ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਸਿੱਖਾਂ ਦੀ ਛੋਟੀ ਜਿਹੀ ਖੁਸ਼ੀ ਵੀ ਸਿਆਸਤਦਾਨਾਂ ਨੂੰ ਹਜ਼ਮ ਨਹੀਂ ਹੋਈ

    ਨਰਿੰਦਰ ਪਾਲ ਸਿੰਘ *
    ਪਾਕਿਸਤਾਨ ਸਥਿਤ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਸਰਜ਼ਮੀਨ ਦੇ ਖੁੱਲੇ ਦਰਸ਼ਨ ਦੀਦਾਰਿਆਂ ਲਈ ਨਾਨਕ ਨਾਮ ਲੇਵਾ ਸੰਗਤਾਂ ਨੂੰ ਮਿਲ ਰਿਹਾ ਲਾਂਘਾ ਸਿਆਸਤਦਾਨਾਂ ਨੂੰ ਕਿਉਂ ਹਜ਼ਮ ਨਹੀ ਹੋ ਰਿਹਾ ?ਇਹ ਸਵਾਲ ਬੀਤੇ ਕਲ੍ਹ ਹੀ ਡੇਰਾ ਬਾਬਾ ਨਾਨਕ ਵਿਖੇ ਕਰਵਾਏ ਗਏ ਸਰਕਾਰੀ ਸਮਾਗਮ ਮੌਕੇ ਸਿਆਸਤਦਾਨਾਂ ਵਲੋਂ ਉਡਾਈ ਕੁੱਕੜ ਖੇਹ ਤੋਂ ਬਾਅਦ ਸਿਆਸੀ ਤੇ ਵਿਸ਼ੇਸ਼ ਕਰਕੇ ਸਿੱਖ ਹਲਕਿਆਂ ਵਿੱਚ ਪੁਛਿਆ ਜਾ ਰਿਹਾ ਹੈ ।ਕੁਝ ਮਹੀਨੇ ਪਹਿਲਾਂ ਹੀ ਜਦੋਂ ਪਾਕਿਸਤਾਨ ਦੇ ਨਵ ਨਿਯੁਕਤ ਪ੍ਰਧਾਨ ਮੰਤਰੀ ਜਨਾਬ ਇਮਾਰਨ ਖਾਨ ਦੇ ਸਹੁੰ ਚੁਕ ਸਮਾਗਮ ਵਿਚੱ ਇੱਕ ਦੋਸਤ ਕ੍ਰਿਕਟਰ ਖਿਡਾਰੀ ਵਜੋਂ ਪੁਜੇ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਬਾਜਵਾ ਕਲਾਵੇ ਵਿੱਚ ਲੈਕੇ ਇੱਕ ਸੁਨੇਹਾ ਦਿੰਦੇ ਹਨ ਕਿ 'ਅਸਾਂ ਕਰਤਾਰ ਪੁਰ ਲਾਂਘਾ ਦੇਣ ਦਾ ਮਨ ਬਣਾ ਲਿਆ'ਤਾਂ ਸਿਆਸੀ ਗਲਿਆਰਿਆਂ ਵਿੱਚ ਤੇ ਵਿਸ਼ੇਸ਼ ਕਰਕੇ ਖੁੱਦ ਨੂੰ ਸਿੱਖਾਂ ਦੇ ਹਿਤੈਸ਼ੀ ਕਹਾਉਣ ਵਾਲਿਆਂ ਨੂੰ ਮਿਰਚਾਂ ਲੱਗਣ ਦਾ ਦੌਰ ਸ਼ੁਰੂ ਹੋ ਜਾਂਦਾ ਹੈ।ਇਸ ਵਿੱਚ ਉਹ ਸਿਆਸੀ ਲੋਕ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਇਹ ਦਾਅਵੇ ਹਨ ਕਿ 'ਅਸੀਂ ਤਾਂ ਕਰਤਾਰਪੁਰ ਲਾਂਘੇ ਦੀ ਅਵਾਜ 2003 ਤੋਂ ਉਠਾ ਰਹੇ ਹਾਂ'।ਨਵਜੋਤ ਸਿੱਧੂ ਅਜੇ ਪਾਕਿਸਤਾਨ ਵਿੱਚ ਹੀ ਹੈ ਕਿ ਉਸਨੂੰ ਦੇਸ਼ ਦਾ ਗਦਾਰ ਤੀਕ ਐਲਾਨ ਦਿੱਤਾ ਜਾਂਦਾ ਹੈ ।ਪਾਕਿਸਤਾਨੀ ਫੌਜ ਦੇ ਜਨਰਲ ਬਾਜਵਾ ਉਪਰ ਦੋਸ਼ ਆਇਦ ਕੀਤੇ ਜਾਂਦੇ ਹਨ ਕਿ ਉਹ ਭਾਰਤ ਦੇ ਫੌਜੀਆਂ ਨੂੰ ਮਰਵਾ ਰਿਹੈ ।ਕੁਝ ਦਿਨ੍ਹਾਂ ਬਾਅਦ ਹੀ ਜਦੋਂ ਸਿੱਧੂ ਵਤਨ ਪਰਤਦੇ ਹਨ ਤਾਂ ਵਾਹਘਾ ਸਰਹੱਦ ਤੇ ਉਨ੍ਹਾਂ ਖਿਲਾਫ ਬਕਾਇਦਾ ਮੁਜਾਹਰਾ ਕਰਵਾਇਆ ਜਾਂਦਾ ਹੈ ਕਾਲੀਆਂ ਝੰਡੀਆਂ ਵਿਖਾਈਆਂ ਜਾਂਦੀਆਂ ਹਨ।ਲੋਕ ਹੈਰਾਨ ਹਨ ਕਿ ਸਿੱਖਾਂ ਦੇ ਮਾਮਲੇ ਵਿੱਚ ਸਿਆਸਤਦਾਨ ਐਨਾ ਕੁ ਨੀਵਾਂ ਡਿੱਗ ਚੁੱਕੇ ਹਨ ਕਿ ਉਸ ਸ਼ਖਸ਼ ਨੂੰ ਵੀ ਬੁਰਾ ਸਮਝਦੇ ਹਨ ਜੋ ਇੱਕ ਡਾਕੀਏ ਵਾਂਗ ਚੰਗਾ ਸੁਨੇਹਾ ਲੈ ਆਉਂਦਾ ਹੈ ।ਪਾਕਿਸਤਾਨ ਸਰਕਾਰ ਦੇ ਫੈਸਲੇ ਨੂੰ ਪੰਜਾਬ ਤੋਂ ਲੈਕੇ ਦਿੱਲੀ ਤੀਕ ਅਤੇ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ ਸ਼੍ਰੋਮਣੀ ਤੀਕ ਕੋਸਣ ਦਾ ਰਾਹ ਅਖਤਿਆਰ ਕਰਦੀ ਹੈ ।ਤਰਕ ਦਿੱਤੇ ਜਾਂਦੇ ਹਨ ਕਿ 'ਅਜੇ ਪਾਕਿਸਤਾਨ ਸਰਕਾਰ ਨੇ ਸਾਡੀ ਸਰਕਾਰ ਨੂੰ ਕੋਈ ਲਿਖਤੀ ਪੱਤਰ ਨਹੀ ਭੇਜਿਆ।ਨਵਜੋਤ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੀ ਗਲ ਕਰਨ ਦਾ ਕੋਈ ਹੱਕ ਨਹੀ ਹੈ'।ਜਿਵੇਂ ਨਵਜੋਤ ਸਿੱਧੂ ਕਰਤਾਰ ਪੁਰ ਦਾ ਲਾਂਘਾ ਬੈਗ ਵਿੱਚ ਪਾਕੇ ਲੈ ਆਇਆ ਸੀ।
    ਫਿਰ ਕੁਝ ਦਿਨ ਪਹਿਲਾਂ ਹੀ ਜਦੋਂ ਇਹ ਖਬਰ ਮਿਲਦੀ ਹੈ ਕਿ ਪਾਕਿਸਤਾਨ ਸਰਕਾਰ ਨੇ 28 ਨਵੰਬਰ ਨੂੰ ਲਾਂਘੇ ਦਾ ਨੀਂਹ ਪੱਥਰ ਰੱਖਣ ਦਾ ਐਲਾਨ ਕਰ ਦਿੱਤਾ ਹੈ ਤਾਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕਾਹਲੀ ਨਾਲ ਮੰਤਰੀ ਮੰਡਲ ਵਿੱਚ ਫੈਸਲਾ ਲੈਂਦੀ ਹੈ ਕਿ 'ਸਾਡਾ ਨੀਂਹ ਪੱਥਰ 26ਨਵੰਬਰ ਨੂੰ'।ਯਕੀਨ ਜਾਨਣਾ ਕਰਤਾਰ ਪੁਰ ਲਾਂਘੇ ਨੂੰ ਨਫਰਤ ਦੀ ਭੁੱਬਲ ਵਿੱਚ ਡੂੰਘਾ ਦੱਬ ਚੁੱਕੇ ਸਿਆਸਤਦਾਨਾਂ ਦੇ ਚਿਹਰਿਆਂ 'ਤੇ ਗੁਆਂਡੀ ਦੇਸ਼ ਵਲੋਂ ਲਿਆ ਫੈਸਲਾ ਜਿਵੇਂ ਬਰਦਾਸ਼ਤ ਹੀ ਨਹੀ ਹੋਇਆ।ਲੇਕਿਨ ਲੋਕ ਤੇ ਵਿਸ਼ੇਸ਼ ਕਰਕੇ ਸੰਸਾਰ ਭਰ ਦੇ ਸਿੱਖ ਮੋਦੀ ਸਰਕਾਰ ਦੇ ਇਸ ਫੈਸਲੇ ਨੂੰ ਵੀ ਜੀ ਆਇਆਂ ਕਹਿੰਦੇ ਹਨ।26 ਨਵੰਬਰ ਦੀ ਸਵੇਰ ਨੂੰ ਜਦੋਂ ਇਹ ਪਤਾ ਲੱਗਦੈ ਕਿ ਕੇਂਦਰ ਸਰਕਾਰ ਵਲੋਂ ਉਪ ਰਾਸ਼ਟਰਪਤੀ ਦੇ ਮਾਧਿਅਮ ਰੱਖਿਆ ਜਾ ਰਿਹਾ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਵੀ ਕਿਸੇ ਸਰਕਾਰੀ ਸਮਾਗਮ ਲਈ ਰੁੱਤਬਿਆਂ ਦੀ ਤੈਅ ਸ਼ੁਦਾ ਤਰਤੀਬ ਪ੍ਰਣਾਲੀ ਦਾ ਮੂੰਹ ਚਿੜਾ ਰਿਹੈ ਤਾਂ ਇਸ ਸਮਾਗਮ ਦੇ ਪ੍ਰਬੰਧਕਾਂ ਦੀ ਨੀਅਤ ਸ਼ੱਕੀ ਹੋ ਜਾਂਦੀ ਹੈ।ਨੀਂਹ ਪੱਥਰ ਤੇ ਉਕਰੀ ਇਬਾਰਤ ਅਨੁਸਾਰ ਕੇਂਦਰ ਸਰਕਾਰ ਲਈ ਸੂਬੇ ਦੇ ਸਾਬਕਾ ਮੁਖ ਮੰਤਰੀ ਅਤੇ ਸਾਬਕਾ ਉਪ ਮੁਖ ਮੰਤਰੀ ਦਾ ਦਰਜਾ ,ਇਕ ਕੇਂਦਰੀ ਮੰਤਰੀ ਤੇ ਜਿਲ੍ਹੇ ਦੇ ਲੋਕ ਸਭਾ ਮੈਂਬਰ ਤੋਂ ਉਪਰ ਹੈ।
    ਸਪਸ਼ਟ ਹੈ ਕਿ ਕਰਤਾਰਪੁਰ ਲਾਂਘੇ ਲਈ ਪੁੱਟੇ ਪਹਿਲੇ ਕਦਮ ਦੇ ਰਾਹ ਵਿੱਚ ਨਫਰਤ ਦੇ ਕੰਡੇ ਵਿਸ਼ਾ ਦਿੱਤੇ ਗਏ ਹਨ। ਸ਼ਾਇਦ ਇਹ ਪਹਿਲਾ ਸਰਕਾਰੀ ਸਮਾਗਮ ਹੈ ਜਿਥੇ ਇੱਕ ਕੇਂਦਰੀ ਮੰਤਰੀ ਇਹ ਜਾਣਦੇ ਹੋਏ ਵੀ ਕਿ ਉਪ ਰਾਸ਼ਟਰ ਪਤੀ ਤਾਂ ਪਾਰਲੀਮੈਂਟ ਜਾਂ ਰਾਜ ਸਭਾ ਦੁਆਰਾ ਰੱਖੇ ਵਿਚਾਰਾਂ ਤੇ ਪ੍ਰਤੀਕਰਮ ਨਹੀ ਦਿੰਦਾ ਤੇ ਉਸ ਪਾਸੋਂ ਨਵੰਬਰ 84 ਦੇ ਕਾਤਲਾਂ ਲਈ ਸਜਾਵਾਂ ਮੰਗੀਆਂ ਜਾ ਰਹੀਆਂ ਹਨ।ਸੂਬੇ ਦੇ ਮੁੱਖ ਮੰਤਰੀ ਜੋ ਖੁੱਦ ਫੌਜੀ ਹਨ ਤੇ ਕਿਸੇ ਫੌਜੀ ਜਨਰਲ ਦੇ ਅਧੀਨ ਜਰੂਰ ਰਹੇ ਹਨ ,ਜਿਨ੍ਹਾਂ ਦਾ ਮੁੱਖ ਮੰਤਰੀ ਹੋਣ ਨਾਤੇ ਵੀ ਗੁਆਂਢੀ ਮੁਲਕ ਨਾਲ ਸਿੱਧੀ ਗਲਬਾਤ ਕਰਨ ਦਾ ਅਧਿਕਾਰ ਵੀ ਨਹੀ ਉਹ ਪਾਕਿਸਤਾਨੀ ਫੌਜ ਦੇ ਮੁਖੀ ਨੂੰ ਧਮਕੀਆਂ ਦੇ ਰਹੇ ਹਨ ।ਉਹ ਐਲਾਨ ਕਰ ਰਹੇ ਹਨ ਕਿ ਜਦ ਤੀਕ ਸ਼ਾਂਤੀ ਨਹੀ ਹੁੰਦੀ ਉਹ ਪਾਕਿਸਤਾਨ ਨਹੀ ਜਾਣਗੇ।ਜਿਕਰ ਕਰਨਾ ਜਰੂਰੀ ਹੈ ਕਿ ਕੀ ਇਸਤੋਂ ਪਹਿਲਾਂ ਦੋ ਹਿੰਦ ਪਾਕਿ ਜੰਗਾਂ ਨਹੀ ਹੋਈਆਂ?ਕੀ ਉਸ ਵਿੱਚ ਭਾਰਤੀ ਫੌਜੀ ਤੇ ਸਰਹੱਦੀ ਇਲਾਕਿਆਂ ਦੇ ਲੋਕ ਨਹੀ ਮਾਰੇ ਗਏ?ਕੀ ਇਹ ਵੀ ਸੱਚ ਨਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਕੁਝ ਸਾਲ ਪਹਿਲਾਂ ਪਾਕਿਸਤਾਨ ਗਏ ਸਨ ਤਾਂ ਕੀ ਉਸਤੋਂ ਪਹਿਲਾਂ ਦੋਨਾਂ ਦੇਸ਼ਾਂ ਦੇ ਸਬੰਧ ਸੁਖਾਵੇਂ ਨਹੀ ਸਨ?ਰਹੀ ਗੱਲ ਜਿਸ ਅੱਤਵਾਦ ਦੀ ਗਲ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮੁਖ ਮੰਤਰੀ ਵਜੋਂ ਕੀਤੀ ਹੈ ਉਹ ਇੱਕ ਅੰਤਰਰਾਸ਼ਟਰੀ ਮੁੱਦਾ ਹੈ ।
    ਸ਼ਾਇਦ ਉਹ ਇਹ ਜਰੂਰ ਭੁੱਲ ਗਏ ਹਨ ਕਿ ਉਨ੍ਹਾਂ ਦੀ ਸਿਆਸੀ ਪਾਰਟੀ ਸੂਬੇ ਵਿੱਚ ਫੈਲਾਏ ਸਰਕਾਰੀ ਅੱਤਵਾਦ ਦੀ ਦੋਸ਼ੀ ਜਰੂਰ ਰਹੀ ਹੈ ।ਮੁੱਖ ਮੰਤਰੀ ਦੇ ਨਾਲ ਹੀ ਸਟਜ ਤੇ ਉਹ ਸਾਬਕਾ ਉਪ ਮੁਖ ਮੰਤਰੀ ਬੈਠੇ ਹਨ ਜਿਨ੍ਹਾਂ ਖਿਲਾਫ ਗੁਰੂ ਦੀ ਬੇਅਦਬੀ ਅਤੇ ਸਿੱਖਾਂ ਦੇ ਕਤਲ ਦੀ ਜਾਂਚ ਲਈ ਕਮਿਸ਼ਨ ਦਾ ਗਠਨ ਉਨ੍ਹਾਂ ਨੇ ਹੀ ਕੀਤਾ ਸੀ ।ਮੰਚ ਦੇ ਉਪਰ ਤੇ ਹੇਠਾਂ ਉਸ ਪਾਰਟੀ ਦੇ ਲੋਕ ਤੇ ਆਗੂ ਬੈਠੇ ਹਨ ਜਿਨ੍ਹਾਂ ਨੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਤੇ ਗੋਲੀਆਂ ਚਲਵਾਈਆਂ ਲੇਕਿਨ ਜਦੋਂ ਇਹੀ ਲੋਕ ਸਟੇਜ ਤੇ ਬੈਠੇ ਉਪ ਰਾਸ਼ਟਰ ਪਤੀ ਦੀ ਪ੍ਰਵਾਹ ਕੀਤੇ ਬਗੈਰ ਸਮਾਗਮ ਵਿੱਚ ਖਲਲ ਪਾਉਂਦੇ ਹਨ ਤਾਂ ਮੰਚ ਤੋਂ ਖਿੱਤੇ ਵਿੱਚ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਜਾਂਦਾ ਹੈ ।ਸ਼ਰਮ ਮਹਿਸੂਸ ਹੰਦੀ ਹੈ ਕਿ ਲੋਕਾਂ ਨੂੰ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਵਾਲੇ ਸਿਆਸਤਦਾਨ ਖੁੱਦ ਬਾਹਾਂ ਉਲਾਰ ਉਲਾਰ ਇੱਕ ਦੂਜੇ ਤੇ ਚਿੱਕੜ ਸੁੱਟ ਰਹੇ ਹਨ।
    ਹੁਣ ਵਾਰੀ ਹੈ ਪਾਕਿਸਤਾਨ ਸਰਕਾਰ ਵਲੋਂ ਕਰਤਾਰ ਪੁਰ ਲਾਂਘੇ ਲਈ ਕਰਵਾਏ ਜਾਣ ਵਾਲੇ ਸਮਾਗਮ ਦੀ ਜੋ 28 ਨਵੰਬਰ ਨੂੰ ਹੋ ਰਿਹੈ ।ਇਸ ਸਮਾਗਮ ਵਿੱਚ ਸ਼ਮੂਲੀਅਤ ਲਈ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਨਾਮ ਹੀ ਸੱਦਾ ਪੱਤਰ ਭੇਜਿਆ ਗਿਆ ਹੈ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਮ ਭੀ ,ਮੁਖ ਮੰਤਰੀ ਪੰਜਾਬ ਦੇ ਨਾਮ ਭੀ ਤੇ ਇੱਕ ਦੋਸਤ ਦੇ ਨਾਤੇ ਨਵਜੋਤ ਸਿੰਘ ਸਿੱਧੂ ਨੂੰ ਵੀ ।ਲੇਕਿਨ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਕਰਵਾਏ ਸਮਾਗਮ ਵਿੱਚ ਨਾ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਜਰੂਰਤ ਸਮਝੀ ਗਈ ਤੇ ਨਾ ਹੀ ਅਕਾਲ ਤਖਤ ਸਾਹਿਬ ਦੇ ਕਿਸੇ ਜਥੇਦਾਰ ਦੀ। ਇਹ ਜਿਕਰ ਜਰੂਰ ਬਣਦਾ ਹੈ ਕਿ 18 ਸਤੰਬਰ ਨੂੰ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਸਰਕਾਰ ਦਾ ਇਰਾਦਾ ਸਾਹਮਣੇ ਆਣ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਕਿਸਤਾਨੀ ਫੌਜ ਦੇ ਜਨਰਲ ਬਾਜਵਾ ਨੂੰ ਭਾਰਤੀ ਫੌਜੀਆਂ ਦਾ ਕਾਤਲ ਦੱਸਦਿਆਂ ਮਨ ਦੀ ਭੜਾਸ ਕੱਢੀ ਸੀ।ਤੇ ਜਿਸ ਸਮਾਗਮ ਵਿੱਚ ਬੀਬੀ ਬਾਦਲ ਹੁਣ ਸਾਮਿਲ ਹੋਣ ਜਾ ਰਹੇ ਹਨ ਉਸ ਵਿੱਚ ਜਨਰਲ ਬਾਜਵਾ ਜਰੂਰ ਸ਼ਾਮਿਲ ਹੋਣਗੇ ।
    ਕੀ ਕੇਂਦਰੀ ਮੰਤਰੀ ,ਬੀਤੇ ਕਲ੍ਹ ਦੀ ਸਟੇਜ ਵਾਂਗ ਜਨਰਲ ਬਾਜਵਾ ਨੂੰ ਵੀ ਸੱਚ ਸੁਨਾਉਣ ਦੀ ਜ਼ੁਰਅਤ ਕਰ ਸਕਣਗੇ? ਵੈਸੇ ਪਾਕਿਸਤਾਨ ਸਰਕਾਰ ਵਲੋਂ ਇਹ ਸੱਦਾ ਭਾਰਤ ਦੀ ਵਿਦੇਸ਼ ਮੰਤਰੀ ਸ਼ੁਸ਼ਮਾ ਸਵਾਰਾਜ ਦੇ ਨਾਮ ਸੀ ਜਿਨ੍ਹਾਂ ਨੇ ਜਾਣ ਤੋਂ ਇਸ ਕਰਕੇ ਕਿਨਾਰਾ ਕੀਤਾ ਕਿ ਉਹ ਪਹਿਲਾਂ ਹੀ ਪਾਕਿਸਤਾਨੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਤੋਂ ਨਾਂਹ ਕਰ ਚੁੱਕੇ ਹਨ ।ਜੇ ਹੁਣ ਚਲੇ ਜਾਂਦੇ ਤਾਂ ਸ਼ਰਮਿੰਦਾ ਹੋਣਾ ਪੈਣਾ ਸੀ।ਕਰਤਾਰਪੁਰ ਲਾਂਘੇ ਨਾਲ ਜੁੜੇ ਕਿਸੇ ਵੀ ਮਹਿਕਮੇ ਨਾਲ ਸਬੰਧਤ ਹੋਣ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਪਾਕਿਸਤਾਨ ਦੇ ਸਮਾਗਮ ਵਿੱਚ ਸ਼ਮੁਲ਼ੀਅਤ ਲਈ ਕਿਉਂ ਜਾ ਰਹੇ ਹਨ? ਕੀ ਹੁਣ ਜਨਰਲ ਬਾਜਵਾ ਦੋਸ਼ ਮੁਕਤ ਹੋ ਗਏ ?ਕੀ ਡੇਰਾ ਬਾਬਾ ਨਾਨਕ ਦੇ ਮੰਚ ਤੋਂ ਨਵੰਬਰ 84 ਦੇ ਕਾਤਲਾਂ ਨੂੰ ਸਜਾਵਾਂ ਮਿਲ ਚੁੱਕੀਆਂ ਹਨ ?ਕੀ ਸੂਬੇ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਮਗਰਮੱਛਾਂ ਨੂੰ ਸਜਾਵਾਂ ਮਿਲ ਚੁੱਕੀਆਂ ਹਨ?ਕੇਂਦਰ ਤੇ ਸੂਬਾ ਸਰਕਾਰ ਦੁਆਰਾ ਰੱਖੇ ਇਸ ਸਿਆਸੀ ਸਮਾਗਮ ਦੀ ਪ੍ਰਾਪਤੀ ਤਾਂ ਆਣ ਵਾਲੇ ਦਿਨ੍ਹਾਂ ਵਿੱਚ ਹੀ ਨਜਰ ਆਵੇਗੀ ਲੇਕਿਨ ਇਹ ਜਰੂਰ ਸਪਸ਼ਟ ਹੋਇਆ ਹੈ ਕਿ ਸਿਆਸਤਦਾਨ ਬਾਦਲਕੇ ਹੋਣ ਜਾਂ ਕਾਂਗਰਸੀ .ਕਿਸੇ ਕੋਲੋਂ ਸਿੱਖਾਂ ਦੀ ਛੋਟੀ ਜਿਹੀ ਖੁਸ਼ੀ ਵੀ ਹਜਮ ਨਹੀ ਹੋਈ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com