ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਚੰਡੀਗੜ੍ਹ - ਤਰਨ ਤਾਰਨ ਵਿੱਚ 63 ਹੋਰ ਮੌਤਾਂ ਨਾਲ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 86 ਹੋ ਗਈ ਹੈ ਤੇ ਪੁਲੀਸ ਨੇ ਸਭ ਤੋਂ ਵਧ ਪ੍ਰਭਾਵਿਤ ਤਿੰਨ ਜ਼ਿਲ੍ਹਿਆਂ ਵਿੱਚ 100 ਥਾਵਾਂ ’ਤੇ ਛਾਪੇਮਾਰੀ ਕਰ ਕੇ 17 ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਮਿਲਾ ਕੇ ਕੇਸ ਵਿੱਚ ਹੁਣ ਤਕ 25 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਸ਼ੁੱਕਰਵਾਰ ਰਾਤ ਤਕ ਤਰਨ ਤਾਰਨ ਵਿਚ 19 ਮੌਤਾਂ ਹੋਈਆਂ ਸਨ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਤਰਨਤਾਰਨ ਵਿੱਚ ਮਰਨ ਵਾਲਿਆਂ ਦੀ ਗਿਣਤੀ 63 ਤੱਕ ਪਹੁੰਚ ਗਈ ਹੈ। ਸਭ ਤੋਂ ਵੱਧ ਮੌਤਾਂ ਜ਼ਿਲ੍ਹੇ ਦੇ ਸਦਰ ਅਤੇ ਸ਼ਹਿਰੀ ਇਲਾਕਿਆਂ ਵਿੱਚ ਹੋਈਆਂ ਹਨ। ਤਰਨਤਾਰਨ ਤੋਂ ਇਲਾਵਾ ਬੁੱਧਵਾਰ ਦੀ ਰਾਤ ਤੋਂ ਅੰਮ੍ਰਿਤਸਰ ਵਿਚ 12 ਅਤੇ ਗੁਰਦਾਸਪੁਰ ਦੇ ਬਟਾਲਾ ਵਿਚ 11 ਮੌਤਾਂ ਦੀ ਖ਼ਬਰ ਹੈ। ਅਧਿਕਾਰੀਆਂ ਨੇ ਕਿਹਾ ਕਿ ਕਈ ਪੀੜਤਾਂ ਦੇ ਪਰਿਵਾਰ ਆਪਣੇ ਬਿਆਨ ਦਰਜ ਕਰਾਉਣ ਲਈ ਅੱਗੇ ਨਹੀਂ ਆ ਰਹੇ ਸਨ ਪਰ ਉਨ੍ਹਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਆ ਗਿਆ ਹੈ। ਇਸ ਦੌਰਾਨ, ਗੁਰਦਾਸਪੁਰ…
    ਨਵੀਂ ਦਿੱਲੀ - ਭਾਰਤ ਵਿਚ ਇਕ ਦਿਨ ਵਿਚ ਕਰੋਨਾ ਵਾਇਰਸ ਦੇ 52123 ਨਵੇਂ ਮਰੀਜ਼ਾਂ ਦਾ ਰਿਕਾਰਡ ਬਣਿਆ ਹੈ। ਇਸ ਤਰ੍ਹਾਂ ਹੁਣ ਦੇਸ਼ ਵਿਚ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ 15,83,792 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕਰੋਨਾ ਕਾਰਨ 775 ਮੌਤਾਂ ਹੋਈਆਂ ਤੇ ਕੁੱਲ ਮੌਤਾਂ ਦਾ ਅੰਕੜਾ 34,968 ਤੱਕ ਪੁੱਜ ਗਿਆ।
    ਟੋਰਾਂਟੋ, (ਸਤਪਾਲ ਸਿੰਘ ਜੌਹਲ) - ਕੈਨੇਡਾ 'ਚ ਇਨ੍ਹੀਂ ਦਿਨੀਂ ਵੱਡੀ ਚਿੰਤਾ ਅਮਰੀਕਾ ਨਾਲ ਲੱਗਦੀ ਸਰਹੱਦ ਰਾਹੀਂ ਕੋਰੋਨਾ ਵਾਇਰਸ ਦੇ ਕੇਸ ਰੋਕਣ ਦੀ ਹੈ | 80 ਫ਼ੀਸਦੀ ਤੋਂ ਵੱਧ ਕੈਨੇਡਾ ਵਾਸੀ ਸਰਹੱਦ ਨੂੰ ਅਗਲੇ ਕਈ ਮਹੀਨਿਆਂ ਤੱਕ ਬੰਦ ਰੱਖਣ ਦੇ ਹੱਕ 'ਚ ਹਨ | ਕੈਨੇਡਾ ਦੇ ਪੂਰਬ 'ਚ ਪਿ੍ੰਸ ਐਡਵਰਡ ਆਈਲੈਂਡ ਪ੍ਰਾਂਤ ਹੈ ਜੋ ਪਿਛਲੇ ਦੋ ਕੁ ਮਹੀਨਿਆਂ ਤੋਂ ਕੋਰੋਨਾ ਮੁਕਤ ਸੀ ਪਰ ਅਮਰੀਕਾ ਤੋਂ ਆਏ ਇਕ ਵਿਦਿਆਰਥੀ ਦੀ ਅਣਗਹਿਲੀ (ਹਦਾਇਤਾਂ ਅਨੁਸਾਰ ਇਕਾਂਤਵਾਸ ਨਾ ਕਰਨਾ) ਕਾਰਨ ਅੱਧੀ ਦਰਜਨ ਦੇ ਕਰੀਬ ਲੋਕਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਦੱਸਿਆ ਜਾਂਦਾ ਹੈ | ਭਾਵੇਂ ਕਿ 22 ਮਾਰਚ ਤੋਂ ਜੁਲਾਈ ਦੇ ਅੱਧ ਤੱਕ 10000 ਤੋਂ ਵੱਧ ਅਮਰੀਕੀ ਸੈਲਾਨੀਆਂ ਨੂੰ ਸਰਹੱਦ ਤੋਂ ਮੋੜਿਆ ਜਾ ਚੁੱਕਾ ਹੈ ਪਰ ਸੀਨੀਅਰ ਇਮੀਗ੍ਰੇਸ਼ਨ ਅਧਿਕਾਰੀ ਵੀ ਮੰਨਦੇ ਹਨ ਕਿ ਵਿਸ਼ਾਲ ਸਰਹੱਦ ਤੋਂ ਹਰੇਕ ਨੂੰ ਰੋਕਣਾ ਸੰਭਵ ਨਹੀਂ ਹੈ | ਕਮਾਲ ਦੀ ਗੱਲ ਤਾਂ ਇਹ ਹੈ ਕਿ ਕੈਨੇਡਾ ਰਾਹੀਂ ਸੜਕ ਰਸਤੇ ਅਲਾਸਕਾ ਜਾਣ ਵਾਲੇ ਅਮਰੀਕੀਆਂ ਨੂੰ ਰੋਕਿਆ ਨਹੀਂ ਜਾ ਸਕਦਾ | ਅਜਿਹੇ…
    ਨਵੀਂ ਦਿੱਲੀ- ਭਾਰਤ ’ਚ ਇੱਕੋ ਦਿਨ ਕੋਵਿਡ-19 ਦੇ ਰਿਕਾਰਡ 26,506 ਕੇਸ ਆਉਣ ਨਾਲ ਮਰੀਜ਼ਾਂ ਦੀ ਗਿਣਤੀ 8 ਲੱਖ ਦੇ ਨੇੜੇ ਪੁਹੰਚ ਗਈ ਹੈ ਅਤੇ ਦੇਸ਼ ’ਚ ਕੁੱਲ ਕੇਸਾਂ ਦੀ ਗਿਣਤੀ 7,93,802 ਹੋ ਗਈ। ਜਦਕਿ 475 ਨਵੀਆਂ ਮੌਤਾਂ ਨਾਲ ਮ੍ਰਿਤਕਾਂ ਦਾ ਕੁੱਲ ਅੰਕੜਾ 21,604 ਹੋ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ 4,95,512 ਮਰੀਜ਼ ਇਸ ਲਾਗ ਤੋਂ ਉੱਭਰ ਚੁੱਕੇ ਹਨ ਅਤੇ ਦੇਸ਼ ਵਿੱਚ 2,76,685 ਸਰਗਰਮ ਕੇਸ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 62.42 ਫ਼ੀਸਦੀ ਮਰੀਜ਼ ਠੀਕ ਹੋਏ ਹਨ। ਕੁੱਲ ਕੇਸਾਂ ਵਿੱਚ ਵਿਦੇਸ਼ੀ ਵੀ ਸ਼ਾਮਲ ਹਨ। ਇਸੇ ਦੌਰਾਨ ਸਿਹਤ ਮੰਤਰਾਲੇ ਨੇ ਦੱਸਿਆ ਕਿ ਕਰੋਨਾ ਲਾਗ ਕਾਰਨ ਪਾਬੰਦੀਆਂ ਤੇ ਤਾਲਾਬੰਦੀ ਦੌਰਾਨ ਵੀ ਕੇਂਦਰ ਸਰਕਾਰ ਦੀ ਅਯੂਸ਼ਮਾਨ ਭਾਰਤ ਸਕੀਮ ਤਹਿਤ ਸਥਾਪਤ 41 ਹਜ਼ਾਰ ਹੈੱਲਥ ਐਂਡ ਵੈੱਲਨੈੱਸ ਸੈਂਟਰਾਂ (ਐੱਚ.ਡਬਲਯੂ.ਸੀ.) ’ਤੇ 1 ਫਰਵਰੀ ਤੋਂ ਹੁਣ ਤੱਕ 8.8 ਕਰੋੜ ਮਰੀਜ਼ਾਂ ਨੇ ਪਹੁੰਚ ਕੀਤੀ ਜਿਸ ਵਿੱਚ ਗੰਭੀਰ ਬਿਮਾਰੀਆਂ ਨਾਲ ਸਬੰਧਤ ਮਰੀਜ਼ ਵੀ ਸ਼ਾਮਲ ਹਨ। ਇਹ ਪਿਛਲੇ 21 ਮਹੀਨਿਆਂ 14 ਅਪਰੈਲ…
    ਨਵੀਂ ਦਿੱਲੀ - ਬੈਂਗਲੁਰੂ ਸਥਿਤ ਇੰਡੀਅਨ ਅਕੈਡਮੀ ਆਫ ਸਾਇੰਸ (ਆਈਏਐੱਸਸੀ) ਨੇ ਕਿਹਾ ਹੈ ਕਿ 15 ਅਗਸਤ ਤਕ ਕੋਰੋਨਾ ਦੀ ਵੈਕਸੀਨ ਲਾਂਚ ਕਰਨ ਦਾ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐੱਮਆਰ) ਦਾ ਟੀਚਾ ਗ਼ੈਰ ਵਿਹਾਰਕ ਤੇ ਸੱਚ ਤੋਂ ਪਰੇ ਹੈ। ਆਈਏਐੱਸਸੀ ਦਾ ਕਹਿਣਾ ਹੈ ਕਿ ਹਾਲਾਂਕਿ ਵੈਕਸੀਨ ਦੀ ਫ਼ੌਰੀ ਜ਼ਰੂਰਤ ਹੈ, ਪਰ ਇਨਸਾਨਾਂ ‘ਤੇ ਵੈਕਸੀਨ ਦੇ ਇਸਤੇਮਾਲ ਤੋਂ ਪਹਿਲਾਂ ਤਾਂ ਉਸ ਦੇ ਕਈ ਪੜਾਵਾਂ ‘ਚ ਵਿਗਿਆਨਕ ਪ੍ਰੀਖਣ ਦੀ ਜ਼ਰੂਰਤ ਹੁੰਦੀ ਹੈ। ਪ੍ਰਸ਼ਾਸਨਿਕ ਮਨਜ਼ੂਰੀ ‘ਚ ਤੇਜ਼ੀ ਲਿਆਂਦੀ ਜਾ ਸਕਦੀ ਹੈ, ਪਰ ਉਸ ਦੇ ਵਿਗਿਆਨੀ ਪ੍ਰੀਖਣ ਦੀ ਪ੍ਰਕਿਰਿਆ ਤੇ ਡਾਟਾ ਇਕੱਠਾ ਕਰਨ ਦੀ ਇਕ ਸੁਭਾਵਿਕ ਪ੍ਰਕਿਰਿਆ ਤੇਜ਼ ਹੁੰਦੀ ਹੈ ਜਿਹੜੇ ਆਪਣੇ ਸਮੇਂ ਮੁਤਾਬਕ ਹੀ ਪੂਰੀ ਹੋਵੇਗੀ। ਇਸ ਕੰਮ ‘ਚ ਤੇਜ਼ੀ ਲਿਆ ਕੇ ਮਾਪਦੰਡਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਆਈਏਐੱਸਸੀ ਨੇ ਆਈਸੀਐੱਮਆਰ ਦੇ ਉਸ ਪੱਤਰ ਦਾ ਜ਼ਿਕਰ ਕੀਤਾ ਹੈ ਜਿਸ ‘ਚ ਕਲੀਨੀਕਲ ਟ੍ਰਾਇਲ ਪੂਰਾ ਕਰ ਕੇ 15 ਅਗਸਤ ਤਕ ਲੋਕਾਂ ਦੇ ਇਸਤੇਮਾਲ ਲਈ ਵੈਕਸੀਨ ਲਾਂਚ ਕਰਨ ਦੀ ਗੱਲ ਕਹੀ ਗਈ ਹੈ। ਆਈਸੀਐੱਮਆਰ ਤੇ ਨਿੱਜੀ ਖੇਤਰ…
    ਦੁਬਈ - 110 ਦਿਨਾਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੁਬਈ ਵਿਚਲੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਮੁੜ ਦੁਬਾਰਾ ਖੁੱਲ੍ਹ ਗਿਆ ਹੈ। ਗਲਫ ਨਿਊਜ਼ ਨੇ ਦੱਸਿਆ ਕਿ ਦੇਸ਼ ਭਰ ਵਿਚ ਮਸਜਿਦਾਂ ਅਤੇ ਦੁਬਈ ਦਾ ਇਕਲੌਤਾ ਹਿੰਦੂ ਮੰਦਰ ਕਰੋਨਾ ਕਾਰਨ ਮਾਰਚ ਦੇ ਅੱਧ ਤੋਂ ਬੰਦ ਹੋਣ ਤੋਂ ਬਾਅਦ ਪਿਛਲੇ ਹਫਤੇ ਦੁਬਾਰਾ ਖੋਲ੍ਹੇ ਗਏ ਸਨ ਤੇ ਸ਼ਨਿਚਰਵਾਰ ਨੂੰ ਗੁਰਦੁਆਰਾ ਵੀ ਖੋਲ੍ਹ ਦਿੱਤਾ ਗਿਆ ਹੈ। ਗੁਰਦੁਆਰੇ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਕਿਹਾ ਕਿ ਦੁਬਈ ਦੀ ਕਮਿਊਨਿਟੀ ਡਿਵੈਲਪਮੈਂਟ ਅਥਾਰਟੀ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਗੁਰਦੁਆਰਾ ਮੁੜ ਖੋਲ੍ਹਿਆ ਗਿਆ। ਗੁਰਦੁਆਰਾ ਖੋਲ੍ਹਣ ਤੇ ਇਸ ਵਿੱਚ ਆਉਣ ਵਾਲੀ ਸੰਗਤ ਲਈ ਸ਼ਰਤਾਂ ਰੱਖੀਆਂ ਗਈਆਂ ਹਨ।
    ਚੰਡੀਗੜ੍ਹ - ਪੰਜਾਬ ’ਚ ਪਿਛਲੇ 24 ਘੰਟਿਆਂ ਦੌਰਾਨ 7 ਹੋਰ ਕਰੋਨਾ ਪੀੜਤਾਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਅੰਕੜਾ 120 ਹੋ ਗਿਆ ਹੈ ਜਦਕਿ 142 ਸੱਜਰੇ ਮਾਮਲਿਆਂ ਨਾਲ ਪੀੜਤਾਂ ਦੀ ਗਿਣਤੀ 4769 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਮੁਤਾਬਕ ਸੰਗਰੂਰ ਜ਼ਿਲ੍ਹੇ ’ਚ 2, ਅੰਮ੍ਰਿਤਸਰ ’ਚ 2, ਮੋਗਾ, ਤਰਨ ਤਾਰਨ ਅਤੇ ਲੁਧਿਆਣਾ ’ਚ 1-1 ਵਿਅਕਤੀ ਦੀ ਮੌਤ ਹੋਈ ਹੈ। ਸੱਜਰੇ ਮਾਮਲਿਆਂ ’ਚ ਅੰਮ੍ਰਿਤਸਰ ਮੋਹਰੀ ਰਿਹਾ।ਇਸ ਜ਼ਿਲ੍ਹੇ ’ਚ 31, ਜਲੰਧਰ ’ਚ 25, ਸੰਗਰੂਰ ’ਚ 21, ਲੁਧਿਆਣਾ ’ਚ 19, ਮੁਕਤਸਰ ’ਚ 9, ਪਟਿਆਲਾ ’ਚ 8, ਮੋਗਾ ਤੇ ਕਪੂਰਥਲਾ ’ਚ 6-6, ਮੁਹਾਲੀ ਤੇ ਫਿਰੋਜ਼ਪੁਰ ’ਚ 4-4, ਫਾਜ਼ਿਲਕਾ ਤੇ ਗੁਰਦਾਸਪੁਰ ’ਚ 2-2, ਤਰਨ ਤਾਰਨ, ਹੁਸ਼ਿਆਰਪੁਰ, ਫਰੀਦਕੋਟ, ਰੋਪੜ ਤੇ ਮਾਨਸਾ ’ਚ 1-1 ਮਾਮਲਾ ਸਾਹਮਣੇ ਆਇਆ ਹੈ। ਸੰਗਰੂਰ ਜ਼ਿਲ੍ਹੇ ’ਚ ਹੁਣ ਤੱਕ 9, ਅੰਮ੍ਰਿਤਸਰ ’ਚ 36, ਲੁਧਿਆਣਾ ’ਚ 19, ਜਲੰਧਰ ’ਚ 18, ਪਟਿਆਲਾ, ਹੁਸ਼ਿਆਰਪੁਰ, ਪਠਾਨਕੋਟ ਤੇ ਕਪੂਰਥਲਾ ’ਚ 5-5 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ’ਚ ਹੁਣ ਤੱਕ 3192 ਵਿਅਕਤੀਆਂ ਠੀਕ ਹੋਏ ਹਨ।
    ਨਵੀਂ ਦਿੱਲੀ - ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਬੈਠਕ ਕਰਕੇ ਪੂਰਬੀ ਲੱਦਾਖ਼ ਵਿਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਜਿਸ ਤੋਂ ਬਾਅਦ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਚੀਨ ਨਾਲ ਲੱਗਦੀ 3500 ਕਿੱਲੋਮੀਟਰ ਲੰਬੀ ਸਰਹੱਦ 'ਤੇ ਸੁਰੱਖਿਆ ਬਲਾਂ ਨੂੰ ਚੀਨ ਦੀ ਕਿਸੇ ਵੀ ਮਾੜੀ ਹਰਕਤ ਦਾ ਮੂੰਹ-ਤੋੜ ਜਵਾਬ ਦੇਣ ਦੀ ਪੂਰੀ ਤਰ੍ਹਾਂ ਖੁੱਲ੍ਹ ਦਿੱਤੀ ਗਈ ਹੈ। ਇਸ ਬੈਠਕ ਵਿਚ ਚੀਫ਼ ਆਫ਼ ਡਿਫ਼ੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਫ਼ੌਜ ਮੁਖੀ ਜਨਰਲ ਐਮ. ਐਮ. ਨਰਵਾਣੇ, ਜਲ ਸੈਨਾ ਮੁਖੀ ਕਰਮਬੀਰ ਸਿੰਘ ਤੇ ਹਵਾਈ ਸੈਨਾ ਮੁਖੀ ਆਰ. ਕੇ. ਐਸ. ਭਦੌਰੀਆ ਸ਼ਾਮਿਲ ਹੋਏ। ਜ਼ਿਕਰਯੋਗ ਹੈ ਕਿ ਬੀਤੀ 15 ਜੂਨ ਨੂੰ ਪੂਰਬੀ ਲੱਦਾਖ਼ ਦੀ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਹੋਈ ਝੜਪ 'ਚ 20 ਭਾਰਤੀ ਜਵਾਨ ਸ਼ਹੀਦ ਹੋਣ ਤੋਂ ਬਾਅਦ ਭਾਰਤ ਨੇ ਪਹਿਲਾਂ ਹੀ ਚੀਨ ਨਾਲ ਲੱਗਦੀ ਸਰਹੱਦ 'ਤੇ ਲੜਾਕੂ ਜਹਾਜ਼ ਤੇ ਹਜ਼ਾਰਾਂ ਹੋਰ ਜਵਾਨਾਂ ਨੂੰ ਭੇਜ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਐਤਵਾਰ ਨੂੰ ਹੋਈ ਬੈਠਕ ਵਿਚ ਰਾਜਨਾਥ ਸਿੰਘ ਨੇ ਫ਼ੌਜ ਮੁਖੀਆਂ ਨੂੰ…
    ਨਵੀਂ ਦਿੱਲੀ - ਗਲਵਾਨ ਘਾਟੀ 'ਚ ਭਾਰਤ ਤੇ ਚੀਨ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤੀ ਫੌਜ ਨੇ ਸਾਰੇ ਮੋਰਚਿਆਂ 'ਤੇ ਤਾਇਨਾਤੀ ਵਧਾ ਦਿੱਤੀ ਹੈ। ਕਈ ਸਰਹੱਦੀ ਪਿੰਡ ਵੀ ਖਾਲੀ ਕਰਵਾਏ ਜਾ ਰਹੇ ਹਨ। ਮੌਜੂਦਾ ਹਾਲਾਤ ਸਥਿਰ ਕਰਨ ਲਈ ਕਮਾਂਡਰ ਪੱਧਰ 'ਤੇ ਹੋਈ ਗੱਲਬਾਤ 'ਚ ਫੌਜ ਨੇ ਫਿਰ ਸਪਸ਼ਟ ਕਰ ਦਿੱਤਾ ਹੈ ਕਿ ਗਲਵਾਨ ਘਾਟੀ 'ਚ ਪਹਿਲਾਂ ਦੀ ਤਰ੍ਹਾਂ ਸਥਿਤੀ ਬਹਾਲ ਕਰਨ ਤੋਂ ਇਲਾਵਾ ਚੀਨ ਕੋਲ ਕੋਈ ਦੂਜਾ ਵਿਕਲਪ ਨਹੀਂ।ਇਸ ਤੋਂ ਪਹਿਲਾਂ ਸੋਮਵਾਰ ਹੋਈ ਝੜਪ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਸੂਤਰਾਂ ਦਾ ਕਹਿਣਾ ਹੈ ਕਿ ਚੀਨ ਬੇਸ਼ੱਕ ਮੂੰਹ ਨਹੀਂ ਖੋਲ੍ਹ ਰਿਹਾ ਪਰ ਉਸ ਦੇ ਵੀ ਇਸ ਝੜਪ ਦੌਰਾਨ 45 ਜਵਾਨ ਮਾਰੇ ਗਏ ਹਨ। ਗਲਵਾਨ ਘਾਟੀ ਦੀ ਘਟਨਾ ਤੋਂ ਬਾਅਦ ਭਾਰਤੀ ਫੌਜ ਨੇ ਚੌਕਸੀ ਵਧਾ ਦਿੱਤੀ ਹੈ। ਇਸ ਥਾਂ ਤੋਂ 2-3 ਕਿਮੀ ਦੂਰ ਫੌਜ ਦੇ ਦਰਜਨਾਂ ਟਰੱਕ ਆਪਣੇ ਸਾਜੋ ਸਾਮਾਨ ਨਾਲ ਖੜ੍ਹੇ ਹਨ। ਉਧਰ ਚੀਨ ਨੇ ਵੀ ਗਲਵਾਨ ਘਾਟੀ ਤੋਂ ਇਕ ਕਿਮੀ ਦੂਰ ਐਲਏਸੀ ਦੇ ਪਾਰ ਆਪਣੇ…
    ਨਵੀਂ ਦਿੱਲੀ - ਭਾਰਤ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ ਤਿੰਨ ਲੱਖ 95 ਹਜ਼ਾਰ ਨੂੰ ਪਾਰ ਕਰ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ 3 ਲੱਖ 95 ਹਜ਼ਾਰ 48 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਸ ‘ਚੋਂ 12948 ਦੀ ਮੌਤ ਹੋ ਚੁੱਕੀ ਹੈ, ਜਦਕਿ ਦੋ ਲੱਖ 13 ਹਜ਼ਾਰ 830 ਵਿਅਕਤੀ ਰਾਜ਼ੀ ਵੀ ਹੋ ਚੁੱਕੇ ਹਨ।ਸ਼ੁੱਕਰਵਾਰ ਨੂੰ ਭਾਰਤ ਬ੍ਰਿਟੇਨ ਨੂੰ ਪਛਾੜ ਗਿਆ ਅਤੇ ਕੋਰੋਨਾ ਦੀ ਲਾਗ ਦੀ ਗਿਣਤੀ ਅਨੁਸਾਰ ਦੁਨੀਆ ਦਾ ਚੌਥਾ ਸਭ ਤੋਂ ਪ੍ਰਭਾਵਤ ਦੇਸ਼ ਬਣ ਗਿਆ। ਅਮਰੀਕਾ, ਬ੍ਰਾਜ਼ੀਲ, ਰੂਸ ਤੋਂ ਬਾਅਦ, ਭਾਰਤ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਤ ਦੇਸ਼ਾਂ ‘ਚ ਚੌਥੇ ਸਥਾਨ 'ਤੇ ਹੈ।ਭਾਰਤ ਨਾਲੋਂ ਜ਼ਿਆਦਾ ਕੇਸ ਅਮਰੀਕਾ (2,296,809), ਬ੍ਰਾਜ਼ੀਲ (1,038,568), ਰੂਸ (569,063) ‘ਚ ਹਨ। ਇਸ ਦੇ ਨਾਲ ਹੀ ਭਾਰਤ ‘ਚ ਵੱਧ ਰਹੇ ਕੇਸਾਂ ਦੀ ਰਫਤਾਰ ਵਿਸ਼ਵ ‘ਚ ਚੌਥੇ ਨੰਬਰ 'ਤੇ ਬਣੀ ਹੋਈ ਹੈ। ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਇਕ ਦਿਨ ‘ਚ ਭਾਰਤ ‘ਚ ਸਭ ਤੋਂ ਵੱਧ ਕੇਸ ਦਰਜ ਕੀਤੇ ਜਾ ਰਹੇ…

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com