ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਚੰਡੀਗੜ੍ਹ -ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 82 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2887 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ ਤਿੰਨ ਮੌਤਾਂ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ।ਜਿਸ ਵਿੱਚੋਂ ਅੰਮ੍ਰਿਤਸਰ, ਜਲੰਧਰ ਅਤੇ ਸੰਗਰੂਰ ਤੋਂ ਇੱਕ-ਇੱਕ ਮੌਤ ਸਾਹਮਣੇ ਆਈ ਹੈ। ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 59 ਹੋ ਗਈ ਹੈ।ਵੀਰਵਾਰ ਨੂੰ 82 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 14, ਜਲੰਧਰ ਤੋਂ 4 , ਲੁਧਿਆਣਾ 18, ਪਠਾਨਕੋਟ 19, ਮੁਹਾਲੀ 4, ਸੰਗਰੂਰ 10, ਪਟਿਆਲਾ 6, ਨਵਾਂ ਸ਼ਹਿਰ ਅਤੇ ਮੋਗਾ ਤੋਂ ਦੋ- ਦੋ ਕੇਸ, ਗੁਰਦਾਸਪੁਰ, ਮੁਰਤਸਰ ਅਤੇ ਬਠਿੰਡਾ ਤੋਂ ਇੱਕ ਇੱਕ ਮਰੀਜ਼ ਸਾਹਮਣੇ ਆਇਆ ਹੈ।ਕੁੱਲ੍ਹ 27 ਮਰੀਜ਼ ਸਿਹਤਯਾਬ ਹੋਏ ਹਨ, ਜਿਨ੍ਹਾਂ ਵਿਚੋਂ ਜਲੰਧਰ 9, ਹੁਸ਼ਿਆਰਪੁਰ 1, ਪਠਾਨਕੋਟ 6, ਫਰੀਦਕੋਟ 5, ਮੁਕਤਸਰ 4 ਅਤੇ ਮੋਗਾ ਤੋਂ ਦੋ ਮਰੀਜ਼ ਸਿਹਤਯਾਬ ਹੋਏ ਹਨ।ਸੂਬੇ 'ਚ ਕੁੱਲ 154498 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ।…
  ਲੰਡਨ - ਬ੍ਰਿਟਿਸ਼ ਫੌਜ ਦੇ ਜਨਰਲ ਦੇ ਨਾਂ ਵਾਲੀ ਪੱਛਮੀ ਲੰਡਨ ਦੀ ਇਕ ਸੜਕ ਦਾ ਨਾਂ ਬਦਲਣ ਦੀ ਤਿਆਰੀ ਹੈ। ਬ੍ਰਿਟੇਨ ਦੀ ਇਸ ਸੜਕ ਦਾ ਨਾਂ ਗੁਰੂ ਨਾਨਕ ਮਾਰਗ ਰੱਖਿਆ ਜਾਵੇਗਾ। ਇੱਥੇ ਸਾਊਥਹਾਲ 'ਚ ਹੈਵਲੌਕ ਰੋਡ ਬ੍ਰਿਟਿਸ਼ ਫੌਜ ਦੇ ਜਨਰਲ ਸਰ ਹੇਨਰੀ ਹੈਵਲੌਕ ਦੇ ਨਾਂ 'ਤੇ ਹੈ। ਹੇਨਰੀ ਹੈਵਲੌਕ 1857 ਦੇ ਵਿਦਰੋਹ 'ਚ ਯੋਜਨਾਬੱਧ ਤਰੀਕੇ ਨਾਲ ਨਜਿੱਠਣ ਲਈ ਆਪਣੀ ਫੌਜੀ ਦੂਰਦਰਸ਼ੀ ਸੋਚ ਲਈ ਜਾਣੇ ਜਾਂਦੇ ਸਨ। ਦਰਅਸਲ ਸਾਊਥ ਹਾਲ 'ਚ ਵੱਡੀ ਗਿਣਤੀ ਸਿੱਖ ਰਹਿੰਦੇ ਹਨ।ਇੱਥੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਵੀ ਸਥਿਤ ਹੈ ਜੋ ਭਾਰਤ ਦੇ ਬਾਹਰ ਦੁਨੀਆਂ 'ਚ ਸਭ ਤੋਂ ਵੱਡਾ ਗੁਰਦੁਆਰਾ ਮੰਨਿਆ ਜਾਂਦਾ ਹੈ। ਦੁਨੀਆਂ ਭਰ 'ਚ ਚੱਲ ਰਹੇ 'ਬਲੈਕ ਲਾਇਫ ਮੈਟਰਸ' ਅੰਦੋਲਨ ਤਹਿਤ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਦੇਸ਼ 'ਚ ਲੱਗੀਆਂ ਮੂਰਤੀਆਂ ਤੇ ਉਨ੍ਹਾਂ ਜਨਤਕ ਸਥਾਨਾਂ 'ਤੇ ਫਿਰ ਤੋਂ ਮੁਲਾਕਣ ਕਰਨ ਦੀ ਯੋਜਨਾ ਸ਼ੁਰੂ ਕੀਤੀ ਹੈ ਜੋ ਬ੍ਰਿਟਿਸ਼ ਉਪਨਿਸ਼ਵਾਦ ਯਾਦ ਦਿਵਾਉਂਦੇ ਹਨ। ਏਲਿੰਗ ਕੌਂਸਲ ਦੇ ਲੀਡਰ ਜੂਨੀਅਨ ਬੇਲ ਨੇ ਵੀਡੀਓ ਸੰਦੇਸ਼ 'ਚ ਸਾਦਿਕ ਦੀ ਯੋਜਨਾ ਦਾ…
  ਮੁਹਾਲੀ - ਪੰਜਾਬ ਦੇ ਸਾਬਕਾ ਆਈਏਐਸ ਦੇ ਪੁੱਤਰ ਤੇ ਸਿਟਕੋ ਦੇ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਮੁੜ ਅਦਾਲਤ ਪਹੁੰਚ ਗਿਆ ਹੈ। ਪੀੜਤ ਪਰਿਵਾਰ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਦਾ ਕੇਸ ਹੋਰ ਅਦਾਲਤ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਵੱਲੋਂ ਸ਼ਿਕਾਇਤਕਰਤਾ ਪਲਵਿੰਦਰ ਸਿੰਘ ਮੁਲਤਾਨੀ ਨੇ ਸਰਕਾਰੀ ਵਕੀਲ ਸੰਜੀਵ ਬੱਤਰਾ ਰਾਹੀਂ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਸੁਮੇਧ ਸੈਣੀ ਤੇ ਹੋਰਨਾਂ ਖ਼ਿਲਾਫ਼ ਦਰਜ ਕੇਸ ਦੀ ਸੁਣਵਾਈ ਕਿਸੇ ਹੋਰ ਅਦਾਲਤ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ।ਮੁਹਾਲੀ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਆਰਐਸ ਰਾਏ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਨੋਟਿਸ ਜਾਰੀ ਕਰ ਕੇ 15 ਜੂਨ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਸਰਕਾਰੀ ਵਕੀਲ ਨੇ ਦੱਸਿਆ ਕਿ ਅਦਾਲਤ ਆਪਣਾ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਕੇਸ ਤਬਦੀਲੀ ਬਾਰੇ ਸੈਣੀ ਦਾ ਪੱਖ ਜਾਣਨਾ ਚਾਹੁੰਦੀ ਹੈ।
  ਵਾਸ਼ਿੰਗਟਨ - ਸਿੱਖ ਭਾਈਚਾਰੇ ਲਈ ਇਹ ਖ਼ਬਰ ਕਾਫੀ ਮਾਣ ਅਤੇ ਸਨਮਾਨ ਵਾਲੀ ਹੈ ਕਿ ਅਮਰੀਕੀ ਫ਼ੌਜ ਵਿਚ ਪਹਿਲੀ ਸਿੱਖ ਔਰਤ ਨੂੰ ਸ਼ਾਮਿਲ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਅਨਮੋਲ ਕੌਰ ਨਾਰੰਗ ਪਹਿਲੀ ਸਿੱਖ ਔਰਤ ਹੈ ਜੋ ਵੈਸਟ ਪੁਆਇੰਟ ਆਰਮੀ ਅਕੈਡਮੀ ਯੂ.ਐਸ.ਏ. ਤੋਂ ਗ੍ਰੇਜੂਏਟ ਹੋਈ ਹੈ | ਲੈਫਟੀਨੈਂਟ -2 ਅਨਮੋਲ ਕੌਰ ਨਾਰੰਗ ਨੇ ਅਮਰੀਕੀ ਫ਼ੌਜ ਵਿਚ ਏਅਰ ਡਿਫੈਂਸ ਆਰਟਲਰੀ ਜੁਆਇਨ ਕਰ ਲਈ ਹੈ |
  ਨਵੀਂ ਦਿੱਲੀ - ਭਾਰਤ ਉਨ੍ਹਾਂ 15 ਦੇਸ਼ਾਂ 'ਚ ਸ਼ੁਮਾਰ ਹੈ, ਜਿੱਥੇ ਤਾਲਾਬੰਦੀ 'ਚ ਢਿੱਲ ਦੇਣ ਨਾਲ ਕੋਰੋਨਾ ਦੇ ਮਾਮਲੇ ਵਧਣ ਦਾ ਖ਼ਤਰਾ ਹੈ | ਇਹ ਦਾਅਵਾ ਅੰਤਰਰਾਸ਼ਟਰੀ ਖੋਜ ਕੰਪਨੀ 'ਨੋਮੁਰਾ' ਨੇ ਆਪਣੀ ਹਾਲੀਆ ਰਿਪੋਰਟ 'ਚ ਕੀਤਾ ਹੈ | ਨੋਮੁਰਾ ਨੇ ਆਪਣੀ ਇਸ ਖੋਜ 'ਚ ਕੁੱਲ 45 ਅਰਥਵਿਵਸਥਾਵਾਂ ਨੂੰ ਸ਼ਾਮਿਲ ਕੀਤਾ ਹੈ | ਰਿਪੋਰਟ ਮੁਤਾਬਿਕ ਇਨ੍ਹਾਂ ਦੇਸ਼ਾਂ ਨੂੰ 3 ਵਰਗਾਂ 'ਚ ਵੰਡਿਆ ਗਿਆ ਹੈ | ਪਹਿਲੇ ਵਰਗ 'ਚ ਕੁੱਲ 17 ਦੇਸ਼ ਅਜਿਹੇ ਹਨ, ਜਿਨ੍ਹਾਂ 'ਚ ਵਾਇਰਸ ਮੁੜ ਆਉਣ ਦੇ ਕੋੋਈ ਸੰਕੇਤ ਨਹ ੀਂ ਹਨ | ਇਨ੍ਹਾਂ ਦੇਸ਼ਾਂ ਨੂੰ 'ਆਨਲਾਕ' ਵਰਗ ਵਿਚ ਰੱਖਿਆ ਗਿਆ ਹੈ | ਇਸ ਵਰਗ 'ਚ ਆਸਟ੍ਰੇਲੀਆ, ਫ਼ਰਾਂਸ, ਇਟਲੀ , ਆਸਟਰੀਆ, ਜਾਪਾਨ, ਨਾਰਵੇ, ਸਪੇਨ, ਥਾਈਲੈਂਡ, ਗਰੀਸ, ਰੋਮਾਨੀਆ ਤੇ ਦੱਖਣੀ ਕੋਰੀਆ ਜਿਹੇ ਦੇਸ਼ ਸ਼ਾਮਿਲ ਹਨ | ਰਿਪੋਰਟ 'ਚ ਇਸ ਵਰਗ ਨੂੰ ਹਰੇ ਰੰਗ ਨਾਲ ਸੁਰੱਖਿਅਤ ਕਰਾਰ ਦਿੱਤਾ ਗਿਆ | ਨੋਮੁਰਾ ਨੇ ਅਗਲੇ ਵਰਗ 'ਚ 13 ਦੇਸ਼ਾਂ ਨੂੰ ਸ਼ਾਮਿਲ ਕੀਤਾ ਹੈ | ਇਨ੍ਹਾਂ ਨੂੰ ਚਿਤਾਵਨੀ ਵਾਲੇ ਦੇਸ਼ਾਂ 'ਚ ਸ਼ਾਮਿਲ ਕੀਤਾ ਗਿਆ…
  ਅਯੁੱਧਿਆ - ਰਾਮ ਜਨਮ ਭੂਮੀ ਸਥਾਨ 'ਤੇ ਭਗਵਾਨ ਸ਼ਿਵ ਦੇ ਮੰਦਰ 'ਚ ਅੱਜ ਪੁਜਾਰੀਆਂ ਵਲੋਂ ਵਿਸ਼ੇਸ਼ ਪੂਜਾ ਕੀਤੀ ਗਈ ਪਰ ਰਾਮ ਮੰਦਰ ਦੀ ਉਸਾਰੀ ਲਈ ਨੀਂਹ ਪੱਥਰ ਨਹੀਂ ਰੱਖਿਆ ਗਿਆ, ਜਿਸ ਬਾਰੇ ਇਸ ਹਫ਼ਤੇ ਦੇ ਸ਼ੁਰੂ 'ਚ ਐਲਾਨ ਕੀਤਾ ਗਿਆ ਸੀ | ਕੁਬੇਰ ਟਿਲਾ ਮੰਦਰ 'ਚ 'ਰੁਦ੍ਰਭਿਸ਼ੇਕ' ਪੂਜਾ-ਅਰਚਨਾ ਮੌਕੇ ਹਾਜ਼ਰ ਮਹੰਤ ਕਮਲ ਨਾਯਨ ਦਾਸ ਨੇ ਦੱਸਿਆ ਕਿ ਰਾਮ ਮੰਦਰ ਦੀ 'ਜਲਦ ਉਸਾਰੀ' ਲਈ ਪ੍ਰਾਰਥਨਾ ਕੀਤੀ ਗਈ ਹੈ | ਇਸ ਤੋਂ ਪਹਿਲਾਂ ਰਾਮ ਮੰਦਰ ਟਰੱਸਟ ਦੇ ਮੁਖੀ ਮਹੰਤ ਨਿ੍ਤਆ ਗੋਪਾਲ ਦਾਸ ਦੇ ਬੁਲਾਰੇ ਮਹੰਤ ਕਮਲ ਨਾਯਨ ਦਾਸ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਬੁੱਧਵਾਰ ਨੂੰ 'ਰੁਦ੍ਰਭਿਸ਼ੇਕ' ਪੂਜਾ ਬਾਅਦ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਪਰ ਅੱਜ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦਾ ਕੋਈ ਵੀ ਮੈਂਬਰ ਹਾਜ਼ਰ ਨਹੀਂ ਸੀ, ਜਦੋਂ ਉਹ ਸ਼ਿਵ ਮੰਦਰ 'ਚ ਮਹੰਤ ਨਿ੍ਤਆ ਗੋਪਾਲ ਦਾਸ ਦੇ 'ਪ੍ਰਤੀਨਿਧੀ' ਵਜੋਂ ਕਰਨ ਪੁੱਜੇ ਸਨ | ਇਸ ਮੌਕੇ ਮਹੰਤ ਨਿ੍ਤਆ ਗੋਪਾਲ ਦਾਸ ਦੀ ਧਾਰਮਿਕ ਗੱਦੀ ਮਨੀ ਰਾਮ ਚਾਵਨੀ ਮੰਦਰ…
  ਓਟਾਵਾ- ਕੈਨੇਡਾ ਦੀ ਪ੍ਰਮੁੱਖ ਜਨਤਕ ਸਿਹਤ ਮੁਖੀ ਡਾ. ਥੈਰੇਸਾ ਟੈਮ ਨੇ ਇਕ ਸਪੱਸ਼ਟ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਕੈਨੇਡਾ ਨੂੰ ਗਲਤ ਤਰੀਕੇ ਨਾਲ ਤੇ ਬਿਨਾਂ ਸਾਵਧਾਨੀ ਦੇ ਦੋਬਾਰਾ ਖੋਲ੍ਹਿਆ ਜਾਂਦਾ ਹੈ ਤਾਂ ਇਸ ਨਾਲ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ 'ਵਿਸਫੋਟਕ ਵਾਧਾ' ਹੋਵੇਗਾ। ਜੇਕਰ ਬਿਨਾ ਸਾਵਧਾਨੀ ਦੇ ਬਹੁਤ ਜ਼ਿਆਦਾ ਖੁੱਲ੍ਹ ਦੇ ਦਿੱਤੀ ਗਈ ਤਾਂ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਚਣਾ ਬੇਹੱਦ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਕੀ ਹੋ ਰਿਹਾ ਹੈ ਤੇ ਕੋਰੋਨਾ ਤੋਂ ਲੋਕਾਂ ਨੂੰ ਕਿਵੇਂ ਬਚਾਇਆ ਜਾਵੇਗਾ, ਇਸ ਸਭ 'ਤੇ ਸੰਘੀ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਮਾਹਰਾਂ ਵਲੋਂ ਜਾਰੀ ਕੀਤੇ ਗਏ ਸੰਘੀ ਮਾਡਲਿੰਗ ਰਲੀਜ਼ ਵਿਚ ਕਿਹਾ ਗਿਆ ਸੀ ਕਿ ਕੈਨੇਡਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 97,990 ਤੋਂ 1,07,454 ਤੱਕ ਹੋ ਸਕਦੀ ਹੈ ਤੇ ਮਰਨ ਵਾਲਿਆਂ ਦੀ ਗਿਣਤੀ 7,700 ਤੋਂ 9,400 ਦੇ ਵਿਚਕਾਰ ਹੋ ਸਕਦੀ ਹੈ ਤੇ ਅਜਿਹਾ ਹੀ ਹੁੰਦਾ ਨਜ਼ਰ ਆ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਕੋਰੋਨਾ…
  ਜਨੇਵਾ - ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਆਲਮੀ ਪੱਧਰ ’ਤੇ ਕਰੋਨਾਵਾਇਰਸ ਮਹਾਮਾਰੀ ਦੀ ਸਥਿਤੀ ਵਿਗੜ ਰਹੀ ਹੈ, ਭਾਵੇਂਕਿ ਯੂਰੋਪ ਵਿੱਚ ਹਾਲਾਤ ਬਿਹਤਰ ਹੋ ਰਹੇ ਹਨ। ਸੋਮਵਾਰ ਨੂੰ ਟੈਡਰੋਸ ਅਧਾਨੋਮ ਗੇਬਰਿਯਸਿਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਕੋਲ ਐਤਵਾਰ ਨੂੰ ਦਰਜ ਕਰਾਏ ਕੁੱਲ ਕੇਸਾਂ ’ਚੋਂ 75 ਫੀਸਦ ਕੇਸ ਅਮਰੀਕਾ ਅਤੇ ਦੱਖਣੀ ਏਸ਼ੀਆ ਦੇ 10 ਮੁਲਕਾਂ ’ਚੋਂ ਹਨ। ਊਨ੍ਹਾਂ ਕਿਹਾ ਕਿ ਪਿਛਲੇ ਦਸ ਦਿਨਾਂ ’ਚੋਂ ਨੌਂ ਦਿਨ ਇੱਕ ਲੱਖ ਤੋਂ ਵੱਧ ਕੇਸ ਦਰਜ ਹੋਏ ਹਨ।
  ਵਾਸ਼ਿੰਗਟਨ - ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਨੇ ਅਨੁਮਾਨ ਲਾਇਆ ਹੈ ਕਿ ਅਗਸਤ ਤੱਕ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 1,45,000 ਹੋ ਸਕਦੀ ਹੈ | ਇਹ ਅਨੁਮਾਨ ਉਸ ਸਮੇਂ ਆਇਆ ਹੈ ਜਦੋਂ ਹਸਪਤਾਲਾਂ ਵਿਚ ਨਵੇਂ ਮਰੀਜ਼ ਵੱਡੀ ਗਿਣਤੀ ਵਿਚ ਆ ਰਹੇ ਹਨ | ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ 586 ਕੋਰੋਨਾ ਪੀੜਤ ਹੋਰ ਮਰੀਜ਼ ਦਮ ਤੋੜ ਗਏ ਹਨ, ਜਿਨ੍ਹਾਂ ਨਾਲ ਮੌਤਾਂ ਦੀ ਕੁੱਲ ਗਿਣਤੀ 1 ਲੱਖ 13 ਹਜ਼ਾਰ ਤੋਂ ਵੱਧ ਗਈ ਹੈ | ਕੋਰੋਨਾ ਵਾਇਰਸ ਦੇ 19044 ਨਵੇਂ ਮਾਮਲੇ ਸਾਹਮਣੇ ਆਏ ਹਨ | ਪੀੜਤਾਂ ਦੀ ਕੁੱਲ ਗਿਣਤੀ 20 ਲੱਖ ਤੋਂ ਵਧ ਗਈ ਹੈ | 7,73,480 ਲੋਕ ਠੀਕ ਹੋਏ ਹਨ | ਇਸ ਤਰ੍ਹਾਂ ਸਿਹਤਮੰਦ ਹੋਣ ਦੀ ਦਰ 87 ਫ਼ੀਸਦੀ ਹੈ ਜੋ ਰਾਹਤ ਦੇਣ ਵਾਲੀ ਖ਼ਬਰ ਹੈ |
  ਐੱਸ. ਏ. ਐੱਸ. ਨਗਰ - ਸਾਬਕਾ ਆਈ.ਏ.ਐੱਸ. ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ 'ਚ ਪੁਲਿਸ ਵਲੋਂ ਨਾਮਜ਼ਦ ਸੁਮੇਧ ਸੈਣੀ ਤੇ ਹੋਰਾਂ ਿਖ਼ਲਾਫ਼ ਦਰਜ ਮਾਮਲੇ 'ਚ ਸੁਮੇਧ ਸੈਣੀ ਨੇ ਵਧੀਕ ਜ਼ਿਲ੍ਹਾ ਸ਼ੈਸਨ ਜੱਜ ਮੋਨੀਕਾ ਗੋਇਲ ਦੀ ਅਦਾਲਤ ਵਿਚ ਅਗਾਊਾ ਜ਼ਮਾਨਤ ਦੀ ਅਰਜ਼ੀ ਦਾਇਰ ਕਰ ਕੇ ਕਿਹਾ ਕਿ ਪੰਜਾਬ ਪੁਲਿਸ ਉਸ ਿਖ਼ਲਾਫ਼ ਧਾਰਾ 302 ਦਾ ਵਾਧਾ ਕਿਸੇ ਵੀ ਸਮੇਂ ਕਰ ਸਕਦੀ ਹੈ | ਉਸਨੂੰ ਪਹਿਲਾਂ ਹੀ ਇਸ ਮਾਮਲੇ 'ਚ ਜ਼ਮਾਨਤ ਦਿੱਤੀ ਗਈ ਹੈ, ਇਸ ਲਈ ਜੇਕਰ ਪੁਲਿਸ ਨੇ ਧਾਰਾ 302 ਦਾ ਵਾਧਾ ਕੀਤਾ ਹੈ ਤਾਂ ਉਸਨੂੰ ਅਗਾਊਾ ਜ਼ਮਾਨਤ ਦਿੱਤੀ ਜਾਵੇ | ਅਦਾਲਤ ਨੇ ਸੁਮੇਧ ਸੈਣੀ ਦੀ ਅਗਾਊਾ ਜ਼ਮਾਨਤ ਦੀ ਇਸ ਅਰਜ਼ੀ ਨੂੰ ਮਨਜ਼ੂਰ ਕਰਦਿਆਂ 18 ਜੂਨ 2020 ਤੱਕ ਅੰਤਿ੍ਮ ਜ਼ਮਾਨਤ (ਕੱਚੀ ਜ਼ਮਾਨਤ) ਦਿੰਦਿਆਂ ਗਿ੍ਫ਼ਤਾਰੀ 'ਤੇ ਰੋਕ ਲਗਾ ਦਿੱਤੀ | ਉਧਰ ਸ਼ਿਕਾਇਤਕਰਤਾ ਪਲਵਿੰਦਰ ਸਿੰਘ ਮੁਲਤਾਨੀ ਨੇ ਜ਼ਿਲ੍ਹਾ ਅਟਾਰਨੀ ਸੰਜੀਵ ਬੱਤਰਾ ਦੇ ਧਿਆਨ 'ਚ ਇਹ ਗੱਲ ਲਿਆਂਦੀ ਤੇ ਜ਼ਿਲ੍ਹਾ ਅਟਾਰਨੀ ਰਾਹੀਂ ਜ਼ਿਲ੍ਹਾ ਸੈਸ਼ਨ ਆਰ. ਐੱਸ. ਰਾਏ ਦੀ ਅਦਾਲਤ ਵਿਚ ਇਕ ਅਰਜ਼ੀ ਦਾਇਰ ਕਰ…

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com