ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਪਹਿਲਾਂ ਮੋਰਚਾ ਜਿੱਤਣਾ ਹੈ,ਬਾਕੀ ਪਰੋਗਰਾਮ ਬਾਅਦ 'ਚ : ਭਾਈ ਮੰਡ

  ਬਰਗਾੜੀ - ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਦੀ ਸ਼ਹੀਦੀ ਦੀ ਤੀਜੀ ਵਰ੍ਹੇਗੰਢ ਨੂੰ ਸਮਰਪਿਤ ਬਰਗਾੜੀ ਦੀ ਧਰਤੀ ਤੇ ਹੋਏ ਲਾਮਿਸਾਲ ਇਕੱਠ ਨੇ ਪੰਥ ਦੋਖੀ ਤਾਕਤਾਂ ਦੇ ਰਹਿੰਦੇ ਭੁਲੇਖੇ ਦੂਰ ਕਰ ਦਿੱਤੇ ਹਨ ਅਤੇ ਇਹ ਸੁਨੇਹਾ ਸਾਫ਼ ਤੇ ਸਪੱਸ਼ਟ ਰੂਪ ਵਿਚ ਦਿੱਤਾ ਹੈ ਕਿ ਸਮੁੱਚਾ ਪੰਥ ਬਰਗਾੜੀ ਮੋਰਚੇ ਦੀ ਹਮਾਇਤ ਡੱਟ ਕੇ ਖੜ੍ਹਾਂ ਹੈ। 7 ਅਕਤੂਬਰ ਵਾਂਗੂੰ ਅੱਜ ਵੀ ਬਰਗਾੜੀ ਨੂੰ ਆਉਂਦੀਆ ਸਾਰੀਆਂ ਸੜਕਾਂ ਤੇ ਮਨੁੱਖੀ ਸਿਰਾਂ ਦਾ ਹੱੜ ਸੀ। ਪ੍ਰਬੰਧਕਾਂ ਵਲੋਂ ਛੇ ਏਕੜ ਥਾਂ ਵਿਚ ਲਾਇਆ ਗਿਆ ਪੰਡਾਲ ਪੂਰੀ ਤਰ੍ਹਾਂ ਸੁੰਘੜ ਗਿਆ ਅਤੇ ਪੰਡਾਲ ਨਾਲੋਂ ਤਿੰਨ ਗੁਣਾ ਵੱਧ ਸੰਗਤਾਂ ਨੂੰ ਸੜਕਾਂ ਤੇ ਹੀ ਆਸਣ ਲਾ ਕੇ ਆਗੂਆਂ ਦੇ ਵਿਚਾਰ ਸੁਣਨੇ ਪਏ। ਮੱਥਾ ਟੇਕਣ ਲਈ ਵੀ ਸਿੱਖ ਸੰਗਤਾਂ ਨੂੰ ਘੰਟੇ ਤੋਂ ਵੱਧ ਸਮਾਂ ਉਡੀਕ ਕਰਨੀ ਪੈ ਰਹੀ ਸੀ। ਭਾਵੇਂ ਕਿ ਸਟੇਜ਼ ਤੇ ਧਾਰਮਿਕ ਤੇ ਸਿਆਸੀ ਪਾਰਟੀਆਂ ਦਾ ਮਿਲ ਗੋਭਾ ਦਿਖਾਈ ਦਿੱਤਾ ਪ੍ਰੰਤੂ ਬੇਅਦਬੀ ਕਾਂਡ ਪ੍ਰਤੀ ਦਰਦੀ ਚੀਸ ਲਗਭਗ ਇਕੋ ਜਿਹੀ ਸੀ। ਆਸ ਪਾਸ ਦੇ ਪਿੰਡਾਂ ਦੀਆਂ ਸਿੱਖ ਸੰਗਤਾਂ ਵਲੋਂ ਥਾਂ ਥਾਂ ਟਰਾਲੀਆਂ 'ਚ ਹੀ ਲਾਏ ਲੰਗਰ, ਸੰਗਤਾਂ ਦੀ ਸ਼ਰਧਾਂ ਦਾ ਅਨੂਠਾ ਪ੍ਰਗਟਾਵਾ ਸੀ। ਲੱਖਾਂ ਦੀ ਸੰਗਤ ਦੇ ਇਕੱਠ ਵਿਚ ਖੀਰ, ਕੜਾਹ ਤੇ ਦੁੱਧ ਦੇ ਆਵਜ਼ੇ ਆਉਣੇ। ਗੁਰੂ ਨਾਨਕ ਸਾਹਿਬ ਦੇ 20 ਰੁਪਏ ਨਾਲ ਚਲਾਏ ਲੰਗਰ ਨੂੰ ਆਪਣੇ ਆਪ ਧੰਨ ਧੰਨ ਅਖਵਾਉਂਦੇ ਸਨ।
  ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਚੱਲ ਰਹੇ ਇਨਸਾਫ ਮੋਰਚੇ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡਪਾਠ ਪਰਾਅਰੰਭ ਕਰਵਾਏ ਗਏ ਸਨ,ਜਿੰਨਾਂ ਦੇ ਭੋਗ ਕੱਲ 14 ਅਕਤੂਬਰ ਨੂੰ ਪਾਏ ਗਏ।ਇਸ ਸ਼ਹੀਦੀ ਦਿਹਾੜੇ ਤੇ ਜੁੱੜੇ ਸੰਗਤਾਂ ਦੇ 7 ਅਕਤੂਬਰ ਤੋਂ ਵੱਡੇ ਇਕੱਠ ਨੇ ਕੁੱਝ ਰਾਜਨੀਤਕ ਲੋਕਾਂ ਦੇ ਇਸ ਭਰਮ ਨੂੰ ਤੋੜ ਦਿੱਤਾ, ਕਿ ਇਕੱਠ ਕਿਸੇ ਵਿਅਕਤੀ ਵਿਸੇਸ਼ ਦੇ ਸੱਦੇ ਤੇ ਨਹੀ ਸੀ ਹੋਇਆ,ਸਗੋ ਗੁਰੂ ਦੇ ਪਿਆਰ ਵਿੱਚ ਹੋਇਆ ਸੀ।ਕੱਲ੍ਹ ਦੇ ਇਕੱਠ ਨੇ ਜਿੱਥੇ ਮੋਰਚਾ ਪ੍ਰਬੰਧਕਾਂ ਦੇ ਅੰਦਾਜਿਆਂ ਨੂੰ ਫਿੱਕਾ ਪਾ ਦਿੱਤਾ,ਓਥੇ ਖੁਫੀਆਂ ਏਜੰਸੀਆਂ ਵੀ ਅਪਣੀਆਂ ਗਿਣਤੀਆਂ ਮਿਣਤੀਆਂ ਫੇਲ ਹੋ ਜਾਣ ਕਾਰਨ ਹੈਰਾਨ ਪਰੇਸਾਨ ਹੋ ਗਈਆਂ।ਕੱਲ ਸਵੇਰ ਦੇ ਪੁਲਿਸ ਪ੍ਰਬੰਧ ਵੀ ਸੱਤ ਅਕਤੂਬਰ ਦੇ ਮੁਕਾਬਲੇ ਢਿੱਲੇ ਹੀ ਦੇਖੇ ਗਏ,ਕਿਉਕਿ ਪੁਲਿਸ ਦਾ ਖੁਫਆਂ ਵਿੰਗ ਸਿੱਖ ਮਾਨਸਿਕਤਾ ਸਮਝਣ ਤੋ ਪਛੜ ਗਿਆ। ਇਸ ਮੌਕੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਲੱਖਾਂ ਦੀ ਗਿਣਤੀ ਵਿੱਚ ਜੁੜੀ ਸਿੱਖ ਸੰਗਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਮੋਰਚਾ ਗੁਰੂ ਦਾ ਹੈ ਤੇ ਦਿਲ ਤੋ ਲੱਗਾ ਹੈ,ਇਸ ਲਈ ਹਾਰ ਦਾ ਸਵਾਲ ਹੀ ਪੈਦਾ ਨਹੀ ਹੁੰਦਾ।।
  ਉਹਨਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਿੱਖ ਕੌਂਮ ਦਾ ਇਹ ਲੱਖਾਂ ਦਾ ਇਕੱਠ ਕੋਈ ਮੇਲਾ ਦੇਖਣ ਲਈ ਨਹੀ ਬਲਕਿ ਗੁਰੂ ਦੀ ਬੇਅਦਬੀ ਦਾ ਇਨਸਾਫ ਲੈਣ ਲਈ, ਸਬਰ ਸਿਦਕ ਅਤੇ ਗੰਭੀਰਤਾ ਨਾਲ ਜੋਸ਼ ਅਤੇ ਹੋਸ ਨਾਲ ਹੋਇਆ ਹੈ, ਇਸ ਲਈ ਸਿੱਖ ਪੰਥ ਦੇ ਸਬਰ ਨੂੰ ਜਿਆਦਾ ਨਾ ਪਰਖੋ।ਉਹਨਾਂ ਕੈਪਟਨ ਤੇ ਵਰਦਿਆਂ ਕਿਹਾ ਕਿ ਕੈਪਟਨ ਸਾਨੂੰ ਕੁੱਝ ਨਹੀ ਦੇ ਸਕਦਾ ਕਿਉਕਿ ਉਹ ਬੁਜਦਿਲ ਬਣ ਚੁੱਕਾ ਹੈ। ਉਹਨਾਂ ਕੁੱਝ ਲੋਕਾਂ ਵੱਲੋਂ ਨਵੇਂ ਪਰੋਗਰਾਮ ਦੇਣ ਦੀ ਮੰਗ ਸਬੰਧੀ ਕਿਹਾ ਕਿ ਇਹ ਪਹਿਲਾਂ ਮੋਰਚੇ ਨੂੰ ਜਿੱਤਣਾ ਹੀ ਪਰੋਗਰਾਮ ਹੈ,ਬਾਕੀ ਸਾਰੇ ਪਰੋਗਰਾਮ ਮੋਰਚੇ ਦੀ ਸਫਲਤਾ ਤੋ ਬਾਅਦ ਹੀ ਊਲੀਕੇ ਜਾਣਗੇ।ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਸਿੱਖ ਧਰਮ ਨੂੰ ਰਾਜਨੀਤੀ ਤੋ ਵੱਖ ਕਰਕੇ ਨਹੀ ਦੇਖਿਆ ਜਾ ਸਕਦਾ।ਸਾਡੇ ਛੇਵੇਂ ਪਾਤਸ਼ਾਹ ਨੇ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ।ਉਹਨਾਂ ਪੁਰਾਤਨ ਸਿੰਘਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਪਹਿਲਾਂ ਬਾਬਾ ਦੀਪ ਸਿੰਘ ਨੇ ਖੰਡਾ ਖੜਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ ਕਾਇਮ ਕੀਤਾ।ਜੇਕਰ ਧਾਰਮਿਕ ਵਿਅਕਤੀ ਦਾ ਰਾਜਨੀਤੀ ਨਾਲ ਕੋਈ ਸਬੰਧ ਨਾ ਹੁੰਦਾ ਤਾਂ ਫਿਰ ਬਾਬਾ ਫੂਲਾ ਸਿੰਘ ਅਕਾਲੀ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਲਈ ਅਖੀਰ ਤੱਕ ਕਿਉਂ ਲੜਦਾ ਰਿਹਾ।ਵੀਰਦਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਇਨਸਾਫ ਦੀ ਗੱਲ ਜਸਟਿਸ ਰਣਜੀਤ ਸਿੰਘ ਦੀ ਜਾਂਚ ਦੇ ਦੁਆਲੇ ਘੁਮਦੀ ਹੈ,ਜੇਕਰ ਅਦਾਲਤਾਂ ਨੇ ਜਸਟਿਸ ਰਣਜੀਤ ਸਿੰਘ ਕਮਿਸਨ ਨੂੰ ਹੀ ਅਯੋਗ ਠਹਿਰਾ ਦਿੱਤਾ, ਫਿਰ ਖਾਲਸਾ ਪੰਥ ਕਿੱਧਰ ਜਾਵੇਗਾ।
  ਪਹਿਰੇਦਾਰ ਦੇ ਮੁੱਖ ਸੰਪਾਦਕ ਸ੍ਰ ਜਸਪਾਲ ਸਿੰਘ ਹੇਰਾਂ ਨੇ ਕਿਹਾ ਕਿ ਪੰਥ ਨੂੰ ਬਾਦਲਾਂ ਦਾ ਮੁਕੰਮਲ ਬਾਈਕਾਟ ਕਰ ਦੇਣਾ ਚਾਹੀਦਾ ਹੈ,ਉਹਨਾਂ ਦੇ ਕਾਰੋਬਾਰਾਂ ਨਾਲੋਂ ਸਾਂਝ ਤੋੜ ਲੈਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਮੋਰਚਾ ਸੰਚਾਲਕ ਸਰਕਾਰ ਨੂੰ ਪੰਦਰਾਂ ਦਿਨਾਂ ਦਾ ਅਲਟੀਮੇਟਮ ਦੇਣ,ਜੇਕਰ ਸਰਕਾਰ ਫਿਰ ਵੀ ਨਹੀ ਕਰਦੀ ਤਾਂ ਸਰਕਾਰ ਖਿਲਾਫ ਵੀ ਨਾ-ਮਿਲਵਰਤਣ ਲਹਿਰ ਸੁਰੂ ਕਰ ਦੇਣੀ ਚਾਹੀਦੀ ਹੈ।ਸ੍ਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਖਾਲਿਸਤਾਨ ਦੀ ਗੱਲ ਕਰਨੀ ਸਾਡਾ ਸਵਿਧਾਂਨਿਕ ਹੱਕ ਹੈ।ਉਹਨਾਂ ਸੰਗਤਾਂ ਨੂੰ ਭਾਈ ਬੇਅੰਤ ਸਿੰਘ,ਸਤਵੰਤ ਸਿੰਘ ਦੀ ਬਰਸੀ ਤੇ ਗੁਰਦੁਆਰਾ ਰਕਾਬਗੰਜ ਦਿੱਲੀ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ, ਉਹਨਾਂ ਸ਼ਹੀਦਾਂ ਦੀ ਯਾਦ ਤਾਜਾ ਕਰਨ ਲਈ ਜਰੂਰ ਪਹੁੰਚਣਾ ਚਾਹੀਦਾ ਹੈ ਜਿੰਨਾਂ ਨੇ ਸਾਡੀ ਡਿੱਗੀ ਪੱਗ ਸਿਰ ਤੇ ਰੱਖੀ ਹੈ।ਹਰਪਾਲ ਸਿੰਘ ਚੀਮਾ ਨੇ ਕਿਹਾ ਸਰਕਾਰਾਂ ਸਿੱਖਾਂ ਨੂੰ ਇਨਸਾਫ ਦੇਣ ਤੋ ਭੱਜਣ ਲਈ ਹਮੇਸਾਂ ਕਨੂੰਨ ਦੀ ਗੱਲ ਕਰਦੀਆਂ ਹਨ ਪਰੰਤੂ ਹੁਣ ਖਾਲਸਾ ਪੰਥ ਅਪਣਾ ਰਾਸਤਾ ਖੁਦ ਅਖਤਿਆਰ ਕਰੇਗਾ।ਸੁਖਪਾਲ ਸਿੰਘ ਖਾਹਿਰਾ ਨੇ ਕਿਹਾ ਕਿ ਕਈ ਵਾਰੀ ਕੌਮਾਂ ਦੇ ਇਤਿਹਾਸ ਵਿੱਚ ਤਬਦੀਲੀ ਲਿਆਉਣ ਲਈ ਅਜਿਹੀਆਂ ਸ਼ਹਾਦਤਾਂ ਹੁੰਦੀਆਂ ਹਨ।ਭਾਈ ਮੋਹਕਮ ਸਿੰਘ ਨੇ ਮੁੱਖ ਮੰਤਰੀ ਨੂੰ ਸਿੱਧਾ ਸੰਬੋਧਿਤ ਹੁੰਦਿਆਂ ਕਿਹਾ ਕਿ ਕੈਪਟਨ ਤੇਰੇ ਵੱਡੇ ਵਡੇਰਿਆਂ ਨੇ ਨੰਗੇ ਢਿੱਡ ਖੜਕਾਉਦਿਆਂ ਗੁਰੂ ਹਰਿ ਰਾਏ ਸਾਹਿਬ ਤੋ ਰੋਟੀ ਮੰਗੀ ਤੇ ਉਹਨਾਂ ਨੇ ਅਜਿਹੀਆਂ ਰਹਿ ਤਾਂ ਦੀ ਬਖਸ਼ਿਸ਼ ਕੀਤੀ ਕਿ ਤੇਰੇ ਖਨਦਾਨ ਰਜਵਾੜੇ ਬਣਾ ਦਿੱਤੇ।ਹੁਣ ਤੂੰ ਉਸ ਗੁਰੂ ਦੀਆਂ ਰਹਿਮਤਾਂ ਭੁੱਲਕੇ ਦੋਸ਼ੀਆਂ ਨਾਲ ਰਲ ਗਿਅ ਏਂ।ਉਹਨਾਂ ਸੁਮੇਧ ਸੈਣੀ ਨੂੰ ਕਿਹਾ ਤੂੰ ਵੀ ਭੱਜ ਜਿੰਨਾ ਭੱਜ ਸਕਦਾ ਹੈਂ,ਖਾਲਸਾ ਪੰਥ ਹੁਣ ਤੈਨੂੰ ਭੱਜਣ ਨਹੀ ਦੇਵੇਗਾ।
  ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਭਾਰਤ ਦੀ ਜੁੰਡੀਸਰੀ ਸਿੱਖ ਕੌਂਮ ਨੂੰ ਇਨਸਾਫ ਦੇਵੇ।ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਜਿੰਨੀ ਦੇਰ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਨਹੀ ਮਿਲਦੀਆਂ,ਓਨੀ ਦੇਰ ਸਿੱਖ ਕੌਮ ਟਿਕ ਕੇ ਨਹੀ ਬੈਠੇਗੀ।ਐਮ ਪੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈ ਸੰਸਦ ਵਿੱਚ ਬਰਗਾੜੀ ਦੇ ਇਨਸਾਫ ਦੀ ਗੱਲ ਓਨੀ ਦੇਰ ਉਠਾਉਂਦਾ ਰਹਾਂਗਾ ਜਿੰਨੀ ਦੇਰ ਇਨਸਾਫ ਨਹੀ ਮਿਲਦਾ।ਬੂਟਾ ਸਿੰਘ ਰਣਸ਼ੀਂਹਕੇ ਨੇ ਕਿਹਾ ਕਿ ਸਿੱਖਾਂ ਨੂੰ ਪ੍ਰਭੂਸੱਤਾ ਦਸਵੇਂ ਪਾਤਸ਼ਾਹ ਨੇ ਦਿੱਤੀ ਹੈ,ਅਤੇ ਪ੍ਰਭੂਸੱਤਾ ਦਾ ਮੁੱਖ ਸੋਮਾ ਸ੍ਰੀ ਗੁਰੂ ਗਰੰਥ ਸਾਹਿਬ ਹੈ।ਪਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ ਸੱਤ ਤਰੀਕ ਦਾ ਇਕੱਠ ਸਾਰੀਆਂ ਧਿਰਾਂ ਦਾ ਇਕੱਠ ਸੀ ਤੇ ਅੱਜ ਪੰਥ ਦਾ ਇਕੱਠ ਹੈ, ਇਹ ਖਾਲਸਾ ਪੰਥ ਲਈ ਮਾਣ ਵਾਲੀ ਗੱਲ ਹੈ।ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਕੋਈ ਵੀ ਵਿਤਕਰਾ ਵੱਖ ਹੋਣ ਲਈ ਮਜਬੂਰ ਕਰਦਾ ਹੈ।ਜਸਕਰਨ ਸਿੰਘ ਕਾਹਨ ਸਿੰਘਵਾਲਾ ਨੇ ਕਿਹਾ ਹਰ ਇਨਸਾਫ ਲਈ ਕੁਰਬਾਨੀਆਂ ਕਰਨੀਆਂ ਪੈਦੀਆਂ ਹਨ। ਅਕਾਲੀ ਦਲ ਦੇ ਮੀਤ ਪਰਧਾਨ ਭਾਈ ਮਨਜੀਤ ਸਿੰਘ ਨੇ ਕਿਹਾ ਜੋ ਵੀ ਜਥੇਦਾਰ ਸਹਿਬਾਨ ਸਾਨੂੰ ਹੁਕਮ ਲਾਉਣਗੇ, ਅਸੀ ਬਤੌਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਦੀ ਹਰ ਗੱਲ ਤੇ ਫੁੱਲ ਚੜਾਵਾਂਗੇ।ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਹਿੰਦੂ ਨੇਤਾ ਸ੍ਰੀ ਅਸੋਕ ਚੁੱਘ,ਬਾਬਾ ਸਰੂਪ ਸਿੰਘ ਚੰਡੀਗੜ,ਐਸ ਜੀ ਪੀਸੀ ਮੈਂਬਰ ਗੁਰਪਰੀਤ ਸਿੰਘ ਰੰਧਾਵਾ,ਆਦਿ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com