ਅਹਿਮਦਾਬਾਦ - 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ 2002 'ਚ ਗੋਧਰਾ ਦੰਗਿਆਂ ਦੀ ਜਾਂਚ ਲਈ ਬਣਾਏ ਕਮਿਸ਼ਨ ਦੇ ਮੁਖੀ ਸਾਬਕਾ ਸੁਪਰੀਮ ਕੋਰਟ ਦੇ ਜੱਜ ਜਸਟਿਸ ਗਿਰੀਸ਼ ਠਾਕੁਰਲਾਲ ਨਾਨਾਵਤੀ ਦਾ ਸਨਿਚਰਵਾਰ ਨੂੰ ਦਿਹਾਂਤ ਹੋ ਗਿਆ | ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਨਾਨਵਤੀ (86) ਦਾ ਦਿਲ ਫੇਲ ਹੋਣ ਕਾਰਨ ਆਪਣੀ ਰਿਹਾਇਸ਼ 'ਤੇ ਬਾਅਦ ਦੁਪਹਿਹਰ 1.15 ਵਜੇ ਦਿਹਾਂਤ ਹੋ ਗਿਆ | ਨਾਨਾਵਤੀ ਦੀ ਅਗਵਾਈ ਵਾਲੇ ਕਮਿਸ਼ਨ ਨੇ ਗੋਧਰਾ ਫ਼ਿਰਕੂ ਦੰਗਿਆਂ ਦੇ ਮਾਮਲੇ 'ਚ ਉਸ ਵੇਲੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਗੁਜਰਾਤ ਸਰਕਾਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ | 17 ਫਰਵਰੀ 1935 ਨੂੰ ਜਨਮੇ ਨਾਨਾਵਤੀ ਪਹਿਲਾਂ 11 ਫਰਵਰੀ 1958 ਨੂੰ ਬੰਬੇ ਹਾਈਕੋਰਟ ਦੇ ਵਕੀਲ ਨਿਯੁਕਤ ਹੋਏ |


