ਬਾਘਾਪੁਰਾਣਾ - ਸ਼ੋ੍ਮਣੀ ਅਕਾਲੀ ਦਲ ਟਕਸਾਲੀ ਦੇ ਪ੍ਧਾਨ ਰਣਜੀਤ ਸਿੰਘ ਬ੍ਰਹਮਪੁਰਾ ਤੇ ਜਥੇਦਾਰ ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾਉਣਾ, ਡੇਰਾ ਸੱਚਾ ਸੌਦਾ ਮੁਖੀ ਨੂੰ ਵੋਟਾਂ ਦੀ ਰਾਜਨੀਤੀ ਕਾਰਨ ਮਾਫ਼ੀ ਦੇਣ ਅਤੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੀਆਂ ਮਨਮਾਨੀਆਂ ਤੋਂ ਤੰਗ ਆ ਕੇ ਅਕਾਲੀ ਦਲ ਟਕਸਾਲੀ ਦਾ ਗਠਨ ਕੀਤਾ ਹੈ। ਹੁਣ ਬਾਦਲ ਦਲ ਦੀਆਂ ਗਲਤ ਨੀਤੀਆਂ ਦਾ ਪ੍ਚਾਰ ਕਰ ਕੇ ਅਕਾਲੀ ਦਲ ਟਕਸਾਲੀ ਨੂੰ ਅੱਗੇ ਲੈ ਜਾਣਾ ਪਾਰਟੀ ਆਗੂਆਂ ਦਾ ਟੀਚਾ ਹੈ। ਬ੍ਹਮਪੁਰਾ ਤੇ ਅਜਨਾਲਾ ਸੋਮਵਾਰ ਨੂੰ ਜ਼ਿਲ੍ਹਾ ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪੈਲੇਸ ਵਿਚ ਹੋਏ ਸਮਾਗਮ ਵਿਚ ਬੋਲ ਰਹੇ ਸਨ। ਇਹ ਸਮਾਗਮ ਪਾਰਟੀ ਆਗੂ ਮਨਜੀਤ ਸਿੰਘ ਰਾਣਾ ਨੇ ਕਰਵਾਇਆ ਸੀ।
ਵਰਕਰਾਂ ਨੂੰ ਸੰਬੋਧਨ ਕਰਦਿਆਂ ਬ੍ਰਹਮਪੁਰਾ ਤੇ ਅਜਨਾਲਾ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਆਪਣੀ ਸਾਰੀ ਉਮਰ ਅਕਾਲੀ ਦਲ ਬਾਦਲ ਦੇ ਨਾਂ ਕੀਤੀ ਪਰ ਆਪਣੇ ਪੁੱਤਰ ਸੁਖਬੀਰ ਦੇ ਮੋਹ ਅੱਗੇ ਪ੍ਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀ ਅਹਿਮੀਅਤ ਨਹੀਂ ਸਮਝੀ। ਸੁਖਬੀਰ ਨੂੰ ਅਕਾਲੀ ਦਲ ਦਾ ਪ੍ਧਾਨ ਬਣਾਉਣ ਤੋਂ ਬਾਅਦ ਲਗਾਤਾਰ ਪਾਰਟੀ ਦਾ ਗ੍ਾਫ਼ ਡਿੱਗਣ ਦੇ ਬਾਵਜੂਦ ਬਾਦਲ ਨਹੀਂ ਸੰਭਲੇ। ਹਾਲਾਂਕਿ 2017 ਵਿਧਾਨ ਸਭਾ ਚੋਣਾਂ ਘਟਦੇ ਗ੍ਾਫ਼ ਦਾ ਪ੍ਤੱਖ ਨਤੀਜਾ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਦੇ ਸਾਹਮਣੇ ਸਿਰਫ਼ ਅਕਾਲੀ ਦਲ ਟਕਸਾਲੀ ਹੀ ਬਦਲ ਹੈ ਜੋ ਲੋਕਾਂ ਦੇ ਲਈ ਕੰਮ ਕਰੇਗਾ।
ਦੋਵਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੋਣਾਂ ਦੇ ਦੌਰ ਵਿਚ ਅਮਰਿੰਦਰ ਵੱਲੋਂ ਕੀਤੇ ਗਏ ਵਾਅਦੇ ਜੁਮਲੇ ਹੀ ਨਿਕਲੇ। ਕਿਸੇ ਵਾਅਦੇ ਨੂੰ ਹੁਣ ਤੀਕ ਸਰਕਾਰ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਸਕੀ, ਜਿਸ ਕਾਰਨ ਕਾਂਗਰਸ ਦਾ ਅਕਸ ਲੋਕਾਂ ਦੀ ਨਜ਼ਰ 'ਚ ਠੀਕ ਨਹੀਂ ਹੈ।


