ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਰਜਿਸਟੇ੍ਰਸ਼ਨ ਫਾਰਮ 'ਚ ਪਾਸਪੋਰਟ ਸਬੰਧੀ ਪਾਈਆਂ ਗੁੰਝਲਦਾਰੀਆਂ 'ਚੋਂ ਨਹੀਂ ਨਿਕਲ ਰਹੇ ਸ਼ਰਧਾਲੂ

    ਬਟਾਲਾ - ਜਿਉਂ-ਜਿਉਂ ਸ਼ਰਧਾਲੂਆਂ ਦੀ ਤਾਂਘ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਵੇਖਣ ਨੂੰ ਵਧਦੀ ਜਾ ਰਹੀ ਹੈ, ਤਿਉਂ-ਤਿਉਂ ਸ਼ਰਧਾਲੂ ਰਜਿਸਟੇ੍ਰਸ਼ਨ ਫਾਰਮ ਭਰਨ ਸਮੇਂ ਪਾਸਪੋਰਟ ਦੀਆਂ ਜਾਣਕਾਰੀਆਂ 'ਚ ਉਲਝਦੇ ਜਾ ਰਹੇ ਹਨ | ਪਾਸਪੋਰਟ ਨਾਲ ਸਬੰਧਿਤ ਇਕ ਹੋਰ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਇਟਲੀ ਤੋਂ ਪਰਤੇ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਜਸਵਿੰਦਰ ਕੌਰ ਫਾਰਮ ਭਰਨ ਲੱਗੇ | ਜ਼ਿਕਰਯੋਗ ਹੈ ਕਿ ਕੁਝ ਚਿਰ ਪਹਿਲਾਂ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਇਟਲੀ ਗਏ ਸਨ, ਉੱਥੇ ਉਨ੍ਹਾਂ ਦੇ ਭਾਰਤੀ ਪਾਸਪੋਰਟ ਦੀ ਮਿਆਦ ਪੁੱਗ ਗਈ | ਕਾਨੂੰਨ ਮੁਤਾਬਿਕ ਉਹ ਭਾਰਤੀ ਰਾਜਦੂਤ ਘਰ ਮਿਲਾਨ ਚਲੇ ਗਏ, ਉੱਥੇ ਉਨ੍ਹਾਂ ਨੇ ਆਪਣਾ ਭਾਰਤੀ ਪਾਸਪੋਰਟ ਨਵਾਂ ਬਣਾ ਲਿਆ | ਉਨ੍ਹਾਂ ਦੇ ਪਾਸਪੋਰਟ 'ਚ ਜਾਰੀ ਕਰਨ ਦਾ ਸਥਾਨ ਮਿਲਾਨ ਲਿਖਿਆ ਗਿਆ | ਜਦੋਂ ਹੁਣ ਉਹ ਰਜਿਸਟੇ੍ਰਸ਼ਨ ਫਾਰਮ ਸ੍ਰੀ ਕਰਤਾਰਪੁਰ ਸਾਹਿਬ ਲਈ ਭਰਨ ਲੱਗੇ ਤਾਂ ਭਾਰਤੀ ਪਾਸਪੋਰਟ ਦੀ ਜਾਣਕਾਰੀ ਤੋਂ ਬਾਅਦ ਜਾਰੀ ਕਰਨ ਦਾ ਸਥਾਨ ਭਾਰਤੀਆਂ ਲਈ ਭਾਰਤ ਦੇ ਹੀ ਪਾਸਪੋਰਟ ਦਫ਼ਤਰਾਂ ਤੋਂ ਇਲਾਵਾ ਹੋਰ ਕੋਈ ਵੀ ਦੇਸ਼ ਦਾ ਖਾਨਾ ਨਹੀਂ ਹੈ | ਹੋਰ ਦੇਸ਼ਾਂ ਲਈ ਜਾਰੀ ਕਰਨ ਦੇ ਸਥਾਨ ਦੀ ਸਹੂਲਤ ਉਨ੍ਹਾਂ ਵਿਦੇਸ਼ੀਆਂ ਕੋਲ ਹੀ ਹੈ, ਜੋ ਓ.ਸੀ.ਆਈ. ਕਾਰਡ ਹੋਲਡਰ ਹਨ | ਉਹ ਭਾਰਤੀ ਨਾਗਰਿਕ, ਜੋ ਵਿਦੇਸ਼ਾਂ ਵਿਚ ਆਪਣੇ ਰਿਸ਼ਤੇਦਾਰਾਂ, ਸਕੇ-ਸੰਬੰਧੀਆਂ ਜਾਂ ਆਪਣੇ ਬੱਚਿਆਂ ਕੋਲ ਯਾਤਰੀ ਵੀਜ਼ਾ ਲੈ ਕੇ ਜਾਂਦੇ ਹਨ, ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਰਜਿਸਟੇ੍ਰਸ਼ਨ ਫਾਰਮ ਵਿਚ ਪਾਸਪੋਰਟ ਜਾਰੀ ਕਰਨ ਦੇ ਸਥਾਨ ਵਿਚ ਹੋਰ ਦੇਸ਼ਾਂ ਦਾ ਖਾਨਾ ਵੀ ਬਣਾਵੇ ਤਾਂ ਕਿ ਮਿਆਦ ਪੂਰੀ ਹੋਣ ਉਪਰੰਤ ਵਿਦੇਸ਼ਾਂ 'ਚ ਭਾਰਤੀ ਦੂਤਘਰ ਤੋਂ ਬਣੇ ਪਾਸਪੋਰਟ ਵੀ ਯੋਗ ਪਾਏ ਜਾ ਸਕਣ |
    ਜ਼ਿਲ੍ਹਾ ਪੱਧਰ 'ਤੇ ਬਣਾਏ ਨੋਡਲ ਅਫ਼ਸਰ ਵੀ ਜਾਣਕਾਰੀ ਦੇਣ ਤੋਂ ਅਸਮਰੱਥ
    ਵੱਖ-ਵੱਖ ਵਿਭਾਗਾਂ 'ਚੋਂ ਲਏ ਵੱਡੇ ਅਫ਼ਸਰ, ਜਿਨ੍ਹਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਰਜਿਸਟੇ੍ਰਸ਼ਨ ਫਾਰਮ, ਰਜਿਸਟੇ੍ਰਸ਼ਨ ਕਰਨ ਅਤੇ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਅਤੇ ਹੋਰ ਜਾਣਕਾਰੀਆਂ ਦੇਣ ਲਈ ਲਗਾਇਆ ਗਿਆ ਹੈ, ਉਨ੍ਹਾਂ ਨੋਡਲ ਅਫ਼ਸਰਾਂ ਨੂੰ ਰਜਿਸਟੇ੍ਰਸ਼ਨ ਫਾਰਮ ਭਰਨ ਦੇ ਤੌਰ-ਤਰੀਕਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ | ਜਦੋਂ ਸ਼ਰਧਾਲੂ ਆਪਣੇ ਰਜਿਸਟੇ੍ਰਸ਼ਨ ਫਾਰਮ ਭਰਦੇ ਹਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਪੱਧਰ 'ਤੇ ਬਣਾਏ ਨੋਡਲ ਅਫ਼ਸਰਾਂ ਦੇ ਦਫਤਰਾਂ 'ਚ ਫ਼ੋਨ ਕਰਦੇ ਹਨ ਤਾਂ ਪਹਿਲਾਂ ਤਾਂ ਉੱਥੇ ਕੋਈ ਫ਼ੋਨ ਨਹੀਂ ਚੁੱਕਦਾ, ਅਗਰ ਜੇ ਕੋਈ ਚੁੱਕ ਵੀ ਲਵੇ ਤਾਂ ਅੱਗੋਂ ਜਵਾਬ ਮਿਲਦਾ ਹੈ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ |
    ਕੋਈ ਉਡੀਕ ਰਿਹੈ ਪੁਲਿਸ ਜਾਂਚ ਤੇ ਕੋਈ ਐਸ.ਐਮ.ਐਸ.
    ਸ਼ਰਧਾਲੂਆਂ ਲਈ ਲਾਂਘਾ ਖੁੱਲ੍ਹਣਾ ਕੋਈ ਬਹੁਤੀ ਖੁਸ਼ੀ ਦੀ ਗੱਲ ਨਹੀਂ ਜਾਪ ਰਹੀ ਕਿਉਂਕਿ ਉਨ੍ਹਾਂ ਦੇ ਮਨਾਂ 'ਚ ਇਹ ਧਾਰਨਾ ਸੀ ਕਿ ਲਾਂਘਾ ਖੁੱਲ੍ਹਣ ਤੋਂ ਬਾਅਦ ਸ਼ਾਇਦ ਉਹ ਛਾਲ ਮਾਰ ਕੇ ਹੀ ਬਾਬੇ ਨਾਨਕ ਦੇ ਫਾਲੇ ਦੀ ਮਿੱਟੀ ਲੈ ਆਉਣਗੇ, ਪ੍ਰੰਤੂ ਜਿਉਂ-ਜਿਉਂ ਦਿਨ ਲੰਘ ਰਹੇ ਹਨ, ਤਿਉਂ-ਤਿਉਂ ਸ਼ਰਧਾਲੂ ਨਿਰਾਸ਼ ਹੁੰਦੇ ਜਾ ਰਹੇ ਹਨ | 'ਅਜੀਤ' ਦਫ਼ਤਰ ਵਿਚ ਪਹੁੰਚੇ ਚੰਚਲ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰ ਸ਼ਰਧਾਲੂਆਂ ਨੇ ਦੱਸਿਆ ਕਿ ਸਾਡੀ ਰਜਿਸਟੇ੍ਰਸ਼ਨ ਮੁਕੰਮਲ ਹੋ ਚੁੱਕੀ ਹੈ, ਜੋ ਆਨਲਾਈਨ ਕਰਨ ਸਮੇਂ ਫਾਰਮ ਦੇ ਉੱਪਰ ਲਿਖ ਦਿੱਤੀ ਜਾਂਦੀ ਹੈ ਕਿ ਤੁਹਾਡਾ ਫਾਰਮ ਸਫ਼ਲਤਾਪੂਰਵਕ ਭਰ ਦਿੱਤਾ ਗਿਆ ਹੈ, ਪ੍ਰੰਤੂ ਉਨ੍ਹਾਂ ਦੱਸਿਆ ਕਿ ਫਾਰਮ ਭਰਨ ਸਬੰਧੀ ਉਨ੍ਹਾਂ ਨੂੰ ਕੋਈ ਐਸ.ਐਮ.ਐਸ. ਨਹੀਂ ਆਇਆ ਅਤੇ ਨਾ ਹੀ ਪੁਲਿਸ ਜਾਂਚ ਕਰਨ ਪਹੁੰਚੀ ਹੈ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਜਾਣ ਦੀ ਤੈਅ ਮਿਤੀ ਬਿਲਕੁੱਲ ਨੇੜੇ ਹੈ |

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com