ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਦੁਨੀਆ 'ਚ ਸਭ ਤੋਂ ਤਾਕਤਵਰ ਫ਼ੌਜ ਚੀਨ ਕੋਲ, ਅਮਰੀਕਾ ਦੂਸਰੇ ਸਥਾਨ 'ਤੇ

    ਨਵੀਂ ਦਿੱਲੀ - ਰੱਖਿਆ ਮੰਤਰਾਲੇ ਦੀ ਮਿਲਟਰੀ ਡਾਇਰੈਕਟ ਵੈਬਸਾਈਟ ਵਲੋਂ ਜਾਰੀ ਅਧਿਐਨ ਅਨੁਸਾਰ ਦੁਨੀਆ 'ਚ ਚੀਨ ਦੀ ਫੌਜ ਸਭ ਤੋਂ ਤਾਕਤਵਰ ਹੈ ਜਦਕਿ ਭਾਰਤ ਦੀ ਫੌਜ ਚੌਥੇ ਸਥਾਨ 'ਤੇ ਹੈ | ਅਧਿਐਨ ਅਨੁਸਾਰ ਸਭ ਤੋਂ ਵੱਧ ਮਿਲਟਰੀ ਬਜਟ ਹੋਣ ਦੇ ਬਾਵਜੂਦ 74 ਅੰਕਾਂ ਨਾਲ ਅਮਰੀਕਾ ਦੀ ਫੌਜ ਦੂਸਰੇ ਸਥਾਨ 'ਤੇ ਹੈ | ਇਸ ਤੋਂ ਬਾਅਦ 69 ਅੰਕਾਂ ਨਾਲ ਰੂਸ ਦੀ ਫੌਜ ਤੀਸਰੇ ਸਥਾਨ ਤੇ ਫਿਰ 61 ਅੰਕਾਂ ਨਾਲ ਭਾਰਤ ਦਾ ਸਥਾਨ ਆਉਂਦਾ ਹੈ | ਭਾਰਤ ਤੋਂ ਬਾਅਦ 5ਵੇਂ ਸਥਾਨ 'ਤੇ ਫਰਾਂਸ ਹੈ, ਜਿਸ ਦੇ 58 ਅੰਕ ਹਨ | ਪਹਿਲੇ 10 'ਚ ਬਰਤਾਨੀਆ ਦੀ ਫੌਜ 9ਵੇਂ ਸਥਾਨ 'ਤੇ ਹੈ, ਜਿਸ ਦੇ 43 ਅੰਕ ਹਨ | ਅਧਿਐਨ ਅਨੁਸਾਰ 'ਅਲਟੀਮੇਟ ਮਿਲਟਰੀ ਸਟ੍ਰੈਂਥ ਇੰਡੈਕਸ' ਦੀ ਵੱਖ-ਵੱਖ ਪਹਿਲੂਆਂ ਦੇ ਆਧਾਰ 'ਤੇ ਗਣਨਾ ਕੀਤੀ ਗਈ ਹੈ, ਜਿਸ 'ਚ ਬਜਟ, ਸਰਗਰਮ ਤੇ ਗੈਰ-ਸਰਗਰਮ ਫੌਜੀ ਅਮਲਾ, ਕੁੱਲ ਹਵਾ, ਸਮੁੰਦਰ, ਜ਼ਮੀਨੀ ਤੇ ਪ੍ਰਮਾਣੂ ਵਸੀਲੇ, ਔਸਤ ਤਨਖਾਹਾਂ ਤੇ ਹੋਰ ਸਾਜੋ-ਸਾਮਾਨ ਸ਼ਾਮਿਲ ਹੈ | ਚੀਨ ਦੀ ਫੌਜ ਦੁਨੀਆ 'ਚ ਸਭ ਤੋਂ ਤਾਕਤਵਰ ਫੌਜ ਹੈ, ਜਿਸ ਦੇ ਇਸ ਸੂਚੀ 'ਚ 100 'ਚੋਂ 82 ਅੰਕ ਹਨ | ਦੁਨੀਆ 'ਚ ਅਮਰੀਕਾ ਆਪਣੀ ਫੌਜ 'ਤੇ ਸਭ ਤੋਂ ਵੱਧ ਖਰਚ ਕਰਦਾ ਹੈ, ਜਿਸ ਦਾ ਰੱਖਿਆ ਬਜਟ ਸਾਲਾਨਾ 732 ਅਰਬ ਡਾਲਰ ਹੈ | ਫੌਜ 'ਤੇ ਖਰਚ ਦੇ ਮਾਮਲੇ 'ਚ ਚੀਨ ਦੂਸਰੇ ਸਥਾਨ 'ਤੇ ਹੈ, ਜਿਸ ਦਾ ਸਾਲਾਨਾ ਬਜਟ 261 ਅਰਬ ਡਾਲਰ ਹੈ | ਇਸ ਤੋਂ ਬਾਅਦ ਭਾਰਤ 71 ਅਰਬ ਡਾਲਰ ਖਰਚ ਕਰਦਾ ਹੈ | ਅਧਿਐਨ ਅਨੁਸਾਰ ਕਾਲਪਨਿਕ ਸੰਘਰਸ਼ 'ਚ ਚੀਨ ਸਮੁੰਦਰੀ, ਅਮਰੀਕਾ ਹਵਾਈ ਤੇ ਰੂਸ ਜ਼ਮੀਨੀ ਲੜਾਈਆਂ 'ਚ ਜਿੱਤ ਪ੍ਰਾਪਤ ਕਰੇਗਾ |

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com