ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਰੂਸ ਅਤੇ ਯੂਕਰੇਨ ਗੱਲਬਾਤ ਲਈ ਸਹਿਮਤ

  ਕੀਵ/ਮਾਸਕੋ - ਯੂਕਰੇਨ ਦੇ ਕਈ ਸ਼ਹਿਰਾਂ ’ਚ ਗਹਿਗੱਚ ਲੜਾਈ ਦਰਮਿਆਨ ਰੂਸ ਅਤੇ ਯੂਕਰੇਨ ਗੱਲਬਾਤ ਲਈ ਰਾਜ਼ੀ ਹੋ ਗਏ ਹਨ। ਉਂਜ ਪੱਛਮੀ ਮੁਲਕਾਂ ਦੇ ਤਿੱਖੇ ਬਿਆਨਾਂ ਮਗਰੋਂ ਚੱਲ ਰਹੇ ਤਣਾਅ ਦਰਮਿਆਨ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਰੂਸੀ ਪਰਮਾਣੂ ਦਸਤਿਆਂ ਨੂੰ ਚੌਕਸ ਰਹਿਣ ਦੇ ਹੁਕਮ ਦਿੱਤੇ ਹਨ। ਜਾਣਕਾਰੀ ਮੁਤਾਬਕ ਪੂਤਿਨ ਦੇ ਸਖ਼ਤ ਰਵੱਈਏ ਮਗਰੋਂ ਹੀ ਯੂਕਰੇਨ ਵਾਰਤਾ ਲਈ ਰਾਜ਼ੀ ਹੋਇਆ ਹੈ। ਉਧਰ ਕਈ ਹਵਾਈ ਅੱਡਿਆਂ, ਈਂਧਣ ਕੇਂਦਰਾਂ ਅਤੇ ਹੋਰ ਅਹਿਮ ਅਦਾਰਿਆਂ ’ਤੇ ਹਮਲਿਆਂ ਮਗਰੋਂ ਰੂਸੀ ਫ਼ੌਜ ਐਤਵਾਰ ਨੂੰ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ’ਚ ਦਾਖ਼ਲ ਹੋ ਗਈ। ਉਸ ਵੱਲੋਂ ਦੱਖਣੀ ਖਿੱਤੇ ’ਚ ਸਥਿਤ ਰਣਨੀਤਕ ਬੰਦਰਗਾਹਾਂ ’ਤੇ ਵੀ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰੂਸੀ ਫ਼ੌਜ ਨੇ ਖਾਰਕੀਵ ’ਚ ਇਕ ਗੈਸ ਪਾਈਪਲਾਈਨ ਨੂੰ ਉਡਾ ਦਿੱਤਾ। ਖਾਰਕੀਵ ਖੇਤਰੀ ਪ੍ਰਸ਼ਾਸਨ ਦੇ ਮੁਖੀ ਓਲੇਹ ਸਿਨੇਹੁਬੋਵ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਘਰ ਛੱਡ ਕੇ ਨਾ ਜਾਣ ਅਤੇ ਯੂਕਰੇਨੀ ਫ਼ੌਜ ਰੂਸ ਨੂੰ ਟੱਕਰ ਦੇ ਰਹੀ ਹੈ। ਕੀਵ ਦੇ ਮੇਅਰ ਮੁਤਾਬਕ ਵਾਸਿਲਕੀਵ ’ਚ ਹਵਾਈ ਅੱਡੇ ਨੇੜੇ ਇਕ ਤੇਲ ਦੇ ਡਿਪੂ ’ਚ ਅੱਗ ਮਗਰੋਂ ਧੂੰਆਂ ਆਸਮਾਨ ’ਚ ਫੈਲ ਗਿਆ। ਯੂਕਰੇਨ ਨੇ ਰੂਸੀ ਫ਼ੌਜ ਨੂੰ ਰਾਜਧਾਨੀ ਕੀਵ ਅੰਦਰ ਦਾਖ਼ਲ ਹੋੋਣ ਤੋਂ ਰੋਕਿਆ ਹੋਇਆ ਹੈ। ਯੂਕਰੇਨੀ ਸਰਕਾਰ ਵੱਲੋਂ ਫ਼ੌਜ ਦਾ ਤਜਰਬਾ ਰੱਖਣ ਵਾਲੇ ਕੈਦੀਆਂ ਨੂੰ ਜੰਗ ਲੜਨ ਲਈ ਰਿਹਾਅ ਕੀਤਾ ਜਾ ਰਿਹਾ ਹੈ।

  ਆਪਣੇ ਚੋਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪੂਤਿਨ ਨੇ ਕਿਹਾ ਕਿ ਨਾਟੋ ਤਾਕਤਾਂ ਨੇ ਪੱਛਮੀ ਮੁਲਕਾਂ ਨਾਲ ਮਿਲ ਕੇ ਰੂਸ ਸਮੇਤ ਉਨ੍ਹਾਂ ਖ਼ਿਲਾਫ਼ ਸਖ਼ਤ ਵਿੱਤੀ ਪਾਬੰਦੀਆਂ ਦੇ ਨਾਲ ‘ਤਿੱਖੇ ਬਿਆਨ’ ਦਿੱਤੇ ਹਨ। ਪੂਤਿਨ ਨੇ ਰੂਸੀ ਰੱਖਿਆ ਮੰਤਰੀ ਅਤੇ ਮਿਲਟਰੀ ਦੇ ਜਨਰਲ ਸਟਾਫ਼ ਦੇ ਮੁਖੀ ਨੂੰ ਹੁਕਮ ਦਿੱਤੇ ਕਿ ਉਹ ਪਰਮਾਣੂ ਦਸਤਿਆਂ ਦੀ ਉਚੇਚੇ ਤੌਰ ’ਤੇ ਤਾਇਨਾਤੀ ਕਰਨ। ਉਧਰ ਨਾਟੋ ਦੇ ਸਕੱਤਰ ਜਨਰਲ ਜੇਨਸ ਸਟੋਲਟਨਬਰਗ ਨੇ ਪੂਤਿਨ ਦੇ ਰਵੱਈਏ ਨੂੰ ਖ਼ਤਰਨਾਕ ਅਤੇ ਗ਼ੈਰਜ਼ਿੰਮੇਵਾਰਾਨਾ ਕਰਾਰ
  ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਯੂਕਰੇਨੀ ਅਤੇ ਰੂਸੀ ਵਫ਼ਦ ਬਿਨਾਂ ਕਿਸੇ ਅਗਾਊਂ ਸ਼ਰਤ ਤੋਂ ਬੇਲਾਰੂਸ ’ਚ ਮੁਲਾਕਾਤ ਕਰਨਗੇ। ਉਧਰ ਰੂਸੀ ਵਫ਼ਦ ਗੱਲਬਾਤ ਲਈ ਬੇਲਾਰੂਸ ਦੇ ਸ਼ਹਿਰ ਹੋਮੇਲ ’ਚ ਪਹਿਲਾਂ ਹੀ ਪਹੁੰਚ ਗਿਆ ਹੈ। ਰੂਸੀ ਤਰਜਮਾਨ ਦਮਿਤਰੀ ਪੈਸਕੋਵ ਨੇ ਕਿਹਾ ਕਿ ਵਫ਼ਦ ’ਚ ਫੌਜੀ ਅਧਿਕਾਰੀ ਅਤੇ ਕੂਟਨੀਤਕ ਸ਼ਾਮਲ ਹਨ। ਗੱਲਬਾਤ ਦੇ ਸਮੇਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜ਼ੇਲੈਂਸਕੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਮੁਲਕ ਰੂਸ ਨਾਲ ਸ਼ਾਂਤੀ ਵਾਰਤਾ ਲਈ ਤਿਆਰ ਹੈ ਪਰ ਇਹ ਬੇਲਾਰੂਸ ’ਚ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਗੱਲਬਾਤ ਲਈ ਵਾਰਸਾ, ਬ੍ਰੈਟੀਸਲਾਵਾ, ਇੰਸਤਾਬੁਲ, ਬੁਡਾਪੈਸਟ ਜਾਂ ਬਾਕੂ ਦੇ ਨਾਮ ਸੁਝਾਏ ਸਨ। ਉਨ੍ਹਾਂ ਕਿਹਾ ਕਿ ਹੋਰ ਥਾਵਾਂ ’ਤੇ ਵੀ ਰੂਸ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਪਰ ਬੇਲਾਰੂਸ ’ਚ ਨਹੀਂ, ਕਿਉਂਕਿ ਉਸ ਨੇ ਯੂਕਰੇਨ ’ਤੇ ਚੜ੍ਹਾਈ ਲਈ ਰੂਸ ਦੀ ਸਹਾਇਤਾ ਕੀਤੀ ਹੈ।

  ਜਰਮਨੀ ਦੇ ਚਾਂਸਲਰ ਓਲਾਫ਼ ਸ਼ੁਲਜ਼ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਆਪਣੀ ਫ਼ੌਜ ਲਈ 112 ਅਰਬ ਡਾਲਰ ਤੋਂ ਜ਼ਿਆਦਾ ਦਾ ਵਿਸ਼ੇਸ਼ ਫੰਡ ਰੱਖੇਗਾ। ਸੰਸਦ ਦੇ ਵਿਸ਼ੇਸ਼ ਇਜਲਾਸ ਦੌਰਾਨ ਉਨ੍ਹਾਂ ਕਿਹਾ ਕਿ ਮੁਲਕ ਦੀ ਆਜ਼ਾਦੀ ਅਤੇ ਲੋਕਤੰਤਰ ਦੀ ਰਾਖੀ ਲਈ ਨਿਵੇਸ਼ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੱਛਮੀ ਮੁਲਕ ਰੂਸ ਵੱਲੋਂ ਨਾਟੋ ਬਾਰੇ ਜਤਾਏ ਗਏ ਸੁਰੱਖਿਆ ਖ਼ਦਸ਼ਿਆਂ ਨੂੰ ਗੰਭੀਰਤਾ ਨਾਲ ਲੈਣ ’ਚ ਨਾਕਾਮ ਰਹੇ। ਉਂਜ ਉਨ੍ਹਾਂ ਯੂਕਰੇਨ ਦੇ ਆਜ਼ਾਦ ਮੁਲਕ ਬਣੇ ਰਹਿਣ ਦੀ ਵੀ ਵਕਾਲਤ ਕੀਤੀ। ਇਸ ਦੌਰਾਨ ਯੂਕਰੇਨ ਦੇ ਅਮਰੀਕਾ ’ਚ ਸਫ਼ੀਰ ਓਕਸਾਨਾ ਮਾਕਾਰੋਵਾ ਨੇ ਕਿਹਾ ਕਿ ਬ੍ਰਿਟਿਸ਼ ਵਿਦੇਸ਼ ਮੰਤਰੀ ਲਿਜ਼ ਟਰੱਸ ਨੇ ਚਿਤਾਵਨੀ ਦਿੱਤੀ ਹੈ ਕਿ ਪੂਤਿਨ ਯੂਕਰੇਨ ਨੂੰ ਹਰਾਉਣ ਲਈ ਰਸਾਇਣਕ ਜਾਂ ਜੈਵਿਕ ਹਥਿਆਰਾਂ ਸਮੇਤ ਹੋਰ ਢੰਗ ਗਲਤ ਢੰਗ-ਤਰੀਕਿਆਂ ਦੀ ਵਰਤੋਂ ਕਰ ਸਕਦੇ ਹਨ। ਇਜ਼ਰਾਇਲੀ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਮੁਲਕ ਵੱਲੋਂ ਯੂਕਰੇਨ ਨੂੰ 100 ਟਨ ਮਾਨਵੀ ਸਹਾਇਤਾ ਭੇਜੀ ਜਾ ਰਹੀ ਹੈ। ਉਂਜ ਯੂਕਰੇਨ ਨੇ ਇਜ਼ਰਾਈਲ ਨੂੰ ਜੰਗ ਰੋਕਣ ਲਈ ਵਿਚੋਲਗੀ ਕਰਨ ਦੀ ਅਪੀਲ ਕੀਤੀ ਸੀ। ਬੈਨੇਟ ਨੇ ਵਿਚੋਲਗੀ ਬਾਰੇ ਤਾਂ ਕੁਝ ਨਹੀਂ ਕਿਹਾ ਪਰ ਖੂਨ-ਖਰਾਬਾ ਰੋਕੇ ਜਾਣ ਦੀ ਵਕਾਲਤ ਕੀਤੀ ਹੈ। ਸੰਯੁਕਤ ਰਾਸ਼ਟਰ ਦੀ ਰਫਿਊਜੀ ਏਜੰਸੀ ਨੇ ਕਿਹਾ ਹੈ ਕਿ ਕਰੀਬ 3,68,000 ਯੂਕਰੇਨੀ ਗੁਆਂਢੀ ਮੁਲਕਾਂ ’ਚ ਪਨਾਹ ਲਈ ਪਹੁੰਚ ਚੁੱਕੇ ਹਨ। -ਏਪੀ

  ਅਮਰੀਕਾ, ਯੂਰੋਪੀਅਨ ਯੂਨੀਅਨ ਅਤੇ ਇੰਗਲੈਂਡ ਨੇ ਰੂਸ ਦੇ ਕੇਂਦਰੀ ਬੈਂਕ ’ਤੇ ਪਾਬੰਦੀਆਂ ਲਗਾਉਣ ’ਤੇ ਸਹਿਮਤੀ ਜਤਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਚੋਣਵੇਂ ਰੂਸੀ ਬੈਂਕਾਂ ਨੂੰ ਸਵਿਫਟ ਆਲਮੀ ਫਾਇਨਾਂਸ਼ੀਅਲ ਮੈਸੇਜਿੰਗ ਸਿਸਟਮ ਨੂੰ ਬਲਾਕ ਕਰਨ ਦਾ ਵੀ ਫ਼ੈਸਲਾ ਲਿਆ ਹੈ। ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਕਾਰਨ ਸਾਂਝੇ ਤੌਰ ’ਤੇ ਨਵੀਆਂ ਵਿੱਤੀ ਪਾਬੰਦੀਆਂ ਲਗਾਈਆਂ ਗਈਆਂ ਹਨ।

  ਰੂਸੀ ਹਮਲੇ ਦਰਮਿਆਨ ਜਦੋਂ ਲੱਖਾਂ ਲੋਕ ਯੂਕਰੇਨ ਛੱਡ ਰਹੇ ਹਨ ਤਾਂ ਕੁਝ ਯੂਕਰੇਨੀ ਮਰਦ ਅਤੇ ਔਰਤਾਂ ਯੂਰੋਪੀਅਨ ਮੁਲਕਾਂ ਤੋਂ ਵਤਨ ਪਰਤ ਰਹੇ ਹਨ ਤਾਂ ਜੋ ਆਪਣੀ ਮਾਤ-ਭੂਮੀ ਦੀ ਰੱਖਿਆ ਕੀਤੀ ਜਾ ਸਕੇ। ਪੋਲੈਂਡ ਦੇ ਦੱਖਣ-ਪੂਰਬ ’ਚ ਮੇਦਿਕਾ ਨਾਕੇ ’ਤੇ ਕਈ ਵਾਹਨ ਯੂਕਰੇਨ ’ਚ ਦਾਖ਼ਲ ਹੋਣ ਲਈ ਕਤਾਰ ’ਚ ਖੜ੍ਹੇ ਸਨ। ਯੂਕਰੇਨ ’ਚ ਦਾਖ਼ਲ ਹੋਣ ਲਈ ਨਾਕੇ ਵੱਲ ਜਾ ਰਹੇ 20 ਟਰੱਕ ਡਰਾਈਵਰਾਂ ਸਾਹਮਣੇ ਇਕ ਵਿਅਕਤੀ ਨੇ ਕਿਹਾ,‘‘ਸਾਨੂੰ ਆਪਣੀ ਮਾਤ-ਭੂਮੀ ਦੀ ਰੱਖਿਆ ਕਰਨੀ ਪਵੇਗੀ। ਜੇਕਰ ਅਸੀਂ ਰੱਖਿਆ ਨਹੀਂ ਕਰਾਂਗੇ ਤਾਂ ਹੋਰ ਕੌਣ ਅੱਗੇ ਆਵੇਗਾ।’’ ਗਰੁੱਪ ’ਚ ਸ਼ਾਮਲ ਇਕ ਹੋਰ ਵਿਅਕਤੀ ਨੇ ਕਿਹਾ,‘‘ਰੂਸੀਆਂ ਨੂੰ ਡਰਨਾ ਚਾਹੀਦਾ ਹੈ। ਸਾਨੂੰ ਕੋਈ ਡਰ ਨਹੀਂ ਹੈ।’’ ਇਨ੍ਹਾਂ ਵਿਅਕਤੀਆਂ ਨੇ ਪਰਿਵਾਰਾਂ ਦੀ ਸੁਰੱਖਿਆ ਕਾਰਨ ਆਪਣੇ ਨਾਮ ਅਤੇ ਪਤਿਆਂ ਦਾ ਖ਼ੁਲਾਸਾ ਨਹੀਂ ਕੀਤਾ ਹੈ। ਲੀਜ਼ਾ ਨਾਮ ਦੀ ਮਹਿਲਾ ਨੇ ਕਿਹਾ,‘‘ਮੈਂ ਡਰੀ ਹੋਈ ਹਾਂ ਪਰ ਮੈਂ ਇਕ ਮਾਂ ਵੀ ਹਾਂ ਅਤੇ ਮੈਂ ਆਪਣੇ ਬੱਚਿਆਂ ਨਾਲ ਰਹਿਣਾ ਚਾਹੁੰਦੀ ਹਾਂ। ਅਜਿਹੇ ਮਾਹੌਲ ’ਚ ਤੁਸੀਂ ਕੀ ਕਰ ਸਕਦੇ ਹੋ? ਇਹ ਖ਼ੌਫਨਾਕ ਹੈ ਪਰ ਮੈਂ ਕੀ ਕਰ ਸਕਦੀ ਹਾਂ।’’ ਇਕ ਹੋਰ ਮਹਿਲਾ ਨੇ ਕਿਹਾ ਕਿ ਉਹ ਬੱਚਿਆਂ ਦਾ ਧਿਆਨ ਰੱਖਣ ਲਈ ਘਰ ਪਰਤ ਰਹੀ ਹੈ ਤਾਂ ਜੋ ਮਰਦ ਮੁਲਕ ਦੀ ਰਾਖੀ ਲਈ ਜਾ ਸਕਣ। -ਏਪੀ

  ਰੂਸ ਨੇ ਲਿਥੁਆਨੀਆ, ਲਾਤਵੀਆ, ਐਸਟੋਨੀਆ ਅਤੇ ਸਲੋਵੇਨੀਆ ਤੋਂ ਆਉਣ ਵਾਲੇ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਹੈ। ਇਨ੍ਹਾਂ ਚਾਰੋਂ ਮੁਲਕਾਂ ਨੇ ਪਹਿਲਾਂ ਰੂਸੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਹਨ ਜਿਸ ਦੇ ਜਵਾਬ ’ਚ ਰੂਸ ਨੇ ਹੁਣ ਕਾਰਵਾਈ ਕੀਤੀ ਹੈ। ਸ਼ਨਿਚਰਵਾਰ ਨੂੰ ਰੂਸ ਨੇ ਰੋਮਾਨੀਆ, ਬੁਲਗਾਰੀਆ, ਪੋਲੈਂਡ ਅਤੇ ਚੈੱਕ ਰਿਪਬਲਿਕ ਦੇ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਸਨ। ਕੈਨੇਡਾ, ਇੰਗਲੈਂਡ, ਜਾਪਾਨ ਅਤੇ ਹੋਰ ਮੁਲਕਾਂ ਨੇ ਵੀ ਰੂਸੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਹਨ।

   ਯੂਕਰੇਨ ਨੇ ਰੂਸ ਖ਼ਿਲਾਫ਼ ਹੇਗ ਸਥਿਤ ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ’ਚ ਮੁਕੱਦਮਾ ਦਾਇਰ ਕੀਤਾ ਹੈ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਟਵਿੱਟਰ ’ਤੇ ਕਿਹਾ ਕਿ ਯੂਕਰੇਨ ਨੇ ਰੂਸ ਖ਼ਿਲਾਫ਼ ਆਈਸੀਜੇ ’ਚ ਅਰਜ਼ੀ ਦਿੱਤੀ ਹੈ। ਉਨ੍ਹਾਂ ਬੇਨਤੀ ਕੀਤੀ ਹੈ ਕਿ ਰੂਸ ਨੂੰ ਫ਼ੌਜੀ ਕਾਰਵਾਈ ਫੌਰੀ ਰੋਕਣ ਦੇ ਹੁਕਮ ਦਿੱਤੇ ਜਾਣ। ਇਸ ਦੌਰਾਨ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਐਤਵਾਰ ਨੂੰ ਵੀਡੀਓ ਸੁਨੇਹੇ ’ਚ ਉਨ੍ਹਾਂ ਕਿਹਾ ਕਿ ਰੂਸ ਵੱਲੋਂ ਯੂਕਰੇਨ ’ਤੇ ਹਮਲਾ ਨਰਸੰਘਾਰ ਦੀ ਕਾਰਵਾਈ ਹੈ। ਉਨ੍ਹਾਂ ਰੂਸੀ ਹਮਲੇ ਨੂੰ ‘ਸਟੇਟ ਸਪਾਂਸਰ ਅਤਿਵਾਦ’ ਕਰਾਰ ਦਿੱਤਾ ਹੈ। ਉਨ੍ਹਾਂ ਰੂਸ ਵੱਲੋਂ ਸ਼ਹਿਰੀ ਇਲਾਕਿਆਂ ਨੂੰ ਨਿਸ਼ਾਨਾ ਨਾ ਬਣਾਏ ਜਾਣ ਦੇ ਕੀਤੇ ਜਾ ਰਹੇ ਦਾਅਵੇ ਨੂੰ ਵੀ ਖਾਰਜ ਕੀਤਾ ਹੈ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com