ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਸੁਪਰੀਮ ਕੋਰਟ ਨੇ ਦਿੱਤਾ ਅਯੁੱਧਿਆ ਵਿਚ ਰਾਮ ਮੰਦਰ ਬਣਾਉਣ ਦਾ ਫੈਸਲਾ

  ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਦਹਾਕਿਆਂ ਤੋਂ ਲਟਕੇ ਅਯੁੱਧਿਆ ਮਾਮਲੇ 'ਚ ਪੁਰਾਤੱਤਵ ਵਿਭਾਗ (ਏ. ਐਸ. ਆਈ.) ਦੀ ਰਿਪੋਰਟ ਨੂੰ ਮੁੱਖ ਆਧਾਰ ਬਣਾ ਕੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਵਿਵਾਦਿਤ 2.77 ਏਕੜ ਜ਼ਮੀਨ 'ਤੇ ਹੀ ਮੰਦਰ ਬਣੇਗਾ ਜਦਕਿ ਮੁਸਲਮਾਨਾਂ ਨੂੰ ਅਯੁੱਧਿਆ 'ਚ ਹੀ ਕਿਸੇ ਉੱਚਿਤ ਥਾਂ 'ਤੇ 5 ਏਕੜ ਜ਼ਮੀਨ ਦਿੱਤੀ ਜਾਵੇਗੀ | ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ 5 ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸਰਬਸੰਮਤੀ ਭਾਵ 5-0 ਨਾਲ ਇਹ ਫ਼ੈਸਲਾ ਸੁਣਾਇਆ, ਜਿਸ 'ਤੇ ਮੁਸਲਿਮ ਧੜੇ ਨੇ ਅਸੰਤੋਖ ਪ੍ਰਗਟਾਉਂਦੇ ਕਿਹਾ ਕਿ ਸਾਰੀ ਜ਼ਮੀਨ ਇਕ ਧਿਰ ਨੂੰ ਦਿੱਤੇ ਜਾਣ ਨੂੰ ਇਨਸਾਫ਼ ਨਹੀਂ ਕਿਹਾ ਜਾ ਸਕਦਾ | ਜਦਕਿ ਕੇਂਦਰ ਸਰਕਾਰ ਦੇ ਅਹੁਦੇਦਾਰਾਂ, ਭਾਜਪਾ ਤੇ ਵਿਰੋਧੀ ਧਿਰ ਦੇ ਆਗੂਆਂ ਨੇ ਫ਼ੈਸਲੇ ਨੂੰ ਕਿਸੇ ਇਕ ਧਿਰ ਦੀ ਜਿੱਤ ਜਾਂ ਹਾਰ ਵਜੋਂ ਵੇਖਣ ਤੋਂ ਗੁਰੇਜ਼ ਕਰਨ ਦੀ ਅਪੀਲ ਕਰਨ ਦੇ ਨਾਲ ਹੀ ਸ਼ਾਂਤੀ ਤੇ ਸਦਭਾਵਨਾ ਬਣਾਏ ਰੱਖਣ ਦੀ ਗੁਜਾਰਿਸ਼ ਕੀਤੀ | ਸੁਪਰੀਮ ਕੋਰਟ ਨੇ ਮਾਮਲੇ ਦੀਆਂ ਤਿੰਨ ਸਬੰਧਿਤ ਧਿਰਾਂ ਰਾਮ ਲੱਲਾ ਵਿਰਾਜਮਾਨ, ਸੁੰਨੀ ਵਕਫ਼ ਬੋਰਡ ਤੇ ਨਿਰਮੋਹੀ ਅਖਾੜਾ 'ਚੋਂ ਨਿਰਮੋਹੀ ਅਖਾੜੇ ਦੇ ਦਾਅਵੇ ਨੂੰ ਖ਼ਾਰਜ ਕਰਦਿਆਂ ਸਿਰਫ਼ ਰਾਮ ਲੱਲਾ ਵਿਰਾਜਮਾਨ ਤੇ ਸੁੰਨੀ ਵਕਫ਼ ਬੋਰਡ ਨੂੰ ਹੀ ਧਿਰ ਮੰਨਿਆ | ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ 2010 'ਚ ਇਲਾਹਾਬਾਦ ਹਾਈਕੋਰਟ ਵਲੋਂ ਤਿੰਨਾਂ ਧਿਰਾਂ ਦਰਮਿਆਨ ਬਰਾਬਰ ਜ਼ਮੀਨ ਵੰਡਣ ਦੇ ਫ਼ੈਸਲੇ ਨੂੰ ਵੀ 'ਤਰਕਹੀਣ' ਕਰਾਰ ਦਿੰਦੇ ਹੋਏ ਖ਼ਾਰਜ ਕਰ ਦਿੱਤਾ | ਅਦਾਲਤ ਨੇ 'ਧਰਮ ਤੇ ਸ਼ਰਧਾਲੂਆਂ ਦੀ ਆਸਥਾ' ਨੂੰ ਪ੍ਰਵਾਨ ਕਰਨ ਅਤੇ ਸੰਤੁਲਨ ਬਣਾਏ ਰੱਖਣ ਨੂੰ ਮੁੱਖ ਰੱਖਦਿਆਂ ਕਿਹਾ ਕਿ ਢਾਹਿਆ ਗਿਆ ਢਾਂਚਾ ਹੀ ਭਗਵਾਨ ਰਾਮ ਦੀ ਜਨਮ-ਭੂਮੀ ਹੈ ਅਤੇ ਹਿੰਦੂਆਂ ਦੀ ਇਹ ਆਸਥਾ ਨਿਰਵਿਵਾਦ ਹੈ | ਸੁਪਰੀਮ ਕੋਰਟ ਨੇ ਮੰਦਰ ਦੀ ਉਸਾਰੀ ਟਰੱਸਟ ਨੂੰ ਦੇਣ ਅਤੇ ਟਰੱਸਟ ਦੇ 3 ਮਹੀਨੇ 'ਚ ਗਠਨ ਦੀ ਜ਼ਿੰਮੇਵਾਰੀ ਸਰਕਾਰ ਨੂੰ ਦਿੰਦਿਆਂ ਇਸ ਦੀ ਯੋਜਨਾ ਤਿਆਰ ਕਰਨ ਲਈ ਕਿਹਾ | ਚੀਫ ਜਸਟਿਸ ਨੇ ਇਸ ਦੇ ਨਾਲ ਹੀ ਮੁਸਲਮਾਨਾਂ ਨੂੰ ਵਿਵਾਦਿਤ ਜ਼ਮੀਨ ਦੀ ਦੁੱਗਣੀ ਭਾਵ 5 ਏਕੜ ਜ਼ਮੀਨ ਦੇਣ ਨੂੰ ਵੀ ਕਿਹਾ |
  1045 ਸਫ਼ਿਆਂ ਦਾ ਫ਼ੈਸਲਾ
  ਸੰਵਿਧਾਨਕ ਬੈਂਚ ਨੇ 1045 ਸਫ਼ਿਆਂ ਦੇ ਫ਼ੈਸਲੇ ਨੂੰ ਤਕਰੀਬਨ 45 ਮਿੰਟ ਤੱਕ ਪੜ੍ਹਦਿਆਂ ਇਹ ਵੀ ਕਿਹਾ ਕਿ ਰਾਮ ਜਨਮਭੂਮੀ ਸਥਾਨ ਨਿਆਇਕ ਵਿਅਕਤੀ ਨਹੀਂ ਹੈ ਜਦਕਿ ਭਗਵਾਨ ਰਾਮ ਨਿਆਇਕ ਵਿਅਕਤੀ ਹੋ ਸਕਦੇ ਹਨ | ਬੈਂਚ ਨੇ ਅੱਗੇ ਇਹ ਵੀ ਕਿਹਾ ਕਿ ਹਿੰਦੂਆਂ ਨੇ ਆਪਣੇ ਦਾਅਵੇ ਨੂੰ ਸਥਾਪਤ ਕੀਤਾ ਹੈ ਜਦਕਿ ਸੁੰਨੀ ਵਕਫ਼ ਬੋਰਡ ਆਪਣੇ ਦਾਅਵੇ ਨੂੰ ਸਾਬਤ ਕਰਨ 'ਚ ਨਾਕਾਮ ਰਿਹਾ ਹੈ |
  ਪੁਰਾਤੱਤਵ ਵਿਭਾਗ ਵਲੋਂ ਪੇਸ਼ ਸਬੂਤਾਂ ਨੂੰ ਅਣਗੌਲਿਆਂ ਨਹੀਂ ਜਾ ਸਕਦਾ-ਸੁਪਰੀਮ ਕੋਰਟ
  ਸੁਪਰੀਮ ਕੋਰਟ ਨੇ ਪੁਰਾਤੱਤਵ ਵਿਭਾਗ ਵਲੋਂ ਪੇਸ਼ ਕੀਤੇ ਸਬੂਤਾਂ ਨੂੰ ਆਧਾਰ ਮੰਨਦਿਆਂ ਕਿਹਾ ਕਿ ਜ਼ਮੀਨੀ ਵਿਵਾਦ ਦਾ ਸਬੂਤਾਂ ਦੇ ਅਧਾਰ 'ਤੇ ਹੀ ਫ਼ੈਸਲਾ ਕੀਤਾ ਜਾਣਾ ਚਾਹੀਦਾ ਹੈ | ਅਦਾਲਤ ਨੇ ਕਿਹਾ ਕਿ ਪੁਰਾਤੱਤਵ ਵਿਭਾਗ ਵਲੋਂ ਮਸਜਿਦ ਦੇ ਹੇਠਾਂ ਵਿਸ਼ਾਲ ਢਾਂਚਾ ਹੋਣ ਅਤੇ ਇਸ ਨੂੰ 12ਵੀਂ ਸਦੀ ਦਾ ਮੰਦਰ ਦੱਸਣ ਦਾ ਹਵਾਲਾ ਦਿੰਦਿਆ ਕਿਹਾ ਕਿ ਵਿਵਾਦਤ ਢਾਂਚਾ ਇਸਲਾਮਿਕ ਮੂਲ ਦਾ ਢਾਂਚਾ ਨਹੀਂ ਸੀ | ਜ਼ਿਕਰਯੋਗ ਹੈ ਕਿ ਏ.ਐਸ.ਆਈ. ਨੇ ਆਪਣੀ ਰਿਪੋਰਟ 'ਚ ਕਿਹਾ ਕਿ ਢਾਹੇ ਗਏ ਢਾਂਚੇ ਦੇ ਹੇਠਾਂ ਇਕ ਮੰਦਰ ਸੀ | ਜਦਕਿ ਮੁਸਲਿਮ ਧਿਰ ਵਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਸੀ ਕਿ ਏ.ਐਸ.ਆਈ. ਦੀ ਰਿਪੋਰਟ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ | ਸਰਬਉੱਚ ਅਦਾਲਤ ਨੇ ਏ.ਐਸ.ਆਈ. ਦੀ ਰਿਪੋਰਟ ਨੂੰ 'ਪੁਖ਼ਤਾ' ਦੱਸਦਿਆਂ ਕਿਹਾ ਕਿ ਪੁਰਾਤੱਤਵ ਵਿਭਾਗ ਵਲੋਂ ਪੇਸ਼ ਕੀਤੇ ਸਬੂਤਾਂ ਨੂੰ ਸਿਰਫ਼ ਇਕ 'ਰਾਇ' ਕਰਾਰ ਦੇਣਾ ਏ.ਐਸ.ਆਈ. ਦਾ ਅਪਮਾਨ ਹੋਵੇਗਾ | ਸਪੁਰੀਮ ਕੋਰਟ ਨੇ ਕਿਹਾ ਕਿ ਹਿੰਦੂ ਇਸ ਸਥਾਨ ਨੂੰ ਭਗਵਾਨ ਰਾਮ ਦਾ ਜਨਮ ਸਥਾਨ ਮੰਨਦੇ ਹਨ, ਇੱਥੋਂ ਤੱਕ ਕਿ ਮੁਸਲਮਾਨ ਵੀ ਵਿਵਾਦਿਤ ਥਾਂ ਬਾਰੇ ਇਹੀ ਕਹਿੰਦੇ ਹਨ | ਬੈਂਚ ਨੇ ਇਸ ਆਸਥਾ ਲਈ ਪ੍ਰਾਚੀਨ ਗ੍ਰੰਥਾਂ, ਯਾਤਰੀਆਂ ਤੇ ਇਤਿਹਾਸਕ ਮਿਸਾਲਾਂ ਦਾ ਵੀ ਹਵਾਲਾ ਦਿੱਤਾ | ਨਾਲ ਹੀ ਉਨ੍ਹਾਂ ਸਬੂਤਾਂ ਦਾ ਵੀ ਜ਼ਿਕਰ ਕੀਤਾ, ਜਿਸ ਰਾਹੀਂ ਇਹ ਸਾਬਤ ਹੁੰਦਾ ਹੈ ਕਿ ਵਿਵਾਦਿਤ ਜ਼ਮੀਨ ਦਾ ਬਾਹਰੀ ਹਿੱਸਾ ਹਿੰਦੂਆਂ ਕੋਲ ਸੀ | ਸਰਬਉੱਚ ਅਦਾਲਤ ਨੇ ਇਤਿਹਾਸਕ ਗ੍ਰੰਥਾਂ 'ਚ ਦਰਜ ਹਿੰਦੂ ਰਵਾਇਤਾਂ ਤੇ ਵਿਵਾਦਿਤ ਢਾਂਚੇ ਦੀ ਉਸਾਰੀ ਦੀ ਤੁਲਨਾ ਕਰਦਿਆਂ ਕਿਹਾ ਕਿ ਹਿੰਦੂ ਪਰਿਕਰਮਾ ਕਰਦੇ ਸਨ, ਚਬੂਤਰਾ, ਸੀਤਾ ਰਸੋਈ ਤੇ ਭੰਡਾਰੇ ਤੋਂ ਇਸ ਦਾਅਵੇ ਦੀ ਪੁਸ਼ਟੀ ਹੁੰਦੀ ਹੈ |
  ਸੁੰਨੀ ਵਕਫ਼ ਬੋਰਡ ਨੇ ਵਿਵਾਦਿਤ ਥਾਂਅ 'ਤੇ ਲਗਾਤਾਰ ਨਮਾਜ਼ ਪੜ੍ਹੇ ਜਾਣ ਦੀ ਦਲੀਲ ਦਿੰਦਿਆਂ ਇਸ ਨੂੰ ਮਸਜਿਦ ਐਲਾਨਣ ਦੀ ਮੰਗ ਕੀਤੀ ਸੀ | ਅਦਾਲਤ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ 1856-57 ਤੋਂ ਪਹਿਲਾਂ ਵਿਵਾਦਿਤ ਥਾਂ 'ਤੇ ਨਮਾਜ਼ ਪੜ੍ਹਨ ਦੇ ਸਬੂਤ ਨਹੀਂ ਹਨ ਜਦਕਿ 1856 ਤੋਂ ਪਹਿਲਾਂ ਅੰਦਰੂਨੀ ਹਿੱਸੇ 'ਚ ਹਿੰਦੂ ਵੀ ਪੂਜਾ ਕਰਦੇ ਸਨ ਅਤੇ ਰੋਕੇ ਜਾਣ 'ਤੇ ਚਬੂਤਰੇ 'ਤੇ ਪੂਜਾ ਕਰਨ ਲੱਗ ਪਏ | ਅੰਗਰੇਜ਼ਾਂ ਨੇ ਦੋਵੇ ਹਿੱਸੇ ਅਲੱਗ ਕਰਨ ਲਈ ਰੇਲਿੰਗ ਬਣਾਈ ਸੀ, ਫਿਰ ਵੀ ਹਿੰਦੂ ਮੁੱਖ ਗੰੁਬਦ ਨੂੰ ਗਰਭ ਗ੍ਰਹਿ ਮੰਨਦੇ ਸਨ ਅਤੇ ਮਸਜਿਦ 'ਚ ਇਬਾਦਤ ਦੀ ਰੁਕਾਵਟ ਦੇ ਬਾਵਜੂਦ, ਸਬੂਤਾਂ ਮੁਤਾਬਿਕ, ਪ੍ਰਾਥਨਾ ਕਦੇ ਵੀ ਪੂਰੀ ਤਰ੍ਹਾਂ ਬੰਦ ਨਹੀਂ ਹੋਈ ਸੀ |
  ਖ਼ਾਲੀ ਥਾਂਅ 'ਤੇ ਨਹੀਂ ਬਣਾਈ ਗਈ ਸੀ ਬਾਬਰੀ ਮਸਜਿਦ
  ਅਦਾਲਤ ਨੇ 1992 'ਚ ਢਾਹੀ ਗਈ ਬਾਬਰੀ ਮਸਜਿਦ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਕਿ ਮੀਰ ਬਾਕੀ ਨੇ ਬਾਬਰੀ ਮਸਜਿਦ ਬਣਾਈ ਸੀ | ਮਸਜਿਦ 'ਤੇ ਹੋਰ ਟਿੱਪਣੀ ਕਰਨ ਤੋਂ ਗੁਰੇਜ਼ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਧਰਮ ਸ਼ਾਸਤਰ 'ਚ ਦਾਖ਼ਲ ਹੋਣਾ ਅਦਾਲਤ ਲਈ ਉੱਚਿਤ ਨਹੀਂ ਹੋਵੇਗਾ | ਸੁਪਰੀਮ ਕੋਰਟ ਨੇ ਏ.ਐਸ.ਆਈ. ਰਿਪੋਰਟ ਦੇ ਆਧਾਰ 'ਤੇ ਹੀ ਇਹ ਵੀ ਪ੍ਰਵਾਨ ਕੀਤਾ ਕਿ ਬਾਬਰੀ ਮਸਜਿਦ ਖ਼ਾਲੀ ਜ਼ਮੀਨ 'ਤੇ ਨਹੀਂ ਬਣੀ ਸੀ, ਹਾਲਾਂਕਿ ਨਾਲ ਹੀ ਇਹ ਵੀ ਕਿਹਾ ਕਿ ਏ.ਐਸ.ਆਈ. ਇਹ ਸਾਬਤ ਨਹੀਂ ਕਰ ਸਕੀ ਕਿ ਮੰਦਰ ਨੂੰ ਤੋੜ ਕੇ ਮਸਜਿਦ ਬਣਾਈ ਗਈ ਸੀ |
  ਗ਼ੈਰ-ਕਾਨੂੰਨੀ ਸੀ ਬਾਬਰੀ ਮਸਜਿਦ ਢਾਹੁਣਾ
  ਸਰਬਉੱਚ ਅਦਾਲਤ ਨੇ 1992 'ਚ ਬਾਬਰੀ ਮਸਜਿਦ ਢਾਹੁਣ ਅਤੇ 1949 'ਚ ਉਥੇ ਮੂਰਤੀਆਂ ਰੱਖਣ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ | ਨਾਲ ਹੀ ਇਹ ਵੀ ਕਿਹਾ ਕਿ ਮਸਜਿਦ ਕਦੋਂ ਬਣੀ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ | ਆਪਣੇ ਫ਼ੈਸਲੇ 'ਚ ਮਸਜਿਦ ਲਈ ਸਰਕਾਰ ਨੂੰ 5 ਏਕੜ ਜ਼ਮੀਨ ਦੇਣ ਦਾ ਨਿਰਦੇਸ਼ ਦਿੰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਬਾਬਰੀ ਮਸਜਿਦ 'ਚ ਆਖਰੀ ਨਮਾਜ਼ ਦਸੰਬਰ 1949 'ਚ ਪੜ੍ਹੀ ਗਈ ਸੀ | ਅਦਾਲਤ ਨੇ ਸਬੂਤਾਂ ਦੇ ਆਧਾਰ 'ਤੇ ਮੁਸਲਮਾਨਾਂ ਨੂੰ ਦੂਜੀ ਥਾਂਅ 'ਤੇ ਜ਼ਮੀਨ ਦੇਣ ਨੂੰ ਕਿਹਾ | ਜ਼ਿਕਰਯੋਗ ਹੈ ਕਿ ਅਯੁੱਧਿਆ 'ਚ ਕੇਂਦਰ ਦੇ ਕੋਲ 67 ਏਕੜ ਜ਼ਮੀਨ ਦੀ ਮਲਕੀਅਤ ਹੈ |
  ਨਿਰਮੋਹੀ ਅਖਾੜੇ ਦਾ ਦਾਅਵਾ ਖ਼ਾਰਜ
  ਫ਼ੈਸਲੇ 'ਚ ਨਿਰਮੋਹੀ ਅਖਾੜੇ ਦਾ ਦਾਅਵਾ ਖ਼ਾਰਜ ਕਰ ਦਿੱਤਾ ਗਿਆ | ਨਿਰਮੋਹੀ ਅਖਾੜੇ ਨੇ ਜਨਮਭੂਮੀ ਦੀ ਸਾਂਭ-ਸੰਭਾਲ ਦਾ ਅਧਿਕਾਰ ਮੰਗਿਆ ਸੀ | ਜ਼ਿਕਰਯੋਗ ਹੈ ਕਿ ਇਲਾਹਾਬਾਦ ਹਾਈਕੋਰਟ ਵਲੋਂ ਪਹਿਲਾਂ ਦਿੱਤੇ ਫ਼ੈਸਲੇ 'ਚ ਇਸ ਤੀਜੀ ਧਿਰ ਨੂੰ ਵੀ ਵਿਵਾਦਿਤ ਹਿੱਸੇ 'ਚੋਂ ਇਕ ਤਿਹਾਈ ਹਿੱਸਾ ਦਿੱਤਾ ਸੀ | ਹਾਲਾਂਕਿ ਅਦਾਲਤ ਨੇ ਮੰਦਰ ਦੀ ਉਸਾਰੀ ਲਈ ਗਠਿਤ ਕੀਤੇ ਜਾਣ ਵਾਲੇ ਟਰੱਸਟ 'ਚ ਨਿਰਮੋਹੀ ਅਖਾੜੇ ਨੂੰ ਵੀ ਨੁਮਾਇੰਦਗੀ ਦੇਣ ਨੂੰ ਕਿਹਾ | 2010 'ਚ ਦਿੱਤੇ ਗਏ ਫ਼ੈਸਲੇ 'ਚ ਇਲਾਹਾਬਾਦ ਹਾਈਕੋਰਟ ਨੇ ਅਯੁੱਧਿਆ ਦੇ 2.77 ਏਕੜ ਦੇ ਰਕਬੇ ਨੂੰ 3 ਬਰਾਬਰ ਹਿੱਸਿਆਂ ਸੁੰਨੀ ਵਕਫ਼ ਬੋਰਡ, ਨਿਰਮੋਹੀ ਅਖਾੜੇ ਤੇ ਰਾਮਲੱਲਾ ਵਿਰਾਜਮਾਨ 'ਚ ਵੰਡਣ ਨੂੰ ਕਿਹਾ ਸੀ | ਹਾਈਕੋਰਟ ਦੇ ਇਸ ਫ਼ੈਸਲੇ ਦੇ ਿਖ਼ਲਾਫ਼ ਸੁਪਰੀਮ ਕੋਰਟ 'ਚ 14 ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਸਨ | ਜਦਕਿ ਸੁਪਰੀਮ ਕੋਰਟ ਨੇ ਰਾਮ ਲੱਲਾ ਨੂੰ ਕਾਨੂੰਨੀ ਮਾਨਤਾ ਦਿੰਦਿਆਂ ਕਿਹਾ ਕਿ ਨਿਰਮੋਹੀ ਅਖਾੜਾ ਸੇਵਾਦਾਰ ਵੀ ਨਹੀਂ ਹੈ |
  40 ਦਿਨਾਂ ਤੱਕ ਚਲੀ ਰੋਜ਼ਾਨਾ ਸੁਣਵਾਈ
  ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ 6 ਅਗਸਤ 2019 ਤੋਂ ਇਲਾਹਾਬਾਦ ਹਾਈਕੋਰਟ ਦੇ ਫ਼ੈਸਲੇ ਦੇ ਿਖ਼ਲਾਫ਼ ਦਾਇਰ ਪਟੀਸ਼ਨਾਂ 'ਤੇ ਰੋਜ਼ਾਨਾ ਸੁਣਵਾਈ ਸ਼ੁਰੂ ਕੀਤੀ ਸੀ ਜੋ ਕਿ 16 ਅਕਤੂਬਰ ਤੱਕ ਲਗਾਤਾਰ 40 ਦਿਨਾਂ ਤੱਕ ਚੱਲੀ | ਇਸ ਮਾਮਲੇ 'ਚ ਸੇਵਾ ਮੁਕਤ ਜਸਟਿਸ ਕਲੀਫੁਲਾਹ, ਅਧਿਆਤਕ ਗੁਰੂ ਸ੍ਰੀ ਸ੍ਰੀ ਰਵੀਸ਼ੰਕਰ ਤੇ ਸ੍ਰੀ ਰਾਮ ਪਾਂਚੂ ਨੇ ਸਾਲਸੀ ਦੀ ਭੂਮਿਕਾ ਨਿਭਾਈ ਸੀ | ਸੁਣਵਾਈ ਦੌਰਾਨ ਹਿੰਦੂ ਮੁਸਲਮਾਨ ਧਿਰਾਂ ਨੇ ਮਾਲਕਾਨਾ ਹੱਕ, ਢਾਂਚੇ, ਦਸਤਾਵੇਜ਼ਾਂ, ਸਬੂਤਾਂ ਦੇ ਮੁੱਦੇ 'ਤੇ ਬਹਿਸ ਕੀਤੀ | ਜਿਥੇ, ਹਿੰਦੂ ਧਿਰ ਨੇ ਪੂਰੀ ਵਿਵਾਦਿਤ ਜ਼ਮੀਨ 'ਤੇ ਹੱਕ ਦਾ ਦਾਅਵਾ ਕਰਦਿਆਂ ਉਥੇ ਜ਼ਬਰਦਸਤੀ ਕਬਜ਼ਾ ਕਰ ਮਸਜਿਦ ਬਣਾਉਣ ਦਾ ਦਾਅਵਾ ਕੀਤਾ ਸੀ | ਇਸ ਦੇ ਨਾਲ ਹੀ 1949 ਤੋਂ ਉਥੇ ਨਮਾਜ਼ ਨਾ ਪੜ੍ਹੇ ਜਾਣ ਅਤੇ ਖੁਦਾਈ 'ਚੋਂ ਨਿਕਲੀਆਂ ਹਿੰਦੂ ਰਵਾਇਤਾਂ ਨਾਲ ਸਬੰਧਿਤ ਤਸਵੀਰਾਂ ਨੂੰ ਵੀ ਧਿਆਨ 'ਚ ਰੱਖਣ ਦੀ ਦਲੀਲ ਦਿੱਤੀ ਸੀ | ਦੂਜੇ ਪਾਸੇ ਮੁਸਲਮਾਨ ਧਿਰ ਨੇ ਹਿੰਦੂਆਂ ਦੇ ਦਾਅਵੇ ਨੂੰ ਸਿਰਫ ਵਿਸ਼ਵਾਸ 'ਤੇ ਆਧਾਰਿਤ ਦੱਸਦਿਆਂ ਇਹ ਵੀ ਕਿਹਾ ਕਿ ਨਮਾਜ਼ ਬੰਦ ਹੋਣ ਨਾਲ ਹਿੰਦੂਆਂ ਦਾ ਦਾਅਵਾ ਸਾਬਤ ਨਹੀਂ ਹੁੰਦਾ | ਮੁਸਲਮਾਨ ਧਿਰ ਨੇ ਪੂਰੇ ਖ਼ੇਤਰ ਨੂੰ ਰਾਮ ਜਨਮ ਭੂਮੀ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਸੀ |

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com