ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਵੱਖ-ਵੱਖ ਲਾਇਬ੍ਰੇਰੀਆਂ ਤੇ ਅਜਾਇਬ ਘਰਾਂ 'ਚ ਮੌਜੂਦ ਹਨ ਸਿੱਖ ਰਾਜ ਦੇ ਅਹਿਮ ਦਸਤਾਵੇਜ਼ਾਂ ਸੈਂਕੜੇ ਦਸਤਾਵੇਜ਼

    ਪਾਕਿਸਤਾਨ ਦੇ ਲਾਹੌਰ, ਮੁਲਤਾਨ, ਪਿਸ਼ਾਵਰ ਆਦਿ ਸ਼ਹਿਰਾਂ 'ਚ ਮੌਜੂਦ ਸਰਕਾਰੀ ਤੇ ਗੈਰ-ਸਰਕਾਰੀ ਅਜਾਇਬ ਘਰਾਂ ਤੇ ਲਾਇਬ੍ਰੇਰੀਆਂ 'ਚ ਸਿੱਖ ਰਾਜ, ਦੇਸ਼ ਦੀ ਆਜ਼ਾਦੀ ਲਈ ਉੱਠੀਆਂ ਵੱਖ-ਵੱਖ ਲਹਿਰਾਂ ਤੇ ਪੰਜਾਬੀ ਸਾਹਿਤ ਨਾਲ ਸਬੰਧਿਤ ਸੈਂਕੜੇ ਦਸਤਾਵੇਜ਼ ਤੇ ਵਸਤੂਆਂ ਮੌਜੂਦ ਹਨ, ਜਿਨ੍ਹਾਂ ਦੀ ਹੋਂਦ ਬਾਰੇ ਭਾਰਤੀ ਇਤਿਹਾਸ ਪ੍ਰੇਮੀਆਂ ਤੇ ਇਤਿਹਾਸ ਜਾਂ ਪੁਰਾਤਤਵ ਮਾਹਿਰਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ, ਇਸ ਲਈ ਇਨ੍ਹਾਂ ਅਤਿ-ਮਹੱਤਵਪੂਰਨ ਦਸਤਾਵੇਜ਼ਾਂ ਤੇ ਵਸਤੂਆਂ ਦੀ ਪ੍ਰਤੀਕਿ੍ਤੀ (ਨਕਲ) ਤਿਆਰ ਕਰਕੇ ਭਾਰਤ ਲਿਆਉਣਾ ਬੇਹੱਦ ਜ਼ਰੂਰੀ ਹੈ ਤਾਂ ਕਿ ਇਨ੍ਹਾਂ ਦੀ ਅੰਮਿ੍ਤਸਰ, ਦਿੱਲੀ, ਚੰਡੀਗੜ੍ਹ ਆਦਿ ਦੇ ਅਜਾਇਬ ਘਰਾਂ 'ਚ ਸਥਾਈ ਪ੍ਰਦਰਸ਼ਨੀ ਲਗਾਈ ਜਾ ਸਕੇ ਤੇ ਇਤਿਹਾਸ ਪ੍ਰੇਮੀ ਇਤਿਹਾਸ ਤੋਂ ਜਾਣੂ ਹੋ ਸਕਣ | ਦੱਸਣਯੋਗ ਹੈ ਕਿ ਮੁਗ਼ਲ ਬਾਦਸ਼ਾਹ ਮੁਹੰਮਦ ਜਲਾਲੁਦੀਨ ਅਕਬਰ ਦੀ ਸ਼ਾਹੀ ਰਾਜ ਨਰਤਕੀ ਅਨਾਰਕਲੀ ਉਰਫ਼ ਨਾਦਿਰਾ ਬੇਗ਼ਮ ਉਰਫ਼ ਸ਼ਰੀਫ਼ ਉੱਲ ਨਿਸਾ ਦੇ ਲਾਹੌਰ ਸਥਿਤ ਸਿਵਲ ਸਕੱਤਰਰੇਤ 'ਚ ਮੌਜੂਦ ਮਕਬਰੇ 'ਚ ਲਾਹੌਰ ਦਰਬਾਰ ਦੇ ਸੁਨਹਿਰੀ ਇਤਿਹਾਸ ਦੇ ਕਈ ਅਹਿਮ ਦਸਤਾਵੇਜ਼ ਮੌਜੂਦ ਹਨ | ਦੱਸਿਆ ਜਾ ਰਿਹਾ ਹੈ ਕਿ 1858 'ਚ ਇਸ ਮਕਬਰੇ ਦੇ ਅੰਦਰ ਸਕੱਤਰੇਤ ਲਾਇਬ੍ਰੇਰੀ ਕਾਇਮ ਕੀਤੀ ਗਈ ਤੇ 1924 'ਚ ਇਸ ਨੂੰ ਹਿਸਟੋਰੀਕਲ ਰਿਕਾਰਡ ਆਫ਼ਿਸ ਦਾ ਨਾਂਅ ਦਿੱਤਾ ਗਿਆ | ਮੌਜੂਦਾ ਸਮੇਂ ਲਾਹੌਰ ਦੀ ਲੋਅਰ ਮਾਲ ਰੋਡ 'ਤੇ ਸਥਿਤ ਉਕਤ ਲਾਇਬ੍ਰੇਰੀ 'ਚ ਸੈਂਕੜੇ ਫ਼ਾਰਸੀ 'ਚ ਲਿਖੇ ਸਿੱਖ ਰਾਜ ਦੇ ਹਸਤ ਲਿਖਤ ਸ਼ਾਹੀ ਫ਼ਰਮਾਨ, ਮੁਰਾਸਲੇ, ਪਰਵਾਨੇ, ਫ਼ੌਜੀ ਤੇ ਦਫ਼ਤਰੀ ਰਿਕਾਰਡ, ਅਖ਼ਬਾਰਾਤ-ਏ-ਸਿੱਖਾਂ, ਖ਼ਾਲਸਾ ਫ਼ੌਜ ਦਾ ਬਰਾਵੁਰਦ (ਤਲਬ/ਤਨਖ਼ਾਹ ਦਾ ਰਜਿਸਟਰ), ਮਹਾਰਾਜਾ ਰਣਜੀਤ ਸਿੰਘ ਦੀ ਖ਼ਾਲਸਾ ਦਰਬਾਰ ਵਲੋਂ ਛੋਟੀਆਂ ਰਿਆਸਤਾਂ ਤੇ ਬਿ੍ਟਿਸ਼ ਈਸਟ ਇੰਡੀਆ ਕੰਪਨੀ ਨਾਲ ਹੋਈਆਂ ਸੰਧੀਆਂ, ਲੁਧਿਆਣਾ ਏਜੰਸੀ, ਕਰਨਾਲ ਏਜੰਸੀ, ਅੰਬਾਲਾ ਏਜੰਸੀ ਤੇ ਨਾਰਥ ਵੈਸਟ ਫ਼ਰੰਟੀਅਰ ਏਜੰਸੀ ਆਦਿ ਨੂੰ ਖ਼ਾਲਸਾ ਦਰਬਾਰ ਵਲੋਂ ਤੇ ਇਨ੍ਹਾਂ ਏਜੰਸੀਆਂ ਵਲੋਂ ਖ਼ਾਲਸਾ ਦਰਬਾਰ ਨੂੰ ਲਿਖੇ ਗਏ ਪੱਤਰ, ਅੰਗਰੇਜ਼-ਸਿੱਖ ਜੰਗਾਂ ਦਾ ਰਿਕਾਰਡ ਤੇ ਮਹਾਰਾਜਾ ਰਣਜੀਤ ਸਿੰਘ ਸਮੇਂ ਬਣਾਈਆਂ ਗਈਆਂ ਤਸਵੀਰਾਂ ਤੇ ਨਕਸ਼ੇ ਮੌਜੂਦ ਹਨ | ਉਕਤ ਤੋਂ ਇਲਾਵਾ ਲਾਹੌਰ ਸ਼ਾਹੀ ਕਿਲ੍ਹੇ ਵਿਚਲੀ ਸਿੱਖ ਆਰਟ ਗੈਲਰੀ ਦੀ 'ਸ਼ਹਿਜ਼ਾਦੀ ਬੰਬਾ ਕੁਲੈਕਸ਼ਨ' 'ਚ ਮਹਾਰਾਜਾ ਦਲੀਪ ਸਿੰਘ ਦੀ ਪੁੱਤਰੀ ਸ਼ਹਿਜ਼ਾਦੀ ਬੰਬਾ ਸੁਦਰਲੈਂਡ ਵਲੋਂ ਆਪਣੀ ਵਸੀਅਤ 'ਚ ਕਰੀਮ ਬਖ਼ਸ਼ ਸਪਰਾ ਨੂੰ ਦਿੱਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਗਰੇਜ਼ ਚਿੱਤਰਕਾਰਾਂ ਦੁਆਰਾ ਬਣਾਏ ਬੇਸ਼ਕੀਮਤੀ ਤੇਲ ਚਿੱਤਰ, ਜਲ ਚਿੱਤਰ, ਹਾਥੀ-ਦੰਦ ਚਿੱਤਰ, ਧਾਤੂ ਦੇ ਬਣੇ ਮਾਡਲ ਸਮੇਤ ਕਈ ਹੋਰ ਵਸਤੂਆਂ ਮੌਜੂਦ ਹਨ | - ਸੁਰਿੰਦਰ ਕੋਛੜ

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com