ਚੰਡੀਗੜ੍ਹ - ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮੰਤਾਰ ਬਰਾੜ ਦੀ ਮਾਂ ਤੇ ਹੋਰਨਾਂ ਅਕਾਲੀ ਆਗੂਆਂ ਦੇ ਕਰਜ਼ੇ ਮਾਫ਼ ਕਰਨ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਸਦੇ ਕਿਸਾਨ ਕਰਜ਼ਾ–ਮਾਫ਼ੀ ਯੋਜਨਾ ਤਹਿਤ ਜਾਂਚ ਦੇ ਹੁਕਮ ਦਿੱਤੇ ਹਨ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ਼ਨਿੱਚਰਵਾਰ ਨੂੰ ਫਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਕਰਜ਼ਾ–ਮਾਫ਼ੀ ਸਮਾਗਮ ’ਚ ਨਹੀਂ ਪੁੱਜੇ।
ਸੂਤਰਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦੇ ਧਿਆਨ ਚ ਆਉਣ ਮਗਰੋਂ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਕਿ ਅਮੀਰ ਲੋਕ ਇਸ ਸਕੀਮ ਦਾ ਲਾਭ ਚੁੱਕ ਰਹੇ ਹਨ ਜਦਕਿ ਇਹ ਸਕੀਮ ਛੋਟੇ ਅਤੇ ਲੋੜਵੰਦ ਕਿਸਾਨਾਂ ਲਈ ਹੈ।
ਵਿਭਾਗੀ ਸੂਤਰਾਂ ਨੇ ਕਿਹਾ ਕਿ ਇਹ ਲਾਭਪਾਤਰੀਆਂ ਦੁਆਰਾ ਦਿੱਤੀ ਗੁੰਮਰਾਹਕੁਨ ਜਾਣਕਾਰੀ ਦੇ ਕਾਰਨ ਕੀਤਾ ਜਾ ਸਕਦੀ ਹੈ ਕਿਉਂਕਿ ਜਾਂਚ ਦਾ ਕੰਮ ਮਾਲ ਮਹਿਕਮੇ ਵੱਲੋਂ ਕੀਤਾ ਜਾਵੇਗਾ।
ਫਰੀਦਕੋਟ ਦੇ ਡਿਪਟੀ ਰਜਿਸਟਰਾਰ ਸਹਿਕਾਰੀ ਸੋਸਾਇਟੀਆਂ ਸੁਖਪਾਲ ਸਿੰਘ ਗਿੱਲ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਅਸੀਂ ਇਸ ਗੱਲ ਦੀ ਜਾਂਚ ਕਰਾਂਗੇ ਕਿ ਉਨ੍ਹਾਂ ਦੇ (ਅਕਾਲੀਆਂ ਨੇਤਾਵਾਂ) ਬੋਝ ਨੂੰ ਕਿਵੇਂ ਮੁਆਫ ਕਰ ਦਿੱਤਾ ਗਿਆ ਕਿਉਂਕਿ ਨਿਯਮਾਂ ਅਨੁਸਾਰ ਜਿਵੇਂ ਕਿ ਸੂਚੀ ਵਿਚ ਕਿਸੇ ਲਾਭਪਾਤਰੀ ਦਾ ਨਾਮ ਆਉਣ ਮਗਰੋਂ ਬਿਨੈਕਾਰ ਨੂੰ ਇਕ ਹਲਫੀਆ ਬਿਆਨ ਸੌਂਪਣਾ ਹੁੰਦਾ ਹੈ ਕਿ ਉਸਨੇ ਟੈਕਸ ਅਦਾ ਨਹੀਂ ਕੀਤਾ, ਉਸਨੇ ਸਰਕਾਰ ਤੋਂ ਪੈਨਸ਼ਨ ਜਾਂ ਤਨਖਾਹ ਨਹੀਂ ਪ੍ਰਾਪਤ ਕੀਤੀ ਅਤੇ ਪੰਜ ਏਕੜ ਤੋਂ ਘੱਟ ਜ਼ਮੀਨ ਦਾ ਮਾਲਕ ਹੈ।
ਸੁਖਪਾਲ ਸਿੰਘ ਗਿੱਲ ਨੇ ਅੱਗੇ ਕਿਹਾ ਕਿ ਅਸੀਂ ਜਾਂਚ ਕਰਾਂਗੇ ਕਿ ਗਲਤੀ ਕਿੱਥੇ ਹੋਈ ਹੈ ਤੇ ਫਿਰ ਇਸਦੇ ਮੁਤਾਬਕ ਕੰਮ ਕਰਾਂਗੇ, ਉਦੋਂ ਤੱਕ ਅਕਾਲੀ ਆਗੂ ਦੀ ਕਰਜ਼ਾ–ਮਾਫ਼ੀ ਵਿਭਾਗ ਦੁਆਰਾ ਰੋਕ ਦਿੱਤੀ ਗਈ ਹੈ।
ਸੂਬਾ ਸਰਕਾਰ ਨੇ ਕਰਜ਼ਾ–ਮੁਆਫੀ ਸਕੀਮ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਫਰੀਦਕੋਟ ਜ਼ਿਲ੍ਹੇ ਦੇ ਪ੍ਰਧਾਨ ਦੀ ਮਾਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਕਰਜ਼ੇ ਮੁਆਫ਼ ਕਰ ਦਿੱਤੇ ਸਨ।
ਛੋਟ ਸੂਚੀ 'ਤੇ ਨਜ਼ਰ ਮਾਰਨ ਤੇ ਦਰਸਾਉਂਦਾ ਹੈ ਕਿ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮੰਤਾਰ ਬਰਾੜ ਦੀ ਮਾਂ ਮਨਜੀਤ ਕੌਰ ਬਰਾੜ ਨੂੰ 89,137 ਰੁਪਏ ਦੀ ਛੋਟ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੱਖਣ ਸਿੰਘ ਨੰਗਲ ਨੂੰ 1,66,618 ਰੁਪਏ ਦੀ ਕਰਜ਼ਾ ਮੁਆਫੀ ਮਿਲੀ ਹੈ। ਇਕ ਹੋਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ਼ੇਰ ਸਿੰਘ ਮੰਡਵਾਲਾ ਦੀ ਪਤਨੀ ਜਵਿਰ ਕੌਰ ਨੂੰ 1,53,086 ਦਾ ਲਾਭ ਮਿਲਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਅਕਤੀ ਜ਼ਮੀਨਾਂ ਵਾਲੇ ਪਰਿਵਾਰਾਂ ਨਾਲ ਸਬੰਧਿਤ ਹਨ।


