ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਮਾਹਵਾਰੀ ਦੌਰਾਨ ਖਾਣਾ ਬਣਾਉਣ ਵਾਲੀਆਂ ਪਤਨੀਆਂ ਕੁੱਤੀਆਂ ਦੀ ਜੂਨ ਪੈਣਗੀਆਂ: ਸਵਾਮੀ

    ਅਹਿਮਦਾਬਾਦ - ਗੁਜਰਾਤ ਦੇ ਇੱਕ ਧਾਰਮਿਕ ਆਗੂ ਦਾ ਕਹਿਣਾ ਹੈ ਕਿ ਮਾਹਵਾਰੀ ਦੌਰਾਨ ਆਪਣੇ ਪਤੀਆਂ ਲਈ ਭੋਜਨ ਤਿਆਰ ਕਰਨ ਵਾਲੀਆਂ ਮਹਿਲਾਵਾਂ ਆਪਣੇ ਅਗਲੇ ਜਨਮ ਵਿੱਚ ਕੁੱਤੀਆਂ ਵਜੋਂ ਜਨਮ ਲੈਣਗੀਆਂ ਜਦਕਿ ਇਹ ਭੋਜਨ ਖਾਣ ਵਾਲੇ ਪੁਰਸ਼ ਅਗਲੇ ਜਨਮ ਵਿੱਚ ਬੈਲ ਬਣਨਗੇ। ਦੱਸਣਯੋਗ ਹੈ ਕਿ ਇਹ ਟਿੱਪਣੀਆਂ ਕਰਨ ਵਾਲਾ ਸਵਾਮੀ ਕ੍ਰਿਸ਼ਨਾਸਵਰੂਪ ਦਾਸਜੀ ਭੁਜ ਵਿੱਚ ਕਾਲਜ ਚਲਾਉਂਦੇ ਸਵਾਮੀ ਨਰਾਇਣ ਮੰਦਰ ਨਾਲ ਜੁੜਿਆ ਹੋਇਆ ਹੈ, ਜਿਸ ਦੀ ਪ੍ਰਿੰਸੀਪਲ ਅਤੇ ਮਹਿਲਾ ਸਟਾਫ ਨੇ 11 ਫਰਵਰੀ ਨੂੰ 60 ਲੜਕੀਆਂ ਨੂੰ ਕਥਿਤ ਤੌਰ ’ਤੇ ਆਪਣੇ ਅੰਦਰਲੇ ਕੱਪੜੇ ਲਾਹੁਣ ਲਈ ਮਜਬੂਰ ਕੀਤਾ ਸੀ ਤਾਂ ਜੋ ਇਨ੍ਹਾਂ ਦੀ ਮਾਹਵਾਰੀ ਆਈ ਹੋਣ ਬਾਰੇ ਪਤਾ ਲਾਇਆ ਜਾ ਸਕੇ। ਇਸ ਕਾਲਜ ਦੇ ਹੋਸਟਲ ਦਾ ਨਿਯਮ ਹੈ ਕਿ ਜਿਨ੍ਹਾਂ ਲੜਕੀਆਂ ਨੂੰ ਮਾਹਵਾਰੀ ਆਈ ਹੋਈ ਹੈ, ਉਹ ਆਪਣੀਆਂ ਸਾਥੀ ਲੜਕੀਆਂ ਨਾਲ ਬੈਠ ਕੇ ਭੋਜਨ ਨਹੀਂ ਖਾ ਸਕਦੀਆਂ।
    ਵਾਇਰਲ ਹੋਈ ਸਵਾਮੀ ਦੀ ਵੀਡੀਓ ਕਲਿੱਪ ਵਿੱਚ ਸਵਾਮੀ ਕਹਿ ਰਿਹਾ ਹੈ, ‘‘….ਇਹ ਪੱਕਾ ਹੈ ਕਿ ਉਹ ਪੁਰਸ਼ ਅਗਲੇ ਜਨਮ ਵਿੱਚ ਬੈਲ ਬਣਦੇ ਹਨ ਕਿ ਜਿਹੜੇ ਮਹਿਲਾਵਾਂ ਵਲੋਂ ਮਾਹਵਾਰੀ ਦੌਰਾਨ ਤਿਆਰ ਕੀਤਾ ਖਾਣਾ ਖਾਂਦੇ ਹਨ। ਮੈਨੂੰ ਇਸ ਦੀ ਪ੍ਰਵਾਹ ਨਹੀਂ ਕਿ ਤੁਹਾਨੂੰ ਮੇਰੇ ਵਿਚਾਰ ਪਸੰਦ ਹਨ ਜਾਂ ਨਹੀਂ, ਪਰ ਇਹ ਸਭ ਕੁਝ ਸਾਡੇ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ। ਜੇਕਰ ਮਾਹਵਾਰੀ ਦੌਰਾਨ ਇੱਕ ਮਹਿਲਾ ਆਪਣੇ ਪਤੀ ਲਈ ਭੋਜਨ ਤਿਆਰ ਕਰਦੀ ਹੈ, ਤਾਂ ਉਹ ਪੱਕੇ ਤੌਰ ’ਤੇ ਅਗਲੇ ਜਨਮ ਵਿੱਚ ਕੁੱਤੀ ਵਜੋਂ ਜਨਮ ਲਵੇਗੀ।’’ ਇਹ ਵਿਅਕਤੀ ਸਵਾਮੀ ਨਰਾਇਣ ਸੰਪਰਦਾ ਦੇ ‘ਨਰ-ਨਰਾਇਣ ਦੇਵਗਾਡੀ’ ਨਾਲ ਸਬੰਧਤ ਹੈ। ਇਸ ਸਵਾਮੀ ਨੇ ਪੁਰਸ਼ਾਂ ਨੂੰ ਖਾਣਾ ਬਣਾਉਣਾ ਸਿੱਖਣ ਲਈ ਆਖਦਿਆਂ ਕਿਹਾ, ‘‘ਮਹਿਲਾਵਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਮਾਹਵਾਰੀ ਦਾ ਸਮਾਂ ‘ਤਪੱਸਿਆ’ ਕਰਨ ਵਾਂਗ ਹੁੰਦਾ ਹੈ। ਇਹ ਸਾਡੇ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ। ਮੈਨੂੰ ਤੁਹਾਡੇ ਨਾਲ ਅਜਿਹੀਆਂ ਗੱਲਾਂ ਕਰਨਾ ਚੰਗਾ ਨਹੀਂ ਲੱਗ ਰਿਹਾ, ਪਰ ਮੈਂ ਤੁਹਾਨੂੰ ਚੌਕਸ ਕਰ ਰਿਹਾ ਹਾਂ। ਪੁਰਸ਼ਾਂ ਨੂੰ ਖਾਣਾ ਬਣਾਉਣਾ ਸਿੱਖਣਾ ਚਾਹੀਦਾ ਹੈ…ਇਹ ਤੁਹਾਡੀ ਮੱਦਦ ਕਰੇਗਾ।’’ ਇਸੇ ਦੌਰਾਨ 11 ਫਰਵਰੀ ਨੂੰ ਵਾਪਰੀ ਘਟਨਾ ਦੇ ਸਬੰਧ ਵਿੱਚ ਸ੍ਰੀ ਸ਼ਾਹਜਾਨੰਦ ਗਰਲਜ਼ ਇੰਸਟੀਚਿਊਟ ਦੀ ਪ੍ਰਿੰਸੀਪਲ, ਹੋਸਟਲ ਰੈਕਟਰ, ਸੇਵਾਦਾਰ ਤੇ ਇੱਕ ਹੋਰ ਮਹਿਲਾ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com