ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਬੀਜਿੰਗ - ਚੀਨੀ ਅਤੇ ਭਾਰਤੀ ਫ਼ੌਜ ਦੀ ਹੋਈ ਝੜਪ ਤੋਂ ਬਾਅਦ ਚੀਨ ਨੇ ਗਲਵਾਨ ਘਾਟੀ 'ਤੇ ਆਪਣੀ ਪ੍ਰਭੂਸੱਤਾ ਦਾ ਦਾਅਵਾ ਕੀਤਾ ਹੈ | ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਨੇ ਕਿਹਾ ਕਿ ਗਲਵਾਨ ਘਾਟੀ ਖੇਤਰ ਦੀ ਪ੍ਰਭੂਸੱਤਾ ਹਮੇਸ਼ਾ ਚੀਨ ਨਾਲ ਸਬੰਧਿਤ ਰਹੀ ਹੈ | ਉਨ੍ਹਾਂ ਕਿਹਾ ਅਸੀਂ ਭਾਰਤ ਨਾਲ ਹੋਰ ਵੱਧ ਝੜਪਾਂ ਨਹੀਂ ਦੇਖਣਾ ਚਾਹੁੰਦੇ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਹੱਦ ਨਾਲ ਜੁੜੇ ਮੁੱਦਿਆਂ 'ਤੇ ਸਾਡੀ ਕਮਾਂਡਰ ਪੱਧਰ ਦੀ ਗੱਲਬਾਤ ਦੀ ਸਰਬਸੰਮਤੀ ਦੇ ਬਾਅਦ ਵੀ ਭਾਰਤੀ ਫ਼ੌਜੀਆਂ ਨੇ ਸਾਡੀ ਸਰਹੱਦ ਦੇ ਪ੍ਰੋਟੋਕਾਲ ਦੀ ਉਲੰਘਣਾ ਕੀਤੀ | ਅਸੀਂ ਭਾਰਤ ਨਾਲ ਆਪਣੇ ਸਰਹੱਦੀ ਫ਼ੌਜੀਆਂ ਨੂੰ ਸਖ਼ਤੀ ਨਾਲ ਅਨੁਸ਼ਾਸਿਤ ਕਰਨ, ਉਲੰਘਣਾ ਅਤੇ ਭੜਕਾਊ ਗਤੀਵਿਧੀ ਨੂੰ ਰੋਕਣ ਲਈ ਗੱਲਬਾਤ ਰਾਹੀਂ ਮਤਭੇਦਾਂ ਨੂੰ ਸੁਲਝਾਉਣ ਲਈ ਕਹਿੰਦੇ ਰਹੇ ਹਾਂ | ਅਸੀਂ ਕੂਟਨੀਤਕ ਤੇ ਫ਼ੌਜੀ ਚੈਨਲਾਂ ਰਾਹੀਂ ਗੱਲਬਾਤ ਕਰ ਰਹੇ ਹਾਂ |
  ਚੰਡੀਗੜ੍ਹ - ਭਾਰਤ-ਚੀਨ ਦੀ ਲੱਦਾਖ ਸਰਹੱਦ ’ਤੇ ਗਲਵਾਨ ਘਾਟੀ ਵਿੱਚ ਸੋਮਵਾਰ ਦੀ ਰਾਤ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋ ਗਏ। ਸ਼ਹੀਦਾਂ ਵਿੱਚ ਚੀਮਾ ਮੰਡੀ ਨੇੜਲੇ ਪਿੰਡ ਤੋਲਾਵਾਲ ਦਾ ਗੁਰਵਿੰਦਰ ਸਿੰਘ, ਪਟਿਆਲਾ ਨੇੜਲੇ ਪਿੰਡ ਸੀਲ ਦਾ ਮਨਦੀਪ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੋਜਰਾਜ ਦਾ ਸਤਨਾਮ ਸਿੰਘ ਅਤੇ ਜ਼ਿਲਾ ਮਾਨਸਾ ਦੇ ਪਿੰਡ ਬੀਰੇਵਾਲ ਡੋਗਰਾ ਦਾ ਗੁਰਤੇਜ ਸਿੰਘ ਸ਼ਾਮਲ ਹਨ। ਜਵਾਨਾਂ ਦੇ ਸ਼ਹੀਦ ਹੋਣ ਸਬੰਧੀ ਸੂਚਨਾ ਅੱਜ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨਾਂ ਵਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ, ਜਿਸ ਮਗਰੋਂ ਪਿੰਡਾਂ ਵਿੱਚ ਮਾਤਮ ਛਾ ਗਿਆ। ਸ਼ਹੀਦਾਂ ਦੀਆਂ ਦੇਹਾਂ ਅਜੇ ਤੱਕ ਜੱਦੀ ਪਿੰਡਾਂ ਵਿੱਚ ਨਹੀਂ ਪਹੁੰਚਾਈਆਂ ਗਈਆਂ ਹਨ।ਪਿੰਡ ਤੋਲਾਵਾਲ ਦੇ ਜਵਾਨ ਗੁਰਵਿੰਦਰ ਸਿੰਘ ਦੇ ਚੀਨ ਦੇ ਸੈਨਿਕਾਂ ਨਾਲ ਹੋਈ ਝੜਪ ਦੌਰਾਨ ਸ਼ਹੀਦ ਹੋਣ ਦੀ ਸੂਚਨਾ ਅੱਜ ਸਵੇਰ ਉਸ ਦੇ ਪਰਿਵਾਰ ਨੂੰ ਫੌਜੀ ਅਧਿਕਾਰੀਆਂ ਵਲੋਂ ਦਿੱਤੀ ਗਈ। ਇਸ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਪਿੰਡ ਦੇ ਕਿਸਾਨ ਲਾਭ ਸਿੰਘ ਦਾ 22 ਵਰ੍ਹਿਆਂ…
  ਜੰਮੂ - ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਫੌਜਾਂ ਨਾਲ ਹੋਈ ਝੜਪ ਵਿੱਚ 20 ਫੌਜੀ ਸ਼ਹੀਦ ਹੋਏ ਹਨ। ਚੀਨੀ ਫੌਜ ਨੂੰ ਵੀ ਇਸ ਦੀ ਮਾਰ ਝੱਲਣੀ ਪਈ ਹੈ ਪਰ ਜੇ ਅਸੀਂ ਹਾਲਤਾਂ ਦਾ ਮੁਲਾਂਕਣ ਕਰੀਏ ਤਾਂ ਇਹ ਸਪੱਸ਼ਟ ਹੈ ਕਿ ਚੀਨੀ ਫੌਜ ਦੀ ਨੀਅਤ ਪਹਿਲਾਂ ਤੋਂ ਹੀ ਖ਼ਰਾਬ ਸੀ। ਚੀਨੀ ਫੌਜ ਹਮਲੇ ਦੀਆਂ ਤਿਆਰੀਆਂ ਨਾਲ ਉਥੇ ਪਹੁੰਚੀ। ਫ਼ੌਜੀਆਂ ਦੀ ਆਪ ਬੀਤੀ ਤੋਂ ਇਹ ਸਪੱਸ਼ਟ ਹੈ। ਚੀਨੀ ਹਥਿਆਰਾਂ ਦੀ ਭਾਰਤੀ ਫੌਜੀਆਂ ਵੱਲੋਂ ਖਿੱਚੀਆਂ ਤਸਵੀਰਾਂ ਸੱਚ ਬਿਆਨ ਰਹੀਆਂ ਹਨ। ਅਜਿਹੀ ਹੀ ਤਸਵੀਰ ਵਿੱਚ ਚੀਨੀ ਹਥਿਆਰ ਦਰਸਾਏ ਗੲੇ ਹਨ, ਜੋ ਮੌਕੇ ਤੋਂ ਬਰਾਮਦ ਹੋਏ ਹਨ। ਇਨ੍ਹਾਂ ਵਿੱਚ ਰਾਡਾਂ 'ਤੇ ਵੱਡੀਆਂ ਤਿੱਖੀਆਂ ਕਿੱਲਾਂ ਵੈਲਡਿੰਗ ਕਰਕੇ ਜੜੀਆਂ ਹੋਈਆਂ ਹਨ। ਇਨ੍ਹਾਂ ਨਾਲ ਹੀ ਚੀਨੀ ਫੌਜ ਨੇ ਭਾਰਤੀ ਫ਼ੌਜੀਆਂ 'ਤੇ ਹਮਲਾ ਕੀਤਾ ਸੀ।
  ਚੰਡੀਗੜ੍ਹ - ਪੰਜਾਬ ਸਰਕਾਰ ਨੇ ਵਿਰਾਸਤੀ ਯਾਦਗਾਰਾਂ ਤੇ ਸਰਕਟ ਹਾਊਸ ਪ੍ਰਾਈਵੇਟ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਕਰ ਲਈ ਹੈ, ਜਿਸ ਤਹਿਤ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ, ਚੱਪੜਚਿੜੀ ਦੀ ਸਾਂਭ-ਸੰਭਾਲ ਦਾ ਕੰਮ ਵੀ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਤਹਿਤ ਨਿੱਜੀ ਹੱਥਾਂ ਵਿੱਚ ਦਿੱਤਾ ਜਾਵੇਗਾ। ਇਸ ਤਰ੍ਹਾਂ ਸਰਕਾਰ ਵਿਰਾਸਤੀ ਯਾਦਗਾਰਾਂ ਦਾ ਖ਼ੁਦ ਰੱਖ-ਰਖਾਓ ਕਰਨ ਤੋਂ ਭੱਜ ਰਹੀ ਜਾਪਦੀ ਹੈ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਇਹ ਵਿਰਾਸਤੀ ਪ੍ਰਾਜੈਕਟ ਬਣੇ ਸਨ ਜਿਨ੍ਹਾਂ ਦੀ ਸਾਂਭ-ਸੰਭਾਲ ਵਾਸਤੇ ਸ਼ਰਾਬ ’ਤੇ ਸੱਭਿਆਚਾਰਕ ਸੈੱਸ ਵੀ ਲੱਗਾ ਸੀ।ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀਆਈਡੀਬੀ) ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਇਹ ਫੈਸਲੇ ਲਏ ਗਏ ਹਨ। ਪੀਆਈਡੀਬੀ ਵੱਲੋਂ 12 ਜੂਨ ਨੂੰ ਹੋਈ ਮੀਟਿੰਗ ਦੇ ਫੈਸਲੇ ਜਾਰੀ ਕੀਤੇ ਗਏ ਹਨ। ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਦੀ ਉਸਾਰੀ ’ਤੇ 46.02 ਕਰੋੜ ਰੁਪਏ ਖਰਚੇ ਗਏ ਹਨ। ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਇਸ ਵਿਰਾਸਤੀ ਪ੍ਰਾਜੈਕਟ ਦੇ ਰੱਖ-ਰਖਾਓ ਦਾ ਕੰਮ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਨਿੱਜੀ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ ਜਿਸ ਵਾਸਤੇ ਟੈਂਡਰ ਜਾਰੀ ਕੀਤੇ…
  ਫ਼ਰੀਦਕੋਟ - ਬਹਿਬਲ ਗੋਲੀਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਫ਼ਰੀਦਕੋਟ ਦੇ ਨੌਜਵਾਨ ਸੁਹੇਲ ਸਿੰਘ ਬਰਾੜ ਨੂੰ ਵਿਸ਼ੇਸ਼ ਜਾਂਚ ਟੀਮ ਵੱਲੋਂ ਅੱਜ ਇੱਥੇ ਡਿਊਟੀ ਮੈਜਿਸਟਰੇਟ ਸੁਰੇਸ਼ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਰਿਮਾਂਡ ਦੇ ਮੁੱਦੇ ’ਤੇ ਵਿਸ਼ੇਸ਼ ਜਾਂਚ ਟੀਮ ਅਤੇ ਸੁਹੇਲ ਦੇ ਵਕੀਲਾਂ ਵਿਚਾਲੇ ਹੋਈ ਲੰਬੀ ਬਹਿਸ ਮਗਰੋਂ ਅਦਾਲਤ ਨੇ ਸੁਹੇਲ ਸਿੰਘ ਨੂੰ 21 ਜੂਨ ਤੱਕ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ। ਇਸ ਤੋਂ ਪਹਿਲਾਂ ਸੁਹੇਲ ਸਿੰਘ ਬਰਾੜ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਅਤੇ ਉਸ ਦਾ ਕਰੋਨਾਵਾਇਰਸ ਦੀ ਜਾਂਚ ਸਬੰਧੀ ਸੈਂਪਲ ਵੀ ਲਿਆ ਗਿਆ। ਜ਼ਿਲ੍ਹਾ ਅਟਾਰਨੀ ਰਜਨੀਸ਼ ਕੁਮਾਰ ਗੋਇਲ ਨੇ ਜਾਂਚ ਟੀਮ ਵੱਲੋਂ ਪੇਸ਼ ਹੁੰਦਿਆਂ ਅਦਾਲਤ ਨੂੰ ਦੱਸਿਆ ਕਿ ਪੁਲੀਸ ਨੇ ਝੂਠੀ ਅਤੇ ਫ਼ਰਜ਼ੀ ਗਵਾਹੀ ਤਿਆਰ ਕਰਨ ਲਈ ਜਿਪਸੀ ਵਿੱਚ ਗੋਲੀਆਂ ਮਾਰੀਆਂ ਅਤੇ ਇਹ ਗੋਲੀਆਂ ਸੁਹੇਲ ਸਿੰਘ ਦੀ 12 ਬੋਰ ਰਾਈਫ਼ਲ ’ਚੋਂ ਚੱਲੀਆਂ ਸਨ। ਉਨ੍ਹਾਂ ਕਿਹਾ ਕਿ ਜਾਂਚ ਟੀਮ ਨੂੰ ਚੱਲੇ ਕਾਰਤੂਸਾਂ ਦੇ ਛੱਰ੍ਹੇ ਅਤੇ ਖੋਲ ਅਜੇ ਤੱਕ ਨਹੀਂ ਮਿਲੇ ਹਨ, ਇਸ ਲਈ ਸੁਹੇਲ ਸਿੰਘ ਬਰਾੜ ਦੇ…
  ਕਾਠਮੰਡੂ - ਭਾਰਤ ਦੇ ਸਖਤ ਵਿਰੋਧ ਦੇ ਬਾਵਜੂਦ ਨੇਪਾਲ ਦੀ ਕੌਮੀ ਅਸੈਂਬਲੀ ਨੇ ਵੀਰਵਾਰ ਨੂੰ ਦੇਸ਼ ਦੇ ਰਾਜਨੀਤਿਕ ਅਤੇ ਪ੍ਰਸ਼ਾਸਕੀ ਨਕਸ਼ੇ ਨੂੰ ਅੱਪਡੇਟ ਕਰਨ ਲਈ ਸੰਵਿਧਾਨ ਸੋਧ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ, ਜਿਸ ਵਿਚ ਤਿੰਨ ਭਾਰਤੀ ਇਲਾਕਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕੌਮੀ ਅਸੈਂਬਲੀ ਜਾਂ ਨੇਪਾਲੀ ਸੰਸਦ ਦੇ ਉਪਰਲੇ ਸਦਨ ਨੇ ਸਰਬਸੰਮਤੀ ਨਾਲ ਸੰਵਿਧਾਨ ਸੋਧ ਬਿੱਲ ਨੂੰ ਪਾਸ ਕਰ ਦਿੱਤਾ, ਜਿਸ ਨਾਲ ਦੇਸ਼ ਦੇ ਨਵੇਂ ਰਾਜਨੀਤਿਕ ਨਕਸ਼ੇ ਨੂੰ ਇਸ ਦੇ ਰਾਸ਼ਟਰੀ ਚਿੰਨ੍ਹ ਵਿਚ ਸ਼ਾਮਲ ਕੀਤਾ ਜਾਏਗਾ। ਇਸ ਦੇ ਹੱਕ ਵਿਚ ਸਾਰੇ 57 ਮੈਂਬਰਾਂ ਨੇ ਵੋਟ ਪਾਈ।
  ਨਵੀਂ ਦਿੱਲੀ - ਇਕੋ ਦਿਨ ਵਿਚ ਭਾਰਤ ਵਿਚ ਕੋਵਿਡ -19 ਨਾਲ 2,003 ਮੌਤਾਂ ਤੋਂ ਬਾਅਦ ਭਾਰਤ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 11,903 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 10,974 ਨਵੇਂ ਕੇਸਾਂ ਦੇ ਆਉਣ ਤੋਂ ਬਾਅਦ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 3,54,065 ਤੱਕ ਪੁੱਜ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਅੱਪਡੇਟ ਕੀਤੇ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ 1,55,227 ਲੋਕ ਅਜੇ ਵੀ ਇਲਾਜ ਅਧੀਨ ਹਨ ਅਤੇ ਹੁਣ ਤੱਕ 1,86,934 ਵਿਅਕਤੀਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ।
  ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਨਾਲ ਵਿਵਾਦ ਦੇ ਮਾਮਲੇ ’ਤੇ 19 ਜੂਨ ਨੂੰ ਸ਼ਾਮ ਪੰਜ ਵਜੇ ਸਰਬ ਦਲੀ ਮੀਟਿੰਗ ਸੱਦ ਲਈ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਹੋਣ ਵਾਲੀ ਇਸ ਮੀਟਿੰਗ ਵਿੱਚ ਕਈ ਪਾਰਟੀਆਂ ਦੇ ਨੇਤਾ ਸ਼ਾਮਲ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਲੱਦਾਖ ਵਿਚ ਬਣ ਰਹੀ ਸਥਿਤੀ ਬਾਰੇ ਅੱਜ ਇਕ ਤੋਂ ਬਾਅਦ ਇਕ ਮੀਟਿੰਗ ਕੀਤੀ। ਪਹਿਲੀ ਮੀਟਿੰਗ ਉਨ੍ਹਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਜਨਰਲ ਬਿਪਿਨ ਰਾਵਤ ਅਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਕੀਤੀ ਤੇ ਸਥਿਤੀ ਦੀ ਵਿਆਪਕ ਸਮੀਖ਼ਿਆ ਕੀਤੀ। ਇਸ ਮੌਕੇ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਭਾਰਤ ਨੇ ਪੈਂਗੌਂਗ ਝੀਲ, ਗਲਵਾਨ ਵਾਦੀ, ਡੇਮਚੋਕ ਤੇ ਦੌਲਤ ਬੇਗ਼ ਓਲਡੀ ਵਿਚ ਫ਼ੌਜੀ ਤਾਕਤ ’ਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਅਾਪਣਾ ਪਠਾਨਕੋਟ ਬੇਸ ਦਾ ਦੌਰਾ ਰੱਦ ਕਰ ਕੇ ਰੱਖਿਆ ਮੰਤਰੀ ਨੂੰ ਸੋਮਵਾਰ ਰਾਤ ਦੇ ਟਕਰਾਅ ਬਾਰੇ ਵਿਆਪਕ ਰਿਪੋਰਟ ਸੌਂਪੀ ਹੈ। ਦੂਜੀ…
  ਫ਼ਰੀਦਕੋਟ - ਬਰਗਾੜੀ ਬੇਅਦਬੀ ਕਾਂਡ ਨਾਲ ਜੁੜੇ ਬਹਿਬਲ ਕਲਾਂ ਗੋਲ਼ੀਕਾਂਡ ਮਾਮਲੇ 'ਚ ਐੱਸਆਈਟੀ ਨੇ 19 ਮਹੀਨੇ ਬਾਅਦ ਦੂਜੀ ਅਹਿਮ ਗਿ੍ਫ਼ਤਾਰੀ ਕੀਤੀ ਹੈ। ਸਰਕਾਰ ਗਵਾਹ ਸੁਹੇਲ ਸਿੰਘ ਬਰਾੜ ਨੂੰ ਐੱਸਆਈਟੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੁੱਛਗਿੱਛ ਦੌਰਾਨ ਗਿ੍ਫ਼ਤਾਰ ਕੀਤਾ। ਇਸ ਤੋਂ ਪਹਿਲਾਂ 28 ਜਨਵਰੀ, 2018 ਨੂੰ ਮੋਗਾ ਦੇ ਸਾਬਕਾ ਐੱਸਐੱਸਪੀ ਰਹੇ ਚਰਨਜੀਤ ਸ਼ਰਮਾ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ।ਪਹਿਲਾਂ ਹੋਈ ਜਾਂਚ 'ਚ ਸੁਹੇਲ ਸਿੰਘ ਬਰਾੜ ਨੂੰ ਸਰਕਾਰੀ ਗਵਾਹ ਬਣਾਇਆ ਗਿਆ ਸੀ। ਹੁਣ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਸ ਨੂੰ ਮੁੱਖ ਮੁਲਜ਼ਮ ਤੇ ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਦੀ ਪਾਇਲਟ ਜਿਪਸੀ 'ਤੇ ਫਾਇਰਿੰਗ ਕਰ ਕੇ ਝੂਠੇ ਸਬੂਤ ਘੜਨ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਹੈ।ਬਹਿਬਲ ਕਲਾਂ ਗੋਲ਼ੀਕਾਂਡ 'ਚ ਘਟਨਾ ਵਾਲੇ ਦਿਨ 14 ਅਕਤੂਬਰ, 2015 ਨੂੰ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਉਹ ਬਰਗਾੜੀ 'ਚ ਸ੍ਰੀ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਧਰਨਾ ਦੇ ਰਹੇ ਸਨ। ਪੁਲਿਸ ਨੇ ਜਿਪਸੀ 'ਤੇ ਫਾਇਰਿੰਗ ਦੇ ਨਿਸ਼ਾਨ ਦਾ ਹਵਾਲਾ ਦਿੰਦਿਆਂ ਤਰਕ ਦਿੱਤਾ…
  ਨਵੀਂ ਦਿੱਲੀ - ਪੂਰਬੀ ਲੱਦਾਖ ਦੀ ਗਲਵਾਨ ਵਾਦੀ ਵਿਚ ਸੋਮਵਾਰ ਰਾਤ ਭਾਰਤੀ ਤੇ ਚੀਨੀ ਫ਼ੌਜ ਵਿਚਾਲੇ ਹੋਏ ਹਿੰਸਕ ਟਕਰਾਅ ’ਚ ਭਾਰਤੀ ਫ਼ੌਜ ਦੇ ਕਰਨਲ ਸਣੇ 20 ਜਵਾਨ ਸ਼ਹੀਦ ਹੋ ਗਏ ਹਨ। ਫੌਜ ਦੇ ਅਧਿਕਾਰਤ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਂਜ ਜ਼ਖ਼ਮੀਆਂ ਤੇ ਲਾਪਤਾ ਜਵਾਨਾਂ ਦੀ ਗਿਣਤੀ ਬਾਰੇ ਅਜੇ ਕੁੱਝ ਵੀ ਸਪੱਸ਼ਟ ਨਹੀਂ ਹੈ। ਸੂਤਰਾਂ ਦੀ ਮੰਨੀਏ ਤਾਂ ਚੀਨ ਦੇ ਵੀ 43 ਸੈਨਿਕ ਹਲਾਕ ਤੇ ਫੱਟੜ ਹੋਏ ਹਨ। ਜਾਣਕਾਰੀ ਅਨੁਸਾਰ ਤਿੰਨ ਗੇੜਾਂ ਵਿਚ ਹੋਈ ਇਸ ਝੜਪ ’ਚ ਦੋਵਾਂ ਧਿਰਾਂ ਦੇ 900 ਦੇ ਕਰੀਬ ਫ਼ੌਜੀ ਸ਼ਾਮਲ ਸਨ। ਜ਼ਿਆਦਾਤਰ ਮੌਤਾਂ ਫ਼ੌਜੀ ਜਵਾਨਾਂ ਦੇ ਉੱਚੀਆਂ ਚੋਟੀਆਂ ਤੋਂ ਡਿਗਣ ਕਰ ਕੇ ਹੋਈਆਂ ਹਨ। ਕੁਝ ‘ਹਾਈਪੋਥਰਮੀਆ’ ਦਾ ਸ਼ਿਕਾਰ ਵੀ ਹੋਏ ਹਨ। ਅਜਿਹੀ ਘਟਨਾ 45 ਵਰ੍ਹਿਆਂ ਬਾਅਦ ਵਾਪਰੀ ਹੈ ਤੇ ਇਹ ਇਸ ਗੱਲ ਦਾ ਸੰਕੇਤ ਹੈ ਕਿ ਪੰਜ ਹਫ਼ਤਿਆਂ ਤੋਂ ਜਾਰੀ ਸਰਹੱਦੀ ਵਿਵਾਦ ਸਿਖ਼ਰਾਂ ਛੂਹ ਰਿਹਾ ਹੈ। ਵੇਰਵਿਆਂ ਮੁਤਾਬਕ ਸ਼ਹੀਦ ਕਰਨਲ ਸੰਤੋਸ਼ ਬਾਬੂ ਗਲਵਾਨ ’ਚ ਤਾਇਨਾਤ ਬਟਾਲੀਅਨ ਦਾ ਕਮਾਂਡਿੰਗ ਅਫ਼ਸਰ ਸੀ। ਇਹ ਵੀ ਮੰਨਿਆ ਜਾ…
  Page 7 of 167

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com