ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਅਫ਼ਗਾਨਿਸਤਾਨ ’ਚ ਬਰਤਾਨੀਆ ਦੀ 20 ਸਾਲਾਂ ਦੀ ਫ਼ੌਜੀ ਮੁਹਿੰਮ ਖ਼ਤਮ

    ਲੰਡਨ - ਬਰਤਾਨੀਆ ਨੇ ਅਫ਼ਗਾਨਿਸਤਾਨ ਵਿਚ ਆਪਣੀ 20 ਸਾਲ ਤੋਂ ਜਾਰੀ ਫ਼ੌਜੀ ਮੁਹਿੰਮ ਖ਼ਤਮ ਕਰ ਦਿੱਤੀ ਹੈ। ਬਾਕੀ ਰਹਿੰਦੇ ਫ਼ੌਜੀਆਂ ਨੂੰ ਲੈ ਕੇ ਆਖ਼ਰੀ ਜਹਾਜ਼ ਬਰਤਾਨੀਆ ਪਰਤ ਆਇਆ ਹੈ। ਬਰਤਾਨਵੀ ਹਵਾਈ ਸੈਨਾ ਦਾ ਜਹਾਜ਼ ਸ਼ਨਿਚਰਵਾਰ ਕਾਬੁਲ ਤੋਂ ਉਡਿਆ ਸੀ ਤੇ ਅੱਜ ਆਕਸਫੋਰਡਸ਼ਾਇਰ ਪਰਤ ਆਇਆ। ਅਫ਼ਗਾਨਿਸਤਾਨ ਵਿਚ ਬਰਤਾਨੀਆ ਦੇ ਰਾਜਦੂਤ ਸਰ ਲੌਰੀ ਬਰਿਸਟੋ ਵੀ ਪਰਤ ਆਏ ਹਨ ਜੋ ਕਿ ਲੋਕਾਂ ਨੂੰ ਕੱਢਣ ਦੇ ਅਪਰੇਸ਼ਨ ਦੀ ਨਿਗਰਾਨੀ ਕਰ ਰਹੇ ਸਨ। ਇਸੇ ਮੁਹਿੰਮ ਦਾ ਹਿੱਸਾ ਵਾਈਸ-ਐਡਮਿਰਲ ਸਰ ਬੈੱਨ ਕੀਅ ਨੇ ਕਿਹਾ ਕਿ ‘ਇਸ ਗੱਲ ਦਾ ਦੁਖ ਹੈ ਕਿ ਉਹ ਸਭ ਕੁਝ ਨੇਪਰੇ ਨਹੀਂ ਚੜ੍ਹ ਸਕਿਆ ਜਿਸ ਬਾਰੇ ਸੋਚਿਆ ਗਿਆ ਸੀ।’ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਇਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ‘ਅਪਰੇਸ਼ਨ ਪਿਟਿੰਗ ਖ਼ਤਮ ਹੋ ਗਿਆ ਹੈ ਤੇ ਇਸ ਤਰ੍ਹਾਂ ਦਾ ਪਹਿਲਾਂ ਕਦੇ ਨਹੀਂ ਦੇਖਿਆ।’ ਉਨ੍ਹਾਂ ਕਿਹਾ ਕਿ ਬਰਤਾਨਵੀ ਸੈਨਾ ਨੇ ਇਸ ਅਪਰੇਸ਼ਨ ਨੂੰ ਸਿਰੇ ਚੜ੍ਹਾਉਣ ਲਈ ਦਿਨ-ਰਾਤ ਇਕ ਕੀਤਾ ਜਦਕਿ ਸਥਿਤੀਆਂ ਬੇਹੱਦ ਖ਼ਤਰਨਾਕ ਸਨ। ਜੌਹਨਸਨ ਨੇ ਨਾਲ ਹੀ ਕਿਹਾ ਕਿ ਯੂਕੇ ਦੀ ਅਫ਼ਗਾਨਿਸਤਾਨ ਵਿਚ ਮੌਜੂਦਗੀ ਨੇ ‘ਅਲ ਕਾਇਦਾ ਨੂੰ ਸਾਡੇ ਦਰਾਂ ਤੋਂ ਦੋ ਦਹਾਕੇ ਦੂਰ ਰੱਖਿਆ ਤੇ ਅਸੀਂ ਸਾਰੇ ਸੁਰੱਖਿਅਤ ਵੀ ਰਹੇ।’ ਉਨ੍ਹਾਂ 2001 ਤੋਂ ਯੂਕੇ ਦੀ ਫ਼ੌਜ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਵੀ ਸਿਜਦਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਮਰੀਕਾ ਦੇ ਨਾਲ ਅਮਰੀਕਾ ਦੀ ਮਦਦ ਲਈ ਅਫ਼ਗਾਨਿਸਤਾਨ ਆਏ ਸਨ, ਪਰ ਇਸ ਤਰ੍ਹਾਂ ਉੱਥੋਂ ਨਿਕਲਾਂਗੇ, ਇਹ ਕਦੇ ਨਹੀਂ ਸੋਚਿਆ ਸੀ। ਉਨ੍ਹਾਂ ਕਿਹਾ ਕਿ ਅਮਰੀਕਾ, ਯੂਕੇ ਤੇ ਹੋਰ ਸਾਥੀ ਮੁਲਕ ਤਾਲਿਬਾਨ ਨਾਲ ਇਸ ਅਧਾਰ ਉਤੇ ਤਾਲਮੇਲ ਨਹੀਂ ਕਰਨਗੇ ਕਿ ਉਹ ਕੀ ਕਹਿੰਦੇ ਹਨ। ਪਰ ਜੋ ਉਹ ਕਰ ਕੇ ਦਿਖਾਉਣਗੇ, ਉਸ ਅਧਾਰ ਉਤੇ ਰਾਬਤਾ ਕੀਤਾ ਜਾਵੇਗਾ। ਜੌਹਨਸਨ ਨੇ ਕਿਹਾ ਕਿ ਜੇਕਰ ਕਾਬੁਲ ਦੀ ਨਵੀਂ ਸਰਕਾਰ ਮਾਨਤਾ ਚਾਹੁੰਦੀ ਹੈ ਤਾਂ ਉਸ ਨੂੰ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਨਿਕਲਣ ਦੇਣਾ ਚਾਹੀਦਾ ਹੈ ਜੋ ਦੇਸ਼ ਛੱਡਣਾ ਚਾਹੁੰਦੇ ਹਨ। ਅਫ਼ਗਾਨਿਸਤਾਨ ਵਿਚ ਔਰਤਾਂ ਤੇ ਲੜਕੀਆਂ ਦੇ ਹੱਕਾਂ ਦਾ ਸਤਿਕਾਰ ਯਕੀਨੀ ਬਣਾਉਣਾ ਪਏਗਾ ਤੇ ਮੁਲਕ ਦੀ ਧਰਤੀ ਨੂੰ ਅਤਿਵਾਦ ਲਈ ਵਰਤੇ ਜਾਣ ਤੋਂ ਰੋਕਣਾ ਪਏਗਾ। ‘ਦਿ ਸੰਡੇ ਟੈਲੀਗ੍ਰਾਫ’ ਵਿਚ ਲਿਖਦਿਆਂ ਵਿਦੇਸ਼ ਸਕੱਤਰ ਡੌਮੀਨਿਕ ਰਾਬ ਨੇ ਕਿਹਾ ਕਿ ਯੂਕੇ ਅਤਿਵਾਦੀਆਂ ਉਤੇ ਪਾਬੰਦੀਆਂ ਲਾ ਸਕਦਾ ਹੈ, ਪਰ ਇਹ ਉਸ ਗੱਲ ਉਤੇ ਨਿਰਭਰ ਕਰਦਾ ਹੈ ਕਿ ‘ਤਾਲਿਬਾਨ ਮੁੱਖ ਮੁੱਦਿਆਂ ਉਤੇ ਕੀ ਰੁਖ਼ ਅਖ਼ਤਿਆਰ ਕਰਦਾ ਹੈ।’ ਯੂਕੇ ਕਾਬੁਲ ਨਾਲ ਕੂਟਨੀਤਕ ਰਿਸ਼ਤੇ ਬਹਾਲ ਕਰਨ ਲਈ ਵੀ ਤਿਆਰ ਹੈ ਪਰ ਪਹਿਲਾਂ ਉੱਥੇ ਸਰਕਾਰ ਦੇ ਗਠਨ ਤੇ ਸ਼ਾਂਤੀ ਬਹਾਲੀ ਦੀ ਉਡੀਕ ਕੀਤੀ ਜਾਵੇਗੀ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com