ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਕੀ ਭਗਵਾਂ ਨਿਜ਼ਾਮ ਅਕਾਲੀ ਦਲ ਦਾ ਫ਼ਾਤਿਆ ਪੜ੍ਹਨ ਵਿੱਚ ਸਫ਼ਲ ਹੋ ਗਿਆ ਹੈ ?

    ਗੁਰਿੰਦਰਪਾਲ ਸਿੰਘ ਧਨੌਲਾ
    ਅਕਾਲੀ ਸ਼ਬਦ ਅਕਾਲ ਤੋਂ ਆਇਆ ਹੈ। ਜਿਸ ਦਾ ਅੰਤ ਨਹੀਂ ਹੁੰਦਾ ਅਤੇ ਉਹ ਸਮੇਂ ਦੇ ਗੇੜ ਵਿੱਚ ਨਹੀਂ ਆਉਂਦਾ। ਇਹ ਕਰਕੇ ਹੀ ਸਾਡੇ ਬਜ਼ੁਰਗਾਂ ਨੇ ਗੁਰੂ ਦੇ ਓਟ ਆਸਰੇ ਨਾਲ ਸਿੱਖਾਂ ਦੀ ਇੱਕ ਸਿਆਸੀ ਨੁੰਮਾਇੰਦਾ ਜਮਾਤ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਦਿੱਤਾ ਸੀ ਤਾਂ ਕਿ ਇਹ ਕਦੇ ਵੀ ਕਿਸੇ ਸਮੇਂ ਦੇ ਚੱਕਰ ਵਿੱਚ ਆਪਣਾ ਵਜੂਦ ਨਾ ਗਵਾ ਬੈਠੇ। ਜਥੇਬੰਦੀ ਹਮੇਸ਼ਾਂ ਪੰਥ ਦੀ ਚੜ੍ਹਦੀਕਲਾ ਕਰਨ ਦੇ ਨਾਲ ਨਾਲ,ਹੋਰ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣਕੇ ਵਿਚਰਦੀ ਰਹੇ। ਇਸ ਵਿੱਚ ਕੋਈ ਸ਼ੱਕ ਵੀ ਨਹੀਂ ਕਿ ਬਹੁਤ ਸਮਾਂ ਅਕਾਲੀ ਸਿੰਘਾਂ ਆਪਣੀ ਸਿਦਕਦਿਲੀ ਅਤੇ ਪ੍ਰਪੱਕਤਾ ਵਿੱਚ ਰਹਿੰਦਿਆਂ, ਇਹਨਾਂ ਫਰਜ਼ਾਂ ਨੂੰ ਨਿਭਾਇਆ ਵੀ ਹੈ। ਇਸ ਕਰਕੇ ਹੀ ਢਾਡੀ ਜਾਂ ਪ੍ਰਚਾਰਕ ਅਕਸਰ ਆਪਣੇ ਭਾਸ਼ਣਾਂ ਜਾਂ ਕਥਾ ਵਿੱਚ ਜ਼ਿਕਰ ਕਰਦੇ ਹਨ,ਕਿ ” ਇਤਿਹਾਸ ਗਵਾਹ ਹੈ ਖਾਲਸਾ ਜੀ ਕਿ ਜਿੱਤੇ ਮੋਰਚੇ ਸਦਾ ਅਕਾਲੀਆਂ ਨੇ”। ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਦੇ ਰਹੀਸ਼ ਸਿੱਖ ਬਾਬਾ ਖੜਕ ਸਿੰਘ ਵਰਗਿਆਂ ਨੇ ਵੀ ਕੀਤੀ ਅਤੇ ਕਦੇ ਇੱਕ ਆਮ ਸਧਾਰਨ ਪੇਂਡੂ ਜਥੇਦਾਰ ਪ੍ਰੀਤਮ ਸਿੰਘ ਗੁਜਰਾਂ ਨੂੰ ਵੀ ਅਕਾਲੀ ਦਲ ਦੀ ਕਮਾਂਡ ਸੰਭਾਲਣ ਦਾ ਮੌਕਾ ਮਿਲਿਆ। ਕੁਝ ਦਹਾਕੇ ਪਹਿਲਾਂ ਤੱਕ ਸ਼੍ਰੋਮਣੀ ਅਕਾਲੀ ਦਲ ਇੱਕ ਸਾਬਤ ਜਮਾਤ ਸੀ ਅਤੇ ਪੰਥ ਦੇ ਹੱਕਾਂ ਦਾ ਅਲੰਬਦਾਰ ਵੀ ਸੀ।
    ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਾਣੋ ਹਾਣੀ ਹਨ। ਇੱਕ ਤੀਸਰੀ ਜਮਾਤ ਆਰ.ਐਸ.ਐਸ. ਵੀ ਉਹਨਾਂ ਦਿਨਾਂ ਵਿੱਚ ਹੀ ਜਨਮੀਂ ਸੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕੰਮ ਤਾਂ ਗੁਰਦਵਾਰਿਆਂ ਦੀ ਸੇਵਾ ਸੰਭਾਲ ਕਰਨਾ ਅਤੇ ਧਰਮ ਪ੍ਰਚਾਰ ਤੱਕ ਹੀ ਸੀ। ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਜਿੱਥੇ ਸਿੱਖ ਪੰਥ ਦੀ ਰਾਜਸੀ ਸ਼ਕਤੀ ਨੂੰ ਰੂਪਮਾਨ ਕਰਨਾ ਸੀ। ਉੱਥੇ ਨਾਲ ਨਾਲ ਸਿੱਖੀ ਨੂੰ ਦਰਪੇਸ਼ ਚੁਣੌਤੀਆਂ ਦਾ ਟਾਕਰਾ ਕਰਨਾ ਅਤੇ ਸਮੇਂ ਸਮੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਕਰਨਾ ਅਤੇ ਇਸ ਦੀ ਰਾਖੀ ਕਰਨਾ ਵੀ ਸੀ। ਪ੍ਰੰਤੂ ਆਰ.ਐਸ.ਐਸ.ਨੇ ਜਿੱਥੇ ਆਪਣੇ ਏਜੰਡੇ ਨੂੰ ਮੁਖ ਤੌਰ ਉੱਤੇ ਇੱਕ ਹਿੰਦੂ ਰਾਸ਼ਟਰ ਦੀ ਕਾਇਮੀ ਉੱਤੇ ਕੇਂਦਰਤ ਕੀਤਾ। ਉੱਥੇ ਨਾਲ ਨਾਲ ਸਿੱਖ ਪੰਥ ਨੂੰ ਹੌਲੀ ਹੌਲੀ ਕਮਜ਼ੋਰ ਕਰਕੇ,ਸਿੱਖਾਂ ਦੀ ਨਿਆਰੀ ਅਤੇ ਵਿਲੱਖਣ ਪਛਾਣ ਨੂੰ ਖਤਮ ਕਰਕੇ,ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨਾ ਵੀ ਇੱਕ ਏਜੰਡਾ ਬਣਾ ਲਿਆ ਸੀ। ਇਸ ਵਿੱਚ ਸਭ ਤੋਂ ਪਹਿਲਾਂ ਸਿੱਖ ਸੰਸਥਾਵਾਂ ਨੂੰ ਖਤਮ ਕਰਨਾ ਦੀ ਵਿਉਂਤਬੰਦੀ ਕੀਤੀ ਗਈ ਤਾਂ ਕਿ ਸਿੱਖਾਂ ਦੀ ਕੋਈ ਧਾਰਮਿਕ ਜਾਂ ਰਾਜਸੀ ਜਥੇਬੰਦੀ ਅਜਿਹੀ ਨਾ ਰਹੇ। ਜਿਹੜੀ ਸੰਸਾਰ ਭਰ ਵਿੱਚ ਸਿੱਖਾਂ ਦੀ ਆਵਾਜ਼ ਵਜੋਂ ਜਾਣੀ ਜਾਵੇ।
    ਸਿੱਖ ਪੰਥ ਨੂੰ ਗੁਰੂ ਸਾਹਿਬ ਨੇ ਜੋ ਗੁੜ੍ਹਤੀ ਦਿੱਤੀ ਸੀ। ਉਸਦਾ ਅਸਰ ਬਹੁਤ ਲੰਬਾ ਸਮਾਂ ਚੱਲਦਾ ਰਿਹਾ। ਜਿੰਨੀ ਦੇਰ ਸਿੱਖ ਗੁਰੂ ਦੇ ਸਨਮੁੱਖ ਰਹੇ। ਗੁਰੂ ਅੰਗ ਸੰਗ ਹੋ ਕੇ ਵਰਤਿਆ। ਵੱਡੀਆਂ ਵੱਡੀਆਂ ਮੁਸੀਬਤਾਂ ਸੁਪਨੇ ਦੀ ਤਰ੍ਹਾਂ ਹੀ ਲੰਘ ਗਈਆਂ। ਪੰਥ ਆਪਣੀਆਂ ਮੰਜ਼ਿਲਾਂ ਵੱਲ ਵਧਦਾ ਰਿਹਾ। ਅਕਾਲੀ ਸਿੰਘ ਨਿਰ ਸਵਾਰਥ ਹੋ ਕੇ,ਨਿੱਜਵਾਦ ਜਾਂ ਪਰਿਵਾਰਵਾਦ ਦੀ ਜੰਗਾਲ ਤੋਂ ਰਹਿਤ ਰਹਿੰਦੇ ਹੋਏ,ਅੱਗੇ ਵਧਦੇ ਰਹੇ। ਇਸ ਕਰਕੇ ਆਰ.ਐਸ.ਐਸ. ਦੇ ਮਨਸੂਬਿਆਂ ਨੂੰ ਬੂਰ ਨਹੀਂ ਸੀ ਪੈ ਰਿਹਾ। ਹੌਲੀ ਹੌਲੀ ਇਸ ਭਗਵੇਂ ਨਿਜ਼ਾਮ ਨੇ ਸਿੱਖਾਂ ਜਾਂ ਅਕਾਲੀਆਂ ਵਿਚੋਂ ਕਮਜ਼ੋਰ ਕੜੀਆਂ ਦੀ ਨਿਸ਼ਾਨਦੇਹੀ ਕੀਤੀ ਕਿ ਕਿਹੜੇ ਕਿਹੜੇ ਅਕਾਲੀ ਜਾਂ ਸਿੱਖ ਆਗੂ,ਕਿਸੇ ਰਾਜਸੀ ਸ਼ਕਤੀ ਦੇ ਜਾਲ ਨਾਲ ਜਾਂ ਜਾਇਦਾਦਾਂ ਬਣਾਉਣ ਦੇ ਲਾਲਚ ਵਿੱਚ ਫਸ ਸਕਦੇ ਹਨ। ਉਂਜ ਤਾਂ ਅੱਜ ਸਿੱਖ ਆਗੂ ਕਿਸੇ ਵੀ ਪਾਰਟੀ ਵਿੱਚ ਹਨ ਸਾਰੇ ਹੀ,ਰਿਸ਼ਵਤਖੋਰੀ,ਰਾਜਸੀ ਲਾਲਸਾ,ਕੁੰਬਾਪਰਵਰੀ ਵਰਗੀਆਂ ਅਲਾਮਤਾਂ ਨਾਲ ਲਿਪਤ ਹਨ। ਪ੍ਰੰਤੂ ਹੋਰ ਪਾਰਟੀਆਂ ਵਿਚਲੇ ਸਿੱਖਾਂ ਉੱਤੇ ਏਨਾ ਗਿਲਾ ਨਹੀਂ ਆਉਂਦਾ,ਜਿੰਨਾਂ ਕਿਸੇ ਅਕਾਲੀ ਵੱਲੋਂ ਕੀਤੀ ਖੁਨਾਮੀਂ ਉੱਤੇ ਆਉਂਦਾ ਹੈ।
    ਦੋ ਦਹਾਕੇ ਪਹਿਲਾਂ ਤੱਕ ਵਿਚਰੇ ਅਕਾਲੀਆਂ ਵਿੱਚੋਂ ਤਾਂ ਕੋਈ ਕੋਈ ਸਾਬਤ ਨਜ਼ਰ ਆਉਂਦਾ ਸੀ। ਪ੍ਰੰਤੂ ਅੱਜ ਉਹ ਇਸ ਦੁਨੀਆਂ ਵਿੱਚ ਨਹੀਂ ਰਹੇ। ਪਰ ਅਜੋਕੇ ਅਕਾਲੀਆਂ ਦਾ ਤਾਂ ਆਵਾ ਹੀ ਊਤਿਆ ਲੱਗ ਰਿਹਾ ਹੈ। ਕੋਈ ਪੰਥ ਦਾ ਦਰਦੀ ਨਹੀਂ ਦਿੱਸਦਾ। ਸਭ ਦੇ ਮੂੰਹ ਵਿੱਚੋਂ ਇੱਕ ਹੀ ਆਵਾਜ਼ ਆਉਂਦੀ ਹੈ ਹਾਏ ਕੁਰਸੀ ! ਹਾਏ ਕੁਰਸੀ ! ਸਭ ਤੋਂ ਵੱਧ ਖਵਾਰੀ ਜਾਂ ਭਗਵਿਆਂ ਦੀ ਪੈਰ ਜਮਾਈ ਕਰਵਾਉਣ ਵਿੱਚ ਸ.ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਪਹਿਲੇ ਨੰਬਰ ਉੱਤੇ ਆਉਂਦਾ ਹੈ। ਬਚਿਆ ਬਾਕੀਆਂ ਵਿੱਚੋਂ ਵੀ ਕੋਈ ਨਹੀਂ। ਜਿੰਨੀ ਕਿਸੇ ਕੋਲ ਹਿੰਮਤ ਸੀ ਉਸ ਨੇ ਵੀ ਪੰਥ ਦੀਆਂ ਜੜ੍ਹਾਂ ਨੂੰ ਤੇਲ ਦਿੱਤਾ। ਆਰ.ਐਸ.ਐਸ. ਨੇ ਸ.ਬਾਦਲ ਦੇ ਪਰਿਵਾਰ ਦੇ ਮੂੰਹ ਨੂੰ ਅਜਿਹਾ ਰਾਜਸੀ ਰੱਤ ਦਾ ਸਵਾਦ ਲਾਇਆ ਕਿ ਸ.ਬਾਦਲ ਪੰਥ ਦੇ ਰਸ ਨੂੰ ਉੱਕਾ ਹੀ ਭੁੱਲ ਗਏ। ਸ਼ੁਰੂਆਤੀ ਦਿਨਾਂ ਵਿੱਚ ਸ.ਬਾਦਲ ਨੂੰ ਲੱਗਦਾ ਸੀ ਕਿ ਮੈਂ ਬਹੁਤ ਸ਼ਕਤੀਸ਼ਾਲੀ ਆਗੂ ਹਾਂ। ਪ੍ਰੰਤੂ ਇਹ ਨਹੀਂ ਪਤਾ ਸੀ ਕਿ ਲੋੜ ਵੇਲੇ ਤਾਂ ਲੋਕ ਗਧੇ ਨੂੰ ਵੀ ਬਾਪ ਆਖਣ ਨੂੰ ਮਿੰਟ ਲਗਾਉਂਦੇ ਹਨ। ਪਤਾ ਤਾਂ ਉਸ ਵੇਲੇ ਲੱਗਦਾ ਹੈ ਜਦੋਂ ਬਾਜ਼ੀ ਪੁੱਠੀ ਪੈਂਦੀ ਹੋਵੇ। ਅੱਜ ਸ.ਬਾਦਲ ਨੂੰ ਵਰਤਣ ਤੋਂ ਬਾਅਦ ਭਗਵਾਂ ਨਿਜ਼ਾਮ ਹੁਣ ਨਵੇਂ ਸਾਥੀਆਂ ਦੀ ਭਾਲ ਵਿੱਚ ਜੁੱਟ ਗਿਆ ਹੈ। ਬਾਦਲ ਤੋਂ ਅਜਿਹੇ ਕੰਮ ਕਰਵਾਏ ਕਿ ਬਾਦਲ ਵਾਸਤੇ ਪੰਥ ਦੇ ਦਰਵਾਜੇ ਸਦਾ ਲਈ ਬੰਦ ਕਰਵਾ ਦਿੱਤੇ ਅਤੇ ਹੁਣ ਬਾਦਲ ਦੇ ਸਾਥੀਆਂ ਨੂੰ ਹੀ ਹੱਲਾਸ਼ੇਰੀ ਦੇ ਕੇ ਨਵੇਂ ਅਕਾਲੀ ਦਲਾਂ ਦੀ ਸਥਾਪਨਾ ਹੋ ਰਹੀ ਹੈ।
    ਆਰ.ਐਸ.ਐਸ. ਬਹੁਤ ਚਿਰ ਤੋਂ ਯਤਨਸ਼ੀਲ ਰਹੀ ਹੈ ਕਿ ਕਿਸੇ ਤਰੀਕੇ ਅਕਾਲੀ ਦਲ ਦੀ ਸ਼ਕਤੀ ਨੂੰ ਖੋਰਾ ਲਾਇਆ ਜਾਵੇ। ਇਸ ਕਰਕੇ ਭਗਵਾ ਨਿਜ਼ਾਮ ਜਿੱਥੇ ਮੁੱਖ ਅਕਾਲੀ ਦਲ ਦੇ ਅੰਦਰ ਫੁੱਟ ਪਾਉਂਦਾ ਰਿਹਾ ਜਾਂ ਉਸ ਨੂੰ ਕਮਜ਼ੋਰ ਕਰਨਾ ਵਾਸਤੇ ਚਾਲਾਂ ਚੱਲਦਾ ਰਿਹਾ। ਉੱਥੇ ਥੋੜੇ ਥੋੜੇ ਸਮੇਂ ਪਿੱਛੋਂ ਕੋਈ ਨਾ ਕੋਈ ਨਵਾਂ ਅਕਾਲੀ ਦਲ ਵੀ ਬਣਵਾਉਂਦਾ ਰਿਹਾ ਹੈ। ਬੇਸ਼ੱਕ ਉਹ ਕੁਝ ਕਦਮ ਚੱਲਕੇ ਦਮ ਤੋੜ ਗਿਆ ਜਾਂ ਲੜਖੜਾਉਂਦਾ ਚੱਲਿਆ ਵੀ ਆ ਰਿਹਾ ਹੈ। ਬਾਦਲ ਦਲ ਹੀ ਵੱਡਾ ਦਲ ਸੀ। ਇਸ ਤੋਂ ਕੰਮ ਅਜਿਹੇ ਕਰਵਾ ਦਿੱਤੇ ਕਿ ਇਸ ਦੇ ਵਕਾਰ ਉੱਤੇ ਵੱਡੀ ਸੱਟ ਵੱਜ ਗਈ। ਦੂਜਿਆਂ ਦਲਾਂ ਦੀ ਸ਼ਕਤੀ ਸੀਮਤ ਸੀ। ਪ੍ਰੰਤੂ ਉੱਥੇ ਵੀ ਆਰ.ਐਸ.ਐਸ.ਨੇ ਆਪਣੇ ਫੀਲ੍ਹੇ ਫਿੱਟ ਕਰਕੇ ਰੱਖੇ ਹੋਏ ਹਨ। ਜਿਹੜੇ ਸਮਾਂ-ਬ-ਸਮਾਂ ਭਗਵਿਆਂ ਦੇ ਇਸ਼ਾਰਿਆਂ ਉੱਤੇ,ਅਕਾਲੀ ਏਕਤਾ ਕਰਵਾਉਣ ਦੇ ਨਾਮ ਹੇਠ ਜਾਂ ਦਲਬਦਲੀਆਂ ਕਰਵਾਕੇ ਅਕਾਲੀ ਸ਼ਕਤੀ ਦਾ ਜਲੂਸ ਕਢਵਾਉਂਦੇ ਰਹੇ ਹਨ। ਜਦੋਂ ਨਾਗਪੁਰ ਇਸ਼ਾਰਾ ਮਿਲਦਾ ਸੀ ਕਿ ਹੁਣ ਤੁਸੀਂ ਫਲਾਣੇ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਹੈ ਜਾਂ ਇਸ ਵਿੱਚੋਂ ਬਾਹਰ ਆਉਂਣਾ ਹੈ ਤਾਂ ਉਹ ਕੱਠਪੁਤਲੀਆਂ ਤਰ੍ਹਾਂ ਨੱਚਦੇ ਰਹੇ। ਅੱਜ ਵੀ ਕੁਝ ਅਜਿਹਾ ਹੀ ਨਜਰ ਆ ਰਿਹਾ ਹੈ ਕਿ ਅਕਾਲੀ ਦਲਾਂ ਵਿੱਚ ਏਕਤਾ ਦੀ ਥਾਂ ਹੋਰ ਨਵੇਂ ਨਵੇਂ ਅਕਾਲੀ ਦਲ ਹੋਂਦ ਵਿੱਚ ਆ ਰਹੇ ਹਨ ਅਤੇ ਫੀਲ੍ਹੇ ਆਰ.ਐਸ.ਐਸ. ਦੇ ਇਸ਼ਾਰਿਆਂ ਉੱਤੇ ਡੱਡੂਆਂ ਦੀ ਤਰ੍ਹਾਂ ਛੜੱਪੇ ਮਾਰ ਮਾਰਕੇ, ਮਹੌਲ ਨੂੰ ਗੰਧਲਾ ਕਰ ਰਹੇ ਹਨ। ਆਮ ਵਰਕਰਾਂ ਦੇ ਇਹ ਸਭ ਕੁਝ ਸਮਝ ਤੋਂ ਬਾਹਰ ਹੈ।
    ਕੋਈ ਅਕਾਲੀ ਅੱਜ ਹਿੱਕ ਥਾਪੜਕੇ ਇਹ ਦਾਹਵਾ ਨਹੀਂ ਕਰ ਸਕਦਾ ਕਿ ਮੈਂ ਕੇਂਦਰ ਸਰਕਾਰ ਦੀ ਲੱਤ ਵਿੱਚ ਲੱਤ ਅੜਾਕੇ ਪੰਜਾਬ ਅਤੇ ਸਿੱਖਾਂ ਦੇ ਮਸਲੇ ਹੱਲ ਕਰਵਾਵਾਂਗਾ। ਸਭ ਇੱਕ ਦੂਜੇ ਦੀ ਭੰਡੀ ਕੁੱਟ ਕੇ,ਉਸ ਦੀ ਜਗ੍ਹਾ ਖੁਦ ਭਗਵੇਂ ਨਿਜ਼ਾਮ ਦੇ ਜੁੱਤੀਝਾੜ ਬਣਨ ਦੀ ਤਾਕ ਵਿੱਚ ਹਨ। ਸ.ਬਾਦਲ ਨੇ ਆਰ.ਐਸ.ਐਸ.ਨਾਲ ਹੁਣ ਤੱਕ ਨਿਭਾਈ ਹੈ। ਪ੍ਰੰਤੂ ਸੁਖਬੀਰ ਸਿੰਘ ਬਾਦਲ ਬੇਸ਼ੱਕ ਸ.ਬਾਦਲ ਦਾ ਸਪੁੱਤਰ ਹੈ ਅਤੇ ਹੁਣ ਤੱਕ ਆਪਣੇ ਬਾਪ ਦੇ ਹਰ ਚੰਗੇ ਮੰਦੇ ਕੰਮ ਵਿੱਚ ਭਾਗੀਦਾਰ ਰਹੇ ਹਨ। ਪਰ ਇੱਕ ਗੱਲ ਜਰੂਰ ਹੈ ਕਿ ਸੁਖਬੀਰ ਸਿੰਘ ਬਾਦਲ ਆਰ.ਐਸ.ਐਸ. ਦੀ ਲਗਾਮ ਮੂੰਹ ਵਿੱਚ ਲੈਣ ਵੇਲੇ ਅੜੀਅਲ ਘੋੜੇ ਵਾਂਗੂੰ ਆਪਣੀ ਹੋਂਦ ਜਰੂਰ ਦਰਸਾ ਰਿਹਾ ਹੈ। ਇਸ ਕਰਕੇ ਆਰ.ਐਸ.ਐਸ. ਸੁਖਬੀਰ ਬਾਦਲ ਉੱਤੇ ਭਰੋਸਾ ਨਹੀਂ ਕਰ ਰਹੀ ਹੈ ਅਤੇ ਉਸ ਨੇ ਕੋਈ ਹੋਰ ਠੁੰਮ੍ਹਣੇ ਭਾਲਣੇ ਸ਼ੁਰੂ ਕੀਤੇ ਹਨ ਕਿਉਂਕਿ ਆਰ.ਐਸ.ਐਸ ਨੇ ਆਪਣੇ ਏਜੰਡੇ ਨੂੰ ਹੁਣ ਸੰਪੂਰਤਨਾ ਦੇਣੀ ਹੈ। ਜਿਸ ਵਿੱਚ ਸ਼੍ਰੋਮਣੀ ਅਕਲੀ ਦਲ ਦਾ ਸੌ ਸਾਲਾ ਆਉਣ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਬਰਸੀ ਮਨਾਉਣ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ।
    ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਰਾਹੀਂ ਧਰਾਤਲ ਤੱਕ ਲੈ ਆਂਦਾ ਹੈ। ਅੱਜ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਇਹ ਮਹਾਨ ਸੰਸਥਾ ਦਾ ਕੋਈ ਨਾਮ ਸੁਣਨ ਨੂੰ ਤਿਆਰ ਨਹੀਂ। ਧੇਲੇ ਧੇਲੇ ਦੇ ਬੰਦੇ ਇਸ ਸੰਸਥਾ ਉੱਤੇ ਮਜ਼ਾਕ ਸੁਣਾਉਂਦੇ ਹਨ। ਇਸ ਦੀ ਰਹਿੰਦੀ ਸ਼ਵੀ ਵੀ ਹਾਲੇ ਖਰਾਬ ਕਰਨੀ ਹੈ। ਉਸ ਵਾਸਤੇ ਆਰ.ਐਸ.ਐਸ. ਨੇ ਸਿੱਖ ਸੰਪ੍ਰਦਾਈਆਂ ਦੀ ਫੌਜ ਨੂੰ ਥਾਪੀ ਦਿੱਤੀ ਹੋਈ ਹੈ ਅਤੇ ਜਦੋਂ ਉਹਨਾਂ ਦਾ ਕਬਜ਼ਾ ਹੋ ਗਿਆ। ਫਿਰ ਸ਼੍ਰੋਮਣੀ ਕਮੇਟੀ ਦਾ ਪਤਨ ਵੀ ਯਕੀਨਨ ਹੋ ਜਾਵੇਗਾ। ਹੁਣ ਤੱਕ ਇਸ ਨੂੰ ਛਾਂਗਿਆ ਤਾਂ ਬਹੁਤ ਗਿਆ ਹੈ। ਜਿਵੇ ਹਰਿਆਣਾ ਦੇ ਗੁਰਦਵਾਰੇ ਵੱਖਰੇ ਕਰਵਾਕੇ ਅੱਡਰੀ ਕਮੇਟੀ ਬਣਵਾ ਦਿੱਤੀ ਹੈ। ਇਸ ਤਰ੍ਹਾਂ ਹਾਲੇ ਹੋਰ ਬਹੁਤ ਕੁਝ ਵਾਪਰਨ ਵਾਲਾ ਹੈ। ਆਰ.ਐਸ.ਐਸ. ਜਾਂ ਭਗਵਾ ਨਿਜ਼ਾਮ ਅੱਜ ਆਪਣੇ ਸੌ ਸਾਲ ਵਿੱਚ ਖੁਦ ਤਾਂ ਅੱਠ ਸੌ ਸਾਲ ਦੀ ਗੁਲਾਮੀ ਵਿੱਚੋਂ ਨਿਕਲਣ ਤੋਂ ਬਾਅਦ ਇੱਕ ਮਜ਼ਬੂਤ ਹਿੰਦੂ ਰਾਸ਼ਟਰ ਬਣਾਉਣ ਵਿੱਚ ਕਾਮਯਾਬ ਹੋ ਗਿਆ ਹੈ। ਪ੍ਰੰਤੂ ਸਿੱਖਾਂ ਦੀ ਵਿਲੱਖਣ ਅਤੇ ਨਿਆਰੀ ਪਹਿਚਾਣ ਨੂੰ ਖਤਮ ਕਰਕੇ,ਨਿਗਲਣ ਵਾਸਤੇ ਅੱਜ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ,ਉਸਦੇ ਸੌ ਸਾਲਾ ਜਸ਼ਨ ਮਨਾਉਣ ਤੋਂ ਪਹਿਲਾਂ ਹੀ ਦੋਹਾਂ ਸੰਸਥਾਵਾਂ ਦਾ ਫ਼ਾਤਿਹਾ ਪੜ੍ਹਨ ਵਿੱਚ ਸਫਲ ਹੁੰਦਾ ਲੱਗ ਰਿਹਾ ਹੈ। ਗੁਰੂ ਰਾਖਾ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com