ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਮਹਿੰਦਰਪਾਲ ਸਿੰਘ, ਲਵਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਨੂੰ ਵੀਡਿਓ ਕਾਨਫ੍ਰੇਸਿੰਗ ਰਾਹੀ ਅਦਾਲਤ ਅੰਦਰ ਪੇਸ਼ ਕੀਤਾ

    ਜਰੂਰਤਮੰਦਾਂ ਦੀ ਲੰਗਰ ਸੇਵਾ ਕਰਨ ਦਾ ਫਲ ਜੇਲ੍ਹ ਮਿਲੀ : ਸੰਦੀਪ ਕੌਰ
    --- ਨਵੀਂ ਦਿੱਲੀ ,  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਪੈਸ਼ਲ ਸੈਲ ਦੀ ਪੁਲਿਸ ਵਲੋਂ ਲੰਗਰ ਦੀ ਸੇਵਾ ਕਰਦੇ ਨੌਜੁਆਨਾਂ ਨੂੰ ਫੜ ਕੇ ਖਾੜਕੂ ਕਰਾਰ ਦੇਦੇਂ ਹੋਏ ਉਨ੍ਹਾਂ ਤੇ ਸੰਗੀਨ ਧਾਰਾਵਾਂ ਲਗਾ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ । ਇਸ ਮਾਮਲੇ ਵਿਚ ਅਜ ਮਹਿੰਦਰਪਾਲ ਸਿੰਘ, ਲਵਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਨੂੰ ਵੀਡਿਓ ਕਾਨਫ੍ਰੇਸਿੰਗ ਰਾਹੀ ਏਐਸਜੇ ਧਰਮਿੰਦਰ ਰਾਣਾ ਦੀ ਅਦਾਲਤ ਅੰਦਰ ਪੇਸ਼ ਕੀਤਾ ਗਿਆ । ਮਹਿੰਦਰਪਾਲ ਸਿੰਘ  ਤਿਹਾੜ੍ਹ ਜੇਲ ਦੀ 8 ਨੰ, ਲਵਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਮੰਡੋਲੀ ਜੇਲ੍ਹ ਅੰਦਰ ਬੰਦ ਹਨ । ਅਜ ਚਲੇ ਮਾਮਲੇ ਵਿਚ ਕਿਸੇ ਕਿਸਮ ਦੀ ਕਾਵਾਈ ਨਹੀ ਹੋ ਸਕੀ ਜਿਸ ਕਰਕੇ ਅਗਲੀ ਕਾਰਵਾਈ 7 ਅਗਸਤ ਲਈ ਮੁਕਰਰ ਕਰ ਦਿਤੀ ਗਈ । ਮਾਮਲੇ ਵਿਚ ਦਰਜ਼ ਕੀਤੀ ਗਈ ਐਫਆਈਆਰ 154/20 ਦੀ ਕਾਪੀ ਹਾਲੇ ਤਕ ਨਹੀ ਮਿਲੀ ਹੈ ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਮਾਮਲਾ ਅਸਲੇ ਦੀ ਧਾਰਾ 25,54,59 ਅਧੀਨ ਦਰਜ਼ ਕੀਤਾ ਗਿਆ ਸੀ ਤੇ ਬਾਅਦ ਵਿਚ ਧਾਰਾ 13,18,20 ਯੂਏਪੀ, 120 ਬੀ ਅਤੇ 201 ਜੋੜੀਆਂ ਗਈਆਂ ਸਨ । ਸਿੰਘਾਂ ਵਲੋਂ ਵਕੀਲ ਪਰਮਜੀਤ ਸਿੰਘ ਪੇਸ਼ ਹੋਏ ਸਨ । ਮਹਿੰਦਰ ਪਾਲ ਸਿੰਘ ਦੀ ਭੈਣ ਬੀਬੀ ਸੰਦੀਪ ਕੌਰ ਨੇ ਦਸਿਆ ਕਿ ਮਹਿੰਦਰਪਾਲ ਸਿੰਘ ਜੋ ਕਿ ਕਸ਼ਮੀਰ ਤੋਂ ਦਿੱਲੀ ਪੜਨ ਵਾਸਤੇ ਆਇਆ ਸੀ, ਬਹੁਤ ਮਿੱਠਬੋਲੜਾ ਅਤੇ ਮਿਲਨਸਾਰ ਸੀ ਤੇ ਹਰ ਸਮੇਂ ਜਰੂਰਤਮੰਦਾਂ ਦੀ ਸੇਵਾ ਲਈ ਤਿਆਰ ਰਹਿੰਦਾ ਸੀ । 15 ਜੂਨ ਨੂੰ ਉਹ ਉਤਮ ਨਗਰ ਗੁਰਦੁਆਰੇ ਤੋਂ ਅਪਣੇ ਇਕ ਮਿਤਰ ਗੁਰਪ੍ਰੀਤ ਸਿੰਘ ਨਾਲ ਘਰ ਵਾਪਿਸ ਆ ਰਿਹਾ ਸੀ ਤਦ ਰਾਹ ਵਿਚੋਂ ਰੋਹਿਣੀ ਪੁਲਿਸ ਨੇ ਉਨ੍ਹਾਂ ਦੀ ਮੋਟਰਸਾਈਕਲ ਰੋਕ ਕੇ ਉਥੌ ਗਿਰਫਤਾਰ ਕਰ ਲਿਆ । ਰਾਤ ਦੇਰ ਤਕ ਜਦੋਂ ਘਰ ਨਹੀਂ ਆਇਆ ਤਾਂ ਅਸੀ ਉਸਦਾ ਪਤਾ ਲਗਾਣਾਂ ਸ਼ੁਰੂ ਕੀਤਾ ਤਾਂ ਸਾਨੂੰ ਉਸ ਬਾਰੇ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਹੀ ਮਿਲੀ ਸੀ ਤੇ ਰਾਤ ਤਕਰੀਬਨ ਡੇਢ ਦੋ ਵਜੇ ਗੁਰਪ੍ਰੀਤ ਨੇ ਅਪਣੇ ਘਰ ਫੋਨ ਕਰ ਕੇ ਦਸਿਆ ਕੀ ਰੋਹਿਣੀ ਸਪੈਸ਼ਲ਼ ਸੈਲ ਪੁਲਿਸ ਨੇ ਦੋਨਾਂ ਨੂੰ ਚੁੱਕ ਲਿਆ ਹੈ ਤੇ ਅਸੀ ਉਸੇ ਸਮੇਂ ਸਪੈਸ਼ਲ਼ ਸੈਲ ਜਾਦੇਂ ਹਾਂ ਤਦ ਸਾਨੂੰ ਇਹ ਦਸਿਆ ਜਾਦਾਂ ਹੈ ਕਿ ਕੂਝ ਪੁੱਛਗਿਛ ਲਈ ਇਨ੍ਹਾਂ ਨੂੰ ਇੱਥੇ ਲਿਆਦਾਂ ਗਿਆ ਹੈ ਪਰ ਬਾਅਦ ਵਿਚ ਗੁਰਪ੍ਰੀਤ ਨੂੰ ਛੱਡ ਦੇਦੇਂ ਹਨ ਤੇ ਮਹਿੰਦਰਪਾਲ ਤੇ ਝੂਠਾ ਪਰਚਾ ਦਰਜ ਕਰ ਦਿੱਤਾ ਜਾਦਾਂ ਹੈ । ਗੁਰਪ੍ਰੀਤ ਨੂੰ ਪੁਲਿਸ ਵਾਲਿਆਂ ਨੇ ਦੋ ਦਿਨ ਰੋਹਿਣੀ ਸਪੈਸ਼ਲ ਸੈਲ ਵਿਚ ਰਖ ਕੇ ਛੱਡ ਦਿੱਤਾ ਤੇ ਮਹਿੰਦਰ ਪਾਲ ਤੇ ਅਸਲੇ ਦਾ ਕੇਸ ਪਾ ਦਿੱਤਾ ਤੇ ਹੋਰ ਦੋ ਗੁਰਸਿੱਖ ਹਰਿਆਣਾ ਅਤੇ ਪੰਜਾਬ ਤੋਂ ਚੱਕ ਲਿਆਦੇਂ ਤੇ ਉਨ੍ਹਾਂ ਨੂੰ ਵੀ ਮਹਿੰਦਰਪਾਲ ਦੇ ਨਾਲ ਕੇਸ ਵਿਚ ਫਸਾ ਦਿੱਤਾ ਗਿਆ। ਮਹਿੰਦਰਪਾਲ ਸਿੰਘ ਕਰੋਨਾ ਮਹਾਮਾਰੀ ਵਿਚ ਹਰ ਰੋਜ  ਤਕਰੀਬਨ 500 ਜਰੂਰਤਮੰਦਾਂ ਲਈ ਸਵੇਰੇ ਸ਼ਾਮ ਲੰਗਰ ਦੀ ਸੇਵਾ ਕਰ ਰਿਹਾ ਸੀ ਤੇ ਗੁਰਦੁਆਰੇ ਅੰਦਰ ਤਬਲਾ ਵਜਾਦਾਂ ਹੁੰਦਾ ਸੀ । ਉਨ੍ਹਾਂ ਕਿਹਾ ਕਿ ਲਵਪ੍ਰੀਤ ਵੀ ਸੀਏਏ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਵਿਚ ਲਗੇ ਹੋਏ ਮੋਰਚੇ ਦੌਰਾਨ ਲੰਗਰ ਦੀ ਸੇਵਾ ਕਰਦਾ ਤੇ ਗੁਰਤੇਜ ਅਪਣੀ ਪਤਨੀ ਨੂੰ ਦਵਾਈ ਦਿਵਾਓਣ ਲਈ ਅਸਪਤਾਲ ਗਿਆ ਸੀ, ਸੋਸ਼ਲ ਮੀਡੀਆ ਵਿਚ ਦਸਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕੀ ਸਿੱਖ ਕੌਮ ਵਲੋਂ ਕੋਰੋਨਾ ਬਿਮਾਰੀ ਵਿਚ ਲੱਗੇ ਲੋਕਡਾਉਂਨ ਵਿਚ ਕੀਤੀ ਜਰੂਰਤਮੰਦਾਂ ਦੀ ਲੰਗਰ ਅਤੇ ਹੋਰ ਸੇਵਾਵਾਂ ਦਾ ਫਲ ਪੁਲਿਸ ਵਲੋਂ ਉਨ੍ਹਾਂ ਨੂੰ ਜੇਲ੍ਹ ਵਿਚ ਡੱਕ ਕੇ ਦਿਤਾ ਗਿਆ ਹੈ ਇਹ ਗੱਲ ਕੌਮ ਨੂੰ ਭੁੱਲਣੀ ਨਹੀਂ ਚਾਹੀਦੀ ਹੈ । ਸੰਦੀਪ ਕੌਰ ਨੇ ਦਿੱਲੀ ਅਤੇ ਪੰਜਾਬ ਦੇ ਸਮੂਹ ਸਿੱਖ ਆਗੁਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਗੁਨਾਹ ਚੁੱਕੇ ਜਾ ਰਹੇ ਸਿੱਖਾਂ ਦੀ ਜਿੰਦਗੀ ਜੇਲ੍ਹਾਂ ਅੰਦਰ ਰੁਲਣ ਤੋਂ ਬਚਾਓਣ ਲਈ ਆਪ ਜੀ ਅੱਗੇ ਆਓ ਤੇ ਅਪਣੇ ਹਰ ਹੀਲੇ ਵਸੀਲੇ ਵਰਤ ਕੇ ਇਨ੍ਹਾਂ ਨੂੰ ਜਲਦ ਤੋਂ ਜਲਦ ਜੇਲ੍ਹ ਵਿਚੋਂ ਬਾਹਰ ਨਿਕਲਵਾਇਆ ਜਾਏ ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com