ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਅਮਰੀਕਾ 'ਚ ਮੰਦਰ ਦੀ ਉਸਾਰੀ ਲਈ ਭਾਰਤ ਤੋਂ ਮਜ਼ਦੂਰਾਂ ਨੂੰ ਲਿਆ ਕੇ ਜਬਰੀ ਘੱਟ ਕੀਮਤ 'ਤੇ ਕਰਵਾਇਆ ਜਾਂਦਾ ਸੀ ਕੰਮ

    ਸਿਆਟਲ - ਅਮਰੀਕਾ ਦੇ ਨਿਊਜਰਸੀ ਦੇ ਰੋਬਿਨਸਵਿੱਲ ਵਿਖੇ ਬੱਚਸਨਵਾਸੀ ਅਕਸਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ (ਬੀ.ਏ.ਪੀ.ਐਸ.) ਵਜੋਂ ਜਾਣੇ ਜਾਂਦੇ ਅਤੇ ਆਰ.ਐਸ.ਐਸ. ਤੇ ਭਾਜਪਾ ਦੇ ਨਜ਼ਦੀਕੀਆਂ ਵਲੋਂ ਬਣਾਏ ਜਾ ਰਹੇ ਹਿੰਦੂ ਮੰਦਰ 'ਚ ਭਾਰਤ ਤੋਂ ਕਾਰੀਗਰ ਮਜ਼ਦੂਰਾਂ ਨੂੰ ਲਿਆ ਕੇ ਉਨ੍ਹਾਂ ਤੋਂ ਜਬਰੀ ਬਹੁਤ ਘੱਟ ਕੀਮਤ 'ਤੇ ਕੰਮ ਕਰਵਾਉਣ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸੇ ਤਹਿਤ ਹੀ ਅੱਜ ਐਫ.ਬੀ.ਆਈ. ਨੇ ਇਸ ਉਸਾਰੀ ਅਧੀਨ ਮੰਦਰ 'ਤੇ ਛਾਪਾ ਮਾਰਿਆ | ਐਫ.ਬੀ.ਆਈ. ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਏਜੰਟਾਂ ਵਲੋਂ ਇਸ ਮੰਦਰ ਨੂੰ ਬਣਾਉਣ ਲਈ ਮੰਦਰ ਸੰਸਥਾ ਦੀ ਸਹਿਮਤੀ ਨਾਲ 200 ਤੋਂ ਵੱਧ ਕਾਮੇ ਜਿਨ੍ਹਾਂ ਵਿਚ ਜ਼ਿਆਦਾ ਦਲਿਤ ਸਮਾਜ ਨਾਲ ਸਬੰਧਿਤ ਹਨ ਅਤੇ ਉਹ ਅੰਗਰੇਜ਼ੀ ਨਾ ਬੋਲ ਸਕਦੇ ਹਨ ਤੇ ਨਾ ਸਮਝ ਸਕਦੇ ਹਨ, ਨੂੰ ਭਾਰਤ ਤੋਂ ਆਰ-1 ਵੀਜ਼ਾ ਜੋ ਉਨ੍ਹਾਂ ਲੋਕਾਂ ਹੈ ਜੋ ਸੇਵਾ ਕਰਦੇ ਹਨ ਜਾਂ ਧਾਰਮਿਕ ਪੇਸ਼ੇ ਵਿਚ ਕੰਮ ਕਰਦੇ ਹਨ, ਨੂੰ ਇਥੇ ਨਿਊਜਰਸੀ ਲਿਆ ਕੇ ਉਨ੍ਹਾਂ ਤੋਂ ਸਵੇਰੇ 6.30 ਵਜੇ ਤੋਂ ਸ਼ਾਮ 7 ਵਜੇ ਤੱਕ ਜਬਰੀ ਕੰਮ ਕਰਵਾਇਆ ਜਾਂਦਾ ਸੀ ਅਤੇ 1 ਡਾਲਰ 20 ਸੈਂਟ ਪ੍ਰਤੀ ਘੰਟਾ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਸਨ | ਐਫ. ਬੀ. ਆਈ. ਅਨੁਸਾਰ ਉਨ੍ਹਾਂ ਨੂੰ ਸਿਰਫ਼ 50 ਡਾਲਰ ਮਹੀਨੇ ਦੇ ਨਗਦ ਦਿੱਤੇ ਜਾਂਦੇ ਸਨ | ਬਾਕੀ ਬਚੇ ਪੈਸੇ ਉਨ੍ਹਾਂ ਦੇ ਭਾਰਤ 'ਚ ਖਾਤਿਆਂ ਵਿਚ ਪਾਏ ਜਾਂਦੇ ਸਨ | ਐਫ.ਬੀ.ਆਈ. ਨੇ ਦਰਜ ਕੀਤੇ ਮੁਕੱਦਮੇ 'ਚ ਮੰਦਰ ਸੰਸਥਾ 'ਤੇ ਮਨੁੱਖੀ ਤਸਕਰੀ ਅਤੇ ਉਜਰਤ ਕਾਨੂੰਨ ਦੀ ਉਲੰਘਣਾ ਦੇ ਦੋਸ਼ ਲਾਏ ਹਨ | ਇਹ ਵੀ ਪਤਾ ਲੱਗਾ ਕਿ ਮੰਦਰ ਸੰਸਥਾ ਨੇ ਇਨ੍ਹਾਂ 200 ਤੋਂ ਵੱਧ ਕਾਰੀਗਰ ਮਜ਼ਦੂਰਾਂ ਨੂੰ ਇਕ ਕੰਡਿਆਲੀ ਤਾਰ ਵਾਲੇ ਖੇਤਰ ਵਿਚ ਅਤੇ ਕੈਮਰਿਆਂ ਦੀ ਨਿਗਰਾਨੀ ਤੇ ਗਾਰਡਾਂ ਦੀ ਨਿਗਰਾਨੀ ਵਿਚ ਰੱਖਿਆ ਹੋਇਆ ਸੀ | ਮੰਦਰ ਸੰਸਥਾ ਨੇ ਭਾਰਤ ਤੋਂ ਅਮਰੀਕਾ ਪਹੁੰਚਦੇ ਸਾਰ ਹੀ ਸਾਰੇ ਮਜ਼ਦੂਰਾਂ ਦੇ ਪਾਸਪੋਰਟ ਆਪਣੇ ਕਬਜ਼ੇ ਵਿਚ ਰੱਖ ਲਏ ਸਨ ਅਤੇ ਉਨ੍ਹਾਂ ਮਜ਼ਦੂਰਾਂ ਨੂੰ ਡਰਾ ਕੇ ਰੱਖਿਆ ਸੀ ਕਿ ਅਗਰ ਕੋਈ ਇਥੋਂ ਭੱਜਿਆ ਤਾਂ ਪੁਲਿਸ ਉਨ੍ਹਾਂ ਨੂੰ ਫੜ ਲਵੇਗੀ | ਐਫ.ਬੀ.ਆਈ. ਵਲੋਂ ਦਰਜ ਕੀਤੇ ਮੁਕੱਦਮੇ ਵਿਚ ਮੰਦਰ ਸੰਸਥਾ ਦੇ ਕਈ ਵਿਅਕਤੀਆਂ ਦੇ ਨਾਂਅ ਦਰਜ ਕੀਤੇ ਗਏ ਹਨ, ਜਿਨ੍ਹਾਂ ਨੇ ਇਨਾਂ ਮਜ਼ਦੂਰਾਂ ਦੀ ਨਿਗਰਾਨੀ ਕੀਤੀ | ਇਹ ਸੰਸਥਾ ਮਜ਼ਦੂਰਾਂ ਤੋਂ ਬਿਨਾਂ ਤਨਖ਼ਾਹ ਕੰਮ ਕਰਵਾਉਂਦੀ ਸੀ | ਡੈਨੀਏਟ ਵਰਨਰ ਜੋ ਕਿ ਜਾਰਜੀਆ ਦੇ ਡੇਕਾਟੂਰ ਵਿਚ ਵਕੀਲ ਤੇ ਵਕੀਲਾਂ ਦੇ ਇਕ ਸਮੂਹ 'ਚ ਸ਼ਾਮਿਲ ਹਨ, ਨੇ ਮਜ਼ਦੂਰਾਂ ਦੇ ਪੱਖ ਵਿਚ ਮੁਕੱਦਮਾ ਕੀਤਾ ਹੈ | ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਸ਼ੋਸ਼ਣ ਦਾ ਇਹ ਇਕ ਭਿਆਨਕ ਕੇਸ ਹੈ | ਵਰਨਰ ਨੇ ਕਿਹਾ ਇਥੇ ਹੋਰ ਵੀ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਮੰਦਰ ਸੰਸਥਾ ਨੇ ਬਿਨਾਂ ਮਜ਼ਦੂਰਾਂ ਨੂੰ ਝੂਠ ਬੋਲ ਕੇ ਜ਼ਬਰਦਸਤੀ ਇਥੇ ਲਿਆਂਦਾ ਤੇ ਮਜ਼ਦੂਰਾਂ ਨੂੰ ਬਹੁਤ ਦੁੱਖ ਝਲਣੇ ਪੈ ਰਹੇ ਸਨ ਅਤੇ ਇਨ੍ਹਾਂ ਤੋਂ ਜ਼ਬਰਦਸਤੀ ਕੰਮ ਲਿਆ ਜਾਂਦਾ ਸੀ | ਐਫ.ਬੀ.ਆਈ. ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ 200 ਤੋਂ ਜ਼ਿਆਦਾ ਮਜ਼ਦੂਰਾਂ ਨੂੰ ਬਰਾਮਦ ਕੀਤਾ ਹੈ |

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com