ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਲੌਕਡਾਊਨ ਦੇ ਪੰਜਵੇਂ ਗੇੜ, ਜਿਸ ਨੂੰ ਸਰਕਾਰ ਨੇ ‘ਅਨਲੌਕ-1’ ਦਾ ਨਾਮ ਦਿੱਤਾ ਹੈ, ਦੇ ਤੀਜੇ ਦਿਨ ਰਿਕਾਰਡ 8909 ਨਵੇਂ ਕੇਸਾਂ ਨਾਲ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਦੋ ਲੱਖ ਦੇ ਅੰਕੜੇ ਨੂੰ ਪਾਰ ਪਾਉਂਦਿਆਂ 216,824 ਹੋ ਗਈ ਹੈ। ਉਂਜ ਇਹ ਲਗਾਤਾਰ ਚੌਥਾ ਦਿਨ ਹੈ ਜਦੋਂ 8000 ਤੋਂ ਵੱਧ ਕਰੋਨਾ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ 217 ਹੋਰ ਮੌਤਾਂ ਨਾਲ ਕਰੋਨਾ ਅੱਗੇ ਗੋਡੇ ਟੇਕਣ ਵਾਲਿਆਂ ਦਾ ਅੰਕੜਾ ਵੱਧ ਕੇ 5815 ਨੂੰ ਅੱਪੜ ਗਿਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਕਰੋਨਾਵਾਇਰਸ ਦੀ ਲਾਗ ਨਾਲ ਪੀੜਤ ਸਰਗਰਮ ਕੇਸਾਂ ਦੀ ਗਿਣਤੀ 1,01,497 ਹੈ ਜਦੋਂਕਿ ਵਾਇਰਸ ਨੂੰ ਮਾਤ ਦਿੰਦਿਆਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੀ ਇਕ ਲੱਖ (1,00,302) ਨੂੰ ਟੱਪ ਗਈ ਹੈ। ਹੁਣ ਤਕ 48.31 ਫੀਸਦ ਮਰੀਜ਼ ਰੋਗ ਤੋਂ ਉਭਰਨ ਵਿੱਚ ਸਫ਼ਲ ਰਹੇ ਹਨ। ਮੰਗਲਵਾਰ ਤੋਂ ਹੁਣ ਤਕ ਰਿਪੋਰਟ ਹੋਈਆਂ 217 ਹੋਰ ਮੌਤਾਂ ’ਚੋਂ ਮਹਾਰਾਸ਼ਟਰ ’ਚ 103, ਦਿੱਲੀ ’ਚ 33, ਗੁਜਰਾਤ 29, ਤਾਮਿਲ ਨਾਡੂ 13 ਤੇ ਪੱੱਛਮੀ ਬੰਗਾਲ ’ਚ 10 ਵਿਅਕਤੀ…
  ਲੰਬੀ - ਟਿੱਡੀ ਦਲ ਦੇ ਸੰਭਾਵੀ ਹਮਲੇ ਨੂੰ ਨਾਕਾਮ ਕਰਨ ਲਈ ਪੰਜਾਬ ਪੂਰੀ ਤਰ੍ਹਾਂ ਮੁਸਤੈਦ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਨੇ ਟਿੱਡੀ ਦਲ ਨਾਲ ਟਾਕਰੇ ਦੀ ਤਿਆਰੀਆਂ ਲਈ ਲੰਬੀ ਹਲਕੇ ਦੇ ਸਰਹੱਦੀ ਪਿੰਡਾਂ ਵਿੱਚ ਡ੍ਰਿਲ ਸ਼ੁਰੂ ਕੀਤੀ ਹੈ, ਜਿਸਦੀ ਸ਼ੁਰੂਆਤ ਅੱਜ ਵਿਸ਼ਵ ਪ੍ਰਸਿੱਧ ਸਰਹੱਦੀ ਪਿੰਡ ਕੰਦੂਖੇੜਾ ਤੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐੱਮਕੇ ਅਰਵਿੰਦ ਦੀ ਮੌਜੂਦਗੀ ਵਿੱਚ ਕੀਤੀ ਗਈ। ਹੁਣ ਅਗਲੇ ਤਿੰਨ ਦਿਨਾਂ ਵਿੱਚ ਅਜਿਹੀਆਂ ਡ੍ਰਿਲਾਂ ਹੋ ਕੀਤੀਆਂ ਜਾਣਗੀਆਂ। ਇਸ ਮੌਕੇ ਫਾਇਰ ਬ੍ਰਿਗੇਡ ਅਮਲੇ ਵਲੋਂ ਪਾਣੀ ਦੀਆਂ ਤੇਜ਼ ਬੁਛਾੜਾਂ ਅਤੇ ਪਿੰਡ ਵਾਸੀਆਂ ਨੇ ਲੋਹੇ ਦੇ ਪੀਪੇ ਖੜਕਾ ਕੇ ਟਿੱਡੀ ਦਲ ਖਿਲਾਫ ਤਿਆਰੀਆਂ ਨੂੰ ਦਰਸਾਇਆ। ਇਸ ਮੌਕੇ ਮਲੋਟ ਦੇ ਐੱਸਡੀਐੱਮ ਗੋਪਾਲ ਸਿੰਘ, ਜ਼ਿਲ੍ਹਾ ਖੇਤੀਬਾੜੀ ਅਫ਼ਸਰ ਜਲੌਰ ਸਿੰਘ, ਨਾਇਬ ਤਹਿਸੀਲਦਾਰ ਅਰਜਿੰਦਰ ਸਿੰਘ ਅਤੇ ਪੁਲੀਸ ਅਫਸਰਾਂ ਸਮੇਤ ਪ੍ਰਸ਼ਾਸਕੀ ਅਮਲਾ ਮੌਜੂਦ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਟਿੱਡੀ ਦਲ ਦੇ ਸਫ਼ਾਏ ਲਈ ਸਰਕਾਰ ਵੱਲੋਂ ਪੂਰੀਆਂ ਤਿਆਰੀਆਂ ਹਨ। ਉਨ੍ਹਾਂ ਲੋਕਾਂ ਨੂੰ ਭੈਅ ਅਤੇ ਅਫਵਾਹ ਤੋਂ ਬਚ ਕੇ ਪੰਜਾਬ ਅਤੇ ਫਸਲਾਂ…
  ਨਵੀਂ ਦਿੱਲੀ - ਦੇਸ਼ ਵਿੱਚ ਲੰਘੇ 24 ਘੰਟਿਆਂ ਅੰਦਰ ਕਰੋਨਾਵਾਇਰਸ ਦੇ 6,566 ਸੱਜਰੇ ਮਾਮਲੇ ਸਾਹਮਣੇ ਆਉਣ ਮਰੀਜ਼ਾਂ ਦੀ ਗਿਣਤੀ ਵੱਧ ਕੇ 1,67,000 ਹੋ ਗਈ ਹੈ ਜਦਕਿ 194 ਮੌਤਾਂ ਹੋਣ ਕਾਰਨ ਮ੍ਰਿਤਕਾਂ ਦਾ ਅੰਕੜਾ 4531 ਹੋ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਇਸ ਸਮੇਂ ਕਰੋਨਾ ਦੇ ਐਕਟਿਵ ਕੇਸ 86,110 ਹਨ ਜਦਕਿ 67,691 ਵਿਅਕਤੀ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਦੇਸ਼ ’ਚ ਕਰੋਨਾ ਪੀੜਤਾਂ ਦੇ ਠੀਕ ਹੋਣ ਦੀ ਦਰ 42.75 ਫੀਸਦ ਹੋ ਚੁੱਕੀ ਹੈ। ਮੰਤਰਾਲੇ ਨੇ ਦੱਸਿਆ ਕਿ ਲੰਘੇ ਚੌਵੀ ਘੰਟਿਆਂ ਅੰਦਰ ਜੋ 194 ਮੌਤਾਂ ਹੋਈਆਂ ਹਨ ਉਨ੍ਹਾਂ ’ਚੋਂ 105 ਮੌਤਾਂ ਮਹਾਰਾਸ਼ਟਰ, 23 ਗੁਜਰਾਤ, 15 ਦਿੱਲੀ, 12 ਯੂਪੀ, 8 ਮੱਧ ਪ੍ਰਦੇਸ਼ ਜਦਕਿ ਤਾਮਿਲ ਨਾਡੂ, ਤਿਲੰਗਾਨਾ ਤੇ ਪੱਛਮੀ ਬੰਗਾਲ ’ਚ 6-6 ਮੌਤਾਂ ਹੋਈਆਂ ਹਨ। ਇਸੇ ਤਰ੍ਹਾਂ ਕਰਨਾਟਕ ਦੇ ਰਾਜਸਥਾਨ ’ਚ 3-3, ਬਿਹਾਰ ਤੇ ਜੰਮੂ ਕਸ਼ਮੀਰ ’ਚ 2-2 ਅਤੇ ਆਂਧਰਾ ਪ੍ਰਦੇਸ਼, ਹਰਿਆਣਾ ਤੇ ਕੇਰਲਾ ’ਚ 1-1 ਮੌਤ ਹੋਈ ਹੈ। ਮ੍ਰਿਤਕਾਂ ਦੀ ਗਿਣਤੀ ਦੇ ਮਾਮਲੇ ’ਚ…
  ਲਖਨਊ - ਅਯੁੱਧਿਆ ’ਚ ਰਾਮ ਮੰਦਰ ਵਾਲੀ ਪ੍ਰਸਤਾਵਿਤ ਥਾਂ ਤੋਂ ਪਿਛਲੇ ਹਫ਼ਤੇ ਕੁਝ ਪੁਰਾਤਨ ਅਵਸ਼ੇਸ਼ ਮਿਲੇ ਹਨ। ਕਾਂਗਰਸ ਆਗੂ ਉਦਿਤ ਰਾਜ ਨੇ ਦਾਅਵਾ ਕੀਤਾ ਹੈ ਕਿ ਰਾਮ ਜਨਮਭੂਮੀ ਵਾਲੇ ਅਸਥਾਨ ’ਤੇ ਜ਼ਮੀਨ ਦੀ ਖੁਦਾਈ ਦੌਰਾਨ ਮਿਲੀਆਂ ਪੁਰਾਤਨ ਵਸਤਾਂ ਤੋਂ ਸਾਬਿਤ ਹੁੰਦਾ ਹੈ ਕਿ ਉਥੇ ਬੋਧੀਆਂ ਦਾ ਧਾਰਮਿਕ ਅਸਥਾਨ ਸੀ। ਉਨ੍ਹਾਂ ਮੰਗ ਕੀਤੀ ਕਿ ਭਾਰਤੀ ਪੁਰਾਤੱਤ ਸਰਵੇਖਣ ਵਿਭਾਗ (ਏਐੱਸਆਈ) ਵੱਲੋਂ ਉਥੋਂ ਮਿਲੇ ਅਵਸ਼ੇਸ਼ਾਂ ਦਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ। ਸਾਬਕਾ ਸੰਸਦ ਮੈਂਬਰ ਨੇ ਟਵੀਟ ਕਰ ਕੇ ਕਿਹਾ ਕਿ ਉਥੋਂ ‘ਧਾਮ ਚੱਕਰ’ ਅਤੇ ‘ਸਤੂਪ’ ਮਿਲੇ ਹਨ ਜੋ ਉਨ੍ਹਾਂ ਦੇ ਦਾਅਵੇ ਦੀ ਜਾਮਨੀ ਭਰਦੇ ਹਨ। ਉਨ੍ਹਾਂ ਕਿਹਾ,‘‘ਮੈਂ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਕੋਈ ਪ੍ਰਤੀਕਰਮ ਨਹੀਂ ਦੇ ਰਿਹਾ ਹਾਂ ਕਿਉਂਕਿ ਸੁਪਰੀਮ ਕੋਰਟ ਨੇ ਇਸ ਨੂੰ ਆਸਥਾ ਦਾ ਮਾਮਲਾ ਦੱਸਿਆ ਹੈ। ਪਰ ਮੈਂ ਮੰਗ ਕਰ ਰਿਹਾ ਹਾਂ ਕਿ ਇਲਾਕੇ ਦਾ ਏਐੱਸਆਈ ਟੀਮ ਵੱਲੋਂ ਪੂਰਨ ਅਧਿਐਨ ਕੀਤਾ ਜਾਵੇ ਤਾਂ ਜੋ ਇਤਿਹਾਸਕ ਤੱਥਾਂ ਨਾਲ ਕੋਈ ਛੇੜਖਾਨੀ ਨਾ ਹੋਵੇ ਕਿਉਂਕਿ ਉਥੇ ਬੋਧ ਧਰਮ ਦਾ ਕੇਂਦਰ ਹੋਣ ਦੇ ਸਬੂਤ…
  ਅੰਮ੍ਰਿਤਸਰ - ਕਰੋਨਾ ਸੰਕਟ ਕਾਰਨ ਈਦ ਦਾ ਤਿਉਹਾਰ ਪਹਿਲੀ ਵਾਰ ਬਿਨਾਂ ਗਲੇ ਮਿਲੇ ਮਨਾਇਆ ਗਿਆ। ਲੋਕਾਂ ਨੇ ਇਕ-ਦੂਜੇ ਨੂੰ ਸਿਰਫ਼ ਈਦ ਮੁਬਾਰਕ ਹੀ ਆਖੀ ਅਤੇ ਘਰਾਂ ’ਚ ਨਮਾਜ਼ ਅਦਾ ਕਰਨ ਨੂੰ ਤਰਜੀਹ ਦਿੱਤੀ। ਈਦ-ਉਲ-ਫਿਤਰ ਦੇ ਮੌਕੇ ’ਤੇ ਮੁਸਲਿਮ ਭਾਈਚਾਰੇ ਵੱਲੋਂ ਅੱਜ ਵੱਖ ਵੱਖ ਮਸਜਿਦਾਂ ਵਿਚ ਨਮਾਜ਼ ਅਦਾ ਕੀਤੀ ਗਈ ਪਰ ਨਮਾਜ਼ ਵੇਲੇ ਚੋਣਵੇਂ ਲੋਕ ਹੀ ਹਾਜ਼ਰ ਸਨ। ਇਥੇ ਹਾਲ ਬਾਜ਼ਾਰ ਸਥਿਤ ਜਾਮਾ ਮਸਜਿਦ ਅਤੇ ਹੋਰ ਮਸਜਿਦਾਂ ਵਿਚ ਈਦ ਦੇ ਤਿਉਹਾਰ ਮੌਕੇ ਕਰੋਨਾ ਦਾ ਪਰਛਾਵਾਂ ਭਾਰੂ ਰਿਹਾ। ਕਰੋਨਾ ਸੰਕਟ ਕਾਰਨ ਇਸ ਵਾਰ ਮਸਜਿਦਾਂ ਵਿਚ ਘੱਟ ਗਿਣਤੀ ਵਿਚ ਹੀ ਲੋਕ ਪੁੱਜੇ ਸਨ। ਰਵਾਇਤ ਅਨੁਸਾਰ ਮਸਜਿਦ ਵਿਚ ਨਮਾਜ਼ ਅਦਾ ਕੀਤੀ ਗਈ ਅਤੇ ਖੁਦਾ ਕੋਲੋਂ ਸਰਬੱਤ ਦੇ ਭਲੇ ਦੀ ਦੁਆ ਮੰਗੀ ਗਈ। ਮੁਸਲਿਮ ਆਗੂ ਅਬਦੁਲ ਨੂਰ ਨੇ ਦੱਸਿਆ ਕਿ ਅੱਜ ਈਦ ਦਾ ਤਿਉਹਾਰ ਬੜੀ ਸਾਦਗੀ ਨਾਲ ਮਨਾਇਆ ਗਿਆ। ਉਨ੍ਹਾਂ ਕਿਹਾ, ‘‘ਕਰੋਨਾ ਮਹਾਮਾਰੀ ਕਾਰਨ ਮਸਜਿਦਾਂ ਵਿਚ ਗਿਣਤੀ ਦੇ ਲੋਕ ਹੀ ਪੁੱਜੇ ਸਨ। ਵਧੇਰੇ ਲੋਕਾਂ ਨੇ ਘਰਾਂ ਵਿਚ ਹੀ ਨਮਾਜ਼ ਅਦਾ ਕੀਤੀ। ਮਸਜਿਦ ਵਿਚ ਨਮਾਜ਼ ਅਦਾ…
  ਅੰਮ੍ਰਿਤਸਰ - ਕਰੋਨਾ ਸੰਕਟ ਕਾਰਨ ਈਦ ਦਾ ਤਿਉਹਾਰ ਪਹਿਲੀ ਵਾਰ ਬਿਨਾਂ ਗਲੇ ਮਿਲੇ ਮਨਾਇਆ ਗਿਆ। ਲੋਕਾਂ ਨੇ ਇਕ-ਦੂਜੇ ਨੂੰ ਸਿਰਫ਼ ਈਦ ਮੁਬਾਰਕ ਹੀ ਆਖੀ ਅਤੇ ਘਰਾਂ ’ਚ ਨਮਾਜ਼ ਅਦਾ ਕਰਨ ਨੂੰ ਤਰਜੀਹ ਦਿੱਤੀ। ਈਦ-ਉਲ-ਫਿਤਰ ਦੇ ਮੌਕੇ ’ਤੇ ਮੁਸਲਿਮ ਭਾਈਚਾਰੇ ਵੱਲੋਂ ਅੱਜ ਵੱਖ ਵੱਖ ਮਸਜਿਦਾਂ ਵਿਚ ਨਮਾਜ਼ ਅਦਾ ਕੀਤੀ ਗਈ ਪਰ ਨਮਾਜ਼ ਵੇਲੇ ਚੋਣਵੇਂ ਲੋਕ ਹੀ ਹਾਜ਼ਰ ਸਨ। ਇਥੇ ਹਾਲ ਬਾਜ਼ਾਰ ਸਥਿਤ ਜਾਮਾ ਮਸਜਿਦ ਅਤੇ ਹੋਰ ਮਸਜਿਦਾਂ ਵਿਚ ਈਦ ਦੇ ਤਿਉਹਾਰ ਮੌਕੇ ਕਰੋਨਾ ਦਾ ਪਰਛਾਵਾਂ ਭਾਰੂ ਰਿਹਾ। ਕਰੋਨਾ ਸੰਕਟ ਕਾਰਨ ਇਸ ਵਾਰ ਮਸਜਿਦਾਂ ਵਿਚ ਘੱਟ ਗਿਣਤੀ ਵਿਚ ਹੀ ਲੋਕ ਪੁੱਜੇ ਸਨ। ਰਵਾਇਤ ਅਨੁਸਾਰ ਮਸਜਿਦ ਵਿਚ ਨਮਾਜ਼ ਅਦਾ ਕੀਤੀ ਗਈ ਅਤੇ ਖੁਦਾ ਕੋਲੋਂ ਸਰਬੱਤ ਦੇ ਭਲੇ ਦੀ ਦੁਆ ਮੰਗੀ ਗਈ। ਮੁਸਲਿਮ ਆਗੂ ਅਬਦੁਲ ਨੂਰ ਨੇ ਦੱਸਿਆ ਕਿ ਅੱਜ ਈਦ ਦਾ ਤਿਉਹਾਰ ਬੜੀ ਸਾਦਗੀ ਨਾਲ ਮਨਾਇਆ ਗਿਆ। ਉਨ੍ਹਾਂ ਕਿਹਾ, ‘‘ਕਰੋਨਾ ਮਹਾਮਾਰੀ ਕਾਰਨ ਮਸਜਿਦਾਂ ਵਿਚ ਗਿਣਤੀ ਦੇ ਲੋਕ ਹੀ ਪੁੱਜੇ ਸਨ। ਵਧੇਰੇ ਲੋਕਾਂ ਨੇ ਘਰਾਂ ਵਿਚ ਹੀ ਨਮਾਜ਼ ਅਦਾ ਕੀਤੀ। ਮਸਜਿਦ ਵਿਚ ਨਮਾਜ਼ ਅਦਾ…
  ਨਵੀਂ ਦਿੱਲੀ -ਦੇਸ਼ 'ਚ ਕੋਰੋਨਾ ਦਾ ਕਰੋਪ ਲਗਾਤਾਰ ਵਧ ਰਿਹਾ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ 'ਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ | ਦੇਸ਼ ਭਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਰਿਕਾਰਡ ਵਾਧਾ ਹੋਇਆ | ਪਿਛਲੇ 24 ਘੰਟਿਆਂ 'ਚ 6654 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਭਰ 'ਚ ਪੀੜਤਾਂ ਦੀ ਕੁੱਲ ਗਿਣਤੀ 1.25 ਲੱਖ ਤੋਂ ਪਾਰ ਹੋ ਗਈ ਹੈ ਜਦਕਿ 148 ਹੋਰ ਮੌਤਾਂ ਨਾਲ ਮਿ੍ਤਕਾਂ ਦਾ ਅੰਕੜਾ ਵੀ 3720 ਹੋ ਗਿਆ ਹੈ | ਪੀ. ਟੀ. ਆਈ. ਵਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਦੇ ਕੋਰੋਨਾ ਪੀੜਤਾਂ ਦੀ ਗਿਣਤੀ 1,28,840 ਹੋ ਗਈ ਹੈ ਅਤੇ ਮੌਤਾਂ ਦਾ ਅੰਕੜਾ 3782 'ਤੇ ਪਹੁੰਚ ਗਿਆ ਹੈ, ਜਦੋਂਕਿ ਸਿਹਤ ਮੰਤਰਾਲੇ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੇਸ਼ 'ਚ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 69,597 ਹੋ ਗਈ ਹੈ ਜਦਕਿ 53,706 ਮਰੀਜ਼ ਠੀਕ ਹੋ ਚੁੱਕੇ ਹਨ | ਸਿਹਤ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਕਰੀਬ 41.39 ਫੀਸਦੀ ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ | ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ…
  ਚੰਡੀਗੜ੍ਹ - ਪੰਜਾਬ ਵਿੱਚ ਲੰਘੀ ਰਾਤ ਕੋਵਿਡ-19 ਕਾਰਨ ਇੱਕ ਹੋਰ ਵਿਅਕਤੀ ਦੀ ਮੌਤ ਹੋਣ ਨਾਲ ਸੂਬੇ ਵਿੱਚ ਕਰੋਨਾ ਨਾਲ ਕੁੱਲਾਂ ਮੌਤਾਂ ਦੀ ਗਿਣਤੀ 38 ਤੱਕ ਪਹੁੰਚ ਗਈ ਹੈ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇਸ ਖ਼ਤਰਨਾਕ ਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ 22 ਲੋਕਾਂ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਲੁਧਿਆਣਾ ਵਿਚ 19, ਗੁਰਦਾਸਪੁਰ ਵਿੱਚ ਇੱਕ ਅਤੇ ਪਟਿਆਲਾ ਵਿੱਚ ਦੋ ਮਰੀਜ਼ ਸਾਹਮਣੇ ਆਏ ਹਨ। ਸੂਬੇ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 2002 ਹੋ ਗਈ ਹੈ। ਪਿਛਲੇ ਕਰੀਬ ਇੱਕ ਹਫ਼ਤੇ ਤੋਂ ਸੂਬੇ ਵਿਚ ਨਵੇਂ ਮਰੀਜ਼ਾਂ ਦੀ ਗਿਣਤੀ ਹੇਠਾਂ ਆਈ ਹੈ। ਪੰਜਾਬ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਭਾਵੇਂ ਦੋ ਹਜ਼ਾਰ ਤੋਂ ਟੱਪ ਗਈ ਹੈ ਪਰ ਰਾਹਤ ਵਾਲੀ ਗੱਲ ਹੈ ਕਿ ਅੱਜ ਤੱਕ 1,624 ਲੋਕ ਸਿਹਤਯਾਬ ਹੋ ਗਏ ਹਨ। ਲੰਘੇ ਇੱਕ ਦਿਨ ਦੌਰਾਨ 95 ਮਰੀਜ਼ਾਂ ਨੂੰ ਘਰੀਂ ਭੇਜ ਦਿੱਤਾ ਗਿਆ ਹੈ। ਇਸ ਵੇਲੇ ਬਰਨਾਲਾ, ਕਪੂਰਥਲਾ, ਫ਼ਿਰੋਜ਼ਪੁਰ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਕੋਈ ਵੀ ਵਿਅਕਤੀ ਇਲਾਜ ਅਧੀਨ ਨਹੀਂ ਹੈ ਤੇ ਸਾਰਿਆਂ…
  ਨਵੀਂ ਦਿੱਲੀ - ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਨੇ ਸਮੁੱਚੇ ਦੇਸ਼ ਵਿੱਚ ਲੌਕਡਾਊਨ 31 ਮਈ ਤਕ ਵਧਾਉਣ ਦਾ ਐਲਾਨ ਕੀਤਾ ਹੈ। ਅਥਾਰਿਟੀ ਨੇ ਹੁਕਮ ਵਿੱਚ ਕਿਹਾ ਕਿ ਕੋਵਿਡ-19 ਦੇ ਫੈਲਾਅ ਨੂੰ ਠੱਲ੍ਹਣ ਲਈ ਲੌਕਡਾਊਨ ਮਾਪਦੰਡ ਦੇਸ਼ ਭਰ ਵਿੱਚ ਅਗਲੇ 14 ਦਿਨਾਂ ਲਈ ਜਾਰੀ ਰਹਿਣਗੇ। 25 ਮਾਰਚ ਮਗਰੋਂ ਇਹ ਲੌਕਡਾਊਨ ਵਿੱਚ ਚੌਥਾ ਵਾਧਾ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਲੌਕਡਾਊਨ 4.0 ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਨਵੀਂਆਂ ਸੇਧਾਂ ਮੁਤਾਬਕ 65 ਸਾਲ ਤੋਂ ਉਪਰ ਦੇ ਬਜ਼ਰੁਗ, ਬਿਮਾਰ, ਗਰਭਵਤੀ ਔਰਤਾਂ ਤੇ ਦਸ ਸਾਲ ਤੋਂ ਘੱਟ ਉਮਰ ਦੇ ਬੱਚੇ ਘਰਾਂ ਵਿੱਚ ਹੀ ਰਹਿਣਗੇ। ਉਨ੍ਹਾਂ ਨੂੰ ਜ਼ਰੂਰੀ ਕੰਮ ਤੇ ਸਿਹਤ ਨਾਸਾਜ਼ ਹੋਣ ਦੀ ਸੂਰਤ ਵਿੱਚ ਹੀ ਬਾਹਰ ਆਉਣ ਦੀ ਇਜਾਜ਼ਤ ਹੋਵੇਗੀ। ਸੇਧਾਂ ਮੁਤਾਬਕ ਮੁਕਾਮੀ ਅਥਾਰਿਟੀਜ਼ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੀਆਂ। ਇਸ ਦੌਰਾਨ ਸ਼ਾਮ ਸੱਤ ਵਜੇ ਤੋਂ ਸਵੇਰੇ ਸੱਤ ਵਜੇ ਤੱਕ ਲੋਕਾਂ ਦੀ ਆਵਾਜਾਈ ’ਤੇ ਮੁਕੰਮਲ ਪਾਬੰਦੀ ਰਹੇਗੀ।ਨੌਂ ਸਫ਼ਿਆਂ ਵਾਲੀਆਂ ਇਨ੍ਹਾਂ ਸੇਧਾਂ ਮੁਤਾਬਕ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਾਲ, ਸੰਤਰੀ ਤੇ…
  ਚੰਡੀਗੜ੍ਹ - ਪੰਜਾਬ ਵਿਚ ਅੱਜ ਤਿੰਨ ਕੁ ਹਫਤਿਆਂ ਤੋਂ ਬਾਅਦ ਕਰੋਨਾਵਾਇਰਸ ਤੋਂ ਪੀੜਤ ਵਿਅਕਤੀਆਂ ਦੇ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ ਜਦ ਵੱਡੀ ਗਿਣਤੀ ਪ੍ਰਭਾਵਿਤ ਵਿਅਕਤੀਆਂ ਨੇ ਵਾਇਰਸ ’ਤੇ ਫਤਿਹ ਪਾਉਂਦਿਆਂ ਹਸਪਤਾਲਾਂ ਅਤੇ ਇਕਾਂਤ ਕੇਂਦਰਾਂ ਤੋਂ ਘਰਾਂ ਨੂੰ ਕੂਚ ਕਰ ਦਿੱਤਾ ਹੈ। ਸਿਹਤ ਵਿਭਾਗ ਨੇ ਪਿਛਲੇ 24 ਘੰਟਿਆਂ ਦੌਰਾਨ 14 ਨਵੇਂ ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਹੈ। ਇਸ ਤਰ੍ਹਾਂ ਹੁਣ ਤੱਕ ਕੁੱਲ 1946 ਮਾਮਲੇ ਉਜਾਗਰ ਹੋ ਚੁੱਕੇ ਹਨ। ਸਿਹਤ ਵਿਭਾਗ ਨੇ ਨਾਲ ਹੀ ਇਹ ਵੀ ਖੁਲਾਸਾ ਕੀਤਾ ਹੈ ਕਿ ਪਿਛਲੇ ਦੋ ਦਿਨਾਂ ਦੌਰਾਨ 952 ਵਿਅਕਤੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਹਸਪਤਾਲਾਂ ਅਤੇ ਆਈਸੋਲੇਸ਼ਨ ਕੇਂਦਰਾਂ ਵਿੱਚ ਇਸ ਸਮੇਂ 657 ਵਿਅਕਤੀ ਹੀ ਇਲਾਜ ਅਧੀਨ ਹਨ ਤੇ ਕੁੱਲ 1257 ਵਿਅਕਤੀ ਹੁਣ ਤੱਕ ਕਰੋਨਾਵਾਇਰਸ ਤੋਂ ਨਿਜਾਤ ਪਾ ਚੁੱਕੇ ਹਨ। ਬਰਨਾਲਾ ਅਤੇ ਫਿਰੋਜ਼ਪੁਰ ਦੋ ਅਜਿਹੇ ਜ਼ਿਲ੍ਹੇ ਹਨ ਜਿੱਥੇ ਇਸ ਸਮੇਂ ਕੋਈ ਵੀ ਮਰੀਜ਼ ਇਲਾਜ ਅਧੀਨ ਨਹੀਂ ਹੈ। ਬਰਨਾਲਾ ’ਚੋਂ ਸਾਰੇ 19, ਫਿਰੋਜ਼ਪੁਰ ਦੇ 40 ਤੋਂ ਵੱਧ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ…

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com