ਲੰਡਨ - ਕੋਰੋਨਾ ਦੇ ਇਸ ਸੰਕਟ ਕਾਲ ਦੌਰਾਨ ਭਾਰਤ ਦੀ ਸਹਾਇਤਾ ਲਈ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆਏ ਹਨ, ਉੱਥੇ ਸਿੱਖ ਭਾਈਚਾਰਾ ਵੀ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾ ਰਿਹਾ ਹੈ | ਇਸ ਤਹਿਤ ਵਰਜਿਨ ਐਟਲਾਂਟਿਕ ਏਅਰ ਲਾਈਨ ਵੀ ਭਾਰਤ ਦੀ ਮਦਦ ਕਰ ਰਿਹਾ ਹੈ | ਖ਼ਾਲਸਾ ਏਡ ਵੱਲੋਂ ਯੂ.ਕੇ. ਤੋਂ ਭੇਜੇ 200 ਆਕਸੀਜਨ ਕੰਸਨਟ੍ਰੇਟਰ ਲੈ ਕੇ ਸਿੱਖ ਪਾਇਲਟ ਜਸਪਾਲ ਸਿੰਘ ਭਾਰਤ ਪਹੁੰਚ ਗਿਆ ਹੈ | ਜਸਪਾਲ ਸਿੰਘ ਨੇ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਨਵੀਂ ਦਿੱਲੀ ਰਾਹੀਂ ਬੋਇੰਗ 737 ਰਾਹੀਂ ਉਡਾਣ ਭਰੀ | ਉਨ੍ਹਾਂ ਆਕਸੀਜਨ ਕੰਸਨਟ੍ਰੇਟਰਾਂ ਲਈ ਸੇਵਾ ਕਰਨ ਵਾਲੇ ਲੋਕਾਂ ਦਾ ਧੰਨਵਾਦ ਵੀ ਕੀਤਾ | ਦੱਸਣਯੋਗ ਹੈ ਕਿ ਵਰਜਿਨ ਐਟਲਾਂਟਿਕ ਦੇ ਇਕ ਹੋਰ ਪਾਇਲਟ ਕਿ੍ਸ ਹਾਲ ਨੇ ਹੋਰ ਆਕਸੀਜਨ ਦੀ ਸਪਲਾਈ ਸੁਰੱਖਿਅਤ ਕਰਨ ਲਈ ਇਕ ਫੰਡਰੇਜ਼ਰ ਸਥਾਪਿਤ ਕੀਤਾ | ਸਹਿਯੋਗੀ ਅਤੇ ਏਅਰ ਲਾਈਨ ਦੇ ਦੋਸਤਾਂ ਨੇ ਹੁਣ ਤੱਕ ਸਿਰਫ਼ ਤਿੰਨ ਦਿਨਾਂ 'ਚ 13,000 ਪੌਂਡ ਤੋਂ ਵੱਧ ਇਕੱਠੇ ਕੀਤੇ ਹਨ |


