ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਇੰਡੀਆਂ ਵਿਚ ਵੱਸ ਰਿਹਾ ਹਰ ਪੰਜਾਬੀ ਅਤੇ ਸਿੱਖ ਪੰਜਾਬ ਵਿਚ ਆਪਣੇ ਕਾਰੋਬਾਰ-ਘਰਾਂ ਲਈ ਜ਼ਮੀਨ ਖਰੀਦਣ: ਇਮਾਨ ਸਿੰਘ ਮਾਨ

    ਫ਼ਤਹਿਗੜ੍ਹ ਸਾਹਿਬ - "ਜਿਵੇਂ ਮਰਹੂਮ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਉਸ ਸਮੇਂ ਦੇ ਵਜ਼ੀਰ-ਏ-ਆਜ਼ਮ ਰਾਜੀਵ ਗਾਂਧੀ ਅਤੇ ਕਾਂਗਰਸ ਜਮਾਤ ਨੇ ਬੀਜੇਪੀ-ਆਰ.ਐਸ.ਐਸ. ਅਤੇ ਹੋਰ ਫਿਰਕੂ ਤਾਕਤਾਂ ਨਾਲ ਮਿਲਕੇ ਇਕ ਡੂੰਘੀ ਸਾਜਿ਼ਸ ਤਹਿਤ ਪੰਜਾਬੀਆਂ ਅਤੇ ਸਿੱਖਾਂ ਦਾ ਸਮੁੱਚੇ ਮੁਲਕ ਵਿਚ ਵੱਡੇ ਪੱਧਰ ਤੇ ਕਤਲੇਆਮ ਕਰਵਾਇਆ ਸੀ, ਮੌਜੂਦਾ ਫਿਰਕੂ ਮੋਦੀ ਹਕੂਮਤ, ਫਿਰਕੂ ਆਗੂ ਮੋਦੀ, ਜੋਗੀ ਅਤੇ ਸ਼ਾਹ ਉਪਰੋਕਤ ਤਾਕਤਾਂ ਨਾਲ ਸਾਜਿ਼ਸਾਂ ਰਚਕੇ ਫਿਰ ਤੋਂ ਪੰਜਾਬੀਆਂ ਤੇ ਸਿੱਖ ਕੌਮ ਦੀ ਨਸ਼ਲਕੁਸੀ ਅਤੇ ਕਤਲੇਆਮ ਕਰਵਾਉਣ ਦੀ ਡੂੰਘੀ ਸਾਜਿ਼ਸ ਉਤੇ ਕੰਮ ਕਰ ਰਹੇ ਹਨ, ਜੋ ਜ਼ਮਹੂਰੀਅਤ ਕਦਰਾਂ-ਕੀਮਤਾਂ ਅਤੇ ਇਥੋਂ ਦੇ ਅਮਨ-ਚੈਨ ਨੂੰ ਫਿਰ ਤੋਂ ਲਾਬੂ ਲਗਾਉਣ ਦੇ ਮਨੁੱਖਤਾ ਵਿਰੋਧੀ ਅਮਲ ਹੋਣਗੇ । ਜਿਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਹੁਕਮਰਾਨਾਂ ਨੂੰ ਗੰਭੀਰਤਾ ਨਾਲ ਅਜਿਹੀਆ ਘਿਣੋਨੀਆ ਸਾਜਿ਼ਸਾਂ ਤੋਂ ਖਬਰਦਾਰ ਕਰਦਾ ਹੈ, ਉਥੇ ਸਮੁੱਚੇ ਪੰਜਾਬੀਆਂ ਅਤੇ ਸਿੱਖਾਂ ਨੂੰ ਜੋ ਬਾਹਰਲੇ ਸੂਬਿਆਂ ਵਿਚ ਵੱਸਦੇ ਆ ਰਹੇ ਹਨ, ਉਨ੍ਹਾਂ ਨੂੰ ਹੁਣੇ ਤੋਂ ਹੀ ਆਪਣੀ ਸਰਜ਼ਮੀਨ ਪੰਜਾਬ ਵਿਚ ਆਪੋ-ਆਪਣੇ ਭਵਿੱਖਤ ਕਾਰੋਬਾਰ ਅਤੇ ਘਰਾਂ ਲਈ ਜ਼ਮੀਨਾਂ ਖ੍ਰੀਦਣ ਦੀ ਅਪੀਲ ਕਰਦਾ ਹੈ । 1984 ਵਿਚ ਵੀ ਪੰਜਾਬੀਆਂ ਅਤੇ ਸਿੱਖਾਂ ਨੇ ਬਣੇ ਗੰਭੀਰ ਹਾਲਾਤਾਂ ਨੂੰ ਦੇਖਦੇ ਹੋਏ ਆਪਣੀ ਮਾਂ-ਭੂਮੀ ਪੰਜਾਬ ਵੱਲ ਚਾਲੇ ਪਾ ਦਿੱਤੇ ਸਨ । ਜੋ ਯੂ.ਪੀ. ਦੇ ਲਖੀਮਪੁਰ ਖੀਰੀ, ਮੇਘਾਲਿਆ ਦੇ ਸਿਲਾਂਗ, ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿਖੇ ਦੁਖਾਂਤ ਵਾਪਰੇ ਹਨ ਅਤੇ ਜਿਨ੍ਹਾਂ ਪਿੱਛੇ ਹੁਕਮਰਾਨਾਂ ਦੀਆਂ ਸਾਂਝੀਆ ਸਾਜਿ਼ਸਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਉਸਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਵੱਲੋ ਕੀਤੀ ਅਪੀਲ ਉਤੇ ਅਮਲ ਕਰਨ ਤਾਂ ਕਿ ਹਿੰਦੂਤਵ ਤਾਕਤਾਂ ਦੀਆਂ ਪੰਜਾਬੀ ਅਤੇ ਸਿੱਖ ਮਾਰੂ ਸਾਜਿ਼ਸਾਂ ਦਾ ਕੋਈ ਵੀ ਪੰਜਾਬੀ ਅਤੇ ਸਿੱਖ ਸਿ਼ਕਾਰ ਨਾ ਹੋ ਸਕੇ ਅਤੇ ਉਨ੍ਹਾਂ ਦੇ ਪਰਿਵਾਰ ਆਪਣੀ ਮਾਂ ਪੰਜਾਬ ਦੀ ਗੋਦ ਵਿਚ ਸੁਰੱਖਿਅਤ ਰਹਿ ਸਕੇ ।"
    ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਵੱਖ-ਵੱਖ ਸੂਬਿਆਂ ਵਿਚ ਵੱਸ ਰਹੇ ਮਿਹਨਤੀ ਤੇ ਇਮਾਨਦਾਰ ਪੰਜਾਬੀਆਂ, ਸਿੱਖਾਂ ਨੂੰ ਹੁਕਮਰਾਨਾਂ ਵੱਲੋ 1984 ਦੇ ਸਿੱਖ ਪੰਜਾਬੀ ਕਤਲੇਆਮ ਦੀ ਤਰ੍ਹਾਂ ਰਚੀਆ ਜਾ ਰਹੀਆ ਸਾਜਿ਼ਸਾਂ ਵਿਸ਼ੇਸ਼ ਤੌਰ ਤੇ ਯੂ.ਪੀ. ਦੇ ਲਖੀਮਪੁਰ ਖੀਰੀ ਵਿਖੇ ਹਕੂਮਤੀ ਸਰਪ੍ਰਸਤੀ ਹੇਠ ਵਾਪਰੇ ਦੁਖਾਂਤ ਤੋਂ ਸਮੁੱਚੇ ਪੰਜਾਬੀਆਂ ਅਤੇ ਸਿੱਖਾਂ ਨੂੰ ਆਪਣੀ ਮਾਂ ਸੂਬੇ ਪੰਜਾਬ ਵਿਚ ਕਾਰੋਬਾਰਾਂ ਅਤੇ ਘਰਾਂ ਲਈ ਤੁਰੰਤ ਜ਼ਮੀਨਾਂ ਖ੍ਰੀਦ ਲੈਣ ਦੀ ਜਿਥੇ ਸੰਜ਼ੀਦਾ ਅਪੀਲ ਕੀਤੀ, ਉਥੇ ਪੰਜਾਬ ਦੀ ਮੌਜੂਦਾ ਸ. ਚਰਨਜੀਤ ਸਿੰਘ ਚੰਨੀ ਹਕੂਮਤ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ, ਉਨ੍ਹਾਂ ਵੱਲੋ ਖਰੀਦੀਆ ਜਾਣ ਵਾਲੀਆ ਜ਼ਮੀਨਾਂ ਜਾਂ ਪਲਾਟਾਂ ਦੀ ''ਰਜਿਸਟਰੀ ਫ਼ੀਸ'' ਪੂਰਨ ਰੂਪ ਵਿਚ ਮੁਆਫ਼ ਕਰਨ ਦਾ ਐਲਾਨ ਕਰਕੇ ਉਨ੍ਹਾਂ ਦੀ ਚਿੰਤਾ ਤੇ ਮਾਲੀ ਬੋਝ ਨੂੰ ਦੂਰ ਕਰਨ ਵਿਚ ਯੋਗਦਾਨ ਪਾਉਣ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਦੂਸਰੇ ਸੂਬਿਆਂ ਵਿਚ ਵੱਸਣ ਵਾਲੇ ਪੰਜਾਬੀ ਅਤੇ ਸਿੱਖ ਜਿਥੇ ਸਾਡੇ ਵੱਲੋ ਕੀਤੀ ਗਈ ਦੂਰਅੰਦੇਸ਼ੀ ਵਾਲੀ ਗੰਭੀਰ ਅਪੀਲ ਉਤੇ ਅਮਲ ਕਰਨਗੇ, ਉਥੇ ਪੰਜਾਬ ਸਰਕਾਰ ਵੀ ਇਸ ਮੁੱਦੇ ਉਤੇ ਰਜਿਸਟਰੀ ਫ਼ੀਸ ਮੁਆਫ਼ ਕਰਕੇ ਸਮੁੱਚੇ ਪੰਜਾਬੀਆਂ ਅਤੇ ਸਿੱਖਾਂ ਦੇ ਜੀਵਨ ਨੂੰ ਸੁਰੱਖਿਅਤ ਕਰਨ ਵਿਚ ਸਹਿਯੋਗ ਕਰਨਗੇ ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com