ਰਾਜਵਿੰਦਰ ਸਿੰਘ ਰਾਹੀ-
ਦੋ ਅਗੱਸਤ ੨੦੧੮ ਨੂੰ ਅਾਮ ਅਾਦਮੀ ਪਾਰਟੀ ਦੇ ਬਾਗੀ ਧੜੇ ਵਲੋਂ ਬਠਿੰਡਾਂ ਵਿਚ ਕੀਤਾ ਗਿਅਾ ਬੇਮਿਸਾਲ ੲਿਕੱਠ ਕੲੀ ਪੱਖਾਂ ਤੋਂ ਪੰਜਾਬ ਲੲੀ ਸ਼ੁਭ ਸ਼ਗਨ ਦਾ ਸੰਕੇਤ ਹੈ! ਸਭ ਤੋਂ ਪਹਿਲੀ ਗੱਲ ਤਾਂ ੲਿਸ ੲਿਕੱਠ ਵਿਚੋਂ :
(੧)ਭਾਰਤ ਮਾਤਾ ਕੀ ਜੈ
(੨) ਵੰਦੇ ਮਾਤਰਮ
ਅਾਦਿ ਨਾਅਰੇ ਗਾੲਿਬ ਹੋ ਗੲੇ ਹਨ ਜੋ ਹਿੰਦੂ ਰਾਸ਼ਟਰਵਾਦ ਦੀ ੳੁਸਾਰੀ ਦਾ ਮੁੱਖ ਸੰਦ ਹਨ! ਤੀਜੇ ਨੰਬਰ ਤੇ ੲਿਸ ੲਿਕੱਠ ਵਿਚੋਂ ਗਾਂਧੀ ਟੋਪੀ ਗਾੲਿਬ ਹੋ ਗੲੀ ਹੈ ਜੋ ਸਿੱਖਾਂ ਲੲੀ ਬੜਾ ਖਤਰਨਾਕ ਰੁਝਾਣ ਸੀ!
ੲਿਸ ਤੋਂ ੲਿਲਾਵਾ ਸਭ ਤੋਂ ਅਹਿਮ ਗੱਲ ਤਾਂ ੲਿਹ ਹੈ ਕਿ ਬਾਗੀ ਧੜੇ ਨੇ ਪੰਜਾਬ ਨੂੰ ਵੱਖਰੀ ਸੰਭਿਅਾਚਾਰਕ ੲਿਕਾੲੀ ਤਸਲੀਮ ਕਰਦਿਅਾਂ ਸਾਰੇ ੳੁਹ ਮੁੱਦੇ ਤੇ ਮਸਲੇ ਮੁੜ ਅਾਪਣਾ ਲੲੇ ਹਨ ਜਿਨਾਂ ਨੂੰ ਛੱਡ ਕੇ ਅਕਾਲੀ ਦਲ ਬਾਦਲ ਮਾਫੀਅਾ ਕੰਪਨੀ ਚ ਬਦਲ ਚੁੱਕਿਅਾ ਹੈ! ੲਿਹ ਮੁੱਦੇ ਤੇ ਮਸਲੇ ਹਨ ਪੰਜਾਬ ਦੇ ਦਰਿਅਾੲੀ ਪਾਣੀਅਾਂ ਦਾ ,ਪੰਜਾਬੀ ਬੋਲੀ ਦਾ, ਚੰਡੀਗੜ ਦਾ,ਪੰਜਾਬ ਲੲੀ ਵੱਧ ਅਧਿਕਾਰਾਂ ਦਾ, ਫੈਡਰਲ ਢਾਂਚੇ ਦਾ ਅਾਦਿ! ੲਿਸ ਦੇ ਨਾਲ ਹੀ ਜੂਨ ਚੌਰਾਸੀ ਦੇ ਫੌਜੀ ਹਮਲੇ ਤੇ ਨਵੰਬਰ ਚੌਰਾਸੀ ਦੇ ਦੋਸ਼ੀਅਾਂ ਨੂੰ ਸਜਾ ਦੇਣ ਦੀ ਮੰਗ ਕੀਤੀ ਗੲੀ ਹੈ ਗੁਰੂ ਗਰੰਥ ਸਾਹਬ ਦੀ ਬੇਹੁਰਮਤੀ ਦੇ ਦੋਸ਼ੀਅਾਂ ਨੂੰ ਵੀ ਸਜਾਵਾਂ ਦੇਣ ਦੀ ਗੱਲ ਕੀਤੀ ਗੲੀ ਹੈ।
ੲਿਸ ੲਿਕੱਠ ਦੀ ਖੂਬਸੂਰਤ ਗੱਲ ੲਿਹ ਵੀ ਹੈ ਸ਼ਹੀਦ ਭਗਤ ਸਿੰਘ ਦੀ ਸਮਾਧ (ਜੋ ਖੁਦ ਭਾਰਤੀ ਰਾਸ਼ਟਰਵਾਦ ਦੀ ੳੁਸਾਰੀ ਦਾ ਸਿੰਬਲ ਹੈ) ਵੱਲ ਭੱਜਣ ਦੀ ਥਾਂ ਸ੍ਰੀ ਦਰਬਾਰ ਸਾਹਬ ਮੱਥਾ ਟੇਕ ਕੇ ਜਨਤਕ ਸਰਗਰਮੀ ਸੁਰੂ ਕਰਨ ਦਾ ਅਹਿਦ ਲਿਅਾ ਗਿਅਾ ਹੈ।
ਬਹੁਤ ਸਾਰੇ ਰਾਜਨੀਤਕ ਵਿਸ਼ਲੇਸਕਾਂ ਦਾ ਵਿਚਾਰ ਹੈ ਕਿ ਅਾੳੁਣ ਵਾਲੇ ਸਮੇਂ ਵਿਚ ਦਿੱਲੀ ਦੇ ਦਬੇਲ ਧੜੇ ਵਾਂਗ ਹੀ ੲਿਹ ਬਾਗੀ ਧੜਾ ਵੀ ਖਤਮ ਹੋ ਜਾਵੇਗਾ! ਪਰ ੲਿਹ ਗੱਲ ਵੀ ਯਾਦ ਰੱਖਣ ਯੋਗ ਹੈ ਕਿ ਅਾਮ ਅਾਦਮੀ ਪਾਰਟੀ ਬਾਦਲ ਅੈਂਡ ਕੰਪਨੀ ਵਿਰੁੱਧ ਗੁੱਸੇ ਅਤੇ ਜਨਤਕ ਸਰਗਰਮੀ ਚੋਂ ਪੈਦਾ ਹੋੲੀ ਸੀ। ਜਿਵੇਂ ਬਾਗੀ ਧੜੇ ਨੇ ਪੰਜਾਬ ਦੇ ਮੁੱਦਿਅਾਂ ਅਤੇ ਮਸਲਿਅਾਂ ਨੂੰ ਲੈਕੇ ਜਨਤਕ ਸਰਗਰਮੀ ਵਿੱਢਣ ਦੀ ਗੱਲ ਕੀਤੀ ਹੈ ਤਾਂ ਅਾੳੁਣ ਵਾਲੇ ਚਾਰ ਸਾਲਾਂ ਤੱਕ ਕੁਛ ਨਾ ਕੁਛ ਠੋਸ ਬਣ ਸਕਦਾ ਹੈ! ਕਿੳੁਂ ਕਿ ਜਿਥੇ ਬਾਦਲ ਅੈਂਡ ਕੰਪਨੀ ਵਿਰੁਧ ਪੈਦਾ ਹੋੲਿਅਾ ਗੁੱਸਾ ਹਾਲਾਂ ਠੰਡਾਂ ਨਹੀਂ ਹੋੲਿਅਾ ੳੁਥੇ ਮਹਾਰਾਜੇ ਦੀਅਾਂ ਬੇਵਕੂਫੀਅਾਂ ਤੇ ਵਾਅਦਾ ਖਿਲਾਫੀਅਾਂ ਨੇ ੲਿਹ ਸਿੱਧ ਕਰ ਦਿਤਾ ਹੈ ਕਿ ੳੁਹ ਬਾਦਲ ਅੈਂਡ ਕੰਪਨੀ ਨਾਲ ਮਿਲ ਕੇ ਚੱਲ ਰਿਹਾ ਹੈ! ਜੇ ੲਿਹੋ ਹਾਲ ਰਿਹਾ ਤਾਂ ਅਾਮ ਅਾਦਮੀ ਦੇ ਬਾਗੀ ਧੜੇ ਨੂੰ ੲਿਸਦਾ ਲਾਭ ਮਿਲਣਾ ਲਾਜਮੀ ਹੈ।
ਰਹੀ ਗੱਲ ਦਿੱਲੀ ਦੇ ਦਬੇਲ ਧੜੇ ਦੀ , ੳੁਹਨਾਂ ਕੋਲ ਕੋੲੀ ਚੱਜ ਦਾ ਅਾਗੂ ਹੀ ਨਹੀਂ ਹੈ! ੳੁਹਨਾਂ ਵਿਚ ਬਹੁਤੇ ਵਿਧਾੲਿਕ ਤਾਂ ਅਜਿਹੇ ਹਨ ਕਿ ਅਾਮ ਹਾਲਤਾਂ ਚ ੳੁਹਨਾਂ ਨੂੰ ਕਿਸੇ ਨੇ ਪੰਚਾੲਿਤ ਮੈਂਬਰ ਵੀ ਨਹੀਂ ਬਣਾੳੁਣਾ ਸੀ , ੲਿਹ ਤਾਂ ਕਾਠ ਦੀ ਹਾਂਡੀ ਬੱਸ ੲਿੱਕ ਵਾਰ ਚੜ ਚੁੱਕੀ ਹੈ!ਜੇ ਬਾਗੀ ਧੜਾ ਮਜਬੂਤ ਹੁੰਦਾ ਹੈ ਤਾਂ ੳੁਹਨਾਂ ਵਿਚੋਂ ਕੁਛ ਵਾਪਸ ਵੀ ਅਾ ਸਕਦੇ ਹਨ!
ਜਿਥੋਂ ਤੱਕ ਭਗਵੰਤ ਦਾ ਮਾਮਲਾ ਹੈ, ਹੁਣ ਤੱਕ ੳੁਸਦਾ ਜੋਸ਼ ਖਰੋਸ਼ ਤੇ ਹੌਸਲਾ ਪਸਤ ਹੋੲਿਅਾ ਪਿਅਾ ਹੈ! ੳੁਹ " ਤੇਲ ਦੇਖੋ ਤੇਲ ਦੀ ਧਾਰ ਦੇਖੋ " ਦੀ ਨੀਤੀ ਤੇ ਚੱਲ ਰਿਹਾ ਹੈ। ਹਾਂ ਜੇਕਰ ਕੱਲ ਨੂੰ ਬਾਗੀ ਧੜਾ ਜਨਤਕ ਸਰਗਰਮੀ ਚ ਚਮਕ ਜਾਵੇ ਤਾਂ ਭਗਵੰਤ ਦੇ ਜਜ਼ਬਿਅਾਂ ਚ ਵੀ ਤਾਅ ਅਾ ਸਕਦਾ ਹੈ! ਵੈਸੇ ਸ: ਸੁਖਪਾਲ ਸਿੰਘ ਖਹਿਰੇ ਵਿਚ ਚੰਗੇ ਅਾਗੂ ਦੀਅਾਂ ਸੰਭਾਵਨਾਵਾਂ ੳੁਘੜੀਅਾਂ ਹਨ! ੳੁਸ ਦੇ ਬਠਿੰਡਾ ਵਾਲੇ ਭਾਸ਼ਣ ( ਜਿਸ ਨੂੰ ਲੋਕਾਂ ਨੇ ਘੰਟਾਂ ਭਰ ਸਾਹ ਰੋਕ ਕੇ ਸੁਣਿਅਾ) ਨੇ ੲਿਹ ਸਿੱਧ ਕਰ ਦਿਤਾ ਹੈ ਕਿ ਪੋਲਿਟਿਕਸ ਦੀ ਗੁੜਤੀ ੳੁਸ ਨੂੰ ਘਰੋਂ ਮਿਲੀ ਹੈ ੳੁਹ ਸਿੱਖਾਂ ਦੇ ਮੁੱਦਿਅਾਂ ਤੇ ਮਸਲਿਅਾਂ ਨੂੰ ਸਮਝਦਾ ਵੀ ਹੈ ਪਰ ਮੌਜੂਦਾ ਹਾਲਤ ਨੇ ਕਿਤੇ ਨਾ ਕਿਤੇ ੳੁਸਦੇ ਰਸਤੇ ਵਿਚ ਰੁਕਾਵਟਾਂ ਵੀ ਖੜੀਅਾਂ ਕੀਤੀਅਾਂ ਹੋੲੀਅਾਂ ਹਨ, ਜਿਸ ਕਰਕੇ ਅੰਦਰਲੀ ਗੱਲ ੳੁਹ ਮੂੰਹ ਤੇ ਅਾੳੁਣ ਤੋਂ ਬੋਚ ਲੈਂਦਾ ਹੈ! ਫਿਲਹਾਲ ਤਾਂ ੲਿਹੋ ਕਿਹਾ ਜਾ ਸਕਦਾ :
" ਅਾਗੇ ਅਾਗੇ ਦੇਖੀੲੇ ਮੀਅਾਂ ਹੋਤਾ ਹੈ ਕਿਅਾ ! "


