ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਬੇਅਦਬੀ ਮਸਲੇ ਤੇ ਬੀਬੀ ਜੰਗੀਰ ਕੌਰ ਨੂੰ ਖੁੱਲ੍ਹੀ ਡਿਬੇਟ ਕਰਨ ਦਾ ਚੈਲੰਜ

    ਬਿਊਰੋ - ਅਕਾਲ ਤਖਤ ਸਾਹਿਬ ਵਿਖੇ ਹੋਈ ਇਕੱਤਰਤਾ ਦੌਰਾਨ ਬੀਬੀ ਜੰਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਲਈ 'ਮਾਝੀ ਸਾਝੀ' ਸ਼ਬਦ ਵਰਤਦਿਆਂ ਬੇਅਦਬੀ ਦਾ ਅਸਲ ਦੋਸ਼ੀ ਭਾਈ ਮਾਝੀ ਨੂੰ ਦੱਸਣ ਤੇ 'ਦਰਬਾਰ ਏ ਖਾਲਸਾ' ਜਥੇਬੰਦੀ ਦੇ ਮੁੱਖੀ ਭਾਈ ਮਾਝੀ ਅਤੇ ਸਿੱਖ ਪ੍ਰਚਾਰਕ ਭਾਈ ਹਰਜੀਤ ਸਿੰਘ ਜੀ ਢਿਪਾਲੀ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਬੇਅਦਬੀ ਦੇ ਮਸਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਜਾਂ ਤੇਜਾ ਸਿੰਘ ਸਮੁੰਦਰੀ ਹਾਲ ਵਿੱਚੋਂ ਕਿਸੇ ਵੀ ਥਾਂ ਤੇ ਖੁੱਲ੍ਹੀ ਡਿਬੇਟ ਕਰਨ ਦਾ ਸੱਦਾ ਦਿੱਤਾ ਹੈ । ਉਹਨਾਂ ਨੇ ਕਿਹਾ ਕਿ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਾਵਨ ਸਰੂਪ ਚੋਰੀ ਹੋਣ ਤੋਂ ਬਾਅਦ ਬਾਦਲਕਿਆਂ ਦੇ ਰਾਜ ਵਿੱਚ ਪੁਲਿਸ ਵੱਲੋਂ ਪਾਵਨ ਸਰੂਪ ਚੋਰੀ ਕਰਨ ਲਈ ਮੋਨੇ ਨੌਜਵਾਨਾਂ ਦੇ ਸਕੈਚ ਜਾਰੀ ਕਰਨ ਦੇ ਬਾਵਜੂਦ 1 ਜੂਨ ਤੋਂ ਬਾਦਲ ਰਾਜ ਦੇ ਅਖੀਰ ਤੱਕ ਕਿਸੇ ਇਕ ਵੀ ਮੋਨੇ ਮੁੰਡੇ ਤੋਂ ਪੁੱਛ ਗਿੱਛ ਕਿਉਂ ਨਹੀਂ ਹੋਈ। 24-25 ਸਤੰਬਰ ਦੀ ਰਾਤ ਨੂੰ ਪਿੰਡ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਵਿਵਾਦਤ ਪੋਸਟਰ ਲਗਾਉਣ ਵਾਲਿਆਂ ਤੋਂ ਸਪੱਸ਼ਟ ਹੁੰਦਾ ਹੈ ਸੀ ਕਿ ਇਹ ਡੇਰਾ ਸਿਰਸਾ ਦੇ ਸਮਰਥਕ ਹੋ ਸਕਦੇ ਹਨ ਪਰੰਤੂ ਬਾਦਲਕਿਆਂ ਦੀ ਪੁਲਿਸ ਨੇ 25 ਸਤੰਬਰ ਤੋਂ 12 ਅਕਤੂਬਰ ਤੱਕ ਕਿਸੇ ਵੀ ਇਕ ਡੇਰਾ ਪ੍ਰੇਮੀ ਤੋਂ ਪੁੱਛ ਗਿੱਛ ਕਿਉਂ ਨਹੀਂ ਕੀਤੀ । ਭਾਈ ਮਾਝੀ ਨੇ ਕਿਹਾ ਕਿ ਬੇਅਦਬੀ ਘਟਨਾਕ੍ਰਮ ਦੇ ਅਸਲ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦਿਆਂ ਬਾਦਲਕਿਆਂ ਨੇ 2015 ਵਿੱਚ ਬੇਕਸੂਰ ਸਿੱਖਾਂ ਦੇ ਸਿਰ ਇਸ ਕੇਸ ਨੂੰ ਮੜਨ ਦੀ ਕੋਸ਼ਿਸ਼ ਕੀਤੀ ਜੋ ਬੀਬੀ ਜਗੀਰ ਕੌਰ ਵਲੋਂ ਦਿੱਤੇ ਬਿਆਨ ਤੱਕ ਜਾਰੀ ਹੈ
    ਭਾਈ ਢਿਪਾਲੀ ਨੇ ਕਿਹਾ ਕਿ 25 ਜੂਨ ਨੂੰ ਜੌਲੀਆਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ 29 ਜੂਨ ਨੂੰ ਬੀਬੀ ਜਗੀਰ ਕੌਰ ਨੂੰ ਭਾਈ ਮਾਝੀ ਵਲੋਂ ਚਾਰ ਸਵਾਲਾਂ ਦਾ ਜਵਾਬ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਦੇ ਸਕੇ ਬਲਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ ਦੀ ਕਹਾਵਤ ਦੀ ਤਰ੍ਹਾਂ ਬੇਅਦਬੀ ਦਾ ਇਨਸਾਫ ਮੰਗਣ ਵਾਲਿਆਂ ਸਿਰ ਹੀ ਬੇਅਦਬੀ ਦਾ ਦੋਸ਼ ਲਗਾ ਰਹੀ ਹੈ ਜਦਕਿ ਹੁਣ ਤੱਕ ਜਸਟਿਸ ਜੋਰਾ ਸਿੰਘ ਤੋਂ ਲੈ ਕੇ ਹੁਣ ਤੱਕ ਜਿੰਨੀ ਵੀ ਜਾਂਚ ਪੜਤਾਲ ਹੋਈ ਹੈ ਉਸ ਡੇਰਾ ਮੁਖੀ ਡੇਰਾ ਪ੍ਰੇਮੀ ਹੀ ਦੋਸ਼ੀ ਨਾਮਜ਼ਦ ਹੋਏ ਹਨ । ਆਈ ਜੀ ਰਣਬੀਰ ਖੱਟੜਾ ਨੇ ਵੀ ਬੀਬੀ ਜਗੀਰ ਕੌਰ ਦੇ ਸਾਹਮਣੇ ਡੇਰਾ ਪ੍ਰੇਮੀਆਂ ਵੱਲੋਂ ਗੁਰੂ ਸਾਹਿਬ ਦੀ ਕੀਤੀ ਬੇਅਦਬੀ ਦੇ ਖੁਲਾਸੇ ਕੀਤੇ ਪਰ ਫੇਰ ਵੀ ਬੀਬੀ ਜਗੀਰ ਕੌਰ ਸਭ ਕੁੱਝ ਸਪੱਸ਼ਟ ਹੋਣ ਦੇ ਬਾਵਜੂਦ ਵੀ ਸਿੱਖਾਂ ਉੱਤੇ ਹੀ ਬੇਅਦਬੀ ਦੇ ਦੋਸ਼ ਲਗਾ ਕੇ ਗੁਰਮੀਤ ਰਾਮ ਰਹੀਮ ਦੀਆਂ ਖੁਸ਼ੀਆਂ ਲੈਣ ਨੂੰ ਫਿਰਦੀ ਹੈ।
    ਭਾਈ ਮਾਝੀ ਅਤੇ ਢਿਪਾਲੀ ਨੇ ਕਿਹਾ ਕਿ ਗੁਰੂਸਰ ਦੇ ਘਟਨਾਕ੍ਰਮ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਜਤਿੰਦਰਬੀਰ ਜਿੰਮੀ ਅਤੇ ਕੁਲਦੀਪ ਪ੍ਰੇਮੀ ਨੂੰ ਸ਼੍ਰੋਮਣੀ ਕਮੇਟੀ ਨੇ ਆਪਣੀਆਂ ਦੁਕਾਨਾਂ ਨੰਬਰ 61 ਅਤੇ 80 ਵੀ ਉਹਨਾਂ ਸਮਾਂ ਕਿਰਾਏ ਤੇ ਦੇਈ ਰੱਖੀਆਂ ਜਿੰਨਾਂ ਸਮਾਂ ਇਹ ਮਸਲਾ ਦਰਬਾਰ ਏ ਖਾਲਸਾ ਵਲੋਂ ਸੰਗਤ ਦੇ ਧਿਆਨ ਵਿੱਚ ਨਹੀਂ ਲਿਆਂਦਾ ਗਿਆ। ਉਹਨਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਦਲਾਂ ਦਾ ਬੁਲਾਰਾ ਬਣ ਕੇ ਕੰਮ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਇਕ ਸਾਜਿਸ਼ ਤਹਿਤ ਪੰਥਕ ਸਫਾ ਵਿਚੋਂ ਬਿਲਕੁਲ ਜੀਰੋ ਹੋ ਚੁੱਕੇ ਬਾਦਲਾਂ ਨੂੰ ਦੁਬਾਰਾ ਫਿਰ ਤੋਂ ਖੜ੍ਹਾ ਕਰਨ ਦੇ ਚੱਕਰ ਵਿੱਚ ਖੁਦ ਹੀ ਆਪਣੀ ਹਕੀਕਤ ਜੱਗ ਜ਼ਾਹਰ ਕਰਵਾ ਰਹੇ ਹਨ । ਇਸ ਸਮੇਂ ਭਾਈ ਅਵਤਾਰ ਸਿੰਘ ਬਡਰੁੱਖਾਂ, ਹਰਵਿੰਦਰ ਸਿੰਘ ਵਜੀਦਕੇ, ਗੁਰਪ੍ਰੀਤ ਸਿੰਘ ਕਾਲੇਬੂਲ, ਨਿਰਭੈ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com