ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਇਜ਼ਰਾਈਲ ਨੇ ਹਮਾਸ ਨੇਤਾ ਦਾ ਘਰ ਉਡਾਇਆ, 33 ਫਲਸਤੀਨੀ ਹੋਰ ਮਰੇ

    ਗਾਜ਼ਾ  - ਇਜ਼ਰਾਈਲੀ ਫ਼ੌਜ ਅਤੇ ਅੱਤਵਾਦੀ ਸੰਗਠਨ ਹਮਾਸ ਵਿਚਾਲੇ ਸੰਘਰਸ਼ ਸੱਤਵੇਂ ਦਿਨ ਵੀ ਜਾਰੀ ਰਿਹਾ। ਸ਼ਨਿਚਰਵਾਰ ਨੂੰ ਗਾਜ਼ਾ ਸ਼ਹਿਰ 'ਚ 12 ਮੰਜ਼ਿਲਾ ਇਮਾਰਤ ਅਲ ਜਾਲਾ ਨੂੰ ਢਹਿ-ਢੇਰੀ ਕਰਨ ਦੇ ਵਿਰੋਧ 'ਚ ਹਮਾਸ ਨੇ ਰਾਤ ਭਰ ਇਜ਼ਰਾਈਲ 'ਤੇ 120 ਰਾਕਟ ਦਾਗ਼ੇ। ਜਵਾਬ 'ਚ ਇਜ਼ਰਾਈਲ ਨੇ ਐਤਵਾਰ ਤੜਕੇ ਹਵਾਈ ਹਮਲੇ ਕਰ ਕੇ ਹਮਾਸ ਨੇਤਾ ਦਾ ਘਰ ਉਡਾ ਦਿੱਤਾ।
    ਇਜ਼ਰਾਈਲ ਦੇ ਤਾਜ਼ਾ ਹਮਲਿਆਂ 'ਚ 13 ਬੱਚਿਆਂ ਸਮੇਤ 33 ਫਲਸਤੀਨੀ ਹੋਰ ਮਾਰੇ ਗਏ। ਇਸ ਸੰਘਰਸ਼ 'ਚ ਹੁਣ ਤਕ 181 ਫਲਸਤੀਨੀ ਮਾਰੇ ਜਾ ਚੁੱਕੇ ਹਨ ਜਿਨ੍ਹਾਂ 'ਚ 52 ਬੱਚੇ ਹਨ। ਇਜ਼ਰਾਈਲ ਫ਼ੌਜ ਨੇ ਐਤਵਾਰ ਨੂੰ ਦੱਸਿਆ ਕਿ ਗਾਜ਼ਾ ਸ਼ਹਿਰ 'ਚ ਸ਼ਨਿਚਰਵਾਰ ਨੂੰ ਢਹਿ-ਢੇਰੀ ਕੀਤੀ ਗਈ ਅਲ ਜਾਲਾ ਇਮਾਰਤ 'ਚ ਹਮਾਸ ਦਾ ਦਫ਼ਤਰ ਵੀ ਸੀ। ਅਸੀਂ ਇਕ ਘੰਟਾ ਪਹਿਲਾਂ ਚਿਤਾਵਨੀ ਦੇ ਕੇ ਇਸ ਇਮਾਰਤ ਨੂੰ ਉਡਾ ਦਿੱਤਾ। ਇਜ਼ਰਾਈਲੀ ਫ਼ੌਜ ਨੇ ਐਤਵਾਰ ਨੂੰ ਤੜਕੇ ਦੱਖਣੀ ਗਾਜ਼ਾ ਦੇ ਸ਼ਹਿਰ ਖ਼ਾਨ ਯੂਨੁਸ 'ਚ ਹਮਾਸ ਨੇਤਾ ਯਹੀਆ ਅਲ ਸਿਨਵਾਰ ਦਾ ਘਰ ਉਡਾ ਦਿੱਤਾ। ਇਹ 2011 'ਚ ਇਜ਼ਰਾਈਲ ਦੀ ਜੇਲ੍ਹ ਤੋਂ ਰਿਹਾਅ ਹੋਇਆ ਸੀ। ਉਹ ਹਮਾਸ ਦੀ ਫ਼ੌਜ ਅਤੇ ਰਾਜਨੀਤਿਕ ਸ਼ਾਖਾ ਦਾ ਮੁਖੀ ਹੈ।
    ਉਧਰ, ਹਮਾਸ ਵੱਲੋਂ ਲਗਾਤਾਰ ਰਾਕਟ ਹਮਲੇ ਜਾਰੀ ਰਹਿਣ ਨਾਲ ਤਲ ਅਵੀਵ ਅਤੇ ਬੀਰਸ਼ੇਬਾ ਸ਼ਹਿਰ 'ਚ ਖ਼ਤਰੇ ਦੇ ਸਾਇਰਨ ਵਜਦੇ ਰਹੇ। ਸਾਇਰਨ ਦੀ ਆਵਾਜ਼ 'ਤੇ ਪਨਾਹ ਲੈਣ ਲਈ ਭੱਜੇ 10 ਇਜ਼ਰਾਈਲੀ ਨਾਗਰਿਕ ਜ਼ਖ਼ਮੀ ਹੋ ਗਏ। ਇਸ ਸੰਘਰਸ਼ 'ਚ ਹੁਣ ਤਕ ਦੋ ਬੱਚਿਆਂ ਸਮੇਤ 10 ਇਜ਼ਰਾਈਲੀ ਮਾਰੇ ਜਾ ਚੁੱਕੇ ਹਨ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com