ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਭਗਤ ਰਵੀਦਾਸ ਜੀ ਦੀ ‘ਬੇਗਮਪੁਰਾ’ ਦੀ ਸੋਚ ਇਨਸਾਨੀਅਤ ਅਤੇ ਅਧਿਆਤਮਿਕ ਗੁਣਾਂ ਨਾਲ ਭਰਪੂਰ ਦੇ ਅਸੀਂ ਕਾਇਲ ਹਾਂ, ਪਰ ਇਸ ਵਿਚ ਸਿਆਸੀ ਆਜ਼ਾਦੀ ਦੀ ਗੱਲ ਨਹੀਂ : ਮਾਨ

  ਫ਼ਤਹਿਗੜ੍ਹ ਸਾਹਿਬ - “ਭਗਤ ਰਵੀਦਾਸ ਜੀ ਦੀ ਬਾਣੀ ਮਨੁੱਖਤਾ ਦੀ ਬਿਹਤਰੀ, ਜਾਤ-ਪਾਤ, ਊਚ-ਨੀਚ ਹਰ ਤਰ੍ਹਾਂ ਦੇ ਡਰ-ਭੈ ਤੋਂ ਰਹਿਤ ਬਰਾਬਰਤਾ ਅਤੇ ਸਮੁੱਚੀ ਲੋਕਾਈ ਵਿਚ ਕੋਈ ਵੀ ਇਨਸਾਨ ਭੁੱਖਾ ਨਾ ਰਹੇ ਅਤੇ ਆਤਮਿਕ ਆਨੰਦ ਨਾਲ ਜੀਵਨ ਬਸਰ ਕਰਨ ਦੀ ਜੋ ਵੱਡਮੁੱਲੀ ਮਨੁੱਖਤਾ ਪੱਖੀ ਗੱਲ ਕਰਦੀ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਨੇਕ ਤੇ ਮਨੁੱਖਤਾ ਪੱਖੀ ਵਿਚਾਰਾਂ ਦਾ ਕੱਟੜ ਹਾਮੀ ਹੀ ਨਹੀਂ, ਬਲਕਿ ਅਮਲੀ ਰੂਪ ਵਿਚ ਇਸ ਸੋਚ ਉਤੇ ਪਹਿਰਾ ਦੇਣ ਵਾਲੀ ਕੌਮੀ ਸਿਆਸੀ ਜਥੇਬੰਦੀ ਹੈ । ਇਹੀ ਵਜਹ ਸੀ ਕਿ ਅਸੀਂ ‘ਤੱਲ੍ਹਣ’ (ਜਲੰਧਰ) ਵਿਖੇ ਬੀਤੇ ਸਮੇਂ ਵਿਚ ਰੰਘਰੇਟਿਆ, ਦਲਿਤਾਂ, ਪੱਛੜੇ ਵਰਗਾਂ ਉਤੇ ਹੋਏ ਜ਼ਬਰ-ਜੁਲਮ ਸਮੇਂ ਉਥੇ ਪਹੁੰਚਕੇ ਉਸ ਮਹਾਨ ਸੋਚ ਦੀ ਰਾਖੀ ਕਰਨ ਦੀ ਜਿੰਮੇਵਾਰੀ ਨਿਭਾਕੇ ਖੁਸ਼ੀ ਪ੍ਰਾਪਤ ਕੀਤੀ ਸੀ । ਪਰ ਜੋ ਹੁਣ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 5 ਮੈਬਰੀ ਕਮੇਟੀ ਬਣਾਈ ਗਈ ਹੈ, ਉਸ ਕਮੇਟੀ ਵੱਲੋਂ ਹੁਣ ਭਗਤ ਰਵੀਦਾਸ ਜੀ ਦੇ ‘ਬੇਗਮਪੁਰੇ’ ਦੀ ਗੱਲ ਕਰਕੇ ਸਿੱਖ ਕੌਮ ਵਿਚ ਭੰਬਲਭੂਸਾ ਪੈਦਾ ਕਰਨ ਵਾਲੇ ਅਮਲ ਕਰ ਦਿੱਤੇ ਹਨ । ਜਦੋਂਕਿ ਬੇਗਮਪੁਰਾ ਦੀ ਸੋਚ ਪੂਰਨ ਅਧਿਆਤਮਿਕਤਾ ਅਤੇ ਮਨੁੱਖਤਾ ਪੱਖੀ ਸਲਾਘਾਯੋਗ ਅਗਵਾਈ ਦਿੰਦੀ ਹੈ, ਪਰ ਇਸ ਵਿਚ ਉਹ ਕੌਮੀ ਸਿਆਸੀ ਆਜ਼ਾਦੀ (ਬਫ਼ਰ ਸਟੇਟ) ਦੀ ਗੱਲ ਨਹੀਂ ਜਿਸ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਅਤੇ ਵੱਡੀ ਗਿਣਤੀ ਵਿਚ ਸਿੱਖ ਨੌਜ਼ਵਾਨਾਂ ਨੇ ਆਪਣੀਆ ਸ਼ਹਾਦਤਾਂ ਦਿੱਤੀਆ ਹਨ ਅਤੇ ਹਜ਼ਾਰਾਂ ਹੀ ਮਾਵਾਂ ਨੇ ਆਪਣੇ ਪੁੱਤਾਂ ਨੂੰ ਕੁਰਬਾਨ ਕਰਕੇ ਕੌਮੀ ਆਜ਼ਾਦੀ ਦੀ ਨੀਂਹ ਨੂੰ ਪੱਕਾ ਕੀਤਾ ਹੈ । ਬੇਸ਼ੱਕ ਅਸੀਂ ਬੇਗਮਪੁਰਾ ਦੀ ਵੱਡਮੁੱਲੀ ਸੋਚ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਪਰ ਇਸ ਸਮੇਂ ਜਦੋਂ ਕੌਮ ਸੰਤ ਭਿੰਡਰਾਂਵਾਲਿਆ ਦੇ ਪਾਏ ਪੂਰਨਿਆ ਉਤੇ ਪਹਿਰਾ ਦਿੰਦੀ ਹੋਈ ਆਜ਼ਾਦੀ (ਖ਼ਾਲਿਸਤਾਨ) ਦੇ ਮਿਸ਼ਨ ਵੱਲ ਵੱਧ ਰਹੀ ਹੈ, ਉਸ ਸਮੇਂ ਸਾਡੇ ਸਤਿਕਾਰਯੋਗ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਗਈ ਕਮੇਟੀ ਵੱਲੋਂ ਬੇਗਮਪੁਰਾ ਦੀ ਨਵੀਂ ਗੱਲ ਕਰਨਾ ਤਾਂ ਕੌਮ ਵਿਚ ਦੁਬਿਧਾ ਹੀ ਉਤਪੰਨ ਹੋਣ ਦਾ ਕਾਰਨ ਬਣੇਗੀ । ਜੇਕਰ ਜਥੇਦਾਰ ਸਾਹਿਬ ਕੋਲ ਕੋਈ ਨਵੀਂ ਸੋਚ-ਵਿਚਾਰ ਸੀ ਜਾਂ ਹੈ ਤਾਂ ਉਨ੍ਹਾਂ ਵੱਲੋਂ ਸਰਬੱਤ ਖ਼ਾਲਸਾ ਦੀਆਂ ਰਵਾਇਤਾ ਤੇ ਨਿਯਮਾਂ ਅਨੁਸਾਰ ਜਥੇਦਾਰ ਭਾਈ ਧਿਆਨ ਸਿੰਘ ਮੰਡ ਰਾਹੀ ਹੀ ਸਾਂਝੀ ਕਰਕੇ ਕੌਮ ਅੱਗੇ ਰੱਖਣੀ ਚਾਹੀਦੀ ਸੀ, ਨਾ ਕਿ ਕਦੀ ਸਿੱਖ ਪਾਰਲੀਮੈਂਟ, ਕਦੀ ਪੰਜ ਪਿਆਰਿਆ ਅਤੇ ਹੁਣ ਬੇਗਮਪੁਰਾ ਦੀ ਗੱਲ ਕਰਨ ਦੇ ਦੁਬਿਧਾ ਪੈਦਾ ਕਰਨ ਵਾਲੇ ਅਮਲ ਹੋਣੇ ਚਾਹੀਦੇ ਸਨ ।”

  ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੀ ਦੀ ਅਗਵਾਈ ਹੇਠ ਬੀਤੇ ਕੱਲ੍ਹ ਧੂਰੀ ਵਿਖੇ ਪਾਰਟੀ ਦੇ ਸੀਨੀਅਰ ਆਗੂਆ ਜਿਨ੍ਹਾਂ ਵਿਚ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਰਣਜੀਤ ਸਿੰਘ ਸੰਘੇੜਾ, ਗੁਰਨੈਬ ਸਿੰਘ ਰਾਮਪੁਰਾ, ਗੁਰਜੰਟ ਸਿੰਘ ਕੱਟੂ ਆਦਿ ਆਗੂਆ ਦੀ ਇਕ ਸੰਜ਼ੀਦਾ ਮੀਟਿੰਗ ਵਿਚ ਉਭਰਕੇ ਸਾਹਮਣੇ ਆਏ । ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਵੀ ਸਰਬੱਤ ਖ਼ਾਲਸਾ ਦੀ ਕੌਮੀ ਪ੍ਰਣਾਲੀ ਰਾਹੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਚੁਣੇ ਗਏ ਹਨ, ਸਰਬੱਤ ਖ਼ਾਲਸਾ ਦੇ ਹੋਏ ਫੈਸਲਿਆਂ ਅਤੇ ਰਵਾਇਤਾਂ ਅਨੁਸਾਰ, ਆਪਸੀ ਇਤਫਾਕ, ਸਲਾਹ-ਮਸਵਰੇ ਦੇ ਨਿਯਮਾਂ ਰਾਹੀ ਹੀ ਕੌਮੀ ਅਗਲੇਰੇ ਪ੍ਰੋਗਰਾਮ ਬਣਨੇ ਚਾਹੀਦੇ ਹਨ ਜੋ ਕਦੀ ਸਿੱਖ ਪਾਰਲੀਮੈਂਟ, ਕਦੀ ਪੰਜ ਪਿਆਰਿਆ ਅਤੇ ਕਦੀ ਬੇਗਮਪੁਰਾ ਦੀ ਸੋਚ ਦੀ ਗੱਲ ਹੋ ਰਹੀ ਹੈ, ਇਹ ਸਰਬੱਤ ਖ਼ਾਲਸਾ ਦੇ ਫੈਸਲਿਆ ਅਤੇ ਰਵਾਇਤਾ ਦਾ ਨਿਰਾਦਰ ਹੋਵੇਗਾ । ਫਿਰ ਭਾਈ ਜਗਤਾਰ ਸਿੰਘ ਹਵਾਰਾ ਜੋ ਸਾਡੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਹਨ ਅਤੇ ਜੋ ਇਸ ਸਮੇਂ ਜੇਲ੍ਹ ਵਿਚ ਬੰਦੀ ਹਨ, ਉਨ੍ਹਾਂ ਨੂੰ ਬਾਹਰੀ ਕਾਰਵਾਈਆ ਦੀ ਸਹੀ ਸੂਚਨਾਂ ਪ੍ਰਾਪਤ ਨਹੀਂ ਹੋ ਰਹੀ ਜਿਸ ਕਰਕੇ ਅਜਿਹਾ ਹੋ ਰਿਹਾ ਹੈ । ਜਦੋਂ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 6 ਮਹੀਨੇ ਦੇ ਲੰਮੇਂ ਸਮੇਂ ਤੱਕ ਕੌਮੀ ਸੰਘਰਸ਼ ਮੋਰਚੇ ਨੂੰ ਚਲਾਇਆ ਗਿਆ ਤਾਂ ਅਗਲੇਰੇ ਕੌਮੀ ਪ੍ਰੋਗਰਾਮ ਉਨ੍ਹਾਂ ਦੇ ਰਾਹੀ ਹੀ ਕੌਮ ਨੂੰ ਦੇਕੇ ਕੌਮੀ ਏਕਤਾ ਤੇ ਸੰਜ਼ੀਦਗੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਵੱਲੋਂ ਬਣਾਈ ਗਈ ਪੰਜ ਮੈਬਰੀ ਕਮੇਟੀ ਵਿਚੋਂ ਇਕ-ਦੋ ਨੂੰ ਛੱਡਕੇ ਕੋਈ ਇਨਕਲਾਬੀ ਸਖਸ਼ੀਅਤ ਨਹੀਂ, ਜਦੋਂਕਿ ਅਜਿਹੀ ਪੰਜ ਮੈਬਰੀ ਕਮੇਟੀ ਵਿਚ ਉਨ੍ਹਾਂ (ਜਥੇਦਾਰ ਜਗਤਾਰ ਸਿੰਘ ਹਵਾਰਾ) ਦੀ ਤਰ੍ਹਾਂ ਇਨਕਲਾਬੀ ਸੋਚ ਵਾਲੇ ਹੀ ਹੋਣੇ ਚਾਹੀਦੇ ਹਨ ।

  ਜੋ ਪਹਿਲੇ ਸਿੱਖ ਪਾਰਲੀਮੈਂਟ ਦੀ ਗੱਲ ਕੀਤੀ ਗਈ ਉਹ ਵੀ ਅੱਗੇ ਨਹੀਂ ਵੱਧੀ । ਫਿਰ ਪੰਜ ਪਿਆਰਿਆ ਦੀ ਗੱਲ ਕੀਤੀ ਗਈ, ਉਹ ਵੀ ਸਫ਼ਲ ਨਹੀਂ ਹੋਈ ਅਤੇ ਹੁਣ ਪੰਜ ਮੈਬਰੀ ਕਮੇਟੀ ਵੱਲੋਂ ਕੌਮੀ ਸਿਆਸੀ ਆਜ਼ਾਦੀ ਦੀ ਗੱਲ ਨੂੰ ਨਜ਼ਰ ਅੰਦਾਜ ਕਰਕੇ ਨਵੀਂ ਗੱਲ ਕੀਤੀ ਜਾ ਰਹੀ ਹੈ, ਇਸਦੇ ਵੀ ਚੰਗੇ ਨਤੀਜੇ ਨਹੀਂ ਨਿਕਲ ਸਕਣਗੇ । ਕਿਉਂਕਿ ਜੇਲ੍ਹ ਵਿਚੋਂ ਵਾਰ-ਵਾਰ ਨਵੇਂ ਹੁਕਮ ਆ ਰਹੇ ਹਨ, ਉਨ੍ਹਾਂ ਦੀ ਸੱਚਾਈ ਕੀ ਹੈ, ਉਸ ਤੋਂ ਕੌਮ ਅਣਭਿੱਜ ਹੈ । ਉਨ੍ਹਾਂ ਕਿਹਾ ਕਿ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਇਹ ਬਚਨ ਸੀ ਕਿ ‘ਜਿਸ ਦਿਨ ਫ਼ੌਜ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰੇਗੀ, ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’ ਉਸ ਦਿਨ ਤੋਂ ਹੀ ਖ਼ਾਲਿਸਤਾਨ ਦਾ ਐਲਾਨ ਹੋ ਚੁੱਕਾ ਹੈ । ਉਸ ਉਪਰੰਤ ਇਹ ਖ਼ਾਲਿਸਤਾਨ ਦੀ ਗੱਲ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੂਰਨ ਦ੍ਰਿੜਤਾ, ਸੰਜ਼ੀਦਗੀ ਨਾਲ ਅਮਨਮਈ ਤੇ ਜਮਹੂਰੀਅਤ ਢੰਗਾਂ ਰਾਹੀ ਸੰਘਰਸ਼ ਕਰਦਾ ਆ ਰਿਹਾ ਹੈ । ਇਹ ਬਫ਼ਰ ਸਟੇਟ ਤਿੰਨ ਪ੍ਰਮਾਣੂ ਤਾਕਤਾਂ ਨਾਲ ਲੈਸ ਦੁਸ਼ਮਣ ਮੁਲਕਾਂ ਹਿੰਦੂ-ਇੰਡੀਆ, ਇਸਲਾਮਿਕ-ਪਾਕਿਸਤਾਨ ਅਤੇ ਕਾਉਮਨਿਸਟ-ਚੀਨ ਦੀ ਤ੍ਰਿਕੋਣ ਦੇ ਵਿਚਕਾਰ ਜਿਥੇ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਵਿਚ ਵੱਸਦੀ ਹੈ, ਉਥੇ ਸਥਾਪਿਤ ਹੋਵੇਗਾ । ਜਿਥੇ ਬੇਗਮਪੁਰਾ ਦੀ ਸੋਚ ਤੇ ਅਧਾਰਿਤ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ-ਹੱਕ ਦੇਣ ਵਾਲਾ, ਜਾਤ-ਪਾਤ, ਅਮੀਰ-ਗਰੀਬ ਦੀ ਸੋਚ ਤੋਂ ਰਹਿਤ ਸਭਨਾਂ ਦੇ ਢਿੱਡ ਭਰਨ ਵਾਲਾ, ਰੁਜਗਾਰ ਦੇਣ ਵਾਲਾ ਇਨਸਾਫ਼ ਪਸ਼ੰਦ ਰਾਜ ਪ੍ਰਬੰਧ ਕਾਇਮ ਹੋਵੇਗਾ । ਕਿਉਂਕਿ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਾ ਅਸੀਂ ਹਿੰਦੂ, ਨਾ ਮੁਸਲਮਾਨ ਅਤੇ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਬਚਨਾਂ ‘ਇਨ ਗਰੀਬ ਸਿੱਖਨੁ ਕੋ ਦੇਊ ਪਾਤਸ਼ਾਹੀ’ ਨੂੰ ਅਮਲੀ ਰੂਪ ਵਿਚ ਪੂਰਨ ਕਰਨ ਵਾਲਾ ਪ੍ਰਬੰਧ ਹੋਵੇਗਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਹਿਲੇ ਵੀ ਸੁਰੂ ਕੀਤੀ ਗਈ ਸਿੱਖ ਪਾਰਲੀਮੈਂਟ ਦੀ ਗੱਲ ਵਿਚ ਸਮੂਲੀਅਤ ਨਹੀਂ ਸੀ ਕੀਤੀ ਅਤੇ ਫਿਰ ਪੰਜ ਪਿਆਰਿਆ ਦੀ ਆਈ ਗੱਲ ਨੂੰ ਵੀ ਪ੍ਰਵਾਨ ਨਹੀਂ ਸੀ ਕੀਤਾ, ਫਿਰ ਸਿੱਖ ਫਾਰ ਜਸਟਿਸ ਵੱਲੋਂ 2020 ਦੀ ਗੱਲ ਨੂੰ ਵੀ ਇਸ ਲਈ ਪ੍ਰਵਾਨ ਨਹੀਂ ਸੀ ਕੀਤਾ ਕਿਉਂਕਿ ਉਨ੍ਹਾਂ ਵੱਲੋਂ ਇਸ ਸੰਬੰਧੀ ਕੌਮ ਨੂੰ ਕੁਝ ਸਪੱਸਟ ਨਹੀਂ ਕੀਤਾ ਗਿਆ ਅਤੇ ਹੁਣ ਪੰਜ ਮੈਬਰੀ ਕਮੇਟੀ ਵੱਲੋਂ ਸੁਰੂ ਕੀਤੀ ਗਈ ਤੇ ਦੁਬਿਧਾ ਪਾਉਣ ਵਾਲੀ ਗੱਲ ਵਿਚ ਵੀ ਸਮੂਲੀਅਤ ਨਹੀਂ ਕਰਾਂਗੇ । ਬਫ਼ਰ ਸਟੇਟ (ਖ਼ਾਲਿਸਤਾਨ) ਕਾਇਮ ਹੋਣ ਉਪਰੰਤ ਇਸਦੇ ਵਿਧਾਨ ਵਿਚ ‘ਬੇਗਮਪੁਰਾ’ ਦੀ ਵੱਡਮੁੱਲੀ ਸੋਚ ਦੇ ਬੁਨਿਆਦੀ ਹੱਕਾਂ ਨੂੰ ਵਿਸ਼ੇਸ਼ ਮਹੱਤਵ ਦੇਣਾ ਸਾਡਾ ਮੁੱਖ ਮਕਸਦ ਹੋਵੇਗਾ ਅਤੇ ਇਸ ਸੋਚ ਤੇ ਅਧਾਰਿਤ ਹੀ ਖ਼ਾਲਿਸਤਾਨ ਹਕੂਮਤ ਨਿਜਾਮ ਕਾਇਮ ਕਰੇਗੀ ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com