ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਹਰਨਾਮ ਸਿੰਘ ਧੂੰਮਾ ਵੱਲੋਂ ‘ਮਹਿਤੇ ਪਹੁੰਚਣ’ ਦੀ ਅਪੀਲ ਸਿੱਖ ਸ਼ਕਤੀ ਨੂੰ ਢਾਅ ਲਗਾਉਣ ਵਾਲੀ : ਮਾਨ

  ਫ਼ਤਹਿਗੜ੍ਹ ਸਾਹਿਬ - ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਬਾਬਾ ਦੀਪ ਸਿੰਘ ਜੀ ਨੇ ਆਪਣੀ ਮਹਾਨ ਸ਼ਹਾਦਤ ਦੇ ਕੇ ਕੇਵਲ ਸਿੱਖ ਕੌਮ ਨੂੰ ਆਪਣੀ ਅਣਖ਼-ਗੈਰਤ ਵਾਲੀ ਜਿ਼ੰਦਗੀ ਜਿਊਂਣ ਲਈ ਕੇਵਲ ਅਗਵਾਈ ਹੀ ਨਹੀਂ ਦਿੱਤੀ, ਬਲਕਿ ਸਿੱਖ ਕੌਮ ਦੇ ਇਤਿਹਾਸ ਦੇ ਸੁਨਹਿਰੀ ਪੰਨਿਆ ਨੂੰ ਹੋਰ ਰੋਸ਼ਨਾਇਆ । ਉਨ੍ਹਾਂ ਵੱਲੋਂ ਸੁਰੂ ਕੀਤੀ ਗਈ ਦਮਦਮੀ ਟਕਸਾਲ ਦੇ ਫਖ਼ਰ ਵਾਲੇ ਇਤਿਹਾਸ ਨੂੰ ਅੱਗੇ ਤੋਰਦੇ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਤਿੰਨ ਮੁਲਕਾਂ ਰੂਸ, ਬਰਤਾਨੀਆ ਅਤੇ ਹਿੰਦ ਫ਼ੌਜ ਦਾ ਦ੍ਰਿੜਤਾ ਨਾਲ 72 ਘੰਟੇ ਮੁਕਾਬਲਾ ਕੀਤਾ ਅਤੇ ਆਪਣੀ ਛਾਤੀ ਵਿਚ 72 ਗੋਲੀਆਂ ਦੇ ਨਿਸ਼ਾਨ ਲਗਵਾਕੇ ਮਹਾਨ ਸ਼ਹਾਦਤ ਪ੍ਰਾਪਤ ਕੀਤੀ । ਹਿੰਦੂਤਵ ਰਾਸ਼ਟਰ ਦੇ ਮੁਤੱਸਵੀ ਹੁਕਮਰਾਨਾਂ ਅੱਗੇ ਬਿਲਕੁਲ ਵੀ ਈਂਨ ਨਹੀਂ ਮੰਨੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜਦੋਂ ਸਮੁੱਚੀ ਸਿੱਖ ਕੌਮ ਵੱਲੋਂ ਸੰਤ ਭਿੰਡਰਾਂਵਾਲਿਆ ਦੇ ਸ਼ਹੀਦੀ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੁੱਚੀ ਸਿੱਖ ਕੌਮ ਹਰ ਸਾਲ 6 ਜੂਨ ਨੂੰ ਇਕੱਤਰ ਹੋ ਕੇ ਕੌਮੀ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਸਮੂਹਿਕ ਅਰਦਾਸ ਕਰਦੀ ਹੈ, ਤਾਂ ਟਕਸਾਲ ਦੇ ਇੰਨਚਾਰਜ ਹਰਨਾਮ ਸਿੰਘ ਧੂੰਮਾ ਵੱਲੋਂ ਸਮੁੱਚੇ ਪੰਜਾਬ ਦੀਆਂ ਸੜਕਾਂ, ਚੌਕਾਂ ਅਤੇ ਮਹੱਤਵਪੂਰਨ ਸਥਾਨਾਂ ਉਤੇ 6 ਜੂਨ ਸੰਬੰਧੀ ਫਲੈਕਸ ਲਗਾਕੇ, ਇਸਤਿਹਾਰਬਾਜੀ ਕਰਕੇ ਜੋ ‘ਮਹਿਤੇ ਪਹੁੰਚਣ’ ਦੀ ਅਪੀਲ ਕੀਤੀ ਗਈ ਹੈ, ਉਹ ਸਿੱਖ ਕੌਮ ਦੀ ਸ਼ਕਤੀ ਨੂੰ ਵੱਡੀ ਢਾਅ ਲਗਾਉਣ ਵਾਲੀ ਅਤੇ ਡੇਰੇਵਾਦ ਦੀ ਸੋਚ ਨੂੰ ਉਭਾਰਨ ਵਾਲੇ ਦੁੱਖਦਾਇਕ ਅਮਲ ਹੋ ਰਹੇ ਹਨ । ਜਦੋਂਕਿ ਸਿੱਖ ਕੌਮ ਦਾ ਸੈਂਟਰਲ ਧੂਰਾ ਸ੍ਰੀ ਅਕਾਲ ਤਖ਼ਤ ਸਾਹਿਬ ਹਨ । ਦੂਸਰਾ ਸੰਤ ਭਿੰਡਰਾਂਵਾਲਿਆ ਦੀ ਸ਼ਹਾਦਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਈ ਹੈ ਨਾ ਕਿ ਮਹਿਤੇ ਚੌਕ । ਇਸ ਲਈ ਸ੍ਰੀ ਹਰਨਾਮ ਸਿੰਘ ਧੂੰਮਾ ਨੂੰ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕਰਨੀ ਬਣਦੀ ਹੈ ।”
  ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਟਕਸਾਲ ਦੇ ਇੰਨਚਾਰਜ ਸ੍ਰੀ ਹਰਨਾਮ ਸਿੰਘ ਧੂੰਮਾ ਵੱਲੋਂ ਸੰਗਤਾਂ ਨੂੰ 6 ਜੂਨ ਨੂੰ ਮਹਿਤੇ ਪਹੁੰਚਣ ਦੀ ਕੀਤੀ ਗਈ ਅਪੀਲ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਉਨ੍ਹਾਂ ਵੱਲੋਂ ਇਹ ਅਪੀਲ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਦੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਤਰਨਤਾਰਨ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਦੇ ਮਾਮਲੇ ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਐਸ.ਜੀ.ਪੀ.ਸੀ. ਅਤੇ ਕਾਰ ਸੇਵਾ ਵਾਲੇ ਬਾਬਿਆ ਦੀ ਮਿਲੀਭੁਗਤ ਦੀ ਗੱਲ ਕਰਕੇ ਨਿਰੰਤਰ ਲੰਮੇਂ ਸਮੇਂ ਤੋਂ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਸੰਘਰਸ਼ ਕਰਦਾ ਆ ਰਿਹਾ ਹੈ, ਉਸ ਸਮੇਂ ਦਮਦਮੀ ਟਕਸਾਲ ਦਾ ਫਰਜ ਬਣਦਾ ਹੈ ਕਿ ਉਹ ਅਜਿਹੇ ਕੌਮ ਵਿਰੋਧੀ ਅਤੇ ਕੌਮੀ ਵਿਰਾਸਤਾਂ, ਯਾਦਗਰਾਂ ਅਤੇ ਵਿਰਸੇ ਨੂੰ ਖ਼ਤਮ ਕਰਨ ਵਾਲੇ ਹੋ ਰਹੇ ਦੁੱਖਦਾਇਕ ਅਮਲਾਂ ਵਿਰੁੱਧ ਆਪਣਾ ਕੌਮੀ ਫਰਜ ਸਮਝਕੇ ਇਸ ਸੰਘਰਸ਼ ਵਿਚ ਸਮੂਲੀਅਤ ਕਰਨ ਨਾ ਕਿ ਡੇਰੇਵਾਲੇ ਬਾਬਿਆ ਦੀ ਗੱਲ ਕਰਕੇ ਡੇਰਾਵਾਦ ਦੀ ਸਿੱਖ ਕੌਮ ਵਿਰੋਧੀ ਸੋਚ ਨੂੰ ਪ੍ਰਫੁੱਲਿਤ ਕਰਨ । ਉਨ੍ਹਾਂ ਕਿਹਾ ਕਿ ਇਹ ਵੀ ਦੁੱਖਦਾਇਕ ਅਮਲ ਹੋ ਰਹੇ ਹਨ ਕਿ ਸਾਡੀਆ ਮਹਾਨ ਸੰਸਥਾਵਾਂ ਦਮਦਮੀ ਟਕਸਾਲ, ਐਸ.ਜੀ.ਪੀ.ਸੀ. ਆਦਿ ਸਭ ਅੱਜ ਆਰ.ਐਸ.ਐਸ, ਮੋਦੀ ਦੀ ਮੁਤੱਸਵੀ ਹਕੂਮਤ ਦੇ ਹੁਕਮਾਂ ਉਤੇ ਕੰਮ ਕਰਨ ਲੱਗ ਪਏ ਹਨ । ਉਨ੍ਹਾਂ ਇਹ ਵੀ ਯਾਦ ਦਿਵਾਇਆ ਕਿ ਆਰ.ਐਸ.ਐਸ-ਬੀਜੇਪੀ ਦੇ ਆਗੂ ਸ੍ਰੀ ਅਡਵਾਨੀ ਨੇ ਆਪਣੇ ਵੱਲੋਂ ਲਿਖੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿਚ ਇਹ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਲਿਊ ਸਟਾਰ ਦਾ ਹੋਇਆ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ ਅਤੇ ਮਰਹੂਮ ਸ੍ਰੀ ਅਟੱਲ ਬਿਹਾਰੀ ਵਾਜਪਾਈ ਨੇ ਬਲਿਊ ਸਟਾਰ ਦਾ ਹਮਲਾ ਹੋਣ ਉਪਰੰਤ ਮਰਹੂਮ ਇੰਦਰਾ ਗਾਂਧੀ ਨੂੰ ‘ਦੁਰਗਾ ਮਾਤਾ’ ਦਾ ਖਿਤਾਬ ਦੇ ਕੇ ਸਨਮਾਨਿਆ ਸੀ । ਅੱਜ ਇਤਿਹਾਸਿਕ ਪ੍ਰੰਪਰਾਵਾ ਤੇ ਪਹਿਰਾ ਦੇਣ ਵਾਲੀ ਦਮਦਮੀ ਟਕਸਾਲ ਦੇ ਇੰਨਚਾਰਜ ਸ੍ਰੀ ਹਰਨਾਮ ਸਿੰਘ ਧੂੰਮਾ ਉਪਰੋਕਤ ਆਰ.ਐਸ.ਐਸ-ਬੀਜੇਪੀ ਵਰਗੀਆ ਕੌਮੀ ਦੁਸ਼ਮਣ ਤਾਕਤਾਂ ਨੂੰ ਮਜ਼ਬੂਤ ਕਰਨ ਵਾਲੀਆ ਕਾਰਵਾਈਆ ਦਾ ਹਿੱਸਾ ਕਿਉਂ ਬਣ ਗਏ ਹਨ ?
  ਸ. ਮਾਨ ਨੇ ਅਖੀਰ ਵਿਚ ਕੌਮੀ ਦੁਸ਼ਮਣ ਤਾਕਤਾਂ ਦਾ ਖਹਿੜਾ ਛੱਡਕੇ ਖ਼ਾਲਸਾ ਪੰਥ ਨੂੰ ਸਾਥ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਸ੍ਰੀ ਹਰਨਾਮ ਸਿੰਘ ਧੂੰਮਾ 6 ਜੂਨ ਦੇ ਇਤਿਹਾਸਿਕ ਪ੍ਰੋਗਰਾਮ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਣ ਵਾਲੀ ਅਰਦਾਸ ਵਿਚ ਸਮੁੱਚੀ ਟਕਸਾਲ ਦੇ ਮੈਬਰਾਂ ਨਾਲ ਸਮੂਲੀਅਤ ਕਰਕੇ ਅਤੇ ਸਮੁੱਚੀ ਸਿੱਖ ਕੌਮ ਨੂੰ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕਰਕੇ ਕੌਮ ਨੂੰ ਸੈਂਟਰਲ ਧੂਰੇ ਨਾਲ ਜੋੜਨ ਤੇ ਕੌਮੀ ਸ਼ਕਤੀ ਨੂੰ ਇਕ ਥਾਂ ਕੇਦਰਿਤ ਕਰਨ ਵਿਚ ਯੋਗਦਾਨ ਪਾ ਸਕਣ ਤਾਂ ਉਨ੍ਹਾਂ ਦਾ ਕੌਮ ਵਿਚ ਘਟਿਆ ਸਨਮਾਨ ਅਤੇ ਕੌਮ ਵਿਚ ਫਿਰ ਤੋਂ ਦਾਖਲਾ ਬਹਾਲ ਹੋ ਸਕਦਾ ਹੈ ਅਤੇ ਕੌਮ ਇਕ ਥਾਂ ਇਕੱਤਰ ਹੋ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਵੱਲੋਂ ਮਿੱਥੇ ਨਿਸ਼ਾਨੇ ਅਤੇ ਮੰਜਿ਼ਲ ਵੱਲ ਹੋਰ ਵੀ ਵਧੇਰੇ ਦ੍ਰਿੜਤਾ ਨਾਲ ਵੱਧ ਸਕਦੀ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਖ਼ਾਲਸਾ ਪੰਥ ਨਾਲੋ ਬਿਖਰੇ ਹੋਏ ਸ੍ਰੀ ਹਰਨਾਮ ਸਿੰਘ ਧੂੰਮਾ ਫਿਰ ਤੋਂ ਖ਼ਾਲਸਾ ਪੰਥ ਵਿਚ ਸਾਮਿਲ ਹੋਣ ਦੇ ਇਸ ਸੁਨਹਿਰੀ ਮੌਕੇ ਨੂੰ ਨਾ ਤਾਂ ਗੁਆਉਣਗੇ ਅਤੇ ਨਾ ਹੀ ਕੌਮ ਨੂੰ ਇਕੱਤਰ ਕਰਨ ਦੇ ਉਦਮ ਤੋਂ ਪਿੱਛੇ ਹੱਟਣਗੇ ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com