ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    44 ਮੁਲਕਾਂ ਵਿੱਚ ਮਿਲਿਆ ਕੋਵਿਡ ਦਾ ਭਾਰਤੀ ਰੂਪ: ਡਬਲਿਊਐੱਚਓ

    ਨਵੀਂ ਦਿੱਲੀ - ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਦਾ ਕਹਿਣਾ ਹੈ ਕਿ ਭਾਰਤ ਵਿੱਚ ਕਰੋਨਾਵਾਇਰਸ ਦੇ ਜਿਸ ਰੂਪ/ਕਿਸਮ ਦੀ ਬੀ.1.617 ਵਜੋਂ ਪਹਿਲਾਂ ਪਛਾਣ ਕੀਤੀ ਗਈ ਸੀ, ਉਹ ਹੁਣ 44 ਮੁਲਕਾਂ ਵਿੱਚ ਪਾਇਆ ਗਿਆ ਹੈ ਤੇ ਇਸ ਨੂੰ ਹੁਣ ‘ਫਿਕਰਮੰਦੀ ਵਾਲੀ ਕਿਸਮ’ ਦੇ ਵਰਗ ਵਿੱਚ ਰੱਖਿਆ ਗਿਆ ਹੈ। ਇਸ ਦੌਰਾਨ ਆਲਮੀ ਸਿਹਤ ਸੰਸਥਾ ਨੇ ਆਪਣੇ ਹੀ ਬਿਆਨ ਤੋਂ ਯੂ-ਟਰਨ ਲੈਂਦਿਆਂ ਕਿਹਾ ਕਿ ਉਸ ਨੇ ਵਾਇਰਸਾਂ ਜਾਂ ਇਸ ਦੀਆਂ ਹੋਰ ਕਿਸਮਾਂ ਦੀ ਕਦੇ ਵੀ ਕਿਸੇ ਮੁਲਕ, ਜਿੱਥੇ ਉਹ ਪਹਿਲੀ ਵਾਰ ਰਿਪੋਰਟ ਹੋਏ ਹੋਣ, ਦੇ ਨਾਂ ਵਜੋਂ ਸ਼ਨਾਖਤ ਨਹੀਂ ਕੀਤੀ। ਡਬਲਿਊਐੱਚਓ ਨੇ ਇਕ ਟਵੀਟ ਵਿਚ ਕਿਹਾ, ‘‘ਅਸੀਂ ਉਨ੍ਹਾਂ (ਵਾਇਰਸਾਂ) ਦਾ ਹਵਾਲਾ ਉਨ੍ਹਾਂ ਦੇ ਵਿਗਿਆਨਕ ਨਾਮ ਵਜੋਂ ਦਿੰਦੇ ਹਾਂ ਤੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੀ ਅਜਿਹਾ ਹੀ ਕਰਨ।’ ਆਲਮੀ ਸੰਸਥਾ ਨੇ ਕਿਹਾ ਕਿ ਉਸ ਨੇ ਕਦੇ ਵੀ ਬੀ.1.671 ਕਿਸਮ ਨੂੰ ਭਾਰਤੀ ਵੇਰੀਐਂਟ ਨਾਲ ਨਹੀਂ ਜੋੜਿਆ। ਚੇਤੇ ਰਹੇ ਕਿ ਆਲਮੀ ਸਿਹਤ ਸੰਸਥਾ ਸਾਰਸ-ਕੋਵ-2 ਦੀਆਂ ਵੱਖ ਵੱਖ ਕਿਸਮਾਂ ਦੇ ਸੰਚਾਰ ਤੇ ਤੀਬਰਤਾ ਦੇ ਨਤੀਜਿਆਂ ਦੀ ਨੇਮਬੱਧ ਤਰੀਕੇ ਨਾਲ ਸਮੀਖਿਆ ਕਰਦੀ ਰਹਿੰਦੀ ਹੈ। ਇਹੀ ਨਹੀਂ ਸਿਹਤ ਸੰਸਥਾ ਵਾਇਰਸ ਦੀਆਂ ਕਿਸਮਾਂ ਕਰਕੇ ਲੋਕਾਂ ਦੀ ਸਿਹਤ ’ਚ ਆਉਣ ਵਾਲੀਆਂ ਤਬਦੀਲੀਆਂ ਤੇ ਕੌਮੀ ਸਿਹਤ ਸੰਸਥਾਵਾਂ ਵੱਲੋਂ ਲਾਗੂ ਕੀਤੇ ਸਮਾਜਿਕ ਉਪਰਾਲਿਆਂ ’ਤੇ ਵੀ ਨਜ਼ਰ ਰੱਖੀ ਜਾਂਦੀ ਹੈ।
    ਡਬਲਿਊਐੱਚਓ ਨੇ ਮਹਾਮਾਰੀ ਬਾਰੇ ਆਪਣੇ ਹਾਲੀਆ ਪ੍ਰਕਾਸ਼ਿਤ ਹਫ਼ਤਾਵਾਰੀ ਅਪਡੇਟ ਵਿੱਚ ਕਿਹਾ ਕਿ 11 ਮਈ ਤੱਕ 4500 ਤੋਂ ਵੱਧ ਸੀਕੁਐਂਸਿਜ਼ ਜੀਆਈਐੱਸਏਆਈਡੀ ’ਤੇ ਅਪਲੋਡ ਕੀਤੇ ਗਏ ਹਨ ਤੇ ਆਲਮੀ ਸਿਹਤ ਸੰਸਥਾ ਅਧੀਨ ਆਉਂਦੇ ਛੇ ਖਿੱਤਿਆਂ ਦੇ 44 ਮੁਲਕਾਂ ਵਿੱਚ ਕਰੋਨਾਵਾਇਰਸ ਦੀ ਬੀ.1.617 ਕਿਸਮ ਦਾ ਪਤਾ ਲੱਗਾ ਹੈ। ਆਲਮੀ ਸਿਹਤ ਸੰਸਥਾ ਨੇ ਬੀ.1.617 ਕਿਸਮ ਨੂੰ ਫਿਕਰਮੰਦੀ ਵਾਲੇ ਵੇਰੀਐਂਟ (ਵੀਓਸੀ) ਵਰਗ ਵਿੱਚ ਰੱਖਿਆ ਹੈ। ਵੀਓਸੀ ਅਸਲ ਵਿੱਚ ਵਾਇਰਸ ਦੀ ਉਹ ਕਿਸਮ ਹੈ, ਜੋ ਸਾਲ 2019 ਵਿਚ ਚੀਨ ’ਚ ਪਹਿਲੀ ਵਾਰ ਵੇਖੇ ਗਏ ਵਾਇਰਸ ਦੇ ਅਸਲ ਰੂਪ ਤੋਂ ਕਿਤੇ ਵਧ ਖ਼ਤਰਨਾਕ ਹੈ। ਵਾਇਰਸ ਦੀ ਇਹ ਨਵੀਂ ਕਿਸਮ ਵੱਧ ਤੇਜ਼ੀ ਨਾਲ ਫੈਲਦੀ ਹੈ ਤੇ ਘਾਤਕ ਹੈ। ਭਾਰਤ ਵਿੱਚ ਕਰੋਨਾਵਾਇਰਸ ਦੀ ਬੀ.1.617 ਕਿਸਮ ਪਹਿਲੀ ਵਾਰ ਅਕਤੂਬਰ 2020 ਵਿੱਚ ਰਿਪੋਰਟ ਹੋਈ ਸੀ। ਭਾਰਤ ਵਿੱਚ ਕੋਵਿਡ-19 ਕੇਸਾਂ ਤੇ ਮੌਤਾਂ ਦੀ ਵਧਦੀ ਗਿਣਤੀ ਨੇ ਬੀ.1.617 ਤੇ ਬੀ.1.1.7 ਜਿਹੀਆਂ ਵਾਇਰਸ ਦੀਆਂ ਹੋਰਨਾਂ ਕਿਸਮਾਂ ਦੀ ਸਮਰੱਥ ਭੂਮਿਕਾ ਵਾਲੇ ਸਵਾਲ ਉਠਾਏ ਹਨ। -ਪੀਟੀਆਈ
    ਕੇਂਦਰੀ ਸਿਹਤ ਮੰਤਰਾਲੇ ਨੇ ਨੋਵੇਲ ਕਰੋਨਾਵਾਇਰਸ ਦੇ ਬੀ.1.617 ਮਿਊਟੈਂਟ ਨੂੰ ‘ਭਾਰਤੀ ਕਿਸਮ/ਰੂਪ’ ਦੱਸਣ ’ਤੇ ਉਜਰ ਜਤਾਉਂਦਿਆਂ ਕਿਹਾ ਕਿ ਇਸ ਗੱਲ ਦਾ ਕੋਈ ਅਧਾਰ ਨਹੀਂ ਹੈ। ਮੰਤਰਾਲੇ ਨੇ ਕਿਹਾ ਕਿ ਆਲਮੀ ਸਿਹਤ ਸੰਸਥਾ ਨੇ 32 ਸਫ਼ਿਆਂ ਦੇ ਆਪਣੇ ਦਸਤਾਵੇਜ਼ਾਂ ਵਿੱਚ ਕਦੇ ਵੀ ਵਾਇਰਸ ਦੀ ਇਸ ਵੰਨਗੀ ਲਈ ‘ਭਾਰਤੀ’ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਹੈ। ਮੰਤਰਾਲੇ ਨੇ ਕਰੋਨਾਵਾਇਰਸ ਨੂੰ ‘ਭਾਰਤੀ ਕਿਸਮ’ ਦੱਸਣ ਵਾਲੀਆਂ ਮੀਡੀਆ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਇਨ੍ਹਾਂ ਦਾ ਕੋਈ ਆਧਾਰ ਨਹੀਂ ਹੈ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com