ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਸਿਆਟਲ ਵਿਖੇ ਕਿਸਾਨ ਹਿਤੈਸ਼ੀਆਂ ਨੇ ਰੋਕੀ 'ਤਿਰੰਗਾ ਕਾਰ ਰੈਲੀ'

    ਸਿਆਟਲ - ਸਿਆਟਲ ਦੇ ਬੈਲਵਿਊ ਸ਼ਹਿਰ ਵਿਖੇ ਕੁਝ ਮੋਦੀ ਭਗਤਾਂ ਨੂੰ ਉਸ ਵੇਲੇ ਆਪਣੀ ਤਿਰੰਗਾ ਯਾਤਰਾ ਛੱਡ ਕੇ ਭੱਜਣਾ ਪੈ ਗਿਆ ਜਦੋਂ ਉਥੇ ਸੈਂਕੜੇ ਕਿਸਾਨ ਹਿਤੈਸ਼ੀ ਨੌਜਵਾਨ ਝੰਡੇ ਤੇ ਬੈਨਰ ਲੈ ਕੇ 'ਮੋਦੀ ਸਰਕਾਰ ਮੁਰਦਾਬਾਦ' ਤੇ 'ਕਾਲੇ ਕਾਨੂੰਨ ਵਾਪਸ ਲਓ' ਦੇ ਨਾਅਰੇ ਮਾਰਦੇ ਉਥੇ ਪੁੱਜ ਗਏ | ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਇਥੇ ਭਾਜਪਾ ਤੇ ਆਰ.ਐਸ.ਐਸ. ਸਮਰਥਕਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਸਮਰਥਨ ਵਿਚ 'ਸਿਆਟਲ ਤਿਰੰਗਾ ਕਾਰ ਰੈਲੀ' ਕੱਢਣ ਦੀ ਤਿਆਰੀ ਕੀਤੀ ਜੋ ਦੁਪਹਿਰ 12 ਵਜੇ ਬੈਲਵਿਊ ਸ਼ਹਿਰ ਕੱਢਣੀ ਸੀ, ਜਿਸ ਨੂੰ ਮੋਦੀ ਸਮਰਥਕਾਂ ਨੇ ਗੁਪਤ ਰੱਖਿਆ ਸੀ, ਪਰ ਇਸ ਰੈਲੀ ਦੀ ਸੂਚਨਾ ਸਿਆਟਲ ਦੇ ਕਿਸਾਨ ਹਿਤੈਸ਼ੀਆਂ ਨੂੰ ਮਿਲ ਗਈ ਜੋ ਅੱਜ ਉਨ੍ਹਾਂ ਤੋਂ ਪਹਿਲਾਂ ਹੀ ਰੈਲੀ ਨਿਕਲਣ ਵਾਲੀ ਥਾਂ 'ਤੇ ਇਕੱਠੇ ਹੋ ਗਏ ਪਰ ਮੋਦੀ ਸਮਰਥਕਾਂ ਨੇ ਪਹਿਲਾਂ ਹੀ ਰੈਲੀ ਦੀ ਥਾਂ ਬਦਲ ਲਈ ਸੀ | ਕਿਸਾਨ ਹਿਤੈਸ਼ੀ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਮੁੰਡੇ ਕੁੜੀਆਂ ਤੇ ਬਜ਼ੁਰਗ ਵੀ ਸ਼ਾਮਿਲ ਸਨ, ਉਥੇ ਵੀ ਪਹੁੰਚ ਗਏ | ਤਿਰੰਗਾ ਰੈਲੀ ਕੱਢਣ ਲਈ ਸਿਰਫ਼ 8-10 ਕਾਰਾਂ ਹੀ ਸਨ ਤੇ ਕੁਝ 'ਤੇ ਭਾਰਤ ਦੇ ਝੰਡੇ ਲੱਗੇ ਸਨ ਪਰ ਜਦੋਂ ਉਥੇ ਭਾਰੀ ਨਾਅਰੇਬਾਜ਼ੀ ਸ਼ੁਰੂ ਹੋਈ ਤੇ ਇਨ੍ਹਾਂ ਕਾਰਾਂ ਨੂੰ ਕਿਸਾਨ ਸਮਰਥਕਾਂ ਨੇ ਘੇਰ ਲਿਆ ਤਾਂ ਕੁਝ ਤਿਰੰਗੇ ਉਤਾਰ ਕੇ ਉਥੋਂ ਖਿਸਕ ਗਏ ਪਰ ਇਕ-ਦੋ ਕਾਰਾਂ ਉਥੇ ਖੜ੍ਹੀਆਂ ਰਹੀਆਂ ਜਿਥੇ ਕਿਸਾਨ ਹਿਤੈਸ਼ੀਆਂ ਨੇ ਜੰਮ ਕੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ | ਸਿਆਟਲ ਦੇ ਨੌਜਵਾਨ ਯੂਥ ਆਗੂ ਹਰਜੋਤ ਸਿੰਘ ਨੇ ਕਿਹਾ ਕਿ ਅਸੀਂ ਇਥੇ ਆਰ.ਐਸ.ਐਸ. ਤੇ ਭਾਜਪਾ ਦੇ ਹੱਕ ਵਿਚ ਕਿਸੇ ਵੀ ਹੋਣ ਵਾਲੇ ਪ੍ਰਦਰਸ਼ਨ ਦਾ ਡੱਟ ਕੇ ਵਿਰੋਧ ਕਰਾਂਗੇ | ਸਿਆਟਲ ਦੇ ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਵਿਦੇਸ਼ਾਂ ਵਿਚ ਕਿਸਾਨਾਂ ਦੇ ਹੱਕ ਵਿਚ ਹੋ ਰਹੇ ਪ੍ਰਦਰਸ਼ਨਾਂ ਤੋਂ ਬੁਖ਼ਲਾ ਕੇ ਆਪਣੇ ਕੁਝ ਕੁ ਪੇਡ ਭਗਤਾਂ ਤੋਂ ਅਜਿਹੀਆਂ ਰੈਲੀਆਂ ਕਢਵਾ ਕੇ ਵਿਦੇਸ਼ਾਂ ਦਾ ਖ਼ਾਸ ਕਰਕੇ ਅਮਰੀਕਾ ਕੈਨੇਡਾ ਦਾ ਮਾਹੌਲ ਖਰਾਬ ਕਰਵਾਉਣ ਦੀਆਂ ਚਾਲਾਂ ਚੱਲ ਰਹੀ ਹੈ ਜੋ ਸਫ਼ਲ ਨਹੀਂ ਹੋਣਗੀਆਂ | ਉਨ੍ਹਾਂ ਕਿਹਾ ਕਿ ਅੱਜ ਦੀ ਤਿਰੰਗਾ ਯਾਤਰਾ 8-10 ਕਾਰਾਂ ਨਾਲ ਕੱਢ ਕੇ ਤੇ ਫੇਰ ਇਸ ਦੀ ਵੀਡੀਓ ਬਣਾ ਕੇ ਇਹ 'ਗੋਦੀ ਮੀਡੀਆ' 'ਤੇ ਇਸ ਤਰ੍ਹਾਂ ਪੇਸ਼ ਕਰਨ ਵਾਲੇ ਸੀ ਕਿ ਵਿਦੇਸ਼ਾਂ ਵਿਚ ਲੋਕ ਖੇਤੀ ਕਾਨੂੰਨਾਂ ਦੇ ਹੱਕ ਵਿਚ ਹਨ ਤੇ ਅਜਿਹਾ ਨਹੀਂ ਹੋ ਸਕਿਆ | ਕਿਸੇ ਤਰ੍ਹਾਂ ਦੀ ਕੋਈ ਮਾੜੀ ਘਟਨਾ ਨਹੀਂ ਵਾਪਰੀ | ਇਸ ਮੌਕੇ ਯੂਨਾਈਟਿਡ ਸਿੱਖਸ ਦੇ ਆਗੂ ਬਲਵੰਤ ਸਿੰਘ, ਭਗਿਰਥ ਸਿੰਘ, ਪਿ੍ਤਪਾਲ ਸਿੰਘ ਢੀਂਡਸਾ ਆਦਿ ਹਾਜ਼ਰ ਸਨ |

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com