰੈਂਪਟਨ, (ਸਿੱਖ ਸਪੋਕਸਮੈਨ ਸਮਾਚਾਰ ਸੇਵਾ) -ਤਿੰਨ ਤੋਂ ਪੰਜ ਅਗਸਤ ਨੂੰ ਸਰੀ ਵਿਚ ਹੋਈ ਮਾਸਟਰਜ਼ ਐਥਲੈਟਿਕ ਚੈਂਪੀਅਨਸਿ਼ਪ ਵਿਚ 95-ਸਾਲਾ ਬਾਬਾ ਅਤਰ ਸਿੰਘ ਸੇਖੋਂ ਨੇ 100 ਮੀਟਰ, 200 ਮੀਟਰ, 400 ਮੀਟਰ, ਜੈਨਲਿਨ ਥਰੋ, ਸ਼ਾਟ ਪੁਟ, ਡਿਸਕਸ ਥਰੋ, ਹੈਮਰ ਥਰੋ, ਵੇਟ ਥਰੋ ਅਤੇ ਪੈਂਟਾਥਰੋਨ ਥਰੋ ਵਿਚ 9 ਮੈਡਲ ਜਿੱਤ ਕੇ ਕਈ ਨਵੇਂ ਰਿਕਾਰਡ ਸਥਾਪਤ ਕੀਤੇ ਹਨ। ਪੰਜਾਬੀ ਕਮਿਊਨਿਟੀ ਵਿਚ ਇਸ ਵੇਲੇ ਆਮ ਚਰਚਾ ਹੈ ਕਿ ਅਤਰ ਸਿੰਘ ਸੇਖੋਂ ਨੇ ਆਪਣੇ ਸ਼ਾਨਦਾਰ ਇਸ ਪ੍ਰਦਰਸ਼ਨ ਨਾਲ ਕੈਨੇਡਾ ਵਿਚ ਵੱਸਦੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਨਾਂ ਉੱਚਾ ਕੀਤਾ ਹੈ। ਉਮਰ ਦੇ ਇਸ ਪੜਾਅ 'ਤੇ ਏਨੀਆਂ ਮੱਲਾਂ ਮਾਰ ਕੇ ਉਹ ਬਾਬਾ ਫ਼ੌਜਾ ਸਿੰਘ ਵਾਂਗ ਸਮਾਜ ਦੇ ਹਰੇਕ ਵਰਗ ਲਈ ਪ੍ਰੇਰਨਾ ਸਰੋਤ ਬਣੇ ਹਨ। ਅਤਰ ਸਿੰਘ ਸੇਖੋਂ ਦਾ ਜਨਮ ਪਾਕਿਸਤਾਨ ਦੇ ਜਿ਼ਲਾ ਲਾਇਲਪੁਰ ਜਿਸ ਨੂੰ ਹੁਣ ਫ਼ੈਸਲਾਬਾਦ ਦਾ ਨਾਂ ਦਿੱਤਾ ਗਿਆ ਹੈ, ਦੀ ਤਹਿਸੀਲ ਸਮੁੰਦਰੀ ਦੇ ਚੱਕ ਨੰਬਰ 528 ਮਾਨੂੰਪੁਰ ਵਿਚ ਹੋਇਆ ਸੀ ਅਤੇ 1947 ਵਿਚ ਹੋਈ ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਖੰਨੇ ਤੋਂ 4 ਮੀਲ…
    ਬਰਨਾਲਾ, ( ਜਗਸੀਰ ਸਿੰਘ ਚਹਿਲ ) - ਮੈਂ ਖਾਲਿਸਤਾਨ ਦਾ ਕਦੇ ਵੀ ਹਮਾਇਤੀ ਨਹੀਂ ਰਿਹਾ , ਪਰ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਪੰਜਾਬ ਲਈ ਵੱਧ ਅਧਿਕਾਰਾਂ ਦੀ ਅੱਜ ਵੀ ਮੰਗ ਕਰਦਾ ਹਾਂ। ਇਹ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸਥਾਨਕ ਰੈਸਟ ਹਾਊਸ ਵਿਖੇ ਪ੍ਰੈਸ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾ ਕਿਹਾ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਕੇ ਦੁਨੀਆਂ ਦੇ ਨਕਸੇ ਤੋਂ ਸਿੱਖ ਕੌਮ ਦਾ ਨਾਮੋ-ਨਿਸਾਨ ਮਿਟਾਉਣ ਦੀਆਂ ਕੋਸਿਸਾਂ ਕਰਨ ਵਾਲੇ ਮੁਗਲ ਸਾਸਕਾਂ ਤੋਂ ਸਿੱਖ ਕੌਮ ਖਤਮ ਨਹੀਂ ਹੋ ਸਕੀ , ਪਰ ਕੁਰਸੀ ਅਤੇ ਪੈਸੇ ਦੇ ਭੁੱਖੇ ਸਾਡੇ ਸਿਆਸਤਦਾਨਾ ਨੇ ਪੰਜਾਬ ਅੰਦਰ ਨਸਿਆਂ ਦੇ ਹੜ੍ਹ ਵਹਾ ਕੇ ਪੰਜਾਬ ਦੀ ਜਿਆਦਾਤਰ ਨੌਜਵਾਨੀ ਨੂੰ ਨਿਪੁੰਸਿਕ ਬਣਾ ਦਿੱਤਾ। ਜਿਸ ਕਾਰਨ ਸਿੱਖ ਕੌਮ ਦੀ ਪ੍ਰਤੀਸਤ ਆਬਾਦੀ ਘਟਦੀ ਜਾ ਰਹੀ ਹੈ। ਉਹਨਾ ਕਿਹਾ ਕਿ ਉਚੇਰੇ ਸਿੱਖਿਆ ਵੱਲ ਧਿਆਨ ਦੇਣ ਦੀ ਬਿਜਾਏ ਸਾਡੀਆਂ ਧਾਰਮਿਕ ਸੰਸਥਾਵਾਂ ਅਤੇ ਲੋਕਾਂ ਵਲੋਂ ¦ਗਰਾਂ,ਯਾਤਵਾਰਾਂ ਤੇ ਹੱਦੋਂ ਵੱਧ ਜੋਰ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਆਈ.ਪੀ.ਐੱਸ. , ਆਈ.ਏ.ਐੱਸ. ਆਦਿ ਵਿੱਚ…
    ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾਂ ਤੋਂ ਮੰਗ ਕੀਤੀ ਕਿ ਉਹ ਵੱਡਾ ਦਿੱਲ ਦਿਖਾਉਣ ਅਤੇ ਭਾਰਤ-ਪਾਕਿ ਵੰਡ ਮੌਕੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਲੋਂ ਕੀਤੇ ਵਾਅਦੇ ਦੀ ਰੌਸ਼ਨੀ ਵਿੱਚ ਸੰਘਰਸ਼ੀਲ ਕੌਮਾਂ ਨੂੰ ‘ਸਵੈ-ਨਿਰਣੇ ਦਾ ਹੱਕ’ ਅਤੇ ‘ਵੱਖ ਹੋਣ ਦਾ ਹੱਕ’ ਦੇਣ। ਜਥੇਬੰਦੀ ਦਾ ਕਹਿਣਾ ਹੈ ਕਿ ਪਿਛਲੇ 71 ਵਰਿਆਂ ਅੰਦਰ ਭਾਰਤੀ ਨਿਜ਼ਾਮ ਨੇ ਜਮਹੂਰੀਅਤ ਦੇ ਬੁਰਕੇ ਹੇਠ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੈ ਅਤੇ ਪੰਜਾਬ ਨਾਲ ਇੱਕ ਬਸਤੀ ਵਾਂਗ ਵਿਹਾਰ ਕੀਤਾ ਜਾਂਦਾ ਹੈ।ਦਲ ਖਾਲਸਾ ਵਲੋਂ ਬੀਤੇ ਕਲ ਹਮ-ਖਿਆਲੀ ਜਥੇਬੰਦੀਆਂ ਨਾਲ ਮਿਲਕੇ ਸਿੱਖਾਂ ਉਤੇ ਹੋਏ ਜ਼ੁਲਮਾਂ, ਬੇਇੰਸਾਫੀਆਂ ਅਤੇ ਵਧੀਕੀਆਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਰੋਸ ਮੁਜ਼ਾਹਰੇ ਵਿਚ ਸ਼ਾਮਿਲ ਲੋਕਾਂ ਨੇ ਹੱਥਾਂ ਵਿੱਚ ਕਾਲੇ ਝੰਡੇ ਅਤੇ ਵੱਡੇ ਬੈਨਰ ਫੜੇ ਹੋਏ ਸਨ, ਜਿਨ੍ਹਾਂ ਉਤੇ ਲਿਖਿਆ ਸੀ ਕਿ 14 ਅਗਸਤ ਨੂੰ ਮੁਸਲਮਾਨਾਂ ਨੂੰ ਪਾਕਿਸਤਾਨ ਮਿਲਿਆ, 15 ਅਗਸਤ ਨੂੰ ਹਿੰਦੂਆਂ ਨੂੰ ਹਿੰਦੁਸਤਾਨ ਮਿਲਿਆ ਪਰ ਸਿੱਖ, ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਵਿੱਚ ਫਸ ਗਏ।ਜਥੇਬੰਦੀ ਨੇ…
    ਪਾਇਲ - ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਨੂੰ ਨਸ਼ਾਮੁਕਤ ਬਣਾਉਣ ਵਿੱਚ ਸਰਕਾਰ ਦਾ ਸਹਿਯੋਗ ਦੇਣ। ਉਹ ਈਸੜੂ ਵਿੱਚ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜਲਦ ਹੀ ਪੰਚਾਇਤ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਔਰਤਾਂ ਨੂੰ 50 ਫੀਸਦੀ ਸੀਟਾਂ ਦਿੱਤੀਆਂ ਜਾਣਗੀਆਂ, ਤਾਂ ਜੋ ਸੂਬੇ ਦੇ ਸਰਬਪੱਖੀ ਵਿਕਾਸ ਵਿੱਚ ਔਰਤਾਂ ਦੀ ਭਾਗੀਦਾਰੀ ਹੋਰ ਵਧਾਈ ਜਾ ਸਕੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਸਾਲ 2022 ਤੱਕ ਸੂਬੇ ਦੇ 60 ਫੀਸਦੀ ਪਿੰਡਾਂ ਵਿੱਚ ਸੀਵਰੇਜ ਦੀ ਸਹੂਲਤ ਮੁਹੱਈਆ ਕਰਾਉਣ ਦਾ ਟੀਚਾ ਮਿਥਿਆ ਗਿਆ ਹੈ।ਪੰਜਾਬ ਸਰਕਾਰ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਪਿਛਲੇ 10 ਸਾਲਾਂ ਦੌਰਾਨ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ ਗਿਆ ਅਤੇ ਸੂਬੇ ਨੂੰ ਆਰਥਿਕ ਪੱਖੋਂ ਕੰਗਾਲ ਕਰ…
    ਪਾਇਲ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਈਸੜੂ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ਉਹ ਹੀ ਕੌਮਾਂ ਤਰੱਕੀ ਕਰਦੀਆਂ ਹਨ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਸਾਲ ਆਜ਼ਾਦੀ ਦਿਹਾੜੇ ’ਤੇ ਸ਼ਹੀਦ ਕਰਨੈਲ ਸਿੰਘ ਈਸੜੂ ਅਤੇ ਭੁਪਿੰਦਰ ਸਿੰਘ ਈਸੜੂ ਦੀ ਯਾਦ ਵਿੱਚ ਕਾਨਫਰੰਸ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ। ਸ੍ਰੀ ਬਾਦਲ ਨੇ ਕਾਂਗਰਸ ਦੀ ਕੈਪਟਨ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ, ਉਨ੍ਹਾਂ ’ਚੋਂ ਇੱਕ ਵੀ ਪੂਰਾ ਨਹੀਂ ਕੀਤਾ ਗਿਆ। ਸ੍ਰੀ ਬਾਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਦੇ ਇਸ਼ਾਰੇ ’ਤੇ ਝੂਠੀ ਰਿਪੋਰਟ ਪੇਸ਼ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪਰ ਸ਼ਹੀਦਾਂ ਦੇ…
    ਸਿਆਟਲ - ਖ਼ਾਲਸਾ ਗੁਰਮਤਿ ਸੈਂਟਰ ਫ਼ੈਡਰਲਵੇਅ ਸਿਆਟਲ ਵਾਸ਼ਿੰਗਟਨ ਵਿਖੇ ਇੰਟਰਨੈਸ਼ਨਲ ਭਾਸ਼ਣ ਮੁਕਾਬਲਿਆਂ( International Sikh Youth Symposium) ਅਗਸਤ 2 ਤੋਂ ਅਗਸਤ 5 ਤੱਕ ਦਾ ਪ੍ਰੋਗਰਾਮ ਅੱਜ ਪੂਰੀ ਚੜ੍ਹਦੀ ਕਲ੍ਹਾ ਨਾਲ ਸਮਾਪਤ ਹੋਇਆ।ਇਸ ਵਿਚ ਭਾਗ ਲੈਣ ਵਾਲੇ ਬੱਚੇ ਆਪਣੇ ਪੂਰੇ ਪਰਿਵਾਰਾਂ ਸਮੇਤ ਕੈਨੇਡਾ ਅਤੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਐਟਲੈਨਟਾ ਜੌਰਜੀਆਂ, ਅਲਾਬਾਮਾ, ਬੇਕਰਸਫੀਲਡ, ਕੈਲੇਫੋਰਨੀਆਂ, ਬੰਰਮਿੰਗਟਨ, ਜੌਰਜੀਆ, ਬੈਫਲੋ- ਨਿਊਯਾਰਕ, ਨਿਆਗਰਾ ਫਾਲਜ਼-ਨਿਊਯਾਰਕ, ਸ਼ਾਰਲੈਟ, ਨੌਰਥ ਕੈਰੋਲੀਨਾ ਸ਼ਿਕਾਗੋ ਇਲੀਨੋਇਸ, ਸਿਨਸੈਨੀਟੀ, ਕਲੀਵਲੈਂਡ, ਕੋਲੰਬਸ, ਓਹਾਇਓ, ਡੈਲਸ, ਟੈਕਸਿਸ, ਮਿਸ਼ੀਗਨ, ਗਰੀਨਜ਼ਵਿਲ, ਸਾਊਥ ਕੈਰੋਲੀਨਾਲ, ਰੀਲੀਗ, ਨੌਰਥ ਕੈਰੋਲੀਨਾ, ਲੰਡਨ, ਓਨਰਟਾਰੀਓ, ਨਿਊਜਰਸੀ, ਨਿਊਯਾਰਕ, ਨੌਰਵਲਕ, ਸੀ.ਟੀ. ਪਿਟਸਬਰਗ, ਓਹਾਇਓ, ਰੌਚਸਟਰ, ਐਮ.ਐਲ. ਬੌਸਟਨ, ਸਾਇਰਾਕਰੂਜ਼, ਟੈਂਪਾ, ਫਲੋਰੀਡਾ, ਟੋਰੰਟੋ, ਵਿੰਡਸਰ ਅਤੇ ਵਾਸ਼ਿੰਗਟਨ ਸਟੇਟ ਦੇ ਕਈ ਸ਼ਹਿਰਾਂ ਤੋਂ ਪਹੁੰਚੇ ਹੋਏ ਸਨ।ਪ੍ਰੋਗਰਾਮ ਭਾਵੇਂ ਅਗਸਤ 2 ਦਿਨ ਸ਼ੁਕਰਵਾਰ ਨੂੰ ਸ਼ੁਰੂ ਹੋਣਾ ਸੀ ਪਰ ਭਾਗ ਲੈਣ ਵਾਲੇ ਬੱਚੇ ਪਰਿਵਾਰਾਂ ਸਮੇਤ ਬੁੱਧਵਾਰ ਸਵੇਰੇ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਵੀਰਵਾਰ ਵੀ ਦੇਰ ਰਾਤ ਤੱਕ ਸਾਰੇ ਪਰਿਵਾਰ ਦਾ ਪਹੁੰਚ ਗਏ ਸਨ।ਮਹਿਮਾਨਾਂ ਦਾ ਠਹਿਰਨ ਲਈ ਸਕੂਲ ਦੇ ਨਾਲ ਲੱਗਦੇ ਸ਼ਹਿਰ ਆਬਰਨ ਦੇ ਇੱਕ ਹੋਟਲ ਵਿਚ…
    ਅੱਜ ਸਿਆਸੀ ਗ਼ੁਲਾਮ ਜਥੇਦਾਰ ਨਾਲ ਸਬੰਧਤ ਇਕ ਹੈਰਾਨਕੁੰਨ ਬਿਆਨ ਪੜ੍ਹਿਆ, ਜਿਸ ਅਨਸਾਰ ਅਗਲੀ ਕਿਸੇ ਹੋਣ ਵਾਲੀ ਇਕੱਤ੍ਰਤਾ ਵਿਚ ਬੀਤੇ ਸਮੇ ਪੰਥ ਵਿਚੋ ਛੇਕੇ ਗਏ ਸਿੱਖਾਂ ਨੂੰ ਆਮ ਮੁਆਫੀ ਦਿੱਤੀ ਜਾਵੇਗੀ।ਕਾਸ਼ ਕਦੀ ਤੁਸੀਂ ਗੁਰੂ ਗ੍ਰੰਥ ਕੋਲੋਂ ਪੰਥ ਦੀ ਪ੍ਰੀਭਾਸ਼ਾ ਹੀ ਪੁੱਛ ਕੇ ਸਮਝ ਲੈਂਦੇ। ਤੁਸੀਂ ਤਾਂ ਆਪਣੀ ਬਣਾਈ ਰਹਿਤ ਮਰੀਯਾਦਾ ਵਿੱਚ ਲਿਖੇ ਅਨੁਸਾਰ ਲੰਗਾਹ, ਬਾਦਲ, ਸੁਖਬੀਰ ਵਰਗੇ (ਤਿਆਰ ਬਰ ਤਿਆਰ) ਸਿੰਘਾਂ ਦੇ ਸਮੂਹ ਨੂੰ ਹੀ ਪੰਥ ਸਮਝ ਬੈਠੇ, ਅਤੇ ਉਸ ਕਾਲਕਾ ਪੰਥ ਵਿਚੋਂ ਛੇਕ ਕੇ ਹੀ ਅਪਣਾ ਦਿਲ ਬਹਿਲਾਵਾ ਕਰੀ ਜਾਂਦੇ ਹੋ। ਮੈਂ ਪੁਛਣਾ ਚਾਹੁੰਦਾ ਹਾਂ ਜਿਹੜੇ ਪੰਥ ਵਿਚੋ ਤੁਸਾਂ ਕਿਸੇ ਨੂੰ ਛੇਕਿਆ ਹੈ ਇਹ ਦੱਸ ਸਕਦੇ ਹੋ ਉਹ ਕਿਹੜਾ ਪੰਥ ਹੈ ?ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥2॥ ਅਸਟਪਦੀਆ ਮਹਲਾ 1 ਪੰਨਾਂ 229ਮੇਰੇ ਖਿਆਲ ਤੁਸੀਂ ਆਪ ਭੀ ਨਹੀਂ ਜਾਣਦੇ ਕਿ ਗੁਰੂ ਗ੍ਰੰਥ ਦੇ ਖਾਲਸਾ ਪੰਥ ਵਿੱਚੋਂ ਤੁਸੀਂ ਕਿਸੇ ਗੁਰੂ ਗ੍ਰੰਥ ਦੇ ਖਾਲਸੇ ਨੂੰ ਨਹੀਂ ਛੇਕ ਸੱਕੇ। ਗੁਰੂ ਦਾ ਬਚਨ ਗੁਰਮੁਖਾ ਨੋ…
    ਪਟਿਆਲਾ - ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ 'ਚ ਕੇਂਦਰੀ ਜੇਲ੍ਹ ਪਟਿਆਲਾ 'ਚ ਸਜ਼ਾ ਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਰਜਿੰਦਰਾ ਹਸਪਤਾਲ ਵਿਖੇ ਈ.ਐਨ.ਟੀ. ਵਿਭਾਗ 'ਚ ਕੰਨ ਦਾ ਨਿਰੀਖਣ ਕਰਵਾਉਣ ਲਈ ਲਿਆਂਦਾ ਗਿਆ | ਜਿੱਥੇ ਭਾਈ ਰਾਜੋਆਣਾ ਦਾ ਈ.ਐਨ.ਟੀ. ਦੇ ਡਾਕਟਰ ਤੋਂ ਆਪਣੇ ਕੰਨ ਦਾ ਚੈੱਕਅਪ ਕਰਵਾਇਆ | ਇਸ ਦੌਰਾਨ ਭਾਈ ਰਾਜੋਆਣਾ ਨੇ ਮੀਡੀਆ ਦੇ ਨੁਮਾਇੰਦਿਆਂ ਨੂੰ ਇਕ ਦੋ ਪੰਨਿਆਂ ਦਾ ਪੱਤਰ ਦਿੱਤਾ ਜਿਸ 'ਚ ਉਨ੍ਹਾਂ ਲਿਖਿਆ ਸੀ ਕਿ ਉਹ ਖ਼ਾਲਸਾ ਪੰਥ ਦੀ ਚੜ੍ਹਦੀ ਕਲ੍ਹਾ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ | ਭਾਈ ਰਾਜੋਆਣਾ ਇਸ ਪੱਤਰ 'ਚ ਲਿਖਿਆ ਸੀ ਕਿ ਖ਼ਾਲਿਸਤਾਨ ਪਿਛਲੇ 23 ਸਾਲਾ ਜੇਲ੍ਹ ਦੇ ਅਰਸੇ ਦੌਰਾਨ ਕੋਈ ਖ਼ਾਲਿਸਤਾਨ ਆਗੂ ਉਸ ਨੰੂ ਮਿਲਣ ਨਹੀਂ ਆਇਆ | ਉਨ੍ਹਾਂ ਲਿਖਿਆ ਸੀ ਕਿ ਉਹ ਮਹਿਸੂਸ ਕਰਦੇ ਹਨ ਖ਼ਾਲਿਸਤਾਨ ਦਾ ਸੰਘਰਸ਼ ਹਵਾ 'ਚ ਹੀ ਲੜਿਆ ਜਾ ਰਿਹਾ ਹੈ ਅਤੇ ਉਹ ਪਿਛਲੇ 34 ਸਾਲਾਂ ਤੋ ਖ਼ਾਲਸਾ ਪੰਥ ਨੂੰ ਗੁਮਰਾਹ ਕਰ ਰਹੇ ਹਨ | ਭਾਈ ਰਾਜੋਆਣਾ…
    ਜਲੰਧਰ, (ਮੇਜਰ ਸਿੰਘ) - ਸਾਢੇ ਚਾਰ ਮਹੀਨੇ ਦੀ ਉਡੀਕ ਬਾਅਦ 11ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਦਾ ਪਹਿਲਾ ਪੰਜਾਬੀ ਚੈਪਟਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਜਾਰੀ ਕੀਤਾ ਹੈ, ਪਰ ਇਹ ਚੈਪਟਰ ਪਹਿਲਾਂ ਅੰਗਰੇਜ਼ੀ 'ਚ ਜਾਰੀ ਕੀਤੇ ਚੈਪਟਰ ਤੋਂ ਕਾਫ਼ੀ ਭਿੰਨ ਵੀ ਹੈ ਤੇ ਘੱਟ-ਵੱਧ ਵੀ | ਇਸ ਚੈਪਟਰ ਵਿਚ ਕਾਫ਼ੀ ਗਲਤੀਆਂ ਵੀ ਹਨ | ਪਤਾ ਲੱਗਾ ਹੈ ਕਿ ਸਕੂਲ ਸਿੱਖਿਆ ਬੋਰਡ ਪੰਜਾਬ ਸਕੂਲੀ ਸਿੱਖਿਆ ਲਈ ਪਾਠਕ੍ਰਮ ਅੰਗਰੇਜ਼ੀ ਵਿਚ ਤਿਆਰ ਕਰਵਾਉਂਦਾ ਹੈ ਤੇ ਫਿਰ ਪੰਜਾਬੀ ਵਿਚ ਅਨੁਵਾਦ ਕੀਤਾ ਜਾਂਦਾ ਹੈ | ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਵੱਡੀ ਪੁਆੜੇ ਦੀ ਜੜ੍ਹ ਹੀ ਇਹ ਹੈ ਕਿ ਪੰਜਾਬ ਦੇ 90 ਫ਼ੀਸਦੀ ਵਿਦਿਆਰਥੀ ਪੰਜਾਬੀ ਮਾਧਿਅਮ ਪੜ੍ਹਨ ਵਾਲੇ ਹਨ ਤੇ ਉਨ੍ਹਾਂ ਲਈ ਪਾਠਕ੍ਰਮ ਅੰਗਰੇਜ਼ੀ ਵਿਚ ਤਿਆਰ ਕੀਤਾ ਜਾਂਦਾ ਹੈ | 11ਵੀਂ ਦੇ ਜਾਰੀ ਚੈਪਟਰ 'ਸਿੰਧ ਘਾਟੀ ਦੀ ਸੱਭਿਅਤਾ' ਦੀ ਭੂਮਿਕਾ 'ਚ ਅੰਗਰੇਜ਼ੀ ਵਿਚ 7 ਨੰਬਰ 'ਤੇ ਲਫਜ ਡੈਕਲੀਨ (ਪਤਨ) ਲਿਖਿਆ ਹੈ, ਪਰ ਪੰਜਾਬੀ 'ਚ 'ਪਤਨ ਤੇ ਦੇਣ' ਲਿਖਿਆ ਹੈ | ਅੰਗਰੇਜ਼ੀ ਤੇ ਪੰਜਾਬੀ 'ਚ…
    ਅੰਮਿ੍ਤਸਰ - ਪਾਕਿਸਤਾਨ 'ਚ ਹੋਈਆਂ ਕੌਮੀ ਤੇ ਅਸੈਂਬਲੀ ਚੋਣਾਂ 'ਚ ਜੇਤੂ ਰਹੇ ਹਿੰਦੂ ਉਮੀਦਵਾਰਾਂ ਸਮੇਤ ਘੱਟ ਗਿਣਤੀ ਭਾਈਚਾਰੇ ਲਈ ਰਾਖਵੀਂਆਂ ਸੀਟਾਂ ਤੋਂ ਨਵੇਂ ਚੁਣੇ ਗਏ ਸੰਸਦੀ ਮੈਂਬਰਾਂ ਵਲੋਂ ਭਲਕੇ ਆਪਣੇ ਅਹੁਦੇ ਲਈ ਸਹੁੰ ਚੁੱਕਣ 'ਤੇ ਘੱਟ-ਗਿਣਤੀ ਭਾਈਚਾਰੇ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਸਹੁੰ ਚੁੱਕ ਸਮਾਰੋਹ ਦੇ ਚੱਲਦਿਆਂ ਪੰਜਾਬ ਅਸੈਂਬਲੀ 'ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਵਲੋਂ ਮੁਲਤਾਨ ਤੋਂ ਘੱਟ ਗਿਣਤੀਆਂ ਲਈ ਰਾਖਵੀਂ ਸੀਟ ਲਈ ਐਮ.ਪੀ.ਏ. ਐਲਾਨੇ ਗਏ ਸ: ਮਹਿੰਦਰਪਾਲ ਸਿੰਘ, ਸੂਬਾ ਖ਼ੈਬਰ ਪਖਤੂਨਖਵਾ ਅਸੈਂਬਲੀ 'ਚ ਜਮਾਤ ਉਲੇਮਾ-ਏ-ਇਸਲਾਮ (ਐਫ) ਪਾਰਟੀ ਵਲੋਂ ਕੋਹਾਟ ਤੋਂ ਸ: ਰਣਜੀਤ ਸਿੰਘ, ਪੀ.ਟੀ.ਆਈ. ਵਲੋਂ ਪਿਸ਼ਾਵਰ ਤੋਂ ਸ੍ਰੀ ਰਵੀ ਕੁਮਾਰ ਅਤੇ ਸੂਬਾ ਸਿੰਧ ਅਸੈਂਬਲੀ 'ਚ ਮੁਕੇਸ਼ ਕੁਮਾਰ ਚਾਵਲਾ, ਰਾਣਾ ਹਮੀਰ ਸਿੰਘ, ਨੰਦ ਕੁਮਾਰ ਗੋਕਲਾਨੀ, ਡਾ. ਲਾਲ ਚੰਦ ਉਕਰਾਨੀ, ਸੰਜੇ ਕੁਮਾਰ ਗੰਗਵਾਨੀ, ਬੀਬੀ ਮੰਗਲਾ ਸ਼ਰਮਾ ਨੇ ਐਮ.ਪੀ.ਏ. ਦੀ ਨਿਯੁਕਤੀ ਵਜੋਂ ਸਹੁੰ ਚੁੱਕੀ | ਜਦਕਿ ਸ੍ਰੀ ਲਾਲ ਚੰਦ ਮੱਲ੍ਹੀ, ਡਾ: ਰਮੇਸ਼ ਕੁਮਾਰ ਵਾਂਕਵਾਨੀ, ਡਾ: ਰਮੇਸ਼ ਲਾਲ ਸ਼ਾਹਦਾਕੋਟ, ਡਾ: ਦਰਸ਼ਨ ਲਾਲ ਪੁੰਸ਼ੀ, ਖੇਲ ਦਾਸ ਕੋਹਿਸਤਾਨੀ, ਜੈ ਪ੍ਰਕਾਸ਼ ਉਕਰਾਨੀ ਨੂੰ ਮੈਂਬਰ ਨੈਸ਼ਨਲ…

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com