ਚੰਡੀਗੜ੍ਹ - ਜਸਟਿਸ ਰਣਜੀਤ ਸਿੰਘ ਗਿੱਲ (ਸੇਵਾਮੁਕਤ) ਨੇ ਆਪਣੀ ਕਿਤਾਬ 'ਦਿ ਸੇਕਰੀਲੇਜ' ਰਿਲੀਜ ਕਰਨ ਮੌਕੇ ਆਖਿਆ ਕਿ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸਾਜ਼ਿਸ਼ਾਂ ਲਈ ਡੇਰਾ ਸਿਰਸਾ ਦੇ ਪੈਰੋਕਾਰ, ਗੋਲੀਬਾਰੀ ਲਈ ਸੁਮੇਧ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹਨ। ਜਸਟਿਸ ਰਣਜੀਤ ਸਿੰਘ ਗਿੱਲ ਨੇ ਬੇਅਦਬੀ ਦੇ ਵੱਖ-ਵੱਖ ਮਾਮਲਿਆਂ ਵਿੱਚ ਨਿਆਂਇਕ ਕਮਿਸ਼ਨ ਦੀ ਅਗਵਾਈ ਕੀਤੀ ਸੀ ਇਸ ਲਈ ਇਹਨਾਂ ਨੂੰ ਮਾਮਲਿਆਂ ਦੀ ਡੂੰਘੀ ਸਮਝ ਹੈ। ਉਨ੍ਹਾਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ 'ਤੇ ਵੀ ਆਪਣੀ ਰਿਪੋਰਟ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ। ਇਸ ਮੌਕੇ ਜਸਟਿਸ ਐੱਸਐੱਸ ਸੋਢੀ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਦੀ ਕਈ ਐੱਸਆਈਟੀਜ਼ ਨੇ ਜਾਂਚ ਕੀਤੀ ਹੈ ਪਰ ਵੱਖ-ਵੱਖ ਜਾਂਚ ’ਚ ਬਹੁਤ ਘੱਟ ਸਫ਼ਲਤਾ ਹੱਥ ਲੱਗੀ, ਜਿਸ ਕਾਰਨ ਲੋਕ ਅਜੇ ਵੀ ਇਨਸਾਫ਼ ਦੀ ਮੰਗ ਕਰ ਰਹੇ ਹਨ।


